ਤੁਹਾਡੇ ਧਿਆਨ ਹਿੱਤ: ਜ਼ਰੂਰੀ ਸੂਚਨਾ

ਤੁਹਾਡੇ ਧਿਆਨ ਹਿੱਤ: ਜ਼ਰੂਰੀ ਸੂਚਨਾ
ਕੈਨੇਡਾ ਦੇ 57 ਪੰਜਾਬੀ ਲੇਖਕਾਂ ਦੀਆਂ ਪੁਸਤਕਾਂ ਬਾਰੇ ਸਮੀਖਿਆ ਦੀ ਕਿਤਾਬ 'ਕੈਨੇਡੀਅਨ ਪੰਜਾਬੀ ਸਾਹਿਤ' ਨੂੰ ਖ਼ਰੀਦਣ ਲਈ ਬਲੌਗ 'ਤੇ ਦਿੱਤੇ ਐਡਰੈਸ 'ਤੇ ਈਮੇਲ ਕਰੋ। ਸ਼ੁਕਰੀਆ।

ਤੁਹਾਡੇ ਧਿਆਨ ਹਿੱਤ - ਜ਼ਰੂਰੀ ਸੂਚਨਾ

ਸੂਚਨਾ: ਪ੍ਰਕਾਸ਼ਕ ਦੀ ਤਲਾਸ਼ :

ਆਪਣੀ ਹੁਣੇ ਇੰਡੀਆ ਵਿੱਚ ਪ੍ਰਕਾਸ਼ਿਤ ਹੋਈ ਪੁਸਤਕ ‘ਕੈਨੇਡੀਅਨ ਪੰਜਾਬੀ ਸਾਹਿਤ (ਸਮੀਖਿਆ)’ ਨੂੰ ਮੈਂ ਅੰਗਰੇਜ਼ੀ ਵਿੱਚ ਅਨੁਵਾਦ ਕਰਕੇ ਕੈਨੇਡਾ ਵਿੱਚ ‘‘Canadian Punjabi Literature (Commentary)’’ ਨਾਮ ਦੀ ਪੁਸਤਕ ਦੇ ਰੂਪ ਵਿੱਚ ਪ੍ਰਕਾਸ਼ਿਤ ਕਰਨਾ ਚਾਹੁੰਦਾ ਹਾਂ। ਮੈਂ ਕਿਸੀ ਵਧੀਆ ਕੈਨੇਡੀਅਨ ਪ੍ਰਕਾਸ਼ਕ ਦੀ ਤਲਾਸ਼ ਕਰ ਰਿਹਾ ਹਾਂ। ਜੇਕਰ ਤੁਸੀਂ ਕਿਸੀ ਅਜਿਹੇ ਵਧੀਆ ਕੈਨੇਡੀਅਨ ਪ੍ਰਕਾਸ਼ਕ ਦਾ ਨਾਮ ਜਾਣਦੇ ਹੋ ਜੋ ਮੇਰੀ ਪੁਸਤਕ ਪ੍ਰਕਾਸ਼ਿਤ ਕਰ ਸਕਦਾ ਹੋਵੇ ਤਾਂ ਮੈਂ ਉਸ ਪ੍ਰਕਾਸ਼ਕ ਦਾ ਨਾਮ ਜਾਨਣਾ ਚਾਹਾਂਗਾ।

Sukhinder

Editor: SANVAD

Box 67089, 2300 Yonge St.

Toronto ON M4P 1E0

Tel. (416) 858-7077

Email: poet_sukhinder@hotmail.com

http://www.canadianpunjabiliterature.blogspot.com/



Tuesday, November 24, 2009

ਸੁਖਿੰਦਰ - ਲੇਖ

ਜਨਤਕ ਹਿਤਾਂ ਦੇ ਪਹਿਰੇਦਾਰ ਦਾ ਪੇਸ਼ਕਾਰ - ਹਰਜੀਤ ਦੌਧਰੀਆ

ਲੇਖ

ਕੈਨੇਡੀਅਨ ਪੰਜਾਬੀ ਸਾਹਿਤਕਾਰਾਂ ਦੀਆਂ ਮੌਲਿਕ ਰਚਨਾਵਾਂ ਬਾਰੇ ਚਰਚਾ ਕਰਦਿਆਂ ਮੇਰੀ ਨਿਗਾਹ ਹੇਠੋਂ ਹਰਜੀਤ ਦੌਧਰੀਆ ਦੀ ਸੰਪਾਦਤ ਕੀਤੀ ਹੋਈ ਪੁਸਤਕ ਦਰਸ਼ਨਵੀ ਲੰਘੀਇਹ ਪੁਸਤਕ 2004 ਵਿੱਚ ਪ੍ਰਕਾਸ਼ਿਤ ਕੀਤੀ ਗਈ ਸੀਇਸ ਪੁਸਤਕ ਨੂੰ ਪੜ੍ਹਨ ਤੋਂ ਬਾਅਦ ਮੈਂ ਫੈਸਲਾ ਕੀਤਾ ਕਿ ਇਸ ਪੁਸਤਕ ਬਾਰੇ ਵੀ ਚਰਚਾ ਕੀਤਾ ਜਾਣਾ ਚਾਹੀਦਾ ਹੈਕਿਉਂਕਿ ਇਹ ਪੁਸਤਕ ਇੱਕ ਅਜਿਹੇ ਵਿਅਕਤੀ ਬਾਰੇ ਹੈ ਜੋ ਕਿ ਕੈਨੇਡਾ ਅਤੇ ਇੰਡੀਆ ਵਿੱਚ ਵਸਦੇ ਪੰਜਾਬੀਆਂ ਦੀਆਂ ਸਭਿਆਚਾਰਕ ਸਮੱਸਿਆਵਾਂ ਨਾਲ ਬੜਾ ਨੇੜਿਉਂ ਜੁੜਿਆ ਰਿਹਾ ਹੈਇਸ ਵਿਅਕਤੀ ਦਾ ਨਾਮ ਸੀ: ਦਰਸ਼ਨ ਸਿੰਘ ਕੈਨੇਡੀਅਨ

-----

ਇਸ ਪੁਸਤਕ ਵਿੱਚ ਜਿੱਥੇ ਕਿ ਅਨੇਕਾਂ ਲੇਖਕਾਂ ਦੇ ਦਰਸ਼ਨ ਸਿੰਘ ਕੈਨੇਡੀਅਨ ਬਾਰੇ ਲਿਖੇ ਹੋਏ ਨਿਬੰਧਾਂ, ਨਜ਼ਮਾਂ ਅਤੇ ਯਾਦਾਂ ਨੂੰ ਥਾਂ ਦਿੱਤੀ ਗਈ ਹੈ; ਉੱਥੇ ਹੀ ਇਸ ਪੁਸਤਕ ਵਿੱਚ ਦਰਸ਼ਨ ਸਿੰਘ ਕੈਨੇਡੀਅਨ ਨਾਲ ਕੀਤੀ ਗਈ ਇੱਕ ਲੰਬੀ ਮੁਲਾਕਾਤ ਵੀ ਸ਼ਾਮਿਲ ਕੀਤੀ ਗਈ ਹੈਇਸ ਪੁਸਤਕ ਦਾ ਸਭ ਤੋਂ ਵੱਧ ਪ੍ਰਭਾਵਸ਼ਾਲੀ ਹਿੱਸਾ ਉਹ ਹੈ ਜਿਸ ਵਿੱਚ ਦਰਸ਼ਨ ਸਿੰਘ ਕੈਨੇਡੀਅਨ ਦੀਆਂ ਆਪਣੀਆਂ ਕੁਝ ਚੋਣਵੀਆਂ ਲਿਖਤਾਂ, ਪੰਜਾਬ ਅਸੈਂਬਲੀ ਵਿੱਚ ਦਿੱਤੇ ਗਏ ਲੋਕ-ਸਮੱਸਿਆਵਾਂ ਨੂੰ ਪੇਸ਼ ਕਰਨ ਵਾਲੇ ਉਸ ਦੇ ਲੋਕ-ਪੱਖੀ ਭਾਸ਼ਨ ਦਿੱਤੇ ਗਏ ਹਨਇਸੇ ਹਿੱਸੇ ਵਿੱਚ ਹੀ ਦਰਸ਼ਨ ਸਿੰਘ ਕੈਨੇਡੀਅਨ ਵੱਲੋਂ ਪੰਜਾਬ ਵਿੱਚ ਚੱਲੀ ਖਾਲਿਸਤਾਨੀ ਧਾਰਮਿਕ ਕੱਟੜਵਾਦੀ ਦਹਿਸ਼ਤਗਰਦੀ ਦੀ ਲਹਿਰ ਨੂੰ ਚਲਾਉਣ ਵਾਲੇ ਮੁਖੌਟਾਧਾਰੀ ਸਿੱਖ ਖਾੜਕੂਆਂ ਦੇ ਮੁਖੌਟੇ ਲੀਰੋ ਲੀਰ ਕਰਨ ਵਾਲੇ ਸਪੱਸ਼ਟ ਅਤੇ ਤਰਕਸ਼ੀਲ ਭਾਸ਼ਨ ਵੀ ਸ਼ਾਮਿਲ ਕੀਤੇ ਗਏ ਹਨ

-----

ਦਰਸ਼ਨ ਸਿੰਘ ਕੈਨੇਡੀਅਨ 1937 ਵਿੱਚ ਕੈਨੇਡਾ ਪਹੁੰਚਿਆਇਹ ਉਹ ਸਮਾਂ ਸੀ ਜਦੋਂ ਇੰਡੀਆ ਬ੍ਰਿਟਿਸ਼ ਰਾਜ ਦੀ ਗ਼ੁਲਾਮੀ ਦੇ ਸੰਗਲਾਂ ਵਿੱਚ ਜਕੜਿਆ ਹੋਇਆ ਸੀਜਿਸ ਕਾਰਨ ਇੰਡੀਆ ਦੇ ਰਹਿਣ ਵਾਲੇ ਜਿੱਥੇ ਕਿਤੇ ਵੀ ਜਾਂਦੇ ਸਨ ਉਨ੍ਹਾਂ ਨਾਲ ਗ਼ੁਲਾਮ ਵਿਅਕਤੀਆਂ ਵਾਲਾ ਹੀ ਵਰਤਾਓ ਕੀਤਾ ਜਾਂਦਾ ਸੀਕੈਨੇਡਾ ਵਿੱਚ ਵੀ ਰੰਗਦਾਰ ਜਾਂ ਗ਼ੈਰ-ਗੋਰੇ ਵਿਅਕਤੀਆਂ ਨਾਲ ਕੰਮਾਂ ਵਿੱਚ ਵੀ ਬਹੁਤ ਵਿਤਕਰਾ ਕੀਤਾ ਜਾਂਦਾ ਸੀਇੰਡੀਆ ਤੋਂ ਆਏ ਲੋਕਾਂ ਨੂੰ ਮਜ਼ਦੂਰਾਂ ਵਾਲੇ ਕੰਮ ਦੇਣ ਵੇਲੇ ਵੀ ਕੋਈ ਅਜਿਹਾ ਕੰਮ ਨਹੀਂ ਸੀ ਦਿੱਤਾ ਜਾਂਦਾ ਜਿਸ ਵਿੱਚ ਉਨ੍ਹਾਂ ਨੂੰ ਕੋਈ ਮਸ਼ੀਨ ਚਲਾਉਣੀ ਪੈਂਦੀ ਹੋਵੇ ਜਾਂ ਕੋਈ ਪ੍ਰਬੰਧਕੀ ਕੰਮ ਕਰਨਾ ਪੈਂਦਾ ਹੋਵੇਜਿਨ੍ਹਾਂ ਹਾਲਤਾਂ ਵਿੱਚ ਇੰਡੀਆ ਤੋਂ ਆਏ ਲੋਕਾਂ ਨੂੰ ਕੈਨੇਡਾ ਵਿੱਚ ਕੰਮ ਕਰਨਾ ਪਿਆ ਜਾਂ ਰਹਿਣਾ ਪਿਆ, ਉਸ ਦੀ ਇੱਕ ਉਦਾਹਰਣ ਦਰਸ਼ਨ ਸਿੰਘ ਕੈਨੇਡੀਅਨ ਤੋਂ ਹੀ ਸੁਣੋ :

----

ਅਲਬਰਟਾ ਦੇ ਬਹੁਤੇ ਲੱਕੜ ਮਜ਼ਦੂਰ ਕੈਂਪਾਂ ਵਿਚ ਹੀ ਰਹਿੰਦੇ ਸਨਕੈਂਪਾਂ ਵਿਚ ਰਹਿਣ ਦੀ ਹਾਲਤ ਬਹੁਤ ਮਾੜੀ ਹੈਮਜ਼ਦੂਰ ਲੱਕੜ ਦੇ ਫੱਟਿਆਂ ਤੇ ਹੀ ਆਰਾਮ ਕਰਦੇ ਹਨਇੱਥੇ ਸਪਰਿੰਗਾਂ ਵਾਲੇ ਬੈੱਡ ਦੀ ਵੀ ਅਣਹੋਂਦ ਹੈਇਸੇ ਤਰ੍ਹਾਂ ਵਿਛਾਉਣ ਲਈ ਚਾਦਰਾਂ ਤੇ ਸਰ੍ਹਾਣੇ ਵੀ ਨਹੀਂ ਪਾਏ ਜਾਂਦੇਇਹ ਬਹੁਤ ਦੁੱਖ ਦੀ ਗੱਲ ਹੈ ਕਿ ਕੈਨੇਡਾ ਦੇ ਲੱਕੜ ਮਜ਼ਦੂਰਾਂ ਨੂੰ ਵੀ ਇਨ੍ਹਾਂ ਮੁੱਢਲੀਆਂ ਲੋੜਾਂ ਤੋਂ ਵਾਂਝਾ ਕੀਤਾ ਜਾਂਦਾ ਹੈਇਨ੍ਹਾਂ ਦੇ ਨਾਲ ਹੋਰ ਵੀ ਵਿਦੇਸ਼ੀ ਮਜ਼ਦੂਰ ਸ਼ਾਮਿਲ ਹਨਜੋ ਜਰਮਨ ਦੀ ਲੜਾਈ ਸਮੇਂ ਜੰਗੀ ਕੈਦੀ ਬਣ ਕੇ ਆਏਇੱਥੇ ਆ ਕੇ ਇਨ੍ਹਾਂ ਨੂੰ ਗ਼ੁਲਾਮੀ ਵਾਲੀ ਮਜ਼ਦੂਰੀ ਕਰਨੀ ਪੈਂਦੀ ਹੈਕੈਂਪਾਂ ਵਿਚ ਗਰਮ ਤੇ ਠੰਡੇ ਪਾਣੀ ਦੀ ਸਹੂਲਤ ਵੀ ਨਹੀਂਖ਼ਾਸ ਕੈਂਪਾਂ ਵਿਚ ਹੀ 200 ਆਦਮੀਆਂ ਲਈ ਇਸ਼ਨਾਨ ਕਰਨ ਲਈ 1 ਸ਼ਾਵਰ ਮਿਲ ਰਿਹਾ ਹੈ

----

ਅਜਿਹੀਆਂ ਤਰਸਨਾਕ ਹਾਲਤਾਂ ਵਿੱਚੋਂ ਮਜ਼ਦੂਰਾਂ ਨੂੰ ਕੱਢਣ ਦਾ ਇੱਕੋ ਇੱਕ ਤਰੀਕਾ ਸੀ ਕਿ ਉਨ੍ਹਾਂ ਨੂੰ ਮਜ਼ਦੂਰ ਯੂਨੀਅਨ ਦੇ ਮੈਂਬਰ ਬਣਾਇਆ ਜਾਵੇਕਿਉਂਕਿ ਮਜ਼ਦੂਰ ਯੂਨੀਅਨਾਂ ਹੀ ਸਮੂਹਕ ਤੌਰ ਉੱਤੇ ਮਜ਼ਦੂਰਾਂ ਦੀ ਭਲਾਈ ਲਈ ਜੱਦੋਜਹਿਦ ਕਰਕੇ ਮਿਲ ਮਾਲਕਾਂ ਕੋਲੋ ਮਜ਼ਦੂਰਾਂ ਲਈ ਵਾਧੂ ਸਹੂਲਤਾਂ, ਚੰਗੀਆਂ ਤਨਖਾਹਾਂ ਅਤੇ ਕੰਮ ਦੀਆਂ ਚੰਗੀਆਂ ਹਾਲਤਾਂ ਪ੍ਰਾਪਤ ਕਰ ਸਕਦੀਆਂ ਸਨਪਰ ਕੈਨੇਡਾ ਵਿੱਚ ਮਜ਼ਦੂਰ ਯੂਨੀਅਨਾਂ ਨੂੰ ਜੱਥੇਬੰਦ ਕਰਨ ਵਾਲਿਆਂ ਦੀ ਜ਼ਿੰਦਗੀ ਖ਼ਤਰਿਆਂ ਭਰੀ ਸੀਦਰਸ਼ਨ ਦੇ ਕੈਨੇਡਾ ਵਿੱਚ ਦਸ ਵਰ੍ਹੇਨਿਬੰਧ ਵਿੱਚ ਸਾਧੂ ਬਿਨਿੰਗ / ਸੁਖਵੰਤ ਹੁੰਦਲ ਨੇ ਮਜ਼ਦੂਰ ਯੂਨੀਅਨਾਂ ਨੂੰ ਜੱਥੇਬੰਦ ਕਰਨ ਵਾਲਿਆਂ ਦੀ ਜ਼ਿੰਦਗੀ ਬਾਰੇ ਇਸ ਤਰ੍ਹਾਂ ਲਿਖਿਆ ਹੈ:

ਉੱਤਰੀ ਅਮਰੀਕਾ ਦੇ ਬਾਕੀ ਹਿੱਸਿਆਂ ਵਾਂਗ ਬੀ.ਸੀ. ਵਿੱਚ ਵੀ ਇਸ ਸਦੀ ਦੇ ਪਹਿਲੇ ਦਹਾਕਿਆਂ ਦੌਰਾਨ ਸਨਅਤ ਦੇ ਵੱਖਰੇ ਵੱਖਰੇ ਖਿੱਤਿਆਂ ਵਿੱਚ ਮਜ਼ਦੁਰਾਂ ਨੂੰ ਜੱਥੇਬੰਦ ਕਰਨ ਵਾਲਿਆਂ ਉੱਪਰ ਬੜਾ ਤਸ਼ੱਦਦ ਹੁੰਦਾ ਰਿਹਾ ਸੀਮਿੱਲ ਮਾਲਕਾਂ ਦੇ ਗੁੰਡਿਆਂ ਵਲੋਂ ਜਾਂ ਪੁਲਿਸ ਵੱਲੋਂ ਮਜ਼ਦੂਰਾਂ ਨੂੰ ਜੱਥੇਬੰਦ ਕਰਨ ਵਾਲਿਆਂ ਨੂੰ ਧਮਕੀਆਂ ਦੇਣੀਆਂ ਉਨ੍ਹਾਂ ਦੀ ਮਾਰ ਕੁਟਾਈ ਕਰ ਦੇਣੀ ਆਮ ਗੱਲ ਸੀਮਾਲਕਾਂ ਅਤੇ ਪੁਲਿਸ ਵਲੋਂ ਮਿਲ ਕੇ ਯੂਨੀਅਨ ਦੇ ਬੰਦਿਆਂ ਨੂੰ ਝੂਠੇ ਕੇਸਾਂ ਵਿੱਚ ਫਸਾ ਦੇਣਾ ਅਤੇ ਸਜ਼ਾਵਾਂ ਕਰਵਾ ਦੇਣੀਆਂ ਅਤੇ ਗ਼ਿਆਦਾ ਅਸਰ ਰਸੂਖ ਵਾਲੇ ਯੂਨੀਅਨ ਦੇ ਬੰਦਿਆਂ ਨੂੰ ਝੂਠੇ ਕੇਸਾਂ ਵਿੱਚ ਫਸਾ ਦੇਣਾ ਅਤੇ ਸਜ਼ਾਵਾਂ ਕਰਵਾ ਦੇਣੀਆਂ ਅਤੇ ਜ਼ਿਆਦਾ ਅਸਰ ਰਸੂਖ ਵਾਲੇ ਯੂਨੀਅਨ ਆਰਗੇਨਾਈਜ਼ਰਾਂ ਦੀ ਹੱਤਿਆ ਕਰਨ ਤੱਕ ਘਟਨਾਵਾਂ ਹੋ ਜਾਂਦੀਆਂ ਸਨ

-----

ਦਰਸ਼ਨ ਸਿੰਘ ਕੈਨੇਡੀਅਨ ਨੇ ਅਜਿਹੀਆਂ ਖ਼ਤਰੇ ਭਰੀਆਂ ਹਾਲਤਾਂ ਹੋਣ ਦੇ ਬਾਵਜੂਦ ਕੈਨੇਡਾ ਭਰ ਵਿੱਚ ਮਜ਼ਦੂਰਾਂ ਨੂੰ ਜੱਥੇਬੰਦ ਕਰਨ ਲਈ ਮਹੱਤਵ-ਪੂਰਨ ਕੰਮ ਕੀਤਾਉਸ ਨੇ ਕੈਨੇਡਾ ਦੇ ਵੱਖੋ,-ਵੱਖ ਪ੍ਰਾਂਤਾਂ ਵਿੱਚ ਜਾ ਕੇ ਅਜਿਹੇ ਮਸਲਿਆਂ ਬਾਰੇ ਭਾਸ਼ਨ ਦਿੱਤੇ ਅਤੇ ਇਸ ਗੱਲ ਬਾਰੇ ਮਜ਼ਦੂਰਾਂ ਵਿੱਚ ਚੇਤਨਤਾ ਪੈਦਾ ਕੀਤੀ ਕਿ ਵੱਖੋ ਵੱਖ ਕਮਿਊਨਿਟੀਆਂ ਦੇ ਮਜ਼ਦੂਰਾਂ ਬਾਰੇ ਇੱਕ ਦੂਜੇ ਦੇ ਮਨ ਵਿੱਚ ਪਏ ਭੁਲੇਖਿਆਂ ਨੂੰ ਦੂਰ ਕਰਕੇ ਸਮੁੱਚੇ ਮਜ਼ਦੂਰ ਵਰਗ ਦੀ ਬੇਹਤਰੀ ਲਈ ਮਜ਼ਦੂਰ ਯੂਨੀਅਨਾਂ ਵਿੱਚ ਸ਼ਾਮਿਲ ਹੋਣਾ ਚਾਹੀਦਾ ਹੈ

-----

ਦਰਸ਼ਨ ਸਿੰਘ ਕੈਨੇਡੀਅਨ ਨੇ ਕੈਨੇਡਾ ਵਿੱਚ ਬਿਤਾਏ ਦਸ ਸਾਲਾਂ ਦੌਰਾਨ ਮਜ਼ਦੂਰਾਂ ਨੂੰ ਜੱਥੇਬੰਦ ਕਰਨ ਦੇ ਨਾਲ ਨਾਲ ਇੱਕ ਹੋਰ ਖੇਤਰ ਵਿੱਚ ਵੀ ਮਹੱਤਵ-ਪੂਰਨ ਯੋਗਦਾਨ ਪਾਇਆਜਦੋਂ ਪਹਿਲੇ ਪੰਜਾਬੀਆਂ ਨੇ ਕੈਨੇਡਾ ਦੇ ਪ੍ਰਾਂਤ ਬ੍ਰਿਟਿਸ਼ ਕੋਲੰਬੀਆ ਵਿੱਚ ਰਹਿਣਾ ਸ਼ੁਰੂ ਕੀਤਾ ਤਾਂ ਉਨ੍ਹਾਂ ਕੋਲ ਵੋਟ ਦਾ ਹੱਕ ਸੀ ਜੋ 1907 ਵਿੱਚ ਖੋਹ ਲਿਆ ਗਿਆਦਰਸ਼ਨ ਸਿੰਘ ਕੈਨੇਡੀਅਨ ਨੇ ਭਾਰਤੀ ਕਮਿਊਨਿਟੀ ਵੱਲੋਂ ਵੋਟ ਦਾ ਹੱਕ ਮੁੜ ਪ੍ਰਾਪਤ ਕਰਨ ਲਈ ਸ਼ੁਰੂ ਕੀਤੀ ਗਈ ਜੱਦੋ-ਜਹਿਦ ਵਿੱਚ ਵੀ ਵੱਧ ਚੜ੍ਹ ਕੇ ਹਿੱਸਾ ਲਿਆਇਸ ਜੱਦੋ-ਜਹਿਦ ਸਦਕਾ ਹੀ ਭਾਰਤੀਆਂ ਨੇ ਕੈਨੇਡਾ ਵਿੱਚ ਵੋਟ ਪਾਉਣ ਦਾ ਹੱਕ ਮੁੜ 2 ਅਪ੍ਰੈਲ 1947 ਨੂੰ ਪ੍ਰਾਪਤ ਕਰ ਲਿਆਜਦੋਂ ਬੀ.ਸੀ. ਦੀ ਸਰਕਾਰ ਨੇ ਕੈਨੇਡਾ ਵਿੱਚ ਰਹਿ ਰਹੇ ਭਾਰਤੀਆਂ, ਚੀਨੀਆਂ ਅਤੇ ਜਪਾਨੀਆਂ ਨੂੰ ਵੋਟ ਦਾ ਹੱਕ ਦੇਣ ਦਾ ਕਾਨੂੰਨ ਪਾਸ ਕਰ ਦਿੱਤਾ

ਕਰਾਂਤੀਕਾਰੀ ਦਰਸ਼ਨ ਸਿੰਘ ਕੈਨੇਡੀਅਨ ਦੀ ਸ਼ਖ਼ਸੀਅਤ ਦੇ ਵਧੇਰੇ ਗੁਣ ਉਦੋਂ ਸਾਹਮਣੇ ਆਉਂਦੇ ਹਨ ਜਦੋਂ ਉਹ 1948 ਵਿੱਚ ਇੰਡੀਆ ਵਾਪਸ ਪਰਤ ਜਾਂਦਾ ਹੈ

-----

ਬ੍ਰਿਟਿਸ਼ ਰਾਜ ਤੋਂ 1947 ਵਿੱਚ ਇੰਡੀਆ ਨੂੰ ਆਜ਼ਾਦੀ ਮਿਲ ਗਈ; ਪਰ ਜਾਣ ਤੋਂ ਪਹਿਲਾਂ ਅੰਗ੍ਰੇਜ਼ ਹਕੂਮਤ ਨੇ ਇੰਡੀਆ ਨੂੰ ਦੋ ਦੇਸ਼ਾਂ ਵਿੱਚ ਵੰਡ ਦਿੱਤਾ: ਇੰਡੀਆ ਅਤੇ ਪਾਕਿਸਤਾਨਉਹੀ ਲੋਕ ਜੋ ਅੰਗ੍ਰੇਜ਼ਾਂ ਤੋਂ ਆਜ਼ਾਦੀ ਪ੍ਰਾਪਤ ਕਰਨ ਲਈ ਇੱਕ ਮੁੱਠ ਹੋ ਕੇ ਸਦੀਆਂ ਤੋਂ ਅੰਗ੍ਰੇਜ਼ਾਂ ਖ਼ਿਲਾਫ਼ ਲੜ ਰਹੇ ਸਨ - ਉਨ੍ਹਾਂ ਦੇ ਦਿਮਾਗ਼ਾਂ ਵਿੱਚ ਧਾਰਮਿਕ ਜਨੂੰਨਵਾਦ ਦਾ ਅਜਿਹਾ ਜ਼ਹਿਰ ਭਰਿਆ ਗਿਆ ਕਿ ਉਹ ਇੱਕ ਦੂਜੇ ਨੂੰ ਫਨੀਅਰ ਸੱਪਾਂ ਵਾਂਗ ਡੰਗ ਮਾਰਨ ਲੱਗੇਹਿੰਦੂਆਂ, ਮੁਸਲਮਾਨਾਂ, ਸਿੱਖਾਂ, ਈਸਾਈਆਂ ਨੇ ਧਰਮ ਦੇ ਨਾਮ ਉੱਤੇ ਇੱਕ ਦੂਜੇ ਦਾ ਕਤਲ ਕਰਦਿਆਂ 10 ਲੱਖ ਤੋਂ ਵੀ ਵੱਧ ਲੋਕਾਂ ਦੇ ਖ਼ੂਨ ਨਾਲ ਹੌਲੀ ਖੇਡੀਧਰਮ ਦੇ ਨਾਮ ਉੱਤੇ ਹਜ਼ਾਰਾਂ ਹੀ ਔਰਤਾਂ ਦੇ ਬਲਾਤਕਾਰ ਕਰ ਦਿੱਤੇ ਗਏਹਜ਼ਾਰਾਂ ਹੀ ਬੱਚਿਆਂ ਦੇ ਜਿਸਮਾਂ ਦੇ ਟੁਕੜੇ- ਟੁਕੜੇ ਕਰਕੇ ਖੂਹਾਂ ਵਿੱਚ ਸੁੱਟ ਦਿੱਤੇ ਗਏਅਜਿਹੀਆਂ ਹਾਲਤਾਂ ਵਿੱਚ ਕਰਾਂਤੀਕਾਰੀ ਦਰਸ਼ਨ ਸਿੰਘ ਕੈਨੇਡੀਅਨ ਆਜ਼ਾਦ ਇੰਡੀਆ ਵਿੱਚ ਪਹੁੰਚਿਆ ਕਿ ਆਜ਼ਾਦ ਹੋਏ ਦੇਸ਼ ਵਿੱਚ ਦੱਬੇ-ਕੁਚਲੇ ਲੋਕਾਂ ਅਤੇ ਮਜ਼ਦੂਰਾਂ / ਕਿਸਾਨਾਂ ਦੀ ਬੇਹਤਰੀ ਲਈ ਕੁਝ ਕੰਮ ਕਰ ਸਕੇਇੰਡੀਆ ਪਹੁੰਚਕੇ ਦਰਸ਼ਨ ਸਿੰਘ ਕੈਨੇਡੀਅਨ ਕਮਿਊਨਿਸਟ ਪਾਰਟੀ ਆਫ ਇੰਡੀਆ ਵਿੱਚ ਕੰਮ ਕਰਨ ਲੱਗਾਪਰ ਨਵੇਂ ਆਜ਼ਾਦ ਹੋਏ ਦੇਸ਼ ਇੰਡੀਆ ਵਿੱਚ ਪੰਡਤ ਜਵਾਹਰ ਲਾਲ ਨਹਿਰੂ ਦੀ ਕਾਂਗਰਸ ਸਰਕਾਰ ਮਜ਼ਦੂਰਾਂ, ਕਿਸਾਨਾਂ ਅਤੇ ਦੱਬੇ-ਕੁਚਲੇ ਲੋਕਾਂ ਦੀ ਸਰਕਾਰ ਹੋਣ ਦੀ ਥਾਂ ਦੇਸ਼ ਦੇ ਸਰਮਾਇਦਾਰਾਂ ਦੇ ਹਿਤ ਪਾਲਣ ਵਾਲੀ ਸਰਕਾਰ ਦੇ ਰੂਪ ਵਿੱਚ ਉੱਭਰ ਰਹੀ ਸੀਜਿਸ ਕਾਰਨ ਉਨ੍ਹਾਂ ਦੀਆਂ ਨੀਤੀਆਂ ਨਾਲ ਕਮਿਊਨਿਸਟ ਪਾਰਟੀ ਆਫ ਇੰਡੀਆ ਦੇ ਗਹਿਰੇ-ਮੱਤ ਭੇਦ ਪੈਦਾ ਹੋ ਗਏਕਮਿਊਨਿਸਟ ਪਾਰਟੀ ਨੇ ਮਜ਼ਦੂਰਾਂ-ਕਿਸਾਨਾਂ ਦੇ ਹੱਕ ਵਿੱਚ ਆਵਾਜ਼ ਬੁਲੰਦ ਕੀਤੀ; ਪਰ ਨਹਿਰੂ ਸਰਕਾਰ ਨੇ ਇਸ ਗੱਲ ਨੂੰ ਆਪਣੇ ਲਈ ਚੁਣੌਤੀ ਸਮਝਦਿਆਂ ਕਮਿਊਨਿਸਟ ਪਾਰਟੀ ਆਫ ਇੰਡੀਆ ਉੱਤੇ ਪਾਬੰਧੀ ਲਗਾ ਦਿੱਤੀ ਅਤੇ ਦੇਸ਼ ਦੇ ਕਿਸਾਨਾਂ ਉੱਤੇ ਭਾਰੀ ਤਸ਼ੱਦਦ ਕਰਕੇ ਕਿਸਾਨਾਂ ਦੀ ਬੇਹਤਰੀ ਲਈ ਉੱਠੀ ਆਵਾਜ਼ ਨੂੰ ਸਖ਼ਤੀ ਨਾਲ ਦਬਾ ਦਿੱਤਾਇਸ ਤਰ੍ਹਾਂ ਦਰਸ਼ਨ ਸਿੰਘ ਕੈਨੇਡੀਅਨ ਨੂੰ ਵੀ ਆਜ਼ਾਦ ਹੋਏ ਦੇਸ਼ ਇੰਡੀਆ ਵਿੱਚ ਵੀ ਮਈ 1953 ਤੱਕ, ਤਕਰੀਬਨ 5 ਸਾਲ ਦਾ ਸਮਾਂ, ਗੁਪਤਵਾਸ ਵਿੱਚ ਰਹਿ ਕੇ ਹੀ ਆਪਣੀਆਂ ਲੋਕ-ਭਲਾਈ ਦੀਆਂ ਸਰਗਰਮੀਆਂ ਜਾਰੀ ਰੱਖਣੀਆਂ ਪਈਆਂ

-----

ਹਰਜੀਤ ਦੌਧਰੀਆਂ ਵੱਲੋਂ ਸੰਪਾਦਤ ਕੀਤੀ ਗਈ ਪੁਸਤਕ : ਦਰਸ਼ਨਵਿੱਚ ਪੇਸ਼ ਕੀਤੀਆਂ ਗਈਆਂ ਲਿਖਤਾਂ ਤੋਂ ਪਤਾ ਚਲਦਾ ਹੈ ਕਿ ਦਰਸ਼ਨ ਸਿੰਘ ਕੈਨੇਡੀਅਨ ਨਾ ਸਿਰਫ ਇੱਕ ਵਧੀਆ ਜੱਥੇਬੰਧਕ ਹੀ ਸੀ ਬਲਕਿ ਉਹ ਇੱਕ ਵਧੀਆ ਲੇਖਕ ਅਤੇ ਬੁਲਾਰਾ ਵੀ ਸੀਉਸ ਦੀਆਂ ਲਿਖਤਾਂ ਅਤੇ ਭਾਸ਼ਨਾਂ ਵਿੱਚ ਤਰਕਸ਼ੀਲ ਸਪੱਸ਼ਟਤਾ ਸੀਉਹ ਲੋਕਾਂ ਦੀ ਜ਼ੁਬਾਨ ਵਿੱਚ ਬੜੀ ਹੀ ਸੌਖੀ ਭਾਸ਼ਾ ਵਰਤਕੇ ਗੱਲ ਕਰਦਾਉਹ ਇਸ ਗੱਲ ਦਾ ਵੀ ਵਿਸ਼ੇਸ਼ ਧਿਆਨ ਰੱਖਦਾ ਕਿ ਉਸ ਦੀਆਂ ਲਿਖਤਾਂ ਪੜ੍ਹਣ ਵਾਲੇ ਕਿਸ ਕਿਸਮ ਦੀ ਮਾਨਸਿਕਤਾ ਵਾਲੇ ਲੋਕ ਹਨ ਅਤੇ ਉਸ ਦੇ ਭਾਸ਼ਨ ਨੂੰ ਸੁਣ ਰਹੇ ਲੋਕਾਂ ਉੱਤੇ ਕਿਸ ਤਰ੍ਹਾਂ ਦੀ ਭਾਸ਼ਾ ਵਿੱਚ ਕਹੀ ਹੋਈ ਗੱਲ ਵਧੇਰੇ ਅਸਰਦਾਇਕ ਸਿੱਧ ਹੋ ਸਕਦੀ ਹੈਦਰਸ਼ਨ ਸਿੰਘ ਕੈਨੇਡੀਅਨ ਦੀ ਸ਼ਖ਼ਸੀਅਤ ਦੇ ਇਹ ਗੁਣ ਉਦੋਂ ਹੋਰ ਵੀ ਜ਼ਿਆਦਾ ਉੱਭਰਣੇ ਸ਼ੁਰੂ ਹੋਏ ਜਦੋਂ ਉਹ ਦੋ ਵਾਰ ਪੰਜਾਬ ਅਸੈਂਬਲੀ ਦਾ ਮੈਂਬਰ ਚੁਣਿਆ ਗਿਆਪੰਜਾਬ ਵਿੱਚ 18 ਸਾਲ ਦੀ ਉਮਰ ਦੇ ਨੌਜੁਆਨਾਂ ਨੂੰ ਵੋਟ ਦਾ ਹੱਕ ਦਿੱਤੇ ਜਾਣ ਦੀ ਵਕਾਲਤ ਕਰਦਿਆਂ ਦਰਸ਼ਨ ਸਿੰਘ ਕੈਨੇਡੀਅਨ ਨੇ ਪੰਜਾਬ ਅਸੈਂਬਲੀ ਵਿੱਚ ਦਲੀਲ ਸਹਿਤ ਇੱਕ ਜ਼ੋਰਦਾਰ ਭਾਸ਼ਨ ਦਿੱਤਾਉਸਦੇ ਭਾਸ਼ਨ ਦੀ ਸ਼ਕਤੀ ਦਾ ਅੰਦਾਜ਼ਾ ਉਸਦੇ ਭਾਸ਼ਨ ਵਿੱਚ ਕਹੇ ਗਏ ਇਨ੍ਹਾਂ ਬੋਲਾਂ ਤੋਂ ਸਹਿਜੇ ਹੀ ਲਗਾਇਆ ਜਾ ਸਕਦਾ ਹੈ:

ਇਹ ਇਕ ਬਹੁਤ ਹੀ ਅਜੀਬ ਜਿਹੀ ਗੱਲ ਹੈਮੈਂ ਨਹੀਂ ਸਮਝਦਾ ਕਿ 18 ਸਾਲ ਦੇ ਬੰਦੇ ਨੂੰ ਜੇ ਵੋਟ ਪਾਉਣ ਦਾ ਅਧਿਕਾਰ ਦੇ ਦਿੱਤਾ ਜਾਵੇ ਤਾਂ ਕੀ ਤਬਾਹੀ ਹੋ ਜਾਵੇਗੀ, ਉਨ੍ਹਾਂ ਦੀ ਸਿਆਸਤ ਵਿਚ ਪਤਾ ਨਹੀਂ ਕਿਵੇਂ ਦੀਵਾਰ ਬਣਕੇ ਉਹ ਖੜ੍ਹਾ ਹੋਵੇਗਾ, ਕੀ ਤੂਫ਼ਾਨ ਮੱਚ ਜਾਵੇਗਾ, ਇਹ ਗੱਲਾਂ ਮੈਨੂੰ ਉਨ੍ਹਾਂ ਦੀਆਂ ਸਮਝ ਨਹੀਂ ਆਉਂਦੀਆਂਜੇ ਉਹ ਪੁਰਾਣੀ ਸਭਿਅਤਾ ਦੀ ਗੱਲ ਕਰਦੇ ਹਨ ਤਾਂ ਉਨ੍ਹਾਂ ਨੂੰ 25 ਸਾਲ ਦੀ ਉਮਰ ਦੇ ਵਿਚ ਅਧਿਕਾਰ ਲਈ ਕਹਿਣਾ ਚਾਹੀਦਾ ਸੀ, ਕਿਉਂਕਿ ਇਹ ਗੱਲ ਮਨੂਸਮ੍ਰਿਤੀ ਵਿਚ ਕਹੀ ਗਈ ਹੈ, ਇਹ ਅੱਜ ਤੋਂ ਕਈ ਹਜ਼ਾਰ ਸਾਲ ਪਹਿਲਾਂ ਦੀਆਂ ਗੱਲਾਂ ਕਹਿ ਕੇ ਹਕੀਕਤ ਨੂੰ ਝੁਠਲਾ ਨਹੀਂ ਸਕਦੇਜਦੋਂ 18 ਸਾਲ ਦੀ ਉਮਰ ਦੇ ਵਿਚ ਤੁਸੀਂ ਉਸ ਨੂੰ ਘਰ ਬਾਰ ਦੇ ਮੁਆਮਲੇ ਵਿਚ ਸਿਆਣੇ ਸਮਝਦੇ ਹੋ ਅਤੇ ਹਰ ਤਰ੍ਹਾਂ ਦੇ ਇਖ਼ਤਿਆਰ ਦੇਂਦੇ ਹੋ, ਕੀ ਦੁਕਾਨਦਾਰੀ, ਕੀ ਸਰਵਿਸ ਤੇ ਕੀ ਖੇਤੀ-ਬਾੜੀ, ਸੰਸਾਰ ਦੀਆਂ ਹਰ ਗੱਲਾਂ ਵਿੱਚ ਉਸ ਨੂੰ ਸਿਆਣਾ ਸਮਝਦੇ ਹੋਏ ਬਾਲਗ਼ ਕਰਾਰ ਦੇਂਦੇ ਹੋ ਤਾਂ ਰਾਈਟ ਆਫ ਵੋਟ ਦੇ ਮਾਮਲੇ ਵਿਚ 40-45 ਸਾਲ ਦੀ ਉਮਰ ਵਾਲੇ ਨੂੰ ਤਾਂ ਸਿਆਣਾ ਸਮਝਦੇ ਹੋ ਅਤੇ ਇਕ ਨੌਜਵਾਨ ਨੂੰ ਅਨਜਾਣ ਸਮਝਦੇ ਹੋਪੁਰਾਣਾ ਯੁੱਗ ਸੀ ਜਦੋਂ ਇੱਕੋ ਇੱਕ ਟੈਕਸਲਾ ਯੂਨੀਵਰਸਿਟੀ ਸੀ ਪਰ ਅੱਜ ਦੇ ਯੁੱਗ ਵਿਚ ਵਿੱਦਿਆ ਨੇ, ਸਾਇੰਸ ਨੇ ਇਤਨੀ ਤਰੱਕੀ ਕੀਤੀ ਹੈ ਕਿ ਅੱਜ ਦਾ ਨੌਜਵਾਨ ਚੰਦਰਮਾ ਤੱਕ ਪਹੁੰਚਦਾ ਹੈ, ਬੱਦਲਾਂ ਨੂੰ ਛੋਹੰਦਾ ਹੈ, ਜੰਗ ਵਿਚ ਧਰਤੀ ਨੂੰ ਆਪਣੇ ਦਿਲ-ਦਿਮਾਗ਼ ਅਤੇ ਤਾਕਤ ਦੇ ਬਲਬੋਤੇ, ਧੱਕੇ ਨਾਲ ਉਸਤੇ ਕਬਜ਼ਾ ਕੀਤਾਉਹ 18 ਸਾਲ ਦਾ ਭਰਤੀ ਹੋ ਕੇ ਜੰਗ ਲੜ ਸਕਦਾ ਹੈਪਰ ਜਦੋਂ ਜਮਹੂਰੀਅਤ ਦਾ ਹੱਕ ਦੇਣ ਦਾ ਸਵਾਲ ਆਉਂਦਾ ਹੈ, ਜਦੋਂ ਉਸਨੇ ਜਨਤਾ ਦੀ ਸੇਵਾ ਦੇ ਵਿੱਚ ਹਿੱਸਾ ਪਾਉਣਾ ਹੁੰਦਾ ਹੈ ਤਾਂ ਉਸ ਨੂੰ ਪਰਪੱਕ ਨਹੀਂ ਸਮਝਿਆ ਜਾਂਦਾਕਹਿੰਦੇ ਹੋ ਦੇਸ਼ ਗੁੰਮਰਾਹ ਹੋ ਜਾਵੇਗਾ, ਉਸ ਨੂੰ ਅਜੇ ਇਤਨੀ ਅਕਲ ਨਹੀਂ ਹੈ

-----

ਦਰਸ਼ਨ ਸਿੰਘ ਕੈਨੇਡੀਅਨ ਪੰਜਾਬ ਅਸੈਂਬਲੀ ਵਿੱਚ ਆਮ ਲੋਕਾਂ ਦੇ ਮਸਲਿਆਂ ਨੂੰ ਕਿਸ ਤਰ੍ਹਾਂ ਉਠਾਂਦਾ ਸੀ, ਉਸ ਦੀਆਂ ਕੁਝ ਉਦਾਹਰਣਾਂ ਪੇਸ਼ ਹਨ:

1.ਪਰ ਮੈਂ ਅਰਜ਼ ਕਰਦਾ ਹਾਂ ਕਿ ਗਰੀਬ ਆਪਣਾ ਕੋਝਾ ਜੀਵਨ ਭੁੱਲਣ ਲਈ ਸਿਨਮੇ ਜਾਂਦਾ ਹੈਪਰ ਜਿਹੜੇ ਅਮੀਰ ਲੋਕ ਹਨ ਉਹ ਤਾਂ ਸ਼ਿਮਲੇ, ਚੰਡੀਗੜ੍ਹ ਆਪਣਾ ਮਨ ਪਰਚਾ ਲੈਂਦੇ ਹਨਉਨ੍ਹਾਂ ਪਾਸ ਪੈਸੇ ਬਹੁਤ ਹੁੰਦੇ ਹਨਉਨ੍ਹਾਂ ਦੇ ਬਾਲ-ਬੱਚੇ ਵੀ ਵੱਡੇ-ਵੱਡੇ ਸ਼ਹਿਰਾਂ ਵਿਚ ਪੜ੍ਹਦੇ ਹਨ ਉਹ ਤਾਂ ਇਸ ਤਰ੍ਹਾਂ ਆਪਣਾ ਮਨੋਰੰਜਨ ਕਰ ਲੈਂਦੇ ਹਨ ਪਰ ਜਿਹੜਾ ਗਰੀਬ ਆਦਮੀ ਹੈ ਉਹ ਆਪਣਾ ਦੁੱਖ ਭੁਲਾਉਣ ਲਈ, ਆਪਣਾ ਕੋਝਾ ਜੀਵਨ ਭੁਲਾਉਣ ਲਈ ਸਿਨਮੇ ਜਾਂਦਾ ਹੈਉਸਦੇ ਕੋਲ ਹੋਰ ਮਨੋਰੰਜਨ ਦਾ ਕੋਈ ਸਾਧਨ ਨਹੀਂਉਹ ਉਂਜ ਤੇ ਬਾਹਰ ਕਿਤੇ ਮਧੂਬਾਲਾ ਜਿਹੀਆਂ ਨੂੰ ਦੇਖ ਨਹੀਂ ਸਕਦਾਇਸ ਕਰਕੇ ਉਹ ਉਥੇ ਸਿਨਮੇ ਵਿਚ ਹੀ ਦੇਖ ਲੈਂਦਾ ਹੈ...ਰਿਕਸ਼ੇ ਵਾਲੇ ਵੀ ਆਪਣੇ ਜਹੱਨੁਮ ਨੂੰ ਭੁੱਲਣ ਲਈ ਜਾਂਦੇ ਹਨ

-----

2.ਫਿਰ ਵਿਆਹ ਸ਼ਾਦੀਆਂ ਤੇ ਤੁਸੀਂ ਵੇਖਦੇ ਹੋ ਕਿ ਕਿਸ ਤਰ੍ਹਾਂ ਖ਼ਰਚ ਕੀਤਾ ਜਾਂਦਾ ਹੈ? ਪਿੱਛੇ ਮਹਾਰਾਸ਼ਟਰ ਦੇ ਇੱਕ ਆਦਮੀ ਦੀ ਖ਼ਬਰ ਆਈ ਸੀ ਕਿ ਡੇਢ ਲੱਖ ਆਦਮੀ ਨੂੰ ਸੱਦਾ ਪੱਤਰ ਦਿੱਤਾ ਗਿਆ ਅਤੇ ਖੂਹਾਂ ਵਿਚ ਚੀਨੀ ਘੋਲ ਕੇ ਸ਼ਰਬਤ ਤਿਆਰ ਕੀਤਾ ਗਿਆਇਥੇ ਅਸੀਂ ਪੰਜਾਬ ਵਿਚ ਵੀ ਕੀ ਵੇਖਦੇ ਹਾਂ ਕਿ ਇੱਕ ਹਜ਼ਾਰ ਜਾਂ ਇਸ ਤੋਂ ਉੱਤੇ ਆਦਮੀ ਜਾਂਦੇ ਹਨ ਅਤੇ ਵਜ਼ੀਰ ਸਾਹਿਬਾਨ ਇਨ੍ਹਾਂ ਵਿਆਹਾਂ ਵਿਚ ਸ਼ਾਮਿਲ ਹੁੰਦੇ ਹਨਅਸੀਂ ਕਈ ਇਸ ਤਰ੍ਹਾਂ ਦੇ ਵਿਆਹ ਪਿਛਲੇ ਤਿੰਨ ਚਾਰ ਮਹੀਨਿਆਂ ਵਿਚ ਵੇਖੇ ਹਨਇਹ ਸੰਜਮ ਕਿੱਥੇ ਕਰ ਰਹੇ ਹਨ? ਇਸ ਤਰ੍ਹਾਂ ਇਨ੍ਹਾਂ ਨੂੰ ਆਪਣੇ ਆਪ ਤੇ ਸੰਜਮ ਕਰਨਾ ਚਾਹੀਦਾ ਹੈ ਅਤੇ ਇਸ ਤਰ੍ਹਾਂ ਦੇ ਸ਼ਾਹੀ ਠਾਠ ਵਾਲੇ ਸਮਾਗਮਾਂ ਵਿੱਚ ਸ਼ਾਮਿਲ ਹੋ ਕੇ ਮੂਹਰੇ ਨਹੀਂ ਆਉਣਾ ਚਾਹੀਦਾ

-----

3. ਪਰ ਇਸ ਦੇ ਨਾਲ ਹੀ ਇਹ ਵੀ ਧਿਆਨ ਦੇਣਾ ਚਾਹੀਦਾ ਹੈ ਕਿ ਪੁਲਿਸ ਦੇ ਮਹਿਕਮੇ ਵਿਚ ਸੁਧਾਰ ਲਿਆਂਦਾ ਜਾਵੇਇਸ ਬਾਰੇ ਇਕ ਪੁਲਿਸ ਕਮਿਸ਼ਨ ਵੀ ਬਣਿਆ ਸੀ, ਜਿਸ ਨੇ ਆਪਣੀਆਂ ਸਿਫਾਰਸ਼ਾਂ ਕੀਤੀਆਂ ਸੀ ਪਰ ਉਹ ਅਜੇ ਤੱਕ ਲਾਗੂ ਹੀ ਨਹੀਂ ਕੀਤੀਆਂ ਗਈਆਂਪੁਲਿਸ ਵਾਲਿਆਂ ਦੀ ਉਹੀ ਪੁਰਾਣੀ ਵਿਚਾਰ-ਧਾਰਾ ਹੈ, ਉਹੀ 14ਵੀਂ ਸਦੀ ਵਾਲੇ ਤਰੀਕੇ ਹਨ ਕਰਾਈਮਜ਼ ਨੂੰ ਡਿਟੈਕਟ ਕਰਨ ਦੇ ਅਤੇ ਮੁਜਰਮਾਂ ਨੂੰ ਸਜ਼ਾ ਦੇਣ ਦੇਸਵਾਏ ਹਰ ਗੱਲ ਤੇ ਡੰਡਾ ਬਰਸਾਉਣ ਦੇ ਹੋਰ ਕੁਝ ਜਾਣਦੇ ਹੀ ਨਹੀਂ ਹੁਣ ਸਾਇੰਟਿਫਿਕ ਯੁੱਗ ਹੈ, ਇਨ੍ਹਾਂ ਨੂੰ ਇਸੇ ਤਰ੍ਹਾਂ ਦੇ ਤਰੀਕੇ ਇਖਤਿਆਰ ਕਰਨੇ ਚਾਹੀਦੇ ਸੀ, ਪਰ ਇਨ੍ਹਾਂ ਦੀ ਤਾਂ ਹਰ ਗੱਲ ਵਿੱਚ ਜੁੱਤੀ ਹੀ ਪ੍ਰਧਾਨ ਹੈਜਦੋਂ ਤੱਕ ਕਿ ਪੁਰਾਣੇ ਤਰੀਕਾਕਾਰ ਬਦਲੇ ਨਹੀਂ ਜਾਂਦੇ ਇਸ ਮਹਿਕਮੇ ਦਾ ਸੁਧਾਰ ਨਹੀਂ ਹੋ ਸਕਦਾਇਹ ਕਿਤਨੇ ਅਫਸੋਸ ਦੀ ਗੱਲ ਹੈ ਜਿਹੜਾ ਵੀ ਕੋਈ ਪੁਲਿਸ ਦਾ ਅਫਸਰ ਮਾੜਾ ਹੈ ਉਹੀ ਤਰੱਕੀ ਕਰਦਾ ਹੈ

-----

4.ਉਸ ਦੀ ਤੇਜ਼ ਬੁੱਧੀ ਨੇ ਕੰਮ ਕੀਤਾ ਅਤੇ ਇਕ ਫੁਰਨਾ ਫੁਰਿਆਪਿੰਡ ਗੱਜਰ ਤਹਿਸੀਲ ਗੜ੍ਹਸ਼ੰਕਰ ਤੋਂ 300 ਫੁੱਟ ਲੱਜ ਅਤੇ ਇਕ ਡੋਲ ਜਿਸ ਨਾਲ ਔਰਤਾਂ ਖੂਹਾਂ ਵਿਚੋਂ ਪਾਣੀ ਕੱਢਿਆ ਕਰਦੀਆਂ ਸਨਉਸਨੇ ਲੱਜ ਅਤੇ ਡੋਲ ਨੂੰ ਪੰਜਾਬ ਵਿਧਾਨ ਸਭਾ ਦੇ ਚੱਲ ਰਹੇ ਇਜਲਾਸ ਵਿਚ ਪੰਜਾਬ ਸਰਕਾਰ ਦੇ ਚੁਣੇ ਹੋਏ ਲੋਕਾਂ ਸਾਹਮਣੇ ਰੱਖਿਆ ਅਤੇ ਕਿਹਾ, “ਕਿ ਮੇਰੇ ਹਲਕੇ ਦੀਆਂ ਧੀਆਂ, ਭੈਣਾਂ ਖੂਹਾਂ ਵਿੱਚੋਂ ਪਾਣੀ ਕੱਢਣ ਲਈ ਇਸ ਡੋਲ ਅਤੇ ਲੱਜ ਦੀ ਵਰਤੋਂ ਕਰਦੀਆਂ ਹਨਮੈਂ ਸਭ ਮੈਂਬਰਾਂ ਨੂੰ ਬੇਨਤੀ ਕਰਦਾ ਹਾਂ ਕਿ ਕੋਈ ਵੀ ਮੈਂਬਰ ਇਸ ਲੱਜ ਅਤੇ ਡੋਲ ਨੂੰ ਚੁੱਕ ਕੇ ਦਿਖਾਵੇ ਜਿਸ ਨਾਲ ਸਾਡੀਆਂ ਮਾਵਾਂ, ਭੈਣਾਂ ਖੂਹਾਂ ਵਿਚੋਂ ਪਾਣੀ ਕੱਢਦੀਆਂ ਹਨਇਸ ਤਰਕ ਭਰਪੂਰ ਸੁਆਲ ਦਾ ਕਿਸੇ ਪਾਸ ਕੋਈ ਜੁਆਬ ਨਹੀਂ ਸੀਉਹਨੇ ਆਪਣੀ ਸਮੱਸਿਆ ਨੂੰ ਦਲੀਲ ਰਾਹੀਂ ਸਰਕਾਰ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕੀਤੀਜਿਸ ਦਾ ਫੌਰੀ ਤੌਰ ਤੇ ਅਸਰ ਹੋਇਆਜਿਸ ਕਾਰਨ ਬੇਟ ਅਤੇ ਕੰਢੀ ਏਰੀਏ ਨੂੰ ਵਾਟਰ ਸਪਲਾਈ ਸਕੀਮ ਨਾਲ ਡੂੰਘੇ ਟਿਊਬਵੈੱਲ ਲਾ ਕੇ ਜੋੜਿਆ ਗਿਆ

-----

ਇੱਕ ਪ੍ਰਭਾਵਸ਼ਾਲੀ ਬੁਲਾਰੇ ਦੇ ਤੌਰ ਉੱਤੇ ਦਰਸ਼ਨ ਸਿੰਘ ਕੈਨੇਡੀਅਨ ਸਭ ਤੋਂ ਵੱਧ ਉਦੋਂ ਚਮਕਿਆ ਜਦੋਂ ਉਸਨੇ ਆਪਣੇ ਤਰਕਸ਼ੀਲ ਵਿਚਾਰਾਂ ਦੀ ਸਾਨ ਉੱਤੇ ਚੜ੍ਹੇ ਭਾਸ਼ਨਾਂ ਰਾਹੀਂ ਪੰਜਾਬ ਵਿੱਚ ਪੱਸਰੀ ਖਾਲਿਸਤਾਨੀ ਧਾਰਮਿਕ ਕੱਟੜਵਾਦੀ ਦਹਿਸ਼ਤਗਰਦਾਂ ਦੀ ਲਹਿਰ ਦੇ ਮੁੱਖ ਜਿੰਮੇਵਾਰ ਕਾਤਲਾਂ ਨੂੰ ਵੰਗਾਰਿਆਉਸਨੇ ਆਪਣੇ ਭਾਸ਼ਨਾਂ ਵਿੱਚ ਇਹ ਗੱਲ ਸਪੱਸ਼ਟ ਸ਼ਬਦਾਂ ਵਿੱਚ ਉਘਾੜੀ ਕਿ ਸਾਮਰਾਜੀ ਸ਼ਕਤੀਆਂ ਦੇ ਪਾਲੇ ਹੋਏ ਇਹ ਟੁੱਕੜਬੋਚ ਜਮੂਰੇ ਅਮਰੀਕਾ ਦੀ ਖੁਫੀਆ ਏਜੰਸੀ ਸੀ.ਆਈ.ਏ. ਅਤੇ ਪਾਕਿਸਤਾਨ ਦੀਆਂ ਖੁਫੀਆ ਏਜੰਸੀਆਂ ਦੇ ਇਸ਼ਾਰਿਆਂ ਉੱਤੇ ਹੀ ਪੁਤਲੀਆਂ ਵਾਂਗੂੰ ਨਾਚ ਕਰ ਰਹੇ ਹਨਦਰਸ਼ਨ ਸਿੰਘ ਕੈਨੇਡੀਅਨ ਨੇ ਪੰਜਾਬ ਦੇ ਲੋਕਾਂ ਨੂੰ ਵੰਗਾਰਿਆ ਕਿ ਪੰਜਾਬੀ ਸਭਿਆਚਾਰ ਦੀਆਂ ਉੱਚੀਆਂ-ਸੁੱਚੀਆਂ ਕਦਰਾਂ-ਕੀਮਤਾਂ ਦੇ ਵਾਰਸੋ ਉੱਠੋ ਅਤੇ ਸਿੱਖ ਗੁਰੂਆਂ ਵੱਲੋਂ ਪਿਆਰ, ਬਰਾਬਰੀ ਅਤੇ ਸਾਂਝੀਵਾਲਤਾ ਦੇ ਪੈਗ਼ਾਮ ਦੇਣ ਵਾਲੇ ਵਿਚਾਰਾਂ ਨੂੰ ਮਿੱਟੀ ਵਿੱਚ ਮਿਲਾਣ ਵਾਲੇ ਇਨ੍ਹਾਂ ਆਖੌਤੀ ਖਾਲਸਿਆਂ ਨੂੰ ਦੱਸ ਦਿਓ ਕਿ ਉਹ ਸਿੱਖ ਧਰਮ ਦੇ ਵਾਰਿਸ ਨਹੀਂ ਬਲਕਿ ਔਰੰਗਜ਼ੇਬ ਦੇ ਵਾਰਿਸ ਹਨਸਿੱਖ ਗੁਰੂਆਂ ਨੇ ਨਾ ਤਾਂ ਕਦੀ ਧਰਮ ਦੇ ਨਾਮ ਉੱਤੇ ਕਿਸੀ ਨਾਲ ਕਿਸੀ ਕਿਸਮ ਦੀ ਜ਼ਿਆਦਤੀ ਕੀਤੀ ਸੀ ਅਤੇ ਨਾ ਹੀ ਕਦੀ ਕੋਈ ਵਿਤਕਰਾਇਸੇ ਕਾਰਨ ਹਿੰਦੂ ਅਤੇ ਮੁਸਲਮਾਨ ਦੋਹਾਂ ਧਰਮਾਂ ਦੇ ਲੋਕ ਹੀ ਉਨ੍ਹਾਂ ਦੇ ਨੇੜੇ ਆਏਪ੍ਰੋ. ਪੂਰਨ ਸਿੰਘ ਨੇ ਵੀ ਸ਼ਾਇਦ ਤਾਂ ਹੀ ਲਿਖਿਆ ਸੀ:

ਪੰਜਾਬ ਸਾਰਾ ਜਿਉਂਦਾ

ਗੁਰਾਂ ਦੇ ਨਾਮ ਤੇ

-----

ਪੰਜਾਬ ਵਿੱਚ ਜਦੋਂ 1984-86 ਦੇ ਸਮੇਂ ਦੌਰਾਨ ਖਾਲਿਸਤਾਨੀ ਧਾਰਮਿਕ ਕੱਟੜਵਾਦੀ ਦਹਿਸ਼ਤਗਰਦਾਂ ਦੇ ਕਾਤਲ ਟੋਲਿਆਂ ਦੀਆਂ ਮਸ਼ੀਨਗੰਨਾਂ ਤੋਂ ਡਰਦਾ ਕੋਈ ਵੀ ਬੋਲਣ ਦੀ ਜੁਰੱਤ ਨਹੀਂ ਸੀ ਕਰਦਾ, ਉਨ੍ਹਾਂ ਸਮਿਆਂ ਵਿੱਚ ਵੀ ਦਰਸ਼ਨ ਸਿੰਘ ਕੈਨੇਡੀਅਨ ਨੇ ਖਾਲਿਸਤਾਨੀ ਦਹਿਸ਼ਤਗਰਦਾਂ ਦੇ ਗੜ੍ਹ ਵਿੱਚ ਜਾ ਕੇ ਧੂੰਆਂਧਾਰ ਭਾਸ਼ਨ ਦਿੱਤੇਦਰਸ਼ਨ ਸਿੰਘ ਕੈਨੇਡੀਅਨ ਦੇ ਅਜਿਹੇ ਭਾਸ਼ਨਾਂ ਨੂੰ ਸੁਣ ਕੇ ਖਾਲਿਸਤਾਨੀ ਧਾਰਮਿਕ ਕੱਟੜਵਾਦੀ ਦਹਿਸ਼ਤਗਰਦ ਬੌਖਲਾ ਉੱਠੇ ਅਤੇ ਦਰਸ਼ਨ ਸਿੰਘ ਕੈਨੇਡੀਅਨ ਦਾ ਨਾਮ ਉਨ੍ਹਾਂ ਦੀ ਹਿੱਟ ਲਿਸਟ ਦੇ ਮੁੱਢਲੇ ਨਾਮਾਂ ਵਿੱਚ ਸ਼ਾਮਿਲ ਹੋ ਗਿਆਪੇਸ਼ ਹਨ ਉਸਦੇ ਅਜਿਹੇ ਪ੍ਰਭਾਵਸ਼ਾਲੀ ਭਾਸ਼ਨਾਂ ਚੋਂ ਕੁਝ ਅੰਸ਼:

-----

1.ਜਦੋਂ ਜਨੂੰਨ ਬੰਦੇ ਨੂੰ ਚੜ੍ਹਦਾ ਹੈ, ਤਾਂ ਉਹ ਬਾਕੀ ਗੱਲਾਂ ਸੁਣਨੋਂ ਹਟ ਜਾਂਦਾ ਹੈਇੱਕੋ ਹੀ ਗੱਲ ਸੋਚਦਾ, ਮੇਰਾ ਧਰਮ, ਮੇਰੇ ਲੋਕ, ਜੋ ਹਮ ਹੈਂ, ਦੁਨੀਆਂ ਵਿੱਚ ਕੋਈ ਨਹੀਂਭਾਈ ਪਹਿਲਾਂ, ਧਾਰਮਿਕ ਬਣਨ ਤੋਂ, ਧਰਮ ਤੇ ਕੋਈ ਗੱਲ ਕਰਨ ਤੋਂ, ਇਹ ਸੋਚੋ, ਸਭ ਤੋਂ ਪਹਿਲਾਂ ਅਸੀਂ ਬੰਦੇ ਹਾਂ, ਇਨਸਾਨ ਹਾਂ, ਮਨੁੱਖ ਹਾਂਧਰਮ ਦੀ ਇੰਨੀ ਗੱਲ ਹੈ ਕਿ ਕਿਸੇ ਰੱਬ ਆਪਣਾ ਕਿੱਦਾਂ ਲੱਭਣਾਉਹਦੇ ਲਈ ਕੋਈ ਸਿੱਖੀ ਥਾਣੀ ਲੱਭ ਲਏ, ਕੋਈ ਇਸਲਾਮ ਰਾਹੀਂ ਲੱਭ ਲਏਕੋਈ ਰੀਤਾਂ ਰਸਮਾਂ ਚੋਂ ਲੱਭ ਲਏਉਹ ਤੁਹਾਡਾ ਤੇ ਤੁਹਾਡੇ ਰੱਬ ਦਾ ਰਿਸ਼ਤਾ ਹੈਤੁਹਾਡੇ ਗੁਰੂ ਸਾਹਿਬ ਨੂੰ, ਮਹਾਰਾਜ ਗੁਰੂ ਨਾਨਕ ਸਾਹਿਬ ਨੂੰ ਮੁਖਾਲਿਫਾਂ ਨੇ ਪੁੱਛਿਆ : ਹੇ ਨਾਨਕ ! ਤੂੰ ਹਿੰਦੂ ਏਂ ਕਿ ਮੁਸਲਮਾਨ, ਤੂੰ ਹੈ ਕੌਣ? ਕਿਉਂਕਿ ਉਹ ਸਾਂਝੀ ਗੱਲ ਕਰਦੇ ਸੀਇਹ ਸਵਾਲ ਸਾਡੇ ਤੇ ਵੀ ਅੱਜ ਹੁੰਦਾ ਹੈ ਕਿ ਤੁਸੀਂ ਕਿਹੜਿਆਂ ਵਿੱਚੋਂ ਹੋਸਾਂਝੀ ਗੱਲ ਕਰਨ ਤੇ ਹਮੇਸ਼ਾ ਹੀ ਹੁੰਦਾ ਹੈਉਹਨਾਂ ਪਤਾ ਕੀ ਜਵਾਬ ਦਿੱਤਾ ਸੀ? ਕਹਿੰਦੇ, “ਹਿੰਦੂ ਕਹੇ ਤੇ ਮਾਰੀਐ, ਮੁਸਲਮਾਨ ਭੀ ਨਾਂਹ, ਪੰਜ ਤਤੁ ਕਾ ਪੁਤਲਾ, ਨਾਨਕ ਮੇਰਾ ਨਾਂਪਹਿਲਾਂ ਬੰਦੇ ਬਣੀਏ, ਉੱਥੋਂ ਤੁਰੀਏ, ਫਿਰ ਕਿੱਧਰ ਨੂੰ ਜਾਂਦੇ ਹਾਂ...ਇਹ ਬੜੀ ਲੰਬੀ ਚੌੜੀ ਵਿਰਾਸਤ ਹੈ ਤੁਹਾਡੀ, ਉਹ ਵਿਰਾਸਤ ਨਾ ਗੁਆ ਲਈਏਕਿਹੜੀ ਹੈ ਵਿਰਾਸਤ? ਤੁਹਾਡਾ ਪੰਜਾਬ ! ਤੁਹਾਡਾ ਅੰਮ੍ਰਿਤਸਰ ! ਕੀ ਨੇ ਪਿਛਲੀ ਦੇਸ਼-ਭਗਤੀ ਦੀਆਂ ਰੀਤਾਂ? 1871 ਵਿੱਚ ਨਾਮਧਾਰੀਏ ਲੜੇ ਸੀ, ਅੰਗਰੇਜ਼ਾਂ ਦੇ ਵਿਰੁੱਧ ਗੁਰੂ ਰਾਮ ਸਿੰਘ ਨੇ ਬੀੜਾ ਚੁਕਿਆ ਸੀ, ਰਣਜੀਤ ਸਿੰਘ ਤੋਂ ਬਾਅਦਤੇ ਫਿਰ ਉਹ ਬਹਾਦਰ ਸੂਰਮੇਮਲੇਰਕੋਟਲੇ ਦਾ ਜਿਹੜਾ ਮੈਦਾਨ ਹੈ, ਉਹ ਅਜੇ ਵੀ ਪਿਆ ਹੈ, ਦੇਖ ਆਇਓ ! ਤੋਪਾਂ ਦੇ ਮੂੰਹ ਮੋਹਰੇ ਬੰਨ੍ਹ-ਬੰਨ੍ਹ ਕੇ ਅੰਗਰੇਜ਼ਾਂ ਨੇ ਉਡਾਏਕਿਸੀ ਨੇ ਸੀਨਹੀਂ ਸੀ ਕੀਤੀ, ਕਿਸੇ ਨੇ ਮਾਫ਼ੀ ਨਹੀਂ ਸੀ ਮੰਗੀਤੇ ਇਹ ਵੀ ਚੇਤਾ ਰੱਖਿਓ ! ਜਿਨ੍ਹਾਂ ਨੂੰ ਇਹ ਐ ਕਿ ਸਿੰਘ ਸਾਰੇ ਚੰਗੇ ਹੁੰਦੇ ਐ ਜਾਂ ਹਿੰਦੂ ਸਾਰੇ ਚੰਗੇ ਹੁੰਦੇ ਐ, ਜਿਨ੍ਹਾਂ ਤੋਪਾਂ ਦੇ ਨਾਲ ਨਾਮਧਾਰੀਏ ਉਡਾਏ ਸੀ, ਉਹ ਮਹਾਰਾਜਾ ਪਟਿਆਲੇ, ਜਿਹੜਾ ਹੁਣ ਅਮਰਿੰਦਰ ਸਿੰਘ, ਇਹਦੇ ਪੜਦਾਦੇ ਨੇ ਤੋਪਾਂ ਭੇਜੀਆਂ ਸੀ ਅੰਗਰੇਜ਼ਾਂ ਨੂੰਇਹ ਕਹਿਕੇ ਕਿ ਇਹ ਤੋਪਾਂ ਲੈ ਕੇ ਇਹ ਸਿੱਖ ਜਿਹੜੇ ਬਾਗ਼ੀ ਐ, ਇਹਨਾਂ ਨੂੰ ਉਡਾ ਦਿਓ

-----

2.ਬਈ ਬਾਹਰੋਂ ਦੇਖ ਲਉ, ਸਿੱਖ ਹੈ ਤਾਂ ਠੀਕ ਹੈਕੇਸ ਚਾਹੀਦੇ, ਦਾੜ੍ਹੀ ਚਾਹੀਦੀ, ਕ੍ਰਿਪਾਨ ਚਾਹੀਦੀ, ਸਾਰੇ ਪੰਜੇ ਕਕਾਰ ਚਾਹੀਦੇ ਆ, ਬਹੁਤ ਸੋਹਣੀ ਗੱਲ ਐਸਾਡਾ ਵੀ ਜੀਅ ਕਰਦਾ, ਕਿ ਇਹੋ ਜਿਹਾ ਕੋਈ ਸੱਜਿਆ ਧੱਜਿਆ ਸਿੱਖ ਆਉਂਦਾ ਹੋਵੇ ਤਾਂ ਉਸ ਨੂੰ ਫਤਹਿ ਬੁਲਾਈਏ, ਚਾਅ ਨਾਲਪਰ ਇੱਥੇ ਹੀ ਸਿੱਖੀ ਮੁੱਕ ਗਈ? ਸਿੱਖੀ ਇੱਥੋਂ ਅਗਾਂਹ ਜਾਂਦੀ ਐਅਗਲੀ ਪੌੜੀ ਨਹੀਂ ਚੜ੍ਹਦੇਕਿੱਥੇ ਜਾਂਦੀ ਐ ਸਿੱਖੀ? ਮਹਾਰਾਜ ਦੱਸਵੇਂ ਪਾਤਸ਼ਾਹ ਨੂੰ ਪੁੱਛਿਆ ਸੀ, ਬਈ ਖਾਲਸਾ ਕੌਣ ਹੈ? ਉਨ੍ਹਾਂ ਦੱਸਿਆ ਸਪੱਸ਼ਟ ਸ਼ਬਦਾਂ ਵਿੱਚ ਖਾਲਸਾ ਸੋ ਜੋ ਨਿਰਧਨ ਕੋ ਪਾਲੇ, ਖਾਲਸਾ ਸੋ ਜੋ ਦੁਸ਼ਟ ਕੋ ਗਾਲੇਐਥੇ ਆਉ ਖਾਂ ਟਿਕਾਣੇਜਿਹੜਾ ਬਾਹਰਲਾ ਰੂਪ ਹੈ: ਘੜਾ ਹੁੰਦਾ ਹੈ, ਬਹੁਤ ਸੋਹਣਾ ਲੱਗਦਾਅਸੀਂ ਕਹਾਂਗੇ ਜੀ, ਸੋਹਣਾ ਸਜਾ ਕੇ ਰੱਖੋ ਘੜਾਪਰ ਘੜੇ ਦੀ ਪਛਾਣ ਹੋਣੀ ਕਿ ਉਹਦੇ ਵਿਚ ਕੀ ਹੈ? ਪਾਣੀ ਐ ਕਿ ਲਾਹਣ ਐ? ਕਿ ਅੰਮ੍ਰਿਤ ਐ, ਕਿ ਦੁੱਧ ਐ? ਫਿਰ ਇਹ ਸਾਰੇ ਧਰਮਾਂ ਵਿਚ ਐਹਿੰਦੂਆਂ ਵਿਚ ਚਲੇ ਜਾਓ, ਮੁਸਲਮਾਨਾਂ ਵਿਚ ਚਲੇ ਜਾਓ, ਭਾਂਤ-ਭਾਂਤ ਦੀ ਸੰਗਤ ਮਿਲਣੀ ਐਆਮ ਤੌਰ ਤੇ ਦਸਾਂ ਨਹੁੰਆਂ ਦੀ ਕਮਾਈ ਕਰਨ ਵਾਲਾ ਪਵਿੱਤਰ ਆਦਮੀ ਤੁਹਾਨੂੰ ਸਾਰਿਆਂ ਵਿੱਚ ਹੀ ਮਿਲੂਉਹਦੇ ਦਰਸ਼ਨ ਕਰਕੇ ਨਿਹਾਲ ਹੋ ਜਾਓਗੇਤੇ ਸਾਰਿਆਂ ਵਿੱਚ ਤੁਹਾਨੂੰ ਸਮੱਗਲਰ ਵੀ ਮਿਲਣੇ, ਬਲੈਕੀਏ ਵੀ ਮਿਲਣੇ, ਟਾਊਟ ਵੀ ਮਿਲਣੇ, ਲਹੂ ਪੀਣੇ ਵੀ ਮਿਲਣੇ ਆਸਿੰਘਾਂ ਵਿਚ ਵੀ ਹਿੱਸਾ ਉਨ੍ਹਾਂ ਦਾ ਹੈਗਾਜੇ ਕੋਈ ਇਹ ਕਹੇ ਉਠ ਕੇ ਕਿ ਸਾਡੇ ਵਿਚ ਨਹੀਂ ਤਾਂ ਆਲੇ-ਦੁਆਲੇ ਆਪਣੇ ਪਿੰਡ ਵਿੱਚ ਵੀ ਦੇਖ ਲਿਉਦੂਰ ਜਾਣ ਦੀ ਲੋੜ ਹੀ ਨਹੀਂ ਪੈਣੀਤਾਂ ਫਿਰ ਜਿਸ ਵੇਲੇ ਗੁਰੂ ਸਾਹਿਬ ਕਹਿੰਦੇ, “ਖਾਲਸਾ ਸੋ ਜੋ ਨਿਰਧਨ ਕੋ ਪਾਲੇ, ਖਾਲਸਾ ਸੋ ਜੋ ਦੁਸ਼ਟ ਕੋ ਗਾਲੇਐਸ ਟਿਕਾਣੇ ਆਓ ਖਾਂ, ਜੋਖੋ ਤੱਕੜੀ ਉੱਤੇਇਹ ਜਿਹੜੇ ਮਿੱਤਰ ਤੁਰੇ ਫਿਰਦੇ ਆ, ਕਿਹੜੇ ਨਿਰਧਨ ਨੂੰ ਪਾਲਦੇ ਆ? ਭਈਏ ਮਾਰ ਦੇਣੇ ਕੋਈ ਸੂਰਮਗਤੀ ਏ? ਦੁਕਾਨਦਾਰ ਤੜ-ਤੜ ਕਰਕੇ ਮਾਰ ਦੇਣੇ ਕੋਈ ਸੂਰਮਗਤੀ ਏ? ਬੱਸਾਂ ਵਿੱਚੋਂ ਬੰਦੇ ਲਾਹ ਕੇ ਜਿਹੜੀ ਅੱਗ ਲਾ ਦੇਣੀ ਉਹ ਸੂਰਮਗਤੀ ਏ?

-----

ਦਰਸ਼ਨ ਸਿੰਘ ਕੈਨੇਡੀਅਨ ਦੇ ਧੂੰਆਂਧਾਂਰ ਭਾਸ਼ਨਾਂ ਵਾਂਗ ਹੀ ਉਸਦੀਆਂ ਲਿਖਤਾਂ ਰਾਹੀਂ ਵੀ ਧਾਰਮਿਕ ਕੱਟੜਵਾਦੀ ਦਹਿਸ਼ਤਗਰਦਾਂ ਦੇ ਮੁਖੌਟੇ ਲੀਰੋ ਲੀਰ ਕੀਤੇ ਜਾਂਦੇ ਸਨਪੇਸ਼ ਹਨ ਦਰਸ਼ਨ ਸਿੰਘ ਕੈਨੇਡੀਅਨ ਦੀਆਂ ਲਿਖਤਾਂ ਚੋਂ ਕੁਝ ਮਹੱਤਵ-ਪੂਰਨ ਅੰਸ਼:

-----

1.ਫੇਰ ਕਿਸ ਗੁਰੂ ਦੇ ਸਿੱਖ ਹਨ ਇਹ ਦਹਿਸ਼ਤਗਰਦ ਅੱਤਵਾਦੀ? ਅਵੱਸ਼ ਹੀ ਦਸ ਸਿੱਖ ਗੁਰੂ ਸਾਹਿਬਾਨ ਦੇ ਨਹੀਂਸਗੋਂ ਗੱਲ ਉਲਟੀ ਹੈਔਰੰਗਜ਼ੇਬ ਆਖਦਾ ਸੀ: ਮੁਸਲਮਾਨ ਬਣੋ ਨਹੀਂ ਤਾਂ ਮਰਨਾ ਕਬੂਲ ਕਰੋਦਹਿਸ਼ਤਗਰਦ ਆਖਦੇ ਹਨ: ਖਾਲਿਸਤਾਨ ਮੰਨੋ, ਨਹੀਂ ਤਾਂ ਮਰਨਾ ਕਬੂਲ ਕਰੋ ਮੀਰ ਮਨੂੰ ਜਨਤਾ ਹਿੱਤ ਜੂਝਦੇ ਇਕ-ਇਕ ਬਾਗ਼ੀ ਸਿੱਖ ਤੇ ਉਸਦੇ ਪਰਿਵਾਰ ਨੂੰ ਕ਼ਤਲ ਕਰਦਾ ਸੀਦਹਿਸ਼ਤਗਰਦ ਇਕ-ਇਕ ਖਾਲਿਸਤਾਨ ਵਿਰੋਧੀ ਨੂੰ ਭਾਲਦੇ ਹਨ ਅਤੇ ਉਸਦਾ, ਤੇ ਲੱਗਦੀ ਵਾਹ ਉਸਦੇ ਪਰਿਵਾਰ ਦਾ, ਕ਼ਤਲ ਕਰਦੇ ਹਨਉਪਰੋਕਤ ਤੋਂ ਪਾਠਕ ਆਪ ਅੰਦਾਜ਼ਾ ਕਰਨ ਕਿ ਇਹ ਸਿੱਖ ਗੁਰੂ ਸਾਹਿਬਾਨ ਦੇ ਹਨ ਜਾਂ ਔਰੰਗਜ਼ੇਬ ਦੇ

-----

2.ਸ਼ਾਨਦਾਰ ਸਿੱਖ ਇਤਿਹਾਸ ਵਿਚ ਕਈ ਵੇਰ ਇਹੋ ਜਿਹੇ ਮੋੜ ਆਏ ਜਿਥੇ ਸੰਤ ਖਾਲਸੇਦੀ ਥਾਂ ਮਲੇਛ ਖਾਲਸਾਪ੍ਰਧਾਨਤਾ ਕਰ ਗਿਆ ਸੀਮਹਾਰਾਜਾ ਰਣਜੀਤ ਸਿੰਘ ਦੀ ਮੌਤ ਪਿਛੋਂ ਵੀ ਮਲੇਛ ਖਾਲਸਾਦੀ ਚੜ੍ਹਤ ਹੋਈ ਸੀ ਤੇ ਇਸ ਨੇ ਬੁਰਛਾਗਰਦੀ ਰਾਹੀਂ ਸਿੱਖ ਰਾਜ ਦੀਆਂ ਜੜ੍ਹਾਂ ਵਿੱਚ ਤੇਲ ਦਿੱਤਾ ਸੀਅਹਿਮਦ ਸ਼ਾਹ ਅਬਦਾਲੀ ਦੇ ਹਮਲਿਆਂ ਸਮੇਂ ਸੰਤ ਖਾਲਸਾਉਸ ਵਿਰੁੱਧ ਜੀਵਨ-ਮਰਨ ਦਾ ਘੋਲ ਲੜਿਆ, ਪਰ ਮਾਲਵੇ ਦੀਆਂ ਕੁਝ ਸਿੱਖ ਰਿਆਸਤਾਂ ਦੇ ਰਾਜੇ ਅਬਦਾਲੀ ਦੇ ਪੈਰੀਂ ਪਏਇਸ ਸ਼ਤਾਬਦੀ ਦੇ ਆਰੰਭ ਵਿੱਚ ਜਿਹੜੇ ਨਾਮਧਰੀਕ ਸਿੱਖ ਆਗੂ ਦਰਬਾਰ ਸਾਹਿਬ ਉੱਤੇ ਕਾਬਜ਼ ਸਨ, ਉਹਨਾਂ ਦੇਸ਼-ਭਗਤ ਗੱਦਰੀ ਸੂਰਬੀਰਾਂ, ਜਿਨ੍ਹਾਂ ਨੂੰ ਬਗ਼ਾਵਤ ਦੇ ਦੋਸ਼ ਵਿੱਚ ਅੰਗਰੇਜ਼ ਨੇ ਫਾਂਸੀਆਂ ਤੇ ਕਾਲੇ-ਪਾਣੀਆਂ ਦੀਆਂ ਸਜ਼ਾਵਾਂ ਦਿੱਤੀਆਂ ਸਨ, ਨੂੰ ਅਸਿੱਖ ਕਰਾਰ ਦਿੱਤਾ ਸੀਤੇ ਇਨ੍ਹਾਂ ਹੀ ਮਹਾਂਪੁਰਸ਼ਾਂ ਨੇ ਜਲਿਆਂਵਾਲੇ ਬਾਗ਼ ਦੇ ਕਾਤਲ ਜਨਰਲ ਡਾਇਰ ਨੂੰ ਸਿਰੋਪਾ ਦਿੱਤਾ ਸੀ1947 ਵਿੱਚ ਜਿਨ੍ਹਾਂ ਸਿੱਖ ਫਸਾਦੀਆਂ ਨੇ ਦੂਜੇ ਫਿਰਕੇ ਦੇ ਮਾਸੂਮ ਤੇ ਨਿਰਦੋਸ਼ ਲੋਕਾਂ ਦਾ ਕ਼ਤਲੇਆਮ ਤੇ ਲੁੱਟਮਾਰ ਕੀਤੀ ਸੀਉਹ ਵੀ ਮਲੇਛ ਖਾਲਸੇਦਾ ਹੀ ਪ੍ਰਤੀਕ ਸੀ

-----

ਖਾਲਿਸਤਾਨੀ ਧਾਰਮਿਕ ਕੱਟੜਵਾਦੀ ਦਹਿਸ਼ਤਗਰਦਾਂ ਦੇ ਮੁਖੌਟੇ ਲਾਹੁਣ ਦੇ ਨਾਲ ਨਾਲ ਦਰਸ਼ਨ ਸਿੰਘ ਕੈਨੇਡੀਅਨ ਨੇ ਆਪਣੀਆਂ ਲਿਖਤਾਂ ਅਤੇ ਭਾਸ਼ਨਾਂ ਰਾਹੀਂ ਉਨ੍ਹਾਂ ਕਰਾਂਤੀਕਾਰੀ ਕਮਿਊਨਿਸਟ ਜੱਥੇਬੰਦੀਆਂ ਦੇ ਚਿਹਰੇ ਵੀ ਨੰਗੇ ਕੀਤੇ ਹਨ ਜੋ ਕਿ ਇਨ੍ਹਾਂ ਔਰੰਗਜ਼ੇਬ ਰੂਪੀ ਕਾਤਲਾਂ ਦੇ ਹੱਕ ਵਿੱਚ ਨਾਹਰੇ ਬੁਲੰਦ ਕਰਦੀਆਂ ਰਹੀਆਂ ਹਨ ਇਸ ਨਿਬੰਧ ਦੇ ਅੰਤਲੇ ਪੜ੍ਹਾਅ ਵਿੱਚ ਮੈਂ ਦਰਸ਼ਨ ਸਿੰਘ ਕੈਨੇਡੀਅਨ ਦੇ ਅਜਿਹੇ ਬੇਖੌਫ਼ ਪ੍ਰਗਟਾਵਿਆਂ ਦਾ ਵੀ ਜ਼ਿਕਰ ਕਰਨਾ ਜ਼ਰੂਰੀ ਸਮਝਦਾ ਹਾਂਜਿਵੇਂ ਹਰਦਿਆਲ ਬੈਂਸ ਦੇ ਗਰੁੱਪ ਨੂੰ ਉਹ ਸੀ.ਆਈ.ਏ. ਦੇ ਮਿੱਤਰ ਸਮਝਦਾ ਸੀ:

-----

ਨਕਸਲੀ ਗਰੁੱਪਾਂ ਵਿੱਚੋਂ ਹਰਦਿਆਲ ਸਿੰਘ ਬੈਂਸ ਦੀ ਕੈਨੇਡਾ ਵਿਚ ਗ਼ਦਰ ਕਮਿਊਨਿਸਟ ਪਾਰਟੀ ਪੂਰੀ ਤਰ੍ਹਾਂ ਖਾਲਿਸਤਾਨੀਆਂ ਨਾਲ ਸਹਿਯੋਗ ਕਰਦੀ ਹੈਇਸਦੇ ਸਮਰਥਕ ਖੁਲ੍ਹੇ ਆਮ ਕਹਿੰਦੇ ਹਨ ਕਿ ਉਹਨਾਂ ਦੇ ਤੇ ਖਾਲਿਸਤਾਨੀਆਂ ਦੇ ਆਸ਼ੇ ਸਾਂਝੇ ਹਨਕਿਉਂਕਿ ਦੋਨੋਂ ਹਿੰਦ ਸਰਕਾਰ ਵਿਰੁੱਧ ਹਥਿਆਰਬੰਦ ਲੜਾਈ ਵਿੱਚ ਵਿਸ਼ਵਾਸ ਰੱਖਦੇ ਹਨਇਹ ਵੀ ਕਿਹਾ ਜਾਂਦਾ ਹੈ ਕਿ ਇਸ ਪਾਰਟੀ ਦਾ ਡਾਕਟਰ ਜਗਜੀਤ ਸਿੰਘ ਚੌਹਾਨ ਨਾਲ ਸਮਝੌਤਾ ਹੈ ਕਿ ਦੋਨੋਂ ਧੜੇ ਸਹਿਯੋਗ ਨਾਲ ਪੰਜਾਬ ਵਿੱਚ ਹਥਿਆਰਬੰਦ ਘੋਲ ਕਰਨਗੇਤੇ ਜਿਹੜੇ ਇਲਾਕੇ ਚੌਹਾਨ ਆਜ਼ਾਦਕਰਾਏਗਾ ਉਥੇ ਖਾਲਿਸਤਾਨ ਦਾ ਕੇਸਰੀ ਨਿਸ਼ਾਨ ਝੂਲੇਗਾ ਤੇ ਜਿਹੜੇ ਗ਼ਦਰ ਕਮਿਊਨਿਸਟ ਪਾਰਟੀ ਆਜ਼ਾਦ ਕਰਾਏਗੀ ਉਥੇ ਬੈਂਸ ਦਾ ਲਾਲ ਪਰਚਮਕੈਨੇਡਾ ਦੇ ਸਮੂਹ ਪ੍ਰਗਤੀਸ਼ੀਲ ਦੇਸ਼-ਭਗਤਾਂ ਦਾ ਆਮ ਵਿਚਾਰ ਇਹਨਾਂ ਬਾਰੇ ਚੰਗਾ ਨਹੀਂਮਾਰਚ ਮਹੀਨੇ ਵੈਨਕੂਵਰ ਦੀਆਂ ਕਈ ਜੱਥੇਬੰਦੀਆਂ ਨੇ ਸ੍ਰੀ ਉੱਜਲ ਦੋਸਾਂਝ ਉਪਰ ਖਾਲਿਸਤਾਨੀਆਂ ਦੇ ਘਾਤਕ ਹਮਲੇ ਵਿਰੁਧ ਜੋ ਪ੍ਰੋਟੈਸਟ ਜਲਸਾ ਰੱਖਿਆ ਸੀ ਉਸਨੂੰ ਤੋੜਨ ਲਈ ਖਾਲਿਸਤਾਨੀਆਂ ਤੇ ਬੈਂਸ ਦੇ ਨਕਸਲੀ ਗਰੁੱਪ ਨੇ ਸਾਂਝਾ ਹੱਲਾ ਬੋਲਿਆ ਸੀ

-----

ਇਸੇ ਤਰ੍ਹਾਂ ਹੀ ਕੈਨੇਡਾ ਦੀ ਮਾਰਕਸੀ ਕਮਿਊਨਿਸਟ ਪਾਰਟੀ ਦੇ ਕੁਝ ਲੀਡਰਾਂ ਦੇ ਵਤੀਰੇ ਤੋਂ ਵੀ ਦਰਸ਼ਨ ਸਿੰਘ ਕੈਨੇਡੀਅਨ ਕੋਈ ਵਧੇਰੇ ਖੁਸ਼ ਨਹੀਂ ਸੀ:

ਬਰਤਾਨੀਆ ਤੇ ਕੈਨੇਡਾ ਵਿਚ ਖੱਬੇ-ਪੱਖੀ ਵਿਚਾਰਧਾਰਾ ਨਾਲ ਸਬੰਧ ਰੱਖਣ ਵਾਲੇ ਲੋਕਾਂ ਦੀ ਭਾਰੀ ਗਿਣਤੀ ਹੈਇਹਨਾਂ ਵਿਚੋਂ ਇਕ ਅੱਧੇ ਗਰੁੱਪ ਨੂੰ ਛੱਡ ਕੇ ਬਾਕੀ ਸਭੇ ਖਾਲਿਸਤਾਨੀ ਅੱਤਵਾਦੀਆਂ ਦੇ ਵਿਰੋਧੀ ਹਨ, ਪਰ ਇਹ ਕਈ ਗਰੁੱਪਾਂ ਵਿਚ ਵੰਡੇ ਹੋਏ ਹਨਇਹਨਾਂ ਵਿਚੋਂ ਸਭ ਤੋਂ ਵੱਡਾ ਗਰੁੱਪ ਮਾਰਕਸੀ ਕਮਿੳੂਿਨਸਟ ਪਾਰਟੀ ਦਾ ਹੈਇਸਦੇ ਆਮ ਮੈਂਬਰ ਖਾਲਿਸਤਾਨ ਦਾ ਵਿਰੋਧ ਕਰਦੇ ਹਨਪਰ ਬਤੌਰ ਜਥੇਬੰਦੀ ਇਸ ਪਾਰਟੀ ਦੀ ਸਰਗਰਮੀ ਇਸਦੀ ਜਥੇਬੰਦਕ ਤਾਕਤ ਤੋਂ ਕਿਤੇ ਘਟ ਹੈਇਸਦੀ ਦੁਬਿਧਾ ਦਾ ਇਕ ਕਾਰਨ ਸ਼ਾਇਦ ਇਹ ਹੋਵੇ ਕਿ ਪਿਛਲੇ ਲੰਮੇ ਸਮੇਂ ਤੋਂ ਇਸ ਪਾਰਟੀ ਦੇ ਅਕਾਲੀਆਂ ਨਾਲ ਬਹੁਤ ਨਿਕਟ ਸਬੰਧ ਰਹੇ ਹਨਤੇ ਇਹ ਹਰ ਘਟਨਾ ਲਈ ਮੁਖ ਜਿੰਮੇਵਾਰ ਕਾਂਗਰਸ ਨੂੰ ਹੀ ਸਮਝਦੀ ਰਹੀ ਹੈਸ਼ਾਇਦ ਇਹੀ ਕਾਰਨ ਹੋਵੇ ਕਿ ਜੂਨ 1984 ਵਿਚ ਨੀਲਾ ਤਾਰਾ ਅਪ੍ਰੇਸ਼ਨਤੋਂ ਇਕਦਮ ਬਾਅਦ ਖਾਲਿਸਤਾਨੀਆਂ ਨੇ ਜੋ ਰੋਸ ਪ੍ਰਦਰਸ਼ਨ ਵੈਨਕੂਵਰ ਵਿੱਚ ਕੀਤਾ ਸੀ ਉਸਦੇ ਆਗੂਆਂ ਦੀ ਮੋਹਰਲੀ ਕਤਾਰ ਵਿਚ ਮਾਰਕਸੀ ਪਾਰਟੀ ਦੇ ਕੈਨੇਡਾ ਵਿੱਚ ਮੁੱਖ ਆਗੂ ਗੁਰਨਾਮ ਸਿੰਘ ਸੰਘੇੜਾ ਵੀ ਸਨ

-----

ਪੰਜਾਬ ਦੇ ਇਸ ਨਾਮਵਰ ਕਰਾਂਤੀਕਾਰੀ ਦਰਸ਼ਨ ਸਿੰਘ ਕੈਨੇਡੀਅਨ ਨੂੰ 25 ਸਤੰਬਰ 1986 ਵਾਲੇ ਦਿਨ ਮਾਹਲਪੁਰ ਤੋਂ ਆਪਣੇ ਪਿੰਡ ਲੰਗੇਰੀ ਆਉਂਦਿਆਂ ਖਾਲਿਸਤਾਨੀ ਕੱਟੜਵਾਦੀ ਦਹਿਸ਼ਤਗਰਦਾਂ ਨੇ ਘੇਰ ਲਿਆਉਨ੍ਹਾਂ ਨੇ ਮਿਲਣ ਦੇ ਬਹਾਨੇ ਬੜਾ ਨੇੜਿਉਂ ਹੋ ਕੇ ਦਰਸ਼ਨ ਸਿੰਘ ਕੈਨੇਡੀਅਨ ਦੇ ਗੋਲੀਆਂ ਮਾਰਕੇ ਉਸਦੀ ਹੱਤਿਆ ਕਰ ਦਿੱਤੀ

------

ਪੰਜਾਬ, ਪੰਜਾਬੀ ਅਤੇ ਪੰਜਾਬੀ ਸਭਿਆਚਾਰ ਦੀਆਂ ਉੱਚੀਆਂ-ਸੁੱਚੀਆਂ ਕਦਰਾਂ-ਕੀਮਤਾਂ ਦੀ ਰਾਖੀ ਕਰਦਿਆਂ ਹੋਇਆਂ ਆਪਣੇ ਖ਼ੂਨ ਦਾ ਕਤਰਾ ਕਤਰਾ ਬਹਾ ਜਾਣ ਵਾਲੇ ਕਰਾਂਤੀਕਾਰੀ ਦਰਸ਼ਨ ਸਿੰਘ ਕੈਨੇਡੀਅਨ ਨੂੰ ਪੰਜਾਬ ਦਾ ਹੀ ਇੱਕ ਨਾਮਵਰ ਸ਼ਾਇਰ ਸੰਤੋਖ ਸਿੰਘ ਧੀਰ ਆਪਣੀ ਨਜ਼ਮ ਦਰਸ਼ਨ ਸਿੰਘ ਕੈਨੇਡੀਅਨਵਿੱਚ ਕੁਝ ਇਸ ਤਰ੍ਹਾਂ ਯਾਦ ਕਰਦਾ ਹੈ:

ਕਾਮਰੇਡ ਕੈਨੇਡੀਅਨ ਨੇ

ਜਨੂੰਨ ਵਿਚ ਅੰਨ੍ਹੇ ਹੋਏ

ਔਰੰਗਜ਼ੇਬ ਨੂੰ ਤਾੜਿਆ

ਔਰੰਗਜ਼ੇਬ ਨੇ, ਬੌਖਲਾ ਕੇ

ਕਾਮਰੇਡ ਕੈਨੇਡੀਅਨ ਦਾ

ਦਿੱਲੀ ਵਿਚ ਸਿਰ ਕੱਟ ਦਿੱਤਾ

ਕਾਮਰੇਡ ਕੈਨੇਡੀਅਨ

ਕਿੱਥੇ ਨਹੀਂ ਲੜਿਆ?

ਕਿੱਥੇ ਨਹੀਂ ਮੋਇਆ?

ਰੂਸ ਵਿਚ ਉਹ ਜ਼ਾਰ ਨਾਲ ਲੜਿਆ

ਸਪੇਨ ਵਿਚ ਫ਼ਰਾਂਕੋ ਨਾਲ

ਜਰਮਨੀ ਵਿਚ ਹਿਟਲਰ ਨਾਲ

ਭਾਰਤ ਵਿਚ ਅੰਗਰੇਜ਼ ਨਾਲ

ਕਦੇ ਉਹ ਭਗਤ ਸਿੰਘ ਬਣਿਆ

ਕਦੇ ਜੁਲੀਅਸ ਫ਼ੀਊਚਕ

-----

ਹਰਜੀਤ ਦੌਧਰੀਆ ਦੀ ਸੰਪਾਦਤ ਕੀਤੀ ਪੁਸਤਕ ਦਰਸ਼ਨਦੀ ਪ੍ਰਕਾਸ਼ਨਾ, ਨਿਰਸੰਦੇਹ, ਕੈਨੇਡੀਅਨ ਪੰਜਾਬੀ ਸਾਹਿਤ ਵਿੱਚ ਜ਼ਿਕਰਯੋਗ ਵਾਧਾ ਕਰਦੀ ਹੈਇਹ ਪੁਸਤਕ ਨਾ ਸਿਰਫ਼ ਸਾਨੂੰ ਕੈਨੇਡਾ ਦੀਆਂ ਹੀ ਸਮੱਸਿਆਵਾਂ ਨਾਲ ਜੋੜਦੀ ਹੈ, ਬਲਕਿ ਇਸ ਪੁਸਤਕ ਰਾਹੀਂ ਇਸ ਗੱਲ ਦੀ ਵੀ ਭਰਪੂਰ ਜਾਣਕਾਰੀ ਮਿਲਦੀ ਹੈ ਕਿ ਕੈਨੇਡਾ ਵਿੱਚ ਵਸਦੇ ਪੰਜਾਬੀਆਂ ਦੀਆਂ ਸਭਿਆਚਾਰਕ ਸਮੱਸਿਆਵਾਂ ਇੰਡੀਆ ਦੇ ਪੰਜਾਬ ਨਾਲ ਕਿੰਨ੍ਹੀ ਗੂੜੀ ਤਰ੍ਹਾਂ ਜੁੜੀਆਂ ਹੋਈਆਂ ਹਨ

********

No comments: