ਤੁਹਾਡੇ ਧਿਆਨ ਹਿੱਤ: ਜ਼ਰੂਰੀ ਸੂਚਨਾ

ਤੁਹਾਡੇ ਧਿਆਨ ਹਿੱਤ: ਜ਼ਰੂਰੀ ਸੂਚਨਾ
ਕੈਨੇਡਾ ਦੇ 57 ਪੰਜਾਬੀ ਲੇਖਕਾਂ ਦੀਆਂ ਪੁਸਤਕਾਂ ਬਾਰੇ ਸਮੀਖਿਆ ਦੀ ਕਿਤਾਬ 'ਕੈਨੇਡੀਅਨ ਪੰਜਾਬੀ ਸਾਹਿਤ' ਨੂੰ ਖ਼ਰੀਦਣ ਲਈ ਬਲੌਗ 'ਤੇ ਦਿੱਤੇ ਐਡਰੈਸ 'ਤੇ ਈਮੇਲ ਕਰੋ। ਸ਼ੁਕਰੀਆ।

ਤੁਹਾਡੇ ਧਿਆਨ ਹਿੱਤ - ਜ਼ਰੂਰੀ ਸੂਚਨਾ

ਸੂਚਨਾ: ਪ੍ਰਕਾਸ਼ਕ ਦੀ ਤਲਾਸ਼ :

ਆਪਣੀ ਹੁਣੇ ਇੰਡੀਆ ਵਿੱਚ ਪ੍ਰਕਾਸ਼ਿਤ ਹੋਈ ਪੁਸਤਕ ‘ਕੈਨੇਡੀਅਨ ਪੰਜਾਬੀ ਸਾਹਿਤ (ਸਮੀਖਿਆ)’ ਨੂੰ ਮੈਂ ਅੰਗਰੇਜ਼ੀ ਵਿੱਚ ਅਨੁਵਾਦ ਕਰਕੇ ਕੈਨੇਡਾ ਵਿੱਚ ‘‘Canadian Punjabi Literature (Commentary)’’ ਨਾਮ ਦੀ ਪੁਸਤਕ ਦੇ ਰੂਪ ਵਿੱਚ ਪ੍ਰਕਾਸ਼ਿਤ ਕਰਨਾ ਚਾਹੁੰਦਾ ਹਾਂ। ਮੈਂ ਕਿਸੀ ਵਧੀਆ ਕੈਨੇਡੀਅਨ ਪ੍ਰਕਾਸ਼ਕ ਦੀ ਤਲਾਸ਼ ਕਰ ਰਿਹਾ ਹਾਂ। ਜੇਕਰ ਤੁਸੀਂ ਕਿਸੀ ਅਜਿਹੇ ਵਧੀਆ ਕੈਨੇਡੀਅਨ ਪ੍ਰਕਾਸ਼ਕ ਦਾ ਨਾਮ ਜਾਣਦੇ ਹੋ ਜੋ ਮੇਰੀ ਪੁਸਤਕ ਪ੍ਰਕਾਸ਼ਿਤ ਕਰ ਸਕਦਾ ਹੋਵੇ ਤਾਂ ਮੈਂ ਉਸ ਪ੍ਰਕਾਸ਼ਕ ਦਾ ਨਾਮ ਜਾਨਣਾ ਚਾਹਾਂਗਾ।

Sukhinder

Editor: SANVAD

Box 67089, 2300 Yonge St.

Toronto ON M4P 1E0

Tel. (416) 858-7077

Email: poet_sukhinder@hotmail.com

http://www.canadianpunjabiliterature.blogspot.com/Friday, July 9, 2010

ਸੁਖਿੰਦਰ - ਲੇਖ

ਲੋਕ ਮਨਾਂ ਵਿੱਚ ਚੇਤਨਤਾ ਜਗਾਉਂਦੇ ਗੀਤ - ਹਰਬੰਸ ਕੇ. ਬਰਾੜ

ਲੇਖ

ਅਜੋਕੇ ਸਮਿਆਂ ਵਿੱਚ ਬਹੁਤ ਸਾਰੇ ਗੀਤਕਾਰਾਂ ਵੱਲੋਂ ਦਿਸ਼ਾਹੀਣ ਪੰਜਾਬੀ ਗੀਤਾਂ ਦਾ ਪਾਸਾਰ ਕੀਤਾ ਜਾ ਰਿਹਾ ਹੈਜਿਸ ਵਿੱਚ ਲੱਚਰ ਕਿਸਮ ਦੀ ਗੀਤਕਾਰੀ ਵੀ ਸ਼ਾਮਿਲ ਕੀਤੀ ਜਾ ਸਕਦੀ ਹੈਅਜਿਹੇ ਦਿਸ਼ਾਹੀਣ ਗੀਤਕਾਰਾਂ ਵਿੱਚ ਉਹ ਗੀਤਕਾਰ ਵੀ ਸ਼ਾਮਿਲ ਹਨ ਜੋ ਹਿੰਸਾਵਾਦੀ ਗੀਤ, ਜ਼ਾਤ-ਪਾਤ ਦੇ ਵਖਰੇਵੇਂ ਪੈਦਾ ਕਰਨ ਵਾਲੇ ਗੀਤ ਅਤੇ ਧਾਰਮਿਕ ਕੱਟੜਵਾਦੀ ਵਿਚਾਰਾਂ ਦਾ ਪਾਸਾਰ ਕਰਨ ਵਾਲੇ ਪੰਜਾਬੀ ਗੀਤਾਂ ਦੀ ਸਿਰਜਣਾ ਕਰਨ ਲਈ ਯਤਨਸ਼ੀਲ ਹਨ

-----

ਕੈਨੇਡੀਅਨ ਪੰਜਾਬੀ ਗੀਤਕਾਰ ਹਰਬੰਸ ਕੇ. ਬਰਾੜ ਅਜਿਹੇ ਦਿਸ਼ਾਹੀਣ ਰੁਝਾਣ ਦੇ ਉਲਟ ਬੜੇ ਚੇਤਨਤਾ ਭਰਪੂਰ ਗੀਤਾਂ ਦੀ ਸਿਰਜਣਾ ਕਰਦੀ ਹੈਉਸਦੇ ਗੀਤ ਸਾਡੀ ਜ਼ਿੰਦਗੀ ਨਾਲ ਜੁੜੇ ਸਮਾਜਿਕ, ਸਭਿਆਚਾਰਕ, ਆਰਥਿਕ, ਰਾਜਨੀਤਿਕ ਅਤੇ ਧਾਰਮਿਕ ਸਰੋਕਾਰਾਂ ਬਾਰੇ ਗੱਲ ਕਰਦੇ ਹੋਏ ਅਮਨ, ਪਿਆਰ ਅਤੇ ਸਾਂਝੀਵਾਲਤਾ ਦਾ ਸੁਨੇਹਾ ਦਿੰਦੇ ਹਨਹਰਬੰਸ ਕੇ. ਬਰਾੜ ਨੇ ਆਪਣੇ ਚੇਤਨਤਾ ਭਰਪੂਰ ਗੀਤਾਂ ਦਾ ਪਹਿਲਾ ਸੰਗ੍ਰਹਿ ਫੁੱਲਾਂ ਭਰੀ ਚੰਗੇਰ1988 ਵਿੱਚ ਪ੍ਰਕਾਸ਼ਿਤ ਕੀਤਾ ਸੀ

-----

ਹਰਬੰਸ ਕੇ. ਬਰਾੜ ਦੇ ਉਦੇਸ਼ ਭਰੇ ਗੀਤਾਂ ਦੇ ਇਸ ਸੰਗ੍ਰਹਿ ਬਾਰੇ ਚਰਚਾ ਉਸਦੇ ਗੀਤ ਲਿਖਣ ਵਾਲਿਆਂ ਨੂੰਦੀਆਂ ਇਨ੍ਹਾਂ ਸਤਰਾਂ ਨਾਲ ਸ਼ੁਰੂ ਕੀਤਾ ਜਾ ਸਕਦਾ ਹੈ:

ਤੁਸੀਂ ਬਦਲ ਦਿਓ ਗੀਤਾਂ ਦੀ ਨੁਹਾਰ ਵੇ ਲਿਖਾਰੀਓ

ਨਿਰਾ ਵਸਲ ਨਹੀਂ ਹੋਵੇ ਕੁਝ ਪਿਆਰ ਵੇ ਲਿਖਾਰੀਓ

ਲਫ਼ਜ਼ਾਂ ਦੇ ਨਾਲ ਨੰਗੇ ਨਾ ਕਰੋ ਸਰੀਰਾਂ ਨੂੰ

ਰਖ ਦਿਓ ਲਾਂਭੇ ਇਹਨਾਂ ਕਾਮ ਵਾਲੇ ਤੀਰਾਂ ਨੂੰ

ਐਵੇਂ ਕਰੋ ਨਾ ਸਮਾਜ ਨੂੰ ਬੀਮਾਰ ਵੇ ਲਿਖਾਰੀਓ

ਤੁਸੀਂ ਬਦਲ ਦਿਓ ਗੀਤਾਂ ਦੀ ਨੁਹਾਰ ਵੇ ਲਿਖਾਰੀਓ

ਕਾਹਦਾ ਗੀਤ ਸੁਣ ਜੇ ਭੈਣ ਕੋਲੋਂ ਵੀਰ ਉਠ ਜੇ

ਧੀ ਦੇ ਕੋਲ ਬੈਠੇ ਪਿਉ ਦਾ ਜੇ ਦਿਲ ਦੁਖ ਜੇ

ਕੁਝ ਸਭਿਅਤਾ ਦਾ ਕਰੋ ਲਿਹਾਜ਼ ਵੇ ਲਿਖਾਰੀਓ

ਤੁਸੀਂ ਬਦਲ ਦਿਓ ਗੀਤਾਂ ਦੀ ਨੁਹਾਰ ਵੇ ਲਿਖਾਰੀਓ

----

ਅਜਿਹੀ ਪ੍ਰਗਤੀਸ਼ੀਲ ਸੋਚ ਨੂੰ ਹੀ ਉਹ ਆਪਣੇ ਗੀਤ ਜਵਾਨੀ ਦਾ ਸੁਪਨਾਵਿੱਚ ਵੀ ਪੇਸ਼ ਕਰਦੀ ਹੈਭਾਰਤੀ ਸਮਾਜ ਵਿੱਚ ਮਨੂੰਵਾਦ ਨੇ ਜ਼ਾਤ-ਪਾਤ ਦੇ ਨਾਮ ਉੱਤੇ ਜੋ ਸਮਾਜਕ ਵੰਡੀਆਂ ਪਾਈਆਂ ਹੋਈਆਂ ਹਨ ਉਸ ਸਦਕਾ ਜਿ਼ੰਦਗੀ ਨਾਲ ਸਬੰਧਿਤ ਹਰ ਖੇਤਰ ਵਿੱਚ ਹੀ ਲੋਕਾਂ ਨੂੰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈਹੌਂਸਲੇ ਵਾਲੀ ਗੱਲ ਇਹ ਹੈ ਕਿ ਨਵੀਂ ਪੌਦ ਇਸ ਮਾਨਸਿਕ ਕੋਹੜ ਤੋਂ ਹੌਲੀ ਹੌਲੀ ਮੁਕਤ ਹੋਣ ਦਾ ਯਤਨ ਕਰ ਰਹੀ ਹੈਪਰ ਇਸ ਦੇ ਉਲਟ ਭਾਰਤੀ ਸ਼ਾਸਨ ਪ੍ਰਣਾਲੀ ਆਪਣੀ ਨਿੱਜੀ ਰਾਜਨੀਤਿਕ ਲਾਭਾਂ ਖ਼ਾਤਿਰ ਜ਼ਾਤ-ਪਾਤ ਆਧਾਰਤ ਸਮਾਜਿਕ ਵੰਡ ਨੂੰ ਉਤਸਾਹਤ ਕਰਨ ਦੇ ਆਪਣੇ ਯਤਨ ਜਾਰੀ ਰੱਖ ਰਹੀ ਹੈਤਾਂ ਜੋ ਜ਼ਾਤ-ਪਾਤ ਦੇ ਨਾਮ ਉੱਤੇ ਲੋਕਾਂ ਨੂੰ ਵੰਡਿਆ ਜਾ ਸਕੇ ਅਤੇ ਮੌਕਾ ਆਉਣ ਉੱਤੇ ਕੁਝ ਖ਼ਾਸ ਕਿਸਮ ਦੇ ਜ਼ਾਤ-ਪਾਤ ਨਾਲ ਸਬੰਧਤ ਲੋਕਾਂ ਨੂੰ ਵੋਟ ਬੈਂਕ ਬਣਾ ਕੇ ਆਪਣੇ ਹੱਕ ਵਿੱਚ ਭੁਗਤਾਇਆ ਜਾ ਸਕੇਭਾਰਤੀ ਸਮਾਜ ਨੂੰ ਚੰਬੜੇ ਇਸ ਮਾਨਸਿਕ ਕੋਹੜ ਦਾ ਅਜੇ ਤੱਕ ਕੋਈ ਸਦੀਵੀ ਇਲਾਜ ਨਹੀਂ ਲੱਭਿਆ ਜਾ ਸਕਿਆਹਰਬੰਸ ਕੇ. ਬਰਾੜ ਇਸ ਸਮਾਜਿਕ ਸਮੱਸਿਆ ਬਾਰੇ ਵੀ ਆਪਣੇ ਪ੍ਰਗਤੀਸ਼ੀਲ ਵਿਚਾਰਾਂ ਦੀ ਹੀ ਪ੍ਰਦਰਸ਼ਨੀ ਕਰਦੀ ਹੈਪੇਸ਼ ਹਨ ਉਸਦੇ ਗੀਤ ਜਵਾਨੀ ਦਾ ਸੁਪਨਾਵਿੱਚੋਂ ਕੁਝ ਭਾਵਪੂਰਤ ਸਤਰਾਂ:

ਜ਼ਾਤ-ਪਾਤ ਤੇ ਧਰਮ ਕਰਮ ਦੇ ਕਟ ਦੇਣੇ ਨੇ ਫੰਦੇ

ਏਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੌਣ ਮੰਦੇ

ਕਿਸਾਨ ਜਾਂ ਜਵਾਨ ਹੋਵੇ, ਹੋਵੇ ਹਿੰਦੁਸਤਾਨ ਦਾ

ਬਾਬਲ ਨੂੰ ਕਹਿਦੇ ਕੋਈ ਮੁੰਡਾ ਲੱਭੇ ਹਾਣ ਦਾ

ਕੋਈ ਹੋਵੇ ਛੈਲ ਛਬੀਲਾ ਪਿਆਰਾਂ ਦੀ ਬੋਲੀ ਜਾਣਦਾ

-----

ਹਰਬੰਸ ਕੇ. ਬਰਾੜ ਦਾ ਇਹੀ ਅੰਦਾਜ਼ ਉਸ ਦੇ ਗੀਤ ਅੱਜ ਦੀ ਮੰਗਵਿੱਚ ਵੀ ਦੇਖਿਆ ਜਾ ਸਕਦਾ ਹੈਜਦੋਂ ਕਿ ਉਹ ਦੁਨੀਆਂ ਵਿੱਚ ਅਮਨ ਅਤੇ ਪਿਆਰ ਦੀ ਲੋੜ ਬਾਰੇ ਚੇਤਨਾ ਜਗਾਉਂਦੀ ਹੈ:

ਗੁਰਮੁਖੋ ਪਿਆਰਿਓ ਗੁਰੂ ਦੇ ਦੁਲਾਰਿਓ

ਜਗ ਦੀ ਨੁਹਾਰ ਨੂੰ ਸੰਵਾਰਿਓ...

ਅਮਨਾਂ ਦੀ ਲੋੜ ਅਜ ਸੋਚੋ ਤੇ ਵਿਚਾਰ ਲੌ

ਕਹਿਣੀ ਤੇ ਕਰਨੀ ਨੂੰ ਇਕ ਢਾਂਚੇ ਢਾਲ ਲੌ

ਦੁਨੀਆਂ ਦਾ ਜ਼ੋਰ ਫੋਕੇ ਭਾਸ਼ਨਾਂ ਚ ਰਹਿੰਦਾ ਏ

ਬੋਲਾਂ ਨੂੰ ਅਮਲਾਂ ਚ ਢਾਲਿਓ

ਦੋਸਤੀ ਦਾ ਨਾਂ ਦੇਣਾ ਵੈਰ ਤੇ ਵਿਰੋਧ ਨੂੰ

ਪਿਆਰ ਵਿਚ ਬਦਲ ਦੇਣਾ ਗੁੱਸੇ ਤੇ ਕਰੋਧ ਨੂੰ

ਮਿਲ ਗਈ ਏ ਖੁਸ਼ੀ ਇਹਨੂੰ ਵੰਡ ਦਿਓ ਜਹਾਨ ਵਿੱਚ

ਖ਼ੁਸ਼ਬੂ ਗਿਆਨ ਦੀ ਖਿਲਾਰਿਓ...

......

2.ਬੋਲਣ ਦਾ ਸਮਾਂ ਨਹੀਂ ਹੈ ਕਰਕੇ ਦਿਖਾਉਣਾ ਏ

ਦੁਨੀਆਂ ਨੂੰ ਅੱਜ ਅਸੀਂ ਸਵਰਗ ਬਣਾਉਣਾ ਏ

ਸਰਬਤ ਦਾ ਜੋ ਭਲਾ ਜੇ ਅਸਲ ਚ ਚਾਹੁੰਦੇ ਹੋ

ਮਾਰ ਧਾੜ ਖ਼ਤਮ ਕਰਾ ਦਿਓ...

ਸਾਹਿਬਾਂ ਨੇ ਜੋ ਦੱਸਿਆ ਇਹ ਉਲਟ ਕਮਾਂਵਦੇ

ਧਰਮ ਦਾ ਨਾਂ ਲੈ ਕੇ ਪਾਪ ਨੇ ਕਮਾਂਵਦੇ

ਹਰਬੰਸ ਪਿਆਰ ਦਾ ਸੁਨੇਹਾ ਦੇ ਕੇ ਦੁਨੀਆਂ ਨੂੰ

ਹੋ ਦੁਨੀਆਂ ਨੂੰ ਜੰਗ ਤੋਂ ਬਚਾ ਦਿਓ

----

ਫਿਰਕਾਪ੍ਰਸਤ ਅਤੇ ਧਰਮਾਂ ਦੇ ਨਾਮ ਉੱਤੇ ਦੰਗੇ-ਫਸਾਦ ਕਰਵਾਉਣ ਵਾਲੇ ਲੋਕਾਂ ਨੂੰ ਵੀ ਹਰਬੰਸ ਬਰਾੜ ਕਰੜੇ ਹੱਥੀਂ ਲੈਂਦੀ ਹੈਜਹਾਨਨਾਮ ਦਾ ਗੀਤ ਅਜਿਹੇ ਸ਼ਕਤੀਸ਼ਾਲੀ ਵਿਚਾਰਾਂ ਦਾ ਪ੍ਰਗਟਾ ਕਰਦਾ ਹੈ:

ਇਹ ਠੇਕੇਦਾਰ ਧਰਮਾਂ ਦੇ ਕਿਹੀ ਪਰਲੋ ਲਿਆਉਂਦੇ ਨੇ

ਨਾਂ ਲੈ ਕੇ ਗੁਰੂਆਂ ਪੀਰਾਂ ਦੇ ਭਾਈ ਤੋਂ ਭਾਈ ਮਰਾਉਂਦੇ ਨੇ

ਉਹ ਵਰ੍ਹਦਾ ਨਹੀਂ ਹੁੰਦਾ ਜੋ ਬੱਦਲ ਬਹੁਤਾ ਗੱਜਦਾ ਏ

ਦਿਲ ਕਰੇ ਫਿਰਕਾਪ੍ਰਸਤੀ ਦੀਆਂ ਮੈਂ ਫੜ ਕੇ ਮੁਸ਼ਕਾਂ ਕਸ ਦੇਵਾਂ

ਭੁੱਲੇ ਭਟਕੇ ਜੀਆਂ ਨੂੰ ਸੱਚੇਦਾ ਸਿਰਨਾਵਾਂ ਦਸ ਦੇਵਾਂ

-----

ਹਰੇਕ ਧਰਮ ਵਿੱਚ ਕੁਝ ਲੋਕ ਇਹ ਸਮਝਦੇ ਹਨ ਕਿ ਉਸ ਧਰਮ ਨੂੰ ਮੰਨਣ ਵਾਲੇ ਹਰ ਕੰਮ ਉਹੀ ਕਰਨਗੇ ਜੋ ਇਨ੍ਹਾਂ ਧਰਮ ਦੇ ਠੇਕੇਦਾਰਾਂਨੂੰ ਪਸੰਦ ਹੋਵੇਗਾਜੋ ਵਿਅਕਤੀ ਇਨ੍ਹਾਂ ਧਰਮ ਦੇ ਠੇਕੇਦਾਰਾਂਦੇ ਇਸ਼ਾਰਿਆਂ ਉੱਤੇ ਨਹੀਂ ਚਲਦਾ ਉਸ ਵਿਅਕਤੀ ਦਾ ਜੀਣਾ ਮੁਸ਼ਕਿਲ ਕਰ ਦਿੰਦੇ ਹਨਪਰ ਹਰਬੰਸ ਕੇ. ਬਰਾੜ ਅਜਿਹੇ ਧਰਮ ਦੇ ਠੇਕੇਦਾਰਾਂ ਦੀ ਕੋਈ ਪਰਵਾਹ ਨਹੀਂ ਕਰਦੀਉਹ ਲੋਕਾਂ ਨੂੰ ਵੀ ਇਹੀ ਸੰਦੇਸ਼ ਦਿੰਦੀ ਹੈ ਕਿ ਇਨ੍ਹਾਂ ਧਰਮ ਦੇ ਠੇਕੇਦਾਰਾਂ ਤੋਂ ਡਰ ਡਰ ਕੇ ਜ਼ਿੰਦਗੀ ਜਿਉਣ ਦੀ ਲੋੜ ਨਹੀਂਦੁਨੀਆਂਨਾਮ ਦੇ ਗੀਤ ਦੀਆਂ ਇਹ ਸਤਰਾਂ ਧਰਮ ਦੇ ਠੇਕੇਦਾਰਾਂਦੀ ਸਰਦਾਰੀ ਨੂੰ ਪੂਰੀ ਤਰ੍ਹਾਂ ਰੱਦ ਕਰਦੀਆਂ ਹਨ:

ਮਜ਼ਹਬਾਂ ਦੇ ਠੇਕੇਦਾਰਾਂ ਦੀ

ਕੋਈ ਤੂੰ ਪ੍ਰਵਾਹ ਨਾ ਕਰਿਆ ਕਰ

ਜੇ ਜੀਣਾ ਏ ਜੀ ਹੱਸ ਹੱਸ ਕੇ

ਐਵੇਂ ਦਿਨ ਕਟੀਆਂ ਨਾ ਕਰਿਆ ਕਰ

ਏਥੇ ਵਸਦੇ ਲੋਕ ਬੇਗਾਨੇ ਨੇ

ਪਿਆਰਾਂ ਦੇ ਐਵੇਂ ਬਹਾਨੇ ਨੇ

ਲੋੜਾਂ ਦੇ ਵੇਲੇ ਯਰਾਨੇ ਨੇ

ਇਹਨਾਂ ਸੁਹਣੇ ਕੌੜੇ ਤੁੰਮਿਆਂ ਦੀ

ਤੂੰ ਗੱਲ ਹੀ ਨਾ ਕੋਈ ਕਰਿਆ ਕਰ

-----

ਰਾਜਨੀਤਿਕ, ਸਮਾਜਿਕ, ਧਾਰਮਿਕ ਪਹਿਲੂਆਂ ਦੀ ਗੱਲ ਕਰਦੀ ਹੋਈ ਹਰਬੰਸ ਕੇ. ਬਰਾੜ ਮਨੁੱਖੀ ਰਿਸ਼ਤਿਆਂ ਵਿੱਚ ਆਉਣ ਵਾਲੀਆਂ ਸਮੱਸਿਆਵਾਂ ਦੇ ਕਾਰਨਾਂ ਦੀ ਵੀ ਗੱਲ ਕਰਦੀ ਹੈਜਿਨ੍ਹਾਂ ਵਿੱਚ ਲਾਲਚਅਤੇ ਸ਼ੱਕਦੋ ਮਹੱਤਵਪੂਰਨ ਵਿਸ਼ੇ ਹਨਕਿਸੀ ਵੀ ਮਨੁੱਖੀ ਰਿਸ਼ਤੇ ਵਿੱਚ ਜੇਕਰ ਇੱਕ ਵੇਰੀ ਸ਼ੱਕ ਦੀ ਭਾਵਨਾ ਪੈਦਾ ਹੋ ਜਾਵੇ ਤਾਂ ਉਹ ਰਿਸ਼ਤਾ ਮੁੜ ਕਦੀ ਵੀ ਪਹਿਲਾਂ ਵਾਲੀ ਸਥਿਤੀ ਵਿੱਚ ਨਹੀਂ ਆ ਸਕਦਾਇਸੀ ਤਰ੍ਹਾਂ ਜਿਸ ਵਿਅਕਤੀ ਦੇ ਮਨ ਵਿੱਚ ਲਾਲਚ ਦੀ ਭਾਵਨਾ ਪੈਦਾ ਹੋ ਜਾਵੇ ਉਹ ਵਿਅਕਤੀ ਮਨੁੱਖੀ ਰਿਸ਼ਤਿਆਂ ਨੂੰ ਕਿਸੀ ਵੀ ਹੱਦ ਤੱਕ ਦਾਅ ਉੱਤੇ ਲਗਾ ਸਕਦਾ ਹੈ ਹੱਡ ਬੀਤੀਗੀਤ ਵਿੱਚ ਇਸ ਹਕੀਕਤ ਨੂੰ ਬੜੀ ਖ਼ੂਬਸੂਰਤੀ ਨਾਲ ਬਿਆਨ ਕੀਤਾ ਗਿਆ ਹੈ:

ਕਦੇ ਆਪਣੇ ਬਣ ਜਾਂਦੇ, ਜੋ ਸਤ ਪ੍ਰਾਏ ਨੇ

ਬੇਗਾਨੇ ਬਣ ਬਹਿੰਦੇ ਕਦੇ ਮਾਂ ਪਿਉ ਜਾਏ ਨੇ

ਰਿਸ਼ਤੇ ਵਿਚ ਲਾਲਚ ਤਣ ਜਾਂਦਾ

ਫਿਰ ਖ਼ੂਨ ਦਾ ਪਾਣੀ ਬਣ ਜਾਂਦਾ

ਮੈਂ ਦੇਖੇ ਕਈ ਰਿਸ਼ਤੇ, ਲਾਲਚ ਨੇ ਗਵਾਏ ਨੇ

ਬੇਗਾਨੇ ਬਣ ਬਹਿੰਦੇ ਕਦੇ ਮਾਂ ਪਿਓ ਜਾਏ ਨੇ

ਮੈਂ ਡਿੱਠਾ ਅਕਸਰ ਠੋਕ ਵਜਾ

ਸ਼ੱਕ ਝੂਠਾ ਕਰ ਦੇਂਦਾ ਏ ਤਬਾਹ

ਚੰਦਰੇ ਸ਼ੱਕ ਨੇ ਲੋਕੋ, ਬੜੇ ਹੀ ਦਿਲ ਦੁਖਾਏ ਨੇ

-----

ਇਹ ਇੱਕ ਤਰ੍ਹਾਂ ਦਾ ਰਿਵਾਜ ਹੀ ਬਣ ਗਿਆ ਹੈ ਕਿ ਲੋਕ ਦੁਨੀਆਂਦਾਰੀ ਦਾ ਦਿਖਾਵਾ ਕਰਨ ਲਈ ਅਨੇਕਾਂ ਤਰ੍ਹਾਂ ਦੇ ਢੌਂਗ ਰਚਾਉਂਦੇ ਹਨਅਜਿਹੇ ਮੁ਼ਖੌਟੇਧਾਰੀ ਲੋਕਾਂ ਦੀ ਹਰਬੰਸ ਕੇ. ਬਰਾੜ ਤਿੱਖੇ ਸ਼ਬਦਾਂ ਵਿੱਚ ਆਲੋਚਨਾ ਕਰਦੀ ਹੈਉਸਦੇ ਗੀਤ ਢੌਂਗੀ ਦੁਨੀਆਂਅਤੇ ਹਾਇ ਓਏ ਜ਼ਮਾਨਿਆ ਅਜਿਹੇ ਮੁਖੌਟਾਧਾਰੀਆਂ ਦੀ ਮਾਨਸਿਕਤਾ ਦੀ ਤਸਵੀਰ ਕੁਝ ਇਸ ਤਰ੍ਹਾਂ ਪੇਸ਼ ਕਰਦੇ ਹਨ:

1.ਜਿਉਂਦੇ ਦੀ ਪੀੜ ਵੰਡਾਈ ਨਾ

ਮੋਇਆਂ ਤੋਂ ਰੋਣ ਦਾ ਕੀ ਫਾਇਦਾ

........

2.ਮੁਰਦੇ ਦੇ ਮੂੰਹ ਨੂੰ ਘਿਉ ਲਾ ਕੇ

ਕਹਿਣਾ ਖਾਂਦਾ ਪੀਂਦਾ ਮਰਿਆ ਏ

ਹੁਣ ਚਲਿਆ ਕਹਿਣ ਸਵਰਗਾਂ ਨੂੰ

ਉਹਦੇ ਦੀਵਾ ਮੜੀ ਤੇ ਧਰਿਆ ਏ

ਰਹੀ ਬੰਸ ਤਰਸਦੀ ਬੁਰਕੀ ਨੂੰ

ਪਿਛੋਂ ਜਗ ਕਰਾਉਣ ਦਾ ਕੀ ਫਾਇਦਾ

........

3.ਜਿਉਂਦੇ ਨੂੰ ਨਹੀਂ ਮੰਨਣਾ ਦੁਨੀਆਂ ਦੀ ਰੀਤ ਏ

ਮਰ ਮੁਕ ਜਾਣੀ ਇਹ ਕਿਹੋ ਜਿਹੀ ਪ੍ਰੀਤ ਏ

ਮੋਇਆਂ ਨੂੰ ਪੂਜਣਾ ਪਖੰਡ ਏ ਜ਼ਮਾਨਿਆ

----

ਗੁਰਸਿੱਖੀਨਾਮ ਦੇ ਗੀਤ ਵਿੱਚ ਵੀ ਹਰਬੰਸ ਕੇ. ਬਰਾੜ ਦਾ ਗੱਲ ਕਹਿਣ ਦਾ ਅੰਦਾਜ਼ ਕੁਝ ਇਸੀ ਤਰ੍ਹਾਂ ਦਾ ਹੀ ਹੈਇਸ ਗੀਤ ਵਿੱਚ ਵੀ ਉਹ ਮੁਖੌਟਾਧਾਰੀ ਧਾਰਮਿਕ ਕਿਸਮ ਦੇ ਲੋਕਾਂ ਉੱਤੇ ਵਿਅੰਗ ਕੱਸਦੀ ਹੈਉਹ ਅਜਿਹੇ ਧਾਰਮਿਕ ਲੋਕਾਂ ਦੀ ਕੋਈ ਕਦਰ ਨਹੀਂ ਕਰਦੀ ਜੋ ਧਾਰਮਿਕ ਹੋਣ ਦਾ ਦਿਖਾਵਾ ਤਾਂ ਕਰਦੇ ਹਨ ਪਰ ਜੋ ਆਪਣੇ ਧਰਮ ਦੀਆਂ ਉੱਚੀਆਂ-ਸੁੱਚੀਆਂ ਕਦਰਾਂ-ਕੀਮਤਾਂ ਉੱਤੇ ਅਮਲ ਨਹੀਂ ਕਰਦੇਅਜਿਹੀ ਕਿਸਮ ਦੇ ਧਾਰਮਿਕ ਲੋਕਾਂ ਦੀ ਹਰ ਪਾਸੇ ਭਰਮਾਰ ਹੋ ਜਾਣ ਕਰਕੇ ਹੀ ਅਸੀਂ ਨਿਤ ਗੁਰਦੁਆਰਿਆਂ, ਮੰਦਰਾਂ, ਮਸਜਿਦਾਂ, ਗਿਰਜਿਆਂ ਵਿੱਚ ਹੋ ਰਹੇ ਦੰਗੇ-ਫਸਾਦਾਂ ਦੀਆਂ ਖ਼ਬਰਾਂ ਸੁਣਦੇ ਹਾਂਅਜਿਹੇ ਮੁਖੌਟਾਧਾਰੀ ਧਾਰਮਿਕ ਲੋਕਾਂ ਦੀ ਹਰ ਪਾਸੇ ਭਰਮਾਰ ਹੋ ਜਾਣ ਕਰਕੇ ਹੀ ਧਾਰਮਿਕ ਅਦਾਰਿਆਂ ਵਿੱਚ ਹਰ ਤਰ੍ਹਾਂ ਦਾ ਭ੍ਰਿਸ਼ਟਾਚਾਰ ਫੈਲ ਰਿਹਾ ਹੈਇਨ੍ਹਾਂ ਧਾਰਮਿਕ ਸਥਾਨਾਂ ਵਿੱਚ ਬੱਚਿਆਂ ਦੇ ਬਲਾਤਕਾਰ ਹੋ ਰਹੇ ਹਨਇਹ ਧਾਰਮਿਕ ਸਥਾਨ ਕਾਤਲਾਂ, ਡਰੱਗ ਸਮਗਲਰਾਂ, ਹਥਿਆਰਾਂ ਦੇ ਵਿਉਪਾਰੀਆਂ ਅਤੇ ਧਾਰਮਿਕ ਕੱਟੜਵਾਦੀ ਦਹਿਸ਼ਤਗਰਦਾਂ ਦੇ ਅੱਡੇ ਬਣ ਰਹੇ ਹਨਪੇਸ਼ ਹਨ ਗੁਰਸਿੱਖੀਗੀਤ ਵਿੱਚੋਂ ਕੁਝ ਉਦਾਹਰਣਾਂ:

1.ਆਪਣੇ ਆਪ ਨੂੰ ਜਾਣਿਆ ਨਹੀਂ ਜੇ

ਕਰਕੇ ਨਿਰਾ ਦਿਖਾਵਾ ਲੋਕੋ

ਪੁਟਣੀ ਆਪਣੀ ਮਿੱਟੀ ਏ

..........

2.ਗਜ਼ ਗਜ਼ ਲੰਬੇ ਕੇਸ ਵਧਾਓ

ਮਰਜ਼ੀ ਏ ਪਏ ਘਰੜ ਸੁਨਾਓ

ਜਮਾਂ ਦੀ ਮਾਰ ਤੋਂ ਬਚ ਨਹੀਂ ਸਕਦੇ

...........

3.ਦਾਤਾਂ ਨਾਲ ਏ ਪਿਆਰ ਵਧਾਇਆ

ਦੇਣ ਵਾਲੇ ਨੂੰ ਦਿਲੋਂ ਭੁਲਾਇਆ

-----

ਧਰਮ ਦੇ ਨਾਮ ਉੱਤੇ ਹਰ ਪਾਸੇ ਫੈਲ ਰਹੇ ਭ੍ਰਿਸ਼ਟਾਚਾਰ ਅਤੇ ਕਤਲੋਗਾਰਤ ਨੂੰ ਦੇਖਦਿਆਂ ਹਰਬੰਸ ਕੇ. ਬਰਾੜ ਇਸ ਨੁਕਤੇ ਨੂੰ ਉਭਾਰਦੀ ਹੈ ਕਿ ਹਰ ਮਨੁੱਖ ਇੱਕੋ ਤਰ੍ਹਾਂ ਹੀ ਜਨਮ ਲੈਂਦਾ ਹੈ ਅਤੇ ਹਰ ਮਨੁੱਖ ਹੱਡ ਮਾਸ ਦਾ ਪੁਤਲਾ ਹੈ; ਪਰ ਉਸ ਉੱਤੇ ਵੱਖੋ ਵੱਖ ਧਰਮਾਂ ਦੇ ਮੁਖੌਟੇ ਚਾੜ੍ਹ ਕੇ ਉਸ ਨੂੰ ਇੱਕ ਦੂਜੇ ਨਾਲ ਲੜਾਇਆ ਜਾਂਦਾ ਹੈਭੋਲੇ ਭਾਲੇ ਇਨਸਾਨਾਂ ਨੂੰ ਸਮਾਜ ਦਰਿੰਦਿਆਂ ਵਿੱਚ ਬਦਲ ਦਿੰਦਾ ਹੈਹਰਬੰਸ ਬਰਾੜ ਇਸ ਨੁਕਤੇ ਨੂੰ ਵੀ ਉਭਾਰਦੀ ਹੈ ਕਿ ਨਾ ਜ਼ਾਤ, ਨਾ ਧਰਮ ਹੀ ਮਨੁੱਖ ਨੂੰ ਉੱਚਾ ਬਣਾਉਂਦੇ ਹਨ - ਬਲਕਿ ਹਰ ਇਨਸਾਨ ਜੋ ਇਨਸਾਨੀਅਤ ਵਾਲੇ ਕੰਮ ਕਰਦਾ ਹੈ, ਉਹ ਕੰਮ ਹੀ ਉਸ ਨੂੰ ਉੱਚਾ ਬਣਾਉਂਦੇ ਹਨਕਵਿਤਾਨਾਮ ਦੇ ਗੀਤ ਦੀਆਂ ਇਹ ਸਤਰਾਂ ਇਸ ਗੱਲ ਦਾ ਸਬੂਤ ਦਿੰਦੀਆਂ ਹਨ ਕਿ ਹਰਬੰਸ ਕੇ. ਬਰਾੜ ਇੱਕ ਚੇਤੰਨ, ਜਾਗਰੁਕ ਅਤੇ ਤਰੱਕੀ ਪਸੰਦ ਗੀਤਕਾਰ ਹੋਣ ਦੇ ਨਾਤੇ ਉੱਚੀਆਂ-ਸੁੱਚੀਆਂ ਸਮਾਜਿਕ ਅਤੇ ਸਭਿਆਚਾਰਕ ਕਦਰਾਂ-ਕੀਮਤਾਂ ਦੇ ਹੱਕ ਵਿੱਚ ਖੜ੍ਹਦੀ ਹੈ:

1.ਨਵ ਜੰਮੇ ਬੱਚੇ ਦੇ ਜਿਸਮ ਤੇ

ਧਰਮ ਦਾ ਕੋਈ ਨਿਸ਼ਾਨ ਨਹੀਂ ਹੁੰਦਾ

ਪਾਕ ਸਾਫ਼ ਤੇ ਭੋਲਾ ਭਾਲਾ

ਦਿਲ ਵਿਚ ਹਾਲੇ ਸ਼ੈਤਾਨ ਨਹੀਂ ਹੁੰਦਾ

ਹੌਲੀ ਹੌਲੀ ਵੱਡਾ ਹੋ ਕੇ

ਹੋਰ ਦਾ ਹੋਰ ਹੀ ਬਣਦਾ ਜਾਂਦਾ

ਆਲੇ ਦੁਆਲੇ ਦੇ ਅਸਰਾਂ ਦਾ

ਤਾਣਾ ਜਿਹਾ ਇਕ ਬਣਦਾ ਜਾਂਦਾ

ਆਖਰ ਬਣਦੈ ਸਿਖ ਈਸਾਈ

ਹਿੰਦੂ ਜਾਂ ਮੁਸਲਮਾਨ ਬਣੇ

ਪੰਜ ਤੱਤ ਦੇ ਪੁਤਲੇ ਦੇਖੋ

ਵੱਖੋ-ਵੱਖ ਇਨਸਾਨ ਬਣੇ

........

2.ਹਿੰਦੂ ਕਹੇ ਮੈਂ ਸਰਵੋਤਮ

ਮੈਂ ਹੀ ਪਾਕ ਕਹੇ ਮੁਸਲਮਾਨ

ਸਿਖ ਕਹੇ ਬਸ ਮੈਂ ਹੀ ਮੈਂ ਹਾਂ

ਈਸਾਈ ਕਹੇ ਮੈਂ ਹਾਂ ਮਹਾਨ

ਜ਼ਾਤ ਨਹੀਂ ਉਚੀ ਧਰਮ ਨਹੀਂ ਉਚਾ

ਕਰਮ ਉਚਾ ਭੋਲੇ ਨਾਦਾਨ

ਏਹਨਾਂ ਝਗੜਿਆਂ ਦੇ ਵਿਚ ਪੈ ਕੇ

ਦੇਸ਼ ਬਣੇ ਜੰਗੇ-ਮੈਦਾਨ

-----

ਇਨ੍ਹਾਂ ਰਾਜਨੀਤਿਕ, ਸਮਾਜਿਕ, ਧਾਰਮਿਕ ਅਤੇ ਸਭਿਆਚਾਰਕ ਮਸਲਿਆਂ ਬਾਰੇ ਚਰਚਾ ਛੇੜਨ ਦੇ ਨਾਲ ਨਾਲ ਹਰਬੰਸ ਕੇ. ਬਰਾੜ ਆਪਣੇ ਗੀਤਾਂ ਰਾਹੀਂ ਅਨੇਕਾਂ ਮਨੁੱਖੀ ਰਿਸ਼ਤਿਆਂ ਨਾਲ ਜੁੜੀਆਂ ਸੂਖਮ ਭਾਵਨਾਵਾਂ ਦਾ ਵੀ ਪ੍ਰਗਟਾ ਕਰਦੀ ਹੈਜਿਨ੍ਹਾਂ ਵਿੱਚ ਮਾਂ-ਧੀ ਦਾ ਪਿਆਰ, ਪਿਓ-ਧੀ ਦਾ ਪਿਆਰ ਅਤੇ ਭੈਣ-ਭਰਾ ਦੇ ਪਿਆਰ ਦਾ ਵਿਸ਼ੇਸ਼ ਜ਼ਿਕਰ ਕੀਤਾ ਗਿਆ ਹੈਇਸ ਪਿਆਰ ਦੀ ਸੂਖ਼ਮਤਾ ਦਾ ਅਹਿਸਾਸ ਵਿਸ਼ੇਸ਼ ਕਰਕੇ ਉਨ੍ਹਾਂ ਘੜੀਆਂ ਵਿੱਚ ਹੁੰਦਾ ਹੈ ਜਦੋਂ ਧੀ ਵਿਆਹ ਹੋਣ ਤੋਂ ਬਾਹਦ ਆਪਣੇ ਭੈਣਾਂ, ਭਰਾਵਾਂ, ਮਾਂ, ਪਿਓ ਨੂੰ ਛੱਡ ਕੇ ਕਿਸੇ ਹੋਰ ਪ੍ਰਵਾਰ ਵਿੱਚ ਜਾਣ ਲੱਗਦੀ ਹੈਉਹ ਇੱਕ ਐਸੇ ਪ੍ਰਵਾਰ ਨੂੰ ਛੱਡ ਕੇ ਜਾ ਰਹੀ ਹੁੰਦੀ ਹੈ ਜਿੱਥੇ ਕਿ ਉਸਨੇ ਜਨਮ ਲਿਆ ਹੁੰਦਾ ਹੈ, ਜਿੱਥੇ ਉਸਦਾ ਪਾਲਣ-ਪੋਸ਼ਣ ਹੋਇਆ ਹੁੰਦਾ ਹੈ-ਜਿੱਥੇ ਰਹਿਕੇ ਉਸਨੂੰ ਹਰ ਤਰ੍ਹਾਂ ਦੀ ਸੁਰੱਖਿਆ ਦਾ ਅਹਿਸਾਸ ਹੁੰਦਾ ਹੈਪਰ ਇਸਦੇ ਮੁਕਾਬਲੇ ਵਿਆਹ ਹੋਣ ਤੋਂ ਬਾਹਦ ਉਹ ਇੱਕ ਐਸੇ ਪ੍ਰਵਾਰ ਵਿੱਚ ਜਾ ਰਹੀ ਹੁੰਦੀ ਹੈ ਜਿਸ ਨਾਲ ਸਬੰਧਤ ਹਰ ਚੀਜ਼ ਹੀ ਉਸ ਲਈ ਬੇਗਾਨੀ ਹੁੰਦੀ ਹੈਇਸੇ ਲਈ ਉਹ ਜਿਸ ਪ੍ਰਵਾਰ, ਜਿਨ੍ਹਾਂ ਪਰਿਵਾਰਕ ਰਿਸ਼ਤਿਆਂ ਨੂੰ ਛੱਡ ਕੇ ਜਾ ਰਹੀ ਹੁੰਦੀ ਹੈ, ਜਿੱਥੇ ਉਸ ਨੇ ਹਰ ਤਰ੍ਹਾਂ ਦੀਆਂ ਖ਼ੁਸ਼ੀਆਂ ਮਾਣੀਆਂ ਹੁੰਦੀਆਂ ਹਨ ਉਨ੍ਹਾਂ ਦੀ ਸਦਾ-ਸਲਾਮਤੀ ਲਈ ਉਹ ਦੁਆਵਾਂ ਕਰਦੀ ਹੈਧੀ ਦੇ ਡੋਲੇ ਦੀਆਂ ਦੁਆਵਾਂਅਤੇ ਗੀਤ ਡੋਲੀ ਦਾਨਾਮ ਦੇ ਗੀਤਾਂ ਵਿੱਚ ਧੀ ਦੀਆਂ ਭਾਵਨਾਵਾਂ ਦਾ ਕੁਝ ਇਸ ਤਰ੍ਹਾਂ ਦਾ ਹੀ ਪ੍ਰਗਟਾਅ ਕੀਤਾ ਮਿਲਦਾ ਹੈ:

1.ਤੇਰੇ ਵਸਦੇ ਰਹਿਣ ਗਰਾਂ ਮੇਰੇ ਵੇ ਪਿਆਰੇ ਬਾਬਲਾ

ਤੇਰੀ ਠੰਡੀ-ਠੰਡੀ ਮਿੱਠੀ-ਮਿੱਠੀ ਛਾਂ ਮੇਰੇ ਵੇ ਪਿਆਰੇ ਬਾਬਲਾ

ਜਿਥੇ ਹੱਸ ਖੇਡ ਕੇ ਦਿਨ ਸੀ ਗੁਜ਼ਾਰੇ ਮੈਂ

ਅਜ ਛੱਡ ਚਲੀ ਉਹ ਗਲੀਆਂ ਚੁਬਾਰੇ ਮੈਂ

ਪਈ ਜਾਪਦੀ ਏ ਓਪਰੀ ਜਿਹੀ ਥਾਂ

ਮੇਰੇ ਵੇ ਪਿਆਰੇ ਬਾਬਲਾ

.........

2.ਸੁਣ ਵੇ ਮੇਰੇ ਵੀਰਿਆ ਵੇ ਮੇਰੇ ਹੀਰਿਆ

ਕਿਵੇਂ ਦਿਲ ਸਮਝਾਵਾਂ ਲੜਨਾ ਖੇਡਣਾ ਬਚਪਨ ਦਾ

ਵੇ ਮੈਂ ਕਿਵੇਂ ਭੁਲ ਜਾਵਾਂ

ਸੁਣ ਨੀ ਮੇਰੀ ਅੰਮੜੀਏ ਨੀ ਮੇਰੀ ਜਿੰਦੜੀਏ

ਨੀ ਐਵੇਂ ਨਾ ਰੋਈਂ

ਯਾਦ ਰੱਖੀਂ ਮੇਰੀ ਸਾਂਭ ਕੇ ਨਾ ਹੰਝੂਆਂ ਨਾਲ ਧੋਈਂ

ਜੇ ਦੁਨੀਆਂ ਦਾ ਦਸਤੂਰ ਹੈ ਤੇ ਜ਼ਰੂਰ ਹੈ

ਧੀਆਂ ਧਨ ਪਰਾਇਆ

ਫਿਰ ਵੀ ਮੇਰਿਆ ਬਾਬਲਾ ਐਨਾ ਪਿਆਰ ਕਿਉਂ ਪਾਇਆ

ਆ ਨੀ ਭਾਬੀ ਰਾਣੀਏ ਨੀ ਬੜੀ ਸਿਆਣੀਏਂ

ਕਹਾਂ ਨਾਲੇ ਸ਼ਰਮਾਵਾਂ

ਕੌੜਾ ਫਿੱਕਾ ਕਦੀ ਬੋਲੀ ਹਾਂ ਤੈਥੋਂ ਅੱਜ ਬਖ਼ਸ਼ਾਵਾਂ

ਹਰਬੰਸ ਅੱਜ ਉਦਾਸ ਹੈ ਅਤੇ ਆਸ ਹੈ

ਰਹੇ ਆਬਾਦ ਇਹ ਖੇੜਾ

ਖ਼ੁਸ਼ੀਆਂ ਵੰਡਦਾ ਰਹੇ ਸਦਾ ਬਾਬਲ ਦਾ ਵੇਹੜਾ

-----

ਫੁੱਲਾਂ ਭਰੀ ਚੰਗੇਰਗੀਤ-ਸੰਗ੍ਰਹਿ ਵਿੱਚ ਹਰਬੰਸ ਕੇ. ਬਰਾੜ ਨੇ ਭਾਵੇਂ ਕਿ ਅਨੇਕਾਂ ਹੋਰ ਵੀ ਵਿਸ਼ਿਆਂ ਬਾਰੇ ਗੀਤ ਲਿਖੇ ਹਨ; ਪਰ ਮੈਂ ਜਵਾਨ ਦਿਲਾਂ ਅੰਦਰ ਧੜਕਦੇ ਪਿਆਰ ਦੇ ਜਜ਼ਬਾਤ ਨਾਲ ਸਬੰਧਤ ਉਸ ਦੇ ਕੁਝ ਕੁ ਗੀਤਾਂ ਬਾਰੇ ਚਰਚਾ ਕਰਨ ਤੋਂ ਬਾਹਦ ਆਪਣੀ ਗੱਲਬਾਤ ਸਮਾਪਤ ਕਰਨੀ ਚਾਹਾਂਗਾਅਜਿਹੇ ਗੀਤਾਂ ਵਿੱਚ ਆਪਣੇ ਮਹਿਬੂਬ ਲਈ ਤੜਪ ਦਾ ਪ੍ਰਗਟਾਅ ਹੁੰਦਾ ਹੈ, ਮਹਿਬੂਬਾ ਆਪਣੇ ਮਹਿਬੂਬ ਨੂੰ ਇਸ ਗੱਲ ਦਾ ਵੀ ਅਹਿਸਾਸ ਕਰਵਾਉਣਾ ਚਾਹੁੰਦੀ ਹੈ ਕਿ ਉਸਦਾ ਮਹਿਬੂਬ ਉਸ ਦੇ ਪਿਆਰ ਦੀ ਡੂੰਘਾਈ ਨੂੰ ਸਮਝਣ ਦੀ ਕੋਸ਼ਿਸ਼ ਨਹੀਂ ਕਰਦਾਅਜਿਹੇ ਗੀਤਾਂ ਵਿੱਚ ਮਹਿਬੂਬਾ ਆਪਣੇ ਮਹਿਬੂਬ ਨੂੰ ਇਸ ਗੱਲ ਦਾ ਵੀ ਅਹਿਸਾਸ ਕਰਵਾਉਣੀ ਚਾਹੁੰਦੀ ਹੈ ਕਿ ਉਹ ਪਿਆਰ ਦੀਆਂ ਘੜੀਆਂ ਦਾ ਆਨੰਦ ਮਾਨਣ ਲਈ ਹਰ ਖਤਰਾ ਮੁੱਲ ਲੈਣ ਲਈ ਤਿਆਰ ਹੈ- ਪਰ ਉਸ ਦਾ ਮਹਿਬੂਬ ਉਸ ਦੀਆਂ ਅਜਿਹੀਆਂ ਭਾਵਨਾਵਾਂ ਅਤੇ ਦਲੇਰੀ ਦੀ ਕਦਰ ਕਰਨ ਦੀ ਥਾਂ ਹਰ ਮੌਕਾ ਮਿਲਣ ਉੱਤੇ ਨਿਰਾਸਤਾ ਹੀ ਪੱਲੇ ਪਾਉਂਦਾ ਹੈਅਧੂਰੀ ਖ਼ਾਹਿਸ਼’, ‘ਬੇਵਫ਼ਾਈ ਦੇ ਝੇੜੇ’, ਅਤੇ ਉਸਦੀ ਗੀਤ ਨੁਮਾ ਗ਼ਜ਼ਲਇਨ੍ਹਾਂ ਵਿਚਾਰਾਂ ਦੀ ਤਰਜਮਾਨੀ ਕਰਦੇ ਹਨ:

1.ਤੈਥੋਂ ਚੁੰਮਣ ਮੰਗੇ ਸੀ ਪਿਆਰਾਂ ਦੇ

ਤੇ ਆਸਾਂ ਲਾਈਆਂ ਬਹਾਰ ਦੀਆਂ

ਕੁਝ ਜ਼ਖ਼ਮ ਮਿਲੇ ਤੇ ਵੀਰਾਨੇ

ਕੀ ਸਿਫ਼ਤਾਂ ਸੁਹਣੇ ਯਾਰ ਦੀਆਂ

ਜਿਸ ਬਰਤਨ ਵਿੱਚ ਸੀ ਜ਼ਹਿਰ ਪਿਆ

ਮੈਂ ਅੰਮ੍ਰਿਤ ਸਮਝ ਕੇ ਚਖ ਬੈਠੀ

ਭੁਲ ਹੋਈ ਭੁਲ ਦੇ ਵਿਚ ਆ ਕੇ

ਮੈਂ ਪਾਈਆਂ ਸਜ਼ਾਵਾਂ ਪਿਆਰ ਦੀਆਂ

...........

2.ਵਿਚ ਗ਼ਮਾਂ ਦੀ ਭੱਠੀ ਦੇ ਸੜ ਕੇ ਤੇ

ਮੇਰੇ ਕਾਲਜਾ ਭੁੱਜ ਮਨੂਰ ਹੋਇਆ

ਐਸਾ ਵੱਜਿਆ ਪੱਥਰ ਦੇ ਨਾਲ ਲੋਕੋ

ਸ਼ੀਸ਼ਾ ਦਿਲ ਵਾਲਾ ਚੂਰ ਚੂਰ ਹੋਇਆ

ਗਰਮੀ ਪਿਆਰ ਦੀ ਦਿੱਤੀ ਮੈਂ ਰੱਜ ਰੱਜ ਕੇ

ਉਹਦਾ ਪੱਥਰ ਜਿਹਾ ਦਿਲ ਪਰ ਪਿਘਲਿਆ ਨਾ

ਨਾ ਦੱਸਿਆ ਜ਼ਾਲਮ ਨੇ ਬੋਲ ਕੇ ਤੇ

ਕੀ ਗੁਨਾਹ ਮੈਥੋਂ ਕੀ ਕਸੂਰ ਹੋਇਆ

.............

3.ਮੈਂ ਆਪਣੀ ਵਲੋਂ ਵਫ਼ਾ ਦੀ

ਉਹਨੂੰ ਭੇਟਾ ਰੋਜ਼ ਚੜਾਉਂਦੀ ਰਹੀ

ਪਰ ਲੋਕੀਂ ਉਸਦੇ ਦਗ਼ਿਆਂ ਦੇ

ਮੈਨੂੰ ਕਿੱਸੇ ਰੋਜ਼ ਸੁਣਾਉਂਦੇ ਰਹੇ

ਉਹ ਜਿਉਂਦਾ ਸਦੀਆਂ ਤੀਕ ਰਹੇ

ਮੈਂ ਰੱਬ ਤੋਂ ਉਸ ਲਈ ਮੰਗਦੀ ਰਹੀ

ਮੇਰੀ ਮੌਤ ਦੀ ਇੰਤਜ਼ਾਰ ਚ ਉਹ

ਅਪਣੇ ਦਿਨ ਰਾਤ ਬਿਤਾਉਂਦੇ ਰਹੇ

-----

ਇੰਨੇ ਤਲਖ਼ੀਆਂ ਭਰੇ ਗੀਤ ਲਿਖਣ ਦੇ ਬਾਵਜੂਦ ਹਰਬੰਸ ਕੌਰ ਬਰਾੜ ਗਿੱਧਾਵਰਗੇ ਗੀਤ ਵੀ ਲਿਖਦੀ ਹੈਜਿਨ੍ਹਾਂ ਵਿੱਚ ਤਾਜ਼ੀ ਹਵਾ ਦੇ ਬੁੱਲੇ ਵਰਗਾ ਅਹਿਸਾਸ ਭਰਿਆ ਹੁੰਦਾ ਹੈ:

ਇੱਕ ਵਾਰ ਸੰਗ ਲਹਿਜੇ ਵੇਖੀਂ ਕਿਵੇਂ ਨੱਚਦੀ,

ਲਾਟ ਅੱਗ ਦੀ ਮੈਂ ਬਣ ਫੇਰ ਫਿਰੂੰ ਮਚਦੀ

ਬੰਸ ਨਾਲੋਂ ਨਚੂੰ ਵੱਧ ਕੇ ਨਿਸ਼ੰਗ ਮੁੰਡਿਆ

ਕਿਵੇਂ ਨੱਚ ਕੇ ਦਿਖਾਵਾਂ ਲਗੇ ਸੰਗ ਮੁੰਡਿਆ

ਮੇਰੀ ਵੀਣੀ ਨਾ ਮਰੋੜ ਟੁਟੇ ਵੰਗ ਮੁੰਡਿਆ

-----

ਫੁੱਲਾਂ ਭਰੀ ਚੰਗੇਰਗੀਤ ਸੰਗ੍ਰਹਿ ਦੀ ਪ੍ਰਕਾਸ਼ਨਾ ਨਾਲ ਹਰਬੰਸ ਕੇ. ਬਰਾੜ ਕੈਨੇਡਾ ਦੇ ਚੇਤੰਨ ਅਤੇ ਪ੍ਰਗਤੀਸ਼ੀਲ ਗੀਤਕਾਰਾਂ ਦੀ ਢਾਣੀ ਵਿੱਚ ਸ਼ਾਮਿਲ ਹੋ ਜਾਂਦੀ ਹੈਨਿਰਸੰਦੇਹ, ਉਹ ਇਸ ਗੱਲ ਨੂੰ ਬੜੀ ਚੰਗੀ ਤਰ੍ਹਾਂ ਸਮਝਦੀ ਹੈ ਕਿ ਗੀਤਾਂ ਦਾ ਉਦੇਸ਼ ਸਮਾਜ ਨੂੰ ਇੱਕ ਸਾਰਥਿਕ ਸੇਧ ਦੇਣਾ ਹੁੰਦਾ ਹੈਅਜਿਹੇ ਉਦੇਸ਼ ਭਰਪੂਰ ਪੰਜਾਬੀ ਗੀਤਾਂ ਦਾ ਸੰਗ੍ਰਹਿ ਪ੍ਰਕਾਸ਼ਿਤ ਕਰਨ ਲਈ ਹਰਬੰਸ ਕੇ. ਬਰਾੜ, ਨਿਰਸੰਦੇਹ, ਮੁਬਾਰਕ ਦੀ ਹੱਕਦਾਰ ਹੈ

*****

No comments: