ਤੁਹਾਡੇ ਧਿਆਨ ਹਿੱਤ: ਜ਼ਰੂਰੀ ਸੂਚਨਾ

ਤੁਹਾਡੇ ਧਿਆਨ ਹਿੱਤ: ਜ਼ਰੂਰੀ ਸੂਚਨਾ
ਕੈਨੇਡਾ ਦੇ 57 ਪੰਜਾਬੀ ਲੇਖਕਾਂ ਦੀਆਂ ਪੁਸਤਕਾਂ ਬਾਰੇ ਸਮੀਖਿਆ ਦੀ ਕਿਤਾਬ 'ਕੈਨੇਡੀਅਨ ਪੰਜਾਬੀ ਸਾਹਿਤ' ਨੂੰ ਖ਼ਰੀਦਣ ਲਈ ਬਲੌਗ 'ਤੇ ਦਿੱਤੇ ਐਡਰੈਸ 'ਤੇ ਈਮੇਲ ਕਰੋ। ਸ਼ੁਕਰੀਆ।

ਤੁਹਾਡੇ ਧਿਆਨ ਹਿੱਤ - ਜ਼ਰੂਰੀ ਸੂਚਨਾ

ਸੂਚਨਾ: ਪ੍ਰਕਾਸ਼ਕ ਦੀ ਤਲਾਸ਼ :

ਆਪਣੀ ਹੁਣੇ ਇੰਡੀਆ ਵਿੱਚ ਪ੍ਰਕਾਸ਼ਿਤ ਹੋਈ ਪੁਸਤਕ ‘ਕੈਨੇਡੀਅਨ ਪੰਜਾਬੀ ਸਾਹਿਤ (ਸਮੀਖਿਆ)’ ਨੂੰ ਮੈਂ ਅੰਗਰੇਜ਼ੀ ਵਿੱਚ ਅਨੁਵਾਦ ਕਰਕੇ ਕੈਨੇਡਾ ਵਿੱਚ ‘‘Canadian Punjabi Literature (Commentary)’’ ਨਾਮ ਦੀ ਪੁਸਤਕ ਦੇ ਰੂਪ ਵਿੱਚ ਪ੍ਰਕਾਸ਼ਿਤ ਕਰਨਾ ਚਾਹੁੰਦਾ ਹਾਂ। ਮੈਂ ਕਿਸੀ ਵਧੀਆ ਕੈਨੇਡੀਅਨ ਪ੍ਰਕਾਸ਼ਕ ਦੀ ਤਲਾਸ਼ ਕਰ ਰਿਹਾ ਹਾਂ। ਜੇਕਰ ਤੁਸੀਂ ਕਿਸੀ ਅਜਿਹੇ ਵਧੀਆ ਕੈਨੇਡੀਅਨ ਪ੍ਰਕਾਸ਼ਕ ਦਾ ਨਾਮ ਜਾਣਦੇ ਹੋ ਜੋ ਮੇਰੀ ਪੁਸਤਕ ਪ੍ਰਕਾਸ਼ਿਤ ਕਰ ਸਕਦਾ ਹੋਵੇ ਤਾਂ ਮੈਂ ਉਸ ਪ੍ਰਕਾਸ਼ਕ ਦਾ ਨਾਮ ਜਾਨਣਾ ਚਾਹਾਂਗਾ।

Sukhinder

Editor: SANVAD

Box 67089, 2300 Yonge St.

Toronto ON M4P 1E0

Tel. (416) 858-7077

Email: poet_sukhinder@hotmail.com

http://www.canadianpunjabiliterature.blogspot.com/



Tuesday, August 25, 2009

ਸੁਖਿੰਦਰ - ਲੇਖ

ਵਰਤਮਾਨ ਦੀ ਕਵਿਤਾ ਅਮਰਜੀਤ ਸਾਥੀ

ਲੇਖ

ਕੈਨੇਡੀਅਨ ਪੰਜਾਬੀ ਸ਼ਾਇਰ ਅਮਰਜੀਤ ਸਾਥੀ ਨੇ ਜਾਪਾਨੀ ਕਵਿਤਾ ਦੇ ਰੂਪ ਹਾਇਕੂਦਾ ਪੰਜਾਬੀਕਰਨ ਕਰਦਿਆਂ ਹੋਇਆਂ ਪੰਜਾਬੀ ਹਾਇਕੂ ਦਾ ਸੰਗ੍ਰਹਿ ਨਿਮਖ2008 ਵਿੱਚ ਪ੍ਰਕਾਸ਼ਿਤ ਕੀਤਾ ਹੈ ਹਾਇਕੂ ਦੀ ਸਭ ਤੋਂ ਪਹਿਲਾਂ ਰਚਨਾ ਜਾਪਾਨ ਵਿੱਚ ਕੀਤੀ ਗਈ ਸੀਇਹ ਵਰਤਮਾਨ ਦੀ ਕਵਿਤਾ ਹੈਇਸ ਦਾ ਸਬੰਧ ਸਾਡੀ ਤੀਸਰੀ ਅੱਖ ਨਾਲ ਹੈਇਸ ਨੂੰ ਵਿਸ਼ਵ ਦੀ ਸਭ ਤੋਂ ਸੰਕੁਚਿਤ ਕਵਿਤਾ ਮੰਨਿਆਂ ਗਿਆ ਹੈਠੋਸ ਬਿੰਬਾਂ ਦੀ ਵਰਤੋਂ ਰਾਹੀਂ ਇਸ ਵਿੱਚ ਆਮ ਜ਼ਿੰਦਗੀ ਦੀਆਂ ਘਟਨਾਵਾਂ ਪੇਸ਼ ਕੀਤੀਆਂ ਜਾਂਦੀਆਂ ਹਨਕਵਿਤਾ ਦੇ ਇਸ ਰੂਪ ਵਿੱਚ ਕਹੇ ਨਾਲੋਂ ਅਣਕਿਹਾ ਵਧੇਰੇ ਹੁੰਦਾ ਹੈਇਸ ਵਿੱਚ ਵਿਆਖਿਆ ਨਹੀਂ ਹੁੰਦੀਕਵਿਤਾ ਦੇ ਇਸ ਰੂਪ ਵਿੱਚ ਸਾਦੀ ਬੋਲੀ ਅਤੇ ਸਾਦੀ ਵਾਕ ਬਣਤਰ ਦੀ ਵਰਤੋਂ ਕੀਤੀ ਗਈ ਹੁੰਦੀ ਹੈਕੁਝ ਲੋਕ ਇਸ ਨੂੰ ਇੱਕੋ ਸਾਹ ਵਿੱਚ ਕਹੀ ਜਾਣ ਵਾਲੀ ਕਵਿਤਾ ਵੀ ਕਹਿੰਦੇ ਹਨਹਾਇਕੂ ਦੀ ਇਹ ਖ਼ੂਬਸੂਰਤੀ ਹੁੰਦੀ ਹੈ ਕਿ ਇਸ ਨੂੰ ਪੜ੍ਹਣ ਤੋਂ ਬਾਹਦ ਪਾਠਕ ਸੁੰਨ ਸਮਾਧੀ ਵਾਲੀ ਸਥਿਤੀ ਵਿੱਚ ਚਲਾ ਜਾਂਦਾ ਹੈ ਅਤੇ ਆਪਣੀ ਤੀਸਰੀ ਅੱਖ ਰਾਹੀਂ ਹਾਇਕੂ ਵਿੱਚ ਵਰਤੇ ਗਏ ਸ਼ਬਦਾਂ ਵੱਲੋਂ ਉਸਾਰੇ ਗਏ ਦ੍ਰਿਸ਼ ਨੂੰ ਵੇਖਣ ਅਤੇ ਮਾਨਣ ਲੱਗਦਾ ਹੈਅਮਰਜੀਤ ਸਾਥੀ ਦਾ ਇੱਕ ਹਾਇਕੂ ਦੇਖੋ:

ਮਹਾਂ ਨਗਰ ਦੀ ਰੋਸ਼ਨੀ

ਖਾ ਗੀ ਚੰਨ ਦੀ ਚਾਨਣੀ

ਤਾਰੇ ਗਏ ਗੁਆਚ

ਇਨ੍ਹਾਂ ਤਿੰਨ ਸਤਰਾਂ ਦੀ ਕਾਵਿ ਰਚਨਾ ਵਿੱਚ ਅਜੋਕੇ ਸਮਿਆਂ ਦਾ ਇੱਕ ਵੱਡਾ ਸੱਚ ਪੇਸ਼ ਕੀਤਾ ਗਿਆ ਹੈਮਨੁੱਖ ਦਾ ਕੁਦਰਤ ਨਾਲ ਰਿਸ਼ਤਾ ਟੁੱਟਦਾ ਜਾ ਰਿਹਾ ਹੈਮਨੁੱਖ ਨਕਲੀ ਰੌਸ਼ਨੀਆਂ ਦੀ ਚਕਾਚੌਂਧ ਵਿੱਚ ਗੁਆਚਿਆ ਬੰਦ ਇਮਾਰਤਾਂ ਵਿੱਚ ਹੀ ਆਪਣੀ ਜ਼ਿੰਦਗੀ ਦਾ ਵਧੇਰੇ ਸਮਾਂ ਬਿਤਾਉਂਦਾ ਹੈਜਦੋਂ ਮਨੁੱਖ ਕੁਦਰਤ ਨਾਲ ਜੁੜਿਆ ਹੋਇਆ ਸੀ ਤਾਂ ਉਹ ਚੰਨ ਦੀ ਚਾਨਣੀ ਮਾਣਦਾ ਸੀ ਅਤੇ ਤਾਰਿਆਂ ਭਰੀ ਰਾਤ ਦਾ ਦ੍ਰਿਸ਼ ਉਸਨੂੰ ਆਨੰਦ ਨਾਲ ਭਰ ਦਿੰਦਾ ਸੀ

----

ਹਾਇਕੂ ਦੀ ਇੱਕ ਵਿਸ਼ੇਸ਼ਤਾ ਹੋਰ ਹੈਆਮ ਤੌਰ ਉੱਤੇ ਇਸ ਵਿੱਚ ਕਿਸੇ ਰੁੱਤ ਦਾ ਅਤੇ ਉਸ ਨਾਲ ਸਬੰਧਤ ਪ੍ਰਕ੍ਰਿਤਕ ਰੰਗਾਂ ਦਾ ਜ਼ਿਕਰ ਕੀਤਾ ਜਾਂਦਾ ਹੈਸਰਦੀਆਂ ਦੀ ਰੁੱਤ ਵਿੱਚ ਕੈਨੇਡਾ ਇੱਕ ਬਹੁਤ ਹੀ ਠੰਢਾ ਦੇਸ਼ ਬਣ ਜਾਂਦਾ ਹੈਠੰਢੀਆਂ ਸੀਤ ਹਵਾਵਾਂ ਅਤੇ ਬਰਫੀ਼ਲੇ ਝੱਖੜਾਂ ਦਾ ਹਰ ਪਾਸੇ ਬੋਲਬਾਲਾ ਹੁੰਦਾ ਹੈਪਰ ਜ਼ਿੰਦਗੀ ਦਾ ਸਫ਼ਰ ਫਿਰ ਵੀ ਓਵੇਂ ਹੀ ਜਾਰੀ ਰਹਿੰਦਾ ਹੈਸਕੂਲ, ਘਰ, ਦਫਤਰ, ਕਾਰਾਂ, ਗੱਡੀਆਂ, ਬੱਸਾਂ - ਹਰ ਥਾਂ ਗਰਮ ਕੀਤੀ ਹੁੰਦੀ ਹੈਇਨ੍ਹਾਂ ਥਾਵਾਂ ਉੱਤੇ ਬੈਠੈ ਤੁਸੀਂ ਮਹਿਸੂਸ ਹੀ ਨਹੀਂ ਕਰਦੇ ਕਿ ਬਾਹਰ ਇੰਨੀਆਂ ਸੀਤ ਹਵਾਵਾਂ ਚੱਲ ਰਹੀਆਂ ਹਨ ਜਾਂ ਬਰਫਾਨੀ ਝੱਖੜ ਝੁੱਲ ਰਹੇ ਹਨਅਸੀਂ ਦੇਖ ਸਕਦੇ ਹਾਂ ਕਿ ਮਹਿਜ਼ ਤਿੰਨ ਸਤਰਾਂ ਦੇ ਹਾਇਕੂ ਵਿੱਚ ਇੱਕ ਅਜਿਹਾ ਦ੍ਰਿਸ਼ ਪੇਸ਼ ਕਰ ਦਿੱਤਾ ਗਿਆ ਹੈ ਕਿ ਸ਼ਹਿਰ ਵਿੱਚ ਬਰਫ਼ੀਲਾ ਝੱਖੜ ਝੁੱਲ ਰਿਹਾ ਹੈ, ਪਰ ਟੋਰਾਂਟੋ ਸ਼ਹਿਰ ਦੇ ਲੋਕ ਨਿੱਘੀਆਂ ਟਰਾਮਾਂ ਵਿੱਚ ਸਫ਼ਰ ਕਰਦੇ ਹੋਏ ਜ਼ਿੰਦਗੀ ਦਾ ਆਨੰਦ ਮਾਣ ਰਹੇ ਹਨ:

ਬਰਫ਼ੀਲਾ ਝੱਖੜ

ਨਿੱਘੀਆਂ ਵਗਣ ਟਰਾਮਾਂ

ਵਸਦਾ ਸ਼ਹਿਰ ਟਰਾਂਟੋ

----

ਇੱਕ ਹੋਰ ਹਾਇਕੂ ਵਿੱਚ ਅਸੀਂ ਜ਼ਿੰਦਗੀ ਦਾ ਇੱਕ ਹੋਰ ਸੱਚ ਪੇਸ਼ ਹੋਇਆ ਵੇਖਦੇ ਹਾਂਪਰ ਇਸ ਹਾਇਕੂ ਦੀਆਂ ਮਹਿਜ਼ ਤਿੰਨ ਸਤਰਾਂ ਵਿੱਚ ਕਹੀ ਹੋਈ ਗੱਲ ਨਾਲੋਂ ਅਣਕਹੀ ਹੋਈ ਗੱਲ ਵਧੇਰੇ ਹੈਜ਼ਿੰਦਗੀ ਵਿੱਚ ਸੁੱਖ-ਦੁੱਖ ਦਾ ਸਿਲਸਿਲਾ ਚਲਦਾ ਰਹਿੰਦਾ ਹੈ; ਪਰ ਉਹੀ ਮਨੁੱਖ ਵਧੇਰੇ ਸਿਆਣਾ ਅਤੇ ਸ਼ਕਤੀਵਾਨ ਸਮਝਿਆ ਜਾਂਦਾ ਹੈ ਜੋ ਕਿ ਹਰ ਹਾਲਤ ਵਿੱਚ ਆਪਣਾ ਮਾਨਸਿਕ ਸੰਤੁਲਨ ਬਣਾਈ ਰੱਖਦਾ ਹੈਨਕਾਮੀਆਂ ਵੀ ਉਸਦਾ ਹੌਂਸਲਾ ਤੋੜ ਨਹੀਂ ਸਕਦੀਆਂਉਸਦੇ ਚਿਹਰੇ ਉੱਤੇ ਮੁਸਕਾਨ ਛਾਈ ਰਹਿੰਦੀ ਹੈਹਾਇਕੂ ਵਿੱਚ ਉਸਾਰਿਆ ਗਿਆ ਦ੍ਰਿਸ਼ ਸਾਡੀ ਚੇਤਨਾ ਵਿੱਚ ਜ਼ਿੰਦਗੀ ਦੇ ਇਸ ਅਣਕਹੇ ਸੱਚ ਨੂੰ ਉਭਾਰਦਾ ਹੈਦੇਖੋ, ਇਸ ਹਾਇਕੂ ਦੀ ਖ਼ੂਬਸੂਰਤੀ:

ਟੁੱਟ ਗਿਆ ਫੁੱਲਦਾਨ

ਖਿੱਲਰ ਕੇ ਵੀ ਖਿੜੀ ਰਹੀ

ਫੁੱਲਾਂ ਦੀ ਮੁਸਕਾਨ

ਹਾਇਕੂ ਦਾ ਇੱਕ ਇਹ ਵੀ ਗੁਣ ਹੁੰਦਾ ਹੈ ਕਿ ਇਸ ਵਿੱਚ ਵਿਸਥਾਰ ਨਹੀਂ ਹੁੰਦਾਮਨੁੱਖੀ ਰਿਸ਼ਤਿਆਂ ਬਾਰੇ ਕਿੰਨਾ ਕੁਝ ਕਹਿ ਜਾਂਦਾ ਹੈ ਇਹ ਹਾਇਕੂ:

ਪਿਆਸੀ ਰੂਹ

ਪਾਣੀ ਲੱਭੇ

ਸੁੱਕੇ ਖੂਹ

----

ਅਜੋਕੇ ਸਮਿਆਂ ਵਿੱਚ ਅਸੀਂ ਦੇਖਦੇ ਹਾਂ ਕਿ ਪਰਵਾਸੀ ਪੰਜਾਬੀ ਪ੍ਰਵਾਰਾਂ ਵਿੱਚ ਮਰਦਾਂ ਅਤੇ ਔਰਤਾਂ ਦਰਮਿਆਨ ਕਿੰਨੀ ਹਿੰਸਾ ਵਧ ਰਹੀ ਹੈ, ਕਿੰਨੇ ਤਲਾਕ ਹੋ ਰਹੇ ਹਨ, ਕਿੰਨੇ ਪਤੀ ਆਪਣੀਆਂ ਹੀ ਪਤਨੀਆਂ ਦੇ ਕਤਲ ਕਰ ਰਹੇ ਹਨਅਨੇਕਾਂ ਵਾਰ ਉਸਦਾ ਕਾਰਨ ਇਹ ਹੁੰਦਾ ਹੈ ਕਿ ਪੱਛਮੀ ਦੇਸ਼ਾਂ ਦੀ ਇਮੀਗਰੇਸ਼ਨ ਪ੍ਰਾਪਤ ਕਰਨ ਦੀ ਲਾਲਸਾਵਸ ਮਾਪੇ ਆਪਣੀਆਂ ਧੀਆਂ ਦੇ ਵਿਆਹ ਬਿਲਕੁਲ ਹੀ ਬੇਜੋੜ ਕਿਸਮ ਦੇ ਲੋਕਾਂ ਨਾਲ ਕਰ ਦਿੰਦੇ ਹਨਅਜਿਹੇ ਬੇਜੋੜ ਮਰਦ ਨਾ ਸਿਰਫ ਵਿੱਦਿਅਕ ਪੱਧਰ ਉੱਤੇ, ਚੇਤਨਾ ਦੀ ਪੱਧਰ ਉੱਤੇ ਜਾਂ ਕਿਸੀ ਸਮਾਜਿਕ ਅਹੁਦੇ ਦੀ ਪੱਧਰ ਉੱਤੇ ਹੀ ਬੇਜੋੜ ਹੁੰਦੇ ਹਨ; ਬਲਕਿ ਭਾਵਨਾਤਮਕ ਪੱਧਰ ਉੱਤੇ ਵੀ ਉਨ੍ਹਾਂ ਦਾ ਆਪਣੀਆਂ ਮੋਹ ਭਰੀਆਂ ਪਤਨੀਆਂ ਨਾਲ ਕੋਈ ਜੋੜ ਨਹੀਂ ਹੁੰਦਾਅਜਿਹੇ ਬੇਜੋੜ ਮਰਦ, ਨਿਰਸੰਦੇਹ, ‘ਸੁੱਕੇ ਖੂਹਾਂਵਾਂਗੂੰ ਹੁੰਦੇ ਹਨ। ਜਿਨ੍ਹਾਂ ਤੋਂ ਆਪਣੀ ਪਾਣੀ ਦੀ ਪਿਆਸ ਬੁਝਾਉਣ ਆਈਆਂ ਔਰਤਾਂ ਤੜਫ ਤੜਫ ਕੇ ਮਰ ਜਾਂਦੀਆਂ ਹਨ

ਭਾਵਨਾਵਾਂ ਤੋਂ ਖਾਲੀ, ਰੁੱਖੇ ਅਤੇ ਆਪਣੇ ਆਪ ਤੱਕ ਹੀ ਸੀਮਿਤ ਮਨੁੱਖਾਂ ਦੀ ਜ਼ਿੰਦਗੀ ਦਾ ਵਿਸਥਾਰ ਇੱਕ ਹੋਰ ਹਾਇਕੂ ਵਿੱਚ ਵੀ ਮਿਲਦਾ ਹੈਦੇਖੋ ਇਹ ਹਾਇਕੂ:

ਸੁੱਕੇ ਖੂਹ ਦੀਆਂ ਟਿੰਡਾਂ

ਪੰਛੀਆਂ ਪਾਏ ਆਲ੍ਹਣੇ

ਛੱਤੇ ਲਾਏ ਭਰਿੰਡਾਂ

----

ਜ਼ਾਹਿਰ ਹੈ ਕਿ ਇਸ ਤਰ੍ਹਾਂ ਦੇ ਮਨੁੱਖਾਂ ਦੀ ਦੋਸਤੀ ਵੀ ਅਜਿਹੇ ਮਨੁੱਖਾਂ ਨਾਲ ਹੀ ਹੋਵੇਗੀ ਜੋ ਕਿ ਉਨ੍ਹਾਂ ਨਾਲ ਸੁਭਾਅ ਅਤੇ ਆਦਤਾਂ ਦੇ ਪੱਖੋਂ ਸਾਂਝ ਰੱਖਦੇ ਹੋਣਅਜਿਹੇ ਲੋਕਾਂ ਦੇ ਘਰ / ਅਪਾਰਟਮੈਂਟ / ਟਾਊਨਹਾਊਸ, ਅਕਸਰ, ਸ਼ਰਾਬੀਆਂ / ਡਰੱਗ ਅਡਿਕਟਸ / ਪਰਾਸਟੀਚੀਊਟਸ / ਦੱਲਿਆਂ / ਹਿੰਸਾਤਮਕ ਲੋਕਾਂ ਦੇ ਅੱਡੇ ਬਣ ਜਾਂਦੇ ਹਨਜਿੱਥੇ ਨਿਤ ਲੜਾਈ- ਫਸਾਦ ਹੁੰਦੇ ਹਨ ਅਤੇ ਖ਼ੂਨ-ਖਰਾਬਾ ਹੁੰਦਾ ਹੈਟੋਰਾਂਟੋ, ਮਿਸੀਸਾਗਾ, ਮਾਲਟਨ, ਬਰੈਂਪਟਨ, ਵੈਨਕੂਵਰ ਅਤੇ ਕੈਲਗਰੀ ਵਰਗੇ ਸ਼ਹਿਰਾਂ ਦੀਆਂ ਅਨੇਕਾਂ ਅਪਾਰਟਮੈਂਟ ਬਿਲਡਿੰਗਾਂ ਦੇ ਅਪਾਰਟਮੈਂਟਾਂ ਅਤੇ ਟਾਊਨ ਹਾਊਸਾਂ ਵਿੱਚ ਅਜਿਹੀਆਂ ਘਟਨਾਵਾਂ ਵਾਪਰਦੀਆਂ, ਅਕਸਰ, ਹੀ ਦੇਖਣ ਨੂੰ ਮਿਲਦੀਆਂ ਹਨ

----

ਹਾਇਕੂ ਨੂੰ, ਅਕਸਰ, ਆਮ ਜ਼ਿੰਦਗੀ ਦੀਆਂ ਸਹਿਜ ਰੂਪ ਵਿੱਚ ਵਾਪਰ ਰਹੀਆਂ ਘਟਨਾਵਾਂ ਪੇਸ਼ ਕਰਨ ਵਾਲੀ ਕਵਿਤਾ ਵੀ ਕਿਹਾ ਜਾਂਦਾ ਹੈਅਜਿਹਾ ਕਰਦਿਆਂ ਕਈ ਵੇਰੀ ਕਵੀ ਇੱਕੋ ਸਥਾਨ ਅਤੇ ਇੱਕੋ ਸਮੇਂ ਵਾਪਰ ਰਹੀਆਂ ਇੱਕ ਤੋਂ ਵੱਧ ਘਟਨਾਵਾਂ ਨੂੰ ਬਰਾਬਰ ਵਿੱਚ ਰੱਖ ਕੇ ਤੁਲਨਾਤਮਕ ਅਧਿਐਨ ਪੇਸ਼ ਕਰਦਾ ਹੈਜਿਵੇਂ ਕਿ ਅਮਰਜੀਤ ਸਾਥੀ ਇਸ ਹਾਇਕੂ ਵਿੱਚ ਕਰ ਰਿਹਾ ਹੈ:

ਹਰਿਮੰਦਰ ਪਰਿਕਰਮਾ

ਮਾਪੇ ਟੇਕਣ ਮੱਥਾ

ਬੱਚੇ ਵੇਖਣ ਮੱਛੀਆਂ

ਹਰਿਮੰਦਰ ਵੱਡੀ ਉਮਰ ਦੇ ਲੋਕਾਂ ਲਈ ਇੱਕ ਪ੍ਰਸਿੱਧ ਤੀਰਥ ਅਸਥਾਨ ਹੈਉਹ ਉੱਥੇ ਆਪਣੀ ਸ਼ਰਧਾ ਪ੍ਰਗਟ ਕਰਨ ਜਾਂਦੇ ਹਨਪਰ ਬੱਚਿਆਂ ਨੂੰ ਨਾ ਤਾਂ ਅਜਿਹੀ ਕਿਸੀ ਗੱਲ ਦੀ ਸੋਝੀ ਹੁੰਦੀ ਹੈ ਅਤੇ ਨਾ ਹੀ ਉਨ੍ਹਾਂ ਨੂੰ ਅਜਿਹੀ ਕਿਸੀ ਗੱਲ ਵਿੱਚ ਕੋਈ ਦਿਲਚਸਪੀ ਹੀ ਹੁੰਦੀ ਹੈਮਾਪੇ ਅਜਿਹੇ ਸਥਾਨ ਉੱਤੇ ਜਾ ਕੇ ਜਦੋਂ ਕਿ ਭਜਨ-ਬੰਦਗੀ ਕਰਨ ਵਿੱਚ ਦਿਲਚਸਪੀ ਰੱਖਦੇ ਹਨ; ਪਰ ਬੱਚਿਆਂ ਨੂੰ ਤਾਂ ਹਰਿਮੰਦਰ ਪਰਿਕਰਮਾ ਦੇ ਸਰੋਵਰ ਵਿੱਚ ਤੈਰ ਰਹੀਆਂ ਮੱਛੀਆਂ ਹੀ ਵਧੇਰੇ ਖਿੱਚ ਪਾਉਂਦੀਆਂ ਹਨ

ਇਸ ਵਿਚਾਰ ਨੂੰ ਸਪੱਸ਼ਟ ਕਰਨ ਲਈ ਇੱਕ ਹੋਰ ਹਾਇਕੂ ਨੂੰ ਵਿਚਾਰਿਆ ਜਾ ਸਕਦਾ ਹੈ:

ਮਾਂ ਸਿਖਾਵੇ ਏਕੰਕਾਰ

ਬੱਚਾ ਬੋਲੇ

ਸੁਪਰਕਾਰ ਸੁਪਰਕਾਰ

----

ਇਹ ਹਾਇਕੂ ਵੀ ਮਹਿਜ਼ ਤਿੰਨ ਸਤਰਾਂ ਦੀ ਇਸ ਸੰਖੇਪ ਕਵਿਤਾ ਵਿੱਚ ਦੋ ਪੀੜ੍ਹੀਆਂ ਦੀ ਸੋਚ ਦਾ ਅੰਤਰ ਪੇਸ਼ ਕਰਦਾ ਹੈਮਾਪਿਆਂ ਦੀ ਪੀੜ੍ਹੀ ਲਈ ਰੱਬ ਦੀ ਉਪਾਸ਼ਨਾ ਕਰਨੀ ਹੀ ਸਭ ਤੋਂ ਮਹੱਤਵਪੂਰਨ ਗੱਲ ਸੀਰੱਬ ਦੀ ਭਗਤੀ ਕਰਨ ਨਾਲ ਹੀ ਜ਼ਿੰਦਗੀ ਸਫ਼ਲ ਹੋ ਸਕਦੀ ਸੀਰੱਬ ਕੋਲੋਂ ਹੀ ਉਨ੍ਹਾਂ ਨੂੰ ਸਭ ਕੁਝ ਮਿਲ ਸਕਦਾ ਸੀਪਰ ਬੱਚੇ ਨੂੰ ਜੋ ਕੁਝ ਮੰਡੀ ਸਭਿਆਚਾਰ ਨੇ ਸਿਖਾਇਆ ਹੈ ਉਸ ਅਨੁਸਾਰ ਅਜੋਕੇ ਸਮਿਆਂ ਵਿੱਚ ਜ਼ਿੰਦਗੀ ਵਿੱਚ ਕਾਮਯਾਬੀ ਹਾਸਿਲ ਕਰਨ ਲਈ ਸੁਪਰਕਾਰ ਹੀ ਸਭ ਤੋਂ ਮਹੱਤਵ-ਪੂਰਨ ਚੀਜ਼ ਹੈਇਸ ਤਰ੍ਹਾਂ ਸਾਨੂੰ, ਮਹਿਜ਼, ਤਿੰਨ ਸਤਰਾਂ ਦੇ ਇਸ ਹਾਇਕੂ ਰਾਹੀਂ ਪੁਰਾਤਨਤਾ ਅਤੇ ਨਵੀਨਤਾ ਦਾ ਇੱਕੋ ਸਮੇਂ ਅਹਿਸਾਸ ਹੋ ਜਾਂਦਾ ਹੈ

----

ਅਸੀਂ, ਅਕਸਰ, ਕਹਿ ਦਿੰਦੇ ਹਾਂ ਕਿ ਐਵੇਂ ਕਿਉਂ ਜਾਨਵਰਾਂ ਵਾਂਗੂੰ ਪਏ ਲੜਦੇ ਹੋ - ਬੰਦੇ ਬਣੋਪਰ ਕਈ ਵਾਰੀ ਸਥਿਤੀ ਬੜੀ ਅਜੀਬ ਬਣ ਜਾਂਦੀ ਹੈਘਰਾਂ ਦੇ ਵਿਹੜਿਆਂ ਵਿੱਚ ਕੁੱਤੇ, ਕੁੱਕੜ ਅਤੇ ਬਿੱਲੀਆਂ ਤਾਂ ਆਪਸ ਵਿੱਚ ਮਿਲ ਕੇ ਖੇਡ ਰਹੇ ਹੁੰਦੇ ਹਨ; ਪਰ ਬੱਚੇ ਇੱਕ ਦੂਜੇ ਨਾਲ ਲੜਦੇ ਹੋਏ ਚੀਕ ਚਿਹਾੜਾ ਪਾ ਰਹੇ ਹੁੰਦੇ ਹਨਇਸ ਤਰ੍ਹਾਂ ਕਈ ਵਾਰੀ ਜਾਨਵਰਾਂ ਦਾ ਸਭਿਆਚਾਰ ਵੀ ਮਨੁੱਖਾਂ ਲਈ ਚੰਗੀ ਉਦਾਹਰਣ ਬਣ ਕੇ ਪੇਸ਼ ਹੋ ਜਾਂਦਾ ਹੈਅਮਰਜੀਤ ਸਾਥੀ ਨੇ ਇਸ ਤੱਥ ਨੂੰ ਵੀ ਬੜੀ ਖ਼ੂਬਸੂਰਤੀ ਨਾਲ ਹਾਇਕੂ ਰਾਹੀਂ ਪੇਸ਼ ਕੀਤਾ ਹੈ:

ਬੱਚੇ ਪਾਉਂਦੇ ਖਿੱਲੀ

ਇੱਕੋ ਵਿਹੜੇ ਖੇਡਣ

ਕੁੱਤੇ ਕੁੱਕੜ ਬਿੱਲੀ

----

ਨਵੀਂ ਉਸਾਰੀ ਦੇ ਨਾਮ ਉੱਤੇ ਜਿਸ ਤਰ੍ਹਾਂ ਰੁੱਖਾਂ ਨੂੰ ਕੱਟਿਆ ਜਾ ਰਿਹਾ ਹੈ ਉਸ ਨਾਲ ਅਨੇਕਾਂ ਤਰ੍ਹਾਂ ਦੀ ਤਬਾਹੀ ਹੋ ਰਹੀ ਹੈਰੁੱਖਾਂ ਦੀ ਅੰਨ੍ਹੇਵਾਹ ਕੀਤੀ ਜਾ ਰਹੀ ਕਟਾਈ ਕਾਰਨ ਅਨੇਕਾਂ ਤਰ੍ਹਾਂ ਦੀਆਂ ਵਾਤਾਵਰਨ ਨਾਲ ਸਬੰਧਤ ਸਮੱਸਿਆਵਾਂ ਪੈਦਾ ਹੋ ਰਹੀਆਂ ਹਨਅਨੇਕਾਂ ਤਰ੍ਹਾਂ ਦੇ ਪੰਛੀ ਸ਼ਹਿਰਾਂ ਵਿੱਚੋਂ ਘੱਟ ਰਹੇ ਹਨਪੰਛੀ ਅਨੇਕਾਂ ਤਰ੍ਹਾਂ ਨਾਲ ਮਨੁੱਖ ਦੀ ਮੱਦਦ ਕਰਦੇ ਹਨਇਸ ਤੱਥ ਨੂੰ ਵੀ ਅਮਰਜੀਤ ਸਾਥੀ ਸ਼ਿੱਦਤ ਨਾਲ ਉਭਾਰਦਾ ਹੈ:

ਨਵੇਂ ਘਰਾਂ ਲਈ ਥਾਂ

ਚੋਗਾ ਲੈ ਕੇ ਮੁੜਿਆ ਪੰਛੀ

ਨਾ ਬਿਰਖ ਨਾ ਬੋਟ

----

ਅਮਰਜੀਤ ਸਾਥੀ ਦੀ ਕਾਵਿ ਪੁਸਤਕ ਨਿਮਖਭਾਵੇਂ ਕਿ ਦੇਖਣ ਵਿੱਚ ਇੱਕ ਛੋਟੀ ਜਿਹੀ ਪੁਸਤਕ ਹੈ ਪਰ ਇਸ ਵਿੱਚ ਸ਼ਾਮਿਲ ਕੀਤੇ ਗਏ ਹਰ ਹਾਇਕੂ ਵਿੱਚ ਹੀ ਕੋਈ ਵਿਚਾਰ ਜਾਂ ਵਿਸ਼ਾ ਪੇਸ਼ ਕੀਤਾ ਗਿਆ ਹੋਣ ਕਰਕੇ ਇਹ ਪੁਸਤਕ ਕਾਫ਼ੀ ਦਿਲਸਚਸਪ ਬਣ ਜਾਂਦੀ ਹੈਇਹ ਪੁਸਤਕ ਇਸ ਲਈ ਵੀ ਦਿਲਚਸਪ ਹੋ ਜਾਂਦੀ ਹੈ ਕਿਉਂਕਿ ਹਾਇਕੂ ਤਾਂ ਜਾਪਾਨੀ ਕਵਿਤਾ ਦਾ ਇੱਕ ਰੂਪ ਹੈ; ਪ੍ਰੰਤੂ ਅਮਰਜੀਤ ਸਾਥੀ ਨੇ ਜਾਪਾਨੀ ਕਵਿਤਾ ਦੇ ਇਸ ਰੂਪ ਦਾ ਪੰਜਾਬੀਕਰਨ ਬੜੀ ਹੀ ਸਫ਼ਲਤਾ ਨਾਲ ਕੀਤਾ ਹੈ

----

ਹਾਇਕੂ ਵਿੱਚ ਜੀਵੇ ਅਨੁਭਵ ਦਾ ਬਿਆਨ ਹੁੰਦਾ ਹੈਪਰਵਾਸੀ ਜ਼ਿੰਦਗੀ ਦੀਆਂ ਅਨੇਕਾਂ ਅਜਿਹੀਆਂ ਸਮੱਸਿਆਵਾਂ ਹੁੰਦੀਆਂ ਹਨ ਜਿਨ੍ਹਾਂ ਦਾ ਦੇਸ਼ ਵਾਸੀਆਂ ਲਈ ਅਹਿਸਾਸ ਕਰਨਾ ਏਨਾਂ ਅਹਿਸਾਨ ਨਹੀਂ ਹੁੰਦਾਜਿਵੇਂ ਕਿ ਭਾਰਤ / ਪਾਕਿਸਤਾਨ ਵਿੱਚ ਰਹਿਣ ਵਾਲੇ ਲੋਕ ਵਧੇਰੇ ਕਰਕੇ ਸੰਯੁਕਤ ਪ੍ਰਵਾਰਾਂ ਵਿੱਚ ਰਹਿੰਦੇ ਹਨਜਦੋਂ ਲੋਕ ਕੰਮਾਂ ਉੱਤੇ ਜਾਂਦੇ ਹਨ ਤਾਂ ਉਨ੍ਹਾਂ ਦੇ ਛੋਟੇ ਬੱਚਿਆਂ ਦੀ ਸੰਭਾਲ ਉਨ੍ਹਾਂ ਦੇ ਨਾਲ ਹੀ ਰਹਿ ਰਹੇ ਮਾਂ-ਪਿਓ ਕਰਦੇ ਹਨਭਾਵ ਛੋਟੇ ਬੱਚਿਆਂ ਦੀ ਸਾਂਭ ਸੰਭਾਲ ਦਾਦਾ/ਦਾਦੀ ਜਾਂ ਨਾਨਾ/ਨਾਨੀ ਕਰਦੇ ਹਨਇਸ ਤਰ੍ਹਾਂ ਕੋਈ ਫਿਕਰ ਵਾਲੀ ਗੱਲ ਨਹੀਂ ਹੁੰਦੀਪਰ ਬਦੇਸ਼ਾਂ ਵਿੱਚ ਅਨੇਕਾਂ ਪ੍ਰਵਾਰਾਂ ਨਾਲ ਉਨ੍ਹਾਂ ਦੇ ਬਜ਼ੁਰਗ ਨਹੀਂ ਰਹਿ ਰਹੇ ਹੁੰਦੇਇਸ ਤਰ੍ਹਾਂ ਉਨ੍ਹਾਂ ਨੇ ਜਦੋਂ ਕੰਮ ਉੱਤੇ ਜਾਣਾ ਹੁੰਦਾ ਹੈ ਤਾਂ ਉਨ੍ਹਾਂ ਨੂੰ ਬੱਚੇ ਕਿਸੇ ਬੇਬੀ ਸਿਟਰ ਕੋਲ ਛੱਡ ਕੇ ਜਾਣਾ ਪੈਂਦਾ ਹੈਕਈ ਵਾਰੀ ਬੇਬੀ ਸਿੱਟਰ ਕਿਸੇ ਹੋਰ ਸਭਿਆਚਾਰ ਨਾਲ ਸਬੰਧ ਰੱਖਦੀ ਹੁੰਦੀ ਹੈਇਸ ਤਰ੍ਹਾਂ ਬੇਬੀ ਸਿੱਟਰ ਕੋਲ ਬੱਚਾ ਛੱਡ ਕੇ ਆਉਣ ਵੇਲੇ ਬੱਚੇ ਦੀ ਮਾਂ ਨੂੰ ਅਨੇਕਾਂ ਤਰ੍ਹਾਂ ਦਾ ਫਿਕਰ ਰਹਿੰਦਾ ਹੈ ਕਿ ਕੀ ਉਹ ਬੇਬੀ ਸਿੱਟਰ ਉਨ੍ਹਾਂ ਦੇ ਬੱਚੇ ਦਾ ਠੀਕ ਤਰ੍ਹਾਂ ਧਿਆਨ ਰੱਖੇਗੀ ਜਾਂ ਕਿ ਨਹੀਂ? ਵਿਸ਼ੇਸ਼ ਕਰਕੇ ਜਦੋਂ ਬਰਫ਼ਾਂ ਪੈ ਰਹੀਆਂ ਹੁੰਦੀਆਂ ਹਨ ਅਤੇ ਬੱਚੇ ਨੂੰ ਬੇਬੀ ਸਿੱਟਰ ਕੋਲ ਛੱਡ ਕੇ ਜਾਣ ਵੇਲੇ ਮਾਂ ਨੂੰ ਇਹੀ ਫਿਕਰ ਰਹਿੰਦਾ ਹੈ ਕਿ ਇਹ ਬੇਬੀ ਸਿੱਟਰ ਠੰਢ ਵਿੱਚ ਪਤਾ ਨਹੀਂ ਮੇਰੇ ਬੱਚੇ ਨੂੰ ਠੰਢ ਤੋਂ ਬਚਾ ਕੇ ਰੱਖੇਗੀ ਜਾਂ ਕਿ ਨਹੀਂ? ਕਿਉਂਕਿ ਅਜਿਹੀਆਂ ਘਟਨਾਵਾਂ ਵਾਪਰਨ ਦੀਆਂ ਗੱਲਾਂ ਰੇਡੀਓ/ਟੀਵੀ ਜਾਂ ਅਖਬਾਰਾਂ ਰਾਹੀਂ ਚਰਚਾ ਦਾ ਵਿਸ਼ਾ ਬਣਦੀਆਂ ਰਹਿੰਦੀਆਂ ਹਨ ਕਿ ਬੇਬੀ ਸਿੱਟਰ ਆਪਣੇ ਬੁਆਏ ਫਰੈਂਡ ਨਾਲ ਟੈਲੀਫੋਨ ਕਰਨ ਵਿੱਚ ਹੀ ਏਨੀ ਮਸਤ ਸੀ ਕਿ ਉਸਨੂੰ ਪਤਾ ਹੀ ਨ ਲੱਗਾ ਕਿ ਕਿਸ ਵੇਲੇ ਛੋਟਾ ਜਿਹਾ ਬੱਚਾ ਬੂਹਾ ਖੋਲ੍ਹ ਕੇ ਨੰਗੇ ਪੈਰੀਂ ਘਰੋਂ ਬਾਹਰ ਨਿਕਲ ਕੇ ਬਰਫ਼ ਵਿੱਚ ਤੁਰਦਾ ਹੋਇਆ ਸੜਕ ਤੱਕ ਪਹੁੰਚ ਗਿਆਕਿਸੇ ਗੁਆਂਢੀ ਨੇ ਇਸ ਤਰ੍ਹਾਂ ਬੱਚੇ ਨੂੰ ਤੁਰਿਆ ਜਾਂਦਾ ਦੇਖ ਕੇ ਪੁਲਿਸ ਨੂੰ ਫੋਨ ਕਰ ਦਿੱਤਾ ਅਤੇ ਇਸ ਤਰ੍ਹਾਂ ਬੱਚਾ ਕਿਸੇ ਅਪਰਾਧੀ ਦੇ ਹੱਥਾਂ ਵਿੱਚ ਜਾਣ ਤੋਂ ਬਚ ਗਿਆਮਮਤਾ ਦੇ ਇਸ ਅਹਿਸਾਸ ਨੂੰ ਅਮਰਜੀਤ ਸਾਥੀ ਹਾਇਕੂ ਰਾਹੀਂ ਕੁਝ ਇਸ ਤਰ੍ਹਾਂ ਪੇਸ਼ ਕਰਦਾ ਹੈ:

ਬਰਫ਼ ਪੈ ਰਹੀ

ਬੱਚਾ ਛੱਡ ਖਿਡਾਵੀ ਕੋਲ

ਮਾਂ ਨੂੰ ਚੜ੍ਹਦੀ ਕੰਬਣੀ

----

ਪਰਵਾਸੀ ਜ਼ਿੰਦਗੀ ਦੀ ਇੱਕ ਹੋਰ ਸਮੱਸਿਆ ਸਾਡਾ ਧਿਆਨ ਖਿੱਚਦੀ ਹੈਉਹ ਸਮੱਸਿਆ ਹੈ ਪ੍ਰਵਾਸੀ ਪ੍ਰਵਾਰਾਂ ਵਿੱਚ ਵਧ ਰਹੇ ਲੜਾਈ ਝਗੜੇਇਨ੍ਹਾਂ ਲੜਾਈ ਝਗੜਿਆਂ ਕਾਰਨ ਬਜ਼ੁਰਗਾਂ ਨੂੰ ਊਨ੍ਹਾਂ ਦੇ ਆਪਣੇ ਹੀ ਧੀਆਂ/ਪੁੱਤਰ ਘਰੋਂ ਕੱਢ ਦਿੰਦੇ ਹਨਜਿਸ ਕਾਰਨ ਉਨ੍ਹਾਂ ਨੂੰ ਮਜਬੂਰਨ ਬਿਰਧ ਘਰਾਂ ਵਿੱਚ ਰਹਿਣਾ ਪੈਂਦਾ ਹੈਨਤੀਜੇ ਵਜੋਂ ਬਜ਼ੁਰਗਾਂ ਦੇ ਘਰ ਵਿੱਚ ਰਹਿਣ ਕਾਰਨ ਧੀਆਂ/ਪੁੱਤਰਾਂ ਨੂੰ ਜੋ ਲਾਭ ਹੁੰਦੇ ਹਨ - ਫਿਰ ਉਹ ਉਨ੍ਹਾਂ ਲਾਭਾਂ ਤੋਂ ਵਾਂਝੇ ਰਹਿ ਜਾਂਦੇ ਹਨਵਿਸ਼ੇਸ਼ ਕਰਕੇ ਬਜ਼ੁਰਗ ਘਰ ਵਿੱਚ ਹੀ ਧੀਆਂ/ਪੁੱਤਰਾਂ ਨਾਲ ਰਹਿੰਦੇ ਹੋਣ ਤਾਂ ਉਹ ਧੀਆਂ/ਪੁੱਤਰਾਂ ਦੇ ਕੰਮ ਉੱਤੇ ਚਲੇ ਜਾਣ ਤੋਂ ਬਾਹਦ ਛੋਟੇ ਬੱਚਿਆਂ ਦਾ ਧਿਆਨ ਰੱਖਦੇ ਹਨਨਹੀਂ ਤਾਂ ਛੋਟੇ ਬੱਚੇ ਡੇਅ ਕੇਅਰ ਵਿੱਚ ਛੱਡਣੇ ਪੈਂਦੇ ਹਨਇਸ ਸਭਿਆਚਾਰਕ ਸਮੱਸਿਆ ਦਾ ਅਹਿਸਾਸ ਅਮਰਜੀਤ ਸਾਥੀ ਹਾਇਕੂ ਕਾਵਿ ਰੂਪ ਦੀਆਂ, ਮਹਿਜ਼, ਤਿੰਨ ਸਤਰਾਂ ਰਾਹੀਂ ਕੁਝ ਇਸ ਤਰ੍ਹਾਂ ਕਰਵਾਉਂਦਾ ਹੈ:

ਉਲਝੇ ਤਾਣੇ ਬਾਣੇ

ਡੇ-ਕੇਅਰ ਵਿੱਚ ਬੱਚੇ

ਬਿਰਧਘਰਾਂ ਵਿੱਚ ਸਿਆਣੇ

----

ਨਵੇਂ ਆਏ ਪ੍ਰਵਾਸੀਆਂ ਨੂੰ ਪਿੱਛੇ ਛੱਡਕੇ ਆਏ ਦੇਸ਼ ਦੀ ਯਾਦ ਵੀ ਸਤਾਉਂਦੀ ਹੈਇਹ ਯਾਦਾਸ਼ਤ ਵੀ ਅਨੇਕਾਂ ਰੂਪਾਂ ਵਿੱਚ ਆਉਂਦੀ ਹੈਘਰ, ਖੇਤ, ਕੰਮ, ਦੋਸਤ, ਰਿਸ਼ਤੇਦਾਰ, ਖੇਡਾਂ, ਰਸਮੋੰ ਰਿਵਾਜ, ਫੁੱਲ-ਬੂਟੇ, ਮੌਸਮ, ਫਲ, ਸਬਜ਼ੀਆਂ ਆਦਿ ਉਸ ਨੂੰ ਯਾਦ ਆਉਂਦੇ ਹਨਇਨ੍ਹਾਂ ਸਾਰੀਆਂ ਗੱਲਾਂ ਨਾਲ ਕੋਈ ਨ ਕੋਈ ਵਿਸ਼ੇਸ਼ ਯਾਦ ਜੁੜੀ ਹੁੰਦੀ ਹੈਪੰਜਾਬ ਤੋਂ ਆਏ ਲੋਕਾਂ ਨੂੰ ਵਿਸ਼ੇਸ਼ ਕਰਕੇ ਅੰਬਾਂ ਦੀ ਯਾਦ ਬਹੁਤ ਆਉਂਦੀ ਹੈਕਿਉਂਕਿ ਅੰਬਾਂ ਦੇ ਮੌਸਮ ਵਿੱਚ ਪੰਜਾਬ ਵਿੱਚ ਅਨੇਕਾਂ ਤਰ੍ਹਾਂ ਦੇ ਅੰਬ ਹੁੰਦੇ ਹਨ ਅਤੇ ਹਰ ਕੋਈ ਇਸ ਨੂੰ ਖਾਹ ਕੇ ਬਹੁਤ ਖੁਸ਼ ਹੁੰਦਾ ਹੈਇੱਥੋਂ ਤੱਕ ਕਿ ਪੰਜਾਬ ਦੇ ਅਨੇਕਾਂ ਲੋਕ-ਗੀਤ ਅੰਬਾਂ ਨਾਲ ਸਬੰਧਤ ਹਨਪ੍ਰਦੇਸਾਂ ਵਿੱਚ ਆ ਕੇ ਜਦੋਂ ਪ੍ਰਵਾਸੀ ਨੂੰ ਫੂਡ ਮਾਰਕਿਟ ਵਿੱਚ ਹੋਰਨਾਂ ਫਲਾਂ ਦੇ ਨਾਲ ਪਏ ਅੰਬ ਦਿਸ ਜਾਂਦੇ ਹਨ ਤਾਂ ਪ੍ਰਵਾਸੀ ਪੰਜਾਬੀ ਦੀ ਚੇਤਨਾ ਵਿੱਚ ਉਨ੍ਹਾਂ ਸਾਰੇ ਸਮਿਆਂ ਦੇ ਦ੍ਰਿਸ਼ ਚਲ ਚਿਤਰ ਵਾਂਗ ਘੁੰਮਣੇ ਸ਼ੁਰੂ ਹੋ ਜਾਂਦੇ ਹਨ; ਸਮੇਂ ਜੋ ਪ੍ਰਵਾਸੀ ਪੰਜਾਬੀ ਨੇ ਪਿੱਛੇ ਰਹਿ ਗਏ ਪੰਜਾਬ ਵਿੱਚ ਯਾਰਾਂ ਦੋਸਤਾਂ / ਪ੍ਰਵਾਰ ਦੇ ਮੈਂਬਰਾਂ ਨਾਲ ਅੰਬ ਚੂਪਦਿਆਂ ਜਾਂ ਅੰਬ ਖਾਂਦਿਆਂ ਹੱਸਦਿਆਂ/ਖੇਡਦਿਆਂ ਬਿਤਾਏ ਸਨਅਜਿਹੇ ਯਾਦਗਾਰੀ ਪਲਾਂ ਦਾ ਹੇਰਵਾ ਅਮਰਜੀਤ ਸਾਥੀ ਹਾਇਕੂ ਰਾਹੀਂ ਕੁਝ ਇਸ ਤਰ੍ਹਾਂ ਬਿਆਨ ਕਰਦਾ ਹੈ:

ਸੌਦਾ ਰਿਹਾ ਖ਼ਰੀਦ

ਪਰਵਾਸੀ ਚੁੱਕੇ ਅੰਬ

ਅੱਖੀਂ ਆਏ ਸਿੱਲ੍ਹ

----

ਹਾਇਕੂ ਸੰਗ੍ਰਹਿ ਨਿਮਖਬਾਰੇ ਚਰਚਾ ਕਰਦਿਆਂ ਹੋਇਆਂ ਹੁਣ ਤੱਕ ਉਦਾਹਰਣਾਂ ਲਈ ਵਰਤੇ ਗਏ ਹਾਇਕੂਆਂ ਤੋਂ ਬਿਨ੍ਹਾਂ ਹੋਰ ਵੀ ਅਨੇਕਾਂ ਖ਼ੂਬਸੂਰਤ ਹਾਇਕੂ ਇਸ ਸੰਗ੍ਰਹਿ ਵਿੱਚ ਮੌਜੂਦ ਹਨਪਰ ਮੈਂ ਇਸ ਹਾਇਕੂ ਸੰਗ੍ਰਹਿ ਬਾਰੇ ਆਪਣੀ ਗੱਲ ਖਤਮ ਕਰਨ ਤੋਂ ਪਹਿਲਾਂ ਉਨ੍ਹਾਂ ਹੋਰ ਕੁਝ ਕੁ ਹਾਇਕੂਆਂ ਬਾਰੇ ਹੀ ਗੱਲ ਕਰਨੀ ਚਾਹਾਂਗਾ ਜਿਨ੍ਹਾਂ ਵਿੱਚ ਅਮਰਜੀਤ ਸਾਥੀ ਨੇ ਸਾਡੇ ਸਮਿਆਂ ਦੀ ਕਿਸੇ ਨਾ ਕਿਸੇ ਮਹੱਤਵਪੂਰਨ ਸਮੱਸਿਆ ਨੂੰ ਹਾਇਕੂ ਦਾ ਵਿਸ਼ਾ ਬਣਾਇਆ ਹੈਉਦਾਹਰਣ ਵਜੋਂ ਦੇਖਦੇ ਹਾਂ ਇਹ ਹਾਇਕੂ:

ਅਲਟਰਾਸਾਊਂਡ ਕੋਸ਼

ਜੀਵਨ ਸ਼ਬਦ ਪੁਲਿੰਗ

ਮੌਤ ਇਸਤਰੀ ਲਿੰਗ

ਇਹ ਹਾਇਕੂ ਸਾਡੇ ਸਮਿਆਂ ਦੀ ਇੱਕ ਮਹੱਤਵ-ਪੂਰਨ ਸਮੱਸਿਆ ਵੱਲ ਸਾਡਾ ਧਿਆਨ ਖਿੱਚਦਾ ਹੈਵਿਗਿਆਨ ਅਤੇ ਤਕਨਾਲੋਜੀ ਵਿੱਚ ਹੋਈ ਤਰੱਕੀ ਸਦਕਾ, ਹੁਣ ਅਲਟਰਾਸਾਊਂਡ ਟੈਕਨਾਲੋਜੀ ਦੀ ਮੱਦਦ ਰਾਹੀਂ ਮਾਂ ਦੇ ਪੇਟ ਵਿੱਚ ਬੱਚੇ ਦੀ ਨ ਸਿਰਫ ਤੰਦਰੁਸਤੀ ਬਾਰੇ ਹੀ ਸਾਰੀ ਜਾਣਕਾਰੀ ਪ੍ਰਾਪਤ ਕੀਤੀ ਜਾ ਸਕਦੀ ਹੈ ਬਲਕਿ ਬੱਚੇ ਦੇ ਲਿੰਗ ਬਾਰੇ ਵੀ ਪਤਾ ਲਗਾਇਆ ਜਾ ਸਕਦਾ ਹੈਕੁਝ ਲੋਕ ਵਿਗਿਆਨ-ਤਕਨਾਲੋਜੀ ਵਿੱਚ ਆਈ ਇਸ ਇਨਕਲਾਬੀ ਤਬਦੀਲੀ ਦੀ ਕੁਵਰਤੋਂ ਕਰ ਰਹੇ ਹਨਹਜ਼ਾਰਾਂ ਸਾਲਾਂ ਤੋਂ ਮਰਦ ਪ੍ਰਧਾਨ ਸਮਾਜ ਔਰਤਾਂ ਨੂੰ ਜੰਮਿਦਿਆਂ ਸਾਰ ਹੀ ਕਤਲ ਕਰਦਾ/ਕਰਵਾਉਂਦਾ ਰਿਹਾ ਹੈਅਜਿਹੀ ਸੋਚ ਦੇ ਧਾਰਣੀ ਲੋਕ ਹੁਣ ਅਲਟਰਾਸਾਊਂਡ ਟੈਕਨਾਲੋਜੀ ਦੀ ਮੱਦਦ ਨਾਲ ਮਾਂ ਦੇ ਪੇਟ ਵਿੱਚ ਹੀ ਬੱਚੇ ਦਾ ਲਿੰਗ ਪਤਾ ਕਰਕੇ ਧੀਆਂ ਨੂੰ ਜੰਮਣ ਤੋਂ ਪਹਿਲਾਂ ਹੀ ਮਾਂ ਦੇ ਪੇਟ ਵਿੱਚ ਹੀ ਮਾਰ ਦਿੰਦੇ ਹਨਅਜਿਹੀ ਸਮਾਜਿਕ ਸੋਚ ਲਈ ਸਾਡੇ ਅਨੇਕਾਂ ਗਾਇਕ ਵੀ ਜ਼ਿੰਮੇਵਾਰ ਹਨ ਜੋ ਕਿ ਪੁੱਤਰ ਮਿੱਠੜੇ ਮੇਵੇਵਰਗੇ ਗੀਤ ਗਾ ਗਾ ਕੇ ਅਸਿੱਧੇ ਤੌਰ ਉੱਤੇ ਲੋਕਾਂ ਦੇ ਮਨਾਂ ਵਿੱਚ ਧੀਆਂ ਲਈ ਨਫ਼ਰਤ ਭਰ ਦਿੰਦੇ ਹਨ

----

ਅਜਿਹੇ ਸਭਿਆਚਾਰਕ ਅਤੇ ਮਾਨਸਿਕ ਪ੍ਰਦੂਸ਼ਨ ਦੇ ਨਾਲ ਨਾਲ ਹੀ ਅਸੀਂ ਵਾਤਾਵਰਨ ਪ੍ਰਦੂਸ਼ਨ ਦਾ ਵੀ ਸਾਹਮਣਾ ਕਰ ਰਹੇ ਹਾਂਮਨੁੱਖ ਦੀਆਂ ਦਿਨੋ ਦਿਨ ਵਧ ਰਹੀਆਂ ਲਾਲਸਾਵਾਂ ਨੇ ਹਵਾ ਅਤੇ ਪਾਣੀ ਨੂੰ ਪ੍ਰਦੂਸ਼ਿਤ ਕਰ ਦਿੱਤਾ ਹੈਜਿਸ ਕਾਰਨ ਅਨੇਕਾਂ ਤਰ੍ਹਾਂ ਦੀਆਂ ਵਾਤਾਵਰਨ ਨਾਲ ਸਬੰਧਤ ਸਮੱਸਿਆਵਾਂ ਪੈਦਾ ਹੋ ਰਹੀਆਂ ਹਨਜਿਸ ਕਾਰਨ ਧਰਤੀ ਦੀ ਹੋਂਦ ਹੀ ਖਤਰੇ ਵਿੱਚ ਪੈ ਰਹੀ ਹੈਹਰ ਚੇਤੰਨ ਲੇਖਕ ਦੀ ਇਹ ਜ਼ਿੰਮੇਵਾਰੀ ਬਣ ਚੁੱਕੀ ਹੈ ਕਿ ਉਹ ਅਜਿਹੇ ਪ੍ਰਦੂਸ਼ਨ ਬਾਰੇ ਲੋਕਾਂ ਵਿੱਚ ਚੇਤਨਾ ਪੈਦਾ ਕਰੇਅਮਰਜੀਤ ਸਾਥੀ ਵੀ ਇੱਕ ਜਾਗਰੂਕ ਲੇਖਕ ਹੋਣ ਦਾ ਸਬੂਤ ਦਿੰਦਾ ਹੋਇਆ ਇਸ ਸਮੱਸਿਆ ਵੱਲ ਸਾਡਾ ਧਿਆਨ ਦੁਆਉਂਦਾ ਹੈ:

ਅੰਬਰੀਂ ਧੂਆਂ

ਜਲ ਵਿੱਚ ਵਿਹੁ

ਵਾ ਵਿਚ ਰਾਖ

----

ਸਾਡੇ ਸਮਿਆਂ ਵਿੱਚ ਮਦਮਸਤ ਹਾਥੀ ਵਾਂਗ ਦਨਦਨਾਂਦੇ ਆ ਰਹੇ ਮੰਡੀ ਸਭਿਆਚਾਰ ਦੀ ਇੱਕ ਪਹਿਚਾਣ ਬਹੁ-ਮੰਜ਼ਿਲਾ ਇਮਾਰਤਾਂ ਦਾ ਤਾਣਾ-ਬਾਣਾ ਵੀ ਹੈਜਿਨ੍ਹਾਂ ਦੀ ਉਸਾਰੀ ਹਿਤ ਨਿੱਜੀ ਘਰਾਂ ਵਿੱਚ ਰਹਿ ਰਹੇ ਲੋਕਾਂ ਨੂੰ ਬੜੀ ਬੇਰਹਿਮੀ ਨਾਲ ਉੱਥੋਂ ਉਜਾੜ ਦਿੱਤਾ ਜਾਂਦਾ ਹੈਉਨ੍ਹਾਂ ਦੀ ਨਿੱਜੀ ਆਜ਼ਾਦੀ ਨੂੰ ਮੈਗਾ ਕਾਰਪੋਰੇਸ਼ਨਾਂ ਦੀ ਗੁਲਾਮੀ ਦੇ ਸੰਗਲਾਂ ਵਿੱਚ ਕੈਦ ਕਰ ਦਿੱਤਾ ਜਾਂਦਾ ਹੈਮੈਗਾ ਕਾਰਪੋਰੇਸ਼ਨਾਂ ਵੱਲੋਂ ਨਵਉਸਾਰੀ ਦੇ ਨਾਮ ਹੇਠ ਫੈਲਾਈ ਜਾ ਰਹੀ ਅਜਿਹੀ ਦਹਿਸ਼ਤ ਦੁਨੀਆਂ ਦੇ ਕੋਨੇ ਕੋਨੇ ਵਿੱਚ ਦੇਖੀ ਜਾ ਸਕਦੀ ਹੈਜਿਸ ਦੇ ਖਿਲਾਫ ਅਨੇਕਾਂ ਦੇਸ਼ਾਂ ਵਿੱਚ ਵਿਦਰੋਹ ਹੋ ਰਹੇ ਹਨ ਅਤੇ ਸ਼ਕਤੀਸ਼ਾਲੀ ਆਵਾਜ਼ਾਂ ਉੱਠ ਰਹੀਆਂ ਹਨਮੰਡੀ ਸਭਿਆਚਾਰ ਦੇ ਪੈਰਾਂ ਹੇਠ ਦਰੜੇ ਜਾ ਰਹੇ ਲੋਕਾਂ ਦੇ ਹੱਕ ਵਿੱਚ ਅਮਰਜੀਤ ਸਾਥੀ ਵੀ ਆਪਣੀ ਆਵਾਜ਼ ਰਲਾਉਂਦਾ ਹੈ ਕੁਝ ਇਸ ਤਰ੍ਹਾਂ ਦੇ ਅੰਦਾਜ਼ ਵਿੱਚ:

ਵਧ ਰਹੇ ਬਹੁਮੰਜ਼ਲੇ

ਆਸ-ਪਾਸ ਦੇ ਘਰਾਂ ਵਲ

ਸਰਕ ਰਿਹਾ ਪਰਛਾਵਾਂ

ਅਮਰਜੀਤ ਸਾਥੀ ਦਾ ਹਾਇਕੂ ਸੰਗ੍ਰਹਿ ਨਿਮਖਕੇਨੇਡੀਅਨ ਪੰਜਾਬੀ ਸਾਹਿਤ ਵਿੱਚ ਇੱਕ ਜ਼ਿਕਰਯੋਗ ਵਾਧਾ ਹੈਇਹ ਹਾਇਕੂ ਸੰਗ੍ਰਹਿ ਪੜ੍ਹਦਿਆਂ ਮੈਨੂੰ ਕਾਫੀ ਦਿਲਚਸਪ ਲੱਗਾ ਹੈਮੈਨੂੰ ਉਮੀਦ ਹੈ ਕਿ ਚੰਗੀ ਕਵਿਤਾ ਪੜ੍ਹਨ ਦੇ ਸ਼ੌਕੀਨ ਪਾਠਕ ਇਸ ਹਾਇਕੂ ਸੰਗ੍ਰਹਿ ਦਾ ਭਰਵਾਂ ਸੁਆਗਤ ਕਰਨਗੇ

No comments: