ਤੁਹਾਡੇ ਧਿਆਨ ਹਿੱਤ: ਜ਼ਰੂਰੀ ਸੂਚਨਾ

ਤੁਹਾਡੇ ਧਿਆਨ ਹਿੱਤ: ਜ਼ਰੂਰੀ ਸੂਚਨਾ
ਕੈਨੇਡਾ ਦੇ 57 ਪੰਜਾਬੀ ਲੇਖਕਾਂ ਦੀਆਂ ਪੁਸਤਕਾਂ ਬਾਰੇ ਸਮੀਖਿਆ ਦੀ ਕਿਤਾਬ 'ਕੈਨੇਡੀਅਨ ਪੰਜਾਬੀ ਸਾਹਿਤ' ਨੂੰ ਖ਼ਰੀਦਣ ਲਈ ਬਲੌਗ 'ਤੇ ਦਿੱਤੇ ਐਡਰੈਸ 'ਤੇ ਈਮੇਲ ਕਰੋ। ਸ਼ੁਕਰੀਆ।

ਤੁਹਾਡੇ ਧਿਆਨ ਹਿੱਤ - ਜ਼ਰੂਰੀ ਸੂਚਨਾ

ਸੂਚਨਾ: ਪ੍ਰਕਾਸ਼ਕ ਦੀ ਤਲਾਸ਼ :

ਆਪਣੀ ਹੁਣੇ ਇੰਡੀਆ ਵਿੱਚ ਪ੍ਰਕਾਸ਼ਿਤ ਹੋਈ ਪੁਸਤਕ ‘ਕੈਨੇਡੀਅਨ ਪੰਜਾਬੀ ਸਾਹਿਤ (ਸਮੀਖਿਆ)’ ਨੂੰ ਮੈਂ ਅੰਗਰੇਜ਼ੀ ਵਿੱਚ ਅਨੁਵਾਦ ਕਰਕੇ ਕੈਨੇਡਾ ਵਿੱਚ ‘‘Canadian Punjabi Literature (Commentary)’’ ਨਾਮ ਦੀ ਪੁਸਤਕ ਦੇ ਰੂਪ ਵਿੱਚ ਪ੍ਰਕਾਸ਼ਿਤ ਕਰਨਾ ਚਾਹੁੰਦਾ ਹਾਂ। ਮੈਂ ਕਿਸੀ ਵਧੀਆ ਕੈਨੇਡੀਅਨ ਪ੍ਰਕਾਸ਼ਕ ਦੀ ਤਲਾਸ਼ ਕਰ ਰਿਹਾ ਹਾਂ। ਜੇਕਰ ਤੁਸੀਂ ਕਿਸੀ ਅਜਿਹੇ ਵਧੀਆ ਕੈਨੇਡੀਅਨ ਪ੍ਰਕਾਸ਼ਕ ਦਾ ਨਾਮ ਜਾਣਦੇ ਹੋ ਜੋ ਮੇਰੀ ਪੁਸਤਕ ਪ੍ਰਕਾਸ਼ਿਤ ਕਰ ਸਕਦਾ ਹੋਵੇ ਤਾਂ ਮੈਂ ਉਸ ਪ੍ਰਕਾਸ਼ਕ ਦਾ ਨਾਮ ਜਾਨਣਾ ਚਾਹਾਂਗਾ।

Sukhinder

Editor: SANVAD

Box 67089, 2300 Yonge St.

Toronto ON M4P 1E0

Tel. (416) 858-7077

Email: poet_sukhinder@hotmail.com

http://www.canadianpunjabiliterature.blogspot.com/



Sunday, May 9, 2010

ਸੁਖਿੰਦਰ - ਕੈਨੇਡੀਅਨ ਪੰਜਾਬੀ ਸਾਹਿਤ (ਸਮੀਖਿਆ) (ਭਾਗ ਦੂਜਾ) - ਜ਼ਰੂਰੀ ਸੂਚਨਾ

ਕੈਨੇਡੀਅਨ ਪੰਜਾਬੀ ਸਾਹਿਤ (ਸਮੀਖਿਆ)

(ਭਾਗ ਦੂਜਾ)

ਜ਼ਰੂਰੀ ਸੂਚਨਾ:

ਕੈਨੇਡੀਅਨ ਪੰਜਾਬੀ ਸਾਹਿਤ (ਸਮੀਖਿਆ)ਪੁਸਤਕ ਭਾਗ ਪਹਿਲਾ ਦੀ ਭਾਰੀ ਸਫਲਤਾ ਤੋਂ ਬਾਅਦ, ਮੈਂ ਇਸ ਪੁਸਤਕ ਦਾ ਦੂਜਾ ਭਾਗ ਵੀ ਪ੍ਰਕਾਸ਼ਿਤ ਕਰਨ ਦਾ ਫੈਸਲਾ ਕੀਤਾ ਹੈ। ਦੂਸਰੇ ਭਾਗ ਵਿੱਚ ਕੋਸ਼ਿਸ਼ ਕੀਤੀ ਜਾਵੇਗੀ ਕਿ ਕੈਨੇਡਾ ਦੇ ਜਿਹੜੇ ਚਰਚਿਤ ਪੰਜਾਬੀ ਲੇਖਕ ਪਹਿਲੇ ਭਾਗ ਵਿੱਚ ਸ਼ਾਮਿਲ ਨਹੀਂ ਕੀਤੇ ਜਾ ਸਕੇ ਉਨ੍ਹਾਂ ਨੂੰ ਸ਼ਾਮਿਲ ਕੀਤਾ ਜਾਵੇ। ਇਸ ਨਵੀਂ ਪੁਸਤਕ ਵਿੱਚ ਹੇਠ ਲਿਖੇ ਲੇਖਕ ਸ਼ਾਮਿਲ ਕੀਤੇ ਜਾਣਗੇ:

1. ਅੰਦਰੇਸ਼ (ਕਵੀ) (ਬੀ.ਸੀ.)

2. ਮੰਗਾ ਬਾਸੀ (ਕਵੀ) (ਬੀ.ਸੀ.)

3. ਅਮਰਜੀਤ ਚਾਹਲ (ਕਹਾਣੀਕਾਰ) (ਬੀ.ਸੀ.)

4. ਇੰਦਰਜੀਤ ਕੌਰ ਸਿੱਧੂ (ਕਵੀ) (ਬੀ.ਸੀ.)

5. ਸੁਦਾਗਰ ਬਰਾੜ (ਕਹਾਣੀਕਾਰ) (ਓਨਟਾਰੀਓ)

6. ਚਰਨ ਸਿੰਘ (ਕਵੀ) (ਬੀ.ਸੀ.)

7. ਸੁਰਿੰਦਰ ਧੰਜਲ (ਕਵੀ) (ਬੀ.ਸੀ.)

8. ਦਰਸ਼ਨ ਗਿੱਲ (ਕਵੀ) (ਬੀ.ਸੀ.)

9. ਪ੍ਰੋ. ਸਾਧੂ ਸਿੰਘ (ਕਹਾਣੀਕਾਰ) (ਬੀ.ਸੀ.)

10. ਕੇਸਰ ਸਿੰਘ ਨਾਵਲਿਸਟ (ਨਾਵਲਕਾਰ) (ਬੀ.ਸੀ.)

11. ਵਰਿਆਮ ਸਿੰਘ ਸੰਧੂ (ਕਹਾਣੀਕਾਰ) (ਓਨਟਾਰੀਓ)

12. ਗੁਰਬਚਨ ਸਿੰਘ ਚਿੰਤਕ (ਕਵੀ) (ਓਨਟਾਰੀਓ)

13. ਹਰਬੰਸ ਕੌਰ ਬਰਾੜ (ਕਵੀ) (ਓਨਟਾਰੀਓ)

14. ਤਨਦੀਪ ਤਮੰਨਾ (ਕਵੀ) (ਬੀ.ਸੀ.)

15. ਨੀਟਾ ਬਲਵਿੰਦਰ (ਕਵੀ) (ਓਨਟਾਰੀਓ)

16. ਬਲਜਿੰਦਰ ਸੰਘਾ (ਕਵੀ) (ਅਲਬਰਟਾ)

17. ਹਰਪ੍ਰੀਤ ਸੇਖਾ (ਕਹਾਣੀਕਾਰ) (ਬੀ.ਸੀ.)

18. ਅਮਨਪਾਲ ਸਾਰਾ (ਕਹਾਣੀਕਾਰ) (ਬੀ.ਸੀ.)

19. ਸੁਰਜੀਤ ਕਲਸੀ (ਕਹਾਣੀਕਾਰ) (ਬੀ.ਸੀ.)

20. ਅਜਮੇਰ ਰੋਡੇ (ਨਾਟਕਕਾਰ) (ਬੀ.ਸੀ.)

21. ਮੋਹਨ ਸਿੰਘ (ਕਵੀ) (ਅਲਬਰਟਾ)

22. ਦਰਸ਼ਨ ਖਹਿਰਾ (ਕਵੀ) (ਅਲਬਰਟਾ)

23. ਪਿਆਰਾ ਸਿੰਘ ਕੱਦੋਵਾਲ (ਕਵੀ) (ਓਨਟਾਰੀਓ)

ਇਨ੍ਹਾਂ ਲੇਖਕਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਉਹ ਆਪਣੀ ਪਸੰਦ ਦੀ ਆਪਣੀ ਕੋਈ ਇੱਕ ਪੁਸਤਕ ਭੇਜ ਦੇਣ। ਉਹ ਪੁਸਤਕ ਉਨ੍ਹਾਂ ਦੀ ਲਿਖੀ ਹੋਵੇ , ਸੰਪਾਦਤ ਕੀਤੀ ਹੋਈ ਨਾ ਹੋਵੇ। ਇਸ ਸੂਚੀ ਵਿੱਚ ਕੁਝ ਹੋਰ ਲੇਖਕ ਵੀ ਸ਼ਾਮਿਲ ਕੀਤੇ ਜਾਣਗੇ। ਜੇਕਰ ਤੁਸੀਂ ਕੈਨੇਡੀਅਨ ਪੰਜਾਬੀ ਲੇਖਕ ਹੋ ਅਤੇ ਤੁਸੀਂ ਪੰਜਾਬੀ ਵਿੱਚ ਕੋਈ ਪੁਸਤਕ ਪ੍ਰਕਾਸ਼ਿਤ ਕੀਤੀ ਹੈ ਤਾਂ ਤੁਸੀਂ ਆਪਣੀ ਪੁਸਤਕ ਦੀ ਇੱਕ ਕਾਪੀ ਮੈਨੂੰ ਭੇਜ ਸਕਦੇ ਹੋ। ਇਹ ਪੁਸਤਕ ਸਾਹਿਤ ਦੇ ਕਿਸੀ ਵੀ ਰੂਪ ਬਾਰੇ ਹੋ ਸਕਦੀ ਹੈ।

Sukhinder

Editor: SANVAD

Box 67089, 2300 Yonge St.

Toronto ON Canada M4P 1E0

Email:poet_sukhinder@hotmail.com

www.canadianpunjabiliterature.blogspot.com

ਸੁਖਿੰਦਰ - ਕੈਨੇਡੀਅਨ ਪੰਜਾਬੀ ਹਾਇਕੂ - ਜ਼ਰੂਰੀ ਸੂਚਨਾ

ਕੈਨੇਡੀਅਨ ਪੰਜਾਬੀ ਹਾਇਕੂ

ਜ਼ਰੂਰੀ ਸੂਚਨਾ :

ਕੈਨੇਡਾ ਵਿੱਚ ਇਸ ਵੇਲੇ ਬਹੁਤ ਸਾਰੇ ਪੰਜਾਬੀ ਕਵੀ ਹਾਇਕੂ ਲਿਖ ਰਹੇ ਹਨ। ਕੈਨੇਡੀਅਨ ਪੰਜਾਬੀ ਹਾਇਕੂ ਬਾਰੇ ਮੈਂ ਇੱਕ ਨਿਬੰਧ ਲਿਖਣ ਦੀ ਤਿਆਰੀ ਕਰ ਰਿਹਾ ਹਾਂ। ਜੇਕਰ ਤੁਸੀਂ ਹਾਇਕੂ ਦੀ ਕੋਈ ਨਵੀਂ ਪੁਸਤਕ ਪ੍ਰਕਾਸ਼ਿਤ ਕੀਤੀ ਹੈ ਤਾਂ ਮੈਂ ਤੁਹਾਡੀ ਪੁਸਤਕ ਵੀ ਪੜ੍ਹਨੀ ਚਾਹਾਂਗਾ।

Sukhinder

Editor: SANVAD

Box 67089, 2300 Yonge St.

Toronto ON Canada M4P 1E0

Email:poet_sukhinder@hotmail.com

www.canadianpunjabiliterature.blogspot.com

Wednesday, May 5, 2010

ਸੁਖਿੰਦਰ - ਕੈਨੇਡੀਅਨ ਪੰਜਾਬੀ ਕਵਿਤਾ : ਸੰਵਾਦ ਦੀ ਸਮੱਸਿਆ - ਬਹਿਸ ਪੱਤਰ – ਭਾਗ ਤੀਜਾ

ਕੈਨੇਡੀਅਨ ਪੰਜਾਬੀ ਕਵਿਤਾ :ਸੰਵਾਦ ਦੀ ਸਮੱਸਿਆ

ਬਹਿਸ ਪੱਤਰ ਭਾਗ ਤੀਜਾ

ਲੜੀ ਜੋੜਨ ਲਈ ਭਾਗ ਪਹਿਲਾ ਅਤੇ ਦੂਜਾ ਪੜ੍ਹੋ ਜੀ।

(ਇਹ ਬਹਿਸ-ਪੱਤਰ 24, 25, 26 ਜੁਲਾਈ, 2009 ਨੂੰ ਵਿਸ਼ਵ ਪੰਜਾਬੀ ਕਾਨਫਰੰਸ 2009ਟੋਰਾਂਟੋ, ਓਨਟਾਰੀਓ, ਕੈਨੇਡਾ ਵਿੱਚ ਪੇਸ਼ ਕੀਤਾ ਗਿਆ ਸੀ। ਹੁਣ ਇਸਨੂੰ ਬਲੌਗ ਦੇ ਸੂਝਵਾਨ ਪਾਠਕਾਂ ਲਈ ਲੜੀਵਾਰ ਪੋਸਟ ਕੀਤਾ ਜਾ ਰਿਹਾ ਹੈ। ਤੁਹਾਡੇ ਇਸ ਬਹਿਸ-ਪੱਤਰ ਬਾਰੇ ਕੀ ਵਿਚਾਰ ਹਨ, ਪੜ੍ਹਨ ਉਪਰੰਤ ਜ਼ਰੂਰ ਲਿਖਣਾ ਜੀ। ਸ਼ੁਕਰੀਆ। )

*****

2ਨਸਲਵਾਦ ਅਤੇ ਵਿਤਕਰਾ :
ਅਨੇਕਾਂ ਹੋਰ ਪੱਛਮੀ ਦੇਸ਼ਾਂ ਵਾਂਗ ਕੈਨੇਡਾ ਵਿੱਚ ਵੀ ਨਸਲਵਾਦ ਇੱਕ ਵੱਡੀ ਸਮੱਸਿਆ ਹੈਭਾਵੇਂ ਕਿ ਦੁਨੀਆਂ ਦੇ ਹੋਰਨਾਂ ਹਿੱਸਿਆਂ ਵਿੱਚ ਵੀ ਲੋਕਾਂ ਨੂੰ ਇਸ ਸਮੱਸਿਆ ਨਾਲ ਜੂਝਣਾ ਪੈਂਦਾ ਰਿਹਾ ਹੈਜਿਸ ਦੀ ਸਭ ਤੋਂ ਵੱਡੀ ਮਿਸਾਲ ਸਾਊਥ ਅਫਰੀਕਾ ਹੈ ਜਿੱਥੇ ਕਾਲੇ ਅਤੇ ਰੰਗਦਾਰ ਲੋਕਾਂ ਨੂੰ ਗੁਲਾਮਾਂ ਵਾਲੀ ਜ਼ਿੰਦਗੀ ਜਿਊਣ ਲਈ ਮਜਬੂਰ ਕੀਤਾ ਜਾਂਦਾ ਰਿਹਾ ਅਤੇ ਉਨ੍ਹਾਂ ਨੂੰ ਹਰ ਕਿਸਮ ਦੇ ਮਨੁੱਖੀ ਹੱਕਾਂ ਤੋਂ ਵਾਂਝੇ ਰੱਖਿਆ ਜਾਂਦਾ ਰਿਹਾ ਹੈਜਿਸ ਦੇਸ਼ ਦੇ ਗੋਰੇ ਰੰਗ ਦੇ ਨਸਲਪ੍ਰਸਤ ਹਾਕਮਾਂ ਨੇ ਨੈਲਸਨ ਮੰਡੈਲਾ ਨੂੰ 25 ਸਾਲ ਤੱਕ ਜੇਲ੍ਹ ਦੀ ਕੋਠੜੀ ਵਿੱਚ ਕੈਦ ਕਰਕੇ ਹਰ ਤਰ੍ਹਾਂ ਦੇ ਤਸੀਹੇ ਦਿੱਤੇ - ਮਹਿਜ਼ ਇਸ ਕਰਕੇ ਕਿ ਉਸਦਾ ਰੰਗ ਕਾਲਾ ਸੀ ਅਤੇ ਉਹ ਕਾਲੇ ਰੰਗ ਦੇ ਲੋਕਾਂ ਲਈ ਬਰਾਬਰੀ ਦੇ ਹੱਕਾਂ ਦੀ ਮੰਗ ਕਰਦਾ ਸੀਅਜੇ ਕੁਝ ਦਹਾਕੇ ਪਹਿਲਾਂ ਤੱਕ ਅਮਰੀਕਾ ਵਰਗੇ ਤਰੱਕੀ-ਪਸੰਦ ਦੇਸ਼ ਵਿੱਚ ਵੀ ਕਾਲੇ ਰੰਗ ਦੇ ਲੋਕਾਂ ਨੂੰ ਗੋਰੇ ਰੰਗ ਦੇ ਲੋਕਾਂ ਨਾਲ ਬੱਸਾਂ, ਗੱਡੀਆਂ ਵਿੱਚ ਇਕੱਠੇ ਸਫਰ ਕਰਨ ਦੀ ਆਗਿਆ ਨਹੀਂ ਸੀ; ਕਾਲੇ ਰੰਗ ਦੇ ਲੋਕ ਗੋਰੇ ਰੰਗ ਦੇ ਲੋਕਾਂ ਨਾਲ ਗਿਰਜਿਆਂ ਵਿੱਚ ਨਹੀਂ ਜਾ ਸਕਦੇ ਸਨ; ਕਾਲੇ ਰੰਗ ਦੇ ਲੋਕ ਉਨ੍ਹਾਂ ਰੈਸਟੋਰੈਂਟਾਂ ਵਿੱਚ ਭੋਜਨ ਨਹੀਂ ਖਾ ਸਕਦੇ ਸਨ - ਜਿੱਥੇ ਗੋਰੇ ਰੰਗ ਦੇ ਲੋਕ ਜਾਂਦੇ ਸਨ

-----

ਕਾਲੇ ਰੰਗ ਦੇ ਲੋਕਾਂ ਦੇ ਬੱਚਿਆਂ ਨੂੰ ਉਨ੍ਹਾਂ ਸਕੂਲਾਂ ਵਿੱਚ ਪੜ੍ਹਣ ਦੀ ਇਜਾਜ਼ਤ ਨਹੀਂ ਸੀ ਜਿੱਥੇ ਗੋਰੇ ਰੰਗ ਦੇ ਲੋਕਾਂ ਦੇ ਬੱਚੇ ਪੜ੍ਹਦੇ ਸਨਕਾਲੇ ਰੰਗ ਦੇ ਲੋਕ ਜਦੋਂ ਬਰਾਬਰੀ ਦੇ ਹੱਕਾਂ ਦੀ ਮੰਗ ਕਰਨ ਲਈ ਜਲਸੇ-ਜਲੂਸ ਕੱਢਦੇ ਤਾਂ ਅਮਰੀਕਾ ਦੀ ਪੁਲਿਸ ਉਨ੍ਹਾਂ ਉੱਤੇ ਖ਼ੂੰਖਾਰ ਬਘਿਆੜਾਂ ਵਰਗੇ ਕੁੱਤੇ ਛੱਡ ਦਿੰਦੀ ਉਨ੍ਹਾਂ ਨੂੰ ਡਾਂਗਾਂ ਨਾਲ ਕੁੱਟਿਆ ਜਾਂਦਾ ਅਤੇ ਅਨੇਕਾਂ ਵਾਰ ਉਨ੍ਹਾਂ ਨੂੰ ਗੋਲੀਆਂ ਦਾ ਨਿਸ਼ਾਨਾ ਬਣਾਇਆ ਜਾਂਦਾ
ਕੈਨੇਡਾ ਵਿੱਚ ਵੀ ਵੱਖੋ ਵੱਖ ਸਮਿਆਂ ਉੱਤੇ ਨੇਟਿਵ ਇੰਡੀਅਨ, ਜਾਪਾਨੀ, ਚੀਨੀ, ਪਾਕਿਸਤਾਨੀਆਂ, ਹਿੰਦੁਸਤਾਨੀਆਂ ਅਤੇ ਅਨੇਕਾਂ ਹੋਰਨਾਂ ਸਭਿਆਚਾਰਾਂ ਦੇ ਲੋਕਾਂ ਨੂੰ ਨਸਲਵਾਦ ਅਤੇ ਵਿਤਕਰੇ ਦਾ ਸਾਹਮਣਾ ਕਰਨਾ ਪੈਂਦਾ ਰਿਹਾ ਹੈਇਹ ਵਿਤਕਰਾ ਸਪੱਸ਼ਟ ਰੂਪ ਵਿੱਚ ਵੀ ਹੁੰਦਾ ਹੈ ਅਤੇ ਲੁਕਵੇਂ ਰੂਪ ਵਿੱਚ ਵੀਅਜਿਹਾ ਵਿਤਕਰਾ ਕਰਨ ਦੇ ਦੋਸ਼ ਵਿੱਚੋਂ ਕੈਨੇਡਾ ਦੀਆਂ ਸਰਕਾਰੀ ਸੰਸਥਾਵਾਂ ਅਤੇ ਇਨ੍ਹਾਂ ਦੇ ਅਧਿਕਾਰੀਆਂ ਨੂੰ ਵੀ ਬਰੀ ਨਹੀਂ ਕੀਤਾ ਜਾ ਸਕਦਾਇਸਦਾ ਇਜ਼ਹਾਰ ਸਮੇਂ ਸਮੇਂ ਕੈਨੇਡਾ ਦੀ ਸਰਕਾਰ ਨੇ ਆਪ ਵੀ ਕੈਨੇਡਾ ਦੀ ਪਾਰਲੀਮੈਂਟ ਵਿੱਚ ਵਿਤਕਰਾ ਸਹਿੰਦੀਆਂ ਰਹੀਆਂ ਕਮਿਊਨਿਟੀਆਂ ਤੋਂ ਮਾਫੀ ਮੰਗ ਕੇ ਕੀਤਾ ਹੈਹਿੰਦੁਸਤਾਨੀਆਂ ਨਾਲ ਸਬੰਧਤ ਕੈਨੇਡਾ ਵਿੱਚ ਵਾਪਰੀ ਅਜਿਹੀ ਸਭ ਤੋਂ ਵੱਡੀ ਘਟਨਾ ਕਾਮਾਗਾਟਾ ਮਾਰੂ ਦੀ ਘਟਨਾ ਸੀਇਸ ਵਿਸ਼ੇ ਨੂੰ ਰੂਪਮਾਨ ਕਰਨ ਲਈ ਕੈਨੇਡਾ ਦੇ ਕਵੀਆਂ ਨੇ ਪ੍ਰਭਾਵਸ਼ਾਲੀ ਰਚਨਾਵਾਂ ਰਚੀਆਂ ਹਨਪੇਸ਼ ਹਨ ਕੁਝ ਉਦਾਹਰਣਾਂ:
1

ਇਥੇ ਕੈਨੇਡਾ ਵਿਚ ਵੀ
ਨਸਲੀ ਵਿਤਕਰੇ ਦਾ ਜ਼ਹਿਰ
ਹੈ ਗੋਰੇ ਲਹੂ ਵਿਚ
ਕਾਲੇ ਲਹੂ ਵਿਚ
ਪਰ ਮਨੁੱਖ ਕਿਉਂ ਨਹੀਂ ਸਮਝਦਾ
ਕਿ ਲਹੂ ਤਾਂ ਲਹੂ ਹੁੰਦਾ ਹੈ
ਕਾਲੇ ਦਾ ਜਾਂ
ਗੋਰੇ ਦਾ
'
ਲਹੂ ਦਾ ਰੰਗ ਤਾਂ ਸਭ ਦਾ ਇਕੋ ਹੁੰਦਾ ਹੈ'
ਫਿਰ ਕਿਉਂ ਕਾਲੇ ਗੋਰੇ ਦਾ ਭੇਤ ਹੈ
('
ਨਸਲੀ ਵਿਤਕਰੇ ਦਾ ਜ਼ਹਿਰ' - ਹਰਭਜਨ ਸਿੰਘ ਮਾਂਗਟ)
-----

2
ਭਾਵੇਂ ਇਥੇ ਅਸੀਂ
ਖੂਬਸੂਰਤ ਕਨੇਡੀਅਨ ਪਾਸਪੋਰਟ
ਜੇਬਾਂ ਵਿਚ ਪਾਈ ਫਿਰਦੇ ਹਾਂ
ਪਰ ਚਿੱਟੇ ਰੰਗ ਲਈ
ਹਿੰਦੂ ਜਾਂ ਪਾਕੀ ਹੀ ਹਾਂ
ਕਾਲੇ, ਪੀਲੇ ਜਾਂ ਭੂਰਿਆਂ ਦੇ ਕਾਹਦੇ ਹੱਕ
('
ਡੰਡਾ: ਜ਼ਿੰਦਾਬਾਦ' - ਇਕਬਾਲ ਖ਼ਾਨ)
-----

3
ਜ਼ਾਤ, ਮਜ਼ਹਬ, ਨਸਲ ਤੇ ਚਮੜੀ ਦਾ ਰੰਗ
ਆਦਮੀ ਦਾ ਆਦਮੀ ਵੰਡਣ ਦਾ ਢੰਗ
(
ਨਦੀਮ ਪਰਮਾਰ)
-----

4
'
ਸਟੇਟ' ਦੇ ਕੁੱਤੇ
ਚੁੱਪ, ਚਾਪ ਵੱਢਦੇ ਵੀ ਨੇ, ਤੇ
ਬੜੇ ਸਲੀਕੇ ਨਾਲ, ''ਮਾਫ਼ ਕਰਨਾ ਵੀ ਕਹਿੰਦੇ ਨੇ!"
ਅਫ਼ਸਰਸ਼ਾਹੀ ਦੀਆਂ ਇਹਨਾਂ ਮਨੁੱਖੀ ਮਸ਼ੀਨਾਂ '
ਸਦ-ਭਾਵਨਾ ਨਾਂ ਦੀ ਕੋਈ ਸ਼ੈ ਨਹੀਂ !
('
ਬੇਰੂਹਾ ਵਿਭਚਾਰੀ ਸ਼ਾਸਨ' - ਮਨਜੀਤ ਮੀਤ)
-----

5
ਝੂਠ
ਕਿਸੇ ਨਸਲਵਾਦੀ ਦੀ ਚਿੱਟੀ ਚਮੜੀ ਪਿੱਛੇ ਲੁਕਿਆ
ਉਹ ਕਾਲਾ ਬਿੱਛੂ ਹੈ
ਜਿਹਦੇ ਡੰਗੇ ਜਾਣ ਤੋਂ ਬਾਅਦ
ਜਿਸਮ 'ਚ ਦੌੜ ਗਏ
ਸਿਰਫ਼ ਜ਼ਹਿਰ ਦਾ ਹੀ ਪਤਾ ਲੱਗਦਾ ਹੈ
('
ਉਂਝ' - ਹਰਕੰਵਲਜੀਤ ਸਾਹਿਲ)
----

6
ਕੱਲ੍ਹ ਦੀ ਸਵੇਰ ਇਕ ਰੰਗ ਨਵਾਂ ਦਿਖਾਵੇਗੀ
ਮਜ਼੍ਹਬਾਂ ਤੇ ਨਸਲਾਂ ਦੇ ਭੇਦ ਨੂੰ ਮਿਟਾਵੇਗੀ
ਮਨੁੱਖਤਾ ਨੂੰ ਜਿਊਣ ਦਾ ਢੰਗ ਉਹ ਸਿਖਾਵੇਗੀ
ਸਾਂਝੀਵਾਲਤਾ ਦਾ ਉਹ ਪੈਗ਼ਾਮ ਲੈ ਕੇ ਆਵੇਗੀ
('
ਨਵੀਂ ਸਵੇਰ' - ਮਹਿੰਦਰਪਾਲ ਸਿੰਘ ਪਾਲ)
-----
3
ਭਾਸ਼ਾ, ਸੰਚਾਰ ਅਤੇ ਪੀੜ੍ਹੀਆਂ ਵਿੱਚ ਵੱਧ ਰਿਹਾ ਫਾਸਲਾ :
ਭਾਸ਼ਾ ਮਨੁੱਖ ਨੂੰ ਇੱਕ ਦੂਜੇ ਨਾਲ ਜੋੜਨ ਦਾ ਮਾਧਿਅਮ ਹੈਪਰ ਭਾਸ਼ਾ ਹੀ ਕਈ ਵੇਰ ਮਨੁੱਖ ਨੂੰ ਇੱਕ ਦੂਜੇ ਤੋਂ ਅਲੱਗ ਵੀ ਕਰ ਦਿੰਦੀ ਹੈਕੈਨੇਡਾ ਵਿੱਚ ਕਿਊਬੈਕ ਦਾ ਸੂਬਾ ਜੋ ਕਿ ਫਰੈਂਚ ਜ਼ੁਬਾਨ ਬੋਲਣ ਵਾਲਿਆਂ ਦਾ ਸੂਬਾ ਹੈ - ਕੈਨੇਡਾ ਤੋਂ ਅਲੱਗ ਹੋਣ ਦੀਆਂ ਕਈ ਵਾਰ ਕੋਸ਼ਿਸ਼ਾਂ ਕਰ ਚੁੱਕਾ ਹੈਉੱਥੋਂ ਦੀ ਇੱਕ ਰਾਜਨੀਤਿਕ ਪਾਰਟੀ ਬਲਾਕ ਕੁਬੈਕਵਾ ਇਸੇ ਮੁੱਦੇ ਉੱਤੇ ਹੀ ਅਕਸਰ ਚੋਣਾਂ ਲੜਦੀ ਹੈ ਕਿ ਲੋਕ ਸਾਨੂੰ ਵੋਟਾਂ ਪਾਉਣ ਅਸੀਂ ਕਿਉਬੈਕ ਦੀ ਆਜ਼ਾਦੀ ਲਈ ਜੱਦੋ-ਜਹਿਦ ਕਰਾਂਗੇਇਸ ਤਰ੍ਹਾਂ ਕੈਨੇਡਾ ਵਿੱਚ ਭਾਸ਼ਾ ਦੀ ਸਮੱਸਿਆ ਕੈਨੇਡਾ ਦੀ ਹੋਂਦ ਨਾਲ ਵੀ ਜੁੜੀ ਹੋਈ ਹੈਪਰ ਇਹ ਵੀ ਇੱਕ ਹੈਰਾਨੀ ਵਾਲਾ ਤੱਥ ਹੈ ਕਿ ਕੈਨੇਡਾ ਵਿੱਚ 170 ਤੋਂ ਵੱਧ ਜ਼ੁਬਾਨਾਂ ਬੋਲਣ ਵਾਲੇ ਲੋਕ ਹਨ ਅਤੇ ਪੰਜਾਬੀ ਜ਼ੁਬਾਨ ਬ੍ਰਿਟਿਸ਼ ਕੋਲੰਬੀਆ ਸੂਬੇ ਦੀ ਦੂਜੀ ਜ਼ੁਬਾਨ ਮੰਨੀ ਗਈ ਹੈ
ਭਾਸ਼ਾ ਦੀ ਸਮੱਸਿਆ ਕਈ ਵਾਰ ਘਰਾਂ ਵਿੱਚ ਵੀ ਗੰਭੀਰ ਸੰਕਟ ਪੈਦਾ ਕਰ ਦਿੰਦੀ ਹੈਕੈਨੇਡਾ ਵਿੱਚ ਜੰਮੇ-ਪਲੇ ਬੱਚੇ ਅੰਗਰੇਜ਼ੀ ਜ਼ੁਬਾਨ ਬੋਲਦੇ ਹਨ, ਅੰਗਰੇਜ਼ੀ ਜ਼ੁਬਾਨ ਵਿੱਚ ਹੀ ਸੋਚਦੇ ਹਨ; ਪਰ ਪੰਜਾਬ ਦੇ ਪਿੰਡਾਂ ਤੋਂ ਆਏ ਸਿੱਧੇ ਸਾਦੇ ਬਜ਼ੁਰਗ ਲੋਕ ਜੋ ਕਿ ਅਨੇਕਾਂ ਹਾਲਤਾਂ ਵਿੱਚ ਅੰਗਰੇਜ਼ੀ ਜ਼ੁਬਾਨ ਸਮਝ ਨਹੀਂ ਸਕਦੇ ਬੱਚਿਆਂ ਲਈ ਨਫਰਤ ਦਾ ਵਿਸ਼ਾ ਬਣ ਜਾਂਦੇ ਹਨਜਿਸ ਕਾਰਨ ਕਈ ਵਾਰ ਘਰਾਂ ਵਿੱਚ ਮਾਰ ਕੁਟਾਈ ਤੱਕ ਦੀ ਹਾਲਤ ਬਣ ਜਾਂਦੀ ਹੈਜਿਸ ਕਾਰਨ ਕਈ ਵਾਰੀ ਬਜ਼ੁਰਗ ਮਾਪਿਆਂ ਨੂੰ ਉਨ੍ਹਾਂ ਦੇ ਆਪਣੇ ਹੀ ਬੱਚੇ ਘਰ ਛੱਡਕੇ ਜਾਣ ਲਈ ਮਜਬੂਰ ਕਰ ਦਿੰਦੇ ਹਨਬਜ਼ੁਰਗਾਂ ਅਤੇ ਬੱਚਿਆਂ ਦਰਮਿਆਨ ਭਾਸ਼ਾ ਕਰਕੇ ਪੈਦਾ ਹੋ ਰਿਹਾ ਫਾਸਲਾ ਕੈਨੇਡਾ ਦੇ ਪ੍ਰਵਾਸੀਆਂ ਲਈ ਇੱਕ ਗੰਭੀਰ ਸਮੱਸਿਆ ਹੈਭਾਸ਼ਾ ਨਾਲ ਸਬੰਧਤ ਇਸ ਸੰਕਟ ਨੂੰ ਵੀ ਕੈਨੇਡੀਅਨ ਪੰਜਾਬੀ ਕਵਿਤਾ ਵਿੱਚ ਬਹੁਤ ਹੀ ਖ਼ੂਬਸੂਰਤੀ ਨਾਲ ਰੂਪਮਾਨ ਕੀਤਾ ਗਿਆ ਹੈਇਸ ਤਰ੍ਹਾਂ ਭਾਸ਼ਾ ਨਾਲ ਜੁੜੀ ਹੋਈ ਸਮੱਸਿਆ ਵੀ ਬਹੁ-ਦਿਸ਼ਾਵੀ ਸਮੱਸਿਆ ਹੈਪੇਸ਼ ਹਨ ਕੁਝ ਉਦਾਹਰਣਾਂ:
1

ਭਾਸ਼ਾ ਤਾਂ ਮਨੁੱਖ ਲਈ ਅੰਦਰ ਤੋਂ ਬਾਹਰ
ਆਉਣ ਲਈ ਇਕ ਪੁਲ ਸੀ
ਇਸ ਪੁਲ ਨੇ ਮਨੁੱਖ ਤੋਂ ਮਨੁੱਖ ਤੱਕ ਪਹੁੰਚਣ ਦੇ
ਸਦੀਆਂ ਤੋਂ ਬੰਦ ਰਾਹਾਂ ਨੂੰ ਖੋਲ੍ਹਣਾ ਸੀ
ਨੰਗ-ਮੁਨੰਗੇ ਸ਼ਬਦਾਂ ਰਾਹੀਂ
ਜ਼ਿੰਦਗੀ ਦੇ ਹਰ ਇੱਕ ਪਲ ਨੂੰ
ਸਤਰੰਗੀ ਪੀਂਘ ਦੇ ਰੰਗਾਂ ਦੇ ਅਰਥ ਦੇਣੇ ਸਨ
ਮਨੁੱਖੀ ਰਿਸ਼ਤਿਆਂ '
ਦਰਿਆਵਾਂ ਦੇ ਬੇ-ਪਰਵਾਹ ਵਹਿਣ ਵਰਗੀ ਤਰਲਤਾ ਭਰਨੀ ਸੀ
'
ਹੋਂਦ' ਅਤੇ 'ਅਣ-ਹੋਂਦ' ਵਿੱਚ
ਇੱਕ ਤਰਕ ਪੈਦਾ ਕਰਨਾ ਸੀ
('
ਸ਼ਕਿਜ਼ੋਫਰੇਨੀਆ-3' - ਸੁਖਿੰਦਰ)
-----

2
ਪਰ
ਉਹ ਸਿਰਫ ਸਿਰ ਹਿਲਾਉਂਦੇ ਨੇ
ਵਿਦੇਸ਼ੀ ਭਾਸ਼ਾ '
ਕੁਛ ਆਖਦੇ ਨੇ
ਜੋ ਮੈਨੂੰ ਸਮਝ ਨਹੀਂ ਆਉਂਦਾ।।।
ਮੈਂ ਸੋਚਦੀ ਰਹਿੰਦੀ ਹਾਂ।।।
ਕਿ
ਕਿਹੜੀ ਭਾਸ਼ਾ '
ਸੰਵਾਦ ਰਚਾਵਾਂ
ਕਿ ਉਹ ਸਮਝ ਸਕਣ
ਮੇਰੀ ਗੱਲ
ਮੇਰੀ ਜ਼ੁਬਾਨ
ਮੇਰੇ ਸੰਸੇ
ਮੇਰੇ ਡਰ!
ਸੰਸਾ ਹੈ ਮੈਨੂੰ
ਕਿ ਇਸ ਪਰਵਾਸ ਵਿੱਚ
ਗੁਆਚ ਜਾਏਗੀ
ਮੇਰੀ ਅਗਲੀ ਪੀੜ੍ਹੀ
ਮੇਰਾ ਸੱਭਿਆਚਾਰ
ਮੇਰੇ ਸੰਸਕਾਰ।।।
('
ਕੀਰਤਪੁਰ' - ਸੁਰਜੀਤ)
-----

3
ਮੈਂ ਆਪਣੇ ਅੱਖਰਾਂ ਲਈ
ਕਦੇ ਅੱਗ
ਕਦੇ ਬਰਫ਼ ਲਭਦਾ ਰਿਹਾ
('
ਭਾਲ' - ਮਿੱਤਰ ਰਾਸ਼ਾ)
-----

4
ਮੈਂ ਸ਼ਬਦਾਂ ਦੀਆਂ
ਚਿੱਪਰਾਂ ਨਾਲ ਹੀ
ਕਵਿਤਾ ਲਿਖਦਾ ਹਾਂ
ਪੂਰੇ ਸੂਰੇ ਸ਼ਬਦਾਂ ਦੇ
ਸਨਮੁਖ ਹੋਣ ਦਾ ਮੇਰੇ ਵਿਚ ਬਲ ਨਹੀਂ
('
ਪੂਰੇ ਸੂਰੇ ਸ਼ਬਦ' - ਨਵਤੇਜ ਭਾਰਤੀ)
-----

5
ਕਿਹੜੀ ਬੋਲੀ 'ਚ ਤੈਨੂੰ ਵਾਜ ਮਾਰਾਂ
ਕਿ ਬੰਦਾ ਬੋਲੀਆਂ 'ਤੇ ਲੜ ਰਿਹਾ ਹੈ
(
ਨਦੀਮ ਪਰਮਾਰ)
-----
4
ਔਰਤਾਂ ਅਤੇ ਬੱਚਿਆਂ ਉੱਤੇ ਹੋ ਰਹੀ ਹਿੰਸਾ :
ਕੈਨੇਡੀਅਨ ਪੰਜਾਬੀ ਕਵਿਤਾ ਦਾ ਇੱਕ ਹੋਰ ਵਿਸ਼ਾ ਤਿੱਖੇ ਸੰਵਾਦ ਛੇੜਣ ਦੀ ਮੰਗ ਕਰਦਾ ਹੈਉਹ ਵਿਸ਼ਾ ਹੈ ਔਰਤਾਂ ਉੱਤੇ ਹੁੰਦੀ ਹਿੰਸਾਕੈਨੇਡਾ ਵਰਗੇ ਵਿਕਸਤ ਦੇਸ਼ ਵਿੱਚ ਆ ਕੇ ਵੀ ਕੁਝ ਮਰਦ ਆਪਣੀ ਹਉਮੈ ਨਹੀਂ ਛੱਡਦੇ ਅਤੇ ਆਪਣੀਆਂ ਪਤਨੀਆਂ / ਧੀਆਂ ਨੂੰ ਪੈਰ ਦੀ ਜੁੱਤੀ ਸਮਝ ਉਨ੍ਹਾਂ ਉੱਤੇ ਮਾਨਸਿਕ ਅਤੇ ਸਰੀਰਕ ਅਤਿਆਚਾਰ ਕਰਦੇ ਹਨਕੈਨੇਡੀਅਨ ਪੰਜਾਬੀ ਕਵਿਤਾ ਵਿੱਚ ਇਹ ਵਿਸ਼ਾ ਵੀ ਅਹਿਮ ਵਿਸ਼ਾ ਬਣਦਾ ਜਾ ਰਿਹਾ ਹੈਕੈਨੇਡਾ ਵਰਗੇ ਦੇਸ਼ ਵਿੱਚ ਪਤਨੀਆਂ ਆਪਣੇ ਪਤੀਆਂ ਦੇ ਬਰਾਬਰ ਕੰਮ ਕਰਦੀਆਂ ਹਨ ਅਤੇ ਘਰ ਦੀਆਂ ਹੋਰ ਜ਼ਿਮੇਵਾਰੀਆਂ ਵੀ ਨਿਭਾਉਂਦੀਆਂ ਹਨ - ਪਰ ਜਦੋਂ ਪਤੀ ਇਸ ਗੱਲ ਨੂੰ ਨਜ਼ਰ ਅੰਦਾਜ਼ ਕਰਕੇ ਆਪਣੀ ਧੌਂਸ ਜਮਾਉਣ ਦੀ ਕੋਸ਼ਿਸ਼ ਕਰਦੇ ਹਨ ਤਾਂ ਘਰੇਲੂ ਜ਼ਿੰਦਗੀ ਵਿੱਚ ਤਨਾਓ ਪੈਦਾ ਹੁੰਦਾ ਹੈਹਾਲਾਤ ਮਾਰ-ਕੁਟਾਈ ਤੱਕ ਪਹੁੰਚਦੇ ਪਹੁੰਚਦੇ ਕਈ ਵਾਰ ਕਤਲ ਤੱਕ ਵੀ ਪਹੁੰਚ ਜਾਂਦੇ ਹਨਕੁਝ ਇਸ ਤਰ੍ਹਾਂ ਦੀ ਹੀ ਹਾਲਤ ਕੈਨੇਡਾ ਵਿੱਚ ਪੰਜਾਬੀ ਧੀਆਂ ਨਾਲ ਵੀ ਵਾਪਰ ਰਹੀ ਹੈਬੱਚੇ ਪੱਛਮੀ ਮੁਲਕਾਂ ਵਿੱਚ ਪੱਛਮੀ ਸਭਿਆਚਾਰ ਦਾ ਪ੍ਰਭਾਵ ਕਬੂਲਦੇ ਹੋਏ ਪੱਛਮੀ ਸਭਿਆਚਾਰ ਵਾਲੀਆਂ ਖੁੱਲ੍ਹਾਂ ਵੀ ਮਾਨਣੀਆਂ ਚਾਹੁੰਦੇ ਹਨ; ਪਰ ਮਾਪੇ ਆਪਣੀਆਂ ਪ੍ਰੰਪਰਕ ਕਦਰਾਂ-ਕੀਮਤਾਂ ਉੱਤੇ ਹੀ ਅੜ੍ਹੇ ਹੋਏ ਕਿਸੇ ਤਰ੍ਹਾਂ ਵੀ ਬੱਚਿਆਂ ਨਾਲ ਸਮਝੌਤਾ ਨਹੀਂ ਕਰਨਾ ਚਾਹੁੰਦੇਜਿਸ ਕਾਰਨ ਉਨ੍ਹਾਂ ਦਾ ਆਪਸੀ ਸੰਚਾਰ ਟੁੱਟ ਜਾਂਦਾ ਹੈ ਅਤੇ ਹੌਲੀ ਹੌਲੀ ਇਹ ਸਥਿਤੀ ਬਹੁਤ ਹੀ ਤਨਾਓ ਭਰਪੂਰ ਹੋ ਜਾਂਦੀ ਹੈਪਿਛਲੇ ਕੁਝ ਸਾਲਾਂ ਵਿੱਚ ਅਨੇਕਾਂ ਨੌਜੁਵਾਨ ਔਰਤਾਂ ਦਾ ਉਨ੍ਹਾਂ ਦੇ ਹੀ ਪਿਉਆਂ/ਭਰਾਵਾਂ ਵੱਲੋਂ ਕਤਲ ਕਰ ਦਿੱਤਾ ਗਿਆਕੈਨੇਡੀਅਨ ਸਮਾਜ ਵਿੱਚ ਚਿੰਤਾ ਦਾ ਵਿਸ਼ਾ ਬਣ ਰਹੀ ਇਸ ਸਮੱਸਿਆ ਨੂੰ ਲੈ ਕੇ ਕੈਨੇਡੀਅਨ ਪੰਜਾਬੀ ਕਵੀਆਂ ਨੇ ਆਪਣੀਆਂ ਰਚਨਾਵਾਂ ਲਿਖੀਆਂ ਹਨ; ਭਾਵੇਂ ਕਿ ਸਾਡੇ ਆਲੋਚਕਾਂ / ਸਮੀਖਿਆਕਾਰਾਂ ਨੇ ਇਸ ਗੱਲ ਨੂੰ ਅਜੇ ਤੱਕ ਵਧੇਰੇ ਗੋਲਿਆ ਨਹੀਂਪੇਸ਼ ਹਨ ਅਜਿਹੀ ਸ਼ਾਇਰੀ ਦੀਆਂ ਕੁਝ ਉਦਾਹਰਣਾਂ:
1

ਅਸੀਂ ਸਭ ਔਰਤਾਂ
ਔਰਤ ਹੋਣਾ ਸਾਡਾ ਦੋਸ਼
ਅਤੇ ਇਸ ਦੋਸ਼ ਦਾ ਬੋਝ
ਸਾਡੇ ਸਿਰਾਂ ਤੇ ਲੱਦਿਆ
ਸਾਨੂੰ ਲਿਫਾਉਂਦਾ ਰਹਿੰਦਾ ਹੈ
ਮਰਦਾਂ ਦੀ ਅਦਾਲਤ '
ਉਦੋਂ ਤੀਕ
ਜਦੋਂ ਤੀਕ ਅਸੀਂ
ਲਿਫ ਲਿਫ ਧਰਤੀ ਨਾਲ ਨਹੀਂ
ਜੁੜ ਜਾਂਦੀਆਂ
ਸਾਡੀਆਂ ਸੁਪਨਿਆਂ ਨਾਲ
ਭਰੀਆਂ ਅੱਖਾਂ
ਨਹੀਂ ਸੁੱਕ ਜਾਂਦੀਆਂ
ਸਾਡੀਆਂ ਹੋਂਦਾਂ ਨਹੀਂ
ਮੁੱਕ ਜਾਂਦੀਆਂ
('
ਅਸੀਂ ਮਨੁੱਖ ਹਾਂ'- ਸੁਰਿੰਦਰ ਗੀਤ)
------

2
ਮਹਿਜ਼,
ਆਪਣੇ ਨੱਕ, ਪੱਗ ਅਤੇ ਧੌਲ਼ੇ ਝਾਟਿਆਂ ਦੀ
ਲੱਜ ਪਿੱਟਦੇ, ਮਜਬੂਰੀਆਂ ਦੇ ਕੀਰਨੇ ਪਾ, ਬੇਵਸੀ ਦੇ ਹੰਝੂ ਕੇਰ
ਵਿਚੋਲਿਆਂ ਦੇ ਕੰਧਿਆਂ 'ਤੇ
ਧੀਆਂ ਦੀਆਂ ਅੱਧ ਜਲੀਆਂ ਲੋਥਾਂ ਉਠਾ
ਭਾਂਡੇ, ਟੀਂਡਿਆਂ 'ਤੇ ਕੱਪੜਿਆਂ ਦੀ ਸਮਗਰੀ ਸੰਗ
ਮਨੌਤੀਆਂ ਦਾ ਬਾਲਣ ਪਾ ਕੇ
ਸਿਵਿਆਂ ਵਿੱਚ ਸਵਾਹ ਹੋਣ ਲਈ
ਛੱਡ ਆਂਦੇ ਹਨ - ਮਾਪੇ
('
ਬੁਝਿਆ ਹੋਇਆ ਦੀਵਾ' - ਦਵਿੰਦਰ ਬਾਂਸਲ)
-----

3
ਬਾਬਲ ਆਖੇ ਵੈਦ ਨੂੰ,
ਲੜਕੇ ਦੀ ਹੈ ਭੁੱਖ
ਲੜਕੀ ਹੈ ਤਾਂ ਮਾਰਦੇ,
ਖ਼ਾਲੀ ਕਰਦੇ ਕੁੱਖ
(
ਗਿੱਲ ਮੋਰਾਂਵਾਲੀ)
-----

4
ਮਾਂ, ਪਤਨੀ, ਭੈਣ, ਧੀ, ਮਹਿਬੂਬਾ
ਸਾਰੇ ਹੀ ਰਿਸ਼ਤੇ ਕੁੜੀਆਂ ਤੋਂ ਹੀ ਆਉਂਦੇ ਨੇ
ਫਿਰ ਵੀ, ਸਦੀਆਂ ਤੋਂ ਗੂੰਜ ਰਹੀਆਂ ਨੇ
ਉਨ੍ਹਾਂ ਦੀਆਂ ਮਾਤਮੀ ਚੀਖਾਂ
ਜ਼ਖਮੀ ਹੋਏ ਆਪੇ ਦਾ ਵਿਰਲਾਪ ਕਰਦਿਆਂ
('
ਕੁੜੀਆਂ' - ਸੁਖਿੰਦਰ)
-----

5
ਪਰਦੇਸਾਂ ਦੀ ਧਰਤੀ ਉਤੇ,
ਜੰਮੀਆਂ ਪਲੀਆਂ ਤਿੰਨ ਕੁੜੀਆਂ
ਗੋਲੀ, ਚਾਕੂ ਤੇ ਅਗਨੀ ਦੀ,
ਭੇਟਾ ਚੜ੍ਹੀਆਂ ਤਿੰਨ ਕੁੜੀਆਂ
('
ਤਿੰਨ ਕੁੜੀਆਂ' - ਮੋਹਨ ਗਿੱਲ)

*****

ਚਲਦਾ

Friday, April 16, 2010

ਸੁਖਿੰਦਰ - ਕੈਨੇਡੀਅਨ ਪੰਜਾਬੀ ਸਾਹਿਤ – ਪ੍ਰਕਾਸ਼ਨ ਬਾਰੇ ਸੂਚਨਾ

ਸੂਚਨਾ:

ਸੁਖਿੰਦਰ - ਕੈਨੇਡੀਅਨ ਪੰਜਾਬੀ ਸਾਹਿਤ ਪ੍ਰਕਾਸ਼ਨ ਬਾਰੇ ਸੂਚਨਾ

(57 ਕੈਨੇਡੀਅਨ ਪੰਜਾਬੀ ਲੇਖਕਾਂ ਦੀਆਂ ਪੁਸਤਕਾਂ ਬਾਰੇ ਸਮੀਖਿਆ)

ਕੈਨੇਡਾ ਦੇ ਪੰਜਾਬੀ ਲੇਖਕਾਂ ਨੂੰ ਇਹ ਜਾਣਕੇ ਖ਼ੁਸ਼ੀ ਹੋਵੇਗੀ ਕਿ ਪਿਛਲੇ ਤਕਰੀਬਨ ਤਿੰਨ ਸਾਲਾਂ ਤੋਂ 57 ਕੈਨੇਡੀਅਨ ਪੰਜਾਬੀ ਲੇਖਕਾਂ ਦੀਆਂ ਕਿਤਾਬਾਂ ਬਾਰੇ ਲਿਖੀ ਜਾ ਰਹੀ ਮੇਰੀ ਕਿਤਾਬ ਕੈਨੇਡੀਅਨ ਪੰਜਾਬੀ ਸਾਹਿਤ9 ਮਈ, 2010 ਨੂੰ ਮਾਵਾਂ ਦੇ ਦਿਨਉੱਤੇ ਵਿਸ਼ਵਭਾਰਤੀ ਪ੍ਰਕਾਸ਼ਨ, ਬਰਨਾਲਾ, ਪੰਜਾਬ, ਇੰਡੀਆਵੱਲੋਂ ਪ੍ਰਕਾਸ਼ਿਤ ਕੀਤੀ ਜਾ ਰਹੀ ਹੈ। ਹੋਰ ਵਧੇਰੇ ਜਾਣਕਾਰੀ ਲਈ ਸੰਪਰਕ ਕਰੋ:

Sukhinder

Box 67089, 2300 Yonge St.

Toronto ON M4P 1E0 Canada

Tel. (416) 858-7077

Email: poet_sukhinder@hotmail.com

www.canadianpunjabiliterature.blogspot.com

Saturday, April 10, 2010

ਸੁਖਿੰਦਰ - ਕੈਨੇਡੀਅਨ ਪੰਜਾਬੀ ਕਵਿਤਾ : ਸੰਵਾਦ ਦੀ ਸਮੱਸਿਆ - ਬਹਿਸ ਪੱਤਰ – ਭਾਗ ਦੂਜਾ

ਕੈਨੇਡੀਅਨ ਪੰਜਾਬੀ ਕਵਿਤਾ :ਸੰਵਾਦ ਦੀ ਸਮੱਸਿਆ

ਬਹਿਸ ਪੱਤਰ ਭਾਗ ਦੂਜਾ

ਲੜੀ ਜੋੜਨ ਲਈ ਭਾਗ ਪਹਿਲਾ ਪੜ੍ਹੋ ਜੀ।

(ਇਹ ਬਹਿਸ-ਪੱਤਰ 24, 25, 26 ਜੁਲਾਈ, 2009 ਨੂੰ ਵਿਸ਼ਵ ਪੰਜਾਬੀ ਕਾਨਫਰੰਸ 2009ਟੋਰਾਂਟੋ, ਓਨਟਾਰੀਓ, ਕੈਨੇਡਾ ਵਿੱਚ ਪੇਸ਼ ਕੀਤਾ ਗਿਆ ਸੀ। ਹੁਣ ਇਸਨੂੰ ਬਲੌਗ ਦੇ ਸੂਝਵਾਨ ਪਾਠਕਾਂ ਲਈ ਲੜੀਵਾਰ ਪੋਸਟ ਕੀਤਾ ਜਾ ਰਿਹਾ ਹੈ। ਤੁਹਾਡੇ ਇਸ ਬਹਿਸ-ਪੱਤਰ ਬਾਰੇ ਕੀ ਵਿਚਾਰ ਹਨ, ਪੜ੍ਹਨ ਉਪਰੰਤ ਜ਼ਰੂਰ ਲਿਖਣਾ ਜੀ। ਸ਼ੁਕਰੀਆ। )

ਕੈਨੇਡੀਅਨ ਪੰਜਾਬੀ ਕਵਿਤਾ ਦੀ ਵੱਖਰੀ ਪਹਿਚਾਣ :

ਕੈਨੇਡਾ ਦੇ ਵਧੇਰੇ ਪੰਜਾਬੀ ਕਵੀ ਕੈਨੇਡਾ ਦੇ ਪੱਧਰ ਉੱਤੇ ਅਤੇ ਵਿਸ਼ਵ ਪੱਧਰ ਉੱਤੇ ਪੇਸ਼ ਆ ਰਹੀਆਂ ਸਮਾਜਿਕ, ਸਭਿਆਚਾਰਕ, ਰਾਜਨੀਤਿਕ, ਧਾਰਮਿਕ, ਸਿਹਤ ਸਬੰਧੀ ਜਾਂ ਵਾਤਾਵਰਨ ਨਾਲ ਸਬੰਧਤ ਸਮੱਸਿਆਵਾਂ ਬਾਰੇ ਖ਼ੂਬਸੂਰਤ ਕਵਿਤਾਵਾਂ ਲਿਖ ਰਹੇ ਹਨਜਦੋਂ ਕਿ ਇਸਦੇ ਮੁਕਾਬਲੇ ਵਿੱਚ ਭਾਰਤੀ ਕਵੀ / ਆਲੋਚਕ ਦੇਹਵਾਦੀ ਕਵਿਤਾ, ਪਿਆਰ ਕਵਿਤਾ ਜਾਂ ਲਿੰਗਕ ਸਬੰਧਾਂ ਦੇ ਜਸ਼ਨ ਵਾਲੀ ਕਵਿਤਾ ਦੇ ਆਸਪਾਸ ਹੀ ਘੁੰਮ ਰਹੇ ਹਨ ਜਾਂ ਉਸਦਾ ਚਰਚਾ ਕਰ ਰਹੇ ਹਨ

-----

ਕੈਨੇਡੀਅਨ ਪੰਜਾਬੀ ਕਵਿਤਾ ਦਾ ਹੋਰਨਾਂ ਦੇਸ਼ਾਂ ਵਿੱਚ ਲਿਖੀ ਜਾ ਰਹੀ ਪੰਜਾਬੀ ਕਵਿਤਾ ਨਾਲੋਂ ਅਨੇਕਾਂ ਪਹਿਲੂਆਂ ਤੋਂ ਵੱਖਰੇਵਾਂ ਹੈਇਸ ਵੱਖਰੇਵੇਂ ਨੂੰ ਸਮਝਣ ਵਿੱਚ ਵਧੇਰੇ ਭਾਰਤੀ ਪੰਜਾਬੀ ਆਲੋਚਕ ਕਾਮਯਾਬ ਨਹੀਂ ਹੋ ਸਕੇਭਾਰਤੀ ਸਭਿਆਚਾਰ / ਭਾਰਤੀ ਸਮਾਜ ਨਾਲੋਂ ਕੈਨੇਡੀਅਨ ਸਭਿਆਚਾਰ / ਸਮਾਜ ਦੀਆਂ ਸਮੱਸਿਆਵਾਂ ਵੱਖਰੀਆਂ ਹਨਇਸ ਤੱਥ ਨੂੰ ਭਾਰਤੀ ਆਲੋਚਕਾਂ ਨੇ ਕਦੀ ਗੰਭੀਰਤਾ ਨਾਲ ਸਮਝਣ ਦੀ ਕੋਸ਼ਿਸ਼ ਹੀ ਨਹੀਂ ਕੀਤੀ ਲੱਗਦੀਸ਼ਾਇਦ, ਇਸੇ ਕਾਰਨ ਹੀ ਕੈਨੇਡਾ ਵਿੱਚ ਰਚੀ ਜਾ ਰਹੀ ਵਧੀਆ ਪੰਜਾਬੀ ਕਵਿਤਾ ਵਧੇਰੇ ਭਾਰਤੀ ਪੰਜਾਬੀ ਆਲੋਚਕ ਨਜ਼ਰ ਅੰਦਾਜ਼ ਕਰ ਦਿੰਦੇ ਹਨਪਿਛਲੇ ਕੁਝ ਸਮੇਂ ਤੋਂ ਪਰਾ-ਆਧੁਨਿਕਤਾ ਦੇ ਨਾਮ ਉੱਤੇ ਪੰਜਾਬੀ ਆਲੋਚਨਾ ਦੇ ਖੇਤਰ ਵਿੱਚ ਕਵਿਤਾ ਬਾਰੇ ਜੋ ਚਰਚਾ ਸ਼ੁਰੂ ਹੋਇਆ ਹੈ ਉਸਨੇ ਸਮੱਸਿਆਵਾਂ ਦੀ ਪੇਸ਼ਕਾਰੀ ਕਰਨ ਵਾਲੀ ਕਵਿਤਾ ਨੂੰ ਨਜ਼ਰ-ਅੰਦਾਜ਼ ਕਰ ਦਿੱਤਾ ਹੈ

-----

ਕੈਨੇਡੀਅਨ ਪੰਜਾਬੀ ਕਵਿਤਾ ਭਾਰਤ ਅਤੇ ਪਾਕਿਸਤਾਨ ਦੇ ਖਿੱਤੇ ਵਿੱਚ ਲਿਖੀ ਜਾ ਰਹੀ ਪੰਜਾਬੀ ਕਵਿਤਾ ਨਾਲੋਂ ਨਾ ਸਿਰਫ਼ ਕਈ ਪਹਿਲੂਆਂ ਤੋਂ ਵੱਖਰੇਵਾਂ ਹੀ ਰੱਖਦੀ ਹੈ; ਬਲਕਿ ਕੈਨੇਡਾ ਵਿੱਚ ਲਿਖੀ ਜਾ ਰਹੀ ਕਵਿਤਾ ਭਾਰਤੀ ਪੰਜਾਬੀ ਕਵੀਆਂ / ਪਾਕਿਸਤਾਨੀ ਪੰਜਾਬੀ ਕਵੀਆਂ ਵੱਲੋਂ ਲਿਖੀ ਜਾ ਰਹੀ ਕਵਿਤਾ ਤੋਂ ਕਈ ਪਹਿਲੂਆਂ ਤੋਂ ਬੇਹਤਰ ਵੀ ਹੈ

-----

ਮੈਂ ਇਹ ਗੱਲ ਕਹਿਣ ਵਿੱਚ ਵੀ ਕੋਈ ਝਿਜਕ ਮਹਿਸੂਸ ਨਹੀਂ ਕਰਦਾ ਕਿ ਜਦੋਂ ਕਿ ਕੈਨੇਡੀਅਨ ਪੰਜਾਬੀ ਕਵੀਆਂ ਵੱਲੋਂ ਲਿਖੀ ਜਾ ਰਹੀ ਵਧੇਰੇ ਪੰਜਾਬੀ ਕਵਿਤਾ ਸਥਾਨਕ, ਪ੍ਰਾਂਤਕ, ਕੌਮੀ ਅਤੇ ਅੰਤਰ-ਰਾਸ਼ਟਰੀ ਮਸਲਿਆਂ ਨੂੰ ਆਪਣਾ ਵਿਸ਼ਾ ਬਣਾ ਰਹੀ ਹੈ; ਪਰ ਇਸਦੇ ਮੁਕਾਬਲੇ ਵਿੱਚ ਭਾਰਤ ਵਿੱਚ ਲਿਖੀ ਜਾ ਰਹੀ ਵਧੇਰੇ ਪੰਜਾਬੀ ਕਵਿਤਾ ਨਿੱਜੀ ਪਿਆਰ, ਦੇਹਵਾਦੀ ਕਵਿਤਾ ਅਤੇ ਸੈਕਸ ਸਬੰਧਾਂ ਦੇ ਜਸ਼ਨ ਆਦਿ ਵਰਗਿਆਂ ਵਿਸ਼ਿਆਂ ਦੇ ਆਲੇ ਦੁਆਲੇ ਹੀ ਘੁੰਮਦੀ ਰਹਿਣ ਕਰਕੇ ਪੰਜਾਬੀ ਕਵਿਤਾ ਦੇ ਪਾਠਕਾਂ ਨੂੰ ਗੁੰਮਰਾਹ ਕਰ ਰਹੀ ਹੈਭਾਰਤੀ ਕਵੀਆਂ ਨੂੰ ਆਪਣੇ ਚੌਗਿਰਦੇ ਵਿੱਚ ਪੱਸਰੀਆਂ ਅਤੇ ਸਮਾਜ ਦੀਆਂ ਸਮੱਸਿਆਵਾਂ ਵੱਲ ਦੇਖਣ ਦੀ ਜਾਂ ਤਾਂ ਵਿਹਲ ਹੀ ਨਹੀਂ ਜਾਂ ਉਹ ਸਮਝਦੇ ਹਨ ਕਿ ਸਮਾਜਿਕ, ਸਭਿਆਚਾਰਕ, ਰਾਜਨੀਤਿਕ, ਧਾਰਮਿਕ ਜਾਂ ਵਾਤਾਵਰਨ ਸਬੰਧੀ ਸਮੱਸਿਆਵਾਂ ਨੂੰ ਕਵਿਤਾ ਦਾ ਵਿਸ਼ਾ ਬਣਾਉਣ ਨਾਲ ਕਵਿਤਾ ਘਟੀਆ ਪੱਧਰ ਦੀ ਬਣ ਜਾਂਦੀ ਹੈ ਇਸ ਗੱਲ ਲਈ ਮੈਂ ਕਾਫੀ ਹੱਦ ਤੱਕ ਸਮੀਖਿਆਕਾਰਾਂ/ਆਲੋਚਕਾਂ ਨੂੰ ਜ਼ਿੰਮੇਵਾਰ ਸਮਝਦਾ ਹਾਂ ਕਿਉਂਕਿ ਉਹ ਭਾਰਤੀ ਕਵੀਆਂ ਨੂੰ ਅਜਿਹੀ ਕਿਸਮ ਦੀ ਨਿੱਜੀ ਪੱਧਰ ਦੀ ਕਵਿਤਾ ਲਿਖਣ ਲਈ ਹੀ ਉਤਸ਼ਾਹਿਤ ਕਰ ਰਹੇ ਹਨ

-----

ਪੰਜਾਬੀ ਕਵਿਤਾ ਦੇ ਆਲੋਚਕ/ਸਮੀਖਿਆਕਾਰ ਕਿਉਂਕਿ ਵਧੇਰੇ ਗਿਣਤੀ ਵਿੱਚ ਭਾਰਤ ਵਿੱਚ ਹੀ ਸਥਿਤ ਹਨ- ਇਸ ਲਈ ਉਹ ਭਾਰਤੀ ਕਵਿਤਾ ਦੇ ਮਾਪਦੰਢ ਹੀ ਵਿਦੇਸ਼ਾਂ ਵਿੱਚ ਲਿਖੀ ਜਾ ਰਹੀ ਕਵਿਤਾ ਦੀ ਸਮੀਖਿਆ/ਆਲੋਚਨਾ ਕਰਨ ਵੇਲੇ ਵੀ ਲਗਾਉਂਦੇ ਹਨਜਿਸ ਕਾਰਨ ਕੈਨੇਡੀਅਨ ਪੰਜਾਬੀ ਕਵਿਤਾ ਦੀ ਸਮੀਖਿਆ/ਆਲੋਚਨਾ ਕਰਨ ਵੇਲੇ ਵੀ ਉਹ ਭਾਰਤੀ ਕਵਿਤਾ ਦੇ ਮਾਪਦੰਢ ਹੀ ਲਾਗੂ ਕਰਨ ਦੀ ਕੋਸ਼ਿਸ਼ ਕਰਦੇ ਹਨਪਰ ਕੁਝ ਹੱਦ ਤੱਕ ਅਜਿਹਾ ਕਰਦਿਆਂ ਉਨ੍ਹਾਂ ਦਾ ਕਸੂਰ ਵੀ ਨਹੀਂ; ਕਿਉਂਕਿ ਉਹ ਕੈਨੇਡਾ ਦੀਆਂ ਸਮਾਜਿਕ, ਸਭਿਆਚਾਰਕ, ਰਾਜਨੀਤਿਕ, ਆਰਥਿਕ, ਵਾਤਾਵਰਨ ਸਬੰਧੀ ਸਮੱਸਿਆਵਾਂ ਤੋਂ ਬਹੁਤੇ ਵਾਕਿਫ਼ ਨਹੀਂ ਹੁੰਦੇਉਨ੍ਹਾਂ ਨੇ ਇਨ੍ਹਾਂ ਸਮੱਸਿਆਵਾਂ ਬਾਰੇ ਜਾਂ ਤਾਂ ਅਖਬਾਰਾਂ, ਮੈਗਜ਼ੀਨਾਂ ਜਾਂ ਪੁਸਤਕਾਂ ਵਿੱਚ ਹੀ ਪੜ੍ਹਿਆ ਹੁੰਦਾ ਹੈ ਜਾਂ ਕਦੇ ਕਦਾਈਂ ਕੈਨੇਡਾ ਦੀ ਸੈਰ ਕਰਕੇ ਕੈਨੇਡਾ ਦੇ ਸਮਾਜ ਨੂੰ ਸੈਰ ਸਪਾਟੇ ਲਈ ਆਏ ਹੋਏ ਵਿਅਕਤੀ ਵਾਂਗ ਸਮਝਣ ਦੀ ਕੋਸ਼ਿਸ਼ ਕੀਤੀ ਹੁੰਦੀ ਹੈਉਨ੍ਹਾਂ ਨੂੰ ਕੈਨੇਡੀਅਨ ਸਮਾਜ ਵਿੱਚ ਵਧੇਰੇ ਸਮਾਂ ਵਿਚਰਨ ਦਾ ਮੌਕਾ ਨਹੀਂ ਮਿਲਿਆ ਹੁੰਦਾਇਸ ਲਈ ਉਨ੍ਹਾਂ ਨੂੰ ਕੈਨੇਡੀਅਨ ਸਮਾਜ ਦੀਆਂ ਸਮੱਸਿਆਵਾਂ ਦੀਆਂ ਗੁੰਝਲਾਂ ਦੀ ਵਧੇਰੇ ਸਮਝ ਨਹੀਂ ਹੁੰਦੀ ਅਤੇ ਨਾ ਹੀ ਉਨ੍ਹਾਂ ਨੂੰ ਕੈਨੇਡੀਅਨ ਮਾਨਸਿਕਤਾ ਦਾ ਹੀ ਡੂੰਘਾਈ ਵਿੱਚ ਗਿਆਨ ਹੁੰਦਾ ਹੈ ਭਾਰਤੀ ਸਮਾਜ ਵਿੱਚ ਰਹਿਣ ਵਾਲੇ ਮਨੁੱਖ ਦੀ ਵੱਖਰੀ ਮਾਨਸਿਕਤਾ ਹੋਣ ਵਾਂਗ ਕੈਨੇਡੀਅਨ ਸਮਾਜ ਵਿੱਚ ਰਹਿਣ ਵਾਲੇ ਲੋਕਾਂ ਦੀ ਵੀ ਵੱਖਰੀ ਮਾਨਸਿਕਤਾ ਹੁੰਦੀ ਹੈ; ਜਿਸਨੂੰ ਸਮਝੇ ਬਿਨ੍ਹਾਂ ਕੈਨੇਡੀਅਨ ਪੰਜਾਬੀ ਕਵੀਆਂ ਵੱਲੋਂ ਲਿਖੀ ਜਾ ਰਹੀ ਕਵਿਤਾ ਨੂੰ ਸਹੀ ਤਰ੍ਹੀ ਸਮਝਿਆ ਨਹੀਂ ਜਾ ਸਕਦਾ

-----

ਆਪਣੇ ਇਨ੍ਹਾਂ ਵਿਚਾਰਾਂ ਦੀ ਪੁਸ਼ਟੀ ਲਈ ਮੈਂ ਆਪਣੇ ਬਹਿਸ-ਪੱਤਰ ਵਿੱਚ ਕੈਨੇਡੀਅਨ ਪੰਜਾਬੀ ਕਵਿਤਾ ਨਾਲ ਸਬੰਧਤ ਅਜਿਹੇ ਅਨੇਕਾਂ ਹੀ ਵਿਸ਼ਿਆਂ ਦਾ ਜ਼ਿਕਰ ਕੀਤਾ ਹੈ ਜਿਨ੍ਹਾਂ ਬਾਰੇ ਕੈਨੇਡਾ ਦੇ ਕਵੀ ਖ਼ੂਬਸੂਰਤ ਰਚਨਾਵਾਂ ਲਿਖ ਰਹੇ ਹਨ ਅਤੇ ਜਿਨ੍ਹਾਂ ਬਾਰੇ ਗੰਭੀਰ ਸੰਵਾਦ ਛੇੜੇ ਜਾਣ ਦੀ ਲੋੜ ਹੈ; ਪਰ ਉਨ੍ਹਾਂ ਵਿਸਿ਼ਆਂ ਬਾਰੇ ਪੰਜਾਬੀ ਆਲੋਚਕ / ਸਮੀਖਿਆਕਾਰ ਜਾਂ ਤਾਂ ਬਿਲਕੁਲ ਹੀ ਚੁੱਪ ਹਨ ਜਾਂ ਬਹੁਤ ਘੱਟ ਵਿਚਾਰ ਪ੍ਰਗਟ ਕਰ ਰਹੇ ਹਨ

-----

ਗੰਭੀਰ ਸੰਵਾਦ ਦੀ ਮੰਗ ਕਰ ਰਹੇ ਕੈਨੇਡੀਅਨ ਪੰਜਾਬੀ ਕਵਿਤਾ ਨਾਲ ਸਬੰਧਤ ਵਿਸ਼ੇ :

1. ਪਰਵਾਸ ਦਾ ਸੰਕਟ, ਭੂ-ਹੇਰਵਾ ਅਤੇ ਹੋਂਦ ਦਾ ਮਸਲਾ :

ਕੈਨੇਡੀਅਨ ਪੰਜਾਬੀ ਕਵਿਤਾ ਵਿੱਚ ਹੋਂਦਦੇ ਸੁਆਲ ਬਾਰੇ ਵੀ ਅਨੇਕਾਂ ਪਰਤਾਂ ਰਾਹੀਂ ਚਰਚਾ ਛੇੜਿਆ ਗਿਆ ਹੈਇਹ ਹੋਂਦ ਦਾ ਸੁਆਲ ਅੰਤਰੀਵ ਤੌਰ ਉੱਤੇ ਵੀ ਅਤੇ ਬਾਹਰੀ ਤੌਰ ਉੱਤੇ ਵੀ ਜੁੜਿਆ ਰਹਿੰਦਾ ਹੈਇਸੇ ਅਹਿਸਾਸ ਵਿੱਚੋਂ ਹੀ ਭੂ-ਹੇਰਵਾ ਜਾਗਦਾ ਹੈਬੇਗਾਨੀ ਧਰਤੀ ਹੋਣ ਦਾ ਅਹਿਸਾਸ ਜਾਗਦਾ ਹੈ ਹੋਂਦ ਦੇ ਸਵਾਲ ਦਾ ਪਰਵਾਸ ਦਾ ਸੰਕਟ ਬਣਕੇ ਪਰਵਾਸੀ ਪੰਜਾਬੀਆਂ ਨੂੰ ਕਦਮ ਕਦਮ ਉੱਤੇ ਸਾਹਮਣਾ ਕਰਨਾ ਪੈਂਦਾ ਹੈਕੁਝ ਲੋਕ ਕੈਨੇਡਾ ਪ੍ਰਵਾਸ ਕਰਨ ਤੋਂ ਕੁਝ ਸਮੇਂ ਬਾਅਦ, ਕੁਝ ਹੱਦ ਤੱਕ, ਇਸ ਸਥਿਤੀ ਚੋਂ ਬਾਹਰ ਆ ਜਾਂਦੇ ਹਨ - ਪਰ ਕੁਝ ਲੋਕਾਂ ਲਈ ਇਸ ਸਥਿਤੀ ਵਿੱਚੋਂ ਬਾਹਰ ਨਿਕਲਣਾ ਅਸੰਭਵ ਹੋ ਜਾਂਦਾ ਹੈਵਿਸ਼ੇਸ਼ ਕਰਕੇ ਉਨ੍ਹਾਂ ਲੋਕਾਂ ਲਈ ਜੋ ਆਪਣੀ ਜ਼ਿੰਦਗੀ ਦਾ ਵਧੇਰੇ ਹਿੱਸਾ ਕੈਨੇਡਾ ਤੋਂ ਬਾਹਰ ਕਿਸੇ ਹੋਰ ਦੇਸ਼ ਵਿੱਚ ਬਿਤਾ ਕੇ ਆਏ ਹੁੰਦੇ ਹਨ

-----

ਨਵੇਂ ਦੇਸ਼ ਵਿੱਚ ਉਨ੍ਹਾਂ ਨੂੰ ਨਵੇਂ ਸਭਿਆਚਾਰ, ਨਵੀਆਂ ਸਮਾਜਿਕ, ਰਾਜਨੀਤਿਕ, ਆਰਥਿਕ ਸਥਿਤੀਆਂ ਅਤੇ ਵਾਤਾਵਰਨ ਸਬੰਧੀ ਹਾਲਤਾਂ ਦਾ ਸਾਹਮਣਾ ਕਰਨਾ ਪੈਂਦਾ ਹੈਕਈ ਸਥਿਤੀਆਂ ਵਿੱਚ ਤਾਂ ਇਹ ਹਾਲਤਾਂ ਇੰਨੀਆਂ ਕਠੋਰ ਹੁੰਦੀਆਂ ਹਨ ਕਿ ਮਨੁੱਖ ਮਾਨਸਿਕ ਤੌਰ ਉੱਤੇ ਬੁਰੀ ਤਰ੍ਹਾਂ ਟੁੱਟ ਜਾਂਦਾ ਹੈਵਿਸ਼ੇਸ਼ ਕਰਕੇ, ਮੂਲ ਦੇਸ਼ ਵਿੱਚ ਚੰਗੇ ਅਹੁਦਿਆਂ ਉੱਤੇ ਲੱਗੇ ਰਹੇ ਲੋਕਾਂ ਨੂੰ ਜਦੋਂ ਕੈਨੇਡਾ ਆ ਕੇ 7-7 ਡਾਲਰ ਪ੍ਰਤੀ ਘੰਟਾ ਦੇ ਕੰਮ ਦੀ ਤਲਾਸ਼ ਵਿੱਚ ਸਰੀਰ ਨੂੰ ਸੁੰਨ ਕਰ ਦੇਣ ਵਾਲੇ ਠੰਢੇ ਮੌਸਮ ਵਿੱਚ ਬਰਫ਼ਾਂ ਮਿੱਧਦੇ ਹੋਏ ਥਾਂ ਥਾਂ ਭਟਕਣਾ ਪੈਂਦਾ ਹੈ, ਕਦੀ ਇੱਕ ਅਤੇ ਕਦੀ ਦੂਜੇ ਦਫਤਰ ਵਿੱਚ ਨੌਕਰੀ ਲਈ ਅਰਜ਼ੀਆਂ ਦੇਣ ਲਈ ਖੱਜਲ ਖਵਾਰ ਹੋਣਾ ਪੈਂਦਾ ਹੈ; ਤਾਂ ਪ੍ਰਵਾਸੀ ਬਹੁਤ ਨਿਰਾਸਤਾ ਵਿੱਚ ਡੁੱਬ ਜਾਂਦੇ ਹਨ ਅਤੇ ਸੋਚਦੇ ਹਨ ਕਿ ਕੀ ਖੱਟਿਆ ਹੈ ਉਨ੍ਹਾਂ ਨੇ ਕੈਨੇਡਾ ਆ ਕੇ? ਪਰਵਾਸੀਆਂ ਨੂੰ ਮਜਬੂਰ ਹੋ ਕੇ ਹਰ ਤਰ੍ਹਾਂ ਦਾ ਕੰਮ ਕਰਨਾ ਪੈਂਦਾ ਹੈਇੰਡੀਆ ਵਿੱਚ ਪਰੋਫੈਸਰ, ਇੰਜਨੀਅਰ, ਡਾਕਟਰ, ਵਕੀਲ ਜਾਂ ਜੱਜ ਦੇ ਅਹੁਦੇ ਉੱਤੇ ਕੰਮ ਕਰਦੇ ਰਹੇ ਲੋਕਾਂ ਨੂੰ ਵੀ ਕੈਨੇਡਾ ਆ ਕੇ ਕਈ ਵਾਰ ਰੈਸਟੋਰੈਂਟਾਂ ਵਿੱਚ ਭਾਂਡੇ ਧੋਣ ਦਾ ਕੰਮ ਕਰਨਾ ਪੈਂਦਾ ਹੈ- ਜਾਂ ਗੈਸ ਪੰਪਾਂ ਉੱਤੇ ਕਾਰਾਂ / ਵੈਨਾਂ ਵਿੱਚ ਗੈਸ ਭਰਨ ਦਾ ਕੰਮ ਕਰਨਾ ਪੈਂਦਾ ਹੈ ਜਾਂ ਟੈਕਸੀ ਚਲਾਉਣੀ ਪੈਂਦੀ ਹੈਇੱਥੋਂ ਤੱਕ ਕਿ ਕਈ ਵਾਰੀ ਕਾਲਿਜ ਦੇ ਪ੍ਰਿੰਸੀਪਲ ਦੇ ਅਹੁਦੇ ਉੱਤੇ ਕੰਮ ਕਰਦੇ ਰਹੇ ਲੋਕਾਂ ਨੂੰ ਕੈਨੇਡਾ ਆ ਕੇ ਸਕਿਉਰਟੀ ਗਾਰਡ ਦਾ ਹੀ ਕੰਮ ਕਰਨਾ ਪੈਂਦਾ ਹੈਕਿਉਂਕਿ ਘਰ ਦਾ ਖਰਚਾ ਚਲਾਉਣ ਲਈ ਹਰ ਹੀਲੇ ਪੈਸੇ ਤਾਂ ਕਮਾਉਣੇ ਹੀ ਪੈਂਦੇ ਹਨਲੋਕ ਸਿਰਫ਼ ਇਸ ਆਸ ਉੱਤੇ ਹੀ ਹਰ ਕੰਮ ਸਵੀਕਾਰ ਕਰ ਲੈਂਦੇ ਹਨ ਕਿ ਕਦੀ ਤਾਂ ਉਨ੍ਹਾਂ ਨੂੰ ਆਪਣੀ ਪਸੰਦ ਦਾ ਰੁਜ਼ਗਾਰ ਮਿਲੇਗਾਭਾਵੇਂ ਕਿ ਕਈ ਵਾਰ ਇਸ ਆਸ ਉੱਤੇ ਹੀ ਉਨ੍ਹਾਂ ਦੀ ਸਾਰੀ ਜ਼ਿੰਦਗੀ ਲੰਘ ਜਾਂਦੀ ਹੈਕਈ ਹਾਲਤਾਂ ਵਿੱਚ ਪ੍ਰਵਾਸੀਆਂ ਨੂੰ ਪਰਵਾਸ ਤੋਂ ਪਹਿਲਾਂ ਬਿਤਾਈ ਵਧੀਆ ਜ਼ਿੰਦਗੀ ਨੂੰ ਭੁੱਲਕੇ ਕੈਨੇਡਾ ਵਿੱਚ ਆਪਣੀ ਜ਼ਿੰਦਗੀ ਬਿਲਕੁਲ ਨਵੇਂ ਸਿਰੇ ਤੋਂ ਸ਼ੁਰੂ ਕਰਨੀ ਪੈਂਦੀ ਹੈ

-----

ਪਰਵਾਸ ਵਿੱਚ ਹੋਂਦ ਦੇ ਮਸਲੇ ਨੂੰ ਲੈ ਕੇ ਅਨੇਕਾਂ ਕੈਨੇਡੀਅਨ ਪੰਜਾਬੀ ਕਵੀਆਂ ਨੇ ਖ਼ੂਬਸੂਰਤ ਰਚਨਾਵਾਂ ਲਿਖੀਆਂ ਹਨਪੇਸ਼ ਹਨ ਕੁਝ ਅਰਥ ਭਰਪੂਰ ਉਦਾਹਰਣਾਂ:

1.ਬਾਲ ਭੁੱਲੇ, ਨੀਂਦ ਰੁੱਸੀ, ਨਾਰ ਵੀ ਗੁੰਮ-ਸੁੰਮ ਰਹੇ

ਮਿਲ ਰਹੀ ਕੀ ਕੀ ਨਾ ਮੈਨੂੰ, ‘ਘਰਬਣਾਵਣ ਦੀ ਸਜ਼ਾ

(ਕੁਲਵਿੰਦਰ ਖਹਿਰਾ)

-----

2.ਰੁੱਖ ਵਰਗਾ ਹੈ ਮੇਰਾ ਮੈਂ

ਪੁੱਟ ਕੇ ਕਿਸੇ ਪੰਜਾਬ ਦੀ ਧਰਤੀ ਤੋਂ

ਲਿਆ ਗੱਡਿਆ....ਸਮੁੰਦਰੋਂ ਪਾਰ

ਪਰ ਜੜ੍ਹਾਂ ਤਾਂ ਰਹਿ ਗਈਆਂ ਓਥੇ

ਪੱਤਰ ਸੁੱਕਦੇ ਜਾਂਦੇ ਰੁੱਖ ਨਿਰਜਿੰਦ ਜਿਹਾ ਕੀ ਰਚਨਾ?

ਸਾਰੇ ਪੱਤਰ-ਇਕ ਇਕ ਕਰਕੇ, ਝੜਦੇ ਪਏ

ਓੜਕ ਰੁੱਖ ਨੇ ਇਕ ਦਿਨ ਮੁੱਕ ਜਾਣੀ...

ਰੱਬ ਦੇ ਵਾਸਤੇ ਕਦੀ ਨਾ ਪੁੱਟਿਓ ਰੁੱਖ...

ਉਹ ਹੋਰ ਹੁੰਦੇ ਨੇ ਜੋ ਗਮਲਿਆਂ ਵਿਚ ਉੱਗਦੇ ਨੇ

ਮੇਰਾ ਰੁੱਖ ਤਾਂ ਧਰਤੀ ਨਹੀਂ ਫੜਦਾ

ਮੈਂ ਰੁੱਖ, ਧੁੱਪ, ਠੰਢ ਤੇ ਮੀਂਹ ਵਿੱਚ ਵੀ ਖੜ੍ਹਾ ਰਹਾਂ ਬਾਹਾਂ ਖਿਲਾਰੀ

ਕਦੇ ਨਾ ਸੁੱਕਾਂ ਜੇ ਜੜ੍ਹਹੀਣ ਨਾ ਕਰੇ ਕੋਈ...

(‘ਮੈਂ’ - ਹਰਭਜਨ ਸਿੰਘ ਮਾਂਗਟ)

-----

3.ਕੋਈ ਵੀ ਥਾਂ ਮਿਲੀ ਨਾ ਬਰਸਣ ਨੂੰ

ਇਹ ਘਟਾ ਭਟਕਦੀ ਰਹੀ ਥਲ ਥਲ

(ਭੂਪਿੰਦਰ ਦੁਲੇ)

-----

4 ਕਮਰੇ ਦੇ ਵਿਚ

ਬਰਫ਼ ਪਈ ਹੈ

ਤੇ ਬਾਹਰ ਵੀਬਾਹਰ ਦੀ ਸਰਦੀ

ਤੋਂ ਡਰਦੇ

ਹੌਲੀ ਹੌਲੀ

ਖਿੜਕੀ ਬੰਦ ਕਰਦੇ ਹਾਂ

ਪਰ ਜਦ

ਦਮ ਘੁੱਟਦਾ ਹੈ

ਮੁੜ ਖਿੜਕੀ ਵਲ ਨਸਦੇ ਹਾਂ

ਨਾ ਬੰਦ ਖਿੜਕੀ ਵਿੱਚ ਹੀ

ਹੁਣ ਅਪਣਾ ਘਰ ਹੈ

ਤੇ ਨਾ ਖਿੜਕੀ ਤੋਂ ਬਾਹਰ

(‘ਅਸੀਂ ਦਰਸ਼ਕ ਹਾਂ’ - ਸੁਖਿੰਦਰ)

-----

5.ਜਸ਼ਨਾਂ ਚ ਤੁਸੀਂ

ਦਸਤਾਨਿਆਂ ਨਾਲ ਹੱਥ ਮਿਲਾਉਂਦੇ ਹੋ

ਹਉਮੈ ਨੂੰ ਜੱਫ਼ੀ ਪਾਉਂਦੇ ਹੋ

ਬੈਂਕ-ਖ਼ਾਤਿਆਂ ਦੀ ਸੁੱਖ-ਸਾਂਦ ਪੁੱਛਦਿਆਂ

ਗਲਾਸ ਬਹਿਰੇ ਦੀ ਟਰੇਅ ਚੋਂ ਚੁੱਕਦਿਆਂ

ਵਸਤ ਬਣ ਗਏ ਬੰਦਿਆਂ ਨਾਲ ਸੰਵਾਦ ਰਚਾਉਂਦੇ ਹੋ

ਤੁਸੀਂ ਅੰਦਰੋਂ ਅੰਦਰੀ ਮਹਿਸੂਸ ਕਰਦੇ ਹੋ

ਦੇਖ ਕੇ ਇਹ ਝਾਕੀ

ਕਿ ਇਨਸਾਨ ਨੂੰ ਤਾਂ ਨਿਗਲ ਗਿਆ ਕੋਈ ਦੈਂਤ

ਬੁੱਤ, ਬਸਤਰ ਤੇ ਜ਼ੇਵਰ ਬਚੇ ਨੇ ਬਾਕੀ

(‘ਪਛਾਣ’ - ਜਸਬੀਰ ਮਾਹਲ)

------

6.ਬਰਫ਼ ਪਏਗੀ

ਬਰਫ਼ ਦੇ ਅੰਬਾਰ ਖੁਰ ਜਾਣਗੇ

ਤੂਫਾਨ ਆਉਣਗੇ

ਝੰਜੋੜਣਗੇ ਆਲ੍ਹਣੇ ਦੀ ਜਾਨ ਬਹੁਤ

ਪਰ ਨਿਰਾਸ਼ ਤੁਰ ਜਾਣ ਗੇ

ਜਿਊਣ ਦਾ ਹੀਆ ਅਤੇ ਅਹਿਸਾਸ

ਹੀ ਤਾਂ ਇਕ ਗੱਲ ਹੈ

ਜੋ ਸੱਚ ਗੱਲ ਹੈ

(‘ਅਰਜ਼’ - ਪੁਸ਼ਪ ਦੀਪ)

-----

7.ਕੁਝ ਲੋਗ

ਬਰਫ਼ ਹੇਠਾਂ

ਦੱਬ ਹੋਏ ਡਾਲਰ

ਕੱਢ ਰਹੇ ਹਨ

ਕੁਝ ਡਾਲਰ

ਲੋਕਾਂ ਨੂੰ ਦੱਬ ਹੁੰਦੇ ਹੋਏ

ਦੇਖ ਰਹੇ ਹਨ

ਫਿਰ ਵੀ ਸਭ ਖ਼ੁਸ਼ ਲਗਦੇ ਹਨ

(‘ਚਮਤਕਾਰੀ ਬਰਫ਼’ - ਜਸਬੀਰ ਕਾਲਰਵੀ)

*****

ਚਲਦਾ