ਤੁਹਾਡੇ ਧਿਆਨ ਹਿੱਤ: ਜ਼ਰੂਰੀ ਸੂਚਨਾ

ਤੁਹਾਡੇ ਧਿਆਨ ਹਿੱਤ: ਜ਼ਰੂਰੀ ਸੂਚਨਾ
ਕੈਨੇਡਾ ਦੇ 57 ਪੰਜਾਬੀ ਲੇਖਕਾਂ ਦੀਆਂ ਪੁਸਤਕਾਂ ਬਾਰੇ ਸਮੀਖਿਆ ਦੀ ਕਿਤਾਬ 'ਕੈਨੇਡੀਅਨ ਪੰਜਾਬੀ ਸਾਹਿਤ' ਨੂੰ ਖ਼ਰੀਦਣ ਲਈ ਬਲੌਗ 'ਤੇ ਦਿੱਤੇ ਐਡਰੈਸ 'ਤੇ ਈਮੇਲ ਕਰੋ। ਸ਼ੁਕਰੀਆ।

ਤੁਹਾਡੇ ਧਿਆਨ ਹਿੱਤ - ਜ਼ਰੂਰੀ ਸੂਚਨਾ

ਸੂਚਨਾ: ਪ੍ਰਕਾਸ਼ਕ ਦੀ ਤਲਾਸ਼ :

ਆਪਣੀ ਹੁਣੇ ਇੰਡੀਆ ਵਿੱਚ ਪ੍ਰਕਾਸ਼ਿਤ ਹੋਈ ਪੁਸਤਕ ‘ਕੈਨੇਡੀਅਨ ਪੰਜਾਬੀ ਸਾਹਿਤ (ਸਮੀਖਿਆ)’ ਨੂੰ ਮੈਂ ਅੰਗਰੇਜ਼ੀ ਵਿੱਚ ਅਨੁਵਾਦ ਕਰਕੇ ਕੈਨੇਡਾ ਵਿੱਚ ‘‘Canadian Punjabi Literature (Commentary)’’ ਨਾਮ ਦੀ ਪੁਸਤਕ ਦੇ ਰੂਪ ਵਿੱਚ ਪ੍ਰਕਾਸ਼ਿਤ ਕਰਨਾ ਚਾਹੁੰਦਾ ਹਾਂ। ਮੈਂ ਕਿਸੀ ਵਧੀਆ ਕੈਨੇਡੀਅਨ ਪ੍ਰਕਾਸ਼ਕ ਦੀ ਤਲਾਸ਼ ਕਰ ਰਿਹਾ ਹਾਂ। ਜੇਕਰ ਤੁਸੀਂ ਕਿਸੀ ਅਜਿਹੇ ਵਧੀਆ ਕੈਨੇਡੀਅਨ ਪ੍ਰਕਾਸ਼ਕ ਦਾ ਨਾਮ ਜਾਣਦੇ ਹੋ ਜੋ ਮੇਰੀ ਪੁਸਤਕ ਪ੍ਰਕਾਸ਼ਿਤ ਕਰ ਸਕਦਾ ਹੋਵੇ ਤਾਂ ਮੈਂ ਉਸ ਪ੍ਰਕਾਸ਼ਕ ਦਾ ਨਾਮ ਜਾਨਣਾ ਚਾਹਾਂਗਾ।

Sukhinder

Editor: SANVAD

Box 67089, 2300 Yonge St.

Toronto ON M4P 1E0

Tel. (416) 858-7077

Email: poet_sukhinder@hotmail.com

http://www.canadianpunjabiliterature.blogspot.com/



Monday, June 15, 2009

ਸੁਖਿੰਦਰ - ਲੇਖ

ਧਾਰਮਿਕ ਰਾਜਨੀਤੀ, ਭ੍ਰਿਸ਼ਟਾਚਾਰ ਅਤੇ ਪੰਜਾਬੀ ਨਾਵਲ ਅਮਰਜੀਤ ਸੂਫ਼ੀ

ਲੇਖ

ਧਾਰਮਿਕ ਭ੍ਰਿਸ਼ਟਾਚਾਰ ਬਾਰੇ ਕੈਨੇਡੀਅਨ ਪੰਜਾਬੀ ਲੇਖਕਾਂ ਦੀਆਂ ਕਵਿਤਾਵਾਂ, ਕਹਾਣੀਆਂ ਅਤੇ ਨਿਬੰਧ ਤਾਂ, ਅਕਸਰ, ਪ੍ਰਕਾਸ਼ਿਤ ਹੁੰਦੇ ਹੀ ਰਹਿੰਦੇ ਹਨ; ਪਰ ਇਸ ਵਿਸ਼ੇ ਨੂੰ ਲੈ ਕੇ ਕੈਨੇਡੀਅਨ ਪੰਜਾਬੀ ਲੇਖਕਾਂ ਨੇ ਨਾਵਲ ਦੇ ਖੇਤਰ ਵਿੱਚ ਕੋਈ ਵਧੇਰੇ ਕੰਮ ਨਹੀਂ ਕੀਤਾਸੂਫ਼ੀ ਅਮਰਜੀਤ ਨੇ ਧਰਮ ਅਤੇ ਭਰਿਸ਼ਟਾਚਾਰ ਦੇ ਵਿਸ਼ੇ ਬਾਰੇ 2007 ਵਿੱਚ ਆਪਣਾ ਨਾਵਲ ਸਿੰਮਲ ਰੁਖੁ ਸਰਾਇਰਾਪ੍ਰਕਾਸ਼ਿਤ ਕੀਤਾ ਹੈ

----

ਸਿੰਮਲ ਰੁਖੁ ਸਰਾਇਰਾਨਾਵਲ ਵਿੱਚ ਸੂਫ਼ੀ ਅਮਰਜੀਤ ਜਿੱਥੇ ਕੈਨੇਡੀਅਨ ਗੁਰਦਵਾਰਿਆਂ ਦੀ ਭ੍ਰਿਸ਼ਟ ਰਾਜਨੀਤੀ ਦੀ ਗੱਲ ਕਰਦਾ ਹੈ; ਉੱਥੇ ਹੀ ਉਹ ਇਸ ਗੁਰਦਵਾਰਾ ਰਾਜਨੀਤੀ ਨਾਲ ਜੁੜੇ ਹੋਏ, ਹਰ ਪੱਖ ਤੋਂ, ਭ੍ਰਿਸ਼ਟ ਵਿਅਕਤੀਆਂ ਦੇ ਕਿਰਦਾਰ ਬਾਰੇ ਵੀ ਗੱਲ ਕਰਦਾ ਹੈਇਸ ਚਰਚਾ ਦੇ ਨਾਲ ਨਾਲ ਹੀ ਉਹ ਵੱਖਵਾਦ, ਖਾੜਕੂਵਾਦ, ਸਭਿਆਚਾਰਵਾਦ, ਉੱਤਰ-ਆਧੁਨਿਕਤਾ, ਵਿਸ਼ਵ ਮੰਡੀ, ਉਪਭੋਗਿਤਾਵਾਦ ਆਦਿ ਬਾਰੇ ਵੀ ਚਰਚਾ ਛੇੜਦਾ ਹੈਨਾਵਲ ਵਿੱਚ ਛੇੜੀ ਗਈ ਇਸ ਚਰਚਾ ਦੇ ਨਾਲ ਨਾਲ ਉਹ ਇਹ ਵੀ ਦਿਖਾਉਣ ਦੀ ਕੋਸ਼ਿਸ਼ ਕਰਦਾ ਹੈ ਕਿ ਕੈਨੇਡੀਅਨ ਗੁਰਦਵਾਰਾ ਧਾਰਮਿਕ ਰਾਜਨੀਤੀ ਅਧੀਨ ਗੁਰਦਵਾਰਾ ਕਮੇਟੀਆਂ ਉੱਤੇ ਕਬਜ਼ਾ ਜਮਾਉਣ ਲਈ ਗੁੰਡਾ ਅਨਸਰ ਵੱਲੋਂ ਖੁੱਲ੍ਹੇਆਮ, ਧੰਨ, ਸ਼ਰਾਬ ਅਤੇ ਗੁੰਡਾ ਅਨਸਰ ਦੀ ਵਰਤੋਂ ਕੀਤੀ ਜਾਂਦੀ ਹੈ; ਪਰ ਇਹ ਸਭ ਕੁਝ ਕਰਦਿਆਂ ਹੋਇਆਂ ਵੀ ਸੂਫ਼ੀ ਅਮਰਜੀਤ ਆਪਣੀ ਸੁਰ ਧੀਮੀ ਹੀ ਰੱਖਦਾ ਹੈਉਸਦਾ ਨਾਵਲ ਧਾਰਮਿਕ ਭ੍ਰਿਸ਼ਟਾਚਾਰ ਦੀ ਆਲੋਚਨਾ ਕਰਨ ਦੀ ਥਾਂ ਇਸ ਵਿੱਚ ਸੁਧਾਰ ਲਿਆਉਣ ਦੀਆਂ ਹੀ ਗੱਲਾਂ ਕਰਦਾ ਹੈਇਸ ਨਾਵਲ ਨੂੰ ਗੁਰਦਵਾਰਾ ਸੁਧਾਰ ਦਾ ਨਾਵਲ ਜਾਂ ਸਿੰਘ ਸਭਾ ਲਹਿਰ ਦਾ ਨਾਵਲ ਕਹਿਣਾ ਵਧੇਰੇ ਯੋਗ ਹੋਵੇਗਾ

----

ਸੂਫ਼ੀ ਅਮਰਜੀਤ ਦਾ ਨਾਵਲ ਸਿੰਮਲ ਰੁਖੁ ਸਰਾਇਰਾਸਾਡੇ ਸਮਿਆਂ ਦੀ ਸਹੀ ਤਸਵੀਰ ਪੇਸ਼ ਕਰਨ ਦੀ ਜੁਰੱਅਤ ਨਹੀਂ ਕਰ ਸਕਿਆਸਾਡੇ ਸਮਿਆਂ ਵਿੱਚ ਧਰਮ ਅਤੇ ਰਾਜਨੀਤੀ ਨੇ ਮਨੁੱਖੀ ਕਦਰਾਂ-ਕੀਮਤਾਂ ਦੀ ਜੋ ਤਬਾਹੀ ਕੀਤੀ ਹੈ ਅਤੇ ਜਿਸ ਕਿਸਮ ਦੇ ਧਾਰਮਿਕ ਭਰਿਸ਼ਟਾਚਾਰ ਦਾ ਅੱਜ ਹਰ ਪਾਸੇ ਬੋਲਬਾਲਾ ਹੈ ਉਸਦਾ ਜ਼ਿਕਰ ਇਸ ਨਾਵਲ ਵਿੱਚ ਪੜ੍ਹਨ ਨੂੰ ਨਹੀਂ ਮਿਲਦਾ

ਪਿਛਲੇ ਤਿੰਨ ਦਹਾਕਿਆਂ ਵਿੱਚ ਕੈਨੇਡੀਅਨ ਗੁਰਦਵਾਰਿਆਂ ਨਾਲ ਜੁੜੀ ਭਰਿਸ਼ਟ ਰਾਜਨੀਤੀ ਅੰਤਰ-ਰਾਸ਼ਟਰੀ ਮੀਡੀਆ ਵਿੱਚ ਸੁਰਖੀਆਂ ਬਣਦੀ ਰਹੀ ਹੈਕੈਨੇਡਾ ਦੇ ਗੁਰਦਵਾਰਿਆਂ ਦੀ ਰਾਜਨੀਤੀ ਨੂੰ ਲੈ ਕੇ ਕੈਨੇਡਾ ਦੀਆਂ ਅਦਾਲਤਾਂ ਵਿੱਚ ਗੋਲੀ ਚਲਦੀ ਰਹੀ ਹੈਇਸ ਗੁਰਦਵਾਰਾ ਰਾਜਨੀਤੀ ਨਾਲ ਜੁੜੇ ਹੋਏ ਦਹਿਸ਼ਤਗਰਦਾਂ ਉੱਤੇ ਦੋਸ਼ ਲੱਗਦਾ ਰਿਹਾ ਹੈ ਕਿ ਉਨ੍ਹਾਂ ਨੇ ਏਅਰ ਇੰਡੀਆ ਦੇ ਇੱਕ ਜਹਾਜ਼ ਵਿੱਚ ਬੰਬ ਰੱਖਕੇ ਉਸ ਨੂੰ ਤਬਾਹ ਕਰ ਦਿੱਤਾ ਸੀਜਿਸ ਧਮਾਕੇ ਕਾਰਨ 329 ਕੈਨੇਡੀਅਨ ਨਾਗਰਿਕ ਮਾਰੇ ਗਏ ਸਨ; ਪਰ ਇਸ ਨਾਵਲ ਵਿੱਚ ਧਾਰਮਿਕ ਕੱਟੜਵਾਦੀ ਦਹਿਸ਼ਤਗਰਦਾਂ ਵੱਲੋਂ ਦਿਖਾਈ ਗਈ ਅਜਿਹੀ ਧਾਰਮਿਕ ਗੁੰਡਾਗਰਦੀ ਦਾ ਕਿਤੇ ਵੀ ਜਿ਼ਕਰ ਕੀਤਾ ਨਹੀਂ ਮਿਲਦਾਕੈਨੇਡਾ ਦੇ ਗੁਰਦਵਾਰਿਆਂ ਵਿੱਚ ਇਸ ਮਸਲੇ ਨੂੰ ਲੈ ਕੇ ਤਲਵਾਰਾਂ ਚੱਲਦੀਆਂ ਰਹੀਆਂ ਹਨ ਕਿ ਗੁਰਦਵਾਰੇ ਵਿੱਚ ਆਈ ਹੋਈ ਸੰਗਤ ਮੇਜ਼ਾਂ ਕੁਰਸੀਆਂ ਉੱਤੇ ਬਹਿ ਕੇ ਲੰਗਰ ਖਾਏ ਜਾਂ ਕਿ ਫਰਸ਼ ਉੱਤੇ ਵਿਛਾਈਆਂ ਹੋਈਆਂ ਦਰੀਆਂ ਉੱਤੇ ਬੈਠਕੇਪੰਜਾਬ ਵਿੱਚ ਚੱਲੀ ਧਾਰਮਿਕ ਕੱਟੜਵਾਦੀ ਦਹਿਸ਼ਤਗਰਦੀ ਦੀ ਲਹਿਰ ਦੇ ਸਮਰਥਕਾਂ ਅਤੇ ਵਿਰੋਧੀਆਂ ਵਿੱਚ ਹੋਈਆਂ ਲੜਾਈਆਂ ਵਿੱਚ ਗੁਰਦਵਾਰੇ ਆਏ ਸ਼ਰਧਾਲੂਆਂ ਨੂੰ ਵੰਡਣ ਵਾਲੇ ਪ੍ਰਸ਼ਾਦਿ ਦੀਆਂ ਭਰੀਆਂ ਪਰਾਤਾਂ ਲੋਕਾਂ ਦੇ ਪੈਰਾਂ ਵਿੱਚ ਰੁਲਦੀਆਂ ਰਹੀਆਂ ਹਨਇਸ ਲੜਾਈ ਨ੍ਹੂੰ ਛੁਡਾਉਣ ਲਈ ਗੁਰਦਵਾਰਿਆਂ ਵਿੱਚ ਬੂਟਾਂ ਸਮੇਤ ਆਈ ਪੁਲਿਸ ਨਾਲ ਆਏ ਪੁਲਿਸ ਦੇ ਕੁੱਤੇ ਲੋਕਾਂ ਦੇ ਪੈਰਾਂ ਵਿੱਚ ਡਿੱਗਿਆ ਹੋਇਆ ਪ੍ਰਸ਼ਾਦਿ ਖਾਂਦੇ ਰਹੇ ਹਨ

----

ਕਿਸੇ ਕੈਨੇਡੀਅਨ ਪੰਜਾਬੀ ਸਾਹਿਤਕਾਰ ਵੱਲੋਂ ਕੈਨੇਡਾ ਦੇ ਗੁਰਦਵਾਰਿਆਂ ਨਾਲ ਸਬੰਧਤ ਭਰਿਸ਼ਟ ਰਾਜਨੀਤੀ ਬਾਰੇ ਨਾਵਲ ਲਿਖਿਆ ਗਿਆ ਹੋਵੇ ਅਤੇ ਉਹ ਅਜਿਹੇ ਗੁੰਡਾ ਅਨਸਰ ਦਾ ਜ਼ਿਕਰ ਤੱਕ ਵੀ ਨ ਕਰੇ; ਤਾਂ ਜਾਪਦਾ ਹੈ ਕਿ ਜਾਂ ਤਾਂ ਨਾਵਲਕਾਰ ਕੈਨੇਡਾ ਦੇ ਗੁਰਦਵਾਰਿਆਂ ਨਾਲ ਜੁੜੀ ਧਾਰਮਿਕ ਰਾਜਨੀਤੀ ਦੇ ਭਰਿਸ਼ਟਾਚਾਰ ਬਾਰੇ ਜਾਣਦਾ ਹੀ ਕੁਝ ਨਹੀਂ ਜਾਂ ਉਹ ਦਿਆਨਤਦਾਰੀ ਨਹੀਂ ਵਰਤ ਰਿਹਾਪਰ ਜੇਕਰ ਨਾਵਲ ਦਾ ਰਚੇਤਾ ਉਸ ਸਮੇਂ ਆਪ ਕੈਨੇਡਾ ਦੀ ਰਾਜਨੀਤੀ ਵਿੱਚ ਪੂਰੀ ਤਰ੍ਹਾਂ ਸਰਗਰਮ ਰਿਹਾ ਹੋਵੇ ਜਦ ਕਿ ਇਹ ਸਭ ਕੁਝ ਕੈਨੇਡਾ ਵਿੱਚ ਵਾਪਰਿਆ ਤਾਂ ਇਹ ਗੱਲ ਬਿਨ੍ਹਾਂ ਕਿਸੀ ਸੰਕੋਚ ਦੇ ਕਹੀ ਜਾ ਸਕਦੀ ਹੈ ਕਿ ਨਾਵਲਕਾਰ ਆਪਣੇ ਵਿਸ਼ੇ ਦੀ ਪੇਸ਼ਕਾਰੀ ਕਰਨ ਵੇਲੇ ਈਮਾਨਦਾਰੀ ਨਹੀਂ ਵਰਤ ਰਿਹਾ ਅਤੇ ਤੱਥਾਂ ਨੂੰ ਸਹੀ ਰੂਪ ਵਿੱਚ ਪੇਸ਼ ਨਹੀਂ ਕਰ ਰਿਹਾਫਿਰ ਵੀ, ਕਿਉਂਕਿ ਕੈਨੇਡੀਅਨ ਪੰਜਾਬੀ ਸਾਹਿਤ ਵਿੱਚ ਗੁਰਦਵਾਰਾ ਧਾਰਮਿਕ ਰਾਜਨੀਤੀ ਦੇ ਵਿਸ਼ੇ ਨੂੰ ਲੈ ਕੇ ਲਿਖਿਆ ਗਿਆ ਇਹ ਪਹਿਲਾ ਨਾਵਲ ਹੈ, ਇਸ ਲਈ ਇਸ ਨਾਵਲ ਦੀਆਂ ਤਹਿਆਂ ਫਰੋਲਣੀਆਂ ਜ਼ਰੂਰੀ ਹਨ

----

ਗੁਰਦਵਾਰਾ ਪ੍ਰਬੰਧਕ ਕਮੇਟੀਆਂ ਦੇ ਮੈਂਬਰਾਂ ਉੱਤੇ, ਅਕਸਰ, ਦੋਸ਼ ਲੱਗਦੇ ਰਹਿੰਦੇ ਹਨ ਕਿ ਉਹ ਗੁਰਦਵਾਰਿਆਂ ਦਾ ਚੜ੍ਹਾਵਾ ਖਾ ਜਾਂਦੇ ਹਨ। ਇੰਡੀਆ, ਇੰਗਲੈਂਡ, ਅਮਰੀਕਾ, ਕੈਨੇਡਾ ਅਤੇ ਅਨੇਕਾਂ ਹੋਰ ਦੇਸ਼ਾਂ ਵਿੱਚ ਸਥਿਤ ਗੁਰਦਵਾਰਿਆਂ ਵਿੱਚ ਵਾਪਰਦੀਆਂ ਰਹਿੰਦੀਆਂ ਅਜਿਹੀ ਕਿਸਮ ਦੀਆਂ ਚੋਰੀ ਕਰਨ ਦੀਆਂ ਘਟਨਾਵਾਂ ਅਕਸਰ ਪੰਜਾਬੀ ਮੀਡੀਆ ਦੀਆਂ ਸੁਰਖੀਆਂ ਬਣਦੀਆਂ ਰਹਿੰਦੀਆਂ ਹਨਸਿੰਮਲ ਰੁਖੁ ਸਰਾਇਰਾਨਾਵਲ ਵਿੱਚ ਸੂਫ਼ੀ ਅਮਰਜੀਤ ਵੀ ਇਸ ਵਿਸ਼ੇ ਬਾਰੇ ਗੱਲ ਕਰਦਾ ਹੈ:

ਵੈਨਕੂਵਰ ਵਿੱਚ ਆ ਰਹੀ ਗੁਰਦਵਾਰਾ ਚੋਣ ਦੀ ਗੱਲ ਆਮ ਚੱਲ ਰਹੀ ਸੀਪਿਛਲੇ ਕਈ ਸਾਲਾਂ ਤੋਂ ਸਰਬਜੀਤ ਧੜੇ ਦਾ ਕਮੇਟੀ ਤੇ ਕਬਜ਼ਾ ਸੀਹਰ ਸਾਲ ਏਸੇ ਧੜੇ ਦਾ ਹੀ ਬਦਲਵਾਂ ਬੰਦਾ ਪ੍ਰਧਾਨ ਬਣ ਜਾਂਦਾ ਸੀਲੋਕ, ਕਮੇਟੀ ਵਾਲਿਆਂ ਵੱਲੋਂ ਆਏ ਸਾਲ ਦੇ ਚੜ੍ਹਾਵੇ ਦੇ ਲੱਖਾਂ ਡਾਲਰਾਂ ਨੂੰ ਵੰਡ ਕੇ ਛਕਣ ਦੀਆਂ ਗੱਲਾਂ ਕਰਦੇ ਸਨਕੋਈ ਮਖੌਲ ਕਰਦਾ ਕਹਿ ਦਿੰਦਾ, ‘ਸਿੰਘ ਰਿਵਾਇਤਾਂ ਅਨੁਸਾਰ ਵੰਡ ਕੇ ਹੀ ਛਕਦੇ ਹਨ, ਕੋਈ ਕੱਲਾ ਤਾਂ ਨਹੀਂ ਖਾਂਦਾ, ਭਾਵੇਂ ਮੁੜ-ਘਿੜ ਘਰਦਿਆਂ ਵਿੱਚ ਹੀ ਵੰਡ ਲੈਂਦੇ ਹਨਗੁਰਦਵਾਰੇ ਦੇ ਪੈਸੇ ਨਾਲ ਫਾਰਮ, ਅਪਾਰਟਮੈਂਟ, ਘਰ, ਟਰੱਕ ਖਰੀਦਣ ਦੀਆਂ ਗੱਲਾਂ ਵੀ ਹੋ ਰਹੀਆਂ ਸਨਗੱਲ ਕੀ ਜਿੱਥੇ ਗੁਰਦਵਾਰੇ ਦੀ ਚੋਣ ਦੀ ਗੱਲ ਹੁੰਦੀ ਉੱਥੇ ਕੋਈ ਨਾ ਕੋਈ ਇਹੋ ਜਿਹੀ ਗੱਲ ਕੱਢ ਹੀ ਮਾਰਦਾ

----

ਕੈਨੇਡਾ ਵਿੱਚ ਗੁਰਦਵਾਰਾ ਪ੍ਰਬੰਧਕ ਕਮੇਟੀਆਂ ਦੀਆਂ ਚੋਣਾਂ ਵੇਲੇ ਤਲਵਾਰਾਂ ਖੜਕਦੀਆਂ ਹਨ, ਬੰਦੂਕਾਂ ਚਲਦੀਆਂ ਹਨ, ਡਾਂਗਾਂ ਵਰਤੀਆਂ ਜਾਂਦੀਆਂ ਹਨਗੁਰਦਵਾਰਾ ਕਮੇਟੀਆਂ ਨੂੰ ਲੱਖਾਂ ਡਾਲਰਾਂ ਦੀ ਕਮਾਈ ਹੁੰਦੀ ਹੈਗੁਰਦਵਾਰਾ ਪ੍ਰਬੰਧਕ ਕਮੇਟੀਆਂ ਦੀਆਂ ਚੋਣਾਂ ਲੜਨ ਪਿੱਛੇ ਜਿੱਥੇ ਇੱਕ ਪਾਸੇ ਇਹ ਪਦਵੀਆਂ ਪਰਾਪਤ ਕਰਨ ਨਾਲ ਮਿਲਣ ਵਾਲੀ ਤਾਕਤ ਦੀ ਭੁੱਖ ਹੁੰਦੀ ਹੈ; ਤਾਂ ਦੂਜੇ ਪਾਸੇ ਗੁਰਦਵਾਰਿਆਂ ਨੂੰ ਹੁੰਦੀ ਲੱਖਾਂ ਡਾਲਰਾਂ ਦੀ ਆਮਦਨ ਵਿੱਚ ਘਪਲੇ ਕਰਨ ਦੇ ਮੌਕੇ ਮਿਲਣ ਦੀ ਲਾਲਸਾ ਹੁੰਦੀ ਹੈਓਨਟਾਰੀਓ ਦੇ ਕੁਝ ਗੁਰਦਵਾਰਿਆਂ ਦੀਆਂ ਕਮੇਟੀਆਂ ਦੇ ਪ੍ਰਧਾਨ ਆਪਣੇ ਮਕਾਨਾਂ ਦੀ ਮਾਰਗੇਜ ਵੀ ਗੁਰਦਵਾਰਿਆਂ ਦੇ ਚੜ੍ਹਾਵੇ ਵਿੱਚੋਂ ਹੀ ਦਿੰਦੇ ਰਹੇ ਹਨਜਿਨ੍ਹਾਂ ਵੱਲੋਂ ਮਾਰਗੇਜ ਕੰਪਨੀਆਂ ਨੂੰ ਜਾਰੀ ਕੀਤੇ ਗਏ ਅਜਿਹੇ ਚੈਕਾਂ ਦੀਆਂ ਤਸਵੀਰਾਂ ਕੈਨੇਡਾ ਦੇ ਪੰਜਾਬੀ ਅਖਬਾਰਾਂ ਵਿੱਚ ਛਪਦੀਆਂ ਰਹੀਆਂ ਹਨਗੁਰਦਵਾਰਿਆਂ ਦੀਆਂ ਗੋਲਕਾਂ ਵਿੱਚੋਂ ਕੁੰਡੀਆਂ ਪਾ ਕੇ ਪ੍ਰਬੰਧਕਾਂ ਵੱਲੋਂ ਡਾਲਰ ਕੱਢਣ ਦੇ ਚਰਚੇ ਤਾਂ ਕੈਨੇਡਾ ਦੀਆਂ ਪੰਜਾਬੀ ਅਖਬਾਰਾਂ ਵਿੱਚ ਆਮ ਹੀ ਹੁੰਦੇ ਰਹਿੰਦੇ ਹਨਕਈ ਗੁਰਦਵਾਰਿਆਂ ਦੀਆਂ ਪ੍ਰਬੰਧਕ ਕਮੇਟੀਆਂ ਦੇ ਮੈਂਬਰਾਂ ਵੱਲੋਂ ਆਪਣੀਆਂ ਨਿਤ ਦੀਆਂ ਸ਼ਰਾਬ ਪੀਣ ਅਤੇ ਕੁੱਕੜ ਖਾਣ ਦੀਆਂ ਪਾਰਟੀਆਂ ਵੀ ਗੁਰਦਵਾਰਿਆਂ ਦੀਆਂ ਗੋਲਕਾਂ ਚੋਂ ਚੋਰੀ ਕੀਤੇ ਡਾਲਰਾਂ ਨਾਲ ਹੀ ਕੀਤੀਆਂ ਜਾਂਦੀਆਂ ਹਨਕੈਨੇਡਾ ਦੇ ਕਈ ਗੁਰਦਵਾਰਿਆਂ ਦੀਆਂ ਕਮੇਟੀਆਂ ਦੇ ਪ੍ਰਧਾਨ ਇੰਡੀਆ ਤੋਂ ਹਵਾਈ ਜਹਾਜ਼ਾਂ ਰਾਹੀਂ ਕੈਨੇਡਾ ਵਾਪਿਸ ਮੁੜਦੇ ਹੋਏ ਧਾਰਮਿਕ ਗ੍ਰੰਥਾਂ ਵਿੱਚ ਲੁਕੋ ਕੇ ਅਫੀਮ, ਚਰਸ, ਕੋਕੇਨ, ਕਰੈਕ ਲਿਆਂਦੇ ਹੋਏ ਕੈਨੇਡਾ ਦੀ ਪੁਲਿਸ ਵੱਲੋਂ ਗ੍ਰਿਫਤਾਰ ਕੀਤੇ ਜਾਂਦੇ ਰਹੇ ਹਨ

----

ਪੰਜਾਬ, ਇੰਡੀਆ ਵਿੱਚ ਦੋ ਦਹਾਕੇ ਤੋਂ ਵੀ ਵੱਧ ਚਲਦੀ ਰਹੀ ਧਾਰਮਿਕ ਕੱਟੜਵਾਦੀ ਦਹਿਸ਼ਤਗਰਦੀ ਦੀ ਲਹਿਰ ਦੌਰਾਨ ਕੈਨੇਡਾ ਦੇ ਅਨੇਕਾਂ ਗੁਰਦਵਾਰਿਆਂ ਉੱਤੇ ਇਨ੍ਹਾਂ ਪੰਜਾਬ ਦੇ ਦਹਿਸ਼ਤਗਰਦਾਂ ਦੇ ਸਮਰਥਕਾਂ ਦਾ ਕਬਜ਼ਾ ਸੀਪੰਜਾਬ ਦੇ ਦਹਿਸ਼ਤਗਰਦਾਂ ਨੂੰ ਆਰਥਿਕ ਮੱਦਦ ਭੇਜਣ ਦੇ ਨਾਮ ਉੱਤੇ ਕੈਨੇਡਾ ਦੇ ਗੁਰਦਵਾਰਿਆਂ ਉੱਤੇ ਕਾਬਜ਼ ਦਹਿਸ਼ਤਗਰਦਾਂ ਦੇ ਸਮਰਥਕ ਲੱਖਾਂ ਡਾਲਰ ਹੜੱਪ ਗਏ

ਪੇਸ਼ ਹੈ ਨਾਵਲ ਸਿੰਮਲ ਰੁਖੁ ਸਰਾਇਰਾਵਿੱਚੋਂ ਇਨ੍ਹਾਂ ਸਮਿਆਂ ਦੌਰਾਨ ਗੁਰਦਵਾਰਾ ਪ੍ਰਬੰਧਕ ਕਮੇਟੀਆਂ ਲਈ ਚੋਣਾਂ ਲੜਣ ਵਾਲੇ ਇੱਕ ਧੜੇ ਵੱਲੋਂ ਕੈਨੇਡਾ ਦੇ ਪੰਜਾਬੀ ਪ੍ਰਿੰਟ ਮੀਡੀਆ ਵਿੱਚ ਪ੍ਰਕਾਸ਼ਿਤ ਕੀਤੇ ਗਏ ਇੱਕ ਇਸ਼ਤਿਹਾਰ ਦਾ ਕੁਝ ਹਿੱਸਾ:

ਅਸੀਂ ਅੱਜ ਕੌਮ ਦੇ ਸੰਘਰਸ਼ ਦੇ ਇਤਿਹਾਸਕ ਦੌਰ ਵਿਚੋਂ ਲੰਘ ਰਹੇ ਹਾਂਇਹ ਸਾਡਾ ਜ਼ਿੰਦਗੀ ਮੌਤ ਦਾ ਸੰਘਰਸ਼ ਹੈਸਾਡੀ ਕੌਮ ਸ਼ਹਾਦਤਾਂ ਦੇ ਰਹੀ ਹੈਨੌਜੁਆਨ ਮੌਤ ਨੂੰ ਮਖੌਲ ਕਰ ਰਹੇ ਹਨਦੁਸ਼ਮਣਾਂ ਦੀਆਂ ਗੋਲੀਆਂ ਠੰਢੀਆਂ ਕਰ ਰਹੇ ਹਨਉਹਨਾਂ ਦੀ ਇਸ ਸਮੇਂ ਤਨ, ਮਨ, ਧਨ ਨਾਲ ਸਹਾਇਤਾ ਕਰਨ ਦੀ ਲੋੜ ਹੈਜੇਕਰ ਵਿਰੋਧੀ ਧਿਰ ਵਾਲੇ ਅੱਗੇ ਆ ਗਏ ਜੋ ਭਾਰਤ ਦੀ ਅਖੰਡਤਾ ਦਾ ਝੂਠਾ ਰੌਲਾ ਪਾਉਣ ਵਾਲੇ ਹਨ ਤਾਂ ਚੱਲ ਰਹੇ ਸੰਘਰਸ਼ ਨੂੰ ਬੜੀ ਸੱਟ ਵੱਜੇਗੀ

----

ਗੁਰਦਵਾਰਾ ਰਾਜਨੀਤੀ ਨਾਲ ਹੀ ਜੁੜੀ ਹੋਈ ਹੈ ਕੈਨੇਡਾ ਦੇ ਪੰਜਾਬੀ ਮੀਡੀਆ ਦੀ ਰਾਜਨੀਤੀਪਹਿਲਾਂ ਤਾਂ ਕੈਨੇਡਾ ਦਾ ਪੰਜਾਬੀ ਮੀਡੀਆ ਚੋਣਾਂ ਲੜਨ ਵਾਲਿਆਂ ਦੇ ਇਸ਼ਤਿਹਾਰ ਛਾਪ ਕੇ ਚੰਗੀ ਕਮਾਈ ਕਰਦਾ ਹੈ; ਪਰ ਜੇਕਰ ਚੋਣਾਂ ਵਿੱਚ ਉਨ੍ਹਾਂ ਦੀ ਹਿਮਾਇਤ ਪ੍ਰਾਪਤ ਕਰਨ ਵਾਲਾ ਧੜਾ ਗੁਰਦਵਾਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਜਿੱਤ ਕੇ ਗੁਰਦਵਾਰੇ ਉੱਤੇ ਕਾਬਜ਼ ਹੋ ਜਾਵੇ ਤਾਂ ਸਾਰਾ ਸਾਲ ਉਸ ਗੁਰਦਵਾਰਾ ਕਮੇਟੀ ਦੇ ਇਸ਼ਤਿਹਾਰ ਛਾਪਕੇ ਪ੍ਰਿੰਟ ਮੀਡੀਆ ਚੰਗੀ ਕਮਾਈ ਕਰਦਾ ਹੈ

----

ਕੈਨੇਡਾ ਦੇ ਅਨੇਕਾਂ ਗੁਰਦਵਾਰਿਆਂ ਦੀਆਂ ਕਮੇਟੀਆਂ ਉੱਤੇ ਇਸ ਤਰ੍ਹਾਂ ਦਾ ਗੁੰਡਾ ਅਨਸਰ ਕਾਬਿਜ਼ ਹੁੰਦਾ ਰਿਹਾ ਹੈ ਜੋ ਸ਼ਰੇਆਮ ਕਹਿੰਦਾ ਹੁੰਦਾ ਸੀ ਕਿ ਜਿਸ ਕਿਸੇ ਨੇ ਸਾਡੇ ਕੋਲੋਂ ਗੁਰਦਵਾਰਾ ਕਮੇਟੀ ਨੂੰ ਹੋਈ ਆਮਦਨ ਖਰਚ ਦਾ ਹਿਸਾਬ ਕਿਤਾਬ ਮੰਗਣਾ ਹੈ ਉਹ ਪਹਿਲਾਂ ਆਪਣੇ ਘਰਦਿਆਂ ਨੂੰ ਸਤਿ ਸ੍ਰੀ ਅਕਾਲ ਬੁਲਾ ਕੇ ਆਵੇਜੇਕਰ ਕੋਈ ਕਦੀ ਫਿਰ ਵੀ ਹਿਸਾਬ ਕਿਤਾਬ ਦਾ ਮਾਮਲਾ ਉਠਾਉਣ ਦੀ ਹਿੰਮਤ ਕਰ ਹੀ ਲੈਂਦਾ ਸੀ ਤਾਂ ਅਜਿਹੇ ਗੁਰਦਵਾਰਿਆਂ ਨਾਲ ਜੁੜਿਆ ਮਾਫੀਆ ਉਨ੍ਹਾਂ ਵਿਅਕਤੀਆਂ ਦੀ ਕੁੱਟ ਮਾਰ ਕਰਦਾ ਸੀ ਤਾਂ ਕਿ ਕੋਈ ਹੋਰ ਅਜਿਹੀ ਹਿੰਮਤ ਨ ਕਰ ਸਕੇਸੂਫ਼ੀ ਅਮਰਜੀਤ ਵੀ ਇਸ ਵਿਚਾਰ ਦੀ ਪੁਸ਼ਟੀ ਕਰਦਾ ਹੈ ਜਦੋਂ ਉਹ ਨਾਵਲ ਸਿੰਮਲ ਰੁਖੁ ਸਰਾਇਰਾਵਿੱਚ ਲਿਖਦਾ ਹੈ:

ਪਿਛਲੇ ਐਤਵਾਰ ਦੇ ਦੀਵਾਨ ਵਿਚ ਤਾਂ ਖੜਕਦੀ ਖੜਕਦੀ ਮਸੀਂ ਬਚੀਜਦੋਂ ਵਿਰੋਧੀ ਧਿਰ ਦੇ ਮਲਕੀਤ ਸਿੰਘ ਨੇ ਸਟੇਜ ਤੋਂ ਸਿੱਧਾ ਹੀ ਇਲਜ਼ਾਮ ਲਾ ਦਿੱਤਾ ਕਿ ਪਿਛਲੇ ਚਾਰਾਂ ਸਾਲਾਂ ਦੇ ਹਿਸਾਬ ਦੀ ਪੜਤਾਲ ਲਈ ਕਮੇਟੀ ਬਣਾਈ ਜਾਵੇਵੈਸੇ ਤਾਂ ਵਿਰੋਧੀ ਧੜੇ ਦੇ ਕਿਸੇ ਬੰਦੇ ਨੂੰ ਸਟੇਜ ਤੋਂ ਬੋਲਣ ਦਾ ਕਦੇ ਵਕਤ ਨਹੀਂ ਮਿਲਦਾ ਸੀਉਸ ਦਿਨ ਉਸ ਦੇ ਜੁਆਈ ਵਲੋਂ ਅਖੰਡ ਪਾਠ ਰਖਾਇਆ ਗਿਆ ਸੀਮਲਕੀਤ ਸਿੰਘ ਧੰਨਵਾਦ ਕਰਨ ਲਈ ਉਠਿਆ ਸੀਉਸਨੇ ਧੰਨਵਾਦ ਕਰਕੇ ਪਿਛੋਂ ਇਹ ਗੱਲ ਆਖ ਦਿੱਤੀ

ਹਾਜ਼ਰ ਸੰਗਤ ਵਿਚੋਂ ਵੀ ਆਵਾਜ਼ਾਂ ਆਈਆਂ, “ਜ਼ਰੂਰ ਬਣਾਈ ਜਾਵੇ” “ਲੱਖਾਂ ਡਾਲਰ ਖਾ ਜਾਂਦੇ ਹਨ

ਫੇਰ ਕੀ ਸੀਸੈਕਟਰੀ ਤੇਜਾ ਸਿੰਘ ਨੇ ਮਲਕੀਤ ਸਿੰਘ ਤੋਂ ਮਾਈਕ ਖੋਹ ਲਿਆਕਮੇਟੀ ਦੇ ਬੰਦੇ ਸਟੇਜ ਦੇ ਨੇੜੇ ਹੀ ਬੈਠੇ ਸੀਉਹ ਉੱਠ ਕੇ ਮਲਕੀਤ ਸਿੰਘ ਨੂੰ ਚੁੰਬੜ ਗਏਉਧਰੋਂ ਮਲਕੀਤ ਸਿੰਘ ਦੇ ਬੰਦਿਆਂ ਦਾ ਤਾਂ ਹਾਲ ਭਰਿਆ ਪਿਆ ਸੀਉਹਨਾਂ ਆ ਦੇਖਿਆ, ਨਾ ਤਾਦਿਹ ਘਸੁੰਨ ਮੁੱਕੀਜੋ ਵੀ ਅੱਗੇ ਆਇਆ ਰਾੜ੍ਹਿਆ ਗਿਆ

----

ਕੈਨੇਡਾ ਦੇ ਗੁਰਦਵਾਰਿਆਂ ਵਿੱਚ ਖ਼ੂਨੀ ਲੜਾਈਆਂ, ਅਕਸਰ, ਉਦੋਂ ਹੁੰਦੀਆਂ ਹਨ ਜਦੋਂ ਗੁਰਦਵਾਰਾ ਪ੍ਰਬੰਧਕ ਕਮੇਟੀਆਂ ਦੀਆਂ ਚੋਣਾਂ ਲਈ ਵੋਟਾਂ ਪੈਂਦੀਆਂ ਹਨਇਨ੍ਹਾਂ ਚੋਣਾਂ ਵਿੱਚ ਜਿੱਥੇ ਧੰਨ ਅਤੇ ਸ਼ਰਾਬ ਦੀ ਖੁਲ੍ਹੇਆਮ ਵਰਤੋਂ ਕੀਤੀ ਜਾਂਦੀ ਹੈ ਉੱਥੇ ਚੋਣਾਂ ਲੜ ਰਹੇ ਧੜਿਆਂ ਵੱਲੋਂ ਦੂਜੇ ਧੜਿਆਂ ਦੇ ਸਮਰਥਕਾਂ ਵਿੱਚ ਦਹਿਸ਼ਤ ਫੈਲਾਉਣ ਲਈ ਗੁੰਡਾ ਅਨਸਰ ਅਤੇ ਲੱਠਮਾਰ ਲੋਕਾਂ ਨੂੰ ਵਿਸ਼ੇਸ਼ ਤੌਰ ਉੱਤੇ ਬੁਲਾਇਆ ਜਾਂਦਾ ਹੈਜੋ ਕੋਈ ਨ ਕੋਈ ਬਹਾਨਾ ਲਗਾ ਕੇ ਵਿਰੋਧੀ ਧਿਰ ਨੂੰ ਲੜਾਈ ਲਈ ਉਕਸਾਂਦੇ ਹਨਪੇਸ਼ ਹੈ ਨਾਵਲ ਸਿੰਮਲ ਰੁਖੁ ਸਰਾਇਰਾਵਿੱਚੋਂ ਅਜਿਹਾ ਹੀ ਇੱਕ ਨਾਟਕੀ ਦ੍ਰਿਸ਼:

ਜਦੋਂ ਕਮੇਟੀ ਵਾਲਿਆਂ ਦੇ ਬੰਦਿਆਂ ਨੇ ਬਾਹਰ ਜਾ ਕੇ ਲਲਕਾਰਾ ਮਾਰਿਆ ਤਾਂ ਅੱਗੋਂ ਮਲਕੀਤ ਸਿੰਘ ਦੇ ਬੰਦਿਆਂ ਨੇ ਬਿਨਾਂ ਕੋਈ ਗੱਲ ਪੁੱਛਿਆਂ ਕਿ ਕੀ ਗੱਲ ਹੈ, ਆਪਣੀਆਂ ਬੈਨਾਂ ਵਿਚੋਂ ਸਰੀਏ, ਹਾਕੀਆਂ, ਡੰਡੇ ਤੇ ਸੰਗਲਾਂ ਦੇ ਟੋਟੇ ਕੱਢ ਲਏ

ਪਲਾਂ-ਛਿਣਾਂ ਵਿੱਚ ਤਾੜ, ਤਾੜ ਤੇ ਠਾਹ ਠਾਹ ਹੋ ਗਈਬਾਹਰ ਸੜਕ ਉਪਰ ਖੜ੍ਹੇ ਪੁਲਸ ਵਾਲਿਆਂ ਨੇ ਵਾਇਰਲੈੱਸ ਕਰਕੇ ਹੋਰ ਪੁਲਸ ਬੁਲਾ ਲਈ ਸੀ

ਇਕ ਪੁਲੀਸ ਵਾਲਾ, ਗੇਟ ਵਿਚ ਖਲੋਤਾ ਮੂਵੀ ਕੈਮਰੇ ਨਾਲ ਫਿਲਮ ਬਣਾ ਰਿਹਾ ਸੀਉਹਨਾਂ ਨੂੰ ਪਤਾ ਹੀ ਸੀ ਕਿ ਇਸ ਤਰ੍ਹਾਂ ਹੋ ਸਕਦਾ ਸੀਕਿਉਂਕਿ ਇਹ ਇਥੇ ਪਹਿਲੀ ਵਾਰੀ ਨਹੀਂ ਹੋਇਆ ਸੀਹੋਰਨਾਂ ਥਾਵਾਂ ਉਪਰ ਵੀ ਚੋਣ ਸਮੇਂ ਕਈ ਵਾਰੀ ਲੜਾਈ ਹੋ ਚੁੱਕੀ ਸੀ

ਪੁਲੀਸ ਕਾਰਾਂ ਦੀਆਂ ਨੀਲੀਆਂ ਲਾਲ ਬੱਤੀਆਂ ਘੁੰਮ ਰਹੀਆਂ ਸਨਹੋਰ ਪੁਲੀਸ ਕਾਰਾਂ ਦੀਆਂ ਕੂਕਾਂ ਕਈ ਪਾਸਿਆਂ ਤੋਂ ਸੁਣਾਈ ਦੇ ਰਹੀਆਂ ਸਨ

ਪੁਲੀਸ ਵਾਲੇ, ਗੁੱਥਮ ਗੁੱਥਾ ਹੋਇਆਂ ਨੂੰ ਦੂਰ ਖੜ੍ਹੇ ਦੇਖ ਰਹੇ ਸਨਸਰੀਆਂ ਤੇ ਡੰਡਿਆਂ ਦਾ ਖੜਕਾ ਕਾੜ ਕਾੜ ਤੇ ਟੰਨ ਟੰਨ ਦੀ ਆਵਾਜ਼ ਵਿਚ ਸੁਣ ਰਿਹਾ ਸੀ

ਸਰਬਜੀਤ ਧੜੇ ਦੇ ਹੁਣ ਕੁਝ ਹੋਰ ਬੰਦੇ ਵੀ ਆ ਗਏ ਸਨਦੋਵਾਂ ਧਿਰਾਂ ਦੇ ਤੀਹ-ਪੈਂਤੀ ਬੰਦੇ ਉਲਝੇ ਹੋਏ ਸਨ

ਕਈਆਂ ਦੇ ਮੱਥਿਆਂ ਚੋਂ ਲਹੂ ਚੋ ਰਿਹਾ ਸੀਕੋਈ ਲਹੂ ਲੁਹਾਨ ਹੋਏ ਧਰਤੀ ਤੇ ਡਿੱਗ ਚੁੱਕੇ ਸਨਇਕ ਮੁੰਡਾ ਹੇਠਾਂ ਪਿਆ ਮੂੰਹ ਤੇ ਹੱਥ ਰੱਖੀ ਕੁਝ ਕਹਿ ਰਿਹਾ ਸੀਉਸ ਦੀਆਂ ਉਂਗਲਾ ਵਿੱਚੋਂ ਦੀ ਦੰਦਾਂ ਚੋਂ ਨਿਕਲਿਆ ਲਹੂ ਵਗ ਰਿਹਾ ਸੀ

ਐਂਬੂਲੈਂਸਾਂ, ਫਾਇਰ ਬਰਗੇਡ ਅਤੇ ਪੁਲਸ ਦੀਆਂ ਸੱਤ-ਅੱਠ ਕਾਰਾਂ ਪੁੱਜ ਚੁੱਕੀਆਂ ਸਨਪੁਲਸ ਅਧਿਕਾਰੀ ਨੇ ਸਪੀਕਰ ਵਿੱਚੀਂ ਬੋਲ ਕੇ ਦੋਵਾਂ ਧਿਰਾਂ ਨੂੰ ਲੜਾਈ ਬੰਦ ਕਰਨ ਦੀ ਵਾਰਨਿੰਗ ਦਿੱਤੀ

ਹੁਣ ਦੋਵੇਂ ਧਿਰਾਂ ਹਟ ਕੇ ਖਲੋ ਗਈਆਂ ਸਨਸਿਰਾਂ ਤੋਂ ਪੱਗਾਂ ਲੱਥੀਆਂ ਹੋਈਆਂ ਸਨਕੱਪੜੇ ਫਟ ਗਏ ਸਨਕੁਝ ਲਹੂ ਗੱਚ ਹੋ ਗਏ ਸਨਵਾਲ ਖੁੱਲੇ ਲਮਕ ਰਹੇ ਸਨਦੋਵਾਂ ਪਾਸਿਆਂ ਨੇ ਗਾਲਾਂ-ਤੁਹਮਤਾਂ ਪਤਾ ਨਹੀਂ ਕੀ ਕੀ ਕੁਝ ਬੋਲਿਆ ਸੀ

----

ਗੁਰਦਵਾਰਾ ਪ੍ਰਬੰਧਕ ਕਮੇਟੀਆਂ ਦੀਆਂ ਚੋਣਾਂ ਵੇਲੇ ਲੜਾਈਆਂ ਕਿਉਂ ਹੁੰਦੀਆਂ ਹਨ? ਇਸ ਦਾ ਉਤਰ ਇਸ ਤੱਥ ਵਿੱਚ ਪਿਆ ਹੈ ਕਿ ਗੁਰਦਵਾਰੇ ਵੀ ਵਿਉਪਾਰਕ ਅਦਾਰਿਆਂ ਵਾਂਗ ਹੀ ਸਰਕਾਰ ਕੋਲ ਰਜਿਸਟਰਡ ਕਰਵਾਉਣੇ ਪੈਂਦੇ ਹਨ ਅਤੇ ਅਜੋਕੇ ਸਮਿਆਂ ਵਿੱਚ ਅਜਿਹੇ ਵਿਉਪਾਰਕ ਅਦਾਰੇ ਸਭ ਤੋਂ ਵੱਧ ਮੁਨਾਫ਼ਾ ਦੇਣ ਵਾਲੇ ਹਨ. ਇਸ ਨੁਕਤੇ ਨੂੰ ਸੂਫ਼ੀ ਅਮਰਜੀਤ ਆਪਣੇ ਨਾਵਲ ਵਿੱਚ ਕੁਝ ਇਸ ਤਰ੍ਹਾਂ ਸਪੱਸ਼ਟਤਾ ਪ੍ਰਦਾਨ ਕਰਦਾ ਹੈ:

ਗੁਰੂ ਘਰਾਂ ਵਿਚ ਕੀ ਹੋ ਰਿਹਾ ਹੈ? ਕਬਜ਼ੇ ਕਰਨ ਲਈ ਧੜੇਬੰਦੀਆਂ. ਕਬਜ਼ੇ ਕਾਹਦੇ ਲਈ? ਚੜ੍ਹਾਵੇ ਦਾ ਧਨ ਹੜੱਪਣ ਲਈਕਬਜ਼ੇ ਕਰਨੇ ਅਤੇ ਕਬਜ਼ੇ ਤੋੜਨੇ ਇਹ ਕਿਧਰਲੀ ਸਿੱਖੀ ਹੈ? ਕਦੇ ਕੋਈ ਕਮੇਟੀ ਦਾ ਮੈਂਬਰ ਸੇਵਾ ਕਰਦਾ? ਉਹ ਗੁਰਦਵਾਰੇ ਆਉਂਦੇ ਹਨ ਜਿਵੇਂ ਅਫਸਰ ਦਫਤਰ ਜਾਂਦੇ ਹਨਜਿਵੇਂ ਫੈਕਟਰੀਆਂ ਦੇ ਮਾਲਕ ਫੈਕਟਰੀਆਂ ਚ ਜਾਂਦੇ ਹਨਇਹਨਾਂ ਲਈ ਗੁਰਦਵਾਰੇ ਫੈਕਟਰੀਆਂ ਹੀ ਤਾਂ ਹਨ ਜਿਥੋਂ ਆਮਦਨ ਹੁੰਦੀ ਹੈਜਿਹੜੇ ਲੋਕ ਗੁਰੂ ਘਰਾਂ ਨੂੰ ਚੌਧਰਾਂ ਤੇ ਆਮਦਨ ਦਾ ਸਾਧਨ ਸਮਝਦੇ ਹਨ ਉਹ ਪਾਪੀ ਹਨਪਰ ਇਹਨਾਂ ਦੇ ਪਾਪਾਂ ਦੀ ਸਜ਼ਾ ਇਹਨਾਂ ਨੂੰ ਕੌਣ ਦੇਵੇ? ਸੋਚੋ ਇਹ ਕਿਉਂ ਹੈ? ਇਸ ਬਾਰੇ ਸਾਰੇ ਹੀ ਜਾਣਦੇ ਹਨ ਪਰ ਕੋਈ ਕੁਸਕਦਾ ਨਹੀਂਕਿਉਂ? ਹਰ ਕੋਈ ਡਰਦਾ ਹੈ ਪੁੜੇ ਕੁਟਾਉਣ ਤੋਂ

----

ਗੁਰਦਵਾਰਿਆਂ ਨੂੰ ਵਿਉਪਾਰਕ ਅਦਾਰਿਆਂ ਵਾਂਗ ਵਰਤ ਕੇ ਲੁੱਟ ਮਚਾਉਣ ਵਿੱਚ ਸਿਰਫ ਗੁਰਦਵਾਰਾ ਪ੍ਰਬੰਧਕ ਕਮੇਟੀਆਂ ਦੇ ਅਹੁਦੇਦਾਰ ਹੀ ਭਰਿਸ਼ਟਾਚਾਰ ਨਹੀਂ ਫੈਲਾ ਰਹੇ; ਬਲਕਿ ਇਸ ਕੰਮ ਵਿੱਚ ਉਨ੍ਹਾਂ ਨਾਲ ਗ੍ਰੰਥੀ, ਰਾਗੀ, ਢਾਡੀ, ਕੀਰਤਨੀਏ ਅਤੇ ਪ੍ਰਚਾਰਕ ਵੀ ਪੂਰੀ ਤਰ੍ਹਾਂ ਰਲੇ ਹੋਏ ਹਨਜਿਨ੍ਹਾਂ ਦਾ ਉਦੇਸ਼ ਡਾਲਰ ਇਕੱਠੇ ਕਰਨ ਤੋਂ ਬਿਨ੍ਹਾਂ ਹੋਰ ਕੁਝ ਨਹੀਂਜੇਕਰ ਅਜਿਹਾ ਨਹੀਂ ਤਾਂ ਕੈਨੇਡਾ ਦੇ ਅਨੇਕਾਂ ਗੁਰਦਵਾਰਿਆਂ ਨਾਲ ਸਬੰਧਤ ਰਹੇ ਗ੍ਰੰਥੀਆਂ, ਰਾਗੀਆਂ, ਢਾਡੀਆਂ ਅਤੇ ਪ੍ਰਚਾਰਕਾਂ ਕੋਲ ਲੱਖਾਂ ਡਾਲਰ ਕਿੱਥੋਂ ਆ ਗਏ?

ਗੁਰਦਵਾਰੇ ਵੀ ਵਿਉਪਾਰਕ ਅੱਡੇ ਬਣ ਜਾਣ ਦਾ ਇਸ ਤੋਂ ਵੱਡਾ ਸਬੂਤ ਹੋਰ ਕੀ ਹੋ ਸਕਦਾ ਹੈ ਕਿ ਗੁਰਦਵਾਰੇ ਵਿੱਚ ਕੀਰਤਨ ਕਰਨ ਆਏ ਰਾਗੀ ਵੀ ਗੁਰਦਵਾਰੇ ਵਿੱਚ ਕੀਤਾ ਗਿਆ ਆਪਣਾ ਕੀਰਤਨ ਕਿਸੇ ਨੂੰ ਰਿਕਾਰਡ ਕਰਨ ਦੀ ਇਜਾਜ਼ਤ ਨਹੀਂ ਦਿੰਦੇਕਿਉਂਕਿ ਉਨ੍ਹਾਂ ਦੇ ਸ਼ਬਦ ਕੀਰਤਨ ਦਾ ਕਾਂਟਰੈਕਟ ਰਿਕਾਰਡ ਬਨਾਉਣ ਵਾਲੀਆਂ ਕੰਪਨੀਆਂ ਨਾਲ ਹੋਇਆ ਹੁੰਦਾ ਹੈਹੋਰਨਾਂ ਬਜ਼ਾਰੂ ਗਾਇਕਾਂ ਦੇ ਗੀਤਾਂ ਦੀਆਂ ਸੀਡੀਜ਼ ਵਾਂਗ ਇਨ੍ਹਾਂ ਰਾਗੀਆਂ ਦੇ ਗਾਏ ਸ਼ਬਦਾਂ ਦੀਆਂ ਵੀ ਸੀਡੀਜ਼ ਤੁਹਾਨੂੰ ਗੁਰਦਵਾਰਿਆਂ ਦੇ ਆਸ ਪਾਸ ਬਣੀਆਂ ਆਡੀਓ ਵੀਡੀਓ ਦੁਕਾਨਾਂ ਤੋਂ ਖਰੀਦਣ ਲਈ ਕਿਹਾ ਜਾਂਦਾ ਹੈਗੁਰਦਵਾਰਿਆਂ ਵਿੱਚ ਅਜਿਹੇ ਵਿਉਪਾਰਕ ਅਸੂਲ ਗੁਰਦਵਾਰਾ ਮਾਫੀਆ ਵੱਲੋਂ ਕਿਸ ਤਰ੍ਹਾਂ ਸਖਤੀ ਨਾਲ ਲਾਗੂ ਕੀਤੇ ਜਾਂਦੇ ਹਨ, ਉਸਦੀ ਇੱਕ ਉਦਾਹਰਣ ਚਰਚਾ ਅਧੀਨ ਨਾਵਲ ਸਿੰਮਲ ਰੁਖੁ ਸਰਾਇਰਾਵਿਚੋਂ ਹੀ ਹਾਜ਼ਰ ਹੈ:

ਕੁਝ ਸਮਾਂ ਪਹਿਲਾਂ ਜਿੱਥੇ ਦੀਵਾਨ ਵਿੱਚ ਸਾਹ ਲੈਣ ਦੀ ਵੀ ਆਵਾਜ਼ ਨਹੀਂ ਆ ਰਹੀ ਸੀ ਉੱਥੇ ਹੁਣ ਕੰਨ ਪਾਈ ਨਹੀਂ ਸੁਣ ਰਹੀ ਸੀ

ਕਿਸੇ ਨੇ ਪ੍ਰਿੰਸੀਪਲ ਸਾਹਿਬ ਨੂੰ ਸਟੇਜ ਉਪਰ ਜਾ ਕੇ ਕਿਹਾ, “ਤੁਸੀਂ ਰੌਲੇ ਨੂੰ ਨਿਬੇੜੋ, ਦੱਸੋ ਕੀ ਹੋਣਾ ਚਾਹੀਦਾ ਹੈ?”

ਪ੍ਰਿੰਸੀਪਲ ਸਾਹਿਬ ਨੇ ਕਿਹਾ, “ਇਹ ਅਸੂਲ ਦੀ ਗੱਲ ਹੈ ਜੀਅਸੀਂ ਕਿਸੇ ਥਾਂ ਵੀ ਕਿਸੇ ਨੂੰ ਟੇਪ ਨਹੀਂ ਕਰਨ ਦਿੰਦੇਕਿਉਂਕਿ ਸਾਡਾ ਰਿਕਾਰਡਿੰਗ ਕੰਪਨੀ ਨਾਲ ਕਾਂਟਰੈਕਟ ਹੈਜੇ ਇਉਂ ਟੇਪਾਂ ਹੋਣ ਲੱਗਣ ਤਾਂ ਕੰਪਨੀ ਦੀਆਂ ਟੇਪਾਂ ਕੌਣ ਖਰੀਦੇਗਾ?”

ਭਾਈ ਗੁਰਦਰਸ਼ਨ ਸਿੰਘ ਦੀ ਕਹੀ ਗੱਲ ਸਪੀਕਰ ਵਿਚ ਦੀ ਸਾਰੇ ਸੁਣ ਗਈਇਸ ਨਾਲ ਹੋਰ ਰੌਲਾ ਪੈ ਗਿਆ

ਅੜੀਅਲ, ਇਹ ਸੁਣ ਕੇ ਹੋਰ ਗੁੱਸੇ ਨਾਲ ਕਹਿਣ ਲੱਗਾ, “ਇਹ ਹੋਈ ਨਾ ਗੱਲਸੁਣ ਲਿਆ ਭਰਾਵੋਸਾਰੀ ਗੱਲ ਬਿਜ਼ਨਸ ਦੀ ਹੈਇਹਨਾਂ ਤਾਂ ਗੁਰਬਾਣੀ ਨੂੰ ਬਿਜ਼ਨਸ ਬਣਾਇਆ ਹੋਇਆ ਹੈਕਮੇਟੀ ਵਾਲੇ ਵੀ ਇਹਨਾਂ ਦੇ ਪਾਰਟਨਰਹੀ ਹਨਇਹਨਾਂ ਦਾ ਗੁਰਬਾਣੀ ਨਾਲ, ਸਿੱਖੀ ਨਾਲ ਪਿਆਰ ਡਾਲਰਾਂ ਕਰਕੇ ਹੀ ਹੈ

ਦੋ ਵੱਡੇ ਵੱਡੇ ਕੱਦਾਂ ਵਾਲੇ ਯੂਥ ਖਾਲਸਾ ਦੇ ਮੈਂਬਰ ਲਾਗੇ ਖੜ੍ਹੇ ਸਨਉਹਨਾਂ ਪ੍ਰਧਾਨ ਜੀ ਵੱਲ ਦੇਖਿਆਪ੍ਰਧਾਨ ਨੇ ਅੱਖ ਨਾਲ ਇਸ਼ਾਰਾ ਕਰ ਦਿੱਤਾਉਹ ਅਮਰ ਸਿੰਘ ਦੇ ਮੂੰਹ ਅੱਗੇ ਕੱਪੜਾ ਦੇ ਕੇ, ਉਸਨੂੰ ਚੁੱਕ ਕੇ ਦੀਵਾਨ ਵਿਚੋਂ ਬਾਹਰ ਲੈ ਗਏਉਸਦੀ ਟੇਪ ਉੱਥੇ ਹੀ ਰਹਿ ਗਈਰੌਲਾ ਫੇਰ ਵੀ ਬੰਦ ਨਾ ਹੋਇਆ

ਗੁਰਦਵਾਰੇ ਆਉਣ ਵਾਲੇ ਸ਼ਰਧਾਲੂਆਂ ਵੱਲੋਂ ਗੁਰਦਵਾਰੇ ਨੂੰ ਮਹਿਜ਼ ਡਾਲਰਾਂ ਦੇ ਰੂਪ ਵਿੱਚ ਹੀ ਚੜ੍ਹਾਵਾ ਨਹੀਂ ਦਿੱਤਾ ਜਾਂਦਾ; ਬਲਕਿ ਗਰੋਸਰੀ ਦੇ ਰੁਪ ਵਿੱਚ ਲੰਗਰ ਲਈ ਆਟਾ, ਦਾਲਾਂ, ਖੰਡ, ਘਿਓ, ਸਬਜ਼ੀਆਂ ਆਦਿ ਵੀ ਪਹੁੰਚਾਏ ਜਾਂਦੇ ਹਨਗੁਰਦਵਾਰਾ ਕਮੇਟੀਆਂ ਦੇ ਅਹੁਦੇਦਾਰ ਇਸ ਤਰ੍ਹਾਂ ਗੁਰਦਵਾਰੇ ਨੂੰ ਦਿੱਤੀ ਗਈ ਗਰੋਸਰੀ ਦੀਆਂ ਭਰੀਆਂ ਬੋਰੀਆਂ ਹੀ ਜਾਂ ਤਾਂ ਆਪ ਹੀ ਆਪਣੇ ਘਰਾਂ ਨੂੰ ਲੈ ਜਾਂਦੇ ਹਨ ਜਾਂ ਆਸ ਪਾਸ ਦੇ ਗਰੋਸਰੀ ਸਟੋਰਾਂ ਨੂੰ ਵੇਚ ਦਿੰਦੇ ਹਨਕੈਨੇਡਾ ਦੇ ਗੁਰਦਵਾਰਿਆਂ ਵਿੱਚ ਵਾਪਰ ਰਹੇ ਅਜਿਹੇ ਭਰਿਸ਼ਟਾਚਾਰ ਦਾ ਜਿ਼ਕਰ ਨਾਵਲ ਸਿੰਮਲ ਰੁਖੁ ਸਰਾਇਰਾਵਿੱਚ ਕੁਝ ਇਸ ਤਰ੍ਹਾਂ ਕੀਤਾ ਗਿਆ ਹੈ:

ਥੋਡੀ ਗੱਲ ਠੀਕ ਹੈ ਜੀ,” ਕਰਤਾਰ ਨੇ ਕਿਹਾ, “ਸਾਡਾ ਇਕ ਰਿਸ਼ਤੇਦਾਰ ਵੀ ਇਕ ਗੁਰਦਵਾਰੇ ਦੀ ਕਮੇਟੀ ਵਿਚ ਲੈ ਲਿਆਉਹ ਮੈਨੂੰ ਦੱਸਦਾ ਸੀ ਕਿ ਉਹਨਾਂ ਦੀ ਕਮੇਟੀ ਦੀ ਮੀਟਿੰਗ ਹੋਈ ਤਾਂ ਸੈਕਟਰੀ ਨੇ ਕਿਹਾ, ‘ਸਟੋਰ ਵਿਚ ਆਟੇ ਦੇ ਬੋਰਿਆਂ ਦੀ ਧਾਕ ਲੱਗੀ ਪਈ ਹੈਇਸਨੂੰ ਵੇਚ ਦੇਈਏਸਾਰਿਆਂ ਨੇ ਕਿਹਾ ਠੀਕ ਹੈਸੈਕਟਰੀ ਕਹਿੰਦਾ, ‘ਆਪਾਂ ਨੌਂ ਜਾਣੇ ਹਾਂਹਰ ਇੱਕ ਦੱਸ ਬੋਰੇ ਲੈ ਜਾਓਤਾਂ ਸਾਡਾ ਰਿਸ਼ਤੇਦਾਰ, ਜੋ ਨਵਾਂ ਨਵਾਂ ਮੈਂਬਰ ਬਣਿਆ ਸੀ, ਕਹਿੰਦਾ, “ਮੈਂ ਦਸ ਬੋਰੇ ਕੀ ਕਰਨੇ ਨੇ? ਨਾਲੇ ਮੇਰੇ ਕੋਲ ਤਾਂ ਏਨੇ ਪੈਸੇ ਵੀ ਹੈ ਨਹੀਂਸੈਕਟਰੀ ਹੱਸ ਪਿਆਨਾਲੇ ਦੂਜੇ ਮੈਂਬਰ ਹੱਸ ਪਏਉਹਨਾਂ ਨੂੰ ਤਾਂ ਪਤਾ ਸੀ ਕਿ ਇਹ ਧੰਦਾ ਕਿਵੇਂ ਚਲਦਾ ਹੈਸੈਕਟਰੀ ਨੇ ਉਹਦੇ ਮੋਢੇ ਉੱਤੇ ਹੱਥ ਰੱਖ ਕੇ ਕਿਹਾ, “ਗਿੰਦਰ ਸਿੰਘਾ ਡਰ ਨਾਆਪਾਂ ਬਾਜ਼ਾਰ ਦਾ ਮੁਲ ਨਹੀਂ ਲਾਉਣਾਇਹ ਤਾਂ ਥਾਂ ਖਾਲੀ ਕਰਨ ਦੀ ਮਜਬੂਰੀ ਹੈਏਸ ਲਈ ਅੱਠ ਡਾਲਰ ਵਾਲਾ ਬੋਰਾ ਸਿਰਫ ਦੋ ਡਾਲਰ ਦਾ ਲਾਇਆ ਥੁਆਨੂੰਨਹੀਂ ਚਾਹੀਦਾ ਤਾਂ ਕਿਸੇ ਰਿਸ਼ਤੇਦਾਰ ਨੂੰ ਦੇ ਦੇਣਾ

ਇਉਂ ਗੁਰਦਵਾਰੇ ਨੂੰ ਘਾਟਾ ਨਾ ਪਊ?” ਗਿੰਦਰ ਨੇ ਹੈਰਾਨੀ ਨਾਲ ਕਿਹਾਉਹ ਫਿਰ ਸਾਰੇ ਹੱਸ ਪਏਸੈਕਟਰੀ ਨੇ ਕਿਹਾ, “ਤੂੰ ਤਾਂ ਭੋਲਾ ਲੋਕ ਐਂ, ਗਿੰਦਰ ਸਿਆਂ ਗੁਰਦਵਾਰੇ ਨੂੰ ਘਾਟਾ ਕਿਵੇਂ ਪੈ ਜੂਅਸੀਂ ਕਿਹੜਾ ਇਹ ਮੁੱਲ ਖਰੀਦਿਆਇਹ ਤਾਂ ਲੋਕਾਂ ਨੇ ਸ਼ਰਧਾ ਨਾਲ ਲੰਗਰ ਲਈ ਦਿੱਤੈਉਹਨਾਂ ਦੀ ਸ਼ਰਧਾ ਤਾਂ ਪੂਰੀ ਹੋ ਗਈਪਰ ਹੁਣ ਸਾਡਾ ਥਾਂ ਰੁਕਿਆ ਪਿਆਅਸੀਂ ਕਿਹੜਾ ਇਹ ਮੁਫਤ ਦੇਣੇ ਨੇਦੋ ਡਾਲਰ ਦਾ ਬੋਰਾ ਦੇਣਾ ਏਗੁਰਦਵਾਰੇ ਨੂੰ ਨੱਬੇ ਬੋਰਿਆਂ ਦੀ, ਇੱਕ ਸੌ ਅੱਸੀ ਡਾਲਰ ਆਮਦਨ ਹੋਈਆਹ ਮੂਹਰਲੇ ਐਤਵਾਰ ਫੇਰ ਬਥੇਰੇ ਇਕੱਠੇ ਹੋ ਜਾਣੇ ਹਨਨਾਲੇ ਥੁਆਨੂੰ ਮੈਂ ਵੀਹ ਡਾਲਰਾਂ ਦੀ ਰਸੀਦ ਕੱਟ ਦੇਣੀ ਐ, ਉਹ ਟੈਕਸ ਵਿੱਚ ਭਰ ਦੇਣੀਭਾਈ ਸਾਹਿਬ ਕਰਤਾਰ ਦੇ ਮੂੰਹ ਵੱਲ ਦੇਖਦੇ ਹੀ ਰਹਿ ਗਏਤੇ ਤੀਰਥ ਸਿੰਘ ਨੇ ਸਿਰ ਫੇਰਦਿਆਂ ਉਦਾਸ ਸੁਰ ਵਿਚ ਕਿਹਾ, “ ਇਹ ਤਾਂ ਬੇੜਾ ਈ ਬੈਠ ਗਿਆ

ਧਾਰਮਿਕ ਅਦਾਰਿਆਂ ਵਿੱਚ ਆਰਥਿਕ ਲੁੱਟ ਮਚਾਉਣ ਵਾਲੇ ਗੁਰਦਵਾਰਾ ਪ੍ਰਬੰਧਕ ਕਮੇਟੀਆਂ ਦੇ ਅਜਿਹੇ ਭਰਿਸ਼ਟ ਅਹੁਦੇਦਾਰਾਂ ਦਾ ਕਿਰਦਾਰ ਉਨ੍ਹਾਂ ਵੱਲੋਂ ਰੌਜ਼ਾਨਾ ਜ਼ਿੰਦਗੀ ਵਿੱਚ ਕੀਤੇ ਜਾਂਦੇ ਹੋਰਨਾਂ ਅਨੇਕਾਂ ਕਿਸਮਾਂ ਦੇ ਕੰਮਾਂ ਰਾਹੀਂ ਵੀ ਪਹਿਚਾਣਿਆਂ ਜਾਂਦਾ ਹੈਕੈਨੇਡਾ ਦੀਆਂ ਪੰਜਾਬੀ ਅਖਬਾਰਾਂ ਵਿਚ ਅਜਿਹੀਆਂ ਖਬਰਾਂ ਵੀ ਅਕਸਰ ਸੁਰਖੀਆਂ ਬਣਦੀਆਂ ਹੀ ਰਹਿੰਦੀਆ ਹਨ ਕਿ ਕੋਈ ਰਾਗੀ, ਢਾਡੀ ਜਾਂ ਗ੍ਰੰਥੀ ਕਿਸੇ ਬੱਚੇ ਨਾਲ ਬਲਾਤਕਾਰ ਕਰਦਾ ਫੜਿਆ ਗਿਆ ਜਾਂ ਕੋਈ ਪ੍ਰਚਾਰਕ ਕਿਸੇ ਗੁਰਦਵਾਰੇ ਕੀਰਤਨ ਸਿੱਖਣ ਆਉਂਦੀ ਕਿਸੀ ਔਰਤ ਨੂੰ ਲੈ ਕੇ ਫਰਾਰ ਹੋ ਗਿਆ ਜਾਂ ਕਿਸੇ ਗੁਰਦਵਾਰੇ ਦੀ ਪ੍ਰਬੰਧਕ ਕਮੇਟੀ ਦਾ ਕੋਈ ਅਹੁਦੇਦਾਰ ਧਾਰਮਿਕ ਗ੍ਰੰਥ ਵਿੱਚ ਲੁਕੋ ਕੇ ਭੰਗ, ਅਫੀਮ, ਚਰਸ, ਕੁਕੇਨ ਜਾਂ ਕਰੈਕ ਦੀ ਸਮਗਲਿੰਗ ਕਰਦਾ ਕੈਨੇਡਾ ਦੀ ਪੁਲਿਸ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ

----

ਸਿੱਖ ਧਰਮ ਦੇ ਮੁੱਢਲੇ ਅਸੂਲਾਂ ਵਿੱਚ ਸਾਂਝੀਵਾਲਤਾ ਅਤੇ ਬਰਾਬਰਤਾ ਦੇ ਸੰਕਲਪ ਆਉਂਦੇ ਹਨਪਰ ਅਜੋਕੇ ਸਮਿਆਂ ਵਿੱਚ ਧਾਰਮਿਕ ਅਸਥਾਨਾਂ ਅੰਦਰ ਇਨ੍ਹਾਂ ਦੋਨਾਂ ਹੀ ਸੰਕਲਪਾਂ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਹਨਬ੍ਰਾਹਮਣਵਾਦ ਦੇ ਅਸਰ ਥੱਲੇ ਸਿੱਖਾਂ ਨੂੰ ਜ਼ਾਤ-ਪਾਤ ਦੇ ਆਧਾਰ ਉੱਤੇ ਵੰਡਿਆ ਜਾ ਰਿਹਾ ਹੈਜਦੋਂ ਕਿ ਸਿੱਖ ਧਰਮ ਦੇ ਮੁੱਢਲੇ ਅਸੂਲ ਅਨੁਸਾਰ ਸਿੱਖ ਧਰਮ ਨੂੰ ਮੰਨਣ ਵਾਲੇ ਦੀ ਕੋਈ ਜ਼ਾਤ-ਪਾਤ ਨਹੀਂ ਹੁੰਦੀਪਰ ਇਸਦੇ ਉਲਟ ਸਿੱਖਾਂ ਨੇ ਕੋਈ ਰਾਮਗੜ੍ਹੀਆ ਗੁਰਦਵਾਰਾ, ਕੋਈ ਰਵਿਦਾਸੀਆਂ ਦਾ ਗੁਰਦਵਾਰਾ, ਕੋਈ ਮਜ੍ਹਬੀ ਸਿੱਖਾਂ ਦਾ ਗੁਰਦਵਾਰਾ ਬਣਾ ਲਿਆ ਹੈ

----

ਨਾਵਲ ਸਿੰਮਲ ਰੁਖੁ ਸਰਾਇਰਾਵਿੱਚ ਸੂਫ਼ੀ ਅਮਰਜੀਤ ਨੇ ਭਾਵੇਂ ਕਿ ਅਨੇਕਾਂ ਵਿਸਿ਼ਆਂ ਬਾਰੇ ਚਰਚਾ ਛੇੜਿਆ ਹੈ; ਪਰ ਉਸਨੇ ਇਸ ਵਿਸ਼ੇ ਬਾਰੇ ਗੱਲ ਨਹੀਂ ਕੀਤੀ ਕਿ ਗੁਰਦਵਾਰਾ ਰਾਜਨੀਤੀ ਨਾਲ ਸਬੰਧਤ ਲੋਕਾਂ ਨੇ ਧਰਮ ਅਤੇ ਰਾਜਨੀਤੀ ਦਾ ਸੁਮੇਲ ਕਰਕੇ ਪਿਛਲੇ ਤਿੰਨ ਦਹਾਕਿਆਂ ਵਿੱਚ ਜਿਹੜੀ ਮਨੁੱਖੀ ਤਬਾਹੀ ਮਚਾਈ ਹੈ ਉਸਦੇ ਫਲਸਰੂਪ ਸਮੁੱਚੀ ਕਮਿਊਨਿਟੀ ਲਈ ਭਵਿੱਖ ਵਿੱਚ ਭਿਆਨਕ ਨਤੀਜੇ ਨਿਕਲਣਗੇਨਵੀਂ ਪੌਦ ਦੇ ਦਿਮਾਗ਼ਾਂ ਵਿੱਚ ਧਾਰਮਿਕ ਜਨੂੰਨ ਦਾ ਜਿਹੜਾ ਜ਼ਹਿਰ ਭਰਿਆ ਗਿਆ ਹੈ ਉਸ ਕਾਰਨ ਸਮੁੱਚੀ ਕਮਿਊਨਿਟੀ ਅਗਾਂਹ ਜਾਣ ਦੀ ਥਾਂ ਪਿਛਾਂਹ ਵੱਲ ਜਾਏਗੀ

----

ਕੈਨੇਡੀਅਨ ਪੰਜਾਬੀ ਸਾਹਿਤ ਵਿੱਚ ਸਿੰਮਲ ਰੁਖੁ ਸਰਾਇਰਾਇੱਕ ਨਿਵੇਕਲੀ ਸੁਰ ਵਾਲਾ ਨਾਵਲ ਹੈਧਰਮ ਅਤੇ ਰਾਜਨੀਤੀ ਦੇ ਵਿਸ਼ੇ ਨੂੰ ਲੈ ਕੇ ਕੈਨੇਡਾ ਦੇ ਹੋਰ ਕਿਸੇ ਪੰਜਾਬੀ ਲੇਖਕ ਨੇ ਅਜਿਹਾ ਨਾਵਲ ਲਿਖਣ ਦੀ ਜੁਰੱਅਤ ਨਹੀਂ ਕੀਤੀ; ਕਿਉਂਕਿ ਇਹ ਇੱਕ ਚੁਣੌਤੀਆਂ ਭਰਿਆ ਵਿਸ਼ਾ ਹੈਪਿਛਲੇ ਤਿੰਨ ਦਹਾਕਿਆਂ ਦੌਰਾਨ ਪੰਜਾਬ, ਇੰਡੀਆ ਵਿੱਚ ਧਾਰਮਿਕ ਕੱਟੜਵਾਦੀਆਂ ਵੱਲੋਂ ਚਲਾਈ ਗਈ ਦਹਿਸ਼ਤਗਰਦੀ ਦੀ ਲਹਿਰ ਨੇ ਇੰਡੀਆ ਦੇ ਨਾਲ ਨਾਲ ਕੈਨੇਡਾ, ਇੰਗਲੈਂਡ, ਅਮਰੀਕਾ ਅਤੇ ਯੋਰਪ ਦੇ ਹੋਰਨਾਂ ਦੇਸ਼ਾਂ ਵਿੱਚ ਵੀ ਕਾਫੀ ਹਲਚਲ ਮਚਾਈ ਸੀਕੈਨੇਡਾ ਵਿੱਚ ਵੀ ਪੰਜਾਬੀ ਲੇਖਕਾਂ, ਪੱਤਰਕਾਰਾਂ ਅਤੇ ਰਾਜਨੀਤੀਵਾਨਾਂ ਉੱਤੇ ਇਨ੍ਹਾਂ ਧਾਰਮਿਕ ਕੱਟੜਵਾਦੀਆਂ ਨੇ ਕਾਤਲਾਨਾ ਹਮਲੇ ਕੀਤੇ ਸਨਇਨ੍ਹਾਂ ਸਾਰੀਆਂ ਗੱਲਾਂ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ਇਸ ਨਾਵਲ ਬਾਰੇ ਕੈਨੇਡਾ ਦੇ ਪੰਜਾਬੀ ਸਾਹਿਤਕ ਸਭਿਆਚਾਰਕ ਹਲਕਿਆਂ ਵਿੱਚ ਗੰਭੀਰ ਚਰਚਾ ਛਿੜਨਾ ਚਾਹੀਦਾ ਹੈ

ਸਿੰਮਲ ਰੁਖੁ ਸਰਾਇਰਾਇੱਕ ਨਿਵੇਕਲੀ ਸੁਰ ਵਾਲਾ ਪੰਜਾਬੀ ਨਾਵਲ ਲਿਖ ਕੇ ਕੈਨੇਡਾ ਦੇ ਚੇਤੰਨ, ਜਾਗਰੂਕ ਅਤੇ ਪ੍ਰਗਤੀਸ਼ੀਲ ਵਿਚਾਰਾਂ ਦੇ ਧਾਰਨੀ ਸੂਫ਼ੀ ਅਮਰਜੀਤ ਨੇ ਕੈਨੇਡੀਅਨ ਪੰਜਾਬੀ ਸਾਹਿਤ ਵਿੱਚ ਜ਼ਿਕਰਯੋਗ ਵਾਧਾ ਕੀਤਾ ਹੈ


No comments: