ਤੁਹਾਡੇ ਧਿਆਨ ਹਿੱਤ: ਜ਼ਰੂਰੀ ਸੂਚਨਾ

ਤੁਹਾਡੇ ਧਿਆਨ ਹਿੱਤ: ਜ਼ਰੂਰੀ ਸੂਚਨਾ
ਕੈਨੇਡਾ ਦੇ 57 ਪੰਜਾਬੀ ਲੇਖਕਾਂ ਦੀਆਂ ਪੁਸਤਕਾਂ ਬਾਰੇ ਸਮੀਖਿਆ ਦੀ ਕਿਤਾਬ 'ਕੈਨੇਡੀਅਨ ਪੰਜਾਬੀ ਸਾਹਿਤ' ਨੂੰ ਖ਼ਰੀਦਣ ਲਈ ਬਲੌਗ 'ਤੇ ਦਿੱਤੇ ਐਡਰੈਸ 'ਤੇ ਈਮੇਲ ਕਰੋ। ਸ਼ੁਕਰੀਆ।

ਤੁਹਾਡੇ ਧਿਆਨ ਹਿੱਤ - ਜ਼ਰੂਰੀ ਸੂਚਨਾ

ਸੂਚਨਾ: ਪ੍ਰਕਾਸ਼ਕ ਦੀ ਤਲਾਸ਼ :

ਆਪਣੀ ਹੁਣੇ ਇੰਡੀਆ ਵਿੱਚ ਪ੍ਰਕਾਸ਼ਿਤ ਹੋਈ ਪੁਸਤਕ ‘ਕੈਨੇਡੀਅਨ ਪੰਜਾਬੀ ਸਾਹਿਤ (ਸਮੀਖਿਆ)’ ਨੂੰ ਮੈਂ ਅੰਗਰੇਜ਼ੀ ਵਿੱਚ ਅਨੁਵਾਦ ਕਰਕੇ ਕੈਨੇਡਾ ਵਿੱਚ ‘‘Canadian Punjabi Literature (Commentary)’’ ਨਾਮ ਦੀ ਪੁਸਤਕ ਦੇ ਰੂਪ ਵਿੱਚ ਪ੍ਰਕਾਸ਼ਿਤ ਕਰਨਾ ਚਾਹੁੰਦਾ ਹਾਂ। ਮੈਂ ਕਿਸੀ ਵਧੀਆ ਕੈਨੇਡੀਅਨ ਪ੍ਰਕਾਸ਼ਕ ਦੀ ਤਲਾਸ਼ ਕਰ ਰਿਹਾ ਹਾਂ। ਜੇਕਰ ਤੁਸੀਂ ਕਿਸੀ ਅਜਿਹੇ ਵਧੀਆ ਕੈਨੇਡੀਅਨ ਪ੍ਰਕਾਸ਼ਕ ਦਾ ਨਾਮ ਜਾਣਦੇ ਹੋ ਜੋ ਮੇਰੀ ਪੁਸਤਕ ਪ੍ਰਕਾਸ਼ਿਤ ਕਰ ਸਕਦਾ ਹੋਵੇ ਤਾਂ ਮੈਂ ਉਸ ਪ੍ਰਕਾਸ਼ਕ ਦਾ ਨਾਮ ਜਾਨਣਾ ਚਾਹਾਂਗਾ।

Sukhinder

Editor: SANVAD

Box 67089, 2300 Yonge St.

Toronto ON M4P 1E0

Tel. (416) 858-7077

Email: poet_sukhinder@hotmail.com

http://www.canadianpunjabiliterature.blogspot.com/



Sunday, March 20, 2011

ਅਦਾਰਾ ‘ਸੰਵਾਦ’ ਕੈਨੇਡਾ ਵੱਲੋਂ ਪੁਸਤਕ ਲੋਕ-ਅਰਪਨ ਸਮਾਰੋਹ – ਕਿਤਾਬ ਰਿਲੀਜ਼ ਸੂਚਨਾ

ਅਦਾਰਾ ਸੰਵਾਦਕੈਨੇਡਾ ਵੱਲੋਂ ਪੁਸਤਕ ਲੋਕ-ਅਰਪਨ ਸਮਾਰੋਹ

*ਤਰੀਕ : 1 ਮਈ, 2011,ਦਿਨ : ਐਤਵਾਰ ਸਮਾਂ : 12 ਵਜੇ ਦੁਪਹਿਰ ਤੋਂ 4 ਵਜੇ ਸ਼ਾਮ

*ਥਾਂ : ਰੋਇਲ ਇੰਡੀਆ ਸਵੀਟਸ ਐਂਡ ਰੈਸਟੋਰੈਂਟ31 ਮੈਲਨੀ ਡਰਾਈਵ, ਬਰੈਮਪਟਨ, ਓਨਟਾਰੀਓ, ਕੈਨੇਡਾ

*ਇਸ ਸਮਾਰੋਹ ਵਿੱਚ ਹੇਠ ਲਿਖੀਆਂ ਪੁਸਤਕਾਂ ਲੋਕ-ਅਰਪਨ ਕੀਤੀਆਂ ਜਾਣਗੀਆਂ :

*ਕਿਹੋ ਜਿਹਾ ਸੀ ਜੀਵਨਲੇਖਕ : ਬਲਬੀਰ ਮੋਮੀ

*ਸਿੱਧੀਆਂ ਸਪੱਸ਼ਟ ਗੱਲਾਂਲੇਖਕ : ਸੁਖਿੰਦਰ

*ਬਾਬਾ ਭੂਸਲ੍ਹ ਦਾਸ ਲੇਖਕ : ਤਲਵਿੰਦਰ ਸਿੰਘ ਸੱਭਰਵਾਲ

*ਕਿੰਨਾ ਬਦਲ ਗਿਆ ਇਨਸਾਨ ਲੇਖਕ : ਅਮਰਜੀਤ ਬਵੇਜਾ

*ਹੋਰ ਵਧੇਰੇ ਜਾਣਕਾਰੀ ਲਈ :ਸੰਪਰਕ ਕਰੋ:

ਸੁਖਿੰਦਰ

ਸੰਪਾਦਕ: ਸੰਵਾਦ

Box: 67089, 2300 Young St

Toronto Ontario M4P 1E0

Canada

Tel. (416) 858-7077 Email: poet_sukhinder@hotmail.com




Saturday, March 12, 2011

ਸੁਖਿੰਦਰ - ਔਰਤ ਦੇ ਸਰੋਕਾਰਾਂ ਦੀ ਕਥਾ - ਸੁਰਜੀਤ ਕਲਸੀ - ਲੇਖ

ਔਰਤ ਦੇ ਸਰੋਕਾਰਾਂ ਦੀ ਕਥਾ - ਸੁਰਜੀਤ ਕਲਸੀ

ਲੇਖ

ਸੁਰਜੀਤ ਕਲਸੀ ਆਪਣੀਆਂ ਲਿਖਤਾਂ ਵਿੱਚ ਔਰਤ ਦੇ ਸਰੋਕਾਰਾਂ ਦੀ ਗੱਲ ਕਰਨ ਵਾਲੀ ਪ੍ਰਤੀਬੱਧ ਕੈਨੇਡੀਅਨ ਪੰਜਾਬੀ ਕਹਾਣੀਕਾਰਾ ਹੈ। ਬਿਨ੍ਹਾਂ ਕਿਸੀ ਲੁਕਾ ਛਿਪਾ ਦੇ ਉਹ ਔਰਤ ਦੇ ਹੱਕਾਂ ਲਈ ਆਪਣੀ ਆਵਾਜ਼ ਬੁਲੰਦ ਕਰਦੀ ਹੈ। ਸਦੀਆਂ ਤੋਂ ਸਮਾਂ ਵਿਹਾ ਚੁੱਕੀਆਂ ਸਮਾਜਿਕ, ਸਭਿਆਚਾਰਕ, ਰਾਜਨੀਤਕ, ਧਾਰਮਿਕ ਕਦਰਾਂ-ਕੀਮਤਾਂ ਦੇ ਪੈਰਾਂ ਹੇਠ ਦਰੜੀ ਜਾ ਰਹੀ ਔਰਤ ਨੂੰ ਹਰ ਤਰ੍ਹਾਂ ਦੇ ਅਨਿਆਂ ਵਿਰੁੱਧ ਚੇਤੰਨ ਕਰਦਿਆਂ ਉਹ ਇਹ ਵਿਚਾਰ ਉਭਾਰਦੀ ਹੈ ਕਿ ਸਥਿਤੀ ਨੂੰ ਬਦਲਣ ਲਈ ਔਰਤ ਨੂੰ ਆਪਣੀ ਚੁੱਪ ਤੋੜਨੀ ਪਵੇਗੀ। ਔਰਤ ਨੂੰ ਆਪਣੀਆਂ ਮਾਨਸਿਕ ਅਤੇ ਸਰੀਰਕ ਗ਼ੁਲਾਮੀ ਦੀਆਂ ਜ਼ੰਜੀਰਾਂ ਤੋੜਨ ਲਈ ਬੇਖ਼ੌਫ਼ ਹੋ ਕੇ ਇਸ ਗੱਲ ਦਾ ਇਜ਼ਹਾਰ ਕਰਨਾ ਪਵੇਗਾ ਕਿ ਉਸਦੀ ਆਪਣੀ ਵੀ ਇੱਕ ਹੋਂਦ ਹੈ; ਅਤੇ ਇਹ ਹੋਂਦ, ਮਹਿਜ਼, ਜਿਉਂਦੇ ਰਹਿਣ ਲਈ ਕਿਸੇ ਵੀ ਤਰ੍ਹਾਂ ਦੀ ਗ਼ੁਲਾਮੀ ਜਾਂ ਅਨਿਆਂ ਸਹਿਣ ਕਰਨ ਲਈ ਤਿਆਰ ਨਹੀਂ।

-----

ਅਜਿਹੇ ਵਿਚਾਰਾਂ ਦੀ ਪੇਸ਼ਕਾਰੀ ਕਰਨ ਵਾਲੀਆਂ ਕਹਾਣੀਆਂ ਦਾ ਸੰਗ੍ਰਹਿ ਕਥਾ ਤੇਰੀ ਮੇਰੀਸੁਰਜੀਤ ਕਲਸੀ ਨੇ 2007 ਵਿੱਚ ਪ੍ਰਕਾਸ਼ਿਤ ਕੀਤਾ ਸੀ। ਇਸ ਤੋਂ ਪਹਿਲਾਂ ਉਹ ਆਪਣਾ ਕਹਾਣੀ ਸੰਗ੍ਰਹਿ ਸੱਤ ਪਰਾਈਆਂ1994 ਵਿੱਚ ਪ੍ਰਕਾਸ਼ਿਤ ਕਰ ਚੁੱਕੀ ਹੈ।

-----

ਸੁਰਜੀਤ ਕਲਸੀ ਦੀਆਂ ਕਹਾਣੀਆਂ ਬਾਰੇ ਚਰਚਾ ਉਸਦੀ ਕਹਾਣੀ ਦਹਿਲੀਜ਼ ਤੋਂ ਪਾਰਦੀਆਂ ਇਨ੍ਹਾਂ ਸਤਰਾਂ ਨਾਲ ਸ਼ੁਰੂ ਕੀਤਾ ਜਾ ਸਕਦਾ ਹੈ:

ਪਹਿਲੀ ਵਾਰ ਚੇਤਨਾ ਨੂੰ ਆਪਣਾ ਮਨੋਬਲ ਵਾਪਸ ਆਇਆ ਮਹਿਸੂਸ ਹੋਇਆ ਤੇ ਉਹ ਨਿਧੜਕ ਹੋ ਕੇ ਬੋਲੀ, “ਤੁਹਾਡਾ ਤਾਂ ਰੋਜ਼ ਦਾ ਇਹੋ ਕੰਮ ਐ, ਮੈਂ ਕਿਉਂ ਆਪਣੀ ਜ਼ੁਬਾਨ ਖ਼ਰਾਬ ਕਰਾਂ।ਚੇਤਨਾ ਦੇ ਐਨਾ ਕਹਿਣ ਦੀ ਦੇਰ ਸੀ ਕਿ ਚਤਰਥ ਦੀਆਂ ਚੜ੍ਹ ਮੱਚੀਆਂ, ਉਹ ਤਾਂ ਜਿਵੇਂ ਬਹਾਨਾਂ ਹੀ ਭਾਲਦਾ ਸੀ, ਪਤਾ ਨਹੀਂ ਕੀ ਕੀ ਅਵਾ ਤਵਾ ਬੋਲਣ ਲੱਗ ਪਿਆ। ਹੋਰ ਸਮਾਂ ਹੁੰਦਾ ਤਾਂ ਹੁਣ ਤੱਕ ਚੇਤਨਾ ਦੇ ਕਾੜ ਕਰਦੀਆਂ ਚੁਪੇੜਾਂ ਵੀ ਲੱਗ ਚੁੱਕੀਆਂ ਹੁੰਦੀਆਂ ਪਰ ਇਸ ਵਾਰ ਜਦੋਂ ਉਸ ਵਲ ਚੁਪੇੜ ਲੈ ਕੇ ਆਇਆ ਤਾਂ ਇੱਕ ਜੋਸ਼ ਵਿੱਚ ਚੇਤਨਾ ਨੇ ਉਹਦਾ ਹੱਥ ਫੜ ਲਿਆ ਤੇ ਕੜਕੀ, “ਲੈ ਲਾ ਕੇ ਦਿਖਾ ਮੈਨੂੰ ਹੁਣ ਹੱਥ, ਰੱਬ ਦਿਆ ਬੰਦਿਆ?” ਤੇ ਉਸ ਦਾ ਹੱਥ ਪਰਾਂ ਕਰਦੀ ਹੋਈ ਭੱਜ ਕੇ ਕਮਰੇ ਵਿਚ ਵੜ ਗਈ ਤੇ ਅੰਦਰੋਂ ਕੁੰਡੀ ਬੰਦ ਕਰ ਲਈ। ਚਤਰਥ ਬੂਹਾ ਭੰਨੀ ਗਿਆ, ਬੇਤਹਾਸ਼ਾ ਮਾਂ-ਭੈਣ ਦੀਆਂ ਗਾਲ਼੍ਹਾਂ ਕੱਢੀ ਗਿਆ।

-----

ਉਸ ਦੀਆਂ ਕਹਾਣੀਆਂ ਵਿਚਲਾ ਇਹੀ ਉਹ ਮਹੱਤਵ-ਪੂਰਨ ਵਿਚਾਰ ਹੈ ਜੋ ਉਹ ਬਾਰ ਬਾਰ ਉਭਾਰਨ ਦੀ ਕੋਸ਼ਿਸ਼ ਕਰਦੀ ਹੈ। ਸੁਰਜੀਤ ਕਲਸੀ ਔਰਤ ਦੀ ਚੇਤਨਾ ਵਿੱਚ ਦਲੇਰੀ ਦੀ ਅਜਿਹੀ ਭਾਵਨਾ ਪੈਦਾ ਕਰਨੀ ਚਾਹੁੰਦੀ ਹੈ ਕਿ ਉਹ ਬੇਖ਼ੌਫ਼ ਹੋ ਕੇ ਸਦੀਆਂ ਤੋਂ ਆਪਣੇ ਨਾਲ ਹੋ ਰਹੇ ਅਨਿਆਂ ਅਤੇ ਜ਼ੁਲਮ ਨੂੰ ਚੁਣੌਤੀ ਦੇਣ ਲਈ ਕੜਕਦੀ ਆਵਾਜ਼ ਵਿੱਚ ਕਹਿ ਸਕੇ ਕਿ ਬੰਦ ਕਰੋ ਇਹ ਅਤਿਆਚਾਰ। ਮੈਂ ਵੀ ਜਿਉਂਦੀ ਜਾਗਦੀ ਜਾਗਦੀ ਇਨਸਾਨ ਹਾਂ। ਜੇਕਰ ਤੁਸੀਂ ਮੇਰੇ ਨਾਲ ਇਨਸਾਨਾਂ ਵਾਂਗ ਨਹੀਂ ਰਹਿ ਸਕਦੇ ਤਾਂ ਮੈਨੂੰ ਤੁਹਾਡੇ ਨਾਲ ਰਹਿਣ ਦੀ ਕੋਈ ਲੋੜ ਨਹੀਂ।

-----

ਆਪਣੀਆਂ ਲਿਖਤਾਂ ਵਿੱਚ ਅਜਿਹੇ ਵਿਚਾਰ ਉਭਾਰਨ ਵਾਲੀ ਸੁਰਜੀਤ ਕਲਸੀ ਕੋਈ ਇਕੱਲੀ ਅਜਿਹੀ ਲੇਖਿਕਾ ਨਹੀਂ। ਸਾਡੇ ਸਮਿਆਂ ਵਿੱਚ ਅਜਿਹੀ ਵਿਚਾਰਧਾਰਾ ਇੱਕ ਸ਼ਕਤੀਸ਼ਾਲੀ ਲਹਿਰ ਵਾਂਗ ਉੱਠ ਰਹੀ ਹੈ। ਅਜਿਹੇ ਵਿਚਾਰ ਮਹਿਜ਼ ਔਰਤ ਲੇਖਕਾਵਾਂ ਵੱਲੋਂ ਹੀ ਨਹੀਂ ਉੱਠ ਰਹੇ - ਸੂਝਵਾਨ ਮਰਦ ਲੇਖਕਾਂ/ਚਿੰਤਕਾਂ/ਬੁੱਧੀਜੀਵੀਆਂ ਵੱਲੋਂ ਵੀ ਔਰਤ ਦੇ ਹੱਕ ਵਿੱਚ ਆਵਾਜ਼ ਉਠਾਈ ਜਾ ਰਹੀ ਹੈ। ਕਿਉਂਕਿ ਹਰ ਮਰਦ ਔਰਤ ਨਾਲ ਅਨਿਆਂ ਜਾਂ ਜ਼ੁਲਮ ਕਰਨ ਵਾਲਾ ਨਹੀਂ। ਸਮਾਜ ਵਿੱਚ ਅਜਿਹੀ ਮਰਦਾਵੀਂ ਸੋਚ ਵਿੱਚ ਦਿਨ-ਬ-ਦਿਨ ਵਾਧਾ ਹੋ ਰਿਹਾ ਜੋ ਸੋਚ ਔਰਤ ਅਤੇ ਮਰਦ ਨੂੰ ਬਰਾਬਰ ਮੰਨਦੀ ਹੈ।

-----

ਭਾਰਤੀ/ਪੰਜਾਬੀ ਸਮਾਜ ਵਿੱਚ ਔਰਤ ਨਾਲ ਮਾਨਸਿਕ/ਸਰੀਰਕ/ਆਰਥਿਕ/ਸਮਾਜਿਕ/ਸਭਿਆਚਾਰਕ ਅਨਿਆਂ ਜਾਂ ਜ਼ੁਲਮ ਹੋਣ ਦਾ ਵੱਡਾ ਕਾਰਨ ਹੈ ਮਰਦ ਵੱਲੋਂ ਔਰਤ ਨੂੰ ਆਪਣੀ ਜਾਇਦਾਦ ਸਮਝਣਾ। ਇਸਦੇ ਨਾਲ ਹੀ ਮਰਦ ਵੱਲੋਂ ਔਰਤ ਨੂੰ ਮਾਨਸਿਕ ਅਤੇ ਸਰੀਰਕ ਪੱਧਰ ਉੱਤੇ ਹਰ ਤਰ੍ਹਾਂ ਨਾਲ ਘਟੀਆ ਸਮਝਣਾ। ਜਿਸ ਕਾਰਨ ਅਜਿਹੀ ਸੋਚ ਵਾਲੇ ਮਰਦਾਂ ਦੀ ਇਹ ਧਾਰਨਾ ਬਣ ਜਾਂਦੀ ਹੈ ਕਿ ਔਰਤ ਕਿਸੇ ਵੀ ਕੰਮ ਬਾਰੇ ਸਹੀ ਫੈਸਲਾ ਲੈ ਹੀ ਨਹੀਂ ਸਕਦੀ। ਇਸ ਤੋਂ ਵੀ ਵੱਧ ਔਰਤ ਨੂੰ ਆਪਣੀ ਜਾਇਦਾਦ ਸਮਝਣ ਵਾਲੇ ਮਰਦਾਂ ਦੀ ਇਹ ਧਾਰਣਾ ਬਣ ਜਾਂਦੀ ਹੈ ਕਿ ਔਰਤ ਨੂੰ ਆਪਣੀ ਜ਼ਿੰਦਗੀ ਬਾਰੇ ਕੋਈ ਫੈਸਲਾ ਲੈਣ ਦਾ ਹੱਕ ਹੀ ਨਹੀਂ ਹੈ। ਅਜਿਹੇ ਮਰਦ ਔਰਤ ਦੀ ਜ਼ਿੰਦਗੀ ਨਾਲ ਸਬੰਧਤ ਮਸਲਿਆਂ ਬਾਰੇ ਵੀ ਆਪਣੀ ਸੋਚ ਅਤੇ ਫੈਸਲੇ ਔਰਤ ਉੱਤੇ ਠੋਸਣ ਦੀ ਕੋਸ਼ਿਸ਼ ਕਰਦੇ ਹਨ। ਜਦੋਂ ਔਰਤ ਅਜਿਹੀ ਮਰਦਾਵੀਂ ਸੋਚ ਦਾ ਵਿਰੋਧ ਕਰਦੀ ਹੈ ਤਾਂ ਉਸਨੂੰ ਮਰਦ ਵੱਲੋਂ ਕੀਤੇ ਜਾਂਦੇ ਮਾਨਸਿਕ/ ਸਰੀਰਕ/ਆਰਥਿਕ ਅਨਿਆਂ ਅਤੇ ਅਤਿਆਚਾਰ ਦਾ ਸਾਹਮਣਾ ਕਰਨਾ ਪੈਂਦਾ ਹੈ। ਅਨੇਕਾਂ ਹਾਲਤਾਂ ਵਿੱਚ ਅਜਿਹੀ ਸੋਚ ਵਾਲੇ ਮਰਦਾਂ ਦੀ ਤਾਕਤ ਨੂੰ ਚੁਣੌਤੀ ਦੇਣ ਵਾਲੀਆਂ ਔਰਤਾਂ ਨੂੰ ਆਪਣੀ ਜਾਨ ਤੱਕ ਵੀ ਗਵਾਉਣੀ ਪੈ ਜਾਂਦੀ ਹੈ। ਕੈਨੇਡਾ, ਅਮਰੀਕਾ, ਇੰਗਲੈਂਡ, ਇੰਡੀਆ, ਪਾਕਿਸਤਾਨ ਦੇ ਮੀਡੀਆ ਵਿੱਚ, ਅਕਸਰ, ਹੀ ਅਜਿਹੀਆਂ ਸੁਰਖੀਆਂ ਪ੍ਰਕਾਸ਼ਿਤ ਹੁੰਦੀਆਂ ਰਹਿੰਦੀਆਂ ਹਨ ਕਿ ਕਿਸੇ ਭਾਰਤੀ/ਪੰਜਾਬੀ/ਸਾਊਥ ਏਸ਼ੀਅਨ ਮੂਲ ਦੇ ਮਰਦ ਨੇ ਆਪਣੀ ਧੀ/ਭੈਣ/ਪਤਨੀ ਦਾ, ਮਹਿਜ਼, ਇਸ ਲਈ ਹੀ ਕਤਲ ਕਰ ਦਿੱਤਾ ਕਿਉਂਕਿ ਉਹ ਉਸ ਮਰਦ ਦੀ ਧੌਂਸ ਮੰਨਣ ਲਈ ਤਿਆਰ ਨਹੀਂ ਸੀ। ਸੁਰਜੀਤ ਕਲਸੀ ਦੀ ਕਹਾਣੀ ਬਾਬਲ ਵਿਦਿਆ ਕਰੇਂਦਿਆਂਦੀਆਂ ਹੇਠ ਲਿਖੀਆਂ ਸਤਰਾਂ ਉਪਰੋਕਤ ਵਿਚਾਰਾਂ ਦੀ ਹੀ ਪੁਸ਼ਟੀ ਕਰਦੀਆਂ ਹਨ:

............

ਕੁਨੈਲ ਤੋਂ ਵੈਨਕੂਵਰ ਆਉਂਦਿਆਂ ਬਸ ਗਿਆਰਾਂ ਘੰਟਿਆਂ ਦੇ ਸਫ਼ਰ ਦੇ ਦੌਰਾਨ ਸੜਕ ਤੇ ਭੱਜ ਰਹੀ ਹਾਂਡਾ ਸਿਵਕ ਕਾਰ ਵਿਚ ਕਿਸ ਸਮੇਂ ਘਿਨੌਣਾ ਹਾਦਸਾ ਵਾਪਰਿਆ ਤੇ ਕਿਸ ਤਰ੍ਹਾਂ ਸਹਿਕ ਸਹਿਕ ਕੇ ਪੀੜ ਵਿੱਚ ਤੜਫ਼ਦੀ ਪ੍ਰੀਤਜੋਤ ਦੀ ਜਾਨ ਨਿਕਲੀ ਹੋਵੇਗੀ। ਕਿੰਨੀ ਵਾਰ ਉਸ ਨੇ ਚੀਖ਼ ਚੀਖ਼ ਕੇ ਮਾਂ ਨੂੰ ਆਵਾਜ਼ਾਂ ਮਾਰੀਆਂ ਹੋਣਗੀਆਂ, ਕਿੰਨੀ ਵਾਰ ਉਸ ਨੇ ਆਪਣੇ ਦਰਿੰਦੇ ਬਾਪ ਅੱਗੇ ਤਰਸ ਰਹਿਮ ਦੇ ਵਾਸਤੇ ਪਾਏ ਹੋਣਗੇ। ਪਰ ਉਸਦੇ ਬਾਪ ਦੇ ਕੰਨਾਂ ਵਿਚ ਪਰੰਪਰਾ ਦਾ, ਹੈਂਕੜ ਤੇ ਹਾਉਮੇ ਦਾ ਸਿੱਕਾ ਢਲ਼ਿਆ ਹੋਇਆ ਸੀ ਤੇ ਉਹ ਗ਼ੁੱਸੇ ਵਿੱਚ ਭਰਿਆ ਢਾਈ ਘੰਟੇ ਉਵੇਂ ਹੀ ਗੱਡੀ ਚਲਾਈ ਤੁਰੀ ਗਿਆ ਨਾਲ ਦੀ ਸੀਟ ਵਿਚ ਆਪਣੀ ਹੀ ਧੀ ਦੀ ਖ਼ੂਨ ਨਾਲ ਲਥਪਥ ਦੇਹੀ ਵਿੱਚੋਂ ਖ਼ੂਨ ਨੁੱਚੜ ਰਿਹਾ ਸੀ ਉਸਨੇ ਉਸੇ ਤਰ੍ਹਾਂ ਹੀ ਵਹਿੰਦਾ ਰਹਿਣ ਦਿੱਤਾ ਹੋਵੇ। ਐਮਬੂਲੈਂਸ ਨਹੀਂ ਬੁਲਾਈ।

-----

ਪ੍ਰੀਤਜੋਤ ਦੇ ਪਿਤਾ ਵੱਲੋਂ ਆਪਣੀ ਹੀ ਧੀ ਉੱਤੇ ਕੀਤੇ ਗਏ ਅਤਿਆਚਾਰ ਦੇ ਕਾਰਨਾਂ ਦਾ ਵਿਸਥਾਰ ਬਾਬਲ ਵਿਦਿਆ ਕਰੇਂਦਿਆਕਹਾਣੀ ਦੀਆਂ ਹੇਠ ਲਿਖੀਆਂ ਸਤਰਾਂ ਨੂੰ ਪੜ੍ਹਕੇ ਮਿਲ ਜਾਂਦਾ ਹੈ:

...ਪ੍ਰੀਤਜੋਤ ਅਕਸਰ ਆਪਣੀਆਂ ਸਹੇਲੀਆਂ ਨੂੰ ਆਪਣੇ ਬਾਪ ਦੇ ਭੈੜੇ ਗ਼ੁੱਸੇ ਬਾਰੇ ਤੇ ਉਸ ਦੀ ਕਠੋਰਤਾ ਬਾਰੇ ਦਸਿਆ ਕਰਦੀ ਸੀ, ਤੇ ਇਹ ਵੀ ਦਸਦੀ ਸੀ ਕਿ ਉਹ ਆਪਣੇ ਮਾਪਿਆਂ ਤੋਂ ਬਹੁਤ ਡਰਦੀ ਸੀ। ਇਸ ਲਈ ਉਸ ਦੀਆਂ ਸਹੇਲੀਆਂ ਵੀ ਪ੍ਰੀਤਜੋਤ ਦੇ ਇਕ ਨੇਟਿਵ ਮੁੰਡੇ ਨਾਲ ਪਿਆਰ-ਸੰਬੰਧ ਗੁਪਤ ਰੱਖਣ ਵਿੱਚ ਮਦਦ ਕਰਦੀਆਂ ਸਨ। ਮਾਂ-ਪਿਓ ਨੂੰ ਤਾਂ ਪਤਾ ਲਗਦਾ ਹੈ ਜਦੋਂ ਪ੍ਰੀਤਜੋਤ ਤੇ ਟੈਰੀ ਦਾ ਕਾਰ ਹਾਦਸਾ ਹੋ ਜਾਂਦਾ ਹੈ। ਕਾਰ ਪ੍ਰੀਤਜੋਤ ਦੇ ਬਾਪ ਦੀ ਸੀ ਤੇ ਇਸ ਦੁਰਘਟਨਾ ਵਿੱਚ ਟੌਡ ਨੂੰ ਬਹੁਤ ਸੱਟਾਂ ਲੱਗੀਆਂ ਤੇ ਉਸ ਨੂੰ ਇੱਕ ਹਫਤਾ ਹਸਪਤਾਲ ਰਹਿਣਾ ਪਿਆ ਸੀ। ਇਸ ਪਿਛੋਂ ਪ੍ਰੀਤਜੋਤ ਦਾ ਬਾਪ ਧੀ ਦੇ ਸਕੂਲ ਗਿਆ ਤੇ ਉਸ ਨੇ ਉਸਦੀ ਟੀਚਰ ਅਗੇ ਆਪਣਾ ਤੌਖਲਾ ਜ਼ਾਹਿਰ ਕੀਤਾ ਕਿ ਉਹ ਆਪਣੀ ਧੀ ਤੇ ਗ਼ੈਰ-ਜ਼ਾਤੀ ਮੁੰਡੇ ਨਾਲ ਪਿਆਰ-ਸੰਬੰਧ ਨੂੰ ਚੰਗਾ ਨਹੀਂ ਸਮਝਦਾ ਸੀ ਕਿਉਂਕਿ ਉਸਦਾ ਕਹਿਣਾ ਸੀ ਕਿ ਟੈਰੀ ਉਸਦੀ ਧੀ ਦੇ ਲਾਇਕ ਨਹੀਂ ਸੀ।

-----

ਕਹਾਣੀ ਸੰਗ੍ਰਹਿ ਕਥਾ ਤੇਰੀ ਮੇਰੀਦੀ ਕਹਾਣੀ ਸਾਈਡ ਡਿਸ਼ਇੱਕ ਦਿਲਚਸਪ ਨੁਕਤਾ ਉਭਾਰਦੀ ਹੈ। ਇਹ ਕਹਾਣੀ ਇਹ ਨੁਕਤਾ ਉਭਾਰਦੀ ਹੈ ਕਿ ਅਨੇਕਾਂ ਵਾਰ ਔਰਤ ਦੀਆਂ ਸਮੱਸਿਆਵਾਂ ਲਈ ਜ਼ਿੰਮੇਵਾਰ ਕੋਈ ਹੋਰ ਔਰਤ ਹੀ ਹੁੰਦੀ ਹੈ। ਅੱਜ ਅਸੀਂ ਜਿਸ ਤਰ੍ਹਾਂ ਦੇ ਵਿਕਸਤ ਪੂੰਜੀਵਾਦੀ ਸਭਿਆਚਾਰਕ ਕਦਰਾਂ-ਕੀਮਤਾਂ ਦੇ ਅਸਰ ਹੇਠ ਜੀਅ ਰਹੇ ਹਾਂ ਉਸ ਤਰ੍ਹਾਂ ਦੇ ਸਮਾਜ ਵਿੱਚ ਹਰ ਕੋਈ ਆਪਣੀ ਹੋਂਦ ਬਣਾਈ ਰੱਖਣ ਲਈ ਇੱਕ ਦੂਜੇ ਨੂੰ ਆਪਣੇ ਪੈਰਾਂ ਹੇਠ ਦਰੜ ਕੇ ਅੱਗੇ ਲੰਘ ਜਾਣ ਦੀ ਕਾਹਲ ਵਿੱਚ ਹੈ। ਪੇਸ਼ ਹਨ ਇਸ ਨੁਕਤੇ ਦੀ ਪੁਸ਼ਟੀ ਕਰਦੀਆਂ ਕਹਾਣੀ ਸਾਈਡ ਡਿਸ਼ਵਿੱਚੋਂ ਕੁਝ ਉਦਾਹਰਣਾਂ:

........

1.ਉਹ ਵਾਰ ਵਾਰ ਇਹੀ ਕਹੀ ਜਾ ਰਹੀ ਸੀ ਕਿ ਮੈਂ ਦੂਸਰੀ ਔਰਤ ਬਣ ਕੇ ਨਹੀਂ ਜੀਅ ਸਕਦੀ ਡਾਕਟਰ ਸਾਹਿਬ ਮੈਨੂੰ ਕੋਈ ਐਸੀ ਨੀਂਦ ਦੀ ਗੋਲੀ ਦਿਓ ਜਿਸ ਨਾਲ ਮੈਂ ਸਦਾ ਸਦਾ ਦੀ ਨੀਂਦ ਸੌਂ ਜਾਵਾਂ ਤੇ ਮੈਨੂੰ ਇਸ ਪੀੜਾ ਵਿੱਚ ਦਿਨ ਰਾਤ ਨਾ ਗੁਜ਼ਾਰਨੇ ਪੈਣ, ਇਸ ਪੀੜਾ ਤੋਂ ਨਿਜ਼ਾਤ ਮਿਲ ਜਾਏ। ਆਖਰ ਜ਼ਿੰਦਗੀ ਵਿੱਚ ਔਰਤ ਨੂੰ ਇਹ ਸਭ ਕੁਝ ਸਹਿਣ ਕਰਕੇ ਹੀ ਕਿਉਂ ਜਿਉਣਾ ਪੈਂਦਾ ਹੈ? ਆਪਣੀ ਹੋਂਦ ਮਿਟਾ ਕੇ ਹੀ ਕਿਉਂ ਮਰਦ ਦੇ ਨਾਲ ਰਹਿਣਾ ਪੈਂਦਾ ਹੈ?”

..........

2. ਬਾਹਰ ਆਪਣੀ ਸਾਖ਼ ਕਾਇਮ ਰੱਖਣ ਲਈ ਬੰਦਾ ਪਤਨੀ ਨੂੰ ਈਰਖਾਲੂ, ਘਟੀਆ, ਝਗੜਾਲੂ ਤੇ ਕੋਹਝੀ ਔਰਤ ਵਜੋਂ ਪੇਸ਼ ਕਰਦਾ ਹੈ। ਕਿਉਂਕਿ ਇਸ ਨਾਲ ਹੋਰਨਾਂ ਦੇ ਦਿਲ ਜਿੱਤਣ ਵਿੱਚ ਆਸਾਨੀ ਰਹਿੰਦੀ ਹੈ ਤੇ ਜਦੋਂ ਬੰਦਾ ਪੀੜਤ ਦਾ ਰੋਲ ਅਦਾ ਕਰਦਿਆਂ ਔਰਤ ਨੂੰ ਜ਼ੁਲਮ ਕਰਨ ਵਾਲੀ ਬਣਾ ਕੇ ਪੇਸ਼ ਕਰਦਾ ਹੈ ਤਾਂ ਦੂਸਰੀ ਔਰਤ ਦੇ ਦਿਲ ਵਿੱਚੋਂ ਹਮਦਰਦੀ ਨੁੱਚੜ ਆਉਣੀ ਕੁਦਰਤੀ ਹੀ ਹੈ। ਦੋਵੱਲੀ ਹਮਦਰਦੀ ਹੀ ਨੇੜਤਾ ਵਧਾਉਂਦੀ ਹੈ। ਆਪਣੀ ਨਾਲ ਦੂਰੀ ਦਾ ਫਾਸਲਾ ਵਧਾਂਦਾ ਜਾਂਦਾ ਹੈ ਦੂਸਰੀ ਨਾਲ ਨੇੜਤਾ ਵਧਦੀ ਜਾਂਦੀ ਹੈ। ਘਰ ਵਿੱਚੋਂ ਬੰਦਾ ਗ਼ੈਰਹਾਜ਼ਰ ਹੋ ਜਾਂਦਾ ਹੈ। ਕਿਉਂਕਿ ਬਿਰਤੀ ਤਾਂ ਫਿਰ ਉਸ ਦੂਸਰੀ ਔਰਤ ਦੀ ਪ੍ਰਸੰਸਾ ਵਿੱਚ ਆਸਮਾਨ ਤੋਂ ਤਾਰੇ ਤੋੜ ਕੇ ਲਿਆਉਣ ਵਿੱਚ ਲੱਗੀ ਹੁੰਦੀ ਹੈ। ਛੁਪੀ ਔਰਤ ਹੁਸਨ ਦੀ ਪਰੀ ਤੇ ਹੀਰ ਹਕੀਕੀ ਬਣਾਈ ਜਾ ਰਹੀ ਹੁੰਦੀ ਹੈ। ਉਸ ਨੂੰ ਰਿਝਾਉਣ ਲਈ ਪ੍ਰੇਮ-ਸੰਗੀਤ ਦੀਆਂ ਮਧੁਰ ਧੁਨਾਂ ਤੇ ਹਾਸਿਆਂ ਦੀਆਂ ਛਣਕਾਰਾਂ ਦਾ ਅਹਿਸਾਸ ਦਿੱਤਾ ਜਾਂਦਾ ਹੈ। ਉਸ ਦੀ ਉਸਤਤ ਵਿੱਚ ਪਿਯੂ, ਪਿਯੂ ਦਾ ਗਾਇਨ ਆਪਣੀ ਪ੍ਰਸੰਸਾ ਵਿੱਚ ਸਿਰਫ਼ ਕੁਝ ਸ਼ਬਦਾਂ ਦਾ ਹਾਸਿਲ। ਮਾਨਸਿਕ ਤੇ ਸਰੀਰਕ ਭੁੱਖ ਦਾ ਸਿੱਧਾ ਸੰਕੇਤ। ਬਾਗ਼ਾਂ ਵਿੱਚ ਮੋਰ ਨੱਚ ਉੱਠਦਾ ਹੈ। ਜਿਸਦਾ ਕਿ ਕਈ ਔਰਤਾਂ ਨੂੰ ਉੱਕਾ ਹੀ ਪਤਾ ਨਹੀਂ ਲੱਗਦਾ ਕਿ ਕਦੋਂ ਉਹ ਉਸ ਪਿਆਰ ਦੇ ਭਿਖਾਰੀ ਦੇ ਠੂਠੇ ਵਿੱਚ ਡਿੱਗ ਪੈਂਦੀਆਂ ਹਨ ਜੋ ਉਹਨਾਂ ਨੂੰ ਪ੍ਰੇਮਿਕਾ ਦਾ ਭਰਮ ਦੇ ਕੇ ਸਾਈਡ ਡਿਸ਼ ਵਾਂਗ ਰੱਖਦਾ ਹੈ। ਮਰਦ ਦੀ ਇਹ ਫਿਤਰਤ ਹੈ ਕਿ ਉਹ ਆਪਣੀ ਔਰਤ ਨੂੰ ਹਮੇਸ਼ਾ ਦੂਸਰੀ ਔਰਤਦੇ ਡਰ ਹੇਠ ਦਬਾ ਕੇ ਰੱਖਦਾ ਹੈ। - ਬੇਗਾਨੀ ਪਰਾਈ - ਤਾਂ ਜੁ ਉਹ ਬਹੁਤੀ ਭੂਏ ਨਾ ਹੋ ਜਾਏ ਤੇ ਉਸ ਦੀਆਂ ਇਛਾਵਾਂ ਭੱਜ ਭੱਜ ਕੇ ਪੂਰੀਆਂ ਕਰਦੀ ਰਹੇ। ਜਾਂ ਸ਼ਾਇਦ ਅੰਦਰ ਛੁਪੀ ਬਦਲੇ ਤੇ ਈਰਖਾ ਦੀ ਅੱਗ ਨੂੰ ਠੰਢਾ ਕਰਨ ਦਾ ਵਸੀਲਾ ਬਣਿਆ ਰਹੇ।

------

ਅਜੋਕੇ ਪੂੰਜੀਵਾਦੀ ਸਮਾਜ ਵਿੱਚ ਹਰ ਚੀਜ਼ ਵਿਕਣ ਲਈ ਤਿਆਰ ਹੈ। ਸਿਰਫ਼ ਸਹੀ ਕੀਮਤ ਦੇਣ ਵਾਲੇ ਖ਼ਰੀਦਦਾਰ ਦੀ ਜ਼ਰੂਰਤ ਹੁੰਦੀ ਹੈ। ਇਸੇ ਲਈ ਕਹਾਣੀ ਕਮਜਾਤਇਹ ਨੁਕਤਾ ਵੀ ਉਭਾਰਦੀ ਹੈ ਕਿ ਔਰਤਾਂ ਹੀ ਮਹਿਜ਼ ਕੁਝ ਕੁ ਡਾਲਰਾਂ ਖਾਤਰ ਅਦਾਲਤਾਂ ਵਿੱਚ ਔਰਤਾਂ ਖ਼ਿਲਾਫ਼ ਝੂਠੀਆਂ ਗਵਾਹੀਆਂ ਦੇਣ ਲਈ ਤਿਆਰ ਹੋ ਜਾਂਦੀਆਂ ਹਨ:

....ਅਦਾਲਤ-ਕਮਰੇ ਵਿੱਚ ਵੜ੍ਹਦਿਆਂ ਮੇਰੀ ਨਿਗਾਹ ਤਾਈ ਬੰਤੀ ਤੇ ਪਈ, ਜਿਸ ਨੂੰ ਉਹ ਗਵਾਹੀ ਦੇਣ ਲਿਆਏ ਸਨ। ਜਿਸ ਨੇ ਅਦਾਲਤ ਨੂੰ ਦੱਸਣਾ ਸੀ ਕਿ ਉਸ ਨੇ ਮੈਨੂੰ ਕਿੱਥੇ ਤੇ ਕੀਹਦੇ ਨਾਲ ਹੱਥ ਵਿਚ ਹੱਥ ਪਾਈ ਦੇਖਿਆ ਸੀ। ਕਿਉਂਕਿ ਉਹ ਇਸ ਤਰ੍ਹਾਂ ਦੀਆਂ ਗੱਲਾਂ ਬਣਾਉਣ ਅਤੇ ਭੰਡੀ ਕਰਨ ਵਿਚ ਕਾਫੀ ਮਾਹਿਰ ਹੈ, ਅਤੇ ਲੋਕ ਅਜਿਹਿਆਂ ਝਗੜਿਆਂ ਵਿੱਚ ਉਸਨੂੰ ਅਕਸਰ ਗਵਾਹੀ ਲਈ ਭਾੜੇ ਤੇ ਲੈ ਜਾਂਦੇ ਹਨ।

-----

ਵਿਦੇਸ਼ਾਂ ਵਿੱਚ ਰਹਿੰਦੀਆਂ ਭਾਰਤੀ/ਪੰਜਾਬੀ ਮੂਲ ਦੀਆਂ ਔਰਤਾਂ ਦੀ ਸਭ ਤੋਂ ਵੱਡੀ ਸਮੱਸਿਆ ਹੈ ਉਨ੍ਹਾਂ ਉੱਤੇ ਪ੍ਰਵਾਰ ਦੇ ਮਰਦਾਂ ਵੱਲੋਂ ਕੀਤੇ ਜਾਂਦੇ ਹਿੰਸਾਤਮਕ ਹਮਲੇ। ਇਸ ਦਾ ਮਤਲਬ ਇਹ ਨਹੀਂ ਕਿ ਇੰਡੀਆ/ਪਾਕਿਸਤਾਨ ਵਿੱਚ ਮਰਦਾਂ ਵੱਲੋਂ ਔਰਤਾਂ ਦੀ ਕੁੱਟਮਾਰ ਕੀਤੀ ਨਹੀਂ ਜਾਂਦੀ; ਵਿਦੇਸ਼ਾਂ ਵਿੱਚ ਇਹ ਗੱਲ ਵਧੇਰੇ ਉੱਭਰ ਕੇ ਇਸ ਲਈ ਵੀ ਆ ਜਾਂਦੀ ਹੈ ਕਿ ਕੈਨੇਡਾ ਦਾ ਕਾਨੂੰਨ ਅਜਿਹੀ ਹਾਲਤ ਵਿੱਚ ਹਿੰਸਾ ਦੀ ਸਿ਼ਕਾਰ ਹੋਈ ਔਰਤ ਦੀ ਮੱਦਦ ਕਰਦਾ ਹੈ ਅਤੇ ਉਸਨੂੰ ਹਰ ਤਰ੍ਹਾਂ ਦੀ ਸੁਰੱਖਿਆ ਦਿੰਦਾ ਹੈ; ਜਦੋਂ ਕਿ ਇੰਡੀਆ ਜਾਂ ਪਾਕਿਸਤਾਨ ਵਰਗੇ ਦੇਸ਼ਾਂ ਵਿੱਚ ਤਾਂ ਅਨੇਕਾਂ ਹਾਲਤਾਂ ਵਿੱਚ ਹਿੰਸਾ ਤੋਂ ਬਚਣ ਲਈ ਪੁਲਿਸ ਕੋਲ ਪਹੁੰਚੀ ਔਰਤ ਦਾ ਪੁਲਿਸ ਅਧਿਕਾਰੀਆਂ ਵੱਲੋਂ ਹੀ ਬਲਾਤਕਾਰ ਕਰ ਦਿੱਤਾ ਜਾਂਦਾ ਹੈ। ਕੈਨੇਡਾ ਵਰਗੇ ਦੇਸ਼ਾਂ ਵਿੱਚ ਪਤਨੀਆਂ ਉੱਤੇ, ਅਕਸਰ, ਸ਼ਰਾਬੀ ਪਤੀਆ ਵੱਲੋਂ ਹੀ ਹਿੰਸਾਤਮਕ ਹਮਲੇ ਕੀਤੇ ਜਾਂਦੇ ਹਨ। ਸ਼ਰਾਬੀ ਪਤੀਆਂ ਵੱਲੋਂ ਨਿੱਤ ਆਪਣੀਆਂ ਪਤਨੀਆਂ ਦੀ ਕੀਤੀ ਜਾਂਦੀ ਕੁੱਟਮਾਰ, ਅਕਸਰ, ਅਖੀਰ ਉਨ੍ਹਾਂ ਦੇ ਪ੍ਰਵਾਰਾਂ ਨੂੰ ਖੇਰੂੰ ਖੇਰੂੰ ਕਰ ਦਿੰਦੀ ਹੈ।

-----

ਅਨੇਕਾਂ ਹਾਲਤਾਂ ਵਿੱਚ ਪਤੀ-ਪਤਨੀ ਦੀ ਨਿੱਤ ਹੁੰਦੀ ਆਪਸ ਵਿੱਚ ਮਾਰ ਕੁਟਾਈ ਦਾ ਵੱਡਾ ਕਾਰਨ ਹੁੰਦਾ ਹੈ-ਬੇਜੋੜ ਵਿਆਹ। ਕਈ ਹਾਲਤਾਂ ਵਿੱਚ ਤਾਂ ਅਨਪੜ੍ਹ ਪਤੀ ਚੰਗੀਆਂ ਪੜ੍ਹੀਆਂ ਲਿਖੀਆਂ ਕੁੜੀਆਂ ਵਿਆਹ ਲਿਆਂਦੇ ਹਨ ਪਰ ਉਨ੍ਹਾਂ ਨਾਲ ਉਨ੍ਹਾਂ ਦੀ ਕਿਸੀ ਵੀ ਤਰ੍ਹਾਂ ਦੀ ਭਾਵਨਾਤਮਕ ਸਾਂਝ ਨ ਬਣ ਸਕਣ ਕਾਰਨ ਉਨ੍ਹਾਂ ਉੱਤੇ ਮਾਨਸਿਕ ਅਤੇ ਸਰੀਰਕ ਹਿੰਸਾਤਮਕ ਹਮਲੇ ਕਰਦੇ ਰਹਿੰਦੇ ਹਨ। ਅਜਿਹੇ ਪੁਰਸ਼ ਆਪਣੀਆਂ ਪਤਨੀਆਂ ਉੱਤੇ ਹਰ ਗੱਲ ਵਿੱਚ ਆਪਣੀ ਧੌਂਸ ਜਮਾਉਣ ਦੀ ਕੋਸ਼ਿਸ਼ ਕਰਦੇ ਹਨ ਅਤੇ ਉਨ੍ਹਾਂ ਨੂੰ ਹਰ ਹਾਲਤ ਵਿੱਚ ਆਪਣੇ ਨਾਲੋਂ ਨੀਵਾਂ ਦਿਖਾਉਣ ਲਈ ਕੋਈ-ਨ-ਕੋਈ ਸਾਜ਼ਿਸ਼ ਘੜਨ ਵਿੱਚ ਰੁੱਝੇ ਰਹਿੰਦੇ ਹਨ। ਅਜਿਹੇ ਪੁਰਸ਼ ਆਪਣੀ ਧੌਂਸ ਜਮਾਕੇ ਆਪਣੀਆਂ ਪਤਨੀਆਂ ਤੋਂ ਆਪਣੀ ਹਰ ਠੀਕ ਜਾਂ ਗਲਤ ਗੱਲ ਮਨਵਾਉਣ ਲਈ ਉਨ੍ਹਾਂ ਨੂੰ ਹਰ ਤਰ੍ਹਾਂ ਦੇ ਮਾਨਸਿਕ ਤਸੀਹੇ ਦਿੰਦੇ ਹਨ। ਇਹ ਸਿੱਧ ਕਰਨ ਲਈ ਕਿ ਉਹ ਔਰਤਾਂ ਨਿਹੱਥੀਆਂ ਹਨ ਅਤੇ ਉਹ ਆਪਣੇ ਬਚਾਅ ਲਈ ਕੁਝ ਵੀ ਕਰਨ ਦੇ ਸਮਰੱਥ ਨਹੀਂ। ਜੇਕਰ ਉਨ੍ਹਾਂ ਨੇ ਆਪਣੇ ਪਤੀਆਂ ਦੇ ਘਰਾਂ ਵਿੱਚ ਰਹਿਣਾ ਹੈ ਤਾਂ ਉਨ੍ਹਾਂ ਨੂੰ ਆਪਣੇ ਪਤੀਆਂ ਦੀ ਧੌਂਸ ਮੰਨਣੀ ਹੀ ਪਵੇਗੀ। ਮੈਂ ਅਜਿਹੀਆਂ ਔਰਤਾਂ ਵੀ ਦੇਖੀਆਂ ਹਨ ਜੋ ਆਪਣੇ ਅਜਿਹੇ ਘੁਮੰਡੀ ਸ਼ਰਾਬੀ ਪਤੀਆਂ ਤੋਂ ਬੇਤਹਾਸ਼ਾ ਕੁੱਟ ਖਾਣ ਤੋਂ ਬਾਹਦ ਵੀ ਉਨ੍ਹਾਂ ਦੀਆਂ ਮਿੰਨਤਾਂ ਕਰਦੀਆਂ ਹਨ ਕਿ ਉਨ੍ਹਾਂ ਦਾ ਪਤੀ ਉਨ੍ਹਾਂ ਨੂੰ ਜਿੰਨਾ ਮਰਜ਼ੀ ਕੁੱਟ ਮਾਰ ਲਵੇ ਪਰ ਉਨ੍ਹਾਂ ਨੂੰ ਕਦੀ ਛੱਡ ਕੇ ਨਾ ਜਾਵੇ। ਉਹ ਕੈਨੇਡਾ ਵਰਗੇ ਵਿਕਸਤ ਸਮਾਜ ਵਿੱਚ ਵੀ ਆਪਣੇ ਆਪਨੂੰ ਏਨਾ ਬੇਸਹਾਰਾ ਸਮਝਦੀਆਂ ਹਨ ਕਿ ਮਹਿਜ਼, ਹਰ ਸ਼ਾਮ ਨੂੰ ਸਿਰ ਲੁਕਾਉਣ ਲਈ ਲੋੜੀਂਦੀ ਛੱਤ ਖਾਤਰ ਉਹ ਆਪਣੀ ਮਾਨਸਿਕ ਅਤੇ ਸਰੀਰਕ ਤਬਾਹੀ ਕਰਵਾਉਣ ਲਈ ਵੀ ਤਿਆਰ ਹੋ ਜਾਂਦੀਆਂ ਹਨ। ਅਜਿਹੀ ਹੀ ਇੱਕ ਤ੍ਰਾਸਦਿਕ ਸਥਿਤੀ ਦਾ ਵਿਸਥਾਰ ਸਾਨੂੰ ਦਹਿਲੀਜ਼ ਤੋਂ ਪਾਰਕਹਾਣੀ ਵਿੱਚ ਵੀ ਮਿਲਦਾ ਹੈ:

.........

...ਖ਼ਾਸ ਕਰਕੇ ਉਦੋਂ ਜਦੋਂ ਉਸਦਾ ਪਤੀ ਉਸ ਉੱਤੇ ਐਵੇਂ ਜ਼ੁਲਮ ਢਾਹੁੰਦਾ, ਬੇਰਹਿਮੀ ਨਾਲ ਮਾਰਦਾ ਤੇ ਕਈ ਵਾਰ ਅੱਧੀ ਰਾਤੀਂ ਸੀਤ ਠੰਢੀਆਂ ਰਾਤਾਂ ਵਿੱਚ ਘਰੋਂ ਬਾਹਰ ਕੱਢ ਦਿੰਦਾ। ਉਹ ਇਸ ਤਰ੍ਹਾਂ ਦਹਿਲੀਜ਼ ਤੋਂ ਬਾਹਰ ਹੋਣ ਸਮੇਂ ਅੰਦਰੋਂ ਅੰਦਰੀ ਸ਼ਰਮ ਨਾਲ ਮਰ ਰਹੀ ਹੁੰਦੀ ਤੇ ਆਪਣੇ ਆਪ ਨੂੰ ਲੋਕਾਂ ਦੀਆਂ ਨਜ਼ਰਾਂ ਤੋਂ ਬਚਾਂਦੀ ਪਤੀ ਦੇ ਮਿੰਨਤ ਤਰਲੇ ਕਰਦੀ ਕਿ ਉਹਨੂੰ ਘਰ ਦੇ ਅੰਦਰ ਫਿਰ ਵਾੜ ਲਵੇ। ਕਈ ਵਾਰ ਅੱਧੀ ਰਾਤ ਦਾ ਵੇਲਾ ਹੁੰਦਾ। ਕਈ ਵਾਰ ਬਰਫ਼ ਪਈ ਹੁਮਦਿ। ਪਰ ਚਤਰਥ ਦਾ ਦਿਲ ਨਾ ਪਸੀਜਦਾ। ਚੇਤਨਾ ਕਈ ਕਈ ਘੰਟੇ ਬਾਹਰ ਕੰਧ ਨਾਲ ਲੱਗ ਕੇ ਖੜੋਤੀ ਰਹਿੰਦੀ ਜਾਂ ਉਥੇ ਈ ਕੰਧ ਨਾਲ ਢਾਸਣਾ ਲਾ ਕੇ ਬੈਠ ਜਾਂਦੀ ਤੇ ਗੋਡਿਆਂ ਵਿਚ ਮੂੰਹ ਛੁਪਾ ਲੈਂਦੀ। ਉਸ ਪਿੰਡੇ ਤੇ ਮਹਿਸੂਸ ਕੀਤਾ ਕਿ ਜ਼ੁਲਮ ਦਾ ਕੋਈ ਅੰਤ ਨਹੀਂ ਹੁੰਦਾ। ਹਾਂ ਚਤਰਥ ਨੇ ਚੇਤਨਾ ਨੂੰ ਸਿਰਫ਼ ਜਾਨੋ ਨਹੀਂ ਸੀ ਮਾਰਿਆ ਪਰ ਜਿਸ ਤਰ੍ਹਾਂ ਉਸਦੇ ਸਰੀਰ ਨੂੰ ਬਾਰ ਬਾਰ ਕੋਹਿਆ ਸੀ ਉਸ ਨਾਲ ਚੇਤਨਾ ਦੀ ਆਤਮਾ ਅਤੇ ਮਨੋਬਲ ਕਦੇ ਦੇ ਮਰ ਚੁੱਕੇ ਸਨ। ਇਸੇ ਲਈ ਹਰ ਅਜਿਹੀ ਘਟਨਾ ਤੋਂ ਬਾਅਦ ਚੇਤਨਾ ਨੂੰ ਚਤਰਥ ਤੋਂ ਮੁਆਫੀ਼ ਮੰਗਣੀ ਪੈਂਦੀ ਤੇ ਆਪਣੀ ਗਲਤੀ ਮੰਨਣੀ ਪੈਂਦੀ। ਤੇ ਇਹੀ ਇਕ ਮੁਆਫ਼ੀ ਸੀ ਜੋ ਫੇਰ ਉਹਨਾਂ ਨੂੰ ਜੋੜ ਦਿੰਦੀ ਤੇ ਜਿਸ ਨਾਲ ਚਤਰਥ ਆਪਣੇ ਆਪ ਨੂੰ ਠੀਕ ਕਰਾਰ ਦਿੰਦਾ ਅਤੇ ਆਪਣੇ ਆਪ ਨੂੰ ਹੋਰ ਉਚੇਰਾ ਸਮਝਣ ਲੱਗ ਪੈਂਦਾ।

-----

ਕਹਾਣੀ-ਸੰਗ੍ਰਹਿ ਕਥਾ ਤੇਰੀ ਮੇਰੀਦੀ ਕਹਾਣੀ ਮਨ ਦੀਆਂ ਅੱਖਾਂਪਰਵਾਸੀ ਜ਼ਿੰਦਗੀ ਨਾਲ ਸਬੰਧਤ ਇੱਕ ਹੋਰ ਮਹੱਤਵ-ਪੂਰਨ ਸਮੱਸਿਆ ਵੱਲ ਸਾਡਾ ਧਿਆਨ ਦੁਆਉਂਦੀ ਹੈ। ਇਸ ਸਮੱਸਿਆ ਦਾ ਵਧੇਰੇ ਸਬੰਧ ਪਤੀ ਜਾਂ ਪਤਨੀ ਦੇ ਮਾਪਿਆਂ ਨਾਲ ਹੈ। ਸੁਖੀ ਵਸ ਰਹੇ ਪਤੀ-ਪਤਨੀ ਜਿਉਂ ਹੀ ਆਪਣੇ ਮਾਪਿਆਂ ਨੂੰ ਆਪਣੇ ਨਾਲ ਰਹਿਣ ਲਈ ਕੈਨੇਡਾ ਬੁਲਾ ਲੈਂਦੇ ਹਨ ਤਾਂ ਬਜ਼ੁਰਗ ਮਾਪੇ ਆਉਂਦਿਆਂ ਹੀ ਘਰ ਦਾ ਅਮਨ ਭੰਗ ਕਰ ਦਿੰਦੇ ਹਨ। ਉਹ ਘਰ ਵਿੱਚ ਹਰ ਗੱਲ ਆਪਣੀ ਮਰਜ਼ੀ ਨਾਲ ਕਰਵਾਉਣ ਦੀ ਕੋਸਿਸ਼ ਕਰਦੇ ਹਨ। ਜਿਸ ਨਾਲ ਘਰ ਵਿੱਚ ਨਿਤ ਭਾਂਡੇ ਖੜਕਣ ਲੱਗਦੇ ਹਨ, ਗਾਲੀ-ਗਲੋਚ ਹੋਣ ਲੱਗਦਾ ਹੈ। ਉਨ੍ਹਾਂ ਦੇ ਆਪਣੇ ਹੀ ਬੱਚੇ ਜੋ ਮਾਪਿਆਂ ਨੂੰ ਚਾਈਂ ਚਾਈਂ ਆਪਣੇ ਕੋਲ ਕੈਨੇਡਾ ਬੁਲਾਉਂਦੇ ਹਨ - ਅਜਿਹੀਆਂ ਸੋਚਾਂ ਵਿੱਚ ਡੁੱਬ ਜਾਂਦੇ ਹਨ ਕਿ ਇਨ੍ਹਾਂ ਬਜ਼ੁਰਗ ਮਾਪਿਆਂ ਨੂੰ ਘਰ ਵਿੱਚੋਂ ਕਿਵੇਂ ਕੱਢਿਆ ਜਾ ਸਕਦਾ ਹੈ - ਤਾਂ ਜੁ ਉਹ ਘਰ ਵਿੱਚ ਮੁੜ ਅਮਨ ਵਾਲੀ ਜ਼ਿੰਦਗੀ ਜਿਉਂ ਸਕਣ। ਮਨ ਦੀਆਂ ਅੱਖਾਂਕਹਾਣੀ ਦੀਆਂ ਹੇਠ ਲਿਖੀਆਂ ਸਤਰਾਂ ਇਸ ਸਮੱਸਿਆ ਨੂੰ ਬਹੁਤ ਹੀ ਖ਼ੂਬਸੂਰਤੀ ਨਾਲ ਬਿਆਨ ਕਰਦੀਆਂ ਹਨ:

.........

...ਦੇਖੋ ਕਿਵੇਂ ਲੋਕਾਂ ਦੇ ਘਰ ਤਬਾਹ ਹੋਈ ਜਾ ਰਹੇ ਹਨ, ਚੰਗੇ ਭਲੇ ਪਤੀ-ਪਤਨੀ ਰਹਿ ਰਹੇ ਹੁੰਦੇ ਹਨ, ਮਾਪਿਆਂ ਦੇ, ਚਾਹੇ ਪਤੀ ਦੇ ਹੋਣ ਚਾਹੇ ਪਤਨੀ ਦੇ ਹੋਣ, ਆਉਣ ਦੀ ਦੇਰ ਹੈ ਘਰ ਵਿਚ ਭੜਦੋਲ ਪੈ ਜਾਂਦੈ। ਉਹ ਆਪਣਾ ਬਜ਼ੁਰਗੀ ਦਾ ਕੰਟਰੋਲ ਨਹੀਂ ਛੱਡ ਸਕਦੇ, ਤੇ ਹੁਕਮ ਅਦੂਲੀ ਕਰਨ ਵਾਲੇ ਦਾ ਭਾਂਡਾ ਛੇਕ ਹੋ ਜਾਂਦਾ ਹੈ। ਬਣੇ ਬਣਾਏ ਆਲ੍ਹਣੇ ਦੇ ਤੀਲੇ ਬਿਖਰ ਜਾਂਦੇ ਹਨ...

-----

ਕਥਾ ਤੇਰੀ ਮੇਰੀਕਹਾਣੀ-ਸੰਗ੍ਰਹਿ ਬਾਰੇ ਆਪਣਾ ਚਰਚਾ ਖ਼ਤਮ ਕਰਨ ਤੋਂ ਪਹਿਲਾਂ ਮੈਂ ਇੱਕ ਦੋ ਹੋਰ ਗੱਲਾਂ ਕਰਨੀਆਂ ਜ਼ਰੂਰੀ ਸਮਝਦਾ ਹਾਂ। ਇੱਕ ਤਾਂ ਜਿਹੜੀ ਗੱਲ ਖਾਸ ਤੌਰ ਉੱਤੇ ਰੜਕਦੀ ਹੈ ਉਹ ਇਹ ਹੈ ਕਿ ਇਸ ਕਹਾਣੀ-ਸੰਗ੍ਰਹਿ ਦੀਆਂ ਕੁਝ ਕਹਾਣੀਆਂ ਵਿੱਚ ਨਾਟਕੀ ਤਣਾਓ ਦੀ ਕਮੀ ਹੈ। ਇਹ ਕੁਝ ਕਹਾਣੀਆਂ, ਮਹਿਜ਼, ਅਖ਼ਬਾਰੀ ਖ਼ਬਰਾਂ ਬਣਕੇ ਰਹਿ ਗਈਆਂ ਹਨ।

-----

ਦੂਜੀ ਗੱਲ, ਕਹਾਣੀ ਨੰਬਰ ਵੰਨ ਵੰਨਬਾਰੇ ਹੈ। ਇਸ ਕਹਾਣੀ ਤੋਂ ਪ੍ਰਭਾਵ ਇਹ ਬਣਦਾ ਹੈ ਕਿ ਲੇਖਿਕਾ ਇਸ ਕਹਾਣੀ-ਸੰਗ੍ਰਹਿ ਵਿੱਚ ਔਰਤ ਦੇ ਸਰੋਕਾਰਾਂ ਦੀ ਗੱਲ ਕਰਦੀ ਕਰਦੀ ਅਚਾਨਕ ਮਰਦ ਦਾ ਪੱਖ ਵੀ ਪੂਰਨ ਲੱਗ ਪਈ ਹੈ। ਜਿਸ ਕਾਰਨ ਪਾਠਕ ਲਈ ਸਥਿਤੀ ਦਵੰਦਮਈ ਹੋ ਜਾਂਦੀ ਹੈ ਕਿ ਲੇਖਿਕਾ ਔਰਤ-ਪੱਖੀ ਹੈ ਕਿ ਮਰਦ-ਪੱਖੀ ਜਾਂ ਕਿ ਉਹ ਦੋਹਾਂ ਧਿਰਾਂ ਦੀ ਹੀ ਨੇੜਤਾ ਪ੍ਰਾਪਤ ਕਰਨ ਦੀ ਲਾਲਸਾ ਵਿੱਚ ਘਿਰ ਗਈ ਹੇ? ਪੇਸ਼ ਹਨ ਅਜਿਹੀ ਸਥਿਤੀ ਨੂੰ ਬਿਆਨ ਕਰਦੀਆਂ ਕਹਾਣੀ ਨਾਈਨ ਵੰਨ ਵੰਨਦੀਆਂ ਕੁਝ ਸਤਰਾਂ:

........

...ਇਹ ਘਰਾਂ ਦੇ ਛੋਟੇ ਮੋਟੇ ਝਗੜਿਆਂ ਵਿਚ ਪੁਲੀਸ, ਇਹ ਕਾਨੂੰਨ, ਇਹ ਸਜ਼ਾ ਇਹ ਸਭ ਕੁਝ ਕਿਵੇਂ ਰਿਸ਼ਤਿਆਂ ਵਿਚ ਘੁਸੜ ਆਇਆ। ਉਥੇ ਪੰਜਾਬ ਵਿੱਚ ਅਜੇ ਵੀ ਕਦਰਾਂ ਕੀਮਤਾਂ ਹਨ ਲੋਕ ਲੜਦੇ ਝਗੜਦੇ ਹਨ ਇਕ ਦੂਜੇ ਨਾਲ ਗੁੱਸੇ ਹੋ ਜਾਂਦੇ ਹਨ ਫਿਰ ਇਕ ਦੂਜੇ ਨੂੰ ਮਨਾ ਲੈਂਦੇ ਹਨ। ਰਿਸ਼ਤੇ ਪਿਆਰ ਤੇ ਵਿਸ਼ਵਾਸ ਉੱਤੇ ਕਾਇਮ ਰਹਿੰਦੇ ਹਨ, ਉੱਥੋਂ ਦੀਆਂ ਘਰੇਲੂ ਲੜਾਈਆਂ ਆਦਮੀ ਨੂੰ ਮੁਜਰਿਮ ਨਹੀਂ ਬਣਾਉਂਦੀਆਂ ਨਾ ਹੀ ਔਰਤ ਨੂੰ ਜਿ਼ਆਦਾ ਪੀੜਤ। ਕਿਉਂਕਿ ਉੱਥੇ ਗਲੀ ਮੁਹੱਲੇ ਵਾਲੇ, ਦੋਸਤ, ਰਿਸ਼ਤੇਦਾਰ ਵਿਚ ਪੈ ਕੇ ਪਤੀ ਪਤਨੀ ਦੇ ਝਗੜਿਆਂ ਨੂੰ ਦੂਰ ਕਰਨ ਵਿੱਚ ਸਹਾਈ ਹੁੰਦੇ ਹਨ। ਰਿਸ਼ਤੇ ਵਿੱਚ ਤ੍ਰੇੜ ਨਹੀਂ ਪੈਂਦੀ। ਇੱਥੇ ਤਾਂ ਮਾੜੀ ਜਿਹੀ ਗੱਲ ਹੁੰਦੀ ਹੈ ਝੱਟ ਔਰਤਾਂ 911 ਕਾਲ ਕਰ ਦੇਂਦੀਆਂ ਹਨ ਅਤੇ ਪੁਲੀਸ ਝੱਟ ਬੰਦੇ ਨੂੰ ਹੱਥਕੜੀਆਂ ਲਾ ਕੇ ਲੈ ਜਾਂਦੀ ਹੈ, ਰੱਜ ਕੇ ਬੰਦਾ ਜ਼ਲੀਲ ਹੁੰਦਾ ਹੈ।

-----

ਸੁਰਜੀਤ ਕਲਸੀ ਦਾ ਕਹਾਣੀ ਸੰਗ੍ਰਹਿ ਕਥਾ ਤੇਰੀ ਮੇਰੀਕੈਨੇਡੀਅਨ ਪੰਜਾਬੀ ਸਾਹਿਤ ਵਿੱਚ ਔਰਤ ਦੇ ਸਰੋਕਾਰਾਂ ਦੀ ਗੱਲ ਛੇੜਦਾ ਹੈ। ਇਹ ਇੱਕ ਮਹੱਤਵ-ਪੂਰਨ ਵਿਸ਼ਾ ਹੈ। ਸਾਡੇ ਸਮਾਜ ਵਿੱਚ ਔਰਤ ਨਾਲ ਹੋ ਰਹੀਆਂ ਜ਼ਿਆਦਤੀਆਂ ਨੂੰ ਰੋਕਣ ਅਤੇ ਔਰਤ ਨੂੰ ਉਸਦੇ ਬਣਦੇ ਹੱਕ ਦਿਵਾਉਣ ਲਈ ਅਜਿਹੀ ਲੋਕ-ਚੇਤਨਤਾ ਪੈਦਾ ਕਰਨੀ ਸਾਡੇ ਸਮਿਆਂ ਦੀ ਲੋੜ ਹੈ।


Sunday, September 5, 2010

ਸੁਖਿੰਦਰ - ਲੇਖ

ਭਾਰਤ ਦੇ ਅਸਲੀ ਵਸਨੀਕ - ਤਲਵਿੰਦਰ ਸਿੰਘ ਸੱਭਰਵਾਲ

ਲੇਖ

ਭਾਰਤੀ ਮੂਲ ਦੇ ਲੋਕਾਂ ਦੀ ਮਾਨਸਿਕਤਾ ਵਿੱਚ ਊਚ-ਨੀਚ ਅਤੇ ਜ਼ਾਤ-ਪਾਤ ਦੇ ਕੀਟਾਣੂੰ ਦਿਮਾਗ਼ੀ ਕੈਂਸਰ ਦੀ ਬੀਮਾਰੀ ਦੇ ਕੀਟਾਣੂੰਆਂ ਵਾਂਗ ਕੁਰਬਲ਼ ਕੁਰਬਲ਼ ਕਰਦੇ ਹਨਭਾਰਤੀ ਮੂਲ ਦੇ ਲੋਕਾਂ ਦੀ ਮਾਨਸਿਕਤਾ ਵਿੱਚ ਇਸ ਖ਼ਤਰਨਾਕ ਬੀਮਾਰੀ ਦੇ ਕੀਟਾਣੂੰ ਕਿਵੇਂ ਫੈਲੇ? ਇਸਦਾ ਇੱਕ ਲੰਬਾ ਅਤੇ ਦਿਲ-ਕੰਬਾਊ ਇਤਿਹਾਸ ਹੈਇਹ ਇਤਿਹਾਸ ਭਾਰਤੀ ਸਭਿਅਤਾ ਦੇ ਇਤਿਹਾਸ ਜਿੰਨਾ ਹੀ ਪੁਰਾਣਾ ਹੈਭਾਰਤੀ ਸਭਿਅਤਾ ਦੇ ਇਤਿਹਾਸ ਵਿੱਚ ਵਾਪਰੇ ਇਸ ਮਹਾਂ-ਦੁਖਾਂਤ ਦੇ ਕਾਰਨਾਂ ਨੂੰ ਸਮਝੇ ਬਿਨ੍ਹਾਂ ਅਸੀਂ ਅਜੋਕੇ ਸਮਿਆਂ ਵਿੱਚ ਕਰੋੜਾਂ ਲੋਕਾਂ ਵੱਲੋਂ ਹੰਢਾਏ ਜਾ ਰਹੇ ਸੰਤਾਪ ਨੂੰ ਮਹਿਸੂਸ ਨਹੀਂ ਕਰ ਸਕਦੇ

-----

ਕੈਨੇਡੀਅਨ ਪੰਜਾਬੀ ਲੇਖਕ ਤਲਵਿੰਦਰ ਸਿੰਘ ਸੱਭਰਵਾਲ ਨੇ 2009 ਵਿੱਚ ਪ੍ਰਕਾਸ਼ਿਤ ਕੀਤੀ ਆਪਣੀ ਪੁਸਤਕ ਹਤਿਆਰਾ ਦੇਵਵਿੱਚ ਭਾਰਤੀ ਸਭਿਅਤਾ ਦੇ ਇਤਿਹਾਸ ਨਾਲ ਜੁੜੀ ਇਸ ਗੰਭੀਰ ਸਮੱਸਿਆ ਬਾਰੇ ਖੋਜ ਭਰਪੂਰ ਜਾਣਕਾਰੀ ਪੇਸ਼ ਕੀਤੀ ਹੈਭਾਰਤੀ ਮੂਲ ਦੇ ਲੋਕਾਂ ਦੀਆਂ ਅਨੇਕਾਂ ਸਮਾਜਿਕ, ਸਭਿਆਚਾਰਕ, ਰਾਜਨੀਤਿਕ ਅਤੇ ਧਾਰਮਿਕ ਸਮੱਸਿਆਵਾਂ ਭਾਰਤੀ ਸਭਿਅਤਾ ਦੇ ਇਤਿਹਾਸ ਨਾਲ ਜੁੜੀ ਇਸ ਮੂਲ ਸਮੱਸਿਆ ਨੂੰ ਸਮਝਣ ਤੋਂ ਬਿਨ੍ਹਾਂ ਹੱਲ ਨਹੀਂ ਕੀਤੀਆਂ ਜਾ ਸਕਦੀਆਂ

-----

ਭਾਰਤ ਵਰਗੀ ਸਥਿਤੀ ਧਰਤੀ ਦੇ ਅਨੇਕਾਂ ਹੋਰ ਹਿੱਸਿਆਂ ਵਿੱਚ ਵੀ ਵਾਪਰੀ; ਪਰ ਜਿਸ ਤਰ੍ਹਾਂ ਦੇ ਯੋਜਨਾਬੱਧ ਅਤੇ ਗੈਰ-ਮਾਨਵੀ ਢੰਗ ਨਾਲ ਹਮਲਾਵਰ ਆਰੀਅਨ ਮੂਲ ਦੇ ਲੋਕਾਂ ਨੇ ਭਾਰਤ ਦੇ ਮੂਲ ਵਸਨੀਕ ਦਰਾਵੜ ਲੋਕਾਂ ਨੂੰ ਗ਼ੁਲਾਮੀ ਦੀਆਂ ਜ਼ੰਜੀਰਾਂ ਵਿੱਚ ਬੰਨ੍ਹਿਆ ਉਸ ਤਰ੍ਹਾਂ ਦੀ ਮਿਸਾਲ ਹੋਰ ਕਿਤੇ ਵੀ ਨਹੀਂ ਲੱਭਦੀਭਾਰਤ ਵਿੱਚ ਇਹ ਮਹਾਂ-ਦੁਖਾਂਤ ਈਸਾ ਤੋਂ ਲੱਗਭਗ 3,000 ਸਾਲ ਪਹਿਲਾਂ ਵਾਪਰਿਆਤਲਵਿੰਦਰ ਸਿੰਘ ਸੱਭਰਵਾਲ ਆਪਣੇ ਨਿਬੰਧ ਭਾਰਤੀ ਧਰਤ ਤੇ ਧਰਮਵਿੱਚ ਇਸ ਮਹਾਂ-ਦੁਖਾਂਤ ਦਾ ਜ਼ਿਕਰ ਕੁਝ ਇਸ ਤਰ੍ਹਾਂ ਕਰਦਾ ਹੈ:

..........

...ਆਰੀਆ ਨੇ ਈਸਾ ਤੋਂ ਲੱਗਭਗ 3,000 ਸਾਲ ਪਹਿਲਾਂ ਭਾਰਤ ਤੇ ਹਮਲਾ ਕੀਤਾ, ਉਹਨਾਂ ਦਾ ਮੁਕਾਬਲਾ ਭਾਰਤ ਦੇ ਆਦਿਵਾਸੀਆਂ ਨੇ ਡੱਟ ਕੇ ਕੀਤਾਜਿਹਨਾਂ ਨੂੰ ਰਿਗਵੇਦ ਵਿੱਚ ਕੀਕਟ, ਅਜ, ਸ੍ਰਿੰਮ, ਯਮ, ਰਾਖਸ਼ ਕਿਹਾ ਗਿਆ ਹੈ...ਇਸ ਹਮਲੇ ਵਿੱਚ ਪ੍ਰੋਫੈਸਰ ਸਟਾਰ ਟੂਲਿੰਗ ਦੀ ਰਾਏ ਵਿੱਚ ਭਾਰਤ ਦੇ ਪ੍ਰਸਿੱਧ ਸਿੰਧੂ ਸੱਭਿਅਤਾ ਦੇ ਵਿਸ਼ਾਲ ਨਗਰ ਮੋਹਿੰਜੋਦੜੋ, ਚਹੰਦੜੋ, ਹੜੱਪਾ ਆਦਿ ਨੂੰ ਨਸ਼ਟ ਕੀਤਾ ਗਿਆਇਹਨਾਂ ਦੇ ਬਾਜ਼ਾਰਾਂ, ਨਗਰਾਂ, ਗਲੀਆਂ ਚ ਜੰਮ ਕੇ ਲੜਾਈ ਹੋਈਇਸ ਲੜਾਈ ਵਿੱਚ ਰਿਗਵੇਦ ਅਨੁਸਾਰ 26066 ਆਦਿਵਾਸੀ ਮੌਤ ਦੇ ਘਾਟ ਉਤਾਰੇ ਗਏ...

-----

ਆਰੀਆ ਲੋਕਾਂ ਨੇ ਭਾਰਤ ਦੇ ਆਦਿਵਾਸੀ ਲੋਕਾਂ ਨੂੰ ਯੁੱਧ ਵਿੱਚ ਹਰਾਉਣ ਤੋਂ ਬਾਹਦ ਉਨ੍ਹਾਂ ਉੱਤੇ ਗ਼ੈਰ-ਮਾਨਵੀ ਵਿਧਾਨ ਠੋਸ ਦਿੱਤਾਜਿਸ ਕਾਰਨ ਆਦਿਵਾਸੀ ਨਾ ਸਿਰਫ਼ ਸਮਾਜਿਕ, ਸਭਿਆਚਾਰਕ, ਰਾਜਨੀਤਿਕ ਜਾਂ ਧਾਰਮਿਕ ਪੱਖੋਂ ਹੀ ਨਿਤਾਣੇ ਬਣ ਗਏ; ਬਲਕਿ, ਆਰੀਅਨ ਲੋਕਾਂ ਨੇ ਆਦਿਵਾਸੀਆਂ ਨੂੰ ਮਾਨਸਿਕ ਤੌਰ ਉੱਤੇ ਗੁਲਾਮ ਬਨਾਉਣ ਲਈ ਅਜਿਹੇ ਕਠੋਰ ਆਦੇਸ਼ ਜਾਰੀ ਕਰ ਦਿੱਤੇ ਕਿ ਉਹ ਨਾ ਤਾਂ ਕੋਈ ਸਾਹਿਤਕ ਜਾਂ ਧਾਰਮਿਕ ਗ੍ਰੰਥ ਪੜ੍ਹ ਸਕਦੇ ਸਨ ਅਤੇ ਨਾ ਹੀ ਸੁਣ ਸਕਦੇ ਸਨਜੇਕਰ ਕੋਈ ਆਦਿਵਾਸੀ ਇਸ ਕਾਨੂੰਨ ਦੀ ਉਲੰਘਣਾ ਕਰਦਾ ਫੜਿਆ ਜਾਂਦਾ ਤਾਂ ਉਸਦੇ ਕੰਨਾਂ ਵਿੱਚ ਸਿੱਕਾ ਢਾਲ ਕੇ ਪਾ ਦਿੱਤਾ ਜਾਂਦਾਅਜਿਹੇ ਕਠੋਰ ਵਿਧਾਨ ਨੂੰ ਮਨੂੰ ਸਿਮਰਤੀਆਂ ਵੀ ਕਿਹਾ ਜਾਂਦਾ ਹੈਭਾਰਤੀ ਸਭਿਅਤਾ ਵਿੱਚ ਆਏ ਇਸ ਗ਼ੈਰ-ਮਾਨਵੀ ਸਮੇਂ ਨੂੰ ਵੈਦਿਕ ਕਾਲਦਾ ਸਮਾਂ ਕਿਹਾ ਜਾਂਦਾ ਹੈਇਸ ਗ਼ੈਰ-ਮਾਨਵੀ ਵਰਤਾਰੇ ਬਾਰੇ ਤਲਵਿੰਦਰ ਸਿੰਘ ਸੱਭਰਵਾਲ ਆਪਣੇ ਨਿਬੰਧ ਭਾਰਤੀ ਧਰਤ ਤੇ ਧਰਮਵਿੱਚ ਇਸ ਤਰ੍ਹਾਂ ਲਿਖਦਾ ਹੈ:

.........

ਬ੍ਰਾਹਮਣਾਂ ਨੇ ਆਪਣੇ ਪੈਰ ਪੱਕੇ ਕਰਨ ਲਈ ਸਾਹਿਤਕ ਰਚਨਾਵਾਂ ਜਿਵੇਂ ਕਿ ਮਹਾਂਭਾਰਤ, ਮਨੂੰ ਸਿਮਰਤੀਆਂ, ਗੀਤਾ, ਪੁਰਾਣਾਂ ਨੂੰ ਧਾਰਮਿਕਤਾ ਦਾ ਸਗੋਂ ਪਵਿੱਤਰਤਾ ਦਾ ਦਰਜਾ ਦਿੱਤਾਉਨ੍ਹਾਂ ਵਿੱਚ ਦਰਜ ਹੁਕਮਾਂ, ਆਦੇਸ਼ਾਂ-ਬੰਦਿਸ਼ਾਂ ਅਤੇ ਰੀਤੀ ਰਿਵਾਜਾਂ ਦੀ ਉਲੰਘਣਾ ਕਰਨ ਵਾਲਿਆਂ ਵਾਸਤੇ ਮੌਤ ਦੀ ਸਜ਼ਾ ਮੁਕ਼ੱਰਰ ਕਰ ਦਿੱਤੀ...ਅਸ਼ੌਕ ਦੇ ਪੋਤਰੇ ਬਿਦਿਰਹਦ ਦਾ ਕਤਲ ਕਰਕੇ ਮੌਰੀਆ ਰਾਜ ਦਾ ਅੰਤ ਕੀਤਾ ਅਤੇ 185 ਈਸਵੀ ਪੂਰਵ ਤੇ ਗ਼ੈਰ-ਮਾਨਵੀ ਵਿਧਾਨ ਸਥਾਪਤ ਕੀਤਾਜਿਸ ਦੌਰਾਨ ਮਨੂੰ ਸਿਮਰਤੀ ਵਰਗਾ ਅਤੀ ਘਟੀਆ ਤੇ ਗ਼ੈਰ-ਮਾਨਵੀ ਵਿਧਾਨ ਲਿਖਿਆ ਗਿਆਜਿਸਦਾ ਮਨੋਰਥ ਸੀ ਕਿ ਭਾਰਤੀ ਮੂਲ ਨਿਵਾਸੀਆਂ ਨੂੰ ਇਤਨਾ ਤੋੜ ਦਿੱਤਾ ਦਿੱਤਾ ਜਾਵੇ ਕਿ ਉਹ ਮੁੜ ਇਕੱਠੇ ਨਾ ਹੋ ਸਕਣਉਹ ਰੋਟੀ ਤੇ ਬੇਟੀ ਦੀ ਸਾਂਝ ਬਾਰੇ ਸੋਚਣਾ ਵੀ ਬੰਦ ਕਰ ਦੇਣਕੁਝ ਕਿੱਤੇ ਉੱਤਮ, ਕੁਝ ਮੱਧਮ, ਕੁਝ ਘਟੀਆ ਕਰਾਰ ਦੇ ਕੇ ਲੋਕਾਂ ਨੂੰ ਉੱਤਮ, ਮੱਧਮ ਤੇ ਨੀਚ ਵਿੱਚ ਵੰਡ ਕੇ ਹੇਠ ਉੱਤੇ ਖੜ੍ਹਾ ਕਰ ਦਿੱਤਾ ਗਿਆਤੇ ਆਪਸੀ ਛੂਤ ਛਾਤ ਦਾ ਵਿਧਾਨ ਲਾਗੂ ਕਰਕੇ ਦੂਰੀ ਬਣੀ ਰਹਿਣ ਲਈ ਪੱਕਾ ਉਪਰਾਲਾ ਕੀਤਾਇਸ ਤੋਂ ਵੀ ਵੱਧ ਜੋ ਕਬੀਲੇ ਆਰੀਅਨ ਨਾਲ ਜ਼ਿਆਦਾ ਲੜੇ ਅਤੇ ਅਧੀਨਗੀ ਕਬੂਲ ਨਹੀਂ ਕੀਤੀ ਜਿਵੇਂ ਨਾਗ, ਭੀਲ, ਭੋਲ, ਚੰਡਾਲ, ਸਪੇਰੇ, ਕੱਛੂ ਖਾਣੇ, ਸਿਗਲੀਗਰ, ਛੱਜਘਾੜੇ, ਬੌਰੀਏ, ਗਿੱਦੜ ਕੁੱਟ ਆਦਿਕ ਵਾਂਗ ਹਜ਼ਾਰਾਂ ਜਾਤਾਂ ਦੇ ਲੋਕਾਂ ਨੂੰ ਸਮਾਜ ਵਿੱਚੋਂ ਛੇਕ ਦਿੱਤਾਉਨ੍ਹਾਂ ਲਈ ਸਮਾਜ ਅੰਦਰ ਆਉਣ ਦੀ ਥਾਂ ਬੰਦ ਕਰ ਦਿੱਤੀਬਹੁਤਿਆਂ ਨੂੰ ਤਾਂ ਜਰਾਇਮ ਪੇਸ਼ਾ ਕਰਾਰ ਦਿੱਤਾ ਗਿਆਜੋ ਹੌਲੀ ਹੌਲੀ ਗ਼ੁਲਾਮ ਬਣ ਗਏ ਤੇ ਆਰੀਆ ਦੀ ਮਰਜ਼ੀ ਤੇ ਨਿਰਭਰ ਹੋ ਕੇ ਜੀਵਨ ਕੱਟਣ ਲੱਗੇ ਉਹ ਦਾਸ ਅਖਵਾਏਜਿਹਨਾਂ ਅਧੀਨਗੀ ਦੀ ਥਾਂ ਜੰਗਲੀਂ ਰਹਿਣਾ ਮਨਜ਼ੂਰ ਕੀਤਾ, ਉਹ ਦਾਸਿਉ ਅਖਵਾਏ ਗਏ

------

ਭਾਰਤੀ ਸਭਿਅਤਾ 7,500 ਬੀਸੀ ਪੁਰਾਣੀ ਸਮਝੀ ਜਾਂਦੀ ਹੈਪਰ ਆਰੀਅਨ ਲੋਕਾਂ ਵੱਲੋਂ ਭਾਰਤ ਦੇ ਆਦੀਵਾਸੀ ਲੋਕਾਂ ਦੇ ਵੱਡੇ ਕੇਂਦਰ ਮਹਿੰਜੋਦੜੋ, ਹੜੱਪਾ, ਟੈਕਸਲਾ ਆਦਿ ਤਬਾਹ ਕਰ ਦਿੱਤੇ ਜਾਣ ਕਾਰਨ ਅਤੇ ਭਾਰਤੀ ਸਭਿਅਤਾ ਦਾ ਇਤਿਹਾਸ ਆਰੀਅਨ ਲੋਕਾਂ ਵੱਲੋਂ ਹੀ ਮੂਲ ਰੂਪ ਵਿੱਚ ਲਿਖੇ ਅਤੇ ਪ੍ਰਚਾਰੇ ਜਾਣ ਕਾਰਨ ਆਰੀਅਨ ਲੋਕਾਂ ਦੀ ਮਾਨਸਿਕਤਾ ਬਾਰੇ ਵੀ ਜਾਣਕਾਰੀ ਮਿਲਦੀ ਹੈ

-----

ਇਸ ਤਰ੍ਹਾਂ ਭਾਰਤੀ ਸਭਿਅਤਾ ਦਾ ਇਤਿਹਾਸ, ਮੂਲ ਰੂਪ ਵਿੱਚ ਇਸ ਖਿੱਤੇ ਉੱਤੇ ਜ਼ਬਰਦਸਤੀ ਕਾਬਜ਼ ਹੋਏ ਆਰੀਅਨ ਲੋਕਾਂ ਅਤੇ ਧਰਤੀ ਦੇ ਇਸ ਹਿੱਸੇ ਉੱਤੇ ਰਹਿ ਰਹੇ ਆਦਿਵਾਸੀ ਲੋਕਾਂ ਦਰਮਿਆਨ ਹਜ਼ਾਰਾਂ ਸਾਲਾਂ ਤੋਂ ਚੱਲੇ ਆ ਰਹੇ ਨਿਰੰਤਰ ਯੁੱਧ ਦੀ ਹੀ ਕਹਾਣੀ ਹੈਮਨੂੰ ਸਿਮਰਤੀਆਂ ਵੱਲੋਂ ਲੋਕ ਮਨਾਂ ਵਿੱਚ ਪਾਈਆਂ ਵਰਣ ਵੰਡ ਦੀਆਂ ਲਕੀਰਾਂ ਦੀ ਤੇਜ਼ਾਬੀ ਛਾਪ ਏਨੀ ਗੂੜ੍ਹੀ ਹੈ ਕਿ ਹਜ਼ਾਰਾਂ ਸਾਲ ਬੀਤ ਜਾਣ ਬਾਅਦ ਵੀ ਇਹ ਮਿਟਾਈਆਂ ਨਹੀਂ ਜਾ ਸਕਦੀਆਂਲੋਕ ਇਨ੍ਹਾਂ ਲਕੀਰਾਂ ਨੂੰ ਇੱਕ ਸਦੀਵੀ ਹਕੀਕਤ ਦੇ ਰੂਪ ਵਿੱਚ ਸਵੀਕਾਰ ਕਰੀ ਬੈਠੇ ਜਾਪਦੇ ਹਨ

-----

ਭਾਰਤੀ ਸਮਾਜ ਵਿੱਚ ਘਰ ਕਰ ਬੈਠੇ ਇਸ ਗ਼ੈਰ-ਮਾਨਵੀ ਵਰਤਾਰੇ ਨੂੰ ਡੰਕੇ ਦੀ ਚੋਟ ਉੱਤੇ ਚੁਣੌਤੀ ਦੇਣ ਦਾ ਸਿਹਰਾ ਸਿੱਖ ਧਰਮ ਦੇ ਬਾਨੀ ਗੁਰੂ ਗੋਬਿੰਦ ਸਿੰਘ ਨੂੰ ਜਾਂਦਾ ਹੈਗੁਰੂ ਗੋਬਿੰਦ ਸਿੰਘ ਨੇ ਇੱਕ ਨਵੇਂ ਸਮਾਜ ਦੀ ਸਿਰਜਣਾ ਕੀਤੀਜਿਸਦਾ ਨਾਮ ਖ਼ਾਲਸਾਰੱਖਿਆ ਗਿਆਇਹ ਨਵਾਂ ਸਮਾਜ ਵਰਣਵੰਡ ਰਹਿਤ ਸੀਜਿਸ ਕਾਰਨ ਇਹ ਸਮਾਜ ਮਨੂੰਵਾਦ ਲਈ ਸਿੱਧੀ ਚੁਣੌਤੀ ਸੀਭਾਰਤੀ ਸਭਿਅਤਾ ਦੇ ਇਤਿਹਾਸ ਵਿੱਚ ਵਾਪਰੀ ਇਸ ਕ੍ਰਾਂਤੀਕਾਰੀ ਘਟਨਾ ਨੂੰ ਤਲਵਿੰਦਰ ਸਿੰਘ ਸੱਭਰਵਾਲ ਆਪਣੇ ਨਿਬੰਧ ਭਾਰਤੀ ਧਰਤ ਤੇ ਧਰਮਵਿੱਚ ਕੁਝ ਇਸ ਤਰ੍ਹਾਂ ਬਿਆਨ ਕਰਦਾ ਹੈ:

.........

...ਖਾਲਸਾ ਸੁਣੇਗਾ, ਬੋਲੇਗਾ ਤੇ ਪੜ੍ਹੇਗਾ...ਖਾਲਸਾ ਪੂਰੇ ਹਥਿਆਰਾਂ ਨਾਲ ਲੈਸ ਹੋ ਕੇ ਰਹੇਗਾਕਿਉਂਕਿ ਬ੍ਰਾਹਮਣਵਾਦ ਸ਼ੂਦਰਾਂ ਨੂੰ ਹਥਿਆਰ ਰੱਖਣ ਦੀ ਮਨਾਹੀ ਕਰਦਾ ਸੀਖਾਲਸਾ ਸਰਬ ਲੋਹ ਦੇ ਬਰਤਨਾਂ ਚ ਖਾਏ ਪੀਏਗਾਕਿਉਂਕਿ ਸ਼ੂਦਰਾਂ ਨੂੰ ਸਿਰਫ਼ ਮਿੱਟੀ ਦੇ ਟੁੱਟੇ ਹੋਏ ਭਾਂਡਿਆਂ ਚ ਖਾਣ ਦਾ ਹੁਕ਼ਮ ਸੀਖਾਲਸਾ ਸਿਰ ਉੱਤੇ ਦਸਤਾਰ, ਕਲਗੀ ਅਤੇ ਬਸਤਰ ਪਹਿਨੇਗਾਕਿਉਂਕਿ ਸ਼ੂਦਰਾਂ ਨੂੰ ਸਿਰ ਉੱਤੇ ਖੰਭ ਲਾ ਕੇ ਅਤੇ ਮੁਰਦਿਆਂ ਦੇ ਖੱਫਣ ਤੇ ਫਟੇ ਪੁਰਾਣੇ ਕੱਪੜੇ ਪਾਉਣ ਦਾ ਹੁਕ਼ਮ ਸੀਖਾਲਸਾ ਹਮੇਸ਼ਾ ਫਤਿਹ ਦਾ ਨਾਅਰਾ ਲਾਏਗਾਕਿਉਂਕਿ ਬ੍ਰਾਹਮਣਵਾਦ ਵਿਚਾਰਧਾਰਾ ਨੇ ਸ਼ੂਦਰਾਂ ਨੂੰ ਹਰ ਖੇਤਰ ਵਿੱਚ ਹਾਰ ਦਿੱਤੀ ਸੀਖਾਲਸਾ ਘੋੜੇ ਦੀ ਸਵਾਰੀ ਕਰੇਗਾ ਕਿਉਂਕਿ ਸ਼ੂਦਰਾਂ ਨੂੰ ਉੱਚੀ ਥਾਂ ਬੈਠਣ ਤੇ ਗਰਮ ਸਰੀਆਂ ਨਾਲ ਦਾਗਣ ਦਾ ਹੁਕ਼ਮ ਸੀਖਾਲਸਾ ਇਕ ਹੀ ਬਾਟੇ ਵਿੱਚੋਂ ਅੰਮ੍ਰਿਤ ਪਾਨ ਕਰੇਗਾਕਿਉਂਕਿ ਸ਼ੂਦਰਾਂ ਤੇ ਉੱਚ ਜਾਤਾਂ ਵਿੱਚ ਭਿੱਟ ਦਾ ਰਿਵਾਜ਼ ਸੀਖਾਲਸਾ ਭਿੱਟ ਨਹੀਂ ਕਰੇਗਾ ਅਤੇ ਇੱਕ ਪੰਗਤ ਚ ਬੈਠ ਕੇ ਲੰਗਰ ਛਕੇਗਾਕਿਉਂਕਿ ਬ੍ਰਾਹਮਣ ਵਿਚਾਰਧਾਰਾ ਨੇ ਸਮਾਜ ਵਿੱਚੋਂ ਰੋਟੀ ਦੀ ਸਾਂਝ ਖ਼ਤਮ ਕਰ ਦਿੱਤੀ ਤੇ ਇੱਕ ਦੂਸਰੀ ਜ਼ਾਤ ਤੋਂ ਅੰਨ ਖਾਣ ਦੀ ਨਫ਼ਰਤ ਫੈਲਾਈ ਹੋਈ ਸੀਖਾਲਸਾ ਆਪਣੇ ਨਾਂ ਨਾਲ ਸਿੰਘ ਲਗਾ ਕੇ ਸ਼ੇਰ ਬਣੇਗਾ ਕਿਉਂਕਿ ਸ਼ੂਦਰਾਂ ਦੀ ਕਦਰ ਕਾਂ, ਕੁੱਤੇ, ਬਿੱਲੇ ਦੇ ਬਰਾਬਰ ਮਿੱਥੀ ਗਈ ਸੀਉਹ ਅਨਿਆਂ ਦੇ ਬਰਾਬਰ ਚੂੰ ਤੱਕ ਵੀ ਨਹੀਂ ਕਰ ਸਕਦੇ ਤੇ ਉਹਨਾਂ ਦੇ ਨਾਂ ਭੱਦੇ ਕਿਸਮ ਦੇ ਰੱਖਣ ਦਾ ਹੁਕ਼ਮ ਸੀਖਾਲਸਾ ਸਾਰੇ ਸਮਾਜ ਦੇ ਲੋਕਾਂ ਨੂੰ ਮਾਂ, ਭੈਣ, ਭਾਈ ਦਾ ਸਤਿਕਾਰ ਦੇਵੇਗਾ ਕਿਉਂਕਿ ਸ਼ੂਦਰਾਂ ਨੂੰ ਸਿਵਾਏ ਆਪਣੀ ਜ਼ਾਤ ਦੇ ਰਿਸ਼ਤੇ ਬਣਾਉਣ ਦੀ ਆਗਿਆ ਨਹੀਂ ਸੀ

-----

ਸਿੱਖ ਧਰਮ ਦੇ ਬਾਨੀ ਗੁਰੂ ਗੋਬਿੰਦ ਸਿੰਘ ਨੇ ਭਾਵੇਂ ਕਿ ਸਿੱਖ ਧਰਮ ਦੀ ਨੀਂਹ ਰੱਖਣ ਵੇਲੇ ਭਾਰਤੀ ਸਭਿਅਤਾ ਦੇ ਸੰਦਰਭ ਵਿੱਚ ਬਹੁਤ ਵੱਡੀ ਕ੍ਰਾਂਤੀਕਾਰੀ ਗੱਲ ਕੀਤੀ ਸੀ, ਇੱਕ ਅਜਿਹੇ ਸਮਾਜ ਦੀ ਸਿਰਜਣਾ ਦੀ ਨੀਂਹ ਰੱਖੀ ਸੀ ਜਿਸ ਬਾਰੇ ਉਨ੍ਹਾਂ ਸਮਿਆਂ ਵਿੱਚ ਸੋਚਣਾ ਵੀ ਮੁਸ਼ਕਿਲ ਸੀਇੱਕ ਅਜਿਹੇ ਸਮਾਜ ਦੀ ਸਿਰਜਣਾ ਜਿਸ ਵਿੱਚ ਕੋਈ ਉੱਚਾ-ਨੀਂਵਾਂ ਨਹੀਂ ਹੋਵੇਗਾ, ਜਿਸ ਸਮਾਜ ਵਿੱਚ ਕੋਈ ਜ਼ਾਤ-ਪਾਤ ਨਹੀਂ ਹੋਵੇਗੀਜਿਸ ਸਮਾਜ ਵਿੱਚ ਕੋਈ ਭਿੱਟ ਨਹੀਂ ਹੋਵੇਗੀਜਿਸ ਸਮਾਜ ਵਿੱਚ ਕੋਈ ਵਰਨ-ਵੰਡ ਨਹੀਂ ਹੋਵੇਗੀਪਰ ਸਮੇਂ ਦੇ ਬੀਤਣ ਨਾਲ ਸਿੱਖ ਧਰਮਜਾਂ ਖਾਲਸਾਵੀ ਮਨੂੰਵਾਦ ਦੇ ਪ੍ਰਭਾਵ ਹੇਠ ਆਉਣ ਲੱਗਾਮਨੂੰਵਾਦ ਵੱਲੋਂ ਜਿਹੜੀਆਂ ਕੁਰੀਤੀਆਂ ਸਮਾਜ ਵਿੱਚ ਪ੍ਰਚੱਲਿਤ ਕੀਤੀਆਂ ਗਈਆਂ ਸਨ, ਮਨੂੰਵਾਦ ਵੱਲੋਂ ਸਮਾਜ ਵਿੱਚ ਜਿਹੜੀ ਗ਼ੈਰ-ਮਾਨਵੀ ਵੰਡ ਪੈਦਾ ਕੀਤੀ ਹੋਈ ਸੀ - ਜਿਸ ਨੂੰ ਚੁਣੌਤੀ ਦੇਣ ਲਈ ਗੁਰੂ ਗੋਬਿੰਦ ਸਿੰਘ ਨੇ ਆਪਣੇ ਸਮੇਂ ਦੀ ਸਭ ਤੋਂ ਵੱਧ ਕ੍ਰਾਂਤੀਕਾਰੀ ਵਿਚਾਰਧਾਰਾ ਭਾਰਤੀ ਸਭਿਅਤਾ ਨੂੰ ਦਿੱਤੀ ਸੀਉਸ ਵਿਚਾਰਧਾਰਾ ਨੂੰ ਮੰਨਣ ਵਾਲੇ ਲੋਕਾਂ, ਸਿੱਖਾਂ ਵੱਲੋਂ, ਅੱਜ ਉਸ ਵਿਚਾਰਧਾਰਾ ਦੇ ਮੁੱਢਲੇ ਅਸੂਲਾਂ ਨੂੰ ਹੀ ਭੁਲਾ ਦਿੱਤਾ ਗਿਆਤਲਵਿੰਦਰ ਸਿੰਘ ਸੱਭਰਵਾਲ ਇਸ ਇਤਿਹਾਸਕ ਤੱਥ ਨੂੰ ਆਪਣੇ ਨਿਬੰਧ ਇਤਿਹਾਸਕ ਲੇਖਾ ਜੋਖਾਵਿੱਚ ਕੁਝ ਇਸ ਤਰ੍ਹਾਂ ਪੇਸ਼ ਕਰਦਾ ਹੈ:

...........

1.ਉਹ ਕੁਰਬਾਨੀਆਂ ਦੇਣ ਵਾਲਾ ਸਿੰਘ ਜਾਤ ਪਾਤ ਦੇ ਆਧਾਰ ਤੇ ਨੀਚ ਬਣਾ ਦਿੱਤਾ ਤੇ ਜਾਤ ਅਭਿਮਾਨੀ ਸਿੰਘ ਨੂੰ ਇਹਨਾਂ ਤੋਂ ਭਿੱਟ ਤੇ ਬੋਅ ਆਉਣ ਲੱਗ ਪਈਇਹ ਇੱਕ ਸਚਾਈ ਲੰਬੇ ਸਮੇਂ ਦੀ ਖੋਜ ਤੋਂ ਬਾਅਦ ਲਿਖਣ ਦਾ ਉੱਦਮ ਕੀਤਾ ਹੈ, ਉਹ ਸਿੱਖ ਪ੍ਰੰਪਰਾ ਦੇ ਉਲਟ ਚੱਲ ਰਿਹਾ ਹੈਸ਼ਾਇਦ ਇਹ ਉਸ ਨੂੰ ਹਜ਼ਮ ਨਾ ਹੋਵੇਅੰਗ੍ਰੇਜ਼ਾਂ ਨੂੰ ਡੋਗਰਿਆਂ ਰਾਜ ਥਾਲੀ ਚ ਪ੍ਰੋਸ ਕੇ ਦਿੱਤਾ ਤੇ ਆਪ ਰਾਜ ਦੀ ਲਾਲਸਾ ਨਾਲ ਲੱਖਾਂ ਹੀ ਸਿੰਘਾਂ ਦੇ ਕ਼ਾਤਿਲਾਂ ਦੀ ਲਾਈਨ ਚ ਜਾ ਲੱਗੇ

.........

2.ਬੁੱਧ ਸਿੰਘ ਦਾ ਪੁੱਤਰ ਚੰਦਾ ਸਿੰਘ ਤੇ ਨੌਦ ਸਿੰਘ ਦਾ ਪੁੱਤਰ ਚੜ੍ਹਤ ਸਿੰਘ, ਚੜ੍ਹਤ ਸਿੰਘ ਦਾ ਪੁੱਤਰ ਮਹਾਂ ਸਿੰਘ ਮਹਾਰਾਜੇ ਰਣਜੀਤ ਸਿੰਘ ਦਾ ਬਾਪ ਸੀਜੋ ਸਿੱਖ ਰਾਜ ਦਾ ਮਹਾਰਾਜਾ ਅਖਵਾਇਆਤੇਰਾਂ ਸੌ ਘੋੜਸਵਾਰ ਦੀ ਮਿਸਲ ਬੀਰ ਸਿੰਘ ਰੰਗਰੇਟੇ ਦੀ ਕਮਾਂਡ ਹੇਠ ਸੀਰਾਜਿਆਂ ਚ ਗੁਰੂ ਪੰਥ ਦੀ ਸੇਵਾ ਦੀ ਥਾਂ ਜਾਤੀ ਹੰਕਾਰ ਦੇ ਕਾਰਨ ਇਸ ਬੀਰ ਸਿੰਘ ਦੀ ਮਿਸਲ ਨੂੰ ਸ. ਚੜ੍ਹਤ ਸਿੰਘ ਅਤੇ ਬਾਬਾ ਆਲਾ ਸਿੰਘ ਦਿਲੋਂ ਨਹੀਂ ਸੀ ਭਾਉਂਦੇਅਕਾਲ ਤਖ਼ਤ ਤੋਂ ਹੁਕਮਨਾਮਾ ਭੇਜ ਕੇ ਬੀਰ ਸਿੰਘ ਸਣੇ ਨਿਹੰਗ ਸਿੰਘ ਭਾਵ ਮਿਸਲ ਦੇ ਸਿਪਾਹੀ ਅੰਮ੍ਰਿਤਸਰ ਬੁਲਾ ਕੇ ਰਾਮ ਰੌਣੀ ਠਹਿਰਾਏ ਗਏਫੇਰ ਪੰਜ ਪੰਜ ਦੇ ਜਥੇ ਭੀੜ ਦੇ ਬਹਾਨੇ ਨਿਰ ਸ਼ਸ਼ਤਰ ਕਰਕੇ ਭੇਜੇ ਗਏਉਹ ਗੁਰੂ ਦਰਸ਼ਨ ਲਈ ਗਿਆਂ ਨੂੰ ਪ੍ਰਕਰਮਾਂ ਵਿੱਚ ਝਟਕਾਈ ਜਾਂਦੇ ਸਨਉਸ ਵਕਤ ਵੀ ਉਹ ਸਰੋਵਰ ਦਾ ਪਾਣੀ ਲਹੂ ਤੇ ਮਿੱਝ ਨਾਲ ਸੁਰਖ਼ ਹੋਇਆ ਹੋਇਆ ਸੀ ਤੇ ਇਸ ਰੰਘਰੇਟਾ ਮਿਸਲ ਦਾ ਭੋਗ ਪੈ ਗਿਆਕਿਸੇ ਤਰ੍ਹਾਂ ਕਾਰਵਾਈ ਲੀਕ ਹੋ ਗਈ ਤੇ ਬਚਦੇ ਸਿੰਘ ਗੜ੍ਹੀ ਚੋਂ ਜਿਧਰ ਮੂੰਹ ਹੋਇਆ ਭੱਜ ਤੁਰੇ ਉਹਨਾਂ ਚੋਂ ਜ਼ਿਆਦਾ ਜਾ ਕੇ ਜੰਮੂ ਦੇ ਏਰੀਏ ਚ ਵੱਸੇਹਰੀ ਸਿੰਘ ਨਲੂਆ ਉਹਨਾਂ ਦੀ ਸੰਤਾਨ ਚੋਂ ਸੀਜੋ ਸੂਰਬੀਰ ਨਲੂਆ ਦੇ ਨਾਂ ਨਾਲ ਪ੍ਰਸਿੱਧ ਹੋਇਆ

-----

ਸਿੱਖ ਧਰਮਵਿੱਚ ਬ੍ਰਾਹਮਣਵਾਦ ਦੇ ਅਸਰ ਹੇਠ ਜ਼ਾਤ-ਪਾਤ ਦੇ ਉਭਾਰ ਦੀ ਇੱਕ ਹੋਰ ਵੱਡੀ ਮਿਸਾਲ ਆਪਣੇ ਨਿਬੰਧ ਹਊ ਨੀਚ ਕਰਹੁ ਬੇਨਤੀਸਾਚੁ ਨਾ ਛੱਡੋ ਭਾਈਵਿੱਚ ਤਲਵਿੰਦਰ ਸਿੰਘ ਸੱਭਰਵਾਲ ਕੁਝ ਇਸ ਤਰ੍ਹਾਂ ਬਿਆਨ ਕਰਦਾ ਹੈ:

............

ਸਿੱਖ ਰਾਜ ਦੀ ਢਹਿੰਦੀ ਕਲਾ ਤੇ ਅੰਗਰੇਜ਼ ਰਾਜ ਚ ਬ੍ਰਾਹਮਣਵਾਦ ਬਹੁਤ ਪ੍ਰਫੁੱਲਤ ਹੋਇਆਜ਼ਾਤ ਪਾਤ ਸਿਖਰਾਂ ਤੇ ਆਈ ਤੇ ਸਿੱਖਾਂ ਚੋਂ ਵੀ ਸਿੱਖ ਹੋਣ ਦੇ ਬਾਵਜ਼ੂਦ ਜਾਤੀਵਾਦ ਜੁੜਦਾ ਰਿਹਾਰਾਮਗੜ੍ਹੀਆ ਸਿੰਘ, ਜੱਟ ਸਿੰਘ, ਮਜ਼੍ਹਬੀ ਸਿੰਘ, ਰਵੀਦਾਸੀਆ ਸਿੰਘ ਆਦਿਕਉਤਲੀ ਜਾਤੀ ਦੇ ਸਿੰਘ ਆਪਣੇ ਆਪ ਨੂੰ ਅੱਬਲ ਦਰਜਾ ਸਿੰਘ ਸਮਝਦੇ ਹਨ ਤੇ ਬਾਕੀ ਸਾਰੀ ਕੌਮ, ਸੋਮ ਹਨਪਰ ਸਿੱਖ ਕ੍ਰਾਂਤੀਕਾਰੀ ਜ਼ਿਆਦਾ ਕਰਕੇ ਸ਼ੂਦਰਾਂ ਤੇ ਨੀਵੀਂ ਜਾਤ ਵੰਸ਼ਾਂ ਵਿਚੋਂ ਆਏ ਸਨ....1935-36 ਵਿੱਚ ਡਾਕਟਰ ਅੰਬੇਦਕਰ ਲੱਗ ਭੱਗ ਛੇ ਸੱਤ ਕਰੋੜ ਅਛੂਤਾਂ ਦੇ ਪਰਮਾਣਿਕ ਨੇਤਾ ਸਨਆਪ ਨੇ ਇਹ ਇੱਛਾ ਪ੍ਰਗਟ ਕੀਤੀ ਕਿ ਦੇਸ਼ ਦੇ ਸਾਰੇ ਅਛੂਤ ਸਿੱਖ ਬਣ ਜਾਣ ਤਾਂ ਇਹ ਜ਼ਾਤ ਪਾਤ ਦੀ ਹਜ਼ਾਰਾਂ ਵਰ੍ਹਿਆਂ ਦੀ ਗ਼ੁਲਾਮੀ ਤੋਂ ਮੁਕਤ ਹੋ ਸਕਦੇ ਹਨਪਰ ਅਕਾਲੀ ਆਗੂ ਤੇ ਸਿਰਕੱਢ ਲੀਡਰ ਹਰਨਾਮ ਸਿੰਘ ਡੱਲਾ ਐਮ.ਏ., ਐੱਲ.ਐੱਲ.ਬੀ., ਜੱਜ ਹਾਈਕੋਰਟ ਨੇ ਆਖਿਆ ਕਿ ਛੇ ਕਰੋੜ ਅਛੂਤਾਂ ਨੂੰ ਸਿੱਖ ਬਣਾ ਕੇ ਦਰਬਾਰ ਸਾਹਿਬ ਚੂੜ੍ਹਿਆਂ ਨੂੰ ਦੇ ਛੱਡੀਏ

-----

ਜ਼ਾਤ-ਪਾਤ ਦੇ ਕੀਟਾਣੂੰ ਭਾਰਤੀ ਮਾਨਸਿਕਤਾ ਦਾ ਇਸ ਤਰ੍ਹਾਂ ਅੰਗ ਬਣ ਚੁੱਕੇ ਹਨ ਕਿ ਇਹ ਇਨ੍ਹਾਂ ਲੋਕਾਂ ਦਾ ਡੀ.ਐਨ.ਏ. ਦਾ ਹੀ ਹਿੱਸਾ ਬਣ ਗਏ ਜਾਪਦੇ ਹਨਇਸ ਖਿੱਤੇ ਦੇ ਲੋਕ ਚਾਹੇ ਕੋਈ ਵੀ ਧਰਮ ਅਖਤਿਆਰ ਕਰ ਲੈਣ, ਉਨ੍ਹਾਂ ਦੀ ਮਾਨਸਿਕਤਾ ਵਿੱਚ ਮਨੂੰਵਾਦ ਦੇ ਪੈਦਾ ਕੀਤੇ ਹੋਏ ਜ਼ਾਤ-ਪਾਤ ਦੇ ਕੀੜੇ ਕੁਰਬਲ, ਕੁਰਬਲ ਕਰਦੇ ਹੀ ਰਹਿੰਦੇ ਹਨਉਹ ਚਾਹੇ ਸਿੱਖ, ਮੁਸਲਮਾਨ, ਈਸਾਈ, ਜੈਨੀ, ਬੋਧੀ ਜਾਂ ਕਿਸੇ ਹੋਰ ਧਰਮ ਦੇ ਪੈਰੋਕਾਰ ਹੀ ਕਿਉਂ ਨਾ ਬਣ ਜਾਣ ਉਨ੍ਹਾਂ ਦੀ ਮਾਨਸਿਕਤਾ ਵਿੱਚ ਜ਼ਾਤ-ਪਾਤ ਦਾ ਜ਼ਹਿਰੀ ਨਾਗ ਵਿਸ ਘੋਲਦਾ ਹੀ ਰਹਿੰਦਾ ਹੈਤਲਵਿੰਦਰ ਸਿੰਘ ਸੱਭਰਵਾਲ ਇਸ ਤੱਥ ਨੂੰ ਆਪਣੇ ਨਿਬੰਧ ਇਤਿਹਾਸਕ ਲੇਖਾ ਜੋਖਾਵਿੱਚ ਕੁਝ ਇਸ ਤਰ੍ਹਾਂ ਪੇਸ਼ ਕਰਦਾ ਹੈ:

..........

ਮਹਾਤਮਾ ਬੁੱਧ ਨੇ ਵੀ ਪੱਚੀ ਸੌ ਸਾਲ ਪਹਿਲਾਂ ਇਸ ਬ੍ਰਾਹਮਣਵਾਦ ਤੋਂ ਲੱਗਭਗ ਭਾਰਤ ਦਾ ਉੱਤਰੀ ਹਿੱਸਾ ਮੁਕਤ ਹੀ ਕਰਵਾ ਦਿੱਤਾ ਸੀਤੇ ਲੋਕ ਜ਼ਿਆਦਾਤਰ ਬੋਧੀ ਧਰਮ ਦੇ ਅਨੁਯਾਈ ਹੋ ਗਏ ਸਨ712 ਈਸਵੀ ਵਿੱਚ ਮੁਹੰਮਦ ਬਿਨ ਕਾਸਮ ਦਾ ਸਿੰਧ ਦੀ ਧਰਤੀ ਤੇ ਆਉਣਾ ਤੇ ਇਸਲਾਮ ਦਾ ਪ੍ਰਚਾਰ। ਇਹੀ ਕਾਰਨ ਹੈ ਕਿ ਇਸ ਖਿੱਤੇ ਦੇ ਲੋਕਾਂ ਵਿੱਚ ਪਰਿਵਾਰਕ ਨਾਂ ਰਲਦੇ ਹਨਧਰਮ ਤੇ ਕਿੱਤੇ ਬਦਲ ਗਏ ਪਰ ਬ੍ਰਾਹਮਣਵਾਦ ਨਹੀਂ ਬਦਲ ਸਕਿਆਪਾਕਿਸਤਾਨ ਚੌਧਰੀ ਅਸਲਮ ਮਾਨ ਹੈ ਤਾਂ ਸਰਹੱਦ ਦੇ ਇਸ ਪਾਰ ਵਰਿਆਮ ਸਿੰਘ ਮਾਨ ਹੈਕਿੱਤੇ ਤੇ ਜਾਤੀ ਇਹ ਗੋਤਰ ਵੱਖ ਵੱਖ ਜਾਤਾਂ ਦੀਆਂ ਕੰਧਾਂ ਅੰਦਰ ਲੁਕੋ ਕੇ ਰੱਖੇ ਹਨਕੀ ਆਪਾਂ ਨੂੰ ਲੱਗਦਾ ਹੈ ਕਿ ਅਸੀਂ ਗੁਰੂ ਸਾਹਿਬਾਂ ਦੇ ਹੁਕਮ/ਸਿਧਾਂਤ ਜਾਂ ਚਲਾਏ ਪੰਥ ਨੂੰ ਮੰਨ ਰਹੇ ਹਾਂ?

-----

ਭਾਰਤੀ ਸਮਾਜ ਦੇ ਵਧੇਰੇ ਸਮਾਜਿਕ ਜਾਂ ਸਭਿਆਚਾਰਕ ਸੰਕਟ ਜ਼ਾਤ-ਪਾਤ ਦੀ ਵੰਡ ਦੀ ਹੀ ਦੇਣ ਹਨਭਾਵੇਂ ਕਿ ਨਵੀਂ ਪੌਦ ਅਜਿਹੀ ਸਮਾਜਿਕ ਪ੍ਰਣਾਲੀ ਨੂੰ ਚੁਣੌਤੀ ਦੇਣ ਦੀ ਕੋਸ਼ਿਸ਼ ਕਰ ਰਹੀ ਹੈ, ਪਰ ਜ਼ਾਤ-ਪਾਤ ਪ੍ਰਣਾਲੀ ਦੀ ਪਕੜ ਏਨੀ ਪੀਡੀ ਹੈ ਕਿ ਇਸ ਮਾਨਸਿਕ ਗੁਲਾਮੀ ਦੀ ਜਕੜ ਵਿੱਚੋਂ ਆਜ਼ਾਦ ਹੋਣ ਲਈ ਭਾਰਤੀ ਮੂਲ ਦੇ ਲੋਕਾਂ ਨੂੰ ਅਜੇ ਸੈਂਕੜੇ ਸਾਲ ਹੋਰ ਲੱਗ ਜਾਣਗੇਵੱਡੀ ਚਿੰਤਾ ਦਾ ਕਾਰਨ ਇਹ ਹੈ ਕਿ ਜਦੋਂ ਕਿ ਭਾਰਤੀ ਮੂਲ ਦੇ ਲੋਕਾਂ ਨੂੰ ਭਾਰਤ ਤੋਂ ਬਾਹਰ ਆ ਕੇ ਅਜਿਹੀ ਮਾਨਸਿਕ ਗ਼ੁਲਾਮੀ ਚੋਂ ਬਾਹਰ ਨਿਕਲ ਜਾਣਾ ਚਾਹੀਦਾ ਸੀ; ਪਰ ਦੇਖਣ ਵਿੱਚ ਆ ਰਿਹਾ ਹੈ ਕਿ ਕੈਨੇਡਾ, ਅਮਰੀਕਾ, ਇੰਗਲੈਂਡ ਅਤੇ ਹੋਰਨਾਂ ਵਿਕਸਤ ਪੱਛਮੀ ਮੁਲਕਾਂ ਵਿੱਚ ਆ ਕੇ ਵੱਸਣ ਵਾਲੇ ਭਾਰਤੀ ਮੂਲ ਦੇ ਲੋਕ ਪਹਿਲਾਂ ਨਾਲੋਂ ਵੀ ਵੱਧ ਜ਼ਾਤ-ਪਾਤ ਦੀ ਵੰਡ ਵਿੱਚ ਯਕੀਨ ਕਰ ਰਹੇ ਹਨ

-----

ਅਨੇਕਾਂ ਹੋਰ ਚਰਚਿਤ ਭਾਰਤੀ ਰਾਜਸੀ ਨੇਤਾਵਾਂ ਵਾਂਗ ਮਹਾਤਮਾ ਗਾਂਧੀ ਵੀ ਜ਼ਾਤ-ਪਾਤ ਦਾ ਹਿਮਾਇਤੀ ਸੀਉਸਦਾ ਤਾਂ ਯਕੀਨ ਸੀ ਕਿ ਜ਼ਾਤ-ਪਾਤ ਉੱਤੇ ਆਧਾਰਿਤ ਵੰਡ ਬਿਨ੍ਹਾਂ ਤਾਂ ਸਮਾਜ ਸਥਿਰ ਰਹਿ ਹੀ ਨਹੀਂ ਸਕਦਾਤਲਵਿੰਦਰ ਸਿੰਘ ਸੱਭਰਵਾਲ ਆਪਣੇ ਨਿਬੰਧ ਗਾਂਧੀ ਜੀਵਿੱਚ ਇਹ ਤੱਥ ਕੁਝ ਇਸ ਤਰ੍ਹਾਂ ਪੇਸ਼ ਕਰਦਾ ਹੈ:

..........

1.ਮੈਂ ਅਜਿਹੇ ਸਾਰੇ ਲੋਕਾਂ ਦਾ ਵਿਰੋਧੀ ਹਾਂ ਜੋ ਜ਼ਾਤਪਾਤ ਨਸ਼ਟ ਕਰਨਾ ਚਾਹੁੰਦੇ ਹਨਮੇਰੀ ਮਤ ਹੈ ਕਿ ਹਿੰਦੂ ਸਮਾਜ ਤਾਂ ਹੀ ਸਥਿਰ ਰਹਿ ਸਕਦਾ ਹੈ ਕਿਉਂਕਿ ਇਹ ਜ਼ਾਤ ਪਾਤ ਤੇ ਆਧਾਰਿਤ ਹੈ

............

2.ਸ਼ੂਦਰ ਵਿੱਦਿਆ ਸਿੱਖ ਕੇ ਉਸ ਦੁਆਰਾ ਆਪਣੀ ਰੋਜ਼ੀ ਰੋਟੀ ਕਮਾ ਸਕਦਾਰੋਜ਼ੀ ਉਸਨੂੰ ਸਿਰਫ਼ ਆਪਣੇ ਵਰਣ ਦੇ ਪੇਸ਼ੇ ਕਰਕੇ ਹੀ ਕਮਾਉਣੀ ਚਾਹੀਦੀ ਹੈ

-----

ਇਸ ਤਰ੍ਹਾਂ ਵੱਖੋ ਵੱਖ ਪਹਿਲੂਆਂ ਤੋਂ ਗੱਲ ਕਰਦਾ ਹੋਇਆ ਤਲਵਿੰਦਰ ਸਿੰਘ ਸੱਭਰਵਾਲ ਆਪਣੀ ਪੁਸਤਕ ਹਤਿਆਰਾ ਦੇਵਵਿੱਚ ਇਹ ਗੱਲ ਉਭਾਰਦਾ ਹੈ ਕਿ ਭਾਰਤ ਉੱਤੇ ਬਾਹਰੋਂ ਆ ਕੇ ਕਾਬਜ਼ ਹੋਏ ਆਰੀਆ ਲੋਕਾਂ ਨੇ ਭਾਰਤ ਦੇ ਮੂਲਵਾਸੀ ਦਰਾਵੜ ਲੋਕਾਂ ਨੂੰ ਪੂਰੀ ਤਰ੍ਹਾਂ ਆਪਣੇ ਕਾਬੂ ਵਿੱਚ ਰੱਖਣ ਲਈ ਮਨੂੰਵਾਦਨਾਮ ਦਾ ਇੱਕ ਅਜਿਹਾ ਸ਼ਕਤੀਸ਼ਾਲੀ ਅਤੇ ਗ਼ੈਰ-ਮਾਨਵੀ ਸ਼ਿਕੰਜਾ ਕੱਸਿਆ ਜਿਸ ਦੀ ਮਾਰ ਹੇਠ ਸਮਾਜ, ਸਭਿਆਚਾਰ, ਰਾਜਨੀਤੀ, ਧਰਮ ਅਤੇ ਆਰਥਿਕਤਾ ਬੜੀ ਆਸਾਨੀ ਨਾਲ ਆ ਗਏਜਿਨ੍ਹਾਂ ਲੋਕਾਂ ਨੇ ਮਨੂੰਵਾਦ ਦੇ ਸ਼ਿਕੰਜੇ ਵਿੱਚ ਜਕੜੇ ਜਾਣਾ ਕਬੂਲ ਨ ਕੀਤਾ ਉਨ੍ਹਾਂ ਨੂੰ ਅਛੂਤਕਹਿ ਕੇ ਸਮਾਜਿਕ ਤਾਣੇ-ਬਾਣੇ ਤੋਂ ਬਾਹਰ ਕਰ ਦਿੱਤਾ ਗਿਆਦਰਾਵੜ ਲੋਕਾਂ ਵਿੱਚੋਂ ਜਿਹੜੇ ਲੋਕਾਂ ਨੇ ਆਰੀਅਨ ਲੋਕਾਂ ਦੇ ਅਜਿਹੇ ਸ਼ਿਕੰਜੇ ਵਿੱਚ ਜਕੜਿਆ ਜਾਣਾ ਸਵੀਕਾਰ ਕਰ ਲਿਆ, ਉਨ੍ਹਾਂ ਨੂੰ ਸਮਾਜ ਵਿੱਚ ਮਾਨ-ਸਨਮਾਨ ਦਿੱਤਾ ਗਿਆ; ਪਰ ਇਸ ਸ਼ਿਕੰਜੇ ਵਿੱਚ ਜਕੜੇ ਜਾਣ ਤੋਂ ਵਿਦਰੋਹ ਕਰਨ ਵਾਲੇ ਲੋਕਾਂ ਨੂੰ ਅਛੂਤਕਹਿ ਕੇ ਉਨ੍ਹਾਂ ਤੋਂ ਹਰ ਤਰ੍ਹਾਂ ਦੇ ਮਾਨਵੀ ਅਧਿਕਾਰਾਂ ਨੂੰ ਖੋਹ ਲਿਆ ਗਿਆਭਾਰਤੀ ਸਮਾਜ ਵਿੱਚ ਵਾਪਰੇ ਅਜਿਹੇ ਮਹਾਂ-ਦੁਖਾਂਤ ਕਾਰਨ ਹਜ਼ਾਰਾਂ ਸਾਲਾਂ ਤੋਂ ਦੁੱਖ ਭੋਗ ਰਹੇ ਲੱਖਾਂ/ਕਰੋੜਾਂ ਭਾਰਤੀ ਮੂਲ ਦੇ ਲੋਕਾਂ ਨੂੰ ਇਸ ਹਕੀਕਤ ਬਾਰੇ ਕੋਈ ਗਿਆਨ ਹੀ ਨਹੀਂ ਕਿ ਉਨ੍ਹਾਂ ਦੀ ਇਹ ਤਰਸਯੋਗ ਹਾਲਤ ਕਿਵੇਂ ਅਤੇ ਕਿਉਂ ਹੋਈ ਅਤੇ ਇਸ ਜੁਲਮ ਲਈ ਕਿਹੜੀਆਂ ਸ਼ਕਤੀਆਂ ਜਾਂ ਧਿਰਾਂ ਜ਼ਿੰਮੇਵਾਰ ਹਨਇਸ ਗ਼ੈਰ-ਮਾਨਵੀ ਸਿਸਟਮ ਨੂੰ ਲੋਕਾਂ ਦੀ ਮਾਨਸਿਕਤਾ ਦਾ ਹਿੱਸਾ ਬਨਾਉਣ ਲਈ ਆਰੀਅਨ ਲੋਕਾਂ ਨੇ ਸਾਹਿਤ / ਸਭਿਆਚਾਰ/ਧਰਮ ਦੇ ਗ੍ਰੰਥਾਂ ਦੀ ਰਚਨਾ ਕਰਵਾਈ ਅਤੇ ਇਨ੍ਹਾਂ ਰਚਨਾਵਾਂ ਨੂੰ ਪਵਿੱਤਰ ਕਰਾਰ ਦੇ ਕੇ ਭਾਰਤ ਦੇ ਮੂਲਵਾਸੀ ਲੋਕਾਂ ਦੀ ਪਹੁੰਚ ਤੋਂ ਦੂਰ ਕਰ ਦਿੱਤਾਆਰੀਅਨ ਲੋਕਾਂ ਨੇ ਮਨੂੰਵਾਦ ਰਾਹੀਂ ਇਹ ਪਾਬੰਧੀ ਵੀ ਲਗਾ ਦਿੱਤੀ ਕਿ ਆਦਿਵਾਸੀ ਭਾਰਤੀਆਂ ਨੂੰ ਉਹ ਪੁਸਤਕਾਂ ਪੜਣ ਦੀ ਵੀ ਮਨਾਹੀ ਹੈ; ਬਲਕਿ ਉਹ ਇਨ੍ਹਾਂ ਪੁਸਤਕਾਂ ਵਿੱਚ ਕੀ ਲਿਖਿਆ ਹੈ ਸੁਣ ਵੀ ਨਹੀਂ ਸਕਦੇਤਲਵਿੰਦਰ ਸਿੰਘ ਸੱਭਰਵਾਲ ਦੀ ਪੁਸਤਕ ਹਤਿਆਰਾ ਦੇਵਜਿੱਥੇ ਕਿ ਕਈ ਪਹਿਲੂਆਂ ਤੋਂ ਪਾਠਕ ਦੇ ਮਨ ਵਿੱਚ ਦਿਲਚਸਪੀ ਜਗਾਉਂਦੀ ਹੈ; ਉੱਥੇ ਹੀ ਇਸ ਪੁਸਤਕ ਵਿੱਚ ਪੇਸ਼ ਕੀਤੀਆਂ ਗਈਆਂ ਕੁਝ ਗੱਲਾਂ ਬੇਲੋੜੀਆਂ ਵੀ ਜਾਪਦੀਆਂ ਹਨਉਦਾਹਰਣ ਵਜੋਂ ਗਾਂਧੀ ਜੀਨਾਮ ਦੇ ਨਿਬੰਧ ਵਿੱਚ ਪੇਸ਼ ਕੀਤੀਆਂ ਗਈਆਂ ਹੇਠ ਲਿਖੀਆਂ ਗੱਲਾਂ ਪੁਸਤਕ ਵਿੱਚ ਛੇੜੇ ਗਏ ਵਿਸ਼ੇ ਤੋਂ ਓਪਰੀਆਂ ਜਾਪਦੀਆਂ ਹਨ:

...........

1.ਗਾਂਧੀ ਜੀ ਮਾਲਿਸ਼ ਕਰਾਉਂਦੇ ਸਮੇਂ ਬਿਲਕੁਲ ਨੰਗੇ ਹੋ ਜਾਂਦੇ ਸਨ ਅਤੇ ਅਕਸਰ ਨੌਜੁਆਨ ਲੜਕੀਆਂ ਹੀ ਉਨ੍ਹਾਂ ਦੀ ਮਾਲਿਸ਼ ਕਰਦੀਆਂ ਸਨਗਾਂਧੀ ਜੀ ਇਸ਼ਨਾਨ ਕਰਦੇ ਜਦੋਂ ਪੂਰਨ ਨੰਗੇ ਹੁੰਦੇ, ਪੁਰਸ਼ ਤੇ ਇਸਤਰੀਆਂ ਦੋਹਾਂ ਦੀ ਸਹਾਇਤਾ ਲਿਆ ਕਰਦੇ ਸਨਗਾਂਧੀ ਜੀ ਦੀ ਇੱਛਾ ਹੁੰਦੀ ਸੀ ਕਿ ਉਹ ਸਰੀਰਕ ਅਤੇ ਅਧਿਆਤਮਕ ਤੌਰ ਤੇ ਬਿਲਕੁਲ ਨੰਗੇ ਹੋ ਜਾਣ

..........

2. ਉਹ ਇਸਤਰੀਆਂ ਨੂੰ ਆਪਣੇ ਨਾਲ ਸੌਣ ਅਤੇ ਉਸ ਦੀ ਚਾਦਰ ਵਿੱਚ ਉਸਦੇ ਨਾਲ ਲੇਟਣ ਲਈ ਕਹਿੰਦੇ ਸਨਉਹ ਇਹ ਜਾਨਣ ਦਾ ਯਤਨ ਕਰਦੇ ਸਨ ਕਿ ਉਸਦੇ ਨਾਲ ਸੌਣ ਵਾਲੀ ਇਸਤਰੀ ਜਾਂ ਲੜਕੀ ਅੰਦਰ ਕਾਮੁਕਤਾ ਦੀ ਭਾਵਨਾ ਤਾਂ ਪੈਦਾ ਨਹੀਂ ਹੋਈਗਾਂਧੀ ਜੀ ਦੇ ਨੰਗੇ ਸਰੀਰ ਤੇ ਮਾਲਸ਼ ਕਰਨ ਵਾਲਿਆਂ ਵਿੱਚ ਡਾਕਟਰ ਸੁਸ਼ੀਲਾ ਨਾਇਰ ਤੇ ਮਨੂੰਬੇਨ ਵੀ ਸੀਮਨੂੰ ਗਾਂਧੀ ਜੀ ਦੇ ਨਾਲ ਸੌਂਦੀ ਸੀਡਾ. ਸੁਸ਼ੀਲਾ ਨਾਇਰ, ਬਾਅਦ ਵਿੱਚ ਜਦੋਂ ਲੋਕਾਂ ਨੇ ਲੜਕੀਆਂ ਜਿਵੇਂ ਕੁਮਾਰੀ ਮਨੂੰ ਨਾਲ ਕੁਮਾਰੀ ਆਭਾ ਤੇ ਮੇਰੇ ਨਾਲ (ਪ੍ਰੋ.ਐਸ.ਸੀ.ਬੋਸ) ਸਰੀਰਕ ਛੋਹ ਸਬੰਧੀ ਤਰ੍ਹਾਂ ਤਰ੍ਹਾਂ ਦੇ ਸੁਆਲ ਪੁਛਣੇ ਸ਼ੁਰੂ ਕੀਤੇ ਤਾਂ ਬ੍ਰਹਮਚਾਰੀ ਪ੍ਰਯੋਗ ਵਿਚਾਰ ਦੀ ਸਿਰਜਣਾ ਹੋਈ

..............

3. ਕੁਮਾਰੀ ਮਨੂੰ-ਇੱਕ ਦਿਨ ਅੱਧੀ ਰਾਤ ਨੂੰ ਗਾਂਧੀ ਜੀ ਨੇ ਮੈਨੂੰ ਜਗਾ ਲਿਆ ਤੇ ਗੱਲਾਂ ਕਰਨ ਲੱਗੇਤਦ ਤੋਂ ਮੈਂ ਉਨ੍ਹਾਂ ਦੇ ਨਾਲ ਸੌਣ ਲੱਗੀਮੇਰੀ ਉਮਰ ਉਸ ਵੇਲੇ 14 ਵਰ੍ਹਿਆਂ ਦੀ ਸੀ ਤੇ ਉਨ੍ਹਾਂ ਨਾਲ ਹਮਬਿਸਤਰੀ ਮੈਂ ਨਵਾਖਲੀ ਦੇ ਦੌਰ ਤੋਂ ਸ਼ੁਰੂ ਕੀਤੀ

...........

4. ਸਰੋਜਨੀ ਨਾਇਡੂ -ਗਾਂਧੀ ਜੀ ਨੇ ਜਿਵੇਂ ਕਈਆਂ ਹੋਰਨਾਂ ਦੀ ਤ੍ਰਿਪਤੀ ਕੀਤੀ ਇਵੇਂ ਹੀ ਨਾਇਡੂ ਨੂੰ ਵੀ ਕੋਮਲਤਾ ਪ੍ਰਦਾਨ ਕੀਤੀ ਅਤੇ ਉਸਦੀ ਕਾਮ ਪੂਰਤੀ ਕੀਤੀਕੁਝ ਹੋਰ ਔਰਤਾਂ ਸਨ ਰਾਜ ਕੁਮਾਰੀ ਅੰਮ੍ਰਿਤ ਕੌਰ, ਸਲੋਚਨਾ, ਪ੍ਰਭਾ ਦੇਵੀ ਆਦਿ

..............

5.ਗਾਂਧੀ ਪਹਿਲਾਂ ਚੁੱਪਚਾਪ ਲੜਕੀਆਂ ਨੂੰ ਨੰਗੀਆਂ ਕਰਕੇ ਆਪਣੇ ਨਾਲ ਸੁਲਾਉਂਦੇ ਰਹੇਪ੍ਰੰਤੂ ਜਦੋਂ ਸ਼ੈਤਾਨੀਅਤ ਦੇ ਦੌਰ ਸਮੇਂ ਉਨ੍ਹਾਂ ਦੇ ਨਿੱਜੀ ਸਕੱਤਰ ਨਿਰਮਲ ਕੁਮਾਰ ਬੋਸ ਨੇ ਉਨ੍ਹਾਂ ਦੀ ਸ਼ੈਤਾਨੀਅਤ ਦਾ ਭਾਂਡਾ ਭੰਨਿਆ ਅਤੇ ਇਸ ਕੁਕਰਮ ਦੀ ਨਿੰਦਿਆ ਕੀਤੀ ਅਤੇ ਰੋਸ ਵਜੋਂ ਨਿੱਜੀ ਸਕੱਤਰ ਦੀ ਪਦਵੀ ਛੱਡ ਦਿੱਤੀ ਤਾਂ ਇਸ ਬਦਚਲਣੀ ਨੂੰ ਬ੍ਰਹਮਚਾਰੀ ਪ੍ਰਯੋਗ ਦਾ ਨਾਂ ਦਿੱਤਾ ਗਿਆ

----

ਇਸੇ ਤਰ੍ਹਾਂ ਇਸ ਪੁਸਤਕ ਵਿੱਚ ਖਾਲਿਸਤਾਨ ਪੱਖੀ ਗੱਲਾਂ ਕਰਨੀਆਂ ਵੀ ਬੇਤੁਕੀਆਂ ਲੱਗਦੀਆਂ ਹਨਧਰਮ ਦੇ ਨਾਮ ਉੱਤੇ ਬਣੇ ਪਾਕਿਸਤਾਨ ਦੀ ਉਦਾਹਰਣ ਸਾਡੇ ਸਾਹਮਣੇ ਹੈਕਿਵੇਂ ਮੁਸਲਮਾਨ ਇੱਕ ਦੂਜੇ ਦੇ ਖ਼ੂਨ ਦੇ ਪਿਆਸੇ ਹੋਏ ਹੋਏ ਹਨਕਿਵੇਂ ਮੁਸਲਮਾਨ ਹੀ ਮੁਸਲਮਾਨਾਂ ਦੀਆਂ ਮਸੀਤਾਂ ਨੂੰ ਬੰਬਾਂ ਨਾਲ ਉਡਾ ਰਹੇ ਹਨਅਜੋਕੇ ਸਮਿਆਂ ਦੀ ਮੁੱਖ ਰਾਜਨੀਤੀ ਇਹ ਹੈ ਕਿ ਤੁਸੀਂ ਆਮ ਲੋਕਾਂ ਦੇ ਦੁੱਖ-ਸੁੱਖ ਨਾਲ ਖੜ੍ਹੇ ਹੋ ਜਾਂ ਕਿ ਮੈਗਾ ਕੰਪਨੀਆਂ ਦੇ ਵੱਡੇ ਮੁਨਾਫਿਆਂ ਦੇ ਨਾਲ? ਅਜਿਹੀਆਂ ਹਾਲਤਾਂ ਵਿੱਚ ਧਰਮ ਲੋਕਾਂ ਲਈ ਨਿੱਜੀ ਮਸਲਾ ਬਣਕੇ ਰਹਿ ਜਾਂਦਾ ਹੈਧਰਮ ਨੂੰ ਤਾਂ ਰਾਜਨੀਤਕ ਪਾਰਟੀਆਂ ਲੋਕਾਂ ਵਿੱਚ ਵੰਡ ਪਾਉਣ ਲਈ ਹੀ ਵਰਤ ਰਹੀਆਂ ਹਨ ਤਾਂ ਕਿ ਆਮ ਲੋਕ ਇੱਕ ਵੱਡੀ ਸ਼ਕਤੀ ਬਣਕੇ ਮੈਗਾ ਕੰਪਨੀਆਂ ਦੀ ਵੱਡੇ ਮੁਨਾਫ਼ੇ ਕਮਾਉਣ ਦੀ ਰਾਜਨੀਤੀ ਨੂੰ ਚੁਣੌਤੀ ਨ ਦੇ ਸਕਣ

------

ਆਮ ਲੋਕਾਂ ਨੂੰ ਜ਼ਾਤ-ਪਾਤ ਦੇ ਨਾਮ ਉੱਤੇ ਵੀ ਇਸ ਕਰਕੇ ਵੰਡਿਆ ਜਾਂਦਾ ਹੈ ਕਿ ਉਹ ਰਾਜ-ਸ਼ਕਤੀ ਪ੍ਰਾਪਤ ਸ਼ਕਤੀਆਂ ਲਈ ਚੁਣੌਤੀ ਨਾ ਬਣ ਸਕਣਅਜੋਕੇ ਸਮਿਆਂ ਦੀ ਰਾਜਨੀਤੀ ਦੀ ਇਹ ਮੰਗ ਹੋਣੀ ਚਾਹੀਦੀ ਹੈ ਕਿ ਸਮਾਜ ਵਿੱਚ ਨ ਕੋਈ ਜ਼ਾਤ-ਪਾਤ, ਨਾ ਕੋਈ ਊਚ-ਨੀਚ ਦਾ ਭੇਦ ਹੋਵੇਹਰ ਵਿਅਕਤੀ ਨੂੰ ਸਭ ਤੋਂ ਪਹਿਲਾਂ ਇੱਕ ਮਨੁੱਖ ਸਮਝਿਆ ਜਾਵੇ

-----

ਤਲਵਿੰਦਰ ਸਿੰਘ ਸੱਭਰਵਾਲ ਆਪਣੀ ਪੁਸਤਕ ਹਤਿਆਰਾ ਦੇਵਵਿੱਚ ਆਮ ਲੋਕਾਂ ਦਾ ਧਿਆਨ ਇਸ ਗੱਲ ਵੱਲ ਖਿੱਚਣਾ ਚਾਹੁੰਦਾ ਹੈ ਕਿ ਉਨ੍ਹਾਂ ਨੂੰ ਇਸ ਗੱਲ ਦੀ ਸਮਝ ਦੇਣੀ ਬਹੁਤ ਜ਼ਰੂਰੀ ਹੈ ਕਿ ਭਾਰਤੀ ਸਭਿਅਤਾ ਦੇ ਇਤਿਹਾਸ ਵਿੱਚ ਸਮਾਜ ਦੇ ਕੁਝ ਹਿੱਸੇ ਨੂੰ ਹਰ ਤਰ੍ਹਾਂ ਦੇ ਮਨੁੱਖੀ ਅਧਿਕਾਰਾਂ ਤੋਂ ਕਿਸ ਤਰ੍ਹਾਂ ਵਾਂਝਿਆਂ ਕਰ ਦਿੱਤਾ ਗਿਆ ਅਤੇ ਆਮ ਲੋਕਾਂ ਦੀ ਚੇਤਨਾ ਵਿੱਚ ਕਿਸ ਤਰ੍ਹਾਂ ਇਹ ਗੱਲ ਬਿਠਾ ਦਿੱਤੀ ਗਈ ਕਿ ਉਨ੍ਹਾਂ ਦੇ ਅਧਿਆਤਮਕ ਰਹਿਨੁਮਾ ਕੌਣ ਹਨ? ਜ਼ਿੰਦਗੀ ਵਿੱਚ ਅਗਵਾਈ ਲੈਣ ਲਈ ਉਹ ਕਿਨ੍ਹਾਂ ਲੋਕਾਂ ਦੀ ਜ਼ਿੰਦਗੀ ਤੋਂ ਪ੍ਰੇਰਨਾ ਲੈ ਸਕਦੇ ਹਨ?

-----

ਤਲਵਿੰਦਰ ਸਿੰਘ ਸੱਭਰਵਾਲ ਆਪਣੀ ਪੁਸਤਕ ਹਤਿਆਰਾ ਦੇਵਵਿੱਚ ਇਸ ਤੱਥ ਵੱਲ ਵੀ ਸਾਡਾ ਧਿਆਨ ਦੁਆਂਦਾ ਹੈ ਕਿ ਆਰੀਅਨ ਲੋਕਾਂ ਵੱਲੋਂ ਕੀਤੀ ਗਈ ਵਰਣਵੰਡ ਦਾ ਸਭ ਤੋਂ ਪਹਿਲਾਂ ਵੱਡੀ ਪੱਧਰ ਉੱਤੇ ਵਿਰੋਧ ਕਰਨ ਵਾਲਾ ਮਹਾਂਰਿਸ਼ੀ ਬਾਲਮੀਕੀ ਸੀਆਰੀਅਨ ਲੋਕਾਂ ਵੱਲੋਂ ਮੰਦਰਾਂ ਵਿੱਚ ਸਜਾਏ ਗਏ ਭਗਵਾਨਾਂ ਦੀ ਵੀ ਮਹਾਂਰਿਸ਼ੀ ਬਾਲਮੀਕੀ ਨੇ ਸਖਤ ਆਲੋਚਨਾ ਕੀਤੀਆਰੀਅਨ ਲੋਕਾਂ ਨੇ ਰਾਮ ਚੰਦਰ ਨੂੰ ਭਗਵਾਨ ਬਣਾ ਕੇ ਮੰਦਰਾਂ ਵਿੱਚ ਸਜਾ ਦਿੱਤਾ ਸੀਕਿਉਂਕਿ ਉਸਨੇ ਰਾਵਣ ਉੱਤੇ ਜਿੱਤ ਪ੍ਰਾਪਤ ਕੀਤੀ ਸੀਆਰੀਅਨ ਲੋਕਾਂ ਦੇ ਇਤਿਹਾਸਕਾਰਾਂ ਅਨੁਸਾਰ ਰਾਵਣ ਬਦੀਦੀ ਪ੍ਰਤੀਨਿਧਤਾ ਕਰਦਾ ਸੀ ਅਤੇ ਰਾਮ ਚੰਦਰ ਚੰਗਿਆਈਦੀਰਾਵਣ ਭਾਰਤੀ ਮੂਲ ਦੇ ਆਦੀਵਾਸੀਆਂ ਵਿੱਚੋਂ ਸੀਜਿਨ੍ਹਾਂ ਨੂੰ ਆਰੀਅਨ ਲੋਕ ਨਫ਼ਰਤ ਨਾਲ ਰਾਕਸ਼ਕਹਿੰਦੇ ਸਨਇਸ ਤਰ੍ਹਾਂ ਇੱਕ ਤਰ੍ਹਾਂ ਨਾਲ ਮੰਦਿਰਾਂ ਵਿੱਚ ਰਾਮ ਚੰਦਰਦੀ ਮੂਰਤੀ ਸਜਾ ਕੇ ਆਰੀਅਨ ਲੋਕ ਆਮ ਲੋਕਾਂ ਦੀ ਮਾਨਸਿਕਤਾ ਵਿੱਚ ਮਨੋਵਿਗਿਆਨਕ ਤੌਰ ਉੱਤੇ ਇਹ ਗੱਲ ਵਸਾਉਣੀ ਚਾਹੁੰਦੇ ਸਨ ਕਿ ਜ਼ਿੰਦਗੀ ਦੇ ਹਰ ਪਹਿਲੂ ਵਿੱਚ ਅਗਵਾਈ ਲੈਣ ਲਈ ਉਹ ਰਾਮਚੰਦਰਵੱਲ ਵੇਖ ਸਕਦੇ ਹਨ; ਜਦੋਂ ਕਿ ਰਾਵਣਜੋ ਕਿ ਮੂਲਵਾਸੀ ਭਾਰਤੀਆਂ ਵਿੱਚੋਂ ਸੀ - ਆਰੀਅਨ ਲੋਕਾਂ ਮੁਤਾਬਿਕ ਜ਼ਿੰਦਗੀ ਨਾਲ ਸਬੰਧਿਤ ਹਰ ਪਹਿਲੂ ਤੋਂ ਬਦੀਦੀ ਪ੍ਰਤੀਨਿਧਤਾ ਕਰਦਾ ਸੀ

-----

ਪੁਸਤਕ ਦਾ ਨਾਮ ਹਤਿਆਰਾ ਦੇਵਵੀ ਪਾਠਕ ਦੇ ਮਨ ਵਿੱਚ ਬਹੁ-ਦਿਸ਼ਾਵੀ ਚਰਚਾ ਛੇੜਣ ਦੀ ਸਮਰੱਥਾ ਰੱਖਦਾ ਹੈਨਿਰਸੰਦੇਹ, ਲੇਖਕ ਦਾ ਇਸ਼ਾਰਾ ਇੰਦਰ ਦੇਵਤੇਵੱਲ ਹੈਜੋ ਕਿ ਮੂਲਵਾਸੀ ਭਾਰਤੀ ਸੀ, ਪਰ ਆਪਣੇ ਰਾਜਨੀਤਕ, ਸਮਾਜਿਕ ਅਤੇ ਆਰਥਿਕ ਉਦੇਸ਼ਾਂ ਦੀ ਪੂਰਤੀ ਖਾਤਰ ਆਰੀਅਨ ਲੋਕਾਂ ਨਾਲ ਜਾ ਰਲਿਆਉਸਨੇ ਘਰ ਦਾ ਭੇਤੀ ਲੰਕਾ ਢਾਏਦੀ ਕਹਾਵਤ ਨੂੰ ਸੱਚ ਕਰਦਿਆਂ ਆਪਣੇ ਹੀ ਲੋਕਾਂ ਨੂੰ ਆਰੀਅਨ ਲੋਕਾਂ ਦੇ ਗੁਲਾਮ ਬਨਾਉਣ ਲਈ ਮੂਲਵਾਸੀ ਭਾਰਤੀਆਂ ਉੱਤੇ ਹਰ ਤਰ੍ਹਾਂ ਦੇ ਜ਼ੁਲਮ ਢਾਹੇ ਅਤੇ ਹਜ਼ਾਰਾਂ ਮੂਲਵਾਸੀ ਭਾਰਤੀਆਂ ਦਾ ਕਤਲ ਕਰਨ ਸਦਕਾ ਉਸਦੇ ਵੀ ਆਪਣੇ ਹੱਥ ਵੀ ਖ਼ੂਨ ਨਾਲ ਰੰਗੇ ਹੋਏ ਸਨਅਜਿਹੇ ਹਤਿਆਰੇ ਦੇਵਭਾਰਤੀ ਸਭਿਅਤਾ ਦੇ ਇਤਿਹਾਸ ਵਿੱਚ ਬਾਰ ਬਾਰ ਆਉਂਦੇ ਰਹੇ ਹਨ - ਜੋ ਕਿ ਮਹਿਜ਼ ਆਪਣੇ ਨਿੱਜੀ ਉਦੇਸ਼ਾਂ ਖ਼ਾਤਿਰ ਆਪਣੀ ਸਮੁੱਚੀ ਕਮਊਨਿਟੀ ਦੀ ਤਬਾਹੀ ਲਈ ਜ਼ਿੰਮੇਵਾਰ ਬਣਦੇ ਰਹੇ ਹਨ

-----

ਪੁਸਤਕ ਹਤਿਆਰਾ ਦੇਵਦੀ ਪ੍ਰਕਾਸ਼ਨਾ ਕੈਨੇਡੀਅਨ ਪੰਜਾਬੀ ਸਾਹਿਤ ਵਿੱਚ ਇੱਕ ਜ਼ਿਕਰਯੋਗ ਵਾਧਾ ਹੈਕਿਉਂਕਿ ਇਹ ਪੁਸਤਕ ਭਾਰਤੀ ਮੂਲ ਦੇ ਲੱਖਾਂ ਕੈਨੇਡੀਅਨ ਲੋਕਾਂ ਦੀਆਂ ਇਤਿਹਾਸਕ/ਸਭਿਆਚਾਰਕ/ਰਾਜਨੀਤਕ/ਮਨੋਵਿਗਿਆਨਕ ਸਮੱਸਿਆਵਾਂ ਦੇ ਮੂਲ ਕਾਰਨਾਂ ਬਾਰੇ ਸਾਡੀ ਜਾਣਕਾਰੀ ਵਿੱਚ ਵਾਧਾ ਕਰਦੀ ਹੈ