ਤੁਹਾਡੇ ਧਿਆਨ ਹਿੱਤ: ਜ਼ਰੂਰੀ ਸੂਚਨਾ

ਤੁਹਾਡੇ ਧਿਆਨ ਹਿੱਤ: ਜ਼ਰੂਰੀ ਸੂਚਨਾ
ਕੈਨੇਡਾ ਦੇ 57 ਪੰਜਾਬੀ ਲੇਖਕਾਂ ਦੀਆਂ ਪੁਸਤਕਾਂ ਬਾਰੇ ਸਮੀਖਿਆ ਦੀ ਕਿਤਾਬ 'ਕੈਨੇਡੀਅਨ ਪੰਜਾਬੀ ਸਾਹਿਤ' ਨੂੰ ਖ਼ਰੀਦਣ ਲਈ ਬਲੌਗ 'ਤੇ ਦਿੱਤੇ ਐਡਰੈਸ 'ਤੇ ਈਮੇਲ ਕਰੋ। ਸ਼ੁਕਰੀਆ।

ਤੁਹਾਡੇ ਧਿਆਨ ਹਿੱਤ - ਜ਼ਰੂਰੀ ਸੂਚਨਾ

ਸੂਚਨਾ: ਪ੍ਰਕਾਸ਼ਕ ਦੀ ਤਲਾਸ਼ :

ਆਪਣੀ ਹੁਣੇ ਇੰਡੀਆ ਵਿੱਚ ਪ੍ਰਕਾਸ਼ਿਤ ਹੋਈ ਪੁਸਤਕ ‘ਕੈਨੇਡੀਅਨ ਪੰਜਾਬੀ ਸਾਹਿਤ (ਸਮੀਖਿਆ)’ ਨੂੰ ਮੈਂ ਅੰਗਰੇਜ਼ੀ ਵਿੱਚ ਅਨੁਵਾਦ ਕਰਕੇ ਕੈਨੇਡਾ ਵਿੱਚ ‘‘Canadian Punjabi Literature (Commentary)’’ ਨਾਮ ਦੀ ਪੁਸਤਕ ਦੇ ਰੂਪ ਵਿੱਚ ਪ੍ਰਕਾਸ਼ਿਤ ਕਰਨਾ ਚਾਹੁੰਦਾ ਹਾਂ। ਮੈਂ ਕਿਸੀ ਵਧੀਆ ਕੈਨੇਡੀਅਨ ਪ੍ਰਕਾਸ਼ਕ ਦੀ ਤਲਾਸ਼ ਕਰ ਰਿਹਾ ਹਾਂ। ਜੇਕਰ ਤੁਸੀਂ ਕਿਸੀ ਅਜਿਹੇ ਵਧੀਆ ਕੈਨੇਡੀਅਨ ਪ੍ਰਕਾਸ਼ਕ ਦਾ ਨਾਮ ਜਾਣਦੇ ਹੋ ਜੋ ਮੇਰੀ ਪੁਸਤਕ ਪ੍ਰਕਾਸ਼ਿਤ ਕਰ ਸਕਦਾ ਹੋਵੇ ਤਾਂ ਮੈਂ ਉਸ ਪ੍ਰਕਾਸ਼ਕ ਦਾ ਨਾਮ ਜਾਨਣਾ ਚਾਹਾਂਗਾ।

Sukhinder

Editor: SANVAD

Box 67089, 2300 Yonge St.

Toronto ON M4P 1E0

Tel. (416) 858-7077

Email: poet_sukhinder@hotmail.com

http://www.canadianpunjabiliterature.blogspot.com/



Tuesday, June 9, 2009

ਸੁਖਿੰਦਰ - ਲੇਖ

ਕੈਨੇਡਾ ਦੇ ਸੁਪਨੇ ਅਤੇ ਹਕੀਕਤਾਂ ਬਲਕਾਰ ਸਿੰਘ ਬਾਜਵਾ

ਲੇਖ

ਕੈਨੇਡਾ ਵਿੱਚ ਪੰਜਾਬੀਆਂ ਨੂੰ ਆਇਆਂ ਨੂੰ ਇੱਕ ਸੌ ਸਾਲ ਤੋਂ ਵੱਧ ਦਾ ਸਮਾਂ ਹੋ ਚੁੱਕਿਆ ਹੈ; ਪਰ ਕੈਨੇਡੀਅਨ ਪੰਜਾਬੀਆਂ ਦੀ ਜ਼ਿੰਦਗੀ ਬਾਰੇ ਅਜੇ ਤੀਕ ਵਾਰਤਕ ਵਿੱਚ ਕੋਈ ਜ਼ਿਆਦਾ ਪੁਸਤਕਾਂ ਨਹੀਂ ਲਿਖੀਆਂ ਗਈਆਂਵਧੇਰੇ ਕੈਨੇਡੀਅਨ ਪੰਜਾਬੀ ਲੇਖਕਾਂ ਨੇ ਇਸ ਵਿਸ਼ੇ ਨੂੰ ਆਧਾਰ ਬਣਾਕੇ ਕਵਿਤਾਵਾਂ, ਕਹਾਣੀਆਂ, ਨਾਵਲਾਂ ਅਤੇ ਨਾਟਕਾਂ ਦੀ ਹੀ ਰਚਨਾ ਕੀਤੀ ਹੈਅਖਬਾਰਾਂ ਅਤੇ ਮੈਗਜ਼ੀਨਾਂ ਵਿੱਚ, ਅਕਸਰ, ਅਜਿਹੇ ਨਿਬੰਧ ਜ਼ਰੂਰ ਛਪਦੇ ਰਹੇ ਹਨ ਅਤੇ ਪੰਜਾਬੀ ਕਾਨਫਰੰਸਾਂ ਵਿੱਚ ਇਸ ਵਿਸ਼ੇ ਨੂੰ ਲੈ ਕੇ ਖੋਜ-ਪੱਤਰ ਵੀ ਪੜ੍ਹੇ ਜਾਂਦੇ ਰਹੇ ਹਨ

----

ਬਲਕਾਰ ਸਿੰਘ ਬਾਜਵਾ ਨੇ ਕੈਨੇਡੀਅਨ ਪੰਜਾਬੀਆਂ ਦੀ ਜ਼ਿੰਦਗੀ ਨੂੰ ਆਧਾਰ ਬਣਾਕੇ ਰੰਗ ਕੈਨੇਡਾ ਦੇਨਾਮ ਦੀ ਪੁਸਤਕ ਪ੍ਰਕਾਸ਼ਿਤ ਕੀਤੀ ਹੈਭਾਵੇਂ ਕਿ ਉਸ ਨੇ ਇਸ ਪੁਸਤਕ ਪ੍ਰਕਾਸ਼ਿਤ ਹੋਣ ਦਾ ਸਾਲ ਨਹੀਂ ਲਿਖਿਆ; ਪਰ ਜਾਪਦਾ ਹੈ ਕਿ ਇਹ ਪੁਸਤਕ 2003 ਵਿੱਚ ਹੀ ਪ੍ਰਕਾਸ਼ਿਤ ਹੋਈ ਹੈਇਸ ਪੁਸਤਕ ਵਿੱਚ ਸ਼ਾਮਿਲ ਕੀਤੇ ਗਏ ਵਧੇਰੇ ਨਿਬੰਧ ਪਹਿਲਾਂ ਕੈਨੇਡਾ ਦੀਆਂ ਪੰਜਾਬੀ ਅਖਬਾਰਾਂ ਵਿੱਚ ਪ੍ਰਕਾਸ਼ਿਤ ਹੋ ਚੁੱਕੇ ਹਨ

----

ਇਸ ਪੁਸਤਕ ਵਿੱਚ ਭਾਵੇਂ ਕਿ ਬਲਕਾਰ ਸਿੰਘ ਬਾਜਵਾ ਨੇ ਕੈਨੇਡੀਅਨ ਪੰਜਾਬੀਆਂ ਦੀ ਜ਼ਿੰਦਗੀ ਨਾਲ ਸਬੰਧਤ ਅਨੇਕਾਂ ਸਮਾਜਿਕ/ ਸਭਿਆਚਾਰਕ / ਧਾਰਮਿਕ / ਆਰਥਿਕ ਸਮੱਸਿਆਵਾਂ ਦਾ ਵੀ ਜ਼ਿਕਰ ਕੀਤਾ ਹੈ; ਪਰ ਵਧੇਰੇ ਕਰਕੇ ਬਾਜਵਾ ਦੀ ਦਿਲਚਸਪੀ ਕੈਨੇਡੀਅਨ ਪੰਜਾਬੀਆਂ ਵੱਲੋਂ ਮਨਾਏ ਜਾਂਦੇ ਜਸ਼ਨਾਂ ਦੀ ਪੇਸ਼ਕਾਰੀ ਕਰਨ ਤੱਕ ਹੀ ਸੀਮਿਤ ਰਹਿੰਦੀ ਹੈਇਨ੍ਹਾਂ ਜਸ਼ਨਾਂ ਦੀ ਪੇਸ਼ਕਾਰੀ ਬਾਰੇ ਪੜ੍ਹਦਿਆਂ ਵੀ ਕਈ ਵੇਰੀ ਇੰਝ ਲੱਗਦਾ ਹੈ ਜਿਵੇਂ ਇਹ ਜਸ਼ਨ ਪੰਜਾਬ ਦੇ ਹੀ ਕਿਸੇ ਪਿੰਡ ਜਾਂ ਸ਼ਹਿਰ ਵਿੱਚ ਹੀ ਮਣਾਏ ਜਾ ਰਹੇ ਹੋਣਕਿਉਂਕਿ ਇਨ੍ਹਾਂ ਕੈਨੇਡੀਅਨ ਪੰਜਾਬੀਆਂ ਦਾ ਮੇਨਸਟਰੀਮ ਕੈਨੇਡੀਅਨ ਲੋਕਾਂ ਨਾਲ ਕੋਈ ਬਹੁਤਾ ਨਾਤਾ ਨਹੀਂ ਲੱਗਦਾਫਿਰ ਵੀ ਕਈ ਥਾਵਾਂ ਉੱਤੇ ਬਲਕਾਰ ਸਿੰਘ ਬਾਜਵਾ ਨੇ ਕੈਨੇਡੀਅਨ ਪੰਜਾਬੀਆਂ ਦੀ ਜ਼ਿੰਦਗੀ ਨਾਲ ਸਬੰਧਤ ਅਨੇਕਾਂ ਕੌੜੀਆਂ ਸਚਾਈਆਂ ਨੂੰ ਬੜੀ ਜੁਅਰੱਤ ਨਾਲ ਪੇਸ਼ ਕੀਤਾ ਹੈਅਜਿਹੇ ਕਾਰਨਾਂ ਕਰਕੇ ਹੀ ਰੰਗ ਕੈਨੇਡਾ ਦੇਪੁਸਤਕ ਪੜ੍ਹਨਯੋਗ ਬਣਦੀ ਹੈ

----

ਭਾਵੇਂ ਕਿ ਬਲਕਾਰ ਸਿੰਘ ਬਾਜਵਾ ਬਹੁਤ ਜ਼ਿਆਦਾ ਡੂੰਘਾਈ ਵਿੱਚ ਨਹੀਂ ਜਾਂਦਾ; ਪਰ ਉਹ ਇਹ ਗੱਲ ਕਹਿਣ ਵਿੱਚ ਕੋਈ ਝਿਜਕ ਮਹਿਸੂਸ ਨਹੀਂ ਕਰਦਾ ਕਿ ਪੰਜਾਬ ਦੇ ਲੋਕਾਂ ਵਿੱਚ ਕੈਨੇਡਾ ਦੇ ਇਮੀਗਰੈਂਟ ਬਨਣ ਦੀ ਜਿਹੜੀ ਇੱਕ ਦੰਮ ਦੌੜ ਲੱਗ ਗਈ ਹੈ ਉਸਦਾ ਮੂਲ ਕਾਰਨ ਇਹ ਹੈ ਕਿ ਪੰਜਾਬ ਵਿੱਚ ਹਰ ਪੱਧਰ ਉੱਤੇ ਭ੍ਰਿਸ਼ਟਾਚਾਰ ਦੀ ਸਿਖਰ ਹੋ ਚੁੱਕੀ ਹੈਆਪਣੀ ਪੜ੍ਹਾਈ ਉੱਤੇ ਲੱਖਾਂ ਰੁਪਏ ਦਾ ਖਰਚਾ ਕਰਕੇ ਵੀ ਨੌਜੁਆਨ ਔਰਤਾਂ/ਮਰਦਾਂ ਨੂੰ ਇਸ ਗੱਲ ਦਾ ਕੋਈ ਭਰੋਸਾ ਨਹੀਂ ਹੁੰਦਾ ਕਿ ਉਨ੍ਹਾਂ ਨੂੰ ਪੰਜਾਬ ਵਿੱਚ ਕੋਈ ਵਧੀਆ ਨੌਕਰੀ ਮਿਲ ਜਾਵੇਗੀਮਹਿੰਗਾਈ ਸਿਖਰਾਂ ਛੋਹ ਰਹੀ ਹੈਕਿਸਾਨ ਕਰਜ਼ਿਆਂ ਦੇ ਭਾਰ ਥੱਲੇ ਦੱਬੇ ਖੁਦਕਸ਼ੀਆਂ ਕਰ ਰਹੇ ਹਨਇਨ੍ਹਾਂ ਸਭ ਗੱਲਾਂ ਤੋਂ ਬੇਪ੍ਰਵਾਹ ਪੰਜਾਬ ਦੇ ਭ੍ਰਿਸ਼ਟ ਹੋ ਚੁੱਕੇ ਰਾਜਨੀਤੀਵਾਨ ਕਰੋੜਾਂ ਰੁਪਿਆਂ ਦੀਆਂ ਆਪਣੀਆਂ ਜਾਇਦਾਦਾਂ ਬਣਾਉਣ ਵਿੱਚ ਰੁੱਝੇ ਹੋਏ ਹਨਪੰਜਾਬ ਦੇ ਅਜਿਹੇ ਮਾਹੌਲ ਤੋਂ ਤੰਗ ਆਏ ਹੋਏ ਲੋਕ ਆਰਥਿਕ ਪੱਧਰ ਉੱਤੇ ਚੰਗੀ ਜ਼ਿੰਦਗੀ ਜਿਉਣ ਦੇ ਸੁਪਣੇ ਆਪਣੀਆਂ ਅੱਖਾਂ ਵਿੱਚ ਲਈ ਕੈਨੇਡਾ ਪਹੁੰਚਣ ਵਾਸਤੇ ਹਰ ਜਾਇਜ਼/ਨਾਜਾਇਜ਼ ਢੰਗ ਦੀ ਵਰਤੋਂ ਕਰ ਰਹੇ ਹਨਪੰਜਾਬੀਆਂ ਦੀ ਇਸ ਮਜਬੂਰੀ ਦਾ ਲਾਭ ਪੰਜਾਬ ਦੇ ਟਰੈਵਲ ਏਜੰਟ ਤਾਂ ਉਠਾ ਹੀ ਰਹੇ ਹਨ; ਇਸ ਸਥਿਤੀ ਚੋਂ ਲਾਭ ਉਠਾਉਣ ਲਈ ਪੰਜਾਬ ਵਿੱਚ ਟਰੈਵਲ ਮਾਫੀਆ ਵੀ ਪੈਦਾ ਹੋ ਚੁੱਕਾ ਹੈਜਿਸ ਵਿੱਚ ਪੰਜਾਬ ਦੇ ਰਾਜਨੀਤੀਵਾਨ, ਪੱਤਰਕਾਰ, ਸੰਗੀਤਕਾਰ, ਧਾਰਮਿਕ ਆਗੂ, ਡਾਕਟਰ, ਨਰਸਾਂ, ਖਿਡਾਰੀ, ਡਰੱਗ ਸਮਗਲਰ, ਸੈਕਸ ਟਰੇਡਰ ਅਤੇ ਮਨੀ ਸਮਗਲਰ ਵੀ ਸ਼ਾਮਿਲ ਹੋ ਚੁੱਕੇ ਹਨਇੱਥੋਂ ਤੱਕ ਕਿ ਪੁਲਿਸ ਅਫਸਰ ਵੀ ਸਥਿਤੀ ਦਾ ਲਾਭ ਉਠਾ ਕੇ ਲੁੱਟ ਮਚਾ ਰਹੇ ਹਨਇਸ ਗੱਲ ਦਾ ਵਿਸਥਾਰ ਬਲਕਾਰ ਸਿੰਘ ਬਾਜਵਾ ਆਪਣੇ ਨਿਬੰਧ ਸ਼ੀਸ਼ਿਆਂ ਵਾਲੀ ਵੀਜ਼ਾ ਖਿੜਕੀ ਦੇ ਆਰ ਪਾਰ ਦਾ ਸਫ਼ਰਵਿੱਚ ਕੁਝ ਇਸ ਤਰ੍ਹਾਂ ਕਰਦਾ ਹੈ:

ਕਈਆਂ ਦੇ ਵਿਆਹ ਸ਼ਾਦੀਆਂ ਦੇ ਸੰਜੋਗ ਬਣ ਗਏ ਨਜ਼ਦੀਕੀ ਰਿਸ਼ਤਿਆਂ ਦੇ ਫਰਜ਼ੀ ਵਿਆਹ ਤੇ ਕਾਗਜ਼ੀ ਰਿਸ਼ਤੇ ਮੁੜ ਮੁੜ ਹੋਏਰਿਸ਼ਤਿਆਂ ਦੇ ਪੈਸੇ ਵੱਟੇ ਗਏਕਈਆਂ ਨੇ ਮੁੜ ਮੁੜ ਵਿਆਹ ਰਚਾਏ ਤੇ ਕਮਾਈ ਖਾਤਰ ਇਹੋ ਜਿਹਾ ਚੱਕਰ ਪੇਸ਼ਾ ਹੀ ਬਣਾ ਲਿਆਖ਼ੂਨ ਦੇ ਰਿਸ਼ਤੇ ਦੇ ਆਧਾਰ ਤੇ ਪਰਿਵਾਰਾਂ ਦੇ ਪਰਿਵਾਰ ਕੈਨੇਡਾ ਨੂੰ ਵਹੀਰਾਂ ਘੱਤ ਤੁਰੇਜਿਨ੍ਹਾਂ ਦਾ ਇਸ ਤਰ੍ਹਾਂ ਦਾ ਜੁਗਾੜ ਨਾ ਬਣਿਆ ਉਹ ਠੱਗ ਟਰੈਵਲ ਏਜੰਟਾਂ ਦੇ ਢਹੇ ਚੜ੍ਹ ਗਏਏਜੰਟਾਂ ਨੇ ਖੂਬ ਹੱਥ ਰੰਗੇਉਹ ਤਾਂ ਇੱਕ ਦਮ ਅਮੀਰ ਹੋ ਗਏ ਪਰ ਇਹ ਲੋਕ ਪਤਾ ਨਹੀਂ ਕਿਥੇ ਪਹੁੰਚੇ, ਜਾਂ ਕਿਹੜੇ ਤਣ ਪੱਤਣ ਲੱਗੇਕੋਈ ਸ਼ਾਇਦ ਬੰਨੇ ਲੱਗ ਗਏ ਹੋਣਪਹਿਲਾਂ ਪਹਿਲ ਬਹੁਤ ਕਾਮਯਾਬ ਵੀ ਹੋਏਪਰ ਬਹੁਤੇ ਰਾਹਾਂ ਚ ਹੀ ਬਰਫ਼ਾਂ, ਦਰਿਆਵਾਂ, ਸਮੁੰਦਰਾਂ ਤੇ ਜੇਲ੍ਹਾਂ ਚ ਸੜਦੇ ਮਰਦੇ ਆਪਣੀਆਂ ਹੋਣੀਆਂ ਨੂੰ ਕੋਸਦੇ ਰਹੇਕਈ ਅਪਾਹਜ ਹੋ ਸੌ ਮੁਸੀਬਤਾਂ ਝੱਲਦੇ ਘਰੀਂ ਮੁੜੇ ਅਤੇ ਏਜੰਟਾਂ ਨਾਲ ਕਾਨੂੰਨੀ ਲੜਾਈਆਂ ਵਿੱਚ ਜੂਝ ਰਹੇ ਹਨਮਾਵਾਂ ਤੇ ਪਤਨੀਆਂ ਦੇ ਗਹਿਣੇ ਗਏ, ਪਿਤਾ ਪੁਰਖੀ ਮਰਲੇ ਜਾਂਦੇ ਰਹੇਕਰਜ਼ੇ ਦੀਆਂ ਪੰਡਾਂ ਸਿਰ ਹੋ ਗਈਆਂਜਾਇਦਾਦਾਂ ਗਹਿਣੇ ਪੈ ਗਈਆਂਕਈਆਂ ਦੀਆਂ ਨੌਕਰੀਆਂ ਵੀ ਗਈਆਂਹੁਣ ਕਿਸਮਤਾਂ ਨੂੰ ਝੂਰਦੇ ਅੱਧੀ ਖਾਂਦੇ ਸਾਰੀ ਤੋਂ ਵੀ ਗਏ ਹਨ

----

ਬਲਕਾਰ ਸਿੰਘ ਬਾਜਵਾ ਜਿੱਥੇ ਪੰਜਾਬ ਦੀਆਂ ਸਮੱਸਿਆਵਾਂ ਅਤੇ ਪੰਜਾਬ ਵਿੱਚ ਹਰ ਪੱਧਰ ਉੱਤੇ ਵੱਧ ਰਹੇ ਭ੍ਰਿਸ਼ਟਾਚਾਰ ਲਈ ਪੰਜਾਬ ਦੇ ਰਾਜਨੀਤੀਵਾਨਾਂ ਨੂੰ ਹੀ ਜਿੰਮੇਵਾਰ ਠਹਿਰਾਉਂਦਾ ਹੈ; ਉੱਥੇ ਹੀ ਉਹ ਉਸ ਸਮਾਜ ਦੀਆਂ ਸਮੱਸਿਆਵਾਂ ਲਈ ਉੱਥੇ ਰਹਿਣ ਵਾਲੇ ਸਭਨਾਂ ਆਮ ਲੋਕਾਂ ਨੂੰ ਵੀ ਕੁਝ ਹੱਦ ਤੱਕ ਜ਼ਿੰਮੇਵਾਰ ਠਹਿਰਾਉਂਦਾ ਹੈਉਸਦਾ ਕਹਿਣਾ ਹੈ ਕਿ ਕੈਨੇਡਾ ਆ ਕੇ ਅਸੀਂ ਏਨੀ ਸਖ਼ਤ ਮਿਹਨਤ ਕਰਦੇ ਹਾਂ ਪਰ ਪੰਜਾਬ ਵਿੱਚ ਅਸੀਂ ਮਿਹਨਤ ਕਰਨ ਲਈ ਤਿਆਰ ਨਹੀਂਜੇਕਰ ਅਸੀਂ ਕੈਨੇਡਾ ਵਾਂਗ ਹੀ ਪੰਜਾਬ ਵਿੱਚ ਹੀ ਮਿਹਨਤ ਕਰੀਏ ਤਾਂ ਸਾਨੂੰ ਆਪਣਾ ਸਭ ਕੁਝ ਬਣਿਆ ਬਣਾਇਆ ਛੱਡ ਕੇ ਕਦੀ ਵੀ ਕੈਨੇਡਾ ਨਾ ਆਉਣਾ ਪਵੇਇਸ ਗੱਲ ਦਾ ਵਿਸਥਾਰ ਬਾਜਵਾ ਨੇ ਆਪਣੇ ਨਿਬੰਧ ਸੁਪਨਿਆਂ ਦਾ ਦੇਸ਼ ਕਿ ਢੋਲ ਦਾ ਪੋਲ?’ ਵਿੱਚ ਕੀਤਾ ਹੈ:

ਏਥੇ ਦੇ ਡਾਲਰ ਇੰਡੀਆ ਬਾਹਲੇ ਹੀ ਚਮਕਦੇ ਲੱਗਦੇ ਹਨਪਰ ਇਨ੍ਹਾਂ ਦੀ ਕਮਾਈ ਵੀ ਤੀਹ ਗੁਣਾ ਮਿਹਨਤ ਨਾਲ ਹੁੰਦੀ ਹੈਇੰਡੀਆ ਚ ਅਸੀਂ ਚਾਹਾਂ ਪੀਂਦੇ, ਫਰਲੋਆਂ ਮਾਰਦੇ, ਡਿਊਟੀ ਦੌਰਾਨ ਹੀ ਆਪਣੇ ਨਿੱਜੀ ਕਾਰਜ ਕਰਦੇ ਫਿਰਦੇ ਆਂਕੰਮ ਟੇਬਲ ਤੇ ਸਾਡਾ ਪੈੱਨ ਐਨਕ ਹੀ ਸਾਡੀ ਹਾਜ਼ਰੀ ਜ਼ਾਹਿਰ ਕਰਦਾ ਹੈਫਾਈਲਾਂ ਦਾ ਨਿਪਟਾਰਾ ਨਹੀਂਸਕੂਲਾਂ ਚ ਮਾਸਟਰ ਦੇ ਆਪਣੀ ਥਾਂ ਤੇ ਮੁਨੀਟਰ ਜਾਂ ਦਿਹਾੜੀ ਤੇ ਰੱਖੀ ਟੀਚਰ ਹੀ ਡੰਗ ਟਪਾਈ ਜਾਂਦੇ ਹਨਇਹੋ ਜਿਹੇ ਕੰਮ ਕਲਚਰਦਾ ਏਥੇ ਰਿਵਾਜ ਨਹੀਂਏਸੇ ਕਰਕੇ ਡਾਲਰ ਏਥੇ ਬੜੀ ਮਿਹਨਤ ਨਾਲ ਪੁੱਟਣੇ ਪੈਂਦੇ ਹਨ

----

ਪੰਜਾਬ ਦੇ ਲੋਕ ਸਮਝਦੇ ਹਨ ਕਿ ਕੈਨੇਡਾ ਵਿੱਚ ਡਾਲਰ ਦਰੱਖਤਾਂ ਨੂੰ ਲੱਗਦੇ ਹਨਇਸ ਲਈ ਹਰ ਕੋਈ ਕੈਨੇਡਾ ਪਹੁੰਚਣਾ ਚਾਹੁੰਦਾ ਹੈਇਸ ਚੱਕਰ ਵਿੱਚ ਇੱਕ ਧੰਦਾ ਪੰਜਾਬ ਵਿੱਚ ਇਸ ਵੇਲੇ ਕਰੋੜਾਂ ਰੁਪਿਆਂ ਦੇ ਵਿਉਪਾਰ ਦਾ ਧੰਦਾ ਬਣ ਚੁੱਕਾ ਹੈਇਸ ਧੰਦੇ ਨੂੰ ਕਬੂਤਰਬਾਜ਼ੀਕਿਹਾ ਜਾਂਦਾ ਹੈਜਿਸ ਵਿੱਚ ਹਰ ਕਿਸਮ ਦੇ ਲੋਕ ਹੀ ਸ਼ਾਮਿਲ ਹਨ - ਚਾਹੇ ਉਹ ਪੁਲਿਸ ਦੇ ਵੱਡੇ ਅਫਸਰ ਹਨ ਅਤੇ ਚਾਹੇ ਗੁਰਦੁਆਰਿਆਂ ਦੇ ਪ੍ਰਸਿੱਧ ਰਾਗੀ/ਗ੍ਰੰਥੀ ਜਾਂ ਰਾਜਨੀਤੀਵਾਨਬਲਕਾਰ ਸਿੰਘ ਬਾਜਵਾ ਆਪਣੇ ਨਿਬੰਧ ਸੁਪਨਿਆਂ ਦਾ ਦੇਸ਼ ਕਿ ਢੋਲ ਦਾ ਪੋਲ’ ‘ਚ ਜਦੋਂ ਇਹ ਸਤਰਾਂ ਲਿਖਦਾ ਹੈ ਤਾਂ ਉਹ ਕੋਈ ਝੂਠ ਨਹੀਂ ਬੋਲ ਰਿਹਾ:

ਸੌਖੀ ਤੇ ਢੇਰਾਂ ਦੇ ਢੇਰ ਕਮਾਈ ਖ਼ਾਤਰ ਕਬੂਤਰਬਾਜ਼ੀ ਵਾਲੇ ਇਸ ਨਜਾਇਜ਼ ਧੰਦੇ ਨੂੰ ਬਹੁਤ ਜਾਣੀਆਂ ਪਹਿਚਾਣੀਆਂ ਸ਼ਖਸੀਅਤਾਂ ਨੇ ਅਪਣਾਇਆ ਹੋਇਆ ਹੈਸਿਆਸੀ, ਧਾਰਮਿਕ, ਗਾਇਕ, ਖੇਡ ਪ੍ਰਮੋਟਰ ਤੇ ਫਿਲਮੀ ਹਸਤੀਆਂ ਦੇ ਨਾਵਾਂ ਦੀ ਇਸ ਧੰਦੇ ਵਿੱਚ ਸ਼ਮੂਲੀਅਤ ਹੋਣ ਕਾਰਨ ਅੱਜ ਕੱਲ੍ਹ ਚਰਚਾ ਹੈਕੱਲ੍ਹੇ ਪੰਜਾਬ ਵਿੱਚ 100 ਕਰੋੜ ਰੁਪਏ ਸਾਲਾਨਾ ਇਸ ਵਪਾਰ ਦਾ ਅੰਦਾਜ਼ਾ ਹੈਇਹ ਵਪਾਰ 1980 ਤੋਂ ਚੱਲ ਰਿਹਾ ਹੈਉਸ ਵੇਲੇ ਇਸ ਧੰਦੇ ਦੀ ਸਿਖਰ ਸੀ ਜਦੋਂ ਪੰਜਾਬ ਦੇ ਦੋ ਮੰਤਰੀ ਗੁਰੂ ਗ੍ਰੰਥ ਸਾਹਿਬ ਦਾ ਕੋਈ ਹੱਥ ਲਿਖਤ ਖਰੜਾ ਤੇ ਹੋਰ ਇਤਿਹਾਸਕ ਵਸਤਾਂ ਲੈ ਕੇ ਤਿੰਨ ਸੌ ਸਾਲਾ ਖਾਲਸੇ ਦੀ ਜਨਮ ਸ਼ਤਾਬਦੀ ਮਨਾਉਣ ਦੇ ਸਬੰਧ ਵਿੱਚ ਵੈਨਕੂਵਰ ਪਹੁੰਚੇਸਿੱਖ ਸੰਗਤ ਨੇ ਪੂਰੀ ਸ਼ਰਧਾ ਨਾਲ ਇਸਦਾ ਪੂਰੇ ਉਤਸ਼ਾਹ ਨਾਲ ਸੁਆਗਤ ਕੀਤਾਪਿਛੋਂ ਇਸ ਜਥੇ ਦੇ ਕੁਝ ਮੈਂਬਰ ਲਾਪਤਾ ਹੋ ਗਏਇਨ੍ਹਾਂ ਨੂੰ ਵਜ਼ਾਰਤੀ ਪਰਮਿਟਦੁਆਉਣ ਵਾਲੇ ਕੈਨੇਡੀਅਨ ਫੈਡਰਲ ਮੰਤਰੀ ਹਰਬ ਧਾਲੀਵਾਲ ਨੂੰ ਬਹੁਤ ਨਮੋਸ਼ੀ ਉਠਾਉਣੀ ਪਈ

----

ਏਨੀਆਂ ਮੁਸੀਬਤਾਂ ਝੱਲਣ ਤੋਂ ਬਾਹਦ, ਏਨੀਆਂ ਹੇਰਾ ਫੇਰੀਆਂ ਕਰਨ ਤੋਂ ਬਾਹਦ, ਕੈਨੇਡਾ ਦੀ ਇਮੀਗਰੇਸ਼ਨ ਪ੍ਰਾਪਤ ਕਰਨ ਵਾਲੇ ਅਨੇਕਾਂ ਪੰਜਾਬੀਆਂ ਦੀ ਪ੍ਰਵਾਰਿਕ ਜ਼ਿੰਦਗੀ ਕਿੰਨੀ ਤਣਾਓ ਭਰਪੂਰ ਹੁੰਦੀ ਹੈ ਉਸ ਦਾ ਪਤਾ ਉਦੋਂ ਹੀ ਲੱਗਦਾ ਹੈ ਜਦੋਂ ਉਨ੍ਹਾਂ ਦੀ ਪਰਵਾਰਿਕ ਜ਼ਿੰਦਗੀ ਸਾਰੇ ਸ਼ਹਿਰ ਦੀ ਚਰਚਾ ਦਾ ਵਿਸ਼ਾ ਬਣ ਜਾਂਦੀ ਹੈਜਦੋਂ ਪੁੱਤਰਾਂ ਵੱਲੋਂ ਬੜੇ ਚਾਵਾਂ ਮਲਾਰਾਂ ਨਾਲ ਕੈਨੇਡਾ ਸੱਦੇ ਬਜ਼ੁਰਗ ਮਾਤਾ ਪਿਤਾ ਘਰ ਵਿੱਚ ਹਰ ਰੋਜ਼ ਗਾਲੋ-ਗਾਲੀ ਅਤੇ ਘਸੁੰਨ-ਮੁੱਕੀ ਹੋਣ ਤੋਂ ਬਾਹਦ ਘਰਾਂ ਤੋਂ ਕੱਢ ਦਿੱਤੇ ਜਾਂਦੇ ਹਨਅਜਿਹੇ ਹੀ ਇੱਕ ਕੈਨੇਡੀਅਨ ਪੰਜਾਬੀ ਪਰਿਵਾਰ ਦੀ ਸੱਚੀ ਕਹਾਣੀ ਬਲਕਾਰ ਸਿੰਘ ਬਾਜਵਾ ਸੁਪਨਿਆਂ ਦਾ ਦੇਸ਼ ਕਿ ਢੋਲ ਦਾ ਪੋਲ?’ ਵਿੱਚ ਕੁਝ ਇਸ ਤਰ੍ਹਾਂ ਪੇਸ਼ ਕਰਦਾ ਹੈ:

ਜਰਨੈਲ ਸਿੰਘ ਦੁਆਬੀਏ ਨੂੰ ਉਸਦੇ ਲੜਕੇ ਨੇ ਏਥੇ ਬੁਲਾਇਆ ਸੀਚੰਗੀ ਖੇਤੀਬਾੜੀ ਦਾ ਸਿਲਸਿਲਾ, ਕੋਲਡ ਸਟੋਰਾਂ ਚ ਹਿੱਸੇਭਰਾ ਥਾਣੇਦਾਰ ਤੇ ਆਪ ਵੀ ਪਿੰਡ ਦਾ ਸਰਪੰਚ ਰਿਹਾ ਸੀਤਿੰਨ ਲੜਕੀਆਂ ਤੇ ਇੱਕ ਮੁੰਡਾ ਨਾਲ ਆਏ ਸਨਨੂੰਹ ਰਾਣੀ ਨੇ ਘਰੋਂ ਤੋਰ ਦਿੱਤੇਅਖੇ ਘਰ ਦਾ ਅੱਧਾ ਖਰਚਾ ਦਿਓਕਿਸੇ ਸਮਾਜ ਸੇਵੀ ਰਾਹੀਂ ਮੇਰੇ ਕੋਲ ਆ ਕੇ ਦੋਵੇਂ ਜੀਅ ਅੱਖਾਂ ਭਰ ਜ਼ਾਰੋ-ਜ਼ਾਰ ਹੰਝੂ ਕੇਰਨ ਲੱਗ ਪਏ ਅਤੇ ਕਹਿਣ ਲੱਗੇ, “ਬਾਈ ਜੀ! ਇੰਡੀਆ ਮੁੜ ਚਲਿਆਂ, ਮੇਰੇ ਕੋਲ ਕੋਈ ਥੁੜ ਨਹੀਂਸਭ ਕੁਝ ਹੈ...ਖੈਰੀਂ ਮਿਹਰੀਂ ਆ...ਕੀ ਆ ਇਹ ਕੈਨੇਡਾ...ਕੱਖਾਂ ਤੋਂ ਹੌਲੇ ਹੋਏ ਫਿਰਦੇ ਆਂ...ਪਿੰਡ ਉਹ ਕਾਰਾਂ ਸਕੂਟਰਾਂ ਤੇ ਘੁੰਮਦੇ ਹੁੰਦੇ ਸਨ, ਲਾਗਣਾਂ ਕੋਲੋਂ ਹਰ ਕੰਮ ਕਰਵਾਉਂਦੇ ਹੁੰਦੇ ਸੀ

----

ਕੈਨੇਡਾ ਜਾਣ ਦੀ ਲਾਲਚ ਵਿੱਚ ਪੰਜਾਬੀਆਂ ਵੱਲੋਂ ਧੀਆਂ/ਭੈਣਾਂ ਦੇ ਸੌਦੇ ਕੀਤੇ ਜਾਂਦੇ ਹਨਜਿਸਦੇ ਭਿਆਨਕ ਨਤੀਜੇ ਨਿਕਲ ਰਹੇ ਹਨਦੱਸਵੀਂ ਪਾਸ ਮੁੰਡੇ ਐਮ.ਏ. ਪਾਸ ਕੁੜੀਆਂ ਨੂੰ ਜਦੋਂ ਅਜਿਹੇ ਸੌਦਿਆਂ ਅਧੀਨ ਵਿਆਹ ਲਿਆਉਂਦੇ ਹਨ ਤਾਂ ਘੱਟ ਹੀ ਅਜਿਹੇ ਘਰਾਂ ਵਿੱਚ ਕਦੀ ਸ਼ਾਂਤੀ ਰਹਿੰਦੀ ਹੈਕੁੜੀਆਂ ਵਿਆਹ ਤੋਂ ਪਹਿਲਾਂ ਤਾਂ ਅਜਿਹੇ ਫੈਸਲਿਆਂ ਵਿਰੁੱਧ ਆਪਣੇ ਮਾਪਿਆਂ ਸਾਹਮਣੇ ਵਿਰੋਧ ਨਹੀਂ ਕਰ ਸਕਦੀਆਂ; ਪਰ ਕੈਨੇਡਾ ਪਹੁੰਚਕੇ ਜਦੋਂ ਉਨ੍ਹਾਂ ਦੇ ਸ਼ਰਾਬੀ ਪਤੀ ਹਰ ਰੋਜ਼ ਉਨ੍ਹਾਂ ਦੀ ਕੁੱਟ ਮਾਰ ਕਰਦੇ ਹਨ ਅਤੇ ਆਪਣੀ ਧੌਂਸ ਜਮਾਉਣ ਲਈ ਉਨ੍ਹਾਂ ਉੱਤੇ ਹਰ ਤਰ੍ਹਾਂ ਦਾ ਸਰੀਰਕ / ਮਾਨਸਿਕ ਅੱਤਿਆਚਾਰ ਕਰਦੇ ਹਨ ਤਾਂ ਵਿਦਰੋਹ ਭੜਕ ਪੈਂਦਾ ਹੈਇਸ ਵਿਦਰੋਹ ਨੂੰ ਨਾ ਸਹਾਰਦੇ ਹੋਏ ਹੈਂਕੜਬਾਜ਼ ਪਤੀ ਆਪਣੀਆਂ ਪਤਨੀਆਂ ਦੇ ਕਤਲ ਕਰਨ ਦੀ ਨੌਬਤ ਤੱਕ ਪਹੁੰਚ ਜਾਂਦੇ ਹਨਔਰਤਾਂ ਦੀ ਅਜਿਹੀ ਹਾਲਤ ਲਈ ਬਲਕਾਰ ਸਿੰਘ ਬਾਜਵਾ ਪੰਜਾਬ ਵਿਚਲੇ ਉਨ੍ਹਾਂ ਲਾਲਚੀ ਪਰਿਵਾਰਾਂ ਨੂੰ ਵੀ ਜ਼ਿੰਮੇਵਾਰ ਠਹਿਰਾਉਂਦਾ ਹੈ ਜੋ ਕੈਨੇਡਾ ਪਹੁੰਚਣ ਦੀ ਲਾਲਚ ਵਿੱਚ ਧੀਆਂ ਦੀ ਕੁਰਬਾਨੀ ਦੇ ਦਿੰਦੇ ਹਨਸੁਪਨਿਆਂ ਦਾ ਦੇਸ਼ ਕਿ ਢੋਲ ਦਾ ਪੋਲ?’ ਨਿਬੰਧ ਵਿੱਚ ਬਾਜਵਾ ਇਸ ਵਿਸ਼ੇ ਵੱਲ ਸਾਡਾ ਧਿਆਨ ਦੁਆਉਂਦਾ ਹੈ:

ਬਹੁਤਿਆਂ ਲਈ ਇਹ ਪਾਂਡੂਆਂ ਦਾ ਕੌਰਵਾਂ ਵਾਲਾ ਜੂਆ ਹੀ ਸਿੱਧ ਹੁੰਦਾ ਹੈਦਰੋਪਦੀ ਵਾਂਗ ਧੀਆਂ ਭੈਣਾਂ ਨੂੰ ਦਾਅ ਤੇ ਲਾਉਣੋਂ ਵੀ ਨਹੀਂ ਝਿਜਕਦੇਫਿਰ ਸਾਰਾ ਰਹਿੰਦਾ ਜੀਵਨ ਝੋਰਿਆਂ ਪਛਤਾਵਿਆਂ ਵਿੱਚ ਡੁੱਬ ਜਾਂਦਾ ਹੈਸਭ ਦੋਸਤੋ ਤੇ ਵੀਰੋ ! ਹਰ ਵਸੀਲੇ ਬਾਹਰ ਪਹੁੰਚਣ ਦੀ ਲਾਲਸਾ ਛੱਡ ਦਿਓ...ਕੁੜੀਆਂ ਨੂੰ ਖ਼ਾਸ ਕਰ ਹਿੰਮਤ ਕਰਕੇ ਆਪਣੇ ਭਵਿੱਖ ਦਾ ਫੈਸਲਾ ਲੈਣਾ ਚਾਹੀਦਾ ਹੈਡਾਲਰ ਦੀ ਚਮਕ ਨਾਲ ਅੰਨ੍ਹੇ ਹੋ ਕੇ ਫੈਸਲੇ ਨਾ ਲਵੋਅੱਖਾਂ ਬੰਦ ਕਰਕੇ ਬਦੇਸ਼ੀ ਮੋਹਰ ਜਾਂ ਨਾਮ ਤੇ ਹੀ ਫੈਸਲੇ ਕਰਨੇ ਘਾਤਕ ਸਿੱਧ ਹੋਣਗੇ

----

ਇਸ ਸਮੱਸਿਆ ਨੂੰ ਬਾਜਵਾ ਆਪਣੇ ਨਿਬੰਧ ਸੱਧਰਾਂ ਦੀਆਂ ਧੂਣੀਆਂਵਿੱਚ ਹੋਰ ਵੀ ਵਧੇਰੇ ਵਿਸਥਾਰ ਨਾਲ ਪੇਸ਼ ਕਰਦਾ ਹੈ:

ਹਾਣ ਪ੍ਰਵਾਣ, ਵਿੱਦਿਆ ਤੇ ਵਿਚਾਰਾਂ ਦੀ ਇਕਸੁਰਤਾ ਕਿਤੇ ਕਿਤੇ ਹੀ ਵੇਖੀਦੀ ਹੈਏਥੇ ਦਾ ਮੈਟਰਿਕ ਪਾਸ ਪੰਜਾਬ ਵਿਆਹ ਕਰਨ ਗਿਆ ਲਾੜਾ ਡਾਕਟਰ, ਇੰਜੀਨੀਅਰ, ਪ੍ਰੋਫੈਸਰ ਆਦਿ ਚੰਗੀਆਂ ਪੜ੍ਹੀਆਂ ਲਿਖੀਆਂ ਕੁੜੀਆਂ ਤੋਂ ਉਰੇ ਕਿਸੇ ਨੂੰ ਪੱਲੇ ਹੀ ਨਹੀਂ ਬੰਨ੍ਹਦਾਆਪਣੀ ਉਮਰ ਨੂੰ ਭੁਲਾ 22, 23 ਸਾਲ ਤੋਂ ਵੱਡੀਆਂ ਨੂੰ ਪੈਂਦੀ ਸੱਟੇ ਹੀ ਨਾਪਸੰਦ ਕਰ ਦੇਂਦਾ ਹੈਉੱਤੋਂ ਦੀ ਫਿਰ ਦਾਜ ਦੇ ਵਪਾਰੀਆਂ ਵਾਂਗ ਸੌਦਾ ਹੁੰਦਾ ਹੈਇਸ ਸਾਰੇ ਚੱਕਰ ਵਿੱਚ ਚੰਗੀਆਂ ਪੜ੍ਹੀਆਂ ਲਿਖੀਆਂ ਕੁੜੀਆਂ ਨੂੰ ਸਬਰ ਦੇ ਘੁੱਟ ਭਰ ਪਰਿਵਾਰਕ ਕਲਿਆਣ ਲਈ ਆਪਣੀਆਂ ਸੱਧਰਾਂ ਦੀ ਬਲੀ ਦੇਣੀ ਪੈਂਦੀ ਹੈਤਾਂ ਵੀ ਭਲੀ ਜੋ ਖੈਰੀਂ ਮਿਹਰੀਂ ਸਿਰੇ ਲੱਗ ਜਾਵੇਜੇ ਧੋਖਾ ਹੋ ਜਾਏ ਕੁੜੀ ਸਭ ਕੁਝ ਗੁਆ, ਛੁੱਟੜ ਬਣ, ਸਾਰੀ ਉਮਰ ਹੰਝੂ ਕੇਰਨ ਜੋਗੀ ਰਹਿ ਜਾਂਦੀ ਹੈਏਧਰ ਦੇ ਜੰਮੇ ਪਲੇ ਤੇ ਗਰਲ-ਬੁਆਏ ਫਰੈਂਡ ਕਲਚਰ ਵਿੱਚ ਘੁੰਮੇ ਫਿਰਿਆਂ ਨੂੰ ਤਾਂ ਇੰਡੀਆ ਤੋਂ ਆਈਆਂ ਕੁੜੀਆਂ ਐਵੇਂ ਢੋਰ ਹੀ ਲੱਗਦੀਆਂ ਹਨ...ਇਹੋ ਜਿਹੇ ਪਰਿਵਾਰਾਂ ਵਿੱਚ ਪਤਨੀ ਦੀ ਯੋਗਤਾ ਦੀ ਕੋਈ ਕਦਰ ਨਹੀਂ ਹੁੰਦੀਉਹ ਤਾਂ ਕੈਨੇਡੀਅਨ ਹੋਣ ਨੂੰ ਸਭ ਤੋਂ ਵੱਡੀ ਡਿਗਰੀ ਸਮਝਦੇ ਹਨਬੰਦੇ ਨੂੰ ਦਿਨ ਰਾਤ ਕੰਮ ਕਰਨਾ ਤੇ ਓਵਰ ਟਾਈਮ ਲਾਕੇ ਡਾਲਰ ਕਮਾਉਣੇ, ਕੈਨੇਡੀਅਨ ਵਿਸਕੀ ਤੇ ਭੁੱਜੇ ਮੁਰਗੇ ਛਕ ਬਿਸਤਰੇ ਵਿੱਚ ਵੜ ਥਕੇਵਾਂ ਲਾਹੁਣ ਤੋਂ ਬਿਨਾਂ ਹੋਰ ਕੁਝ ਵੀ ਚੰਗਾ ਨਹੀਂ ਲੱਗਦਾ

----

ਕੈਨੇਡੀਅਨ ਪੰਜਾਬੀ ਸਮਾਜ ਦੀ ਇੱਕ ਵੱਡੀ ਸਮੱਸਿਆ ਹੈ ਬਜ਼ੁਰਗ ਮਾਪਿਆਂ ਨਾਲ ਕੀਤਾ ਜਾਂਦਾ ਭੈੜਾ ਵਰਤਾਓਭਾਵੇਂ ਕਿ ਸਾਰੇ ਪ੍ਰਵਾਰਾਂ ਵਿੱਚ ਅਜਿਹੀ ਸਥਿਤੀ ਵੇਖਣ ਵਿੱਚ ਨਹੀਂ ਆਉਂਦੀ; ਪਰ ਅਜਿਹੇ ਬਹੁਤ ਸਾਰੇ ਪ੍ਰਵਾਰ ਮਿਲ ਜਾਂਦੇ ਹਨ ਜੋ ਬਜੁਰਗ ਮਾਪਿਆਂ ਨੂੰ ਕੈਨੇਡਾ ਲਈ ਸਪਾਂਸਰ ਤਾਂ ਕਰ ਦਿੰਦੇ ਹਨ ਪਰ ਉਨ੍ਹਾਂ ਦੀ ਮੁੜ ਕੇ ਕੋਈ ਸਾਰ ਨਹੀਂ ਲੈਂਦੇਬਜ਼ੁਰਗ ਮਾਪਿਆਂ ਨੂੰ ਆਪਣਾ ਖਰਚਾ ਚਲਾਉਣ ਲਈ ਛੋਟੀਆਂ ਛੋਟੀਆਂ ਨੌਕਰੀਆਂ ਦੀ ਭਾਲ ਵਿੱਚ ਥਾਂ ਥਾਂ ਰੁਲਣਾ ਪੈਂਦਾ ਹੈਇਸੇ ਤਰ੍ਹਾਂ ਅਨੇਕਾਂ ਪ੍ਰਵਾਰਾਂ ਵਿੱਚ ਬਜ਼ੁਰਗ ਮਾਪਿਆਂ ਦੀ ਪੈਨਸ਼ਨ ਦਾ ਚੈੱਕ ਵੀ ਸਾਂਭ ਲਿਆ ਜਾਂਦਾ ਹੈ ਅਤੇ ਉਨ੍ਹਾਂ ਨਾਲ ਵਰਤਾਓ ਵੀ ਬਹੁਤ ਹੀ ਘਟੀਆ ਪੱਧਰ ਦਾ ਕੀਤਾ ਜਾਂਦਾ ਹੈਸੁਖੀ ਜੀਵਨ ਪ੍ਰਤੀ ਦ੍ਰਿਸ਼ਟੀਕੋਣਨਿਬੰਧ ਅਜਿਹੇ ਹੀ ਇੱਕ ਪ੍ਰਵਾਰ ਵਿੱਚ ਇੱਕ ਬਜ਼ੁਰਗ ਦੀ ਹੋ ਰਹੀ ਦੁਰਦਸ਼ਾ ਦਾ ਚਰਚਾ ਕਰਦਾ ਹੈ:

“...ਪ੍ਰਿੰਟ ਮੀਡੀਆ ਵਿੱਚ ਇੱਕ ਖ਼ਬਰ ਛਪੀਉਹ ਕਹਾਣੀ ਬਹੁਤ ਹੀ ਵੇਦਨਾ ਭਰਪੂਰ ਇੱਕ ਪੈਨਸ਼ਨਰ ਬਜ਼ੁਰਗ ਵਿਰਸਾ ਸਿੰਘ ਦੀ ਸੀਇਹ ਬਜ਼ੁਰਗ 1965 ਵਿੱਚ ਕੈਨੇਡਾ ਆਇਆ ਸੀਤੀਹ ਸਾਲ ਉਸ ਨੇ ਠੰਢੇ ਯਖ ਮੌਸਮਾਂ ਵਿੱਚ ਹੱਡ ਭੰਨਵੀਂ ਮਿਹਨਤ ਕੀਤੀ ਤੇ ਖੂਬ ਡਾਲਰ ਕਮਾਏਆਪਣੇ ਪ੍ਰੀਵਾਰ ਦੇ 38 ਮੈਂਬਰ ਏਥੇ ਬੁਲਾਏ ਤੇ ਸੈੱਟ ਕੀਤੇ ਹਨਇਸ ਵੇਲੇ ਉਸਨੂੰ 3600 ਡਾਲਰ ਪੈਨਸ਼ਨ ਮਿਲ ਰਹੀ ਹੈਇਸਦਾ ਪਰਿਵਾਰ ਉਸ ਕੋਲੋਂ ਜ਼ਬਰਦਸਤੀ ਪੈਨਸ਼ਨ ਲੈ ਲੈਂਦਾ ਹੈ ਅਤੇ ਉਸਨੂੰ ਕਿਤੇ ਬਾਹਰ ਜਾਣ ਜਾਂ ਕਿਸੇ ਨੂੰ ਮਿਲਣ ਦੀ ਵੀ ਆਗਿਆ ਨਹੀਂਏਥੋਂ ਤੱਕ ਕਿ ਉਹ ਗੁਰਦੁਆਰੇ ਵੀ ਨਹੀਂ ਜਾ ਸਕਦਾ...ਇਸ ਬਜ਼ੁਰਗ ਵਿਰਸਾ ਸਿੰਘ ਦੀ ਦੁਰਦਸ਼ਾ ਭਰੀ ਗਾਥਾ ਸੁਣ ਪੜ੍ਹ ਕੇ ਸਭ ਨੂੰ ਦੁੱਖ ਹੁੰਦਾ ਹੈਅਸੀਂ ਬਜ਼ੁਰਗਾਂ ਨੇ ਆਪਣੇ ਬੱਚਿਆਂ ਲਈ ਬਹੁਤ ਕੁਝ ਕੀਤਾ ਹੈ...ਜਿਹੜੀ ਔਲਾਦ ਇਸ ਕਰਜ਼ਦਾਰੀ ਤੋਂ ਮੂਲੋਂ ਹੀ ਮੁੱਕਰ ਜਾਵੇ ਉਹ ਕਪੁੱਤਰ ਹੁੰਦੇ ਹਨਉਨ੍ਹਾਂ ਦੇ ਜੀਵਨ ਦੀਆਂ ਕਦਰਾਂ ਕੀਮਤਾਂ ਨੂੰ ਪਸ਼ੂ ਬਿਰਤੀ ਵਾਲਾ ਕਹਿਣਾ ਹੀ ਜਚਦਾ ਹੈਉਨ੍ਹਾਂ ਲਈ ਰੱਜਕੇ ਪੱਠੇ ਖਾਣੇ, ਖੁੱਲ੍ਹੀਆਂ ਵੱਡੀਆਂ ਖੁਰਲੀਆਂ ਤੇ ਬੱਝਣਾ ਤੇ ਕੁਖਾਂ ਕੱਢ ਆਫਰੇ ਫਿਰਨਾ ਹੀ ਅਮੀਰੀ ਤੇ ਵਡਿਆਈ ਹੈਇਸ ਹਉਮੈ ਵਿੱਚ ਬਜ਼ੁਰਗਾਂ ਦੀ ਪਹਿਚਾਣ ਉਹਨਾਂ ਨੂੰ ਮੂਲੋਂ ਹੀ ਵਿੱਸਰ ਜਾਂਦੀ ਹੈਇਸ ਤਰ੍ਹਾਂ ਕਰਦੇ ਉਹ ਭੁੱਲ ਜਾਂਦੇ ਹਨ ਕਿ ਉਹ ਇਨਸਾਨ ਹਨ ਤੇ ਇਨਸਾਨਾਂ ਦੇ ਤੌਰ ਤਰੀਕੇ ਮਾਨਵੀ ਕਦਰਾਂ ਕੀਮਤਾਂ ਵਾਲੇ ਹੁੰਦੇ ਹਨਵਿਰਸਾ ਸਿੰਘ ਦਾ ਪਰਿਵਾਰ ਆਪਣੇ ਬਾਪ ਨਾਲ ਇਹੋ ਜਿਹਾ ਗੁਲਾਮਾਂ ਵਾਲਾ ਵਿਹਾਰ ਕਰਕੇ ਸਮਾਜ ਤੇ ਭਾਈਚਾਰੇ ਚ ਸਤਿਕਾਰ ਪ੍ਰਾਪਤ ਨਹੀਂ ਕਰ ਸਕੇਗਾਇਹੋ ਜਹਿਆਂ ਨੂੰ ਭਾਈਚਾਰੇ ਨੂੰ ਵੀ ਮੂੰਹ ਨਹੀਂ ਲਾਉਣਾ ਚਾਹੀਦਾਸਮਾਜਿਕ ਦਬਾਅ ਨਾਲ ਸੰਵੇਦਨਸ਼ੀਲਾਂ ਨੂੰ ਜ਼ਰੂਰ ਕੁਝ ਅਕਲ ਆ ਸਕਦੀ ਹੈ

----

ਕੈਨੇਡਾ ਵਿੱਚ ਆ ਕੇ ਆਪਣੇ ਹੀ ਪ੍ਰਵਾਰ ਵੱਲੋਂ ਹੁੰਦੇ ਭੈੜੇ ਵਰਤਾਓ ਤੋਂ ਤੰਗ ਆ ਕੇ ਵਾਪਸ ਇੰਡੀਆ ਪਰਤ ਜਾਣ ਦਾ ਫੈਸਲਾ ਕਰਨ ਵਾਲੇ ਇੱਕ ਪਰਿਵਾਰ ਦੇ ਅਹਿਸਾਸਾਂ ਨੂੰ ਵੀ ਟੁੱਟਦੇ ਭਰਮ ਤੇ ਉੱਸਰਦੇ ਵਿਸ਼ਵਾਸਨਿਬੰਧ ਵਿੱਚ ਬਹੁਤ ਹੀ ਖੂਬਸੂਰਤੀ ਨਾਲ ਪੇਸ਼ ਕੀਤਾ ਗਿਆ ਹੈ:

“...ਕੀ ਸੁਪਨੇ ਲੈ ਕੇ ਆਏ ਸੀ; ਕਿਹੜੇ ਮਨ ਨਾਲ ਜਾ ਰਹੇ ਹਾਂ, ਵਾਪਸ ਪਿੰਡ ਪਹੁੰਚਕੇ ਸੱਚ ਵੀ ਨਹੀਂ ਬੋਲ ਸਕਦੇ; ਇਹ ਹੀ ਆਖਾਂਗੇ ਪਿੰਡ ਦੀਆਂ ਰੌਣਕਾਂ, ਪੰਜਾਬ ਦੀ ਆਪਣੀ ਮਿੱਟੀ ਨਾਲ ਮੋਹ ਹੀ ਸਾਨੂੰ ਵਾਪਸ ਚੁੱਕ ਲਿਆਇਆ ਜੇ, ਬਾਕੀ ਤਾਂ ਭਾਈ ਉਥੇ ਬਹੁਤ ਸੁਖ ਸਹੂਲਤਾਂ ਹਨਆਪਣੀ ਔਲਾਦ ਦੀ, ਆਪਣੇ ਰਿਸ਼ਤੇਦਾਰਾਂ ਦੀ ਬਦਖ਼ੋਈ ਕਰਨਾ ਆਪਣਾ ਹੀ ਢਿੱਡ ਨੰਗਾ ਕਰਨਾ ਹੋਵੇਗਾ...ਏਅਰਪੋਰਟ ਤੇ ਜਾਣ ਲੱਗਿਆਂ ਜੱਫੀ ਚੋਂ ਨਿਕਲਣ ਲੱਗਾ ਭਰੀਆਂ ਅੱਖਾਂ ਨਾਲ ਕਹਿੰਦਾ ਕਿ ਜਿਸ ਦਿਨ ਇਸ ਹਵਾਈ ਅੱਡੇ ਤੇ ਉੱਤਰੇ ਸੀ ਮਨ ਵਿੱਚ ਕੁਝ ਵੱਡੇ ਸੁਪਨਿਆਂ ਵਰਗੇ ਭਰਮ ਸਨ, ਅੱਜ ਉਸੇ ਹੀ ਥਾਂ ਤੇ ਭਰਮਾਂ ਦੇ ਵੱਡੇ ਸ਼ੀਸ਼ ਮਹਿਲ ਦੀਆਂ ਖਿੰਡੀਆਂ ਕੰਕਰਾਂ ਹੰਝੂਆਂ ਵਿੱਚ ਦੀ ਚਮਕਦੀਆਂ ਸੂਲਾਂ ਲੱਗ ਰਹੀਆਂ ਹਨ ਤੇ ਦਿਲ ਨੂੰ ਵਿੰਨ੍ਹ ਰਹੀਆਂ ਹਨਰਹਿਣਾ ਉੱਥੇ ਹੀ ਸਵਰਗ ਹੈ ਜਿੱਥੇ ਦਿਲ ਮਿਲ ਜਾਣਉਹ ਭਾਗਾਂ ਵਾਲੇ ਨੇ ਜਿਹੜੇ ਆਪਣੇ ਪਰਿਵਾਰ ਵਿੱਚ ਰੰਗੀਂ ਵੱਸ ਰਹੇ ਨੇਇਹ ਕਹਿੰਦਾ ਹੋਇਆ ਇੱਕੋ ਝਟਕੇ ਨਾਲ ਜੱਫੀ ਚੋਂ ਨਿਕਲ ਬੈਗ ਫੜ ਸਕਿਉਰਟੀ ਗੇਟ ਪਾਰ ਕਰ ਗਿਆਮਾਂ ਦੀ ਅੱਥਰੂਆਂ ਨਾਲ ਭਿੱਜੀ ਚੁੰਨੀ ਪੁੱਤਰ ਦਾ ਮੂੰਹ ਧੋਂਦੀ ਲੱਗ ਰਹੀ ਸੀ

----

ਕੈਨੇਡਾ ਦੇ ਗੁਰਦੁਆਰਿਆਂ ਵਿੱਚ ਚੌਧਰ ਦੀ ਭੁੱਖ ਲਈ ਹੁੰਦੀਆਂ ਨਿੱਤ ਦੀਆਂ ਲੜਾਈਆਂ ਵੀ ਕੈਨੇਡਾ ਦੇ ਮੀਡੀਆ ਦੀਆਂ ਸੁਰਖੀਆਂ ਬਣਦੀਆਂ ਰਹਿੰਦੀਆਂ ਹਨਇਨ੍ਹਾਂ ਲੜਾਈਆਂ ਦਾ ਮੂਲ ਆਧਾਰ ਇਨ੍ਹਾਂ ਗੁਰਦੁਆਰਿਆਂ ਨੂੰ ਸ਼ਰਧਾਲੂਆਂ ਵੱਲੋਂ ਦਿੱਤਾ ਜਾਂਦਾ ਚੜ੍ਹਾਵਾ ਹੈਵੱਡੇ ਗੁਰਦੁਆਰਿਆਂ ਨੂੰ ਹਰ ਮਹੀਨੇ ਹੁੰਦੀ ਲੱਖਾਂ ਡਾਲਰਾਂ ਦੀ ਅਜਿਹੀ ਆਮਦਨ ਗੁਰਦੁਆਰਾ ਪ੍ਰਬੰਧਕ ਆਪਣੀ ਮਰਜ਼ੀ ਨਾਲ ਖਰਚਦੇ ਹਨ ਅਤੇ ਇਸ ਤਰ੍ਹਾਂ ਆਪਣਾ ਸਮਾਜਿਕ, ਰਾਜਨੀਤਿਕ ਅਤੇ ਸਭਿਆਚਾਰਕ ਪ੍ਰਭਾਵ ਖੇਤਰ ਵਧਾਉਂਦੇ ਹਨਪਰ ਅਜਿਹੀ ਚੌਧਰ ਦੀ ਭੁੱਖ ਕਈ ਵੇਰ ਇੱਕ ਦੂਜੇ ਉੱਤੇ ਕਾਤਲਾਨਾ ਹਮਲਿਆਂ ਤੱਕ ਵੀ ਪਹੁੰਚ ਜਾਂਦੀ ਹੈਕੈਨੇਡੀਅਨ ਪੰਜਾਬੀਆਂ ਵੱਲੋਂ ਗੁਰਦੁਆਰਿਆਂ ਦੀ ਚੌਧਰ ਨੂੰ ਲੈ ਕੇ ਹੁੰਦੀਆਂ ਨਿੱਤ ਦੀਆਂ ਲੜਾਈਆਂ ਨੂੰ ਦੇਖਕੇ ਤੰਗ ਆਏ ਹੋਏ ਲੋਕਾਂ ਦਾ ਵਿਚਾਰ ਹੈ ਕਿ ਜੇਕਰ ਸ਼ਰਧਾਲੂ ਗੁਰਦੁਆਰਿਆਂ ਨੂੰ ਚੜ੍ਹਾਵਾ ਹੀ ਨਾ ਦੇਣ ਤਾਂ ਉੱਥੇ ਲੜਾਈਆਂ ਵੀ ਘਟ ਜਾਣਗੀਆਂਇਹੋ ਜਿਹਾ ਹੀ ਇੱਕ ਵਿਚਾਰ ਬਲਕਾਰ ਸਿੰਘ ਬਾਜਵਾ ਵੱਲੋਂ ਭਖਦੇ ਮਸਲਿਆਂ ਤੇ ਬਰੈਂਪਟਨੀਏ ਪੰਜਾਬੀ ਬਜ਼ੁਰਗਾਂ ਦੇ ਵਿਚਾਰਨਾਮ ਦੇ ਨਿਬੰਧ ਵਿੱਚ ਵੀ ਪੇਸ਼ ਕੀਤਾ ਗਿਆ ਹੈ:

ਡਿਕਸੀ ਗੁਰੂ ਘਰ ਪਹੁੰਚਕੇ ਬਾਈ ਸੁਖਦੇਵ ਸਿੰਘ ਰਕਬਾ, ਸਭ ਕੋਲੋਂ ਪੰਜੀਆਂ ਦੱਸੀਆਂ ਇਕੱਠੀਆਂ ਕਰਨ ਲੱਗ ਪਿਆਮੈਨੂੰ ਹੈਰਾਨੀ ਹੋਈਪੁੱਛਿਆ ਇਹ ਕਾਹਦੇ ਲਈ ਬਈਇਹ ਜੀ ਮਾਇਆ ਦੇ ਪਾਏ ਪੁਆੜਿਆਂ ਨੂੰ ਖਤਮ ਕਰਨ ਖਾਤਰ ਸਿਰਫ ਪੰਜੀ ਦੱਸੀ ਹੀਖੇਤਾਂ-ਫ਼ਾਰਮਾਂ-ਨਰਸਰੀਆਂ ਚ ਕੰਮ ਕਰਦੇ ਸਾਡੇ ਕਿਰਤੀ ਜਥੇ ਨੇ ਫੈਸਲਾ ਕੀਤਾ ਹੋਇਆ ਹੈ ਕਿ ਹੁਣ ਮੱਥਾ ਸਿਰਫ ਦਸੀ ਪੰਜੀ ਨਾਲ ਹੀ ਟੇਕਿਆ ਕਰਨੈ...ਅਸੀਂ ਆਪਣੀ ਦਸਾਂ ਨਹੁੰਆਂ ਦੀ ਕਮਾਈ ਕਰਦੇ ਸ਼ਰਧਾ ਨਾਲ ਗੁਰਦੁਆਰਿਆਂ ਵਿੱਚ ਚੜ੍ਹਾਵੇ ਚੜਾਈ ਜਾਨੇ ਆਂ...ਤੇ ਪ੍ਰਬੰਧਕ ਚੌਧਰਾਂ ਖਾਤਰ ਸਮੁੱਚੇ ਭਾਈਚਾਰੇ ਨੂੰ ਲੜਾਈਆਂ ਤੇ ਤੂੰ ਤੂੰ ਮੈਂ ਮੈਂ ਦੇ ਤਮਾਸ਼ੇ ਵਿਖਾਉਂਦੇ ਹਨ...ਸੇਵਾ ਲੰਗਰ ਦੀ ਵੀ ਹੋ ਸਕਦੀ ਹੈਉਸ ਲਈ ਨਹੀਂ ਕਦੀ ਕੋਈ ਝਗੜਦਾ ਵੇਖਿਆ...ਆਓ ਇਨ੍ਹਾਂ ਨੂੰ ਮਾਇਆ ਜਾਲ ਚੋਂ ਕੱਢੀਏ...ਪੰਜਾਬ ਵਾਲੀ ਈ ਬੀਮਾਰੀ ਏਥੇ ਵੀ ਤੁਰੀ ਫਿਰਦੀ ਏ

----

ਕੈਨੇਡੀਅਨ ਪੰਜਾਬੀਆਂ ਦੀਆਂ ਸਮੱਸਿਆਵਾਂ ਦੀ ਪੇਸ਼ਕਾਰੀ ਦੇ ਨਾਲ ਨਾਲ ਰੰਗ ਕੈਨੇਡਾ ਦੇਪੁਸਤਕ ਵਿੱਚ ਪੰਜਾਬੀਆਂ ਵੱਲੋਂ ਸਾਂਝੇ ਤੌਰ ਤੇ ਮਣਾਏ ਜਾਂਦੇ ਜਸ਼ਨਾਂ ਨੂੰ ਵੇਖਦਿਆਂ ਹੋਇਆਂ ਬਾਜਵਾ ਮਹਿਸੂਸ ਕਰਦਾ ਹੈ ਕਿ ਕੈਨੇਡਾ ਦੇ ਪੰਜਾਬੀ ਸਭਿਆਚਾਰਕ ਪ੍ਰੋਗਰਾਮਾਂ ਵਿੱਚ ਜਦੋਂ ਪੰਜਾਬੀ ਗੀਤ ਗੂੰਜਦੇ ਹਨ ਜਾਂ ਢੋਲ ਉੱਤੇ ਡੱਗਾ ਲੱਗਦਾ ਹੈ ਤਾਂ ਗੋਰੇ, ਕਾਲੇ, ਬੱਚੇ, ਬੁੱਢੇ, ਮਰਦ ਅਤੇ ਔਰਤਾਂ ਦੇ ਹੱਥ ਪੈਰ ਥਿਰਕਣ ਲੱਗ ਪੈਂਦੇ ਹਨਹਰ ਕੋਈ ਨੱਚਣ ਲੱਗ ਪੈਂਦਾ ਹੈ. ਭਾਵੇਂ ਇਨ੍ਹਾਂ ਲੋਕਾਂ ਨੂੰ ਪੰਜਾਬੀ ਗੀਤਾਂ ਦੇ ਬੋਲਾਂ ਦੀ ਸਮਝ ਆ ਰਹੀ ਹੋਵੇ ਜਾਂ ਨਾਨੱਚਣ ਵਾਲਿਆਂ ਵਿੱਚ ਸਿੱਖ, ਹਿੰਦੂ, ਮੁਸਲਿਮ, ਈਸਾਈ, ਜੈਨੀ, ਬੋਧੀ - ਮਰਦ ਔਰਤਾਂ ਸ਼ਾਮਿਲ ਹੁੰਦੇ ਹਨਕੈਨੇਡਾ ਵਿੱਚ ਉਸਰ ਰਹੇ ਬਹੁ-ਸਭਿਆਚਾਰਵਾਦ ਅਤੇ ਇਸ ਵਿੱਚ ਪੰਜਾਬੀਆਂ ਦੀ ਸ਼ਮੂਲੀਅਤ ਨੂੰ ਦੇਖਦਿਆਂ ਹੋਇਆਂ ਬਾਜਵਾ ਆਪਣੇ ਨਿਬੰਧ ਜਦੋਂ ਬਹੁ-ਰੰਗੀ ਜਵਾਨੀ ਨੇ ਇਕੱਠਿਆਂ ਪੰਜਾਬੀ ਗੀਤਾਂ ਤੇ ਭੰਗੜੇ ਪਾਏਵਿੱਚ ਲਿਖਦਾ ਹੈ:

ਇਹ ਕਲਚਰਲ ਸੰਯੋਜਨਵਾਦ ਸਾਨੂੰ ਚੰਗੀ ਦਿਸ਼ਾ ਦੇ ਰਿਹਾ ਹੈਇਕ ਸ਼ਾਨਦਾਰ ਭਵਿੱਖ ਉਸਰਨ ਦੀਆਂ ਸੰਭਾਵਨਾਵਾਂ ਪੈਦਾ ਹੋ ਰਹੀਆਂ ਹਨਜਦੋਂ ਖਾਓ ਪੀਓ ਐਸ਼ ਕਰੋ ਮਿੱਤਰੋ, ਪਰ ਦਿਲ ਕਿਸੇ ਦਾ ਦੁਖਾਓ ਨਾਗੀਤ ਗੂੰਜਦਾ ਹੈ ਤਾਂ ਸਮੁੱਚੀ ਆਲਮੀ ਫਿਜ਼ਾ ਨੂੰ ਇੱਕ ਸੁਨੇਹਾ ਮਿਲਦਾ ਹੈ ਕਿਉਂ ਗੁਆਚੇ ਫਿਰਦੇ ਹੋ ! ਕਮਾਓ, ਖਾਓ, ਪੀਓ ਤੇ ਐਸ਼ ਕਰੋ ਪਰ ਕਿਸੇ ਦਾ ਦਿਲ ਨਾ ਦੁਖਾਇਆ ਜੇ !! ਇਹ ਹੀ ਤੁਹਾਡਾ ਧਰਮ ਹੈ !!!ਕਾਸ਼ ! ਸਾਡੇ ਰਹਿਨੁਮਾ ਸੌੜੇ ਵਾਦਾਂ ਤੇ ਸੁਆਰਥੀ ਹਿਤਾਂ ਸੌੜੇ ਕੌਮੀਵਾਦ, ਨਸਲਵਾਦ, ਹੈਂਕੜਵਾਦ, ਇਲਾਕਾਵਾਦ, ਫਿਰਕਾਵਾਦ, ਭਾਸ਼ਾਵਾਦ ਤੇ ਹੋਰ ਵਾਦ-ਵਿਵਾਦ ਤੇ ਇਨ੍ਹਾਂ ਟਕਰਾਵਾਂ ਤੇ ਸੰਕਟਾਂ ਚੋਂ ਉਪਜੀ ਮੇਰੀ ਤਾਕਤ ਮੂਹਰੇ ਤੁਸੀਂ ਕੀ ਹੋ, ਕੀੜੇ ਮਕੌੜੇ ਓ !ਵਾਲੀ ਮਾਨਸਿਕਤਾ ਅਤੇ ਮਾਨਵਤਾ ਦੀ ਤਬਾਹੀ ਲਈ ਬਣਾਏ ਜਾ ਰਹੇ ਸਾਜ਼ੋ ਸਾਮਾਨ ਦੀ ਅੰਨ੍ਹੀ ਦੌੜ ਚੋਂ ਉਤਾਂਹ ਉੱਠਣ ਅਤੇ ਅਸੀਂ ਸਭ ਇੱਕ ਸੰਯੋਜਤ ਕਲਚਰ ਵਿੱਚ ਰੰਗ-ਬਿਰੰਗੇ ਫੁੱਲਾਂ ਵਾਂਗ ਪਰੁੱਚੀਏ, ਖਿੜੀਏ ਤੇ ਮਹਿਕੀਏ. ਸੰਸਾਰ ਸ਼ਾਂਤੀ, ਖੁਸ਼ਹਾਲੀ ਤੇ ਮਿਤਰਤਾ ਦੀ ਸਿਰਜਣਾ ਵੱਲ ਵਧਣ ਦਾ ਇਹ ਹੀ ਇੱਕੋ ਇੱਕ ਰਾਹ ਹੈ

----

ਬਲਕਾਰ ਸਿੰਘ ਬਾਜਵਾ ਨੇ ਆਪਣੇ ਨਿਬੰਧ ਟੋਰਾਂਟੋ ਚ ਪੰਜਾਬੀ ਭਵਨ ਬਣਾਓਵਿੱਚ ਕੈਨੇਡੀਅਨ ਪੰਜਾਬੀਆਂ ਦੀ ਇੱਕ ਵਿਸ਼ੇਸ਼ ਸਭਿਆਚਾਰਕ ਲੋੜ ਵੱਲ ਵੀ ਧਿਆਨ ਦੁਆਇਆ ਹੈਇਹ ਲੋੜ ਹੈ ਕੈਨੇਡਾ ਵਿੱਚ ਪੰਜਾਬੀ ਭਵਨਾਂ ਦੀ ਉਸਾਰੀਕੈਨੇਡਾ ਦੀਆਂ ਹੋਰਨਾਂ ਕਮਿਊਨਿਟੀਆਂ ਨੇ ਆਪਣੇ ਖੂਬਸੂਰਤ ਸਭਿਆਚਾਰਕ ਕੇਂਦਰਾਂ ਦੀ ਉਸਾਰੀ ਕੀਤੀ ਹੋਈ ਹੈਇਸ ਕੰਮ ਲਈ ਕੈਨੇਡਾ ਸਰਕਾਰ ਵੀ ਮੱਦਦ ਦਿੰਦੀ ਹੈ; ਪਰ ਕੈਨੇਡਾ ਦੇ ਪੰਜਾਬੀ ਇਸ ਸਾਂਝੀ ਲੋੜ ਵੱਲ ਕੋਈ ਵਿਸ਼ੇਸ਼ ਧਿਆਨ ਨਹੀਂ ਦੇ ਰਹੇਕੈਨੇਡਾ ਦੇ ਪੰਜਾਬੀ ਵੱਡੇ ਵੱਡੇ ਗੁਰਦੁਆਰੇ, ਮੰਦਿਰ, ਮਸਜਿਦਾਂ ਅਤੇ ਗਿਰਜਿਆਂ ਦੀ ਉਸਾਰੀ ਕਰਨ ਲਈ ਲੱਖਾਂ ਡਾਲਰ ਖਰਚ ਰਹੇ ਹਨ ਪਰ ਪੰਜਾਬੀ ਸਭਿਆਚਾਰਕ ਕੇਂਦਰ ਜੋ ਕਿ ਸਿੱਖਾਂ, ਹਿੰਦੂਆਂ, ਮੁਸਲਮਾਨਾਂ, ਈਸਾਈਆਂ, ਜੈਨੀਆਂ, ਬੋਧੀਆਂ - ਸਾਰੇ ਪੰਜਾਬੀਆਂ ਲਈ ਸਭਿਆਚਾਰਕ, ਕਲਾਤਮਕ, ਸੰਗੀਤਕ, ਸਮਾਜਿਕ ਇਕੱਤ੍ਰਤਾਵਾਂ ਵਾਸਤੇ ਸਾਂਝੀਆਂ ਥਾਵਾਂ ਹੋਣਗੀਆਂ ਉਨ੍ਹਾਂ ਦੀ ਉਸਾਰੀ ਕਰਨ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾਕੈਨੇਡਾ ਦੇ ਪੰਜਾਬੀਆਂ ਵਿੱਚ ਸਭਿਆਚਾਰਕ ਤੌਰ ਉੱਤੇ ਅਜਿਹੀ ਸਾਂਝੀਵਾਲਤਾ ਦੀ ਚੇਤਨਾ ਅਜੇ ਪੈਦਾ ਨਹੀਂ ਹੋਈਇੱਕ ਅਜਿਹੀ ਚੇਤਨਾ ਜੋ ਕਿ ਪੰਜਾਬੀ ਬੋਲੀ ਬੋਲਣ ਵਾਲੇ ਹਰ ਪੰਜਾਬੀ ਨੂੰ ਇੱਕ ਸਾਂਝੇ ਮੰਚ ਉੱਤੇ ਲਿਆ ਸਕੇਕਿਉਂਕਿ ਗੁਰਦੁਆਰੇ, ਮੰਦਰ, ਮਸੀਤ ਤੇ ਗਿਰਜੇ ਵੱਖ ਵੱਖ ਧਰਮਾਂ ਦੇ ਘਰ ਹੀ ਬਣ ਚੁੱਕੇ ਹਨਕੋਈ ਅਜਿਹੀ ਥਾਂ ਵੀ ਚਾਹੀਦੀ ਹੈ ਜਿੱਥੇ ਸਭ ਆਸਤਕ, ਨਾਸਤਕ ਅਤੇ ਕੱਟੜਤਾ ਵਿੱਚ ਫਸੇ ਧਰਮਾਂ ਦੀਆਂ ਸੌੜੀਆਂ ਵਲਗਣਾਂ ਚੋਂ ਨਿਕਲਕੇ ਪੰਜਾਬੀ ਬਣ ਬੈਠ ਸਕਣ

----

ਕੈਨੇਡਾ ਵਿੱਚ ਨਵੇਂ ਆ ਰਹੇ ਪੰਜਾਬੀਆਂ ਨੂੰ ਇਸ ਗੱਲ ਦਾ ਵੀ ਕੋਈ ਅਹਿਸਾਸ ਨਹੀਂ ਕਿ ਮੁੱਢਲੇ ਪੰਜਾਬੀਆਂ ਨੂੰ ਕੈਨੇਡਾ ਵਿੱਚ ਕਿਹੋ ਜਿਹੇ ਹਾਲਾਤਾਂ ਵਿੱਚ ਵਿਚਰਨਾ ਪਿਆ ਹੈਕਿਸ ਤਰ੍ਹਾਂ ਦੇ ਔਖੇ ਕੰਮ ਕਰਨੇ ਪਏ ਹਨ; ਕਿਸ ਤਰ੍ਹਾਂ ਦੇ ਨਸਲਵਾਦ ਅਤੇ ਵਿਤਕਰੇ ਚੋਂ ਲੰਘਣਾ ਪਿਆ ਹੈਇਨ੍ਹਾਂ ਸਾਲਾਂ ਵਿੱਚ ਪੰਜਾਬੀਆਂ ਨੂੰ ਮਿਲਣ ਵਾਲੇ ਕੰਮ ਨ ਸਿਰਫ ਬਹੁਤ ਔਖੇ ਹੁੰਦੇ ਸਨ; ਬਲਕਿ ਇਨ੍ਹਾਂ ਦੀ ਮਜ਼ਦੂਰੀ ਵੀ ਬਹੁਤ ਘੱਟ ਮਿਲਦੀ ਹੁੰਦੀ ਸੀਰਹਿਣ ਲਈ ਥਾਵਾਂ ਵੀ ਹੁਣ ਵਰਗੇ ਵੱਡੇ ਵੱਡੇ ਘਰ ਨਹੀਂ ਹੁੰਦੇ ਸਨ - ਬਲਕਿ ਲੱਕੜ ਦੀਆਂ ਬਣੀਆਂ ਕੈਬਨਾਂ ਵਿੱਚ ਕੈਦੀਆਂ ਵਾਂਗ ਰਹਿਣਾ ਪੈਂਦਾ ਸੀਅਜਿਹੀਆਂ ਹਾਲਤਾਂ ਦੀ ਇੱਕ ਝਲਕ ਬਲਕਾਰ ਸਿੰਘ ਬਾਜਵਾ ਨੇ ਆਪਣੇ ਨਿਬੰਧ ਅਲਬਰਟਾ ਦੀ ਸੈਰਵਿੱਚ ਕੁਝ ਇਸ ਤਰ੍ਹਾਂ ਪੇਸ਼ ਕੀਤੀ ਹੈ:

“...ਸ਼ੁਰੂ ਸ਼ੁਰੂ ਵਿੱਚ ਵੇਤਨ ਬਹੁਤ ਘੱਟ ਹੁੰਦੇ ਸਨਬਹੁਤੇ ਘੰਟੇ ਕੰਮ ਕਰਨਾ ਪੈਂਦਾ ਸੀਜਦੋਂ ਥੱਕਿਆਂ ਟੁੱਟਿਆਂ ਨੇ ਆਪਣੀ ਰਿਹਾਇਸ਼ ਤੇ ਆਉਣਾ ਤਾਂ ਰੋਟੀ ਬਨਾਉਣ ਜੋਗੀ ਹਿੰਮਤ ਨਹੀਂ ਸੀ ਹੁੰਦੀਕਈ ਪਸ਼ੂਆਂ ਵਾਲੀ ਖੁਰਾਕ ਖਾ ਕੇ ਹੀ ਗੁਜ਼ਾਰਾ ਕਰ ਸੌਂ ਜਾਂਦੇਕੋਲੇ ਦੀਆਂ ਖਾਣਾਂ ਵਿੱਚ ਕੰਮ ਬਹੁਤ ਸਖਤੀ ਨਾਲ ਲਿਆ ਜਾਂਦਾ ਸੀਕਾਮੇ ਦੇ ਮੱਥੇ ਤੇ ਹੱਥ ਲਾ ਕੇ ਵੇਖਿਆ ਜਾਂਦਾ ਸੀ, ਜਿਸ ਕਾਮੇ ਦੇ ਮੱਥੇ ਤੇ ਪਸੀਨਾ ਨਹੀਂ ਸੀ ਹੁੰਦਾ ਉਸਨੂੰ ਸ਼ੰਟ (ਫਾਇਰ) ਕਰਕੇ ਭਾਵ ਬਰਤਰਫ਼ ਕਰ ਘਰ ਭੇਜ ਦਿੱਤਾ ਜਾਂਦਾ ਸੀਬਹੁਤ ਸਖਤੀ ਨਾਲ ਕੰਮ ਲਿਆ ਜਾਂਦਾ ਸੀਕੰਮ ਪਿਛੋਂ ਘਰ ਜਾਣ ਜੋਗੇ ਵੀ ਨਹੀਂ ਸਨ ਰਹਿੰਦੇ

----

ਰੰਗ ਕੈਨੇਡਾ ਦੇਪੁਸਤਕ ਵਿੱਚ ਬਲਕਾਰ ਸਿੰਘ ਬਾਜਵਾ ਨੇ ਕੈਨੇਡਾ ਦੇ ਪੰਜਾਬੀਆਂ ਦੀ ਜ਼ਿੰਦਗੀ ਦੇ ਅਨੇਕਾਂ ਰੰਗ ਵਿਖਾਏ ਹਨਇਨ੍ਹਾਂ ਰੰਗਾਂ ਵਿੱਚ ਉਸਨੇ ਆਪਣੀ ਨਿੱਜੀ ਜ਼ਿੰਦਗੀ ਦੇ ਵੀ ਅਨੇਕਾਂ ਰੰਗ ਸ਼ਾਮਿਲ ਕੀਤੇ ਹਨ; ਜੋ ਉਸਨੂੰ ਕੈਨੇਡਾ ਆ ਕੇ ਦੇਖਣੇ ਪਏਉਹ ਇਸ ਗੱਲ ਦਾ ਅਹਿਸਾਸ ਜਗਾਂਦਾ ਹੈ ਕਿ ਇਸ ਗੱਲ ਦਾ ਲੋਕ ਆਪ ਹੀ ਅੰਦਾਜ਼ਾ ਲਗਾ ਸਕਦੇ ਹਨ ਕਿ ਕੈਨੇਡਾ ਆਉਣ ਵਾਲੇ ਸਾਧਾਰਨ ਲੋਕਾਂ ਨੂੰ ਕਿਹੋ ਜਿਹੀਆਂ ਮੁਸ਼ਕਿਲ ਹਾਲਤਾਂ ਵਿੱਚੋਂ ਲੰਘਣਾ ਪੈਂਦਾ ਹੋਵੇਗਾ? ਜਦੋਂ ਕਿ ਉਸਨੂੰ ਆਪ ਇੰਡੀਆ ਵਿੱਚ ਕਾਲਿਜ ਦੇ ਪ੍ਰਿੰਸੀਪਲ ਹੋਣ ਦਾ ਏਨੇ ਸਾਲਾਂ ਦਾ ਪ੍ਰਬੰਧਕੀ ਤਜਰਬਾ ਹੋਣ ਦੇ ਬਾਵਜੂਦ ਵੀ ਕੈਨੇਡਾ ਵਿੱਚ ਆ ਕੇ ਕਿਸੀ ਛੋਟੀ ਮੋਟੀ ਨੌਕਰੀ ਲਈ ਵੀ ਥਾਂ ਥਾਂ ਭਟਕਣਾ ਪਿਆ ਸੀ

----

ਬਲਕਾਰ ਸਿੰਘ ਬਾਜਵਾ ਨੇ ਰੰਗ ਕੈਨੇਡਾ ਦੇਪੁਸਤਕ ਵਾਰਤਕ ਵਿੱਚ ਪ੍ਰਕਾਸ਼ਿਤ ਕਰਕੇ ਕੈਨੇਡਾ ਦੇ ਪੰਜਾਬੀ ਸਾਹਿਤ ਵਿੱਚ ਨਿਰਸੰਦੇਹ ਜ਼ਿਕਰਯੋਗ ਵਾਧਾ ਕੀਤਾ ਹੈਇਹ ਪੁਸਤਕ ਕੈਨੇਡਾ ਦੇ ਪੰਜਾਬੀਆਂ ਦੀ ਸਭਿਆਚਾਰਕ, ਸਮਾਜਿਕ ਅਤੇ ਧਾਰਮਿਕ ਜ਼ਿੰਦਗੀ ਬਾਰੇ ਅਨੇਕਾਂ ਪਹਿਲੂਆਂ ਤੋਂ ਵੱਡਮੁੱਲੀ ਜਾਣਕਾਰੀ ਦਿੰਦੀ ਹੈਇਸ ਪੁਸਤਕ ਦਾ ਪੰਜਾਬੀ ਪਾਠਕਾਂ ਵੱਲੋਂ ਸੁਆਗਤ ਕਰਨਾ ਬਣਦਾ ਹੈ


No comments: