ਤੁਹਾਡੇ ਧਿਆਨ ਹਿੱਤ: ਜ਼ਰੂਰੀ ਸੂਚਨਾ

ਤੁਹਾਡੇ ਧਿਆਨ ਹਿੱਤ: ਜ਼ਰੂਰੀ ਸੂਚਨਾ
ਕੈਨੇਡਾ ਦੇ 57 ਪੰਜਾਬੀ ਲੇਖਕਾਂ ਦੀਆਂ ਪੁਸਤਕਾਂ ਬਾਰੇ ਸਮੀਖਿਆ ਦੀ ਕਿਤਾਬ 'ਕੈਨੇਡੀਅਨ ਪੰਜਾਬੀ ਸਾਹਿਤ' ਨੂੰ ਖ਼ਰੀਦਣ ਲਈ ਬਲੌਗ 'ਤੇ ਦਿੱਤੇ ਐਡਰੈਸ 'ਤੇ ਈਮੇਲ ਕਰੋ। ਸ਼ੁਕਰੀਆ।

ਤੁਹਾਡੇ ਧਿਆਨ ਹਿੱਤ - ਜ਼ਰੂਰੀ ਸੂਚਨਾ

ਸੂਚਨਾ: ਪ੍ਰਕਾਸ਼ਕ ਦੀ ਤਲਾਸ਼ :

ਆਪਣੀ ਹੁਣੇ ਇੰਡੀਆ ਵਿੱਚ ਪ੍ਰਕਾਸ਼ਿਤ ਹੋਈ ਪੁਸਤਕ ‘ਕੈਨੇਡੀਅਨ ਪੰਜਾਬੀ ਸਾਹਿਤ (ਸਮੀਖਿਆ)’ ਨੂੰ ਮੈਂ ਅੰਗਰੇਜ਼ੀ ਵਿੱਚ ਅਨੁਵਾਦ ਕਰਕੇ ਕੈਨੇਡਾ ਵਿੱਚ ‘‘Canadian Punjabi Literature (Commentary)’’ ਨਾਮ ਦੀ ਪੁਸਤਕ ਦੇ ਰੂਪ ਵਿੱਚ ਪ੍ਰਕਾਸ਼ਿਤ ਕਰਨਾ ਚਾਹੁੰਦਾ ਹਾਂ। ਮੈਂ ਕਿਸੀ ਵਧੀਆ ਕੈਨੇਡੀਅਨ ਪ੍ਰਕਾਸ਼ਕ ਦੀ ਤਲਾਸ਼ ਕਰ ਰਿਹਾ ਹਾਂ। ਜੇਕਰ ਤੁਸੀਂ ਕਿਸੀ ਅਜਿਹੇ ਵਧੀਆ ਕੈਨੇਡੀਅਨ ਪ੍ਰਕਾਸ਼ਕ ਦਾ ਨਾਮ ਜਾਣਦੇ ਹੋ ਜੋ ਮੇਰੀ ਪੁਸਤਕ ਪ੍ਰਕਾਸ਼ਿਤ ਕਰ ਸਕਦਾ ਹੋਵੇ ਤਾਂ ਮੈਂ ਉਸ ਪ੍ਰਕਾਸ਼ਕ ਦਾ ਨਾਮ ਜਾਨਣਾ ਚਾਹਾਂਗਾ।

Sukhinder

Editor: SANVAD

Box 67089, 2300 Yonge St.

Toronto ON M4P 1E0

Tel. (416) 858-7077

Email: poet_sukhinder@hotmail.com

http://www.canadianpunjabiliterature.blogspot.com/



Monday, August 17, 2009

ਸੁਖਿੰਦਰ - ਲੇਖ

ਜ਼ਿੰਦਗੀ ਦੇ ਅਰਥਾਂ ਦੀ ਤਲਾਸ਼ - ਹਰੀਪਾਲ

ਲੇਖ

ਕੈਨੇਡੀਅਨ ਪੰਜਾਬੀ ਸ਼ਾਇਰ ਹਰੀਪਾਲ ਭਾਵੇਂ ਕਿ ਕਵਿਤਾ ਤਾਂ ਕਈ ਦਹਾਕਿਆਂ ਤੋਂ ਲਿਖ ਰਿਹਾ ਸੀ ਪਰ ਉਸਨੇ ਆਪਣਾ ਪਹਿਲਾ ਕਾਵਿ-ਸੰਗ੍ਰਹਿ ਬੰਦ ਘਰਾਂ ਦੇ ਵਾਸੀ2004 ਵਿੱਚ ਪ੍ਰਕਾਸ਼ਿਤ ਕੀਤਾ ਹੈਇਸ ਕਾਵਿ-ਸੰਗ੍ਰਹਿ ਵਿਚਲੀਆਂ ਕਵਿਤਾਵਾਂ ਰਾਹੀਂ ਉਹ ਆਪਣਾ ਕਾਵਿ ਵਿਸ਼ਵਾਸ ਪ੍ਰਗਟ ਕਰਦਿਆਂ ਹੋਇਆਂ ਕਹਿੰਦਾ ਹੈ ਕਿ ਜ਼ਿੰਦਗੀ ਇੱਕ ਯੁੱਧ-ਭੂਮੀ ਹੈ ਅਤੇ ਅਸੀਂ ਸਭ ਆਪਣਾ ਆਪਣਾ ਯੁੱਧ ਪੜਾਅ-ਦਰ-ਪੜਾਅ ਲੜਦੇ ਹਾਂ

ਹਰੀਪਾਲ ਦੇ ਕਾਵਿ-ਵਿਸ਼ਵਾਸ ਨੂੰ ਸਮਝਣ ਲਈ ਉਸਦੀ ਕਵਿਤਾ ਯੁੱਧ ਦਾ ਪਹਿਲਾ ਪੜਾਅਨਾਲ ਗੱਲ ਸ਼ੁਰੂ ਕੀਤੀ ਜਾ ਸਕਦੀ ਹੈ:

ਘਬਰਾਈਂ ਨਾ ਮੇਰੇ ਦੋਸਤ

ਲੜਾਈ ਦਾ ਹਰ ਪੜਾਅ

ਜਿੱਤ ਨਹੀਂ ਹੁੰਦਾ

ਤੇ ਹਰ ਪੜਾਅ ਤੇ ਅੱਗੇ ਵਧਣਾ

ਸਾਡਾ ਹਿੱਤ ਨਹੀਂ ਹੁੰਦਾ

ਕਦਮ ਦਰ ਕਦਮ

ਪਲ ਦਰ ਪਲ

ਜ਼ਿੰਦਗੀ ਤੁਰਦੀ ਹੈ

ਖ਼ਚਰੀ ਮੁਸਕਰਾਹਟ ਜਿੱਤਦੀ ਹੈ

ਕੰਢਿਆਂ ਤੱਕ ਭੁਰਦੀ ਹੈ

ਇਸੇ ਪੜਾਅ ਤੇ ਆ ਕੇ

ਦੋਸਤ ਪਰਖੇ ਜਾਂਦੇ ਨੇ

ਜੋ ਖੜ੍ਹਦੇ ਨੇ

ਜੋ ਝੜਦੇ ਨੇ

ਜੋ ਝੜਦੇ ਨਹੀਂ

ਉਹ ਲੜਦੇ ਨੇ

ਯੁੱਧ ਦੇ ਇਸ ਮੈਦਾਨ ਵਿੱਚ

ਸਭ ਰਿਸ਼ਤੇ ਚੱਕੀ ਪਿਸਦੇ ਨੇ

ਸਭ ਹਿੱਤ ਦਰੜੇ ਜਾਂਦੇ ਨੇ

ਮੈਂ ਕਲਮਾਂ ਟੁੱਟਦੀਆਂ ਦੇਖੀਆਂ

ਮੈਂ ਕਦਰਾਂ ਭੁਰਦੀਆਂ ਦੇਖੀਆਂ

ਆਪਣੇ ਹੀ ਕਦਮਾਂ ਦੇ ਉਲਟ

ਮੈਂ ਸੋਚਾਂ ਝੁਰਦੀਆਂ ਦੇਖੀਆਂ

ਮੇਰੇ ਦੋਸਤੋ

ਹਰ ਬਗ਼ਾਵਤ ਮਾਯੂਸੀ ਦੀ

ਬਿਮਾਰੀ ਨਹੀਂ ਹੁੰਦੀ

ਸਾਬਤ ਕਦਮ ਹਾਂ ਤੁਹਾਡੇ ਨਾਲ

ਜ਼ਿੰਦਗੀ ਅਸੂਲਾਂ ਤੋਂ ਪਿਆਰੀ ਨਹੀਂ ਹੁੰਦੀ

----

ਸਾਡੇ ਸਮਿਆਂ ਵਿੱਚ ਹਰ ਪਾਸੇ ਆਪਣੀ ਚਕਾਚੌਂਧ ਫੈਲਾਉਂਦਾ ਅਤੇ ਮਾਰੋਮਾਰ ਕਰਦਾ ਆ ਰਿਹਾ ਮੰਡੀ ਸਭਿਆਚਾਰ ਜ਼ਿੰਦਗੀ ਦੇ ਹਰ ਅਸੂਲ ਦਾ ਮਜ਼ਾਕ ਉਡਾਉਂਦਾ ਹੋਇਆ ਮਨੁੱਖ ਨੂੰ ਮੰਡੀ ਵਿੱਚ ਵਿਕਣ ਵਾਲੀ ਵਸਤ ਬਣ ਜਾਣ ਲਈ ਉਕਸਾ ਰਿਹਾ ਹੈਮੰਡੀ ਸਭਿਆਚਾਰ ਦਾ ਨਾਹਰਾ ਹੈ: ਖਾਓ, ਪੀਓ, ਕਰੋ ਆਨੰਦਇਸ ਸਭਿਆਚਾਰ ਦੇ ਨਾਹਰੇ ਦਾ ਵਿਸਥਾਰ ਹਰੀਪਾਲ ਆਪਣੀ ਕਵਿਤਾ ਵੰਗਾਰਦੀਆਂ ਇਨ੍ਹਾਂ ਕਾਵਿ ਸਤਰਾਂ ਵਿੱਚ ਬਹੁਤ ਹੀ ਸਪੱਸ਼ਟ ਰੂਪ ਵਿੱਚ ਕਰਦਾ ਹੈ:

1.

ਵੱਡੀਆਂ ਕਾਰਾਂ ਦੀ ਗੱਲ ਕਰੋ

ਵੱਡੇ ਯਾਰਾਂ ਦੀ ਗੱਲ ਕਰੋ

ਉੱਚੇ ਸਰਦਾਰਾਂ ਦੀ ਗੱਲ ਕਰੋ

ਲੁੱਟ ਦੇ ਪਹਿਰੇਦਾਰਾਂ ਦੀ ਗੱਲ ਕਰੋ

ਵੱਡੇ ਘਰਾਂ ਦੀ ਗੱਲ ਕਰੋ

ਉੱਚੇ ਦਰਾਂ ਦੀ ਗੱਲ ਕਰੋ

ਪਖੰਡੀ ਸੰਤਾਂ ਦੀ ਗੱਲ ਕਰੋ

ਵਿਹਲੜ ਮਹੰਤਾਂ ਦੀ ਗੱਲ ਕਰੋ

2.

ਪੈਸੇ ਕਮਾਉ ਯਾਰ ਬਣਾਉ

ਉੱਚੇ ਕਹਾਉ ਸਭਿਅਕ ਸਦਾਉ

ਨਕਲੀ ਸਦਾਚਾਰ ਦੀ ਗੱਲ ਕਰੋ

ਜ਼ਿਹਨ ਬਿਮਾਰ ਦੀ ਗੱਲ ਕਰੋ

----

ਅਜਿਹੇ ਵਸਤ ਸਭਿਆਚਾਰ ਵਿੱਚ ਵਸਤਾਂ ਪ੍ਰਾਪਤ ਕਰਨ ਦੀ ਲੱਗੀ ਅੰਨ੍ਹੀ ਦੌੜ ਵਿੱਚ ਗਲਤਾਨ ਹੋਏ ਲੋਕ ਆਪਣੇ ਘਰਾਂ ਵਿੱਚ ਨਕਲੀ ਖ਼ੁਸ਼ੀ ਲਿਆਉਣ ਲਈ ਵਸਤਾਂ ਦੇ ਅੰਬਾਰ ਤਾਂ ਲਗਾ ਲੈਂਦੇ ਹਨ; ਪਰ ਉਨ੍ਹਾਂ ਵਸਤਾਂ ਉੱਤੇ ਖਰਚੀਆਂ ਹੋਈਆਂ ਭਾਰੀ ਰਕਮਾਂ ਦਾ ਆਰਥਿਕ ਬੋਝ ਉਨ੍ਹਾਂ ਅੰਦਰ ਇਸ ਗੱਲ ਦਾ ਵੀ ਅਹਿਸਾਸ ਬਣਾਈ ਰੱਖਦਾ ਹੈ ਕਿ ਜੇਕਰ ਇੰਨੀਆਂ ਮਹਿੰਗੀਆਂ ਖਰੀਦੀਆਂ ਵਸਤਾਂ ਵਿੱਚ ਕੋਈ ਵਿਗਾੜ ਆ ਗਿਆ ਤਾਂ ਉਹ ਦੁਬਾਰਾ ਇਨ੍ਹਾਂ ਵਸਤਾਂ ਨੂੰ ਖਰੀਦ ਨਹੀਂ ਸਕਣਗੇਇਸ ਲਈ ਉਹ ਆਪਣੇ ਹੀ ਘਰਾਂ ਵਿੱਚ ਰੱਖੀਆਂ ਇਨ੍ਹਾਂ ਵਸਤਾਂ ਦੀ ਵਰਤੋਂ ਇਸ ਤਰ੍ਹਾਂ ਡਰ ਡਰ ਕੇ ਕਰਦੇ ਹਨ ਜਿਵੇਂ ਵੱਡੇ, ਵੱਡੇ ਸਟੋਰਾਂ ਵਿੱਚ ਵਸਤਾਂ ਵੇਚਣ ਲਈ ਰੱਖੇ ਹੋਏ ਸੇਲਜ਼ਮੈਨ ਗਾਹਕਾਂ ਨੂੰ ਕੋਈ ਵਸਤ ਦਿਖਾਣ ਵੇਲੇ ਹਰ ਸੰਭਵ ਯਤਨ ਕਰਦੇ ਹਨ ਕਿ ਕਿਸੀ ਵੀ ਵਸਤ ਨੂੰ ਲਗਾਏ ਗਏ ਉਨ੍ਹਾਂ ਦੇ ਹੱਥਾਂ ਦੀ ਛੋਹ ਨਾਲ ਵਸਤਾਂ ਉੱਤੇ ਕੋਈ ਦਾਗ਼ ਨਾ ਪੈ ਜਾਵੇ ਅਤੇ ਗਾਹਕ ਉਹ ਵਸਤ ਖ੍ਰੀਦਣ ਤੋਂ ਇਨਕਾਰ ਨਾ ਕਰ ਦੇਵੇਪਰਵਾਸੀ ਪੰਜਾਬੀ ਕੈਨੇਡੀਅਨ ਲੋਕਾਂ ਦੀ ਜ਼ਿੰਦਗੀ ਵਿਚਲੀ ਅਜਿਹੀ ਸਭਿਆਚਾਰਕ ਬੇਗਾਨਗੀ ਨੂੰ ਹਰੀਪਾਲ ਆਪਣੀ ਕਵਿਤਾ ਬੰਦ ਘਰਾਂ ਦੇ ਵਾਸੀਵਿੱਚ ਬੜੀ ਖ਼ੂਬਸੂਰਤੀ ਨਾਲ ਕੁਝ ਇਸ ਤਰ੍ਹਾਂ ਪੇਸ਼ ਕਰਦਾ ਹੈ:

ਉਹ ਆਪਣੇ ਹੀ ਸੋਫਿਆਂ ਤੇ

ਬਚ ਬਚ ਬਹਿੰਦੇ ਹਨ

ਮਿੰਨਾਂ ਜਿਹਾ ਬੋਲਦੇ ਹਨ

ਘੁਟੇ ਘੁਟੇ ਰਹਿੰਦੇ ਹਨ

ਬੰਦ ਘਰਾਂ ਦੇ ਵਾਸੀ

ਇਸ ਤਰ੍ਹਾਂ ਜ਼ਿੰਦਗੀ ਕੱਢਦੇ ਹਨ

ਕੰਮ ਕਰਦੇ ਹਨ

ਕਿਸ਼ਤਾਂ ਭਰਦੇ ਹਨ

ਤੇ ਕਿਸ਼ਤਾਂ ਵਿੱਚ ਤੁਰਦੇ ਬਣਦੇ ਹਨ

----

ਵਸਤ ਸਭਿਆਚਾਰ ਦਾ ਕੀੜਾ ਇੱਕ ਵਾਰੀ ਤੁਹਾਡੇ ਜ਼ਿਹਨ ਵਿੱਚ ਵੜ ਜਾਵੇ ਫਿਰ ਤੁਸੀਂ ਕਦੀ ਵੀ ਟਿਕ ਕੇ ਬੈਠ ਨਹੀਂ ਸਕਦੇਸਟੋਰਾਂ ਵਿੱਚ ਲੱਗੇ ਵਸਤਾਂ ਦੇ ਅੰਬਾਰ, ਯਾਰਾਂ-ਦੋਸਤਾਂ ਵੱਲੋਂ ਖ੍ਰੀਦੇ ਗਏ ਆਲੀਸ਼ਾਨ ਬੰਗਲੇ ਅਤੇ ਰਿਸ਼ਤੇਦਾਰਾਂ ਵੱਲੋਂ ਖ੍ਰੀਦੀਆਂ ਗਈਆਂ ਮਹਿੰਗੀਆਂ ਕਾਰਾਂ ਤੁਹਾਡੇ ਅੰਦਰ ਲਾਲਸਾਵਾਂ ਦੇ ਅਜਿਹੇ ਭਾਂਬੜ ਬਾਲ ਦੇਣਗੇ ਕਿ ਤੁਹਾਨੂੰ ਪਲ ਭਰ ਲਈ ਵੀ ਚੈਨ ਨਾਲ ਬੈਠਣਾ ਮੁਸ਼ਕਿਲ ਹੋ ਜਾਵੇਗਾਤੁਸੀਂ ਹਰ ਪਲ ਮਹਿਸੂਸ ਕਰੋਗੇ ਕਿ ਜੇਕਰ ਤੁਸੀਂ ਇਹ ਵਸਤਾਂ ਪ੍ਰਾਪਤ ਨਾ ਕੀਤੀਆਂ ਤਾਂ ਤੁਸੀਂ ਆਪਣੇ ਮਿੱਤਰਾਂ ਅਤੇ ਰਿਸ਼ਤੇਦਾਰਾਂ ਦੀ ਨਿਗਾਹ ਵਿੱਚ ਬਹੁਤ ਹੀ ਛੋਟੇ ਬਣ ਕੇ ਰਹਿ ਜਾਓਗੇਵਸਤਾਂ ਪ੍ਰਾਪਤ ਕਰਨ ਦੀਆਂ ਭੜਕੀਆਂ ਹੋਈਆਂ ਲਾਲਸਾਵਾਂ ਮਨੁੱਖ ਨੂੰ ਇੱਕ ਚੂਹਾ ਦੌੜ ਵਿੱਚ ਪਾ ਦਿੰਦੀਆਂ ਹਨ ਅਤੇ ਤੁਸੀਂ ਇਨ੍ਹਾਂ ਵਸਤਾਂ ਦੀ ਪ੍ਰਾਪਤੀ ਖਾਤਰ ਆਪਣੇ ਹਰ ਮਨੁੱਖੀ ਰਿਸ਼ਤੇ ਨੂੰ ਵੀ ਦਾਅ ਉੱਤੇ ਲਗਾਉਣ ਲਈ ਵੀ ਤਿਆਰ ਹੋ ਜਾਂਦੇ ਹੋਤੁਹਾਡੇ ਆਪਣੇ ਬੱਚੇ ਵੀ ਇਸ ਗੱਲ ਲਈ ਤਰਸਦੇ ਰਹਿੰਦੇ ਹਨ ਕਿ ਉਹ ਆਪਣੇ ਮਾਂ-ਪਿਉ ਨਾਲ ਕੋਈ ਖ਼ੁਸ਼ੀ ਭਰਿਆ ਪਲ ਬਿਤਾ ਸਕਣਪਰ ਤੁਹਾਡੇ ਕੋਲ ਅਜਿਹੀ ਵਿਹਲ ਦੇ ਪਲ ਹੀ ਕਿੱਥੇ ਹੁੰਦੇ ਹਨ? ਤੁਹਾਡੀ ਤਾਂ ਇਹੀ ਇੱਛਾ ਹੁੰਦੀ ਹੈ ਕਿ ਜੇਕਰ ਇੱਕ ਦਿਨ ਵਿੱਚ 24 ਘੰਟੇ ਦੀ ਥਾਂ 36 ਘੰਟੇ ਹੁੰਦੇ ਤਾਂ ਤੁਸੀਂ ਉਹ ਵਾਧੂ ਸਮਾਂ ਵੀ ਵਾਧੂ ਡਾਲਰ ਕਮਾਉਣ ਉੱਤੇ ਲਗਾ ਸਕਦੇ ਤਾਂ ਜੋ ਤੁਸੀਂ ਜਿੰਨੀ ਛੇਤੀ ਹੋ ਸਕੇ ਮਹਿੰਗੀਆਂ ਕਾਰਾਂ, ਮਹਿੰਗੇ ਘਰ ਅਤੇ ਮਹਿੰਗਾ ਫਰਨੀਚਰ ਖ੍ਰੀਦਕੇ ਆਪਣੇ ਮਿੱਤਰਾਂ ਅਤੇ ਰਿਸ਼ਤੇਦਾਰਾਂ ਦੀ ਨਿਗਾਹ ਵਿੱਚ ਇੱਕ ਅਮੀਰ ਅਤੇ ਰੱਜੇ-ਪੁੱਜੇ ਵਿਅਕਤੀ ਅਖਵਾਉਣ ਦਾ ਮਾਣ ਹਾਸਿਲ ਕਰ ਸਕਦੇਪਰਵਾਸੀ ਪੰਜਾਬੀਆਂ ਦੀ ਅਜਿਹੀ ਮਾਨਸਿਕ ਗ਼ੁਲਾਮੀ ਵਾਲੀ ਬਿਰਤੀ ਦਾ ਜ਼ਿਕਰ ਹਰੀਪਾਲ ਆਪਣੀ ਕਵਿਤਾ ਚੂਹੇ-ਦੌੜਵਿੱਚ ਕੁਝ ਇਸ ਤਰ੍ਹਾਂ ਕਰਦਾ ਹੈ:

ਇੱਕ ਸ਼ਿਫਟ ਦਾ ਕੰਮ ਮੁਕਾ

ਜਦ ਮੰਮੀ ਵਾਪਿਸ ਮੁੜਦੀ ਹੈ

ਮਾਸੂਮ ਅੱਖਾਂ ਚਮਕਦੀਆਂ

ਇੱਕ ਉਮੰਗ ਜਿਹੀ ਉਠਦੀ ਹੈ

ਲੰਚ-ਕਿਟ ਨੂੰ ਬੰਨ੍ਹ ਦੁਬਾਰਾ

ਮਾਂ ਦੂਜੀ ਸ਼ਿਫਟ ਨੂੰ ਮੁੜਦੀ ਹੈ

ਮੰਮੀ ਨਾਲ ਖੇਡਣ ਦੀ

ਬੱਚਿਆਂ ਦੀ ਆਸ਼ਾ ਫਿਰ ਟੁੱਟਦੀ ਹੈ

ਬਾਪ ਤਾਂ ਕਦੇ ਘਰ ਨਹੀਂ ਆਉਂਦਾ

ਸੈੱਲ ਫ਼ੂਨ ਤੇ ਪਿਆਰ ਜਤਾਉਂਦਾ

ਖਿੰਡਿਆ ਰਹਿੰਦਾ

ਵਿਹਲਾ ਹੁੰਦਾ ਥਕੇਵਾਂ ਲਾਹੁੰਦਾ

ਜਾਂ ਇੱਕ ਭਰਮ ਚੁਕਾਉਣ ਲਈ

ਯਾਰੀ ਦੇ ਉਲ੍ਹਾਮੇਂ ਲਾਹੁੰਦਾ

ਮਾਸੂਮ ਅੱਖਾਂ ਤੜਫਦੀਆਂ

ਇੱਕ ਹੌਕਾ ਜਿਹਾ ਝੁਕਾਉਂਦੀਆਂ

ਅਗਲੀ ਘੜੀ ਉਡੀਕਦੀਆਂ

ਇੱਕ ਹੋਰ ਆਸ ਲਗਾਉਂਦੀਆਂ

ਇਹ ਕਾਹਦੀ ਜ਼ਿੰਦਗੀ ਹੈ

ਪੈਸੇ ਦੀ ਬੰਦਗੀ ਹੈ

ਹਰ ਇੱਕ ਜਿਸ ਪਿੱਛੇ ਭੱਜਦਾ

ਮ੍ਰਿਗ ਤ੍ਰਿਸ਼ਨਾ ਲੱਗਦੀ ਹੈ

----

ਮੰਡੀ ਸਭਿਆਚਾਰ ਤੁਹਾਡੀ ਹੋਂਦ ਉੱਤੇ ਅਨੇਕਾਂ ਦਿਸ਼ਾਵਾਂ ਤੋਂ ਹਮਲਾ ਕਰਦਾ ਹੈਇਸ ਹਮਲੇ ਦੀ ਮਾਰ ਹੇਠ ਤੁਹਾਡੀ ਬੋਲੀ, ਸਭਿਆਚਾਰ, ਵਿਰਸਾ, ਕਲਾ, ਸੰਗੀਤ, ਸਾਹਿਤ, ਰੰਗ-ਮੰਚ - ਜ਼ਿੰਦਗੀ ਨਾਲ ਜੁੜਿਆ ਉਹ ਹਰ ਪੱਖ ਆ ਜਾਂਦਾ ਹੈ ਜੋ ਤੁਹਾਡੀ ਸਵੈ ਦੀ ਪਹਿਚਾਣ ਨਾਲ ਜੁੜਿਆ ਹੁੰਦਾ ਹੈਇਹ ਹਮਲਾ ਤੁਹਾਡੇ ਚੇਤਨ, ਅਰਧ ਚੇਤਨ ਅਤੇ ਅਵਚੇਤਨ ਉੱਤੇ ਕੀਤਾ ਜਾਂਦਾ ਹੈਮੰਡੀ ਸਭਿਆਚਾਰ ਤੁਹਾਡੀਆਂ ਕਦਰਾਂ-ਕੀਮਤਾਂ, ਸੁਹਜ-ਸਵਾਦ ਅਤੇ ਨੈਤਿਕ-ਮੁੱਲਾਂ ਨੂੰ ਕਿਸ ਚਲਾਕੀ ਅਤੇ ਹੁਸ਼ਿਆਰੀ ਨਾਲ ਪ੍ਰਭਾਵਤ ਕਰਦਾ ਹੈ ਤੁਸੀਂ ਇਸ ਗੱਲ ਦਾ ਅਹਿਸਾਸ ਵੀ ਨਹੀਂ ਕਰ ਸਕਦੇਤੁਹਾਡੀ ਸਵੈ-ਪਹਿਚਾਣ ਵਿੱਚ ਇਹ ਤਬਦੀਲੀਆਂ ਜਿਸ ਤਰ੍ਹਾਂ ਪੜਾਅ-ਦਰ-ਪੜਾਅ ਵਾਪਰਦੀਆਂ ਹਨ ਤੁਸੀਂ ਇਨ੍ਹਾਂ ਤਬਦੀਲੀਆਂ ਨੂੰ ਆਪਣੀ ਲੋੜ ਸਮਝ ਲੈਂਦੇ ਹੋਪਰ ਜ਼ਿੰਦਗੀ ਦੇ ਇੱਕ ਮੋੜ ਉੱਤੇ ਆ ਕੇ ਤੁਸੀਂ ਮਹਿਸੂਸ ਕਰਨ ਲੱਗਦੇ ਹੋ ਕਿ ਤੁਹਾਡੇ ਜਿਸਮ ਵਿੱਚ ਤੁਸੀਂ ਨਹੀਂ ਕੋਈ ਅਜਿਹਾ ਵਿਅਕਤੀ ਰਹਿ ਰਿਹਾ ਹੈ ਜਿਸ ਨੂੰ ਤੁਸੀਂ ਨਾ ਤਾਂ ਪਹਿਚਾਣਦੇ ਹੀ ਹੋ ਅਤੇ ਨਾ ਹੀ ਉਸ ਦਾ ਤੁਹਾਡੀਆਂ ਇੱਛਾਵਾਂ, ਉਮੰਗਾਂ, ਪ੍ਰਾਪਤੀਆਂ, ਅਪ੍ਰਾਪਤੀਆਂ, ਵਿਸ਼ਵਾਸਾਂ ਨਾਲ ਹੀ ਕੋਈ ਸਬੰਧ ਹੈਇਸ ਤੋਂ ਪਹਿਲਾਂ ਕਿ ਤੁਸੀਂ ਅਜਿਹੀ ਤ੍ਰਾਸਦਿਕ ਸਥਿਤੀ ਵਿੱਚ ਘਿਰ ਜਾਓ, ਹਰੀਪਾਲ ਤੁਹਾਨੂੰ ਚੇਤਾਵਨੀ ਦੇਣੀ ਆਪਣਾ ਫ਼ਰਜ਼ ਸਮਝਦਾ ਹੈਇਸ ਸੰਦਰਭ ਵਿੱਚ ਉਸਦੀ ਕਵਿਤਾ ਮੇਰੀ ਜ਼ੁਬਾਨਦੀਆਂ ਹੇਠ ਲਿਖੀਆਂ ਸਤਰਾਂ ਸਾਡਾ ਧਿਆਨ ਖਿੱਚਦੀਆਂ ਹਨ:

ਮੇਰੇ ਯਾਰੋ-

ਕਸ਼ਮੀਰ ਤੋਂ ਕੈਸ਼ਨਾ ਬਣਿਓ

ਨਛੱਤਰ ਤੋਂ ਨੈਸ਼ਨਾ ਬਣਿਓ

ਸੁਰਿੰਦਰ ਤੋਂ ਸਿੰਡੀਨਾ ਬਣਿਓ

ਮਹਿੰਦਰ ਤੋਂ ਮਿੰਡੀਨਾ ਬਣਿਓ

ਇਹ ਤੁਹਾਡੀ ਬੋਲੀ

ਤੁਹਾਡੀ ਪਛਾਣ ਹੈ

ਇਹ ਤੁਹਾਡੇ ਤੇ ਸਾਡੇ

ਬਜ਼ੁਰਗਾਂ ਦੇ ਰਿਸ਼ਤੇ ਦਾ ਨਿਸ਼ਾਨ ਹੈ

ਅਗਰ ਆਪ ਹੀ

ਮਾਂ ਬੋਲੀ ਨੂੰ ਭੁੱਲ ਜਾਓਗੇ

ਜੜ੍ਹਾਂ ਤੋਂ ਟੁੱਟ ਜਾਉਗੇ

ਕੱਖਾਂ ਵਾਂਗ ਰੁਲ਼ ਜਾਓਗੇ

----

ਮੰਡੀ ਸਭਿਆਚਾਰ ਵਿੱਚ ਰਿਸ਼ਤਿਆਂ ਦਾ ਆਧਾਰ ਵੀ ਆਰਥਿਕਤਾ ਹੀ ਹੁੰਦੀ ਹੈਜੇਕਰ ਤੁਹਾਡੀ ਜੇਬ ਡਾਲਰਾਂ ਨਾਲ ਭਰੀ ਹੋਈ ਹੈ ਤਾਂ ਹਰ ਕੋਈ ਤੁਹਾਡੇ ਨਾਲ ਰਿਸ਼ਤਾ ਜੋੜਨ ਦੀ ਕੋਸ਼ਿਸ਼ ਕਰੇਗਾ; ਪਰ ਜਿਸ ਦਿਨ ਤੁਹਾਡੀ ਜੇਬ ਖਾਲੀ ਹੋ ਗਈ ਕੋਈ ਵੀ ਤੁਹਾਡੇ ਨੇੜੇ ਆਉਣਾ ਪਸੰਦ ਨਹੀਂ ਕਰੇਗਾਕਿਉਂਕਿ ਉਹ ਡਰੇਗਾ ਕਿ ਤੁਸੀਂ ਉਸ ਸਾਹਮਣੇ ਆਪਣੀ ਕੋਈ ਆਰਥਿਕ ਮੰਗ ਨ ਰੱਖ ਦੇਵੋਆਰਥਿਕਤਾ ਨਾਲ ਜੁੜੇ ਪਰਿਵਾਰਕ ਰਿਸ਼ਤਿਆਂ ਦੀ ਤਸਵੀਰ ਆਪਣੀ ਕਵਿਤਾ ਪਾਰਕ ਵਿੱਚ ਬੈਠਾ ਤਾਇਆ ਨਿਹਾਲਾਵਿੱਚ ਹਰੀਪਾਲ ਬੜੇ ਹੀ ਮਾਰਮਿਕ ਢੰਗ ਨਾਲ ਪੇਸ਼ ਕਰਦਾ ਹੈ:

ਬੱਚੇ ਹੋਏ ਵੱਡੇ

ਡਾਇਪਰ ਛੁੱਟ ਗਏ

ਇਸਦੇ ਨਾਲ ਹੀ ਤਾਏ ਦੇ

ਘਰ ਵਿਚੋਂ ਰਿਸ਼ਤੇ ਟੁੱਟ ਗਏ

ਅਣਚਾਹਿਆ ਜਿਹਾ ਤਾਇਆ

ਹੁਣ ਵੇਹਲਾ ਸੀ ਬੇ-ਕਾਰ ਸੀ

ਕਿਸੇ ਟਾਈਮ ਇਹੀ ਤਾਇਆ

ਸੱਥਾਂ ਦਾ ਸਰਦਾਰ ਸੀ

ਜਦ ਤੱਕ ਤਾਏ ਦੀ

ਹੁਣ ਪੈਨਸ਼ਨ ਨਹੀਂ ਲੱਗਣੀ

ਉਦੋਂ ਤੱਕ ਤਾਏ ਦੀ

ਘਰ ਵਿੱਚ ਤੂਤੀ ਨਹੀਂ ਵੱਜਣੀ

----

ਪੰਜਾਬੀ ਮੂਲ ਦੇ ਵਧੇਰੇ ਲੋਕ ਆਰਥਿਕ ਤੌਰ ਉੱਤੇ ਵਧੇਰੇ ਸੌਖੀ ਅਤੇ ਖ਼ੁਸ਼ਹਾਲ ਜ਼ਿੰਦਗੀ ਜਿਉਣ ਦੀ ਖ਼ਾਹਿਸ਼ ਵਿੱਚ ਕੈਨੇਡਾ ਆਏ ਸਨਇੱਥੇ ਆਉਣ ਤੋਂ ਪਹਿਲਾਂ ਉਨ੍ਹਾਂ ਨੂੰ ਇਸ ਗੱਲ ਦਾ ਅਹਿਸਾਸ ਨਹੀਂ ਸੀ ਕਿ ਕੈਨੇਡਾ ਦੇ ਵਿਕਸਤ ਪੂੰਜੀਵਾਦੀ ਸਮਾਜ ਵਿੱਚ ਵਸਤਾਂ ਪ੍ਰਾਪਤ ਕਰਨ ਦੀ ਅੰਨ੍ਹੀ ਦੌੜ ਵਿੱਚ ਪੈ ਕੇ ਉਨ੍ਹਾਂ ਨੂੰ ਹੋਰ ਬਹੁਤ ਕੁਝ ਗਵਾਉਣਾ ਪਵੇਗਾ ਉਨ੍ਹਾਂ ਨੂੰ ਇਸ ਗੱਲ ਦਾ ਵੀ ਅਹਿਸਾਸ ਨਹੀਂ ਕਿ ਵਸਤਾਂ ਪ੍ਰਾਪਤ ਕਰਨ ਦੀ ਇਸ ਅੰਨ੍ਹੀ ਦੌੜ ਵਿੱਚ ਪੈ ਕੇ ਨਾ ਸਿਰਫ ਉਹ ਮਾਨਸਿਕ ਤੌਰ ਉੱਤੇ ਹੀ ਪੂਰੀ ਤਰ੍ਹਾਂ ਟੁੱਟ ਜਾਣਗੇ, ਉਨ੍ਹਾਂ ਨੂੰ ਸਰੀਰਕ ਤੌਰ ਉੱਤੇ ਵੀ ਟੁੱਟੀਆਂ ਢੂਹੀਆਂ ਨਾਲ ਜ਼ਿੰਦਗੀ ਦੇ ਆਖਰੀ ਪਲ ਬਿਤਾਉਣੇ ਪੈਣਗੇਨਾ ਕੰਮਾਂ ਉੱਤੇ ਹੀ ਉਨ੍ਹਾਂ ਦੀ ਸੁੱਖ ਅਤੇ ਆਰਾਮ ਦੀ ਜ਼ਿੰਦਗੀ ਹੋਵੇਗੀ ਅਤੇ ਨਾ ਹੀ ਕੰਮ ਤੋਂ ਬਾਹਦ ਅਜਨਬੀਆਂ ਵਾਂਗ ਬੰਦ ਘਰਾਂ ਦੇ ਵਾਸੀ ਬਣਕੇਬੇਗਾਨਗੀ ਦਾ ਅਹਿਸਾਸ ਮਨਾਂ ਵਿੱਚ ਲਈ ਅਜਨਬੀਆਂ ਵਾਂਗ ਜ਼ਿੰਦਗੀ ਜਿਉਂਦੇ ਪੰਜਾਬੀਆਂ ਦੇ ਮਨ ਦੀ ਪੀੜਾ ਨੂੰ ਹਰੀਪਾਲ ਨੇ ਆਪਣੀ ਕਵਿਤਾ ਪਰਵਾਸਵਿੱਚ ਬਹੁਤ ਹੀ ਖ਼ੂਬਸੂਰਤੀ ਨਾਲ ਪੇਸ਼ ਕੀਤਾ ਹੈ:

ਤੁਰੇ ਸਾਂ ਲੈ ਕੇ

ਥਲ ਥਲ ਕਰਦਾ ਬਦਨ

ਮਨ ਦੇ ਵਿੱਚ ਸਨ

ਸੱਜਰੇ ਸੁਫ਼ਨੇ

ਛੱਡ ਕੇ ਉਡੀਕਦੀਆਂ ਹੋਈਆਂ

ਪਿਆਰੀਆਂ ਅੱਖਾਂ

ਰਹੇ ਹਾਂ ਇਸ ਤਰ੍ਹਾਂ

ਲੱਗ ਕੇ ਅਲਾਰਮ ਤੇ

ਜਿਸ ਤਰ੍ਹਾਂ ਘੋੜਾ ਚਾਬਕ ਤੇ

ਵਰ੍ਹਿਆਂ ਦੇ ਵਰ੍ਹੇ ਗੰਵਾ ਕੇ

ਆਪਣੇ ਮਨ ਦੀ ਹੋਂਦ ਦਬਾਕੇ

ਦਿਲਲਗੀ ਕੀ ਹੋਣੀ ਸੀ

ਮਨ ਕਿਤੇ

ਸਰੀਰ ਕਿਤੇ

ਦਿਨ ਕਦੀ ਕਰਦੇ ਰਹੇ

ਇਹ ਕਿ ਹੀਆਂ

ਚੌਂਕੀਆਂ ਭਰਦੇ ਰਹੇ

ਹੁਣ ਕੋਲ ਹਨ

ਟੁਟੀਆਂ ਹੋਈਆਂ ਢੂਹੀਆਂ

ਜਰ ਜਰ ਕਰਦਾ ਬਦਨ

ਰਿਸ਼ਤਿਆਂ ਦੀ ਇਕੱਲਤਾ

ਆਪਣੀ ਬੋਲੀ

ਆਪਣੀ ਝੋਲੀ

ਦੋਨੋਂ ਗੱਲੋਂ ਤਰਸਦਾ ਮਨ

----

ਕੈਨੇਡੀਅਨ ਸਮਾਜ ਦਾ ਅੰਗ ਬਣਕੇ ਪਰਵਾਸੀ ਪੰਜਾਬੀਆਂ ਨੂੰ ਇੱਕ ਹੋਰ ਤਰ੍ਹਾਂ ਦੀ ਮਾਨਸਿਕ ਪੀੜ੍ਹਾ ਵੀ ਹੰਢਾਉਣੀ ਪੈਂਦੀ ਹੈ: ਨਸਲਵਾਦ ਦਾ ਵਿਤਕਰਾ. ਭਾਵੇਂ ਕਿ ਪਹਿਲਾਂ ਦੇ ਮੁਕਾਬਲੇ ਹੁਣ ਇਹ ਕਾਫੀ ਘਟ ਗਿਆ ਹੈ; ਪਰ ਅਜੇ ਇਹ ਪੂਰੀ ਤਰ੍ਹਾਂ ਖਤਮ ਨਹੀਂ ਹੋਇਆ1970-1990 ਤੱਕ ਦੇ ਸਮੇਂ ਵਿੱਚ ਪਰਵਾਸੀ ਪੰਜਾਬੀਆਂ ਨੂੰ ਜ਼ਿੰਦਗੀ ਦੇ ਅਨੇਕਾਂ ਖੇਤਰਾਂ ਵਿੱਚ ਨਸਲਵਾਦੀ ਵਿਤਕਰੇ ਦੇ ਖਿਲਾਫ਼ ਸੰਘਰਸ਼ ਵੀ ਕਰਨਾ ਪੈਂਦਾ ਰਿਹਾ ਹੈਕੈਨੇਡਾ ਵਿੱਚ ਆ ਕੇ ਪਰਵਾਸੀ ਪੰਜਾਬੀਆਂ ਨੂੰ ਜਦੋਂ ਕਦਮ ਕਦਮ ਉੱਤੇ ਨਸਲਵਾਦ ਦਾ ਬਿੱਛੂ ਡੰਗਦਾ ਹੈ ਤਾਂ ਉਹ ਤੜਫ ਉੱਠਦੇ ਹਨ; ਪਰ ਉਨ੍ਹਾਂ ਨੂੰ ਹਿੰਦੁਸਤਾਨ ਰਹਿੰਦਿਆਂ ਇਸ ਗੱਲ ਦਾ ਕਦੀ ਅਹਿਸਾਸ ਨਹੀਂ ਹੁੰਦਾ ਕਿ ਭਾਰਤੀ ਸਮਾਜ ਵਿੱਚ ਅਸੀਂ ਸਮਾਜ ਦੇ ਦੱਬੇ-ਕੁਚਲੇ ਲੋਕਾਂ ਨਾਲ ਜਿਸ ਤਰ੍ਹਾਂ ਦਾ ਜ਼ਾਤ-ਪਾਤ ਦੀ ਪੱਧਰ ਉੱਤੇ ਨਿਤ ਦਿਨ ਵਿਤਕਰਾ ਕਰਦੇ ਹਾਂ ਉਹ ਪੱਛਮੀ ਦੇਸ਼ਾਂ ਵਿੱਚ ਕੀਤੇ ਜਾਂਦੇ ਨਸਲੀ ਵਿਤਕਰੇ ਤੋਂ ਕਈ ਗੁਣਾਂ ਵੱਧ ਭੈੜਾ ਹੁੰਦਾ ਹੈਇੱਕ ਚੇਤੰਨ ਲੇਖਕ ਹੋਣ ਦਾ ਸਬੂਤ ਦਿੰਦਿਆਂ ਹਰੀਪਾਲ ਆਪਣੀ ਕਵਿਤਾ ਭਈਏਵਿੱਚ ਦੋਨਾਂ ਸਮਾਜਾਂ ਵਿੱਚ ਹੁੰਦੇ ਵਿਤਕਰੇ ਦੇ ਅਹਿਸਾਸ ਨੂੰ ਬਹੁਤ ਹੀ ਪ੍ਰਭਾਵਸ਼ਾਲੀ ਢੰਗ ਨਾਲ ਪੇਸ਼ ਕਰਦਾ ਹੈ:

ਕੱਲ੍ਹ ਜਦੋਂ ਦੋਸਤਾਂ ਸੰਗ

ਚਾਲ੍ਹੀ ਘੰਟਿਆਂ ਦੀ ਥਕਾਵਟ ਨੂੰ

ਭੁਲਾਉਣ ਦੀ ਕੋਸ਼ਿਸ਼ ਕੀਤੀ

ਭੁੱਲ ਗਈਆਂ ਦੁਖਦੀਆਂ ਹੋਈਆਂ ਢੂਹੀਆਂ

ਫੋਰਮੈਨ ਦੀ ਝਿੜਕਾਂ ਤੇ ਕਿੰਨਾਂ ਹੋਰ ਕੁਝ

ਪਰ ਤੋੜ ਗਿਆ

ਸਾਡੇ ਸ਼ੀਸ਼ੇ ਦੇ ਅਰਮਾਨ

ਸ਼ਰਾਬੀ ਗੋਰਿਆਂ ਦਾ ਟਰੱਕ

ਲਫਜ਼ ਹਿੰਡੂਜ਼

ਇਕ ਵਾਰ ਫਿਰ ਕੰਨਾਂ ਨੂੰ ਗਿਆ ਚੀਰ

ਤੇ ਤਣ ਗਿਆ ਹਵਾ ਚ ਮੁੱਕਾ

ਲਫਜ਼ ਇਹ ਮੋੜਕੇ

ਇਨ੍ਹਾਂ ਦੇ ਮੂੰਹ ਚ ਦੇਈਏ ਤੁੰਨ

ਕਰ ਦੇਈਏ ਇਹਨਾਂ ਦੀਆਂ ਨਸਲਾਂ ਨੂੰ ਸੁੰਨ

ਪਰ ਅਗਲੇ ਪਲ

ਬਹਿ ਗਿਆ ਸਾਰਾ ਗੁੱਸਾ

ਸਮੁੰਦਰ ਦੀ ਝੱਗ ਵਾਂਗ

ਤੇ ਆ ਗਿਆ ਹੈ ਯਾਦ

ਕਿ ਅਸੀਂ ਵੀ ਪਾਲਾ ਰਾਮ ਨੂੰ

ਉਸਦਾ ਨਾਂ ਲੈਣ ਦੀ ਬਜਾਏ

ਕਿਉਂ ਕਹਿੰਦੇ ਹਾਂ ਭਈਏ

ਭਾਵੇਂ ਕਿ ਹਰੀਪਾਲ ਨੇ ਬੰਦ ਘਰਾਂ ਦੇ ਪਰਵਾਸੀਕਾਵਿ-ਸੰਗ੍ਰਹਿ ਵਿੱਚ ਹੋਰ ਵੀ ਅਨੇਕਾਂ ਵਿਸ਼ਿਆਂ ਬਾਰੇ ਕਵਿਤਾਵਾਂ ਲਿਖੀਆਂ ਹਨ; ਪਰ ਮੈਂ ਇੱਕ ਦੋ ਹੋਰ ਵਿਸ਼ਿਆਂ ਬਾਰੇ ਗੱਲ ਕਰਕੇ ਆਪਣੀ ਗੱਲ ਖ਼ਤਮ ਕਰਨੀ ਚਾਹਾਂਗਾ

----

ਪਰਵਾਸੀ ਪੰਜਾਬੀ ਭਾਵੇਂ ਦਹਾਕਿਆਂ ਤੱਕ ਕੈਨੇਡਾ ਵਿੱਚ ਰਹਿ ਲੈਣ, ਪਰ ਉਨ੍ਹਾਂ ਵਿੱਚੋਂ ਵਧੇਰੇ ਕਦੀ ਵੀ ਆਪਣੇ ਆਪ ਨੂੰ ਧਰਤੀ ਦੇ ਇਸ ਹਿੱਸੇ ਦਾ ਬਾਸ਼ਿੰਦਾ ਨਹੀਂ ਸਮਝਦੇਉਨ੍ਹਾਂ ਨੂੰ ਕਿਸੀ ਨਾ ਕਿਸੀ ਪੱਧਰ ਉੱਤੇ ਇਹ ਦੇਸ਼ ਅਤੇ ਇੱਥੇ ਦਾ ਮਾਹੌਲ ਅਜਨਬੀ ਲੱਗਦਾ ਰਹਿੰਦਾ ਹੈਉਹ ਇੱਥੇ ਭਾਵੇਂ ਜਿੰਨੇ ਮਰਜ਼ੀ ਘਰ ਲੈ ਲੈਣ, ਕਾਰਾਂ ਲੈ ਲੈਣ ਅਤੇ ਮਹਿੰਗੇ ਫਰਨੀਚਰ ਨਾਲ ਆਪਣੇ ਘਰ ਭਰ ਲੈਣ, ਉਨ੍ਹਾਂ ਨੂੰ ਫਿਰ ਵੀ ਪਿਛੇ ਹਿੰਦੁਸਤਾਨ ਵਿੱਚ ਛੱਡ ਕੇ ਆਏ ਖੇਤ, ਘਰ ਅਤੇ ਯਾਰ-ਦੋਸਤ ਯਾਦ ਆਉਂਦੇ ਰਹਿੰਦੇ ਹਨਭਾਵੇਂ ਪਿੱਛੇ ਛੱਡ ਕੇ ਆਏ ਘਰ ਕੈਨੇਡਾ ਵਿਚਲੇ ਘਰਾਂ ਤੋਂ ਕਿੰਨੇ ਵੀ ਛੋਟੇ ਹੋਣ ਜਾਂ ਘੱਟ ਸਹੂਲਤਾਂ ਵਾਲੇ ਹੀ ਕਿਉਂ ਨ ਹੋਣ? ਘਰ ਕਿਉਂਕਿ ਮਹਿਜ਼ ਇੱਟਾਂ, ਸੀਮੈਂਟ ਅਤੇ ਲੋਹੇ ਨਾਲ ਬਣੀਆਂ ਦੀਵਾਰਾਂ ਜਾਂ ਛੱਤਾਂ ਹੀ ਨਹੀਂ ਹੁੰਦੇਘਰਾਂ ਨਾਲ ਜੁੜਿਆ ਘਰਾਂ ਦਾ ਸਭਿਆਚਾਰਕ ਮਾਹੌਲ ਵੀ ਹੁੰਦਾ ਹੈ, ਜੋ ਇਨ੍ਹਾਂ ਦੀਵਾਰਾਂ ਅਤੇ ਛੱਤਾਂ ਨੂੰ ਇੱਕ ਘਰ ਬਣਾਉਂਦਾ ਹੈਕੈਨੇਡਾ ਵਿਚਲੇ, ਹਰ ਤਰ੍ਹਾਂ ਦੀਆਂ ਸਹੂਲਤਾਂ ਨਾਲ ਭਰੇ ਘਰਾਂ ਵਿੱਚ ਰਹਿਣ ਵਾਲੇ ਮਨੁੱਖ ਜਦੋਂ ਮਾਨਸਿਕ ਤੌਰ ਉੱਤੇ ਆਪਣੇ ਆਪ ਨੂੰ ਟੁੱਟੇ ਟੁੱਟੇ ਮਹਿਸੂਸ ਕਰਦੇ ਹਨ ਤਾਂ ਉਨ੍ਹਾਂ ਨੂੰ ਇਹ ਦੀਵਾਰਾਂ ਅਤੇ ਛੱਤਾਂ ਕਿਸ ਤਰ੍ਹਾਂ ਆਪਣੀਆਂ ਲੱਗ ਸਕਦੀਆਂ ਹਨ? ਸ਼ਾਇਦ, ਇਸੇ ਲਈ ਹੀ ਉਹ ਦਹਾਕਿਆਂ ਤੱਕ ਇਨ੍ਹਾਂ ਘਰਾਂ ਵਿੱਚ ਰਹਿਣ ਦੇ ਬਾਵਜੂਦ ਵੀ ਆਪਣੇ ਆਪ ਨੂੰ ਖ਼ਾਨਾਬਦੋਸ਼ ਹੀ ਸਮਝਦੇ ਰਹਿੰਦੇ ਹਨਪਰਵਾਸੀ ਪੰਜਾਬੀਆਂ ਦੀ ਅਜਿਹੀ ਮਾਨਸਿਕ ਸਥਿਤੀ ਨੂੰ ਹਰੀਪਾਲ ਨੇ ਆਪਣੀ ਕਵਿਤਾ ਖ਼ਾਨਾਬਦੋਸ਼ਦੀਆਂ ਇਨ੍ਹਾਂ ਕਾਵਿ ਸਤਰਾਂ ਵਿੱਚ ਬੜੀ ਸ਼ਿੱਦਤ ਨਾਲ ਪ੍ਰਗਟਾਇਆ ਹੈ:

ਨਾ ਹੀ ਸਾਨੂੰ ਘਰ ਲੱਭੇ

ਨਾ ਹੀ ਸਾਨੂੰ ਦਰ ਲੱਭੇ

ਸਾਨੂੰ ਖ਼ਾਨਾਬਦੋਸ਼ਾਂ ਨੂੰ

ਇੱਕ ਓਪਰੀ ਜਿਹੀ ਥਾਂ ਮਿਲੀ

ਜੋ ਨਾ ਹੋਈ ਕਿਸੇ ਦੀ ਮਿੱਤਰ

ਇੱਕ ਛੱਤ ਵਿਹੂਣੀ ਛਾਂ ਮਿਲੀ

----

ਪਰ ਅਜਿਹੀ ਮਾਨਸਿਕਤਾ ਭੋਗ ਰਹੇ ਕੈਨੇਡੀਅਨ ਪੰਜਾਬੀਆਂ ਦੀ ਇਹ ਤ੍ਰਾਸਦੀ ਹੈ ਕਿ ਉਹ ਆਪਣੇ ਨਵੇਂ ਅਪਣਾਏ ਹੋਏ ਦੇਸ਼ ਕੈਨੇਡਾ ਨੂੰ ਛੱਡ ਕੇ ਵਾਪਿਸ ਵੀ ਨਹੀਂ ਜਾ ਸਕਦੇਕਿਉਂਕਿ ਪਿੱਛੇ ਰਹਿ ਗਏ ਜਿਸ ਦੇਸ਼ ਲਈ ਉਹ ਇੰਨਾ ਤਰਸੇਂਵਾਂ ਕਰਦੇ ਹਨ, ਇੰਨੇ ਵਰ੍ਹਿਆਂ ਵਿੱਚ ਉੱਥੇ ਬਹੁਤ ਕੁਝ ਬਦਲ ਚੁੱਕਾ ਹੈ ਇੱਥੋਂ ਤੱਕ ਕਿ ਪ੍ਰਵਾਰਕ ਰਿਸ਼ਤਿਆਂ ਨਾਲ ਸਬੰਧਤ ਲੋਕ ਵੀ ਉਨ੍ਹਾਂ ਨੂੰ ਹਿੰਦੁਸਤਾਨ ਗਿਆਂ ਨੂੰ ਅਜਨਬੀਆਂ ਵਾਂਗ ਹੀ ਮਿਲਦੇ ਹਨਪਿੱਛੇ ਛੱਡ ਕੇ ਆਏ ਸਭਿਆਚਾਰ ਨੂੰ ਉਹ ਮਨੋਂ ਭੁਲਾ ਨਹੀਂ ਸਕਦੇ; ਨਵਾਂ ਸਭਿਆਚਾਰ ਉਨ੍ਹਾਂ ਨੂੰ ਪੂਰੀ ਤਰ੍ਹਾਂ ਸਵੀਕਾਰ ਕਰਨ ਲਈ ਤਿਆਰ ਨਹੀਂਇਨ੍ਹਾਂ ਦੋਨਾਂ ਸਭਿਆਚਾਰਾਂ ਵਿੱਚ ਤ੍ਰੈਸ਼ੰਕੂ ਵਾਂਗ ਲਟਕਦੇ ਹੋਏ ਉਹ ਇਹ ਗੱਲ ਸਮਝਣ ਤੋਂ ਅਸਮਰੱਥ ਹਨ ਕਿ ਉਨ੍ਹਾਂ ਨਾਲ ਇਸ ਤਰ੍ਹਾਂ ਕਿਉਂ ਵਾਪਰ ਰਿਹਾ ਹੈ? ਇਸ ਮਾਨਸਿਕ ਸਥਿਤੀ ਨੂੰ ਹਰੀਪਾਲ ਦੀ ਕਵਿਤਾ ਹੁਣ ਵਾਪਿਸ ਪਰਤਣਾ ਮੁਸ਼ਕਿਲ ਹੈਖ਼ੂਬਸੂਰਤੀ ਨਾਲ ਪ੍ਰਗਟ ਕਰਦੀ ਹੈ:

ਇੰਜ ਭਲਾ

ਇਸ ਤਰ੍ਹਾਂ ਕਿਉਂ ਹੋ ਗਿਆ

ਸਭ ਕੁਝ ਹੁੰਦਿਆਂ ਵੀ

ਕਿਉਂ ਸਭ ਕੁਝ ਖੋ ਗਿਆ

ਤਰਸੇਵੇਂ ਭਰੇ ਮਨ ਦੇ ਟੁੱਕੜਿਆਂ ਨੂੰ

ਹੁਣ ਕੱਠੇ ਕਰਨਾ ਨਾ-ਮੁਮਕਿਨ ਹੈ

ਦਿਲ ਅਤੇ ਰੂਹ ਦੇ ਚਾਹੁੰਦਿਆਂ ਵੀ

ਹੁਣ ਵਾਪਿਸ ਪਰਤਣਾ ਮੁਸ਼ਕਿਲ ਹੈ

----

ਕੈਨੇਡੀਅਨ ਪੰਜਾਬੀ ਕਵੀ ਹਰੀਪਾਲ ਦਾ ਕਾਵਿ-ਸੰਗ੍ਰਹਿ ਬੰਦ ਘਰਾਂ ਦੇ ਵਾਸੀਕੈਨੇਡੀਅਨ ਪੰਜਾਬੀਆਂ ਦੀ ਮਾਨਸਿਕਤਾ ਦੇ ਅਨੇਕਾਂ ਪਹਿਲੂਆਂ ਨੂੰ ਬੜੇ ਪ੍ਰਭਾਵਸ਼ਾਲੀ ਢੰਗ ਨਾਲ ਪੇਸ਼ ਕਰਦਾ ਹੈਉਸਦੀਆਂ ਕਵਿਤਾਵਾਂ ਪੜ੍ਹਦਿਆਂ ਮਹਿਸੂਸ ਹੁੰਦਾ ਹੈ ਕਿ ਉਸ ਦੀਆਂ ਕਵਿਤਾਵਾਂ ਪਰਵਾਸੀ ਪੰਜਾਬੀਆਂ ਵੱਲੋਂ ਤਨ-ਮਨ ਉੱਤੇ ਹੰਢਾਏ ਹੋਏ ਅਹਿਸਾਸਾਂ ਦਾ ਹੀ ਸ਼ਾਬਦਿਕ ਬਿਆਨ ਹੈਇਹ ਪਰਵਾਸੀ ਜ਼ਿੰਦਗੀ ਦੀਆਂ ਤਲਖ਼ ਹਕੀਕਤਾਂ ਦਾ ਬਿਆਨ ਹੈ

ਅਜਿਹੇ ਅਰਥ ਭਰਪੂਰ ਕਾਵਿ-ਸੰਗ੍ਰਹਿ ਦਾ ਸੁਆਗਤ ਕਰਨਾ ਬਣਦਾ ਹੈ


No comments: