ਤੁਹਾਡੇ ਧਿਆਨ ਹਿੱਤ: ਜ਼ਰੂਰੀ ਸੂਚਨਾ

ਤੁਹਾਡੇ ਧਿਆਨ ਹਿੱਤ: ਜ਼ਰੂਰੀ ਸੂਚਨਾ
ਕੈਨੇਡਾ ਦੇ 57 ਪੰਜਾਬੀ ਲੇਖਕਾਂ ਦੀਆਂ ਪੁਸਤਕਾਂ ਬਾਰੇ ਸਮੀਖਿਆ ਦੀ ਕਿਤਾਬ 'ਕੈਨੇਡੀਅਨ ਪੰਜਾਬੀ ਸਾਹਿਤ' ਨੂੰ ਖ਼ਰੀਦਣ ਲਈ ਬਲੌਗ 'ਤੇ ਦਿੱਤੇ ਐਡਰੈਸ 'ਤੇ ਈਮੇਲ ਕਰੋ। ਸ਼ੁਕਰੀਆ।

ਤੁਹਾਡੇ ਧਿਆਨ ਹਿੱਤ - ਜ਼ਰੂਰੀ ਸੂਚਨਾ

ਸੂਚਨਾ: ਪ੍ਰਕਾਸ਼ਕ ਦੀ ਤਲਾਸ਼ :

ਆਪਣੀ ਹੁਣੇ ਇੰਡੀਆ ਵਿੱਚ ਪ੍ਰਕਾਸ਼ਿਤ ਹੋਈ ਪੁਸਤਕ ‘ਕੈਨੇਡੀਅਨ ਪੰਜਾਬੀ ਸਾਹਿਤ (ਸਮੀਖਿਆ)’ ਨੂੰ ਮੈਂ ਅੰਗਰੇਜ਼ੀ ਵਿੱਚ ਅਨੁਵਾਦ ਕਰਕੇ ਕੈਨੇਡਾ ਵਿੱਚ ‘‘Canadian Punjabi Literature (Commentary)’’ ਨਾਮ ਦੀ ਪੁਸਤਕ ਦੇ ਰੂਪ ਵਿੱਚ ਪ੍ਰਕਾਸ਼ਿਤ ਕਰਨਾ ਚਾਹੁੰਦਾ ਹਾਂ। ਮੈਂ ਕਿਸੀ ਵਧੀਆ ਕੈਨੇਡੀਅਨ ਪ੍ਰਕਾਸ਼ਕ ਦੀ ਤਲਾਸ਼ ਕਰ ਰਿਹਾ ਹਾਂ। ਜੇਕਰ ਤੁਸੀਂ ਕਿਸੀ ਅਜਿਹੇ ਵਧੀਆ ਕੈਨੇਡੀਅਨ ਪ੍ਰਕਾਸ਼ਕ ਦਾ ਨਾਮ ਜਾਣਦੇ ਹੋ ਜੋ ਮੇਰੀ ਪੁਸਤਕ ਪ੍ਰਕਾਸ਼ਿਤ ਕਰ ਸਕਦਾ ਹੋਵੇ ਤਾਂ ਮੈਂ ਉਸ ਪ੍ਰਕਾਸ਼ਕ ਦਾ ਨਾਮ ਜਾਨਣਾ ਚਾਹਾਂਗਾ।

Sukhinder

Editor: SANVAD

Box 67089, 2300 Yonge St.

Toronto ON M4P 1E0

Tel. (416) 858-7077

Email: poet_sukhinder@hotmail.com

http://www.canadianpunjabiliterature.blogspot.com/



Tuesday, July 27, 2010

ਵਰਿਆਮ ਸਿੰਘ ਸੰਧੂ - ਕੈਨੇਡੀਅਨ ਪੰਜਾਬੀ ਸਾਹਿਤ’- ਪਹਿਲੀ ਆਲੋਚਨਾ-ਪੁਸਤਕ - ਲੇਖ

ਕੈਨੇਡੀਅਨ ਪੰਜਾਬੀ ਸਾਹਿਤ’- ਪਹਿਲੀ ਆਲੋਚਨਾ-ਪੁਸਤਕ

ਲੇਖ

ਸੁਖਿੰਦਰ ਬਹੁ-ਵਿਧਾਈ ਲੇਖਕ ਹੈ ਭਾਵੇਂ ਉਸਨੂੰ ਮੁੱਖ ਤੌਰ ਤੇ ਕਵੀ ਵਜੋਂ ਹੀ ਜਾਣਿਆ ਜਾਂਦਾ ਹੈਲਗਭਗ ਦਸ ਕਾਵਿ ਸੰਗ੍ਰਹਿ ਰਚਣ ਵਾਲੇ ਸੁਖਿੰਦਰ ਨੇ ਵਿਗਿਆਨ ਸੰਬੰਧੀ ਵੀ ਤਿੰਨ ਪੁਸਤਕਾਂ ਲਿਖੀਆਂ ਹਨ, ਇੱਕ ਪੁਸਤਕ ਬਾਲ ਸਾਹਿਤ ਨਾਲ ਵੀ ਸੰਬੰਧਿਤ ਹੈਅੰਗਰੇਜ਼ੀ ਵਿਚ ਵੀ ਕਵਿਤਾਵਾਂ ਲਿਖੀਆਂ ਹਨਕਵਿਤਾ ਦੀ ਇਕ ਪੁਸਤਕ ਸੰਪਾਦਤ ਕਰਨ ਤੋਂ ਇਲਾਵਾ ਸਾਹਿਤਕ ਮੈਗ਼ਜ਼ੀਨ ਸੰਵਾਦਦੀ ਸੰਪਾਦਨਾ ਵੀ ਕਰ ਰਿਹਾ ਹੈਕਨੇਡਾ ਵਿਚ ਰਚੇ ਜਾ ਰਹੇ ਪੰਜਾਬੀ ਸਾਹਿਤ ਬਾਰੇ ਸਮੇਂ ਸਮੇਂ ਉਸਦੇ ਆਲੋਚਨਾਤਮਕ ਲੇਖ ਵੀ ਅਖ਼ਬਾਰਾਂ/ਮੈਗ਼ਜ਼ੀਨਾਂ ਵਿਚ ਵੇਖਣ/ਪੜ੍ਹਨ ਨੂੰ ਮਿਲਦੇ ਰਹਿੰਦੇ ਹਨਹੱਥਲੀ ਪੁਸਤਕ ਕੈਨੀਡਅਨ ਪੰਜਾਬੀ ਸਾਹਿਤਉਸਦੇ ਉਹਨਾਂ ਆਲੋਚਨਾਤਮਕ ਨਿਬੰਧਾਂ ਦਾ ਹੀ ਸੰਕਲਨ ਹੈਇਸ ਪੁਸਤਕ ਵਿਚ ਉਸਨੇ ਕਨੇਡਾ ਦੇ ਵਿਭਿੰਨ ਭੁਗੋਲਿਕ ਖਿੱਤਿਆਂ ਵਿਚ ਵੱਸਦੇ 57 ਪੰਜਾਬੀ ਲੇਖਕਾਂ ਦੀਆਂ ਚਰਚਿਤ ਪੁਸਤਕਾਂ ਨੂੰ ਅਧਿਐਨ ਦਾ ਵਿਸ਼ਾ ਬਣਾਇਆ ਹੈਇਹਨਾਂ ਵਿਚੋਂ 34 ਸ਼ਾਇਰ, ਅੱਠ ਕਹਾਣੀਕਾਰ, ਅੱਠ ਹੀ ਵਾਰਤਕ ਲੇਖਕ ਤੇ ਛੇ ਨਾਵਲਕਾਰ ਹਨਇੱਕ ਨਾਟਕਕਾਰ ਨੂੰ ਵੀ ਚਰਚਾ ਦਾ ਵਿਸ਼ਾ ਬਣਾਇਆ ਗਿਆ ਹੈਇਹਨਾਂ ਵਿਚੋਂ ਕੁਝ ਪੁਸਤਕਾਂ ਸੰਪਾਦਤ ਵੀ ਕੀਤੀਆਂ ਹੋਈਆਂ ਹਨਉਦਾਹਰਣ ਵਜੋਂ ਹਰਜੀਤ ਦੌਧਰੀਆ ਵੱਲੋਂ ਸੰਪਾਦਿਤ ਵਾਰਤਕ ਦੀ ਪੁਸਤਕ ਦਰਸ਼ਨਉਸਦੀ ਆਪਣੀ ਰਚਨਾ ਨਹੀਂ ਸਗੋਂ ਦਰਸ਼ਨ ਸਿੰਘ ਕਨੇਡੀਅਨ ਦੇ ਜੀਵਨ ਸਮਾਚਾਰਾਂ ਨੂੰ ਬਿਆਨਦੇ ਵਿਭਿੰਨ ਲੇਖਕਾਂ ਦੇ ਜੀਵਨੀ ਜਾਂ ਰੇਖਾ-ਚਿਤਰ ਨੁਮਾ ਲੇਖਾਂ ਦਾ ਸੰਗ੍ਰਹਿ ਹੈਇੰਝ ਹੀ ਕਸ਼ਮੀਰਾ ਸਿੰਘ ਚਮਨ ਦਾ ਗ਼ਜ਼ਲ-ਸੰਗ੍ਰਹਿ ਸ਼ਮਸ਼ੇਰ ਸਿੰਘ ਸੰਧੂ ਦੁਆਰਾ ਸੰਪਾਦਿਤ ਕੀਤਾ ਹੋਇਆ ਹੈ ਤੇ ਬਲਬੀਰ ਮੋਮੀ ਨੇ ਆਪਣੀਆਂ ਲਿਖਤਾਂ ਵਿਚੋਂ ਕਹਾਣੀਆਂ, ਨਿਬੰਧ, ਰੇਖਾ-ਚਿਤਰ ਤੇ ਵਿਅੰਗ ਚੁਣ ਕੇ ਆਪ ਹੀ ਵਿਚਾਰ-ਅਧੀਨ ਪੁਸਤਕ ਦਾ ਸੰਪਾਦਨ ਕੀਤਾ ਹੈਬਲਬੀਰ ਮੋਮੀ ਦੀ ਪੁਸਤਕ ਤੋਂ ਇਹ ਗੱਲ ਸਾਬਤ ਵੀ ਹੁੰਦੀ ਹੈ ਤੇ ਇਹ ਗੱਲ ਅਸੀਂ ਵੀ ਭਲੀ-ਭਾਂਤ ਜਾਣਦੇ ਹਾਂ ਕਿ ਇਹਨਾਂ ਚਰਚਾ-ਅਧੀਨ ਲੇਖਕਾਂ ਵਿਚੋਂ ਬਹੁਤ ਸਾਰੇ ਲੇਖਕ ਬਹੁ-ਵਿਧਾਈ ਲੇਖਕ ਵੀ ਹਨਉਹ ਇੱਕੋ ਵੇਲੇ ਵੱਖ ਵੱਖ ਵਿਧਾਵਾਂ ਵਿਚ ਲਿਖ ਰਹੇ ਹਨਪਰ ਲੇਖਕ ਨੇ ਉਹਨਾਂ ਦੇ ਕਿਸੇ ਇਕ ਰੂਪ ਨੂੰ ਹੀ ਪੇਸ਼ ਕੀਤਾ ਹੈਪੁਸਤਕ ਦੀ ਆਪਣੀ ਨੌਈਅਤ ਮੁਤਾਬਕ ਰਹਣੁ ਕਿਥਾਊ ਨਾਹਿਦੇ ਲੇਖਕ ਸੁਖਪਾਲ ਨੂੰ ਇੱਕੋ ਵੇਲੇ ਕਵੀ ਤੇ ਵਾਰਤਾਕਾਰ ਵਜੋਂ ਜਾਣਿਆ ਗਿਆ ਹੈਇਹ ਵੀ ਜ਼ਰੂਰੀ ਨਹੀਂ ਕਿ ਲੇਖਕ ਦੀ ਜਿਹੜੀ ਵਿਧਾ ਦੀ ਪੁਸਤਕ ਚਰਚਾ ਅਧੀਨ ਹੈ, ਉਹ ਲੇਖਕ ਉਸ ਵਿਧਾ ਵਿਚ ਹੀ ਵਿਸ਼ੇਸ਼ਗ ਹੋਵੇ; ਸਗੋਂ ਕਈ ਸੂਰਤਾਂ ਵਿਚ ਤਾਂ ਸੰਬੰਧਿਤ ਲੇਖਕ ਜਾਣਿਆਂ ਤਾਂ ਕਿਸੇ ਹੋਰ ਵਿਧਾ ਦੇ ਲੇਖਕ ਵਜੋਂ ਜਾਂਦਾ ਹੈ ਪਰ ਏਥੇ ਉਸਦੀ ਅਜਿਹੀ ਵਿਧਾ ਵਾਲੀ ਪੁਸਤਕ ਨੂੰ ਸ਼ਾਮਿਲ ਕੀਤਾ ਗਿਆ ਹੈ, ਜਿਹੜੀ ਵਿਧਾ ਕਿ ਸੰਬੰਧਿਤ ਲੇਖਕ ਦਾ ਪਹਿਲਾ ਪਿਆਰਨਹੀਂਮਸਲਨ: ਸਾਧੂ ਬਿਨਿੰਗ ਨੂੰ ਸਾਹਿਤਕ ਹਲਕਿਆਂ ਵਿਚ ਬਹੁਤਾ ਕਹਾਣੀਕਾਰ ਵਜੋਂ ਹੀ ਜਾਣਿਆਂ ਜਾਂਦਾ ਹੈ ਪਰ ਸੁਖਿੰਦਰ ਨੇ ਏਥੇ ਉਸਦਾ ਕਵੀ ਵਾਲਾ ਰੂਪ ਪੇਸ਼ ਕੀਤਾ ਹੈਇਸ ਪੱਖੋਂ ਵੀ ਇਹ ਚੰਗੀ ਗੱਲ ਹੈ ਕਿਉਂਕਿ ਇਸਤਰ੍ਹਾਂ ਕਿਸੇ ਵੱਖਰੀ ਵਿਧਾਵਿਚ ਕੀਤੇ ਲੇਖਕ ਦੇ ਯਤਨਾਂ ਨੂੰ ਸਰਾਹ ਕੇ ਉਸਦਾ ਉਸ ਸੰਬੰਧਿਤ ਵਿਧਾ ਨਾਲ ਪੱਕਾ ਤੇ ਗੂੜ੍ਹਾ ਨਾਤਾ ਜੋੜਨ ਵਿਚ ਸਹਾਇਤਾ ਮਿਲ ਸਕਦੀ ਹੈ

------

ਸੁਖਿੰਦਰ ਦੇ ਆਪਣੇ ਕਹਿਣ ਮੁਤਾਬਕ ਕਨੇਡਾ ਵਿਚ ਦੋ ਸੌ ਦੇ ਲਗਭਗ ਪੰਜਾਬੀ ਲੇਖਕ ਕਾਰਜਸ਼ੀਲ ਹਨਉਸਨੇ ਇਹਨਾਂ ਵਿਚੋਂ 57 ਲੇਖਕਾਂ ਦੀ ਚੋਣ ਕੀਤੀ ਹੈਇਹਨਾਂ ਵਿਚੋਂ ਬਹੁਤ ਸਾਰੇ ਅਜਿਹੇ ਨਾਂ ਵੀ ਹਨ ਜਿਨ੍ਹਾਂ ਦਾ ਪੰਜਾਬੀ ਸਾਹਿਤ ਦੀ ਮੁਖਧਾਰਾ ਵਿਚ ਵੀ ਚੰਗਾ ਨਾਂ-ਥਾਂ ਹੈਇਹਨਾਂ ਵਿਚੋਂ ਸ਼ਾਇਰ ਗੁਰਚਰਨ ਰਾਮਪੁਰੀ, ਸੁਖਮਿੰਦਰ ਰਾਮਪੁਰੀ; ਕਹਾਣੀਕਾਰ ਜਰਨੈਲ ਸਿੰਘ, ਵਾਰਤਕ-ਲੇਖਕ ਸੁਰਜਨ ਜ਼ੀਰਵੀ, ਬਹੁਵਿਧਾਈ ਲੇਖਕ ਰਵਿੰਦਰ ਰਵੀ ਤੇ ਬਲਬੀਰ ਸਿੰਘ ਮੋਮੀ ਅਤੇ ਨਿਸਬਤਨ ਨਵੇਂ ਪਰ ਚੰਗੇ ਲੇਖਕ ਸੁਖਪਾਲ, ਕੁਲਜੀਤ ਮਾਨ ਤੇ ਇੰਝ ਹੀ ਕੁਝ ਹੋਰ ਲੇਖਕ ਪੰਜਾਬੀ ਸਾਹਿਤ ਦੀ ਮੁੱਖਧਾਰਾ ਵਿਚ ਵੀ ਆਦਰਯੋਗ ਥਾਂ ਰੱਖਦੇ ਹਨਸੁਖਿੰਦਰ ਨੇ ਕੁਝ ਘੱਟ ਚਰਚਿਤ ਚਿਹਰਿਆਂ ਨਾਲ ਵੀ ਸਾਡੀ ਜਾਣ-ਪਛਾਣ ਕਰਵਾਈ ਹੈਚੋਣ ਦਾ ਆਧਾਰ ਉਸਦਾ ਨਿੱਜੀ ਹੈਉਸਨੇ ਬਹੁਤ ਸਾਰੇ ਉਹਨਾਂ ਚਰਚਿਤ ਕਨੇਡੀਅਨ ਲੇਖਕਾਂ ਨੂੰ ਇਸ ਵਿਚ ਸ਼ਾਮਿਲ ਨਹੀਂ ਕੀਤਾ ਜਿਹੜੇ ਕਨੇਡੀਅਨ ਪੰਜਾਬੀ ਸਾਹਿਤ ਦੇ ਜਾਣੇ ਪਛਾਣੇ ਨਾਂ ਹਨਇਹਨਾਂ ਵਿਚ ਅਮਨਪਾਲ ਸਾਰਾ, ਨਵਤੇਜ ਭਾਰਤੀ, ਅਜਮੇਰ ਰੋਡੇ, ਇਕਬਾਲ ਰਾਮੂਵਾਲੀਆ ਤੇ ਅਸਲੋਂ ਨਵਿਆਂ ਵਿਚੋਂ ਬਹੁਚਰਚਿਤ ਕਥਾਕਾਰ ਹਰਪ੍ਰੀਤ ਸੇਖਾ ਦੇ ਨਾਂ ਸ਼ਾਮਲ ਕੀਤੇ ਜਾ ਸਕਦੇ ਹਨਸੁਖਿੰਦਰ ਆਪਣੀ ਚੋਣ ਨੂੰ ਨਿਆਂ ਸੰਗਤ ਠਹਿਰਾਉਂਦਾ ਹੋਇਆ ਆਖਦਾ ਹੈ, “ਇਹਨਾਂ ਲੇਖਕਾਂ ਦੀ ਚੋਣ ਕਰਨ ਵੇਲੇ ਇਸ ਗੱਲ ਦਾ ਵੀ ਧਿਆਨ ਰੱਖਿਆ ਗਿਆ ਕਿ ਇਹ ਪੁਸਤਕ ਮਹਿਜ਼ ਉਹਨਾਂ ਲੇਖਕਾਂ ਬਾਰੇ ਹੀ ਨਾ ਬਣ ਜਾਵੇ ਜਿਹੜੇ ਕਿ ਪਹਿਲਾਂ ਹੀ ਚਰਚਿਤ ਹਨ, ਇਸ ਲਈ ਇਸ ਪੁਸਤਕ ਵਿਚ ਕੁਝ ਉਹ ਲੇਖਕ ਵੀ ਸ਼ਾਮਲ ਕੀਤੇ ਗਏ ਹਨ, ਜੋ ਕਿ ਅਜੇ ਪਾਠਕਾਂ ਦਾ ਧਿਆਨ ਨਹੀਂ ਖਿੱਚ ਸਕੇਇਸੇਤਰ੍ਹਾਂ ਕੁਝ ਬਿਲਕੁਲ ਹੀ ਨਵੇਂ ਲੇਖਕਾਂ ਨੂੰ ਉਤਸ਼ਾਹ ਦੇਣ ਲਈ ਇਸ ਪੁਸਤਕ ਵਿਚ ਸ਼ਾਮਿਲ ਕੀਤਾ ਗਿਆ ਹੈ

-----

ਉਸਦੀ ਚੋਣ ਦੇ ਤਰਕ ਨੂੰ ਆਦਰ ਦਿੰਦਿਆਂ ਹੋਇਆਂ ਵੀ ਸਾਡਾ ਮੱਤ ਹੈ ਕਿ ਜੇ ਕੁਝ ਹੋਰ ਜ਼ਿਕਰਯੋਗ ਲੇਖਕ ਇਸ ਪੁਸਤਕ ਵਿਚ ਸ਼ਾਮਲ ਕਰ ਲਏ ਜਾਂਦੇ ਤਾਂ ਪੁਸਤਕ ਹੋਰ ਵੀ ਵੱਡਾ ਸਾਹਿਤਕ ਮੁੱਲ ਇਖ਼ਤਿਆਰ ਕਰ ਸਕਦੀ ਸੀਪਰ ਉਹਨਾਂ ਲੇਖਿਕਾ ਦੀ ਗ਼ੈਰ-ਸ਼ਮੂਲੀਅਤ ਨਾਲ ਇਸ ਪੁਸਤਕ ਦਾ ਮਹੱਤਵ ਤੇ ਮੁੱਲ ਘਟ ਗਿਆ ਹੋਵੇ ਅਜਿਹੀ ਗੱਲ ਵੀ ਬਿਲਕੁਲ ਨਹੀਂਸਗੋਂ ਸਾਨੂੰ ਸੁਖਿੰਦਰ ਨੂੰ ਦਾਦ ਦੇਣੀ ਬਣਦੀ ਹੈ ਕਿ ਉਸਨੇ ਪਹਿਲੀ ਵਾਰ ਇਸ ਪੁਸਤਕ ਦੇ ਮਾਧਿਅਮ ਰਾਹੀਂ ਕਨੇਡੀਅਨ ਪੰਜਾਬੀ ਸਾਹਿਤ ਤੇ ਸਾਡੀ ਸੰਗਠਿਤ ਤੇ ਸਮੁੱਚੀ ਝਾਤ ਪੁਆਈ ਹੈਇਸ ਰਾਹੀਂ ਸਾਨੂੰ ਪਹਿਲੀ ਵਾਰ ਏਨੇ ਵੱਡੇ ਪੱਧਰ ਤੇ ਜਾਣਕਾਰੀ ਮਿਲੀ ਹੈ ਕਿ ਕਨੇਡਾ ਵਿਚ ਵੱਖ ਵੱਖ ਵਿਧਾਵਾਂ ਵਿਚ ਕਿੰਨੇ ਤੇ ਕਿਹੋ ਜਿਹੇ ਲੇਖਕ ਇਕ ਟੀਮ ਵਜੋਂ ਕਾਰਜਸ਼ੀਲ ਹੋ ਕੇ ਕਨੇਡੀਅਨ ਪੰਜਾਬੀ ਸਾਹਿਤ ਦਾ ਮੂੰਹ-ਮੱਥਾ ਬਣਾਉਣ ਤੇ ਸਵਾਰਨ ਵਿਚ ਜੁੱਟੇ ਹੋਏ ਹਨਵੱਖ ਵੱਖ ਵਿਧਾਵਾਂ ਦੇ ਚੁਨਿੰਦਾ ਤੇ ਚੰਗੇ ਲੇਖਕਾਂ ਨੂੰ ਚਰਚਾ ਅਧੀਨ ਲਿਆ ਕੇ ਸੁਖਿੰਦਰ ਨੇ ਵਿਭਿੰਨ ਵਿਧਾਵਾਂ ਵਿਚ ਹੋ ਰਹੇ ਕੰਮ ਨੂੰ ਰੌਸ਼ਨੀ ਵਿਚ ਲਿਆਂਦਾ ਹੈਕਿਸੇ ਕੱਥ ਜਾਂ ਵੱਥ ਦੇ ਸਮੁੱਚ ਨੂੰ ਜਾਨਣ ਤੇ ਪਛਾਨਣ ਲਈ ਅਕਸਰ ਉਸਦੇ ਚੋਣਵੇਂ ਅੰਸ਼ਾਂ ਨੂੰ ਦੇਗ਼ ਚੋਂ ਦਾਣਾ ਟੋਹਣਵਾਂਗ ਪੇਸ਼ ਕੀਤਾ ਜਾਂਦਾ ਹੈ ਪਰ ਸੁਖਿੰਦਰ ਨੇ ਤਾਂ ਇੱਕ ਚੌਥਾਈ ਪੱਕੀ ਪਕਾਈ ਦੇਗ਼ਸਾਡੇ ਸਾਹਮਣੇ ਲਿਆ ਰੱਖੀ ਹੈ, ਇਹ ਕੋਈ ਛੋਟੀ ਗੱਲ ਨਹੀਂਇਸਤੋਂ ਪਹਿਲਾਂ ਕਨੇਡੀਅਨ ਪੰਜਾਬੀ ਸਾਹਿਤ ਦੇ ਇਤਿਹਾਸ ਵਿਚ ਅਜਿਹੀ ਘਟਨਾ ਨਹੀਂ ਵਾਪਰੀ ਕਿ ਕਨੇਡੀਅਨ ਪੰਜਾਬੀ ਸਾਹਿਤ ਦਾ ਅਜਿਹਾ ਸੰਗਠਿਤ ਬਿੰਬ ਪ੍ਰਸਤੁਤ ਹੋਇਆ ਹੋਵੇਇਹ ਕਨੇਡੀਅਨ ਪੰਜਾਬੀ ਆਲੋਚਨਾ ਦੀ ਪਹਿਲੀ ਪੁਸਤਕ ਹੈਇਸ ਕਰਕੇ ਇਹ ਪੰਜਾਬੀ ਸਾਹਿਤ ਦੇ ਇਤਿਹਾਸ ਵਿਚ ਆਮ ਕਰਕੇ ਤੇ ਕਨੇਡੀਅਨ ਪੰਜਾਬੀ ਸਾਹਿਤ ਦੇ ਇਤਿਹਾਸ ਵਿਚ ਖ਼ਾਸ ਕਰਕੇ ਇੱਕ ਮਹੱਤਵਪੂਰਨ ਸਾਹਿਤਕ ਘਟਨਾ ਵਜੋਂ ਯਾਦ ਰੱਖੀ ਜਾਵੇਗੀ

------

ਇਸ ਆਲੋਚਨਾ ਪੁਸਤਕ ਦਾ ਇਸ ਪੱਖੋਂ ਵੀ ਇਤਿਹਾਸਕ ਮਹੱਤਵ ਹੈ ਕਿ ਇਸਨੇ ਮੁੱਖਧਾਰਾ ਦੀ ਪੰਜਾਬੀ ਆਲੋਚਨਾ ਦੇ ਸਾਮਰਾਜ ਦੀ ਜਕੜ ਨੂੰ ਪਹਿਲੀ ਵਾਰ ਤੋੜਿਆ ਹੈਜਿੱਥੇ ਵੀ ਤੇ ਜਿਸ ਵਿਧਾ ਵਿਚ ਵੀ ਕੋਈ ਸਾਹਿਤ ਰਚਿਆ ਜਾ ਰਿਹਾ ਹੋਵੇ ਤਾਂ ਉਸਦੀ ਪਹਿਲੀ ਲੋੜ ਓਥੇ ਤੇ ਓਸ ਵਿਧਾ ਵਿਚ ਆਪਣੇ ਆਲੋਚਕ ਵੀ ਪੈਦਾ ਕਰਨ ਦੀ ਹੁੰਦੀ ਹੈਇਹ ਵਾਜਬ ਨਹੀਂ ਕਿ ਕੋਈ ਲੇਖਕ ਸਾਹਿਤ ਤਾਂ ਕਨੇਡਾ ਵਿਚ ਲਿਖੇ ਤੇ ਉਸਦਾ ਮੁਲਾਂਕਣ ਤੇ ਵਿਸ਼ਲੇਸ਼ਣ ਕਰਨ/ਕਰਾਉਣ ਲਈ ਭਾਰਤ/ਪੰਜਾਬ ਦੇ ਆਲੋਚਕਾਂ ਦੇ ਮੂੰਹ ਵੱਲ ਵੇਖੇ ਜਾਂ ਉਹਨਾਂ ਦੇ ਤਰਲੇ ਲਵੇ; ਉਹਨਾਂ ਕੋਲ ਓਥੇ ਜਾਵੇ ਤੇ ਉਹਨਾਂ ਦੀ ਸੇਵਾ ਕਰੇ ਤੇ ਜਾਂ ਉਹਨਾਂ ਨੂੰ ਆਪਣੇ ਖ਼ਰਚੇ ਤੇ ਬਾਹਰਸਦਵਾਏ ਤੇ ਆਪਣੀ ਚਰਚਾ ਕਰਵਾਏ ਤੇ ਉਸਦੀ ਪ੍ਰਾਹੁਣਚਾਰੀ ਦਾ ਜ਼ਿੰਮਾ ਵੀ ਲਵੇਇਹ ਬਿਲਕੁਲ ਉਸਤਰ੍ਹਾਂ ਹੀ ਹੈ ਜਿਵੇਂ ਇਰਾਕ, ਅਫ਼ਗਾਨਸਿਤਾਨ ਜਾਂ ਹੋਰ ਮੁਲਕਾਂ ਵਿਚ ਜਾ ਕੇ ਅਮਰੀਕਾ ਦੱਸੇ ਕਿ ਓਥੇ ਕਿਹੋ ਜਿਹਾ ਪਰਬੰਧ ਹੈ ਤੇ ਕਿਹੋ ਜਿਹਾ ਉਹ ਖ਼ੁਦ ਹੋਣਾ ਤੇ ਵੇਖਣਾ ਚਾਹੁੰਦਾ ਹੈਏਸੇ ਕਰਕੇ ਮੈਂ ਇਸਨੂੰ ਆਲੋਚਨਾ ਦਾ ਸਾਮਰਾਜਆਖਦਾ ਹਾਂਸੁਖਿੰਦਰ ਨੇ ਪਹਿਲੀ ਵਾਰ ਦਖ਼ਲ ਦੇ ਕੇ ਇਸ ਸਾਮਰਾਜ ਵਿਚ ਮਘੋਰਾ ਕਰ ਦਿੱਤਾ ਹੈਉਂਝ ਵੀ ਕਿਸੇ ਵਿਸ਼ੇਸ਼ ਭੁਗੋਲਿਕ ਖਿੱਤੇ ਵਿਚ ਰਚੇ ਜਾਂਦੇ ਸਾਹਿਤ ਦਾ ਮੁਲਾਂਕਣ ਤੇ ਵਿਸ਼ਲੇਸ਼ਣ ਕਰਨ ਲਈ ਆਪਣੇ ਆਲੋਚਕਦੀ ਲੋੜ ਇਸ ਕਰਕੇ ਵੀ ਹੁੰਦੀ ਹੈ ਕਿ ਉਹ ਆਪਣਾ ਆਲੋਚਕਹੀ ਉਸ ਖਿੱਤੇ ਦੇ ਜੀਵਨ ਤੇ ਸਮੱਸਿਆਵਾਂ ਬਾਰੇ ਪ੍ਰਮਾਣਿਕ ਜਾਣਕਾਰੀ ਰੱਖ ਸਕਦਾ ਹੈਬਾਹਰੋਂ ਆਏ ਆਲੋਚਕ ਕੋਲ ਉਸ ਸਾਹਿਤ ਦੀ ਕਿਸੇ ਵਿਸ਼ੇਸ਼ ਵਿਧਾ ਦੀ ਕਲਾਤਮਕਤਾ ਨੂੰ ਪਛਾਨਣ ਵਾਲੀ ਦੂਰ-ਦ੍ਰਿਸ਼ਟੀਤਾਂ ਹੋ ਸਕਦੀ ਹੈ ਪਰ ਉਸ ਖਿੱਤੇ ਦੇ ਸਾਹਿਤ ਵਿਚ ਪੇਸ਼ ਸੰਬੰਧਿਤ ਜੀਵਨ ਬਾਰੇ ਨਿਕਟ-ਦ੍ਰਿਸ਼ਟੀਦੀ ਅਣਹੋਂਦ ਕਾਰਨ ਉਹ ਸੰਬੰਧਿਤ ਸਾਹਿਤ ਦਾ ਸ਼ਾਇਦ ਏਨਾ ਸਹੀ ਮੁਲਾਂਕਣ ਨਹੀਂ ਕਰ ਸਕਦਾਇਸ ਮਕਸਦ ਦੀ ਪੂਰਤੀ ਉਸ ਵਿਸ਼ੇਸ਼ ਖਿੱਤੇ ਦਾ ਆਪਣਾ ਆਲੋਚਕਹੀ ਸ਼ਾਇਦ ਵਧੇਰੇ ਚੰਗੀ ਤਰ੍ਹਾਂ ਕਰ ਸਕਦਾ ਹੈ, ਬਸ਼ਰਤੇ ਕਿ ਉਸ ਕੋਲ ਆਲੋਚਨਾਤਮਕ ਪ੍ਰਤਿਭਾ ਦੀ ਅਣਹੋਂਦ ਨਾ ਹੋਵੇਕਨੇਡੀਅਨ ਪੰਜਾਬੀ ਸਾਹਿਤ ਦੇ ਧੰਨਭਾਗ ਹਨ ਕਿ ਉਸਨੂੰ ਇਸ ਪੁਸਤਕ ਦੇ ਮਾਧਿਅਮ ਰਾਹੀਂ ਪਹਿਲੀ ਵਾਰ ਉਸਦਾ ਆਪਣਾ ਆਲੋਚਕਪ੍ਰਾਪਤ ਹੋਇਆ ਹੈਇਸ ਪਹਿਲ-ਪਲੱਕੜੀ ਪਾਈ ਇਤਿਹਾਸਕ ਪੈੜ ਦੇ ਪਿੱਛੇ ਪੈਰ ਰੱਖ ਕੇ ਤੁਰਨ ਲਈ ਸੁਖਿੰਦਰ ਨੇ ਭਵਿੱਖ ਦੇ ਕਨੇਡੀਅਨ ਪੰਜਾਬੀ ਆਲੋਚਕਾਂ ਨੂੰ ਰਾਹ ਵੀ ਵਿਖਾਇਆ ਹੈ

-----

ਅੱਜ ਜਦੋਂ ਸਾਰਾ ਸੰਸਾਰ ਮੰਡੀ ਕੀਮਤਾਂ ਦੇ ਜਕੜ-ਜੰਜਾਲ ਵਿਚ ਫ਼ਸ ਕੇ ਰਹਿ ਗਿਆ ਹੈ ਤੇ ਮਨੁੱਖ ਅਤੇ ਰਿਸ਼ਤੇ ਵੀ ਖ਼ਰੀਦੇ ਜਾਣ ਵਾਲੀ ਵਸਤ ਤੱਕ ਘਟ ਜਾਂ ਘਟਾ ਦਿੱਤੇ ਗਏ ਹਨ, ਉਸ ਸਮੇਂ ਵਿਚ ਕੋਈ ਕਾਰਜ ਇਸ ਮਨਸ਼ਾ ਨਾਲ ਕਰਨਾ ਕਿ ਉਸ ਵਿਚ ਲੇਖਕ ਨੂੰ ਕਿਸੇ ਕਿਸਮ ਦਾ ਮੁਨਾਫ਼ਾ ਹਾਸਿਲ ਨਾ ਹੋਣਾ ਹੋਵੇ, ਬਹੁਤੀ ਵਾਰ ਸੰਭਵ ਵਿਖਾਈ ਨਹੀਂ ਦਿੰਦਾਇਸ ਪੁਸਤਕ ਨੂੰ ਸਿਰਜਿਦਿਆਂ ਤੇ ਛਾਪਦਿਆਂ ਸੁਖਿੰਦਰ ਨੂੰ ਕਿਸੇ ਅਜਿਹੇ ਮੁਨਾਫ਼ੇਦੀ ਝਾਕ ਨਹੀਂਉਸਨੇ ਨਿਰੋਲ ਬੇਗ਼ਰਜ਼ ਭਾਵਨਾ ਨਾਲ ਇਸ ਪੁਸਤਕ ਨੂੰ ਕੇਵਲ ਇਸ ਕਰਕੇ ਰਚਿਆ ਹੈ ਕਿ ਇਸ ਨਾਲ ਇਕ ਤਾਂ ਸਮੁੱਚੇ ਕਨੇਡੀਅਨ ਪੰਜਾਬੀ ਸਾਹਿਤ ਦਾ ਇੱਕ ਸੰਗਠਿਤ ਬਿੰਬ ਉਜਾਗਰ ਹੋ ਸਕੇ ਤੇ ਦੂਜਾ ਕਨੇਡੀਅਨ ਪੰਜਾਬੀ ਆਲੋਚਨਾ ਦਾ ਮੁੱਢ ਬੰਨ੍ਹਿਆਂ ਜਾ ਸਕੇਹਾਂ, ਪਹਿਲੇ ਕਨੇਡੀਅਨ ਪੰਜਾਬੀ ਆਲੋਚਕ ਵਜੋਂ ਆਪਣੀ ਪੈਂਠ ਬਨਾਉਣ ਦੀ ਭਾਵਨਾ ਜ਼ਰੂਰ ਇਸ ਪਿੱਛੇ ਕਾਰਜਸ਼ੀਲ ਹੋ ਸਕਦੀ ਹੈ ਪਰ ਇਸ ਭਾਵਨਾ ਨੂੰ ਕਿਸੇ ਵੀ ਤਰੀਕੇ ਨਾਲ ਮੰਡੀ ਕੀਮਤਾਂ ਦੇ ਲਾਲਚ ਨਾਲ ਨਹੀਂ ਜੋੜਿਆ ਜਾ ਸਕਦਾਇਸ ਬੇਗ਼ਰਜ਼ ਕਾਰਜ-ਸਿਧੀ ਲਈ ਵੀ ਸੁਖਿੰਦਰ ਵਧਾਈ ਦਾ ਪਾਤਰ ਹੈ

-----

ਇਹ ਪੁਸਤਕ ਕਿਉਂਕਿ ਕਨੇਡੀਅਨ ਪੰਜਾਬੀ ਸਾਹਿਤਦੀ ਸਮੀਖਿਆ ਨਾਲ ਸੰਬੰਧਿਤ ਹੈ, ਇਸ ਲਈ ਇਸਦਾ ਪਾਠਕ ਸਭ ਤੋਂ ਪਹਿਲਾਂ ਇਹ ਵੇਖਣਾ ਜਾਂ ਜਾਨਣਾ ਚਾਹਵੇਗਾ ਕਿ ਕਨੇਡੀਅਨ ਪੰਜਾਬੀ ਸਾਹਿਤਦੇ ਪਛਾਣ-ਚਿੰਨ੍ਹ ਕੀ ਹਨਇਸ ਸਾਹਿਤ ਨੂੰ ਕਨੇਡੀਅਨਅਖਵਾਉਣ ਲਈ ਜ਼ਰੂਰੀ ਹੈ ਕਿ ਜਿੱਥੇ ਇਸ ਵਿੱਚ ਕਨੇਡਾ ਦੇ ਭੂਗੋਲ, ਪ੍ਰਕਿਰਤੀ, ਸ਼ਹਿਰਾਂ, ਥਾਵਾਂ, ਮੌਸਮ ਆਦਿ ਦੇ ਦਿੱਖ ਦੀ ਪੱਧਰ ਵਾਲੇ ਹਵਾਲੇ ਹੋਣ ਓਥੇ ਇਸ ਮੁਲਕ ਦੇ ਬਹੁ-ਸਭਿਆਚਾਰਕ ਸਰੂਪ ਦੇ ਪਰਸੰਗ ਵਿੱਚ ਪੰਜਾਬੀਆਂਅਤੇ ਪੱਛਮੀਲੋਕਾਂ ਦੀ ਦਵੰਦਾਤਮਕ ਰਿਸ਼ਤਗੀ ਦੇ ਬਿਰਤਾਂਤ ਤੋਂ ਇਲਾਵਾ ਵਿਸ਼ੇਸ਼ ਪਰਕਾਰ ਦੀ ਕਨੇਡੀਅਨ ਜੀਵਨ-ਸ਼ੈਲੀ ਦਾ (ਟਰੈਫ਼ਿਕ, ਪੁਲਿਸ ਪ੍ਰਬੰਧ, ਮਾਲਜ਼, ਵਿਦਿਅਕ ਮਾਹੌਲ, ਸਿਹਤ ਸੇਵਾਵਾਂ, ਰੁਜ਼ਗਾਰ, ਰਾਜਨੀਤੀ ਜਾਂ ਧਾਰਮਿਕ ਵਿਸ਼ਵਾਸ ਵਗ਼ੈਰਾ ਆਦਿ ਦਾ ਸੰਕੇਤਿਕ) ਸਜਿੰਦ ਚਿੱਤਰ ਵੀ ਹੋਵੇ ਅਤੇ ਕਨੇਡਾ ਆਣ ਵੱਸੇ ਪੰਜਾਬੀਆਂ ਦੇ ਉਹਨਾਂ ਜੀਵਨ ਸਰੋਕਾਰਾਂ ਦੀ ਕਹਾਣੀ ਵੀ ਕਹੀ ਹੋਵੇ ਜਿਹੜੇ ਸਰੋਕਾਰ; ਜੇ ਉਹ ਲੋਕ ਕਨੇਡਾ ਵਿੱਚ ਨਾ ਆਉਂਦੇ ਤਾਂ, ਕਦੀ ਪੰਜਾਬੀ ਸਾਹਿਤ ਦਾ ਵਿਸ਼ਾ-ਵਸਤੂ ਨਹੀਂ ਸਨ ਬਣਨੇਭਾਵੇਂ ਬਹੁਤੇ ਪਰਵਾਸੀ ਪੰਜਾਬੀਆਂ ਦੇ ਪੱਛਮੀ ਰਹਿਤਲ ਨਾਲ ਸੰਵਾਦ-ਵਿਵਾਦ ਵਿੱਚ ਪੈਣ ਵਾਲੇ ਵਧੇਰੇ ਸਰੋਕਾਰ ਬਹੁਤ ਹੱਦ ਤੱਕ ਸਾਂਝੇ ਹੀ ਹੋਣਗੇ (ਹੇਰਵਾ, ਨਸਲੀ ਵਿਤਕਰਾ, ਪੀੜ੍ਹੀ-ਪਾੜਾ, ਸਭਿਆਚਾਰਕ ਤਣਾਓ, ਸਭਿਆਚਾਰਕ ਅਨੁਕੂਲਣ ਆਦਿ) ਫਿਰ ਵੀ ਉਹਨਾਂ ਮੁਲਕਾਂ ਵਿੱਚ ਵੱਸਦੇ ਲੇਖਕਾਂ ਦੇ ਵਿਸ਼ੇਸ਼ ਲਿਖਣ-ਅੰਦਾਜ਼, ਰਚਨਾਤਮਕ-ਦ੍ਰਿਸ਼ਟੀ, ਪ੍ਰਤਿਭਾ ਅਨੁਸਾਰ ਆਪਣੇ ਅਵਾਸ ਦੇ ਮੁਲਕ ਦੇ ਨਿਰੋਲ ਨਿੱਜੀ ਪਛਾਣ-ਚਿੰਨ੍ਹਾਂ ਦੇ ਜ਼ਿਕਰ ਦੇ ਹਵਾਲੇ ਨਾਲ ਉਸ ਸਾਹਿਤ ਨੂੰ ਕਨੇਡੀਅਨ ਪੰਜਾਬੀ ਸਾਹਿਤ ਨਾਲੋਂ ਨਿਖੇੜਿਆ ਜਾ ਸਕਦਾ ਹੈਫਿਰ ਵੀ ਅਮਰੀਕੀ ਪੰਜਾਬੀ ਸਾਹਿਤਨਾਲੋਂ ਕਨੇਡੀਅਨ ਪੰਜਾਬੀ ਸਾਹਿਤਨੂੰ ਨਿਖੇੜਨ ਲਈ ਸ਼ਾਇਦ ਬਾਹਰੀ ਹਵਾਲਿਆਂ ਤੋਂ ਇਲਾਵਾ ਕੇਵਲ ਲੇਖਕ ਦੇ ਕਨੇਡੀਅਨ ਪੰਜਾਬੀਜਾਂ ਅਮਰੀਕਨ ਪੰਜਾਬੀਹੋਣ ਦੇ ਹਵਾਲਿਆਂ ਨਾਲ ਹੀ ਨਿਖੇੜਿਆ ਜਾ ਸਕਦਾ ਹੈ

-----

ਭਾਵੇਂ ਕਿ ਅਜਿਹੀ ਇਤਿਹਾਸਕ ਮਹੱਤਵ ਵਾਲੀ ਪੁਸਤਕ ਵਿਚ ਲੇਖਕ ਤੋਂ ਇਹ ਉਮੀਦ ਕੀਤੀ ਜਾਣੀ ਵਾਜਬ ਹੈ ਕਿ ਉਹ ਮੁਖ-ਬੰਧ ਵਿਚ ਨਿਰਣਾਜਨਕ ਢੰਗ ਨਾਲ ਕਨੇਡੀਅਨ ਪੰਜਾਬੀ ਸਾਹਿਤ ਦੇ ਪਛਾਣ ਤੇ ਨਿਖੇੜ-ਚਿੰਨ੍ਹਾਂ ਬਾਰੇ ਚਰਚਾ ਕਰਦਾ ਤੇ ਇਹ ਵੀ ਦੱਸਦਾ ਕਿ ਇਸਨੂੰ ਹੋਰ ਮੁਲਕਾਂ ਵਿਚ ਅਤੇ ਪੰਜਾਬ/ਭਾਰਤ ਵਿਚ ਲਿਖੇ ਜਾ ਰਹੇ ਸਾਹਿਤ ਨਾਲੋਂ ਕਿਵੇਂ ਵਖਰਿਆਇਆ ਜਾ ਸਕਦਾ ਹੈਲੇਖਕ ਅਜਿਹੀ ਲੋੜ ਨੂੰ ਮੁੱਖ-ਬੰਧ ਵਿਚ ਸੰਕੇਤਿਕ ਤੌਰ ਤੇ ਹੀ ਪੂਰਿਆਂ ਕਰਦਾ ਹੈਉਹ ਜਾਣਦਾ ਹੈ ਕਿ , ‘ਕਨੇਡੀਅਨ ਸਮਾਜ ਵਿਚ ਹੋਰਨਾਂ ਪੱਛਮੀ ਦੇਸ਼ਾਂ ਨਾਲੋਂ ਕਈ ਗੱਲਾਂ ਵੱਖਰੀਆਂ ਹਨਅਤੇ ਇਸ ਵੱਖਰੇਪਨ ਨੂੰ ਉਹ ਕਨੇਡਾ ਦੇ ਬਹੁ-ਸਭਿਆਚਾਰਕਸਮਾਜ ਵਜੋਂ ਪਛਾਣਦਾ ਹੈ ਤੇ ਇਸ ਸਮਾਜ ਦੀਆਂ ਪ੍ਰਾਪਤੀਆਂ ਤੇ ਵਿਸੰਗਤੀਆਂ ਦੀ ਪੇਸ਼ਕਾਰੀ ਨੂੰ ਕਨੇਡੀਅਨ ਪੰਜਾਬੀ ਸਾਹਿਤ ਦਾ ਮੁੱਖ ਪਛਾਣ-ਚਿੰਨ੍ਹ ਨਿਰਧਾਰਤ ਕਰਦਾ ਹੈਪਰ ਸਾਹਿਤ ਦੀਆਂ ਵਿਭਿੰਨ ਵਿਧਾਵਾਂ ਦੇ ਸਮੁਚੇ ਹਵਾਲੇ ਨਾਲ ਜੇ ਇਹਨਾਂ ਪਛਾਣ-ਚਿੰਨ੍ਹਾਂ ਦੀ ਨਿਸ਼ਾਨਦੇਹੀ ਕੀਤੀ ਜਾਂਦੀ ਤਾਂ ਵਧੇਰੇ ਸਾਰਥਿਕ ਗੱਲ ਹੋਣੀ ਸੀਇਸੇ ਕਰਕੇ ਇਹਨਾਂ ਨਿਖੇੜ-ਚਿੰਨ੍ਹਾਂ ਨੂੰ ਜਾਨਣ ਪਛਾਨਣ ਲਈ ਪਾਠਕ ਨੂੰ ਵੱਖ ਵੱਖ ਲੇਖਕਾਂ ਦੀਆਂ ਰਚਨਾਵਾਂ ਬਾਰੇ ਕੀਤੀ ਚਰਚਾ ਵਿਚ ਡੂੰਘਾ ਉੱਤਰਨਾ ਪੈਂਦਾ ਹੈਲੋੜ ਇਸ ਗੱਲ ਦੀ ਵੀ ਸੀ ਕਿ ਸਾਡਾ ਆਲੋਚਕ ਵਿਭਿੰਨ ਵਿਧਾਵਾਂ ਵਿਚ ਲਿਖੇ ਜਾ ਰਹੇ ਸਾਹਿਤ ਦੀ ਵਿਲੱਖਣਤਾ ਤੇ ਵੱਖਰਤਾ ਬਾਰੇ ਕੋਈ ਜਚਵਾਂ ਨਿਰਣਾ ਦਿੰਦਾ ਅਤੇ ਦੱਸਦਾ ਕਿ ਕਨੇਡੀਅਨ ਪੰਜਾਬੀ ਕਵਿਤਾ, ਨਾਵਲ, ਕਹਾਣੀ, ਨਾਟਕ ਜਾਂ ਵਾਰਤਕ ਦੀਆਂ ਵਿਧਾਵਾਂ ਸਮੁੱਚੇ ਤੌਰ ਤੇ ਕਿਸ ਪੱਧਰ ਦੀਆਂ ਹਨ ਅਤੇ ਇਹਨਾਂ ਵਿਧਾਵਾਂ ਨੂੰ ਮੁੱਖ ਧਾਰਾ ਵਿਚ ਲਿਖੇ ਜਾ ਰਹੇ ਸਾਹਿਤ ਦੇ ਤੁੱਲ ਕਿੱਥੇ ਕੁ ਰੱਖਿਆ ਜਾ ਸਕਦਾ ਹੈ ਅਤੇ ਉਸ ਪੱਧਰਨੂੰ ਮਾਪਣ ਦੇ ਕਿਹੜੇ ਮਾਪ-ਦੰਡ ਹਨ! ਲੇਖਕ ਉਸ ਸਵਾਲ ਦੇ ਵੀ ਸਿੱਧਾ ਰੁਬਰੂ ਨਹੀਂ ਹੁੰਦਾ, ਜਿਸ ਸਵਾਲ ਨੂੰ ਕਈ ਚਰਚਿਤ ਪੰਜਾਬੀ ਲੇਖਕ ਅਕਸਰ ਉਠਾਉਂਦੇ ਹਨ ਕਿ ਉਹਨਾਂ ਦੇ ਲਿਖੇ ਸਾਹਿਤ ਨੂੰ ਖ਼ਾਨਿਆਂ ਵਿਚ ਵੰਡ ਕੇ ਨਾ ਵੇਖਿਆ ਜਾਵੇ ਸਗੋਂ ਉਸਦਾ ਮੁਲਾਂਕਣ ਜਾਂ ਵਿਸ਼ਲੇਸ਼ਣ ਮੁੱਖਧਾਰਾ ਦੇ ਸਾਹਿਤ ਦੇ ਅੰਤਰਗਤ ਹੀ ਕੀਤਾ ਜਾਵੇਇਸ ਪੁਸਤਕ ਦੇ ਟਾਈਟਲ ਕਵਰ ਤੇ ਹੀ ਸੁਖਪਾਲ ਨੇ ਸਾਹਿਤ ਨੂੰ ਦੇਸੀ-ਪਰਵਾਸੀ-ਪਾਕਿਸਤਾਨੀ ਜਾਂ ਅਜਿਹੇ ਹੋਰ ਮਨਘੜਤ ਖਿੱਤਿਆਂ ਵਿਚ ਵੰਡੇ ਜਾਣ’ ‘ਤੇ ਇਤਰਾਜ਼ ਕੀਤਾ ਹੈਸੁਖਿੰਦਰ ਨੂੰ ਇਸ ਸਵਾਲ ਦੇ ਰੂਬਰੂ ਵੀ ਹੋਣਾ ਚਾਹੀਦਾ ਸੀ ਤੇ ਸਪਸ਼ਟ ਤੌਰ ਤੇ ਕਨੇਡੀਅਨ ਸਾਹਿਤ ਲਈ ਵੱਖਰਾ ਖ਼ਾਨਾਨਿਯਤ ਕਰਨ ਦਾ ਤਰਕ ਵੀ ਦੇਣਾ ਚਾਹੀਦਾ ਸੀਜਿਵੇਂ ਮੈਂ ਪਹਿਲਾਂ ਕਹਿ ਚੁੱਕਾ ਹਾਂ ਕਿ ਇਹ ਤਰਕ ਉਸਦੀ ਆਲੋਚਨਾ ਵਿਚ ਵੱਖ ਵੱਖ ਥਾਵਾਂ ਤੇ ਖਿੰਡਿਆ ਹੋਇਆ ਤਾਂ ਪਿਆ ਹੈ ਪਰ ਇਸਦਾ ਸੰਗਠਿਤ ਤੇ ਸਮੁੱਚਾ ਉੱਤਰ ਇੱਕੋ ਥਾਂ ਤੇ ਨਿਰਣਾਜਨਕ ਢੰਗ ਨਾਲ ਉਪਲਬਧ ਹੁੰਦਾ ਤਾਂ ਪੁਸਤਕ ਦੀ ਸਾਰਥਿਕਤਾ ਹੋਰ ਵੀ ਵਧ ਜਾਣੀ ਸੀ

-----

ਇਸੇ ਕਾਰਨ ਕਈ ਸਵਾਲ ਹੋਰ ਵੀ ਅਣਸੁਲਝੇ ਰਹਿ ਗਏ ਹਨਲੇਖਕ ਅਨੁਸਾਰ ਕਨੇਡੀਅਨ ਪੰਜਾਬੀ ਸਾਹਿਤ ਦਾ ਮੀਰੀ ਗੁਣਕਨੇਡੀਅਨ ਪੰਜਾਬੀ ਮਾਨਸਿਕਤਾ ਨੂੰ ਦਰਪੇਸ਼ ਸਭਿਆਚਾਰਕ, ਸਮਾਜਿਕ ਤੇ ਆਰਥਿਕ ਸੰਕਟਾਂ ਦੀ ਨਿਸ਼ਾਨਦੇਹੀ ਕਰਨਾ ਹੈ (ਪੰਨਾ-419)ਮੁੱਖਬੰਧ ਵਿਚ ਵੀ ਕਨੇਡੀਅਨ ਬਹੁਸਭਿਆਚਾਰ ਦੇ ਹਵਾਲੇ ਨਾਲ ਲੇਖਕ ਨੇ ਕਨੇਡੀਅਨ ਪੰਜਾਬੀ ਸਾਹਿਤ ਨੂੰ ਨਿਖੇੜਿਆ ਸੀ ਪਰ ਜਦੋਂ ਲੇਖਕ ਵੱਲੋਂ ਚਰਚਾ ਅਧੀਨ ਲਿਆਂਦੇ ਲੇਖਕਾਂ ਦੀਆਂ ਸੰਬੰਧਿਤ ਪੁਸਤਕਾਂ ਵਿਚਲੇ ਵਸਤੂ ਵੱਲ ਧਿਆਨ ਮਾਰੀਏ ਤਾਂ ਉਹਨਾਂ ਵਿਚੋਂ ਬਹੁਤ ਸਾਰੇ ਲੇਖਕ ਅਜਿਹੇ ਹਨ ਜਿਨ੍ਹਾਂ ਦੀਆਂ ਲਿਖਤਾਂ ਵਿਚੋਂ ਕਨੇਡੀਅਨ ਪੰਜਾਬੀ ਸਾਹਿਤ ਦੇ ਪਛਾਣ-ਚਿੰਨ੍ਹਾਂ ਦੇ ਝਲਕਾਰੇ ਨਹੀਂ ਮਿਲਦੇਉਹ ਮੁੱਖ ਧਾਰਾ ਦੇ ਪੰਜਾਬੀ ਜੀਵਨ ਦੇ ਸਰੋਕਾਰਾਂ ਦੀ ਬਾਤ ਹੀ ਪਾਉਂਦੇ ਨਜ਼ਰ ਆਉਂਦੇ ਹਨਕਨੇਡਾਉਹਨਾਂ ਦੀਆਂ ਰਚਨਾਵਾਂ ਵਿਚ ਕਿਧਰੇ ਦਿਖਾਈ ਨਹੀਂ ਦਿੰਦਾਉਦਾਹਰਣ ਦੇ ਤੌਰ ਤੇ ਅਸੀਂ ਗੁਰਚਰਨ ਰਾਮਪੁਰੀ ਦੀ ਪੁਸਤਕ ਅਗਨਾਰਦਾ ਜ਼ਿਕਰ ਕਰ ਸਕਦੇ ਹਾਂ ਜਿਸ ਵਿਚ ਪੰਜਾਬ/ ਭਾਰਤ ਵਿਚਲੇ ਅੱਤਵਾਦ ਦੇ ਦੌਰ ਦਾ ਹੀ ਕਾਵਿਕ ਬਿਆਨ ਹੈਪੂਰਨ ਸਿੰਘ ਪਾਂਧੀ ਦੀ ਪੁਸਤਕ ਵੀ ਸਮੁੱਚੀ ਜੀਵਨ-ਜਾਚ ਨਾਲ ਸੰਬੰਧਿਤ ਹੈ ਕਿਸੇ ਵਿਸ਼ੇਸ਼ ਕਨੇਡੀਅਨ ਜੀਵਨ ਜਾਚਨਾਲ ਨਹੀਂਜਸਵੀਰ ਕਾਲਰਵੀ ਦੇ ਨਾਵਲ ਵਿਚੋਂ ਵੀ ਕਨੇਡੀਅਨ ਪਰਸੰਗ ਗ਼ੈਰ ਹਾਜ਼ਰ ਹਨਉਸੇ ਤਰ੍ਹਾਂ ਗੁਰਦੇਵ ਚੌਹਾਨ ਦੀ ਪੁਸਤਕ ਚਸ਼ਮਦੀਦਵਿਚਲੇ ਰੇਖਾ-ਚਿਤਰ ਅਤੇ ਨਿਬੰਧ ਕਿਸੇ ਵੀ ਤਰ੍ਹਾਂ ਕਨੇਡੀਅਨ ਪੰਜਾਬੀ ਸਾਹਿਤਦੀ ਪਰਿਭਾਸ਼ਾ ਤੇ ਪੂਰੇ ਨਹੀਂ ਉੱਤਰਦੇਉਹ ਮੁਖਧਾਰਾ ਦੇ ਪੰਜਾਬੀ ਸਾਹਿਤ ਦਾ ਹੀ ਅੰਗ ਹਨਗੁਰਬਖ਼ਸ਼ ਭੰਡਾਲ ਦੀ ਕਵਿਤਾ ਦੇ ਹਵਾਲੇ ਵੀ ਉਸਨੂੰ ਕਨੇਡੀਅਨ ਸਾਹਿਤਕਾਰ ਅਖਵਾਉਣ ਦੇ ਰਾਹ ਵਿਚ ਰੁਕਾਵਟ ਬਣਦੇ ਦਿਖਾਈ ਦਿੰਦੇ ਹਨ

----

ਮੈਂ ਇਹ ਨਹੀਂ ਕਹਿੰਦਾ ਕਿ ਇਹਨਾਂ ਲੇਖਕਾਂ ਦੀਆਂ ਹੋਰ ਰਚਨਾਵਾਂ ਵਿਚ ਵੀ ਕਨੇਡੀਅਨ ਜੀਵਨ ਸਰੋਕਾਰਗ਼ੈਰਹਾਜ਼ਰ ਹੋਣਗੇਹੋ ਸਕਦਾ ਹੈ ਕਿ ਉਹਨਾਂ ਦੀਆਂ ਉਹ ਲਿਖਤਾਂ ਸੁਖਿੰਦਰ ਵੱਲੋਂ ਸਿਰਜੀ ਕਨੇਡੀਅਨ ਪੰਜਾਬੀ ਸਾਹਿਤਦੀ ਹਕੀਕੀ ਕਸਵੱਟੀ ਤੇ ਪੂਰਾ ਉੱਤਰਦੇ ਹੋਏ ਕਨੇਡੀਅਨ ਸਾਹਿਤ ਦਾ ਹੀ ਅੰਗ ਹੋਣਪਰ ਨਿਰੋਲ ਕਨੇਡੀਅਨ ਸਰੋਕਾਰਾਂ ਤੋਂ ਬਾਹਰ ਨਿਕਲ ਕੇ ਸਮੁੱਚੇ ਪੰਜਾਬੀ ਜੀਵਨ ਨੂੰ ਜਾਂ ਭਾਰਤੀ ਪੰਜਾਬੀ ਜੀਵਨ ਨੂੰ ਕਲਾਵੇ ਵਿਚ ਲੈਂਦੀਆਂ ਇਹਨਾਂ ਲੇਖਕਾਂ ਦੀਆਂ ਪੁਸਤਕਾਂ ਨੂੰ ਇਸ ਪੁਸਤਕ ਵਿਚ ਚਰਚਾ ਅਧੀਨ ਲੈ ਆਉਣਾ ਏਥੇ ਇਹ ਸਵਾਲ ਉਠਾਉਣ ਲਈ ਪ੍ਰੇਰਿਤ ਕਰਦਾ ਕਿ ਕੀ ਕਨੇਡਾ ਵਿਚ ਆਵਾਸ ਗ੍ਰਹਿਣ ਕਰ ਲੈਣ ਨਾਲ ਹੀ ਕੋਈ ਲੇਖਕ ਕਨੇਡੀਅਨ ਲੇਖਕਤੇ ਉਸ ਦੁਆਰਾ ਰਚਿਤ ਸਾਹਿਤ ਕਨੇਡੀਅਨ ਪੰਜਾਬੀ ਸਾਹਿਤਬਣ ਜਾਂਦਾ ਹੈ? ਲੇਖਕ ਵੱਲੋਂ ਆਪ ਹੀ ਨਿਰਧਾਰਤ ਕੀਤੇ ਕਨੇਡੀਅਨ ਪੰਜਾਬੀ ਸਾਹਿਤਦੀ ਪਰਿਭਾਸ਼ਾ ਤੇ ਇਹ ਗੱਲ ਪੂਰੀ ਨਹੀਂ ਉੱਤਰਦੀਲੇਖਕ ਨੂੰ ਇਸ ਮਸਲੇ ਨਾਲ ਵੀ ਨਜਿੱਠਣਾ ਚਾਹੀਦਾ ਸੀਸਵਾਲ ਤਾਂ ਇਹ ਵੀ ਬਣਦਾ ਹੈ ਕਿ ਕੀ ਕੋਈ ਲੇਖਕ ਕਨੇਡਾ ਦਾ ਵਸਨੀਕ ਨਾ ਹੋਵੇ; ਰਹਿੰਦਾ ਵੀ ਪੰਜਾਬ ਵਿੱਚ ਹੋਵੇ ਪਰ ਰਚਨਾ ਕਨੇਡੀਅਨ ਜੀਵਨ ਸਰੋਕਾਰਾਂ ਬਾਰੇ ਕਰ ਰਿਹਾ ਹੋਵੇ ਤਾਂ ਉਸਦੀ ਰਚਨਾ ਨੂੰ ਕਨੇਡੀਅਨ ਪੰਜਾਬੀ ਰਚਨਾਕਿਹਾ ਜਾ ਸਕਦਾ ਹੈਭਾਰਤ ਵੱਸਦੇ ਬਲਵਿੰਦਰ ਗਰੇਵਾਲ ਦੀ ਸੂਰਜ ਦੀ ਕੋਈ ਪਿੱਠ ਨਹੀਂ ਹੁੰਦੀਬਹੁ-ਚਰਚਿਤ ਕਹਾਣੀ ਦਾ ਇਸ ਪਰਸੰਗ ਵਿੱਚ ਜ਼ਿਕਰ ਕੀਤਾ ਜਾ ਸਕਦਾ ਹੈ ਜਿਸਦੇ ਸਰੋਕਾਰ ਤੇ ਪੇਸ਼ਕਾਰੀ ਦਾ ਸਾਰਾ ਧਰਾਤਲ ਹੀ ਕਨੇਡਾ ਹੈ ਤੇ ਉਸਨੂੰ ਪੰਜਾਬੀ ਦੀਆਂ ਬਹੁਤ ਵਧੀਆ ਕਹਾਣੀਆਂ ਵਿਚ ਵੀ ਸ਼ਾਮਿਲ ਕੀਤਾ ਜਾਂਦਾ ਹੈ

-----

ਕਿਸੇ ਆਲੋਚਨਾਤਮਕ ਕਿਰਤ ਬਾਰੇ ਜਾਨਣ/ਸਮਝਣ ਲਈ ਜ਼ਰੂਰੀ ਹੈ ਕਿ ਉਹ ਆਲੋਚਕ ਸੰਬੰਧਿਤ ਰਚਨਾ ਨੂੰ ਪਰਖ਼ਣ ਪੜਚੋਲਣ ਲਈ ਕਿਸ ਆਲੋਚਨਾ-ਵਿਧੀ ਦਾ ਸਹਾਰਾ ਲੈਂਦਾ ਹੈਸੁਖਿੰਦਰ ਨੇ ਜੋ ਆਲੋਚਨਾ-ਵਿਧੀ ਵਰਤੀ ਹੈ, ਉਹ ਸਮਾਜ-ਸ਼ਾਸ਼ਤਰੀ ਆਲੋਚਨਾ ਪ੍ਰਣਾਲੀ ਦੇ ਨਜ਼ਦੀਕ ਹੈਕਿਸੇ ਰਚਨਾ ਨੂੰ ਸਮਝਣ ਲਈ ਉਹ ਉਸ ਵਿਚ ਪੇਸ਼ ਵਿਸ਼ਾ-ਵਸਤੂ ਦੀ ਵਿਆਖਿਆ ਤੇ ਵਿਵੇਚਨ ਤੱਕ ਹੀ ਸੀਮਤ ਰਹਿੰਦਾ ਹੈਵਿਸ਼ਾ-ਕੇਂਦਰਿਤ ਆਲੋਚਨਾ ਵਿਧੀ ਅਪਨਾਉਣ ਕਰਕੇ ਉਹ ਕਿਸੇ ਵਿਸ਼ੇਸ਼ ਰਚਨਾ ਵਿਚ ਪੇਸ਼ ਜੀਵਨ ਸਰੋਕਾਰਾਂ ਜਾਂ ਸਮੱਸਿਆਵਾਂ ਬਾਰੇ ਪਹਿਲਾਂ ਆਪਣੀ ਸਾਧਾਰਨੀਕ੍ਰਿਤ ਰਾਇ ਪ੍ਰਸਤੁਤ ਕਰਦਾ ਹੈਫਿਰ ਸੰਬੰਧਿਤ ਰਚਨਾ ਵਿਚੋਂ ਲੰਮੀ ਟੂਕ, ਵਾਰਤਾਲਾਪ ਦਾ ਲੰਮਾਂ ਅੰਸ਼ ਜਾਂ ਕਾਵਿ-ਟੋਟਾ/ਟੋਟੇ ਦੇ ਕੇ ਆਪਣੀ ਪਹਿਲਾਂ ਦਿੱਤੀ ਹੋਈ ਰਾਇ ਨੂੰ ਪੁਸ਼ਟ ਤੇ ਪ੍ਰਮਾਣਿਤ ਕਰਦਾ ਹੈਫਿਰ ਪਹਿਲਾਂ ਦਿੱਤੀ ਰਾਇ ਦਾ ਹੀ ਕੋਈ ਅਗਲਾ ਵਿਸਥਾਰ ਦਿੰਦਾ ਹੈ ਜਾਂ ਕਿਸੇ ਨਵੇਂ ਨੁਕਤੇ ਨੂੰ ਛੂੰਹਦਾ ਹੈ ਤੇ ਉਸਨੂੰ ਪੁਸ਼ਟ ਕਰਨ ਲਈ ਉਸ ਰਚਨਾ ਵਿਚੋਂ ਲੰਮਾ ਹਵਾਲਾ ਬਿਆਨ ਕਰਦਾ ਹੈਕਈ ਵਾਰ ਇਹ ਤਰਤੀਬ ਬਦਲ ਵੀ ਜਾਂਦੀ ਹੈਉਹ ਪਹਿਲਾਂ ਸਮੱਸਿਆ ਵੱਲ ਸੰਕੇਤ ਕਰ ਦਿੰਦਾ ਹੈ ਤੇ ਫਿਰ ਰਚਨਾ ਵਿਚੋਂ ਟੂਕ ਦਿੰਦਾ ਹੈਉਸਤੋਂ ਉਪਰੰਤ ਉਸ ਟੂਕ ਦੇ ਹਵਾਲੇ ਨਾਲ ਉਸ ਵਿਸ਼ੇਸ਼ ਪੱਖ ਦੀ ਵਿਆਖਿਆ ਵੀ ਕਰਦਾ ਹੈ ਤੇ ਨਾਲ ਦੇ ਨਾਲ ਸੰਬੰਧਿਤ ਮਸਲੇ ਬਾਰੇ ਆਪਣਾ ਮੱਤ ਵੀ ਪ੍ਰਸਤੁਤ ਕਰਦਾ ਹੈਇੰਝ ਲੜੀ ਦਰ ਲੜੀ ਇਹ ਵਿਆਖਿਆ ਚੱਲਦੀ ਰਹਿੰਦੀ ਹੈਇੰਝ ਉਹ ਮਸਲਿਆਂ ਪ੍ਰਤੀ ਲੇਖਕ ਦੇ ਵਿਸ਼ੇਸ਼ ਸਿਧਾਂਤਕ ਪੈਂਤੜਿਆਂ ਦੀ ਨਿਸ਼ਾਨਦੇਹੀ ਕਰਦਾ ਤੁਰਿਆ ਜਾਂਦਾ ਹੈ

-----

ਜਦੋਂ ਕੋਈ ਆਲੋਚਕ ਕਨੇਡੀਅਨ ਸਮਾਜ ਦੀਆਂ ਸਮੱਸਿਆਵਾਂ ਅਤੇ ਸਰੋਕਾਰਾਂ ਬਾਰੇ ਕਿਸੇ ਵਿਸ਼ੇਸ਼ ਲੇਖਕ ਦੀ ਵਿਸ਼ੇਸ਼ ਰਚਨਾ ਦੇ ਹਵਾਲੇ ਨਾਲ ਆਲੋਚਨਾ ਜਾਂ ਵਿਆਖਿਆ ਕਰ ਰਿਹਾ ਹੋਵੇ ਤਾਂ ਉਹਨਾਂ ਸਮਾਜਿਕ-ਸਭਿਆਚਾਰਕ, ਰਾਜਨੀਤਕ, ਧਾਰਮਿਕ ਤੇ ਆਰਥਿਕ ਮਸਲਿਆਂ ਬਾਰੇ ਉਸ ਕੋਲ ਲੋੜੀਂਦੀ ਜਾਣਕਾਰੀ ਤੇ ਉਹਨਾਂ ਮਸਲਿਆਂ ਦਾ ਵਿਸ਼ਲੇਸ਼ਣ ਕਰ ਸਕਣ ਦੀ ਪ੍ਰਮਾਣਿਕ ਸਮਝ ਹੋਣੀ ਵੀ ਲਾਜ਼ਮੀ ਹੈਸੁਖਿੰਦਰ ਇਸ ਜਾਣਕਾਰੀ ਨਾਲ ਭਰਪੂਰ ਹੈਉਹ ਕਨੇਡੀਅਨ ਪੰਜਾਬੀ ਸਮਾਜ, ਧਰਮ, ਸਭਿਆਚਾਰ, ਰਾਜਨੀਤੀ ਬਾਰੇ ਭਰੋਸੇਯੋਗ ਜਾਣਕਾਰੀ ਹੀ ਨਹੀਂ ਰੱਖਦਾ ਸਗੋਂ ਇਸਦੇ ਨਾਲ ਹੀ ਇਹਨਾਂ ਪੱਖਾਂ ਬਾਰੇ ਉਸਦਾ ਇਕ ਆਪਣਾ ਨਿਸਚਿਤ ਮੱਤ ਵੀ ਹੈਇਸ ਮੱਤ ਪਿੱਛੇ ਉਸਦਾ ਆਪਣਾ ਦ੍ਰਿਸ਼ਟੀਕੋਨ ਕਾਰਜਸ਼ੀਲ ਹੈਇਹ ਦ੍ਰਿਸ਼ਟੀਕੋਨ ਰਾਜਨੀਤਕ ਸ਼ਬਦਾਵਲੀ ਅਨੁਸਾਰ ਮਾਰਕਸਵਾਦੀਜਾਂ ਸਾਹਿਤਕ ਸ਼ਬਦਾਵਾਲੀ ਅਨੁਸਾਰ, ‘ਪ੍ਰਗਤੀਵਾਦੀਆਖਿਆ ਜਾ ਸਕਦਾ ਹੈਉਹ ਜਦੋਂ ਵੀ ਰਚਨਾਵਾਂ ਵਿਚ ਪੇਸ਼ ਮਸਲਿਆਂ ਜਾਂ ਵਰਤਾਰਿਆਂ ਨੂੰ ਪਛਾਣ ਰਿਹਾ ਹੁੰਦਾ ਹੈ ਤਾਂ ਇਸ ਪਛਾਣ ਪਿੱਛੇ ਉਸਦਾ ਪ੍ਰਗਤੀਵਾਦੀ ਦ੍ਰਿਸ਼ਟੀਕੋਨ ਹੀ ਕਾਰਜਸ਼ੀਲ ਦਿਖਾਈ ਦਿੰਦਾ ਹੈ ਵਿਚਾਰ ਅਧੀਨ ਸਤਵੰਜਾ ਲੇਖਕਾਂ ਨੇ ਪਰਵਾਸੀ ਪੰਜਾਬੀਆਂ ਨਾਲ ਸੰਬੰਧਿਤ ਲਗਭਗ ਸਾਰੇ ਹੀ ਮੁੱਦੇ ਆਪਣੀਆਂ ਰਚਨਾਵਾਂ ਵਿਚ ਚਰਚਾ ਅਧੀਨ ਲੈ ਆਂਦੇ ਹਨ ਅਤੇ ਇਹਨਾਂ ਮੁੱਦਿਆਂ ਬਾਰੇ ਇਕ ਸਮਾਜ ਵਿਗਿਆਨੀ ਵਾਂਗ ਸੁਖਿੰਦਰ ਨੇ ਆਪਣੀ ਪ੍ਰਮਾਣਿਕ ਅਤੇ ਨਿਰਣਾਜਨਕ ਰਾਇ ਵੀ ਪ੍ਰਸਤੁਤ ਕੀਤੀ ਹੈਪਾਠਕ ਪੁਸਤਕ ਨੂੰ ਪੜ੍ਹਦਿਆਂ ਕਨੇਡੀਅਨ ਪੰਜਾਬੀ ਪਰਵਾਸੀਆਂ ਦੇ ਜੀਵਨ ਇਤਿਹਾਸ, ਏਥੇ ਸਥਾਪਤ ਹੋਣ ਲਈ ਕੀਤੇ ਸੰਘਰਸ਼ ਅਤੇ ਇਥੋਂ ਤੇ ਸਮਾਜ-ਸਭਿਆਚਾਰ ਨਾਲ ਤਣਾਓਸ਼ੀਲ ਰਿਸ਼ਤੇ ਦੇ ਵਿਭਿੰਨ ਪਸਾਰਾਂ ਦੀ ਸੋਝੀ ਗ੍ਰਹਿਣ ਕਰਦਾ ਹੈਇਸ ਪੱਖੋਂ ਸਾਹਿਤਕ ਦੇ ਨਾਲ ਨਾਲ ਇਸ ਪੁਸਤਕ ਦਾ ਸਮਾਜਿਕ-ਸਭਿਆਚਾਰਕ ਤੇ ਇਤਿਹਾਸਕ ਮਹੱਤਵ ਵੀ ਬਣ ਜਾਂਦਾ ਹੈਕਨੇਡੀਅਨ ਸਾਹਿਤ ਨੂੰ ਜਾਨਣ ਤੇ ਖੋਜਣ ਦੀ ਇੱਛਾ ਰੱਖਣ ਵਾਲਿਆਂ ਵੱਲੋਂ ਇਸਨੂੰ ਇਕ ਸੰਦਰਭ-ਗ੍ਰੰਥ ਵਜੋਂ ਵੀ ਇਸਤੇਮਾਲ ਕੀਤਾ ਜਾ ਸਕੇਗਾ

-----

ਇਹ ਪੁਸਤਕ ਕਿਉਂਕਿ ਕਨੇਡੀਅਨ ਪੰਜਾਬੀ ਸਾਹਿਤ ਬਾਰੇ ਪਹਿਲੀ ਪੁਸਤਕ ਹੈ ਤੇ ਇਸ ਪੱਖੋਂ ਵਿਆਪਕ ਪੱਧਰ ਤੇ ਇਕੋ ਵੇਲੇ ਵੱਖ ਵੱਖ ਵਿਧਾਵਾਂ ਦੇ ਲੇਖਕਾਂ ਦੀਆਂ ਅਨੇਕਾਂ ਪੁਸਤਕਾਂ ਦੇ ਵਿਵੇਚਨ ਨੂੰ ਇਕੋ ਥਾਂ ਤੇ ਪ੍ਰਸਤੁਤ ਕਰਕੇ ਤੇ ਪਾਠਕਾ ਨੂੰ ਇਸ ਸਾਹਿਤ ਨੂੰ ਪੜ੍ਹਨ ਲਈ ਤੇ ਨਵੇਂ ਆਲੋਚਕਾਂ ਨੂੰ ਇਸ ਸਾਹਿਤ ਨੂੰ ਸਮਝਣ ਤੇ ਪਰਖ਼ਣ ਲਈ ਪ੍ਰੇਰਿਤ ਕਰਨ ਲਈ ਇਸ ਪੁਸਤਕ ਨੇ ਇਤਿਹਾਸਕ ਰੋਲ ਤਾਂ ਨਿਭਾਇਆ ਹੀ ਹੈ ਪਰ ਇਸਦੇ ਨਾਲ ਪਹਿਲੀ ਪੁਸਤਕ ਵਾਲੀਆਂ ਕੁਝ ਸੀਮਾਵਾਂ ਵੀ ਇਸ ਵਿਚ ਦ੍ਰਿਸ਼ਟੀਗੋਚਰ ਹੁੰਦੀਆਂ ਹਨਕਿਸੇ ਵੀ ਰਚਨਾ ਦੀ ਆਲੋਚਨਾ ਕਰਨ ਲਈ ਵਿਧੀ ਭਾਵੇਂ ਕੋਈ ਵੀ ਵਰਤੀ ਜਾਵੇ, ਸੁਚੇਤ ਪਾਠਕ ਦੀ ਆਲੋਚਕ ਕੋਲੋਂ ਇਹ ਮੰਗ ਹੁੰਦੀ ਹੈ ਕਿ ਉਹ ਸੰਬੰਧਿਤ ਰਚਨਾ ਦੇ ਅੰਦਰ ਦਾਖ਼ਲ ਹੋਣ ਲਈ ਉਸ ਅੱਗੇ ਸਾਰੇ ਦਰਵਾਜ਼ੇ ਖੋਲ੍ਹੇਮਸਲਨ: ਕਿਸੇ ਰਚਨਾ ਨੂੰ ਸਮਝਣ ਲਈ ਜ਼ਰੂਰੀ ਹੈ ਕਿ ਉਸ ਵਿਚ ਪੇਸ਼ ਰਚਨਾ ਵਸਤੂ ਦੇ ਵਿਸ਼ਲੇਸ਼ਣ ਲਈ ਕਾਰਜਸ਼ੀਲ ਰਚਨਾ-ਦ੍ਰਿਸ਼ਟੀ ਨੂੰ ਵੀ ਸਮਝਿਆ ਜਾਵੇ ਤੇ ਫਿਰ ਇਹ ਵੀ ਸਮਝਿਆ ਜਾਵੇ ਕਿ ਉਸ ਵਿਸ਼ੇਸ਼ ਰਚਨਾ ਦ੍ਰਿਸ਼ਟੀ ਦੇ ਹਵਾਲੇ ਨਾਲ ਕਿਸੇ ਵਸਤੂ ਨੂੰ ਚੁਣਨ ਤੇ ਫਿਰ ਪੇਸ਼ ਕਰਨ ਲਈ ਕਿਸ ਹੁਨਰਮੰਦੀ ਦਾ ਕਮਾਲ ਕੀਤਾ ਗਿਆ ਹੈਕੋਈ ਵੀ ਲੇਖਕ ਆਪਣੇ ਅਨੁਭਵ ਅਤੇ ਕਲਪਨਾ ਦੇ ਸਹਾਰੇ ਵਿਸ਼ਾਲ ਜੀਵਨ ਵਿਚੋਂ ਕੁਝ ਟੋਟੇ ਆਪਣੀ ਰਚਨਾ ਵਿਚ ਪੇਸ਼ ਕਰਨ ਲਈ ਚੁਣਦਾ ਹੈ ਅਤੇ ਫਿਰ ਉਸਨੂੰ ਆਪਣੇ ਆਤਮ-ਅਨੁਭਵ ਦਾ ਭਾਗ ਬਣਾ ਕੇ ਹੁਨਰਮੰਦੀ ਨਾਲ ਉਸ ਵਿਸ਼ੇਸ਼ ਵਿਧਾ ਦੀ ਸ਼ਕਲ ਵਿਚ ਕਾਗ਼ਜ਼ਾਂ ਤੇ ਉਤਾਰਦਾ ਹੈਇਸ ਲਈ ਕਿਸੇ ਵੀ ਰਚਨਾ ਦਾ ਸਹੀ ਮੁੱਲ ਪਾਉਣ ਲਈ ਉਸ ਰਚਨਾ ਦੀ ਵਿਧਾਗਤ ਵਿਲੱਖਣਤਾ ਨੂੰ ਪਛਾਨਣਾ ਬਹੁਤ ਜ਼ਰੂਰੀ ਹੈਕੀ ਉਹ ਵਿਸ਼ੇਸ਼ ਰਚਨਾ ਕਵਿਤਾ, ਕਹਾਣੀ, ਨਾਵਲ ਜਾਂ ਨਾਟਕ ਬਣ ਵੀ ਸਕੀ ਹੈ ਜਾਂ ਨਹੀਂ, ਇਹ ਜਾਨਣਾ ਵੀ ਬਹੁਤ ਜ਼ਰੂਰੀ ਹੈਸਾਹਿਤ ਦੇ ਸਿਆਣੇ ਤਾਂ ਇਹ ਵੀ ਕਹਿੰਦੇ ਹਨ ਕਿ ਸਿਆਣਾ ਆਲੋਚਕ ਰਚਨਾ ਦੀ ਤਕਨੀਕ ਨੂੰ ਖੋਲ੍ਹਣ ਦਾ ਆਹਰ ਕਰਦਿਆਂ ਹੀ ਰਚਨਾ ਦੀ ਕਲਾਤਮਕਤਾ, ਉਸ ਵਿਚ ਪੇਸ਼ ਰਚਨਾ ਦ੍ਰਿਸ਼ਟੀ ਤੇ ਰਚਨਾ ਵਸਤੂ ਦਾ ਸਹੀ ਮੁਲਾਂਕਣ ਕਰ ਲੈਂਦਾ ਹੈਮਾਰਕ ਸ਼ੋਰਰ ਦਾ ਕਥਨ, ‘ਤਕਨੀਕ ਹੀ ਦਰਿਆਫ਼ਤ ਹੈਇਸ ਮਕਸਦ ਲਈ ਅਕਸਰ ਹੀ ਦੁਹਰਾਇਆ ਜਾਂਦਾ ਹੈ

-----

ਸੁਖਿੰਦਰ ਨੇ ਸੰਬੰਧਿਤ ਰਚਨਾਵਾਂ ਨੂੰ ਸਮਝਦਿਆਂ ਰਚਨਾ ਦੀ ਕਲਾ, ਸੁਹਜਾਤਮਕਤਾ ਜਾਂ ਉਸਦੇ ਤਕਨੀਕੀ ਪੱਖ ਨੂੰ ਅਸਲੋਂ ਹੀ ਅਣਗੌਲਾ ਕੀਤੀ ਰੱਖਿਆ ਹੈਉਸਦੀ ਆਲੋਚਨਾ ਪੜ੍ਹਦਿਆਂ ਇਹ ਤਾਂ ਪਤਾ ਲੱਗਦਾ ਹੈ ਕਿ ਲੇਖਕ ਨੇ ਕਿਹੜੇ ਵਿਸ਼ੇ ਤੇ ਕਲਮ-ਅਜ਼ਮਾਈ ਕੀਤੀ ਹੈ ਤੇ ਉਸਦੀ ਉਸ ਮਸਲੇ ਤੇ ਕਿੰਨੀ ਕੁ ਪਕੜ ਹੈ ਤੇ ਉਸ ਵਿਸ਼ੇਸ਼ ਲੇਖਕ ਦਾ ਉਸ ਵਿਸ਼ੇਸ਼ ਮਸਲੇ ਬਾਰੇ ਦ੍ਰਿਸ਼ਟੀਕੋਣ ਕੀ ਹੈ, ਪਰ ਉਸ ਰਚਨਾ ਦੀ ਤਕਨੀਕ ਜਾਂ ਕਲਾਪੱਖ ਬਾਰੇ ਡੂੰਘਾਈ ਵਿਚ ਜਾ ਕੇ ਉਸਨੂੰ ਸਮਝਣ ਦੀ ਖ਼ੇਚਲ ਕਰਨੋਂ ਆਲੋਚਕ ਉੱਕ ਗਿਆ ਹੈਮਿਸਾਲ ਦੇ ਤੌਰ ਤੇ ਨਦੀਮ ਪਰਮਾਰ ਦੇ ਨਾਵਲ ਚਿੱਟੀ ਮੌਤ ਬਾਰੇ ਸੁਖਿੰਦਰ ਦੀ ਆਲੋਚਨਾ ਪੜ੍ਹਦਿਆਂ ਮੈਨੂੰ ਉਸ ਵਿਚ ਪੇਸ਼ ਪਾਤਰ ਦੇ ਏਡਜ਼ ਪੀੜਤ ਹੋਣ ਬਾਰੇ ਤਾਂ ਜਾਣਕਾਰੀ ਮਿਲਦੀ ਹੈ ਤੇ ਏਡਜ਼ ਦੀ ਬੀਮਾਰੀ ਦੇ ਹੋਣ, ਫ਼ੈਲਣ ਜਾਂ ਇਲਾਜ ਬਾਰੇ ਗਿਆਨ ਵੀ ਮਿਲਦਾ ਹੈ ਪਰ ਬਤੌਰ ਨਾਵਲਉਹ ਰਚਨਾ ਕਿਹੋ ਜਿਹੀ ਹੈ, ਇਸਦੀ ਕੋਈ ਵੀ ਜਾਣਕਾਰੀ ਉਪਲਬਧ ਨਹੀਂਇਕ ਸੁਚੇਤ ਪਾਠਕ ਵਜੋਂ ਮੈਂ ਇਹ ਵੀ ਜਾਨਣਾ ਚਾਹੁੰਦਾ ਹਾਂ ਕਿ ਉਸ ਵਿਚ ਪਾਤਰ ਉਸਾਰੀ ਦਾ ਵਿਧਾਨ ਕਿਹੋ ਜਿਹਾ ਹੈ, ਬਿਰਤਾਂਤ ਦੀ ਪੇਸ਼ਕਾਰੀ ਦਾ ਪੱਧਰ ਕਿਹੋ ਕਿਹਾ ਹੈ, ਨਾਵਲਕਾਰ ਦੀ ਰਚਨਾ-ਸ਼ੈਲੀ ਕਿਹੋ ਜਿਹੀ ਹੈ ਆਦਿ ਆਦਿ; ਪਰ ਮੈਨੂੰ ਇਸਦੀ ਕਿਧਰੇ ਇਕ ਝਲਕ ਵੀ ਨਹੀਂ ਮਿਲਦੀਕਲਾ ਦੇ ਨਾਂ ਤੇ ਲੇਖ ਦੀ ਆਖ਼ਰੀ ਸਤਰ ਵਿਚ ਉਹ ਇਸਨੂੰ ਖ਼ੂਬਸੂਰਤਨਾਵਲ ਆਖ ਕੇ ਵਡਿਆਉਂਦਾ ਹੈ ਪਰ ਇਹ ਭੁੱਲ ਜਾਂਦਾ ਹੈ ਕਿ ਕਿਸੇ ਰਚਨਾ ਦੀ ਖ਼ੂਬਸੂਰਤੀ ਉਸਦੀ ਕਲਾਤਮਕਤਾ ਦੇ ਨਕਸ਼-ਨਿਗ਼ਾਰ ਵਿਚ ਪਈ ਹੁੰਦੀ ਹੈਜਸਵੀਰ ਕਾਲਰਵੀ, ਤ੍ਰਿਲੋਚਨ ਗਿੱਲ ਅਤੇ ਅਮਰਜੀਤ ਸਿੰਘ ਦੇ ਨਾਵਲਾਂ ਬਾਰੇ ਵੀ ਇਹੋ ਗੱਲ ਆਖੀ ਜਾ ਸਕਦੀ ਹੈਕੇਵਲ ਉਹ ਤ੍ਰਿਲੋਚਨ ਗਿੱਲ ਦੇ ਨਾਵਲ ਵਿਚਲੀ ਵਿਉਂਤਬੰਦੀ ਵਿਚ ਬੇਲੋੜੇ ਵਿਸਥਾਰ ਵੱਲ ਹੀ ਮਾੜਾ ਜਿਹਾ ਸੰਕੇਤ ਕਰਦਾ ਹੈ ਤੇ ਫਿਰ ਆਮ ਵਾਂਗ ਨਾਵਲ ਦੀ ਵਿਆਖਿਆ ਕਰਨ ਵੱਲ ਰੁਚਿਤ ਹੋ ਜਾਂਦਾ ਹੈਇੰਝ ਹੀ ਕਵੀਆਂ ਦੀਆਂ ਰਚਨਾਵਾਂ ਬਾਰੇ ਇਹ ਚਰਚਾ ਕਿਧਰੇ ਨਹੀਂ ਛਿੜਦੀ ਕਿ ਕੀ ਉਹਨਾਂ ਦੀ ਕਵਿਤਾ, ਕਵਿਤਾ ਵੀ ਬਣੀ ਹੈ ਕਿ ਨਹੀਂ?’ ਜੇ ਉਹ ਗੁਰਦਰਸ਼ਨ ਬਾਦਲ ਦੇ ਗੀਤਾਂ ਦੀ ਗੱਲ ਕਰ ਰਿਹਾ ਹੈ ਤਾਂ ਮੇਰੀ ਇੱਛਾ ਹੈ ਕਿ ਉਹ ਇਹ ਵੀ ਦੱਸੇ ਕਿ ਚੰਗੇ ਗੀਤ ਦੀ ਰੂਹ ਕਿੱਥੇ ਲੁਕੀ ਹੁੰਦੀ ਹੈ ਤੇ ਗੁਰਦਰਸ਼ਨ ਬਾਦਲ ਨੇ ਉਹਨਾਂ ਗੀਤਾਂ ਦੀ ਰੂਹ ਨੂੰ ਕਿੰਨਾਂ ਕੁ ਲੱਭਿਆ ਹੈਇੰਝ ਹੀ ਕਸ਼ਮੀਰਾ ਸਿੰਘ ਚਮਨ ਜਾਂ ਸ਼ਮਸ਼ੇਰ ਸਿੰਘ ਸੰਧੂ ਦੀਆਂ ਗ਼ਜ਼ਲਾਂ ਬਾਰੇ ਪੜ੍ਹਦਿਆਂ ਸੁਹਿਰਦ ਪਾਠਕ ਇਹਨਾਂ ਦੀ ਗ਼ਜ਼ਲੀਅਤ ਬਾਰੇ ਵੀ ਜਾਨਣਾ ਚਾਹੇਗਾ ਤੇ ਇਹ ਪੁੱਛਣਾ ਵੀ ਉਸਦਾ ਹੱਕ ਹੈ ਕਿ ਗ਼ਜ਼ਲ ਲੇਖਕ ਨੇ ਗ਼ਜ਼ਲ ਦਾ ਵਿਧਾਨ ਕਿਹੋ ਜਿਹਾ ਨਿਭਾਇਆ ਹੈਵਾਰਤਕ ਭਾਵੇਂ ਗੁਰਦੇਵ ਚੌਹਾਨ ਲਿਖ ਰਿਹਾ ਹੋਵੇ, ਭਾਵੇਂ ਬਲਬੀਰ ਮੋਮੀ ਜਾਂ ਇਕਬਾਲ ਮਾਹਲ ਪਾਠਕ ਦਾ ਇਹ ਪੁੱਛਣਾ ਵੀ ਹੱਕ-ਬ-ਜਾਨਬ ਹੈ ਕਿ ਲੇਖਕ ਕੋਲ ਸ਼ਬਦਾਂ ਨੂੰ ਜੋੜਨ-ਬੀੜਨ ਦਾ ਹੁਨਰ ਕਿਹੋ ਜਿਹਾ ਹੈ, ਉਸਦੀ ਰਚਨਾ ਸ਼ੈਲੀ ਦੀਆਂ ਕੀ ਵਿਸ਼ੇਸ਼ਤਾਈਆਂ ਹਨ, ਜਿਨ੍ਹਾਂ ਦੇ ਆਧਾਰ ਤੇ ਉਸਨੂੰ ਹੋਰ ਲੇਖਕਾਂ ਦੀਆਂ ਲਿਖਤਾਂ ਤੋਂ ਨਿਖੇੜਿਆ ਤੇ ਵੱਖਰਾ ਪਛਾਣਿਆਂ ਜਾ ਸਕਦਾ ਹੈਅਸਲ ਵਿਚ ਸੁਖਿੰਦਰ ਦਾ ਸਾਰਾ ਜ਼ੋਰ ਸੰਬੰਧਿਤ ਰਚਨਾਵਾਂ ਵਿਚ ਪੇਸ਼ ਮਸਲੇ ਤੇ ਉਸ ਵਿਚ ਨਿਹਿਤ ਵਿਚਾਰਧਾਰਾ ਦੀ ਵਿਆਖਿਆ ਅਤੇ ਵਿਸ਼ਲੇਸ਼ਣ ਤੇ ਹੀ ਲੱਗਾ ਰਹਿੰਦਾ ਹੈ ਪਰ ਕੋਈ ਵਿਚਾਰ ਸਾਹਿਤ ਕਿਵੇਂ ਬਣਦਾ ਹੈ ਇਸ ਵੱਲ ਉਸਦਾ ਬਹੁਤ ਘੱਟ ਧਿਆਨ ਜਾਂਦਾ ਹੈਇਹ ਤਾਂ ਐਵੇਂ ਚੱਲਦੇ ਚੱਲਦੇ ਕੁਝ ਇਕ ਰਚਨਾਵਾਂ ਦਾ ਹਵਾਲਾ ਦਿੱਤਾ ਗਿਆ ਹੈ, ਪਰ ਇਸ ਪੁਸਤਕ ਵਿਚੋਂ ਬਹੁਤ ਸਾਰੀਆਂ ਅਜਿਹੀਆਂ ਰਚਨਾਵਾਂ ਹਨ ਜਿਨ੍ਹਾਂ ਦੇ ਕਲਾ ਪੱਖ ਨੂੰ ਲੇਖਕ ਨੇ ਛੂਹਿਆ ਤੱਕ ਨਹੀਂਵਿਸਥਾਰ ਤੋਂ ਬਚਣ ਲਈ ਮੈਂ ਹੋਰ ਹਵਾਲੇ ਦੇਣ ਤੋਂ ਸੰਕੋਚ ਕਰਦਾ ਹਾਂ

-----

ਕੋਈ ਲੇਖਕ ਕਿਸ ਕਲਾਤਮਕ ਮੁਹਾਰਤ ਨਾਲ ਸੰਬੰਧਿਤ ਮਸਲਿਆਂ ਨੂੰ ਬਿਆਨ ਕਰਦਾ ਹੈ, ਏਸੇ ਵਿਚ ਹੀ ਉਸ ਲੇਖਕ ਦੀ ਹੁਨਰਮੰਦੀ ਦਾ ਹੁਸਨ ਲੁਕਿਆ ਹੁੰਦਾ ਹੈ ਅਤੇ ਇਸ ਹੁਸਨਨੇ ਹੀ ਉਸ ਲੇਖਕ ਨੂੰ ਉੱਤਮ, ਮੱਧਮ ਜਾਂ ਨਿਮਨ ਦਰਜੇ ਦਾ ਲੇਖਕ ਸਾਬਤ ਕਰਨਾ ਹੁੰਦਾ ਹੈਅਜਿਹੀ ਗੱਲ ਵੀ ਨਹੀਂ ਕਿ ਸੁਖਿੰਦਰ ਕੋਲ ਕਿਸੇ ਰਚਨਾ ਦੀ ਕਲਾ ਨੂੰ ਪਰਖਣ਼ ਦੀ ਅਸਲੋਂ ਹੀ ਸੋਝੀ ਨਾ ਹੋਵੇ ਜਾਂ ਉਹ ਸਾਹਿਤਕ ਰਚਨਾਵਾਂ ਦੇ ਕਲਾਤਮਕ ਮਹੱਤਵ ਨੂੰ ਅਸਲੋਂ ਘਟਾ ਕੇ ਵੇਖਦਾ ਹੋਵੇਸਿਧਾਂਤਕ ਪੱਧਰ ਤੇ ਉਹ ਭਲੀ-ਭਾਂਤ ਜਾਣਦਾ ਹੈ ਕਿ ਕਿਸੇ ਲੇਖਕ ਦੀ ਵਡਿਆਈ ਦਾ ਪਹਿਲਾ ਮਾਪ-ਦੰਡ ਲੇਖਕ ਦੀ ਕਲਾ-ਕੌਸ਼ਲਤਾ ਹੀ ਹੈਬਲਬੀਰ ਸਿੰਘ ਮੋਮੀ ਬਾਰੇ ਚਰਚਾ ਕਰਦਿਆਂ ਉਹ ਦੱਸਦਾ ਹੈ ਕਿ ਮੋਮੀ ਨੇ ਸੰਸਾਰ ਦੇ ਪ੍ਰਸਿੱਧ ਲੇਖਕ ਪੜ੍ਹੇ ਹੋਏ ਹਨ ਅਤੇ ਮੋਮੀ ਦੀਆਂ ਲਿਖਤਾਂ ਵਿਚ ਇਹੋ ਜਿਹੇ ਮਹਾਨ ਸਾਹਿਤਕਾਰਾਂ ਦੀਆਂ ਲਿਖਤਾਂ ਦੇ ਸ਼ਿਲਪੀ ਝਲਕਾਰੇ ਪੈਂਦੇ ਹਨ, ਬਲਬੀਰ ਮੋਮੀ ਦੀਆਂ ਲਿਖਤਾਂ ਦੇ ਅਜਿਹੇ ਗੁਣਾਂ ਕਰਕੇ ਹੀ ਉਸਨੂੰ ਕਨੇਡਾ ਦੇ ਨਾਮਵਰ ਅਤੇ ਚਰਚਿਤ ਪੰਜਾਬੀ ਲੇਖਕਾਂ ਵਿਚ ਸ਼ਾਮਲ ਕੀਤਾ ਜਾਂਦਾ ਹੈ’(ਪੰਨਾਂ:430) ਪਰ ਸੁਖਿੰਦਰ ਆਪ ਪਤਾ ਨਹੀਂ ਕਿਉਂ ਵਿਚਾਰ-ਅਧੀਨ ਲੇਖਕਾਂ ਦੀਆਂ ਰਚਨਾਵਾਂ ਵਿਚਲੇ ਸ਼ਿਲਪੀ ਝਲਕਾਰਿਆਂ ਤੋਂ ਨਜ਼ਰਾਂ ਚੁਰਾ ਕੇ ਲੰਘ ਜਾਂਦਾ ਹੈਕਿਉਂਕਿ ਆਲੋਚਕ ਰਚਨਾ ਦੇ ਕਲਾਤਮਕ ਪਹਿਲੂਆਂ ਨੂੰ ਬਹੁਤ ਹੀ ਘੱਟ ਛੂੰਹਦਾ ਹੈ, ਇਸ ਲਈ ਸਾਧਾਰਨ ਪਾਠਕ ਨੂੰ ਕਨੇਡੀਅਨ ਨਾਵਲਕਾਰਾਂ, ਕਹਾਣੀਕਾਰਾਂ, ਕਵੀਆਂ ਜਾਂ ਵਾਰਤਕ ਲੇਖਕਾਂ ਦੀਆਂ ਰਚਨਾਵਾਂ ਬਾਰੇ ਜਾਣਕਾਰੀ ਤਾਂ ਮਿਲ ਜਾਂਦੀ ਹੈ,ਉਹਨਾਂ ਵਿਚ ਪੇਸ਼ ਸਮਾਜ-ਸਭਿਆਚਾਰ ਦੀਆਂ ਵੰਨਗੀਆਂ ਤੇ ਵਿਸ਼ਲੇਸ਼ਣ ਵੀ ਪ੍ਰਾਪਤ ਹੋ ਜਾਂਦਾ ਹੈ ਪਰ ਇਹ ਪਤਾ ਲਾਉਣਾ ਮੁਸ਼ਕਲ ਹੋ ਜਾਂਦਾ ਹੈ ਕਿ ਕਲਾ ਦੇ ਪੱਖੋਂ ਇਹਨਾਂ ਵਿਚੋਂ ਕਿਹੜਾ ਉੱਤਮ, ਮੱਧਮ ਜਾਂ ਨਿਮਨ ਦਰਜੇ ਦਾ ਲੇਖਕ ਹੈਇਸ ਪੁਸਤਕ ਵਿਚ ਸਾਰੇ ਲੇਖਕ ਇਕੋ ਜਿਹੇ ਨਜ਼ਰ ਆਉਂਦੇ ਹਨ

-----

ਸਿਰਫ਼ ਕੁਝ ਇਕ ਲੇਖਕਾਂ ਦੀਆਂ ਰਚਨਾਵਾਂ ਦੀ ਗੱਲ ਕਰਦਿਆਂ ਉਹ ਸੰਬੰਧਿਤ ਵਿਧਾ ਦੇ ਕਲਾ-ਵਿਧਾਨ ਵੱਲ ਵੀ ਸੰਕੇਤ ਕਰਦਾ ਹੈ ਤੇ ਵਿਧਾਗਤ ਨੇਮਾਂ ਦੀ ਰੌਸ਼ਨੀ ਵਿਚ ਸੰਬੰਧਿਤ ਲੇਖਕਾਂ ਦੀਆਂ ਰਚਨਾਵਾਂ ਬਾਰੇ ਆਪਣੀ ਨਿਰਣਾ-ਜਨਕ ਰਾਇ ਵੀ ਪੇਸ਼ ਕਰਦਾ ਹੈਉਹਨਾਂ ਕੁਝ ਇਕ ਲੇਖਕਾਂ, ਜਿਨ੍ਹਾਂ ਦੇ ਲਿਖਣ-ਢੰਗ ਬਾਰੇ ਉਸਨੇ ਸੰਕੇਤਿਕ ਜਿਹੀ ਚਰਚਾ ਕੀਤੀ ਹੈ, ਵਿਚੋਂ ਇਸ ਤੱਥ ਦੀ ਨਿਸ਼ਾਨਦੇਹੀ ਕੀਤੀ ਜਾ ਸਕਦੀ ਹੈਜਰਨੈਲ ਸਿੰਘ ਕਹਾਣੀਕਾਰ, ਬਲਬੀਰ ਸੰਘੇੜਾ, ਕੁਲਜੀਤ ਮਾਨ, ਜਰਨੈਲ ਸਿੰਘ ਗਰਚਾ ਬਾਰੇ ਚਰਚਾ ਕਰਦਿਆਂ ਉਹ ਚੰਗੀ ਕਲਾਤਮਕ ਕਹਾਣੀ ਦੀਆਂ ਕਲਾਤਮਕ ਲੋੜਾਂ ਵੱਲ ਸਹਿਜੇ ਹੀ ਧਿਆਨ ਦਿਵਾ ਜਾਂਦਾ ਹੈ ਅਤੇ ਕਿਸੇ ਕਹਾਣੀ ਨੂੰ ਸਮਝਣ ਲਈ ਆਪਣੇ ਕਲਾਤਮਕ ਪੈਮਾਨੇ ਵੱਲ ਸੰਕੇਤਿਕ ਝਾਤ ਵੀ ਪੁਆ ਜਾਂਦਾ ਹੈਉਸ ਅਨੁਸਾਰ ਕਹਾਣੀ ਦੀ ਧੀਮੀ ਤੋਰ ਨਾਲ ਕਹਾਣੀਆਂ ਵਿਚ ਤਨਾਓ ਵੀ ਹੌਲੀ ਹੌਲੀ ਪੈਦਾ ਹੁੰਦਾ ਹੈ। (ਪੰਨਾਂ:419) ਜ਼ਾਹਿਰ ਹੈ ਕਿ ਉਸ ਅਨੁਸਾਰ ਕਹਾਣੀ ਦੀ ਤੋਰ ਨਾਵਲੀ ਜਾਂ ਮੱਧਮ ਗਤੀ ਵਾਲੀ ਹੋਣ ਦੀ ਥਾਂ ਤੇਜ਼ ਗਤੀ ਵਾਲੀ ਹੋਣੀ ਚਾਹੀਦੀ ਹੈ ਅਤੇ ਕਹਾਣੀ ਵਿਚ ਪਾਠਕ ਦੀ ਜਗਿਆਸਾ ਜਗਾਈ ਰੱਖਣ ਲਈ ਤਨਾਓ ਵੀ ਮਘਦਾ ਰਹਿਣਾ ਚਾਹੀਦਾ ਹੈਕਹਾਣੀ ਦਾ ਅੰਤ ਵੀ ਉਸ ਅਨੁਸਾਰ ਝੰਜੋੜਨ ਵਾਲਾਹੋਣਾ ਚਾਹੀਦਾ ਹੈ ਅਤੇ ਕਹਾਣੀ ਭਾਵ-ਵਿਰੇਚਨ ਕਰਨ ਵਾਲੀ ਨਾ ਹੋ ਕੇ ਪਾਠਕ ਨੂੰ ਬੇਚੈਨ ਕਰਨ ਵਾਲੀ ਹੋਵੇ, ਜਿਸਨੂੰ ਪੜ੍ਹ ਕੇ ਪਾਠਕ ਨੂੰ ਰਾਤ ਭਰ ਨੀਂਦ ਨਾ ਆਵੇ।(ਪੰਨਾਂ:320-21) ਜਾਣਦਾ ਤਾਂ ਉਹ ਇਹ ਵੀ ਹੈ ਕਿ ਕਹਾਣੀ ਵਿਚ ਵਾਰਤਾਲਾਪ ਸਿਰਜਣ ਦੀ ਵੀ ਵਿਸ਼ੇਸ਼ ਕਲਾ ਹੈ ਤੇ ਵਾਰਤਾਲਾਪ ਉਹੋ ਹੀ ਪ੍ਰਭਾਵਸ਼ਾਲੀ ਹੋਣਗੇ ਜਿਨ੍ਹਾਂ ਦੀ ਉਚਾਰਣੀ ਭਾਸ਼ਾ ਜੀਵਨ ਅਤੇ ਪਾਤਰਾਂ ਦੀ ਉਮਰ, ਕਿੱਤੇ, ਪਿਛੋਕੜ ਅਤੇ ਸਮਝ ਦਾ ਯਥਾਰਥਕ ਬਿਆਨ ਕਰਨ ਵਾਲੀ ਹੋਵੇਨਹੀਂ ਤਾਂ ਵਾਰਤਾਲਾਪ ਨਕਲੀ’(ਪੰਨਾਂ:257) ਜਾਪਣਗੇਕੁਲਜੀਤ ਮਾਨ ਦੀ ਕਹਾਣੀ ਚਿੜੀਦੇ ਹਵਾਲੇ ਨਾਲ ਉਹ ਉਸਦੀ ਭਾਸ਼ਾ ਵਿਚਲੀ ਵਧੇਰੀ ਕਾਵਿਕਤਾ ਵੱਲ ਧਿਆਨ ਦਿਵਾਉਂਦਾ (ਪੰਨਾ: 256) ਅਚੇਤ ਹੀ ਇਸ ਗੱਲ ਵੱਲ ਵੀ ਅਣਕਿਹਾ ਸੰਕੇਤ ਛੱਡ ਜਾਂਦਾ ਹੈ ਕਿ ਕਵਿਤਾ ਨੂੰ ਭਾਵੇਂ ਗਲਪ ਵਿਚ ਵਰਤੇ ਜਾਣ ਦੀ ਮਨਾਹੀ ਨਹੀਂ ਪਰ ਗਲਪ ਲਿਖਦਿਆਂ ਕਵਿਤਾ ਨੂੰ ਗਲਪ ਦੀ ਭਾਸ਼ਾ ਦਾ ਅੰਗ ਬਣ ਕੇ ਹੀ ਸ਼ਾਮਲ ਹੋਣਾ ਪੈਣਾ ਹੈਉਹ ਕਹਾਣੀ ਵਿਚ ਵਰਤੀ ਜਾਣ ਵਾਲੀ ਨਵੀਨ ਕਲਾ-ਜੁਗਤ ਸਥਿਤੀ-ਮੁਖਤਾਦੇ ਮਹੱਤਵ ਨੂੰ ਵੀ ਪਛਾਣਦਾ ਤੇ ਸਮਝਦਾ ਹੈ ਜਿਵੇਂ ਕਿ ਕਿਸੇ ਨਾਟਕ ਵਿਚ ਕੋਈ ਸਥਿਤੀ ਪੇਸ਼ ਕਰਨ ਵਾਲੇ ਪਾਤਰ ਆਪਣੀ ਅਦਾਕਾਰੀ ਦਿਖਾ ਰਹੇ ਹੁੰਦੇ ਹਨ ਅਤੇ ਪਿੱਠ-ਭੁਮੀ ਵਿਚ ਪਰਦੇ ਉੱਤੇ ਕੋਈ ਫਿ਼ਲਮ ਦਿਖਾਈ ਜਾ ਰਹੀ ਹੁੰਦੀ ਹੈ ਜਾਂ ਕੋਈ ਦ੍ਰਿਸ਼ ਦਿਖਾਏ ਜਾ ਰਹੇ ਹੁੰਦੇ ਹਨ( ਪੰਨਾਂ:256)ਇੰਝ ਉਹ ਕਹਾਣੀ ਵਿਚ ਦ੍ਰਿਸ਼ ਸਿਰਜਣ ਦੀ ਕਲਾ ਦੇ ਮਹੱਤਵ ਨੂੰ ਦ੍ਰਿੜਾਉਂਦਿਆਂ ਇਸ ਜੁਗਤ ਨੂੰ ਪਾਤਰਾਂ ਦੇ ਕਿਰਦਾਰ ਤੇ ਵਿਹਾਰ ਨੂੰ ਸਮਝਣ ਦਾ ਕਲਾਤਮਕ ਮਾਧਿਅਮ ਮੰਨਦਾ ਹੈਮੇਜਰ ਮਾਂਗਟ ਦੀਆਂ ਕਹਾਣੀਆਂ ਵਿਚ ਉਹ ਰੂਪਕਪੱਖ ਅਤੇ ਤੱਤਵਿਚ ਸੰਤੁਲਨ ਸਿਰਜਣ ਵਾਲੀ ਕਲਾ ਦਾ ਇਕ ਸਤਰੀ ਸੰਕੇਤ ਤਾਂ ਕਰਦਾ ਹੈ ਪਰ ਇਸ ਸੰਤੁਲਨ ਨੂੰ ਕਿਸੇ ਕਹਾਣੀ ਦੇ ਹਵਾਲੇ ਨਾਲ ਪੁਸ਼ਟ ਨਹੀਂ ਕਰਦਾਮਿੰਨੀ ਗਰੇਵਾਲ ਦੀਆਂ ਕਹਾਣੀਆਂ ਵਿਚ ਉਸਦੀ ਤਕਨੀਕੀਵਿਲੱਖਣਤਾ ਵੱਲ ਇਸ਼ਾਰਾ ਕਰਕੇ ਵੀ ਉਹ ਇਸ ਵਿਲੱਖਣਤਾ ਦਾ ਕੋਈ ਦਰਵਾਜ਼ਾ ਸਾਡੇ ਸਾਹਮਣੇ ਨਹੀਂ ਖੋਲ੍ਹਦਾਇਹਨਾਂ ਵੇਰਵਿਆਂ ਤੋਂ ਇਹ ਤਾਂ ਭਲੀਭਾਂਤ ਮਾਲੂਮ ਹੋ ਜਾਂਦਾ ਹੈ ਕਿ ਉਸਨੂੰ ਕਿਸੇ ਰਚਨਾ ਦੇ ਤਕਨੀਕੀ, ਕਲਾਤਮਕ ਜਾਂ ਸੁਹਜਾਤਮਕ ਮਹੱਤਵ ਦਾ ਅਹਿਸਾਸ ਹੈ ਪਰ ਚੰਗੀ ਕਹਾਣੀ ਦੇ ਕਲਾਤਮਕ ਵਿਧਾਨ ਦੀ ਸੋਝੀ ਰੱਖਦਿਆਂ ਹੋਇਆਂ ਵੀ ਨਾ ਤਾਂ ਉਹ ਕਹਾਣੀਕਾਰਾਂ ਨੂੰ ਤੇ ਨਾ ਹੀ ਦੂਜੀਆਂ ਵਿਧਾਵਾਂ ਦੇ ਲੇਖਕਾਂ ਦੀਆਂ ਰਚਨਾਵਾਂ ਨੂੰ ਉਸ ਵਿਧਾ ਦੀਆਂ ਕਲਾਤਮਕ ਲੋੜਾਂ ਅਨੁਸਾਰ ਪਰਖ਼ਦਾ ਪੜਚੋਲਦਾ ਹੈਇਹਨਾਂ ਕਹਾਣੀਕਾਰਾਂ ਬਾਰੇ ਵੀ ਬਹੁਤੀ ਵਾਰ ਉਹ ਕੇਵਲ ਬਿਆਨ ਦੀ ਪੱਧਰ ਤੇ ਹੀ ਉਹਨਾਂ ਦੀ ਕਹਾਣੀ ਕਲਾ ਬਾਰੇ ਆਪਣਾ ਮੱਤ ਪ੍ਰਸਤੁਤ ਕਰਦਾ ਹੈ, ਇਸ ਮੱਤ ਨੂੰ ਕਹਾਣੀਆਂ ਦੇ ਹਵਾਲੇ ਨਾਲ ਪੁਸ਼ਟ ਨਹੀਂ ਕਰਦਾ

------

ਰਚਨਾ ਵਿਚ ਸ਼ਿਲਪੀ ਝਲਕਾਰਿਆਂਦੇ ਮਹੱਤਵ ਨੂੰ ਭਲੀ-ਭਾਂਤ ਸਮਝਦਿਆਂ ਹੋਇਆਂ ਵੀ ਜੇ ਆਲੋਚਕ ਦਾ ਧਿਆਨ ਇਸ ਪਾਸੇ ਨਹੀਂ ਗਿਆ ਤਾਂ ਸਾਨੂੰ ਇਸਦੀ ਵੀ ਨਿਸ਼ਾਨਦੇਹੀ ਕਰਨ ਦੀ ਕੋਸਿ਼ਸ ਵੀ ਕਰਨੀ ਚਾਹੀਦੀ ਹੈਕਿਸੇ ਕੁਲਜੀਤ ਮਾਨ ਦੀ ਕਹਾਣੀ ਰੰਗ ਕਾਟਬਾਰੇ ਗੱਲ ਕਰਦਿਆਂ ਉਹ ਇੱਕ ਥਾਂ ਲਿਖਦਾ ਹੈ, “ਇਹ ਕਹਾਣੀ ਮੈਨੂੰ ਬਹੁਤ ਕਾਹਲੀ ਵਿਚ ਲਿਖੀ ਲੱਗੀ”(ਪੰਨਾਂ: 257) ਕੀ ਕਿਤੇ ਸਾਡਾ ਆਲੋਚਕ ਵੀ ਕਿਸੇ ਅਜਿਹੀ ਕਾਹਲੀ ਦਾ ਸ਼ਿਕਾਰ ਤਾਂ ਨਹੀਂ ਹੈ, ਜਿਸ ਕਾਹਲੀ ਕਰਕੇ ਉਹ ਇਹਨਾਂ ਰਚਨਾਵਾਂ ਦੇ ਸਰਬਪੱਖੀ ਅਧਿਅਨ ਲਈ ਲੋੜੀਂਦਾ ਸਮਾਂ ਹੀ ਨਾ ਕੱਢ ਸਕਿਆ ਹੋਵੇ! ਆਲੋਚਕ ਨੇ ਕੁਝ ਇੱਕ ਲੇਖਾਂ ਨੂੰ ਛੱਡ ਕੇ ਬਹੁਤੇ ਲੇਖਾਂ ਹੇਠ ਉਸ ਲੇਖ ਦੇ ਲਿਖਣ ਦੀ ਮਿਤੀ, ਮਹੀਨਾ, ਸਾਲ ਤੇ ਥਾਂ ਦਾ ਨਾਂ ਵੀ ਲਿਖਿਆ ਹੈਅਸੀਂ ਵੇਖਿਆ ਹੈ ਕਿ ਇਹ ਲੇਖ 2008-9 ਵਿਚ ਲਿਖੇ ਗਏ ਹਨਲੱਗਦਾ ਹੈ ਕਿ ਸਾਡਾ ਆਲੋਚਕ ਇਕ ਮੁਹਿੰਮ ਬਣਾ ਕੇ ਇੱਕ ਨਿਵੇਕਲੀ ਪਹਿਲਕਦਮੀ ਦਾ ਝੰਡਾ ਆਪਣੇ ਹੱਥ ਵਿਚ ਲੈਣ ਲਈ ਦੌੜ ਰਿਹਾ ਹੈਇਹਨਾਂ ਦੋ ਸਾਲਾਂ ਵਿਚ 2008 ਦਾ ਕੋਈ ਮਹੀਨਾ ਹੀ ਹੈ ਜਿਹੜਾ ਖ਼ਾਲੀ ਗਿਆ ਹੋਵੇ ਤੇ ਉਸਨੇ ਕਿਸੇ ਕਿਤਾਬ ਬਾਰੇ ਲੇਖ ਨਾ ਲਿਖਿਆ ਹੋਵੇ2009 ਵਿਚ ਤਾਂ ਕਿਸੇ ਕਿਸੇ ਮਹੀਨੇ ਤਾਂ ਉਹ ਪੰਜ-ਪੰਜ, ਛੇ-ਛੇ ਕਿਤਾਬਾਂ ਬਾਰੇ ਇਕੋ ਸਾਹੇ ਲਿਖਦਾ ਨਜ਼ਰ ਆਉਂਦਾ ਹੈਫਰਵਰੀ 2009 ਦੇ ਮਹੀਨੇ ਵਿਚ ਤਾਂ ਉਹ ਆਪਣੇ ਨਾਲ ਨਾਲ ਵਿਚਾਰੇ ਨਿੱਕੇ ਜਿਹੇ ਮਹੀਨੇਨੂੰ ਵੀ ਲੇਖਾਂ ਦੇ ਭਾਰ ਹੇਠ ਦੱਬ ਦਿੰਦਾ ਹੈਇਸ ਇੱਕ ਮਹੀਨੇ ਵਿਚ ਹੀ ਉਸਨੇ ਤੇਰਾਂ ਪੁਸਤਕਾਂ ਬਾਰੇ ਆਪਣੇ ਲੇਖ ਮੁਕੰਮਲ ਕੀਤੇ ਹਨਜ਼ਾਹਿਰ ਹੈ ਕਿ ਇਸ ਮਹੀਨੇ ਉਸਨੂੰ ਪੁਸਤਕ ਪੜ੍ਹਨ ਅਤੇ ਉਸ ਬਾਰੇ ਲਿਖਣ ਲਈ ਕੇਵਲ ਔਸਤਨ ਦੋ ਦਿਨ ਹੀ ਨਸੀਬ ਹੋਏ ਹਨਇਹਨਾਂ ਵਿਚੋਂ ਇਕ ਦਿਨ ਪੁਸਤਕ ਪੜ੍ਹਨ ਨੂੰ ਤੇ ਦੂਜਾ ਦਿਨ ਉਸ ਪੁਸਤਕ ਬਾਰੇ ਲਿਖਣ ਨੂੰ ਦਿੱਤਾ ਮੰਨਿਆ ਜਾ ਸਕਦਾ ਹੈਜਿੱਥੇ ਦਿਨ ਰਾਤ ਕੀਤੀ ਨਿਰੰਤਰ ਮਿਹਨਤ ਪੱਖੋਂ ਉਸਦੀ ਦਾਦ ਦੇਣੀ ਬਣਦੀ ਹੈ ਓਥੇ ਇਸ ਤੱਥ ਵੱਲ ਵੀ ਧਿਆਨ ਜਾਂਦਾ ਹੈ ਕਿ ਆਲੋਚਕ ਨੇ ਪੁਸਤਕ ਪੜ੍ਹਨ ਤੇ ਉਸ ਬਾਰੇ ਰਾਇ ਬਣਾਉਣ ਅਤੇ ਦੇਣ ਵਿਚ ਕਾਹਲੀ ਕੀਤੀ ਲੱਗਦੀ ਹੈ

-----

ਕਿਸੇ ਵੀ ਪੁਸਤਕ ਬਾਰੇ ਆਪਣਾ ਸਰਬਾਂਗੀ ਆਲੋਚਨਾਤਮਕ ਨਿਰਣਾ ਦੇਣ ਲਈ ਉਸ ਪੁਸਤਕ ਦੇ ਇੱਕ ਤੋਂ ਵਧੇਰੇ ਪਾਠ ਕਰਨ ਦੀ ਲੋੜ ਹੁੰਦੀ ਹੈ ਤੇ ਫਿਰ ਉਸ ਬਾਰੇ ਚਿੰਤਨ-ਮਨਨ ਕਰਨ ਲਈ ਵੀ ਸਮਾਂ ਦਰਕਾਰ ਹੁੰਦਾ ਹੈਫਿਰ ਕਿਤੇ ਜਾ ਕੇ ਹੀ ਕੋਈ ਆਲੋਚਕ ਕਿਸੇ ਲਿਖਤ ਬਾਰੇ ਨਿਰਣਾ ਦੇਣ ਦਾ ਅਧਿਕਾਰੀ ਹੋ ਸਕਦਾ ਹੈਪਰ ਅਸੀਂ ਵੇਖਦੇ ਹਾਂ ਕਿ ਸਾਡੇ ਆਲੋਚਕ ਕੋਲ ਨਿਸਚੈ ਹੀ ਸਮੇਂ ਦੀ ਘਾਟ ਵੀ ਲੱਗਦੀ ਹੈਕਿਸੇ ਰਚਨਾ ਵਿਚ ਡੂੰਘਾ ਉੱਤਰਨ ਦੀ ਲੰਮੀ ਮਾਨਸਿਕ ਘਾਲਣਾ ਘਾਲਣ ਦੀ ਜਿਹੜੀ ਲੋੜ ਹੁੰਦੀ ਹੈ, ਸ਼ਾਇਦ ਇਸ ਘਾਲਣਾ ਲਈ ਸਾਡਾ ਆਲੋਚਕ ਲੋੜੀਂਦਾ ਸਮਾਂ ਨਹੀਂ ਜੁਟਾ ਸਕਿਆਏਸੇ ਕਰਕੇ ਹੀ ਸ਼ਾਇਦ ਉਹ ਰਚਨਾਵਾਂ ਦੇ ਸ਼ਿਲਪੀ ਝਲਕਾਰਿਆਂਵੱਲ ਸਾਡਾ ਧਿਆਨ ਨਹੀਂ ਦਿਵਾ ਸਕਿਆਅਸੀਂ ਆਸ ਕਰਦੇ ਹਾਂ ਕਿ ਆਪਣੀ ਅਗਲੀ ਪੁਸਤਕ ਵਿਚ, ਜਿਸਨੂੰ ਅਗਲੇ ਹੀ ਸਾਲ ਤੱਕ ਮੁਕੰਮਲ ਕਰ ਦੇਣ ਦਾ ਉਸਨੇ ਐਲਾਨ ਵੀ ਕਰ ਦਿੱਤਾ ਹੈ, ਉਹ ਸਾਡਾ ਇਹ ਉਲ੍ਹਾਮਾ ਵੀ ਦੂਰ ਕਰ ਦੇਵੇਗਾ

------

ਪਰ ਉਲ੍ਹਾਮੇਦੇਈ ਜਾਣਾ ਤੇ ਪ੍ਰਾਪਤੀ ਨੂੰ ਅੱਖੋਂ ਓਹਲੇ ਕਰੀ ਰੱਖਣਾ ਵੀ ਦਿਆਨਤਦਾਰੀ ਨਹੀਂਮੈਂ ਅਜਿਹਾ ਬਦ-ਦਿਆਨਤਦਾਰ ਵਿਸ਼ਲੇਸ਼ਕ ਨਹੀਂ ਹਾਂ ਜਿਹੜਾ ਸੁਖਿੰਦਰ ਦੀ ਇਸ ਇਤਿਹਾਸਕ ਪਹਿਲਕਦਮੀ ਨੂੰ ਘਟਾ ਕੇ ਵੇਖਣ ਦੀ ਦੁਰਭਾਵਨਾ ਦਾ ਸ਼ਿਕਾਰ ਹੋਵੇਸੁਖਿੰਦਰ ਨੇ ਕਨੇਡੀਅਨ ਪੰਜਾਬੀ ਆਲੋਚਨਾ ਦੇ ਖੇਤਰ ਵਿਚ ਸਚਮੁੱਚ ਇਤਿਹਾਸ ਸਿਰਜ ਦਿੱਤਾ ਹੈਇਸ ਪੱਖੋਂ ਲੇਖਕਾਂ ਦੇ ਨਾਲ ਨਾਲ ਕਨੇਡੀਅਨ ਪੰਜਾਬੀ ਸਾਹਿਤ ਦੇ ਭਵਿੱਖੀ ਆਲੋਚਕ ਸਦਾ ਸੁਖਿੰਦਰ ਦਾ ਰਿਣ ਮਹਿਸੂਸ ਕਰਦੇ ਰਹਿਣਗੇ

*****

No comments: