ਤੁਹਾਡੇ ਧਿਆਨ ਹਿੱਤ: ਜ਼ਰੂਰੀ ਸੂਚਨਾ

ਤੁਹਾਡੇ ਧਿਆਨ ਹਿੱਤ: ਜ਼ਰੂਰੀ ਸੂਚਨਾ
ਕੈਨੇਡਾ ਦੇ 57 ਪੰਜਾਬੀ ਲੇਖਕਾਂ ਦੀਆਂ ਪੁਸਤਕਾਂ ਬਾਰੇ ਸਮੀਖਿਆ ਦੀ ਕਿਤਾਬ 'ਕੈਨੇਡੀਅਨ ਪੰਜਾਬੀ ਸਾਹਿਤ' ਨੂੰ ਖ਼ਰੀਦਣ ਲਈ ਬਲੌਗ 'ਤੇ ਦਿੱਤੇ ਐਡਰੈਸ 'ਤੇ ਈਮੇਲ ਕਰੋ। ਸ਼ੁਕਰੀਆ।

ਤੁਹਾਡੇ ਧਿਆਨ ਹਿੱਤ - ਜ਼ਰੂਰੀ ਸੂਚਨਾ

ਸੂਚਨਾ: ਪ੍ਰਕਾਸ਼ਕ ਦੀ ਤਲਾਸ਼ :

ਆਪਣੀ ਹੁਣੇ ਇੰਡੀਆ ਵਿੱਚ ਪ੍ਰਕਾਸ਼ਿਤ ਹੋਈ ਪੁਸਤਕ ‘ਕੈਨੇਡੀਅਨ ਪੰਜਾਬੀ ਸਾਹਿਤ (ਸਮੀਖਿਆ)’ ਨੂੰ ਮੈਂ ਅੰਗਰੇਜ਼ੀ ਵਿੱਚ ਅਨੁਵਾਦ ਕਰਕੇ ਕੈਨੇਡਾ ਵਿੱਚ ‘‘Canadian Punjabi Literature (Commentary)’’ ਨਾਮ ਦੀ ਪੁਸਤਕ ਦੇ ਰੂਪ ਵਿੱਚ ਪ੍ਰਕਾਸ਼ਿਤ ਕਰਨਾ ਚਾਹੁੰਦਾ ਹਾਂ। ਮੈਂ ਕਿਸੀ ਵਧੀਆ ਕੈਨੇਡੀਅਨ ਪ੍ਰਕਾਸ਼ਕ ਦੀ ਤਲਾਸ਼ ਕਰ ਰਿਹਾ ਹਾਂ। ਜੇਕਰ ਤੁਸੀਂ ਕਿਸੀ ਅਜਿਹੇ ਵਧੀਆ ਕੈਨੇਡੀਅਨ ਪ੍ਰਕਾਸ਼ਕ ਦਾ ਨਾਮ ਜਾਣਦੇ ਹੋ ਜੋ ਮੇਰੀ ਪੁਸਤਕ ਪ੍ਰਕਾਸ਼ਿਤ ਕਰ ਸਕਦਾ ਹੋਵੇ ਤਾਂ ਮੈਂ ਉਸ ਪ੍ਰਕਾਸ਼ਕ ਦਾ ਨਾਮ ਜਾਨਣਾ ਚਾਹਾਂਗਾ।

Sukhinder

Editor: SANVAD

Box 67089, 2300 Yonge St.

Toronto ON M4P 1E0

Tel. (416) 858-7077

Email: poet_sukhinder@hotmail.com

http://www.canadianpunjabiliterature.blogspot.com/



Monday, May 25, 2009

ਸੁਖਿੰਦਰ - ਲੇਖ

ਸੰਘਰਸ਼ ਲਈ ਤੜਪ ਰਹੇ ਸ਼ਬਦ ਇਕਬਾਲ ਖ਼ਾਨ

ਲੇਖ

ਸੰਘਰਸ਼ ਤਾਂ ਲੋਕ ਹੀ ਕਰਨਗੇ

ਜਾਚ ਸਿਖਾਊ ਕਵਿਤਾ

ਯੁੱਗ ਤਾਂ ਲੋਕ ਹੀ ਬਦਲਣਗੇ

ਯੁੱਧ ਸਿਖਾਊ ਕਵਿਤਾ

ਸੋ ਆ-ਆਪਾਂ

ਕਵਿਤਾ ਦੀ ਫ਼ਸਲ ਬੀਜੀਏ !

ਆ-ਆਪਾਂ ਕਵਿਤਾ ਬੀਜੀਏ !!

ਇਹ ਕਾਵਿ-ਸਤਰਾਂ ਕੈਨੇਡੀਅਨ ਪੰਜਾਬੀ ਸ਼ਾਇਰ ਇਕਬਾਲ ਖ਼ਾਨ ਦੇ ਕਾਵਿ-ਸੰਗ੍ਰਹਿ ਨਾਗ ਦੀ ਮੌਤ ਤੱਕਵਿੱਚ ਸ਼ਾਮਿਲ ਕੀਤੀ ਗਈ ਕਵਿਤਾ ਕਵਿਤਾ ਦੀ ਫ਼ਸਲਵਿੱਚੋਂ ਲਈਆਂ ਗਈਆਂ ਹਨਇਕਬਾਲ ਖ਼ਾਨ ਨੇ ਆਪਣਾ ਇਹ ਕਾਵਿ-ਸੰਗ੍ਰਹਿ 2007 ਵਿੱਚ ਪ੍ਰਕਾਸ਼ਿਤ ਕੀਤਾ ਸੀਇਸ ਤੋਂ ਪਹਿਲਾਂ ਉਹ ਰੱਤੜੇ ਫੁਲ’ (ਕਾਵਿ-ਸੰਗ੍ਰਹਿ - ਸੰਪਾਦਤ) 1977 ਵਿੱਚ ਅਤੇ ਕਾਫ਼ਲੇ’ (ਕਾਵਿ-ਸੰਗ੍ਰਹਿ) 1992 ਵਿੱਚ ਪ੍ਰਕਾਸ਼ਿਤ ਕਰ ਚੁੱਕਾ ਹੈ

----

ਇਕਬਾਲ ਖ਼ਾਨ ਅਨੇਕਾਂ ਪੱਧਰਾਂ ਉੱਤੇ ਲੋਕ-ਸੰਘਰਸ਼ ਨਾਲ ਜੁੜਿਆ ਰਿਹਾ ਹੈਇਸੇ ਲਈ ਉਹ ਆਪਣੀ ਕਵਿਤਾ ਦਾ ਉਦੇਸ਼ ਵੀ ਸੰਘਰਸ਼ਹੀ ਰੱਖਦਾ ਹੈਆਪਣੀ ਕਵਿਤਾ ਦੇ ਉਦੇਸ਼ ਬਾਰੇ ਪੂਰੀ ਤਰ੍ਹਾਂ ਸਪੱਸ਼ਟ ਹੋਣ ਕਾਰਨ, ਉਹ ਨਾ ਤਾਂ ਆਪਣਾ ਹੀ ਸਮਾਂ ਜਾਇਆ ਕਰਦਾ ਹੈ ਅਤੇ ਨਾ ਹੀ ਆਪਣੀ ਕਵਿਤਾ ਦੇ ਪਾਠਕਾਂ ਦਾ

ਆਪਣੀ ਕਵਿਤਾ ਦੇ ਉਦੇਸ਼ ਨੂੰ ਇਕਬਾਲ ਖ਼ਾਨ ਆਪਣੀ ਕਵਿਤਾ ਮੈਂ ਕਲਾਕਾਰ ਹਾਂਵਿੱਚ ਹੋਰ ਵਿਸਥਾਰ ਦਿੰਦਾ ਹੋਇਆ ਕਹਿੰਦਾ ਹੈ:

1.

ਤੁਸੀਂ ਤਾਂ ਕਵਿਤਾ ਨੂੰ

ਕੰਜਰੀ ਹੀ ਸਮਝਦੇ ਹੋ

ਜੋ ਕਾਲੀ ਸ਼ਾਹ ਰਾਤ ਨੂੰ

ਹਾਰ-ਸ਼ਿੰਗਾਰ ਵਿਚ ਲਿਪਟ

ਤੁਹਾਡਾ ਮਨੋਰੰਜਨ ਕਰੇ

2.

ਤੁਸੀਂ ਤਾਂ ਚਾਹੁੰਦੇ ਹੋ

ਕਿ ਮੈਂ

ਕੇਸਰੀ ਪੱਗਾਂ ਵਾਲਿਆਂ ਨੂੰ

ਰਾਂਝੇ ਚਿਤਵਾਂ ਜਾਂ

ਚਿੱਟੀ-ਪੱਗ, ਕਾਲੀਆਂ-ਐਨਕਾਂ ਵਾਲੇ ਨੂੰ

ਗੋਰਖ ਨਾਥ

ਅਤੇ ਇਨ੍ਹਾਂ ਦੋਹਾਂ ਪੁੜਾਂ ਵਿੱਚ

ਪਿੱਸ ਰਹੀ ਲੁਕਾਈ ਵੱਲੋਂ

ਅੱਖਾਂ ਫੇਰ ਲਵਾਂ

----

ਆਪਣੀ ਕਵਿਤਾ ਦਾ ਉਦੇਸ਼ ਲੋਕਾਂ ਨੂੰ ਸੰਘਰਸ਼ ਵਾਸਤੇ ਤਿਆਰ ਕਰਨ ਲਈ ਚੇਤਨਾ ਜਗਾਉਣੀ ਮਿੱਥ ਕੇ ਇਕਬਾਲ ਖ਼ਾਨ ਇਹ ਵੀ ਦੱਸਣਾ ਜ਼ਰੂਰੀ ਸਮਝਦਾ ਹੈ ਕਿ ਲੋਕ-ਚੇਤਨਾ ਪੈਦਾ ਕਰਨ ਲਈ ਉਹ ਆਪਣੀ ਕਵਿਤਾ ਰਾਹੀਂ ਲੋਕਾਂ ਨੂੰ ਕਿਸ ਤਰ੍ਹਾਂ ਦੀ ਜਾਣਕਾਰੀ ਦੇਣੀ ਚਾਹੇਗਾਇਹ ਗੱਲ ਵੀ ਉਹ ਆਪਣੀ ਕਵਿਤਾ ਕਲਮੀ ਅੱਖਵਿੱਚ ਪੂਰੀ ਤਰ੍ਹਾਂ ਸਪੱਸ਼ਟ ਕਰ ਦਿੰਦਾ ਹੈ:

ਕਲਮ ਦੀ ਅੱਖ

ਉਹ ਦੂਰਬੀਨ,

ਜਿਸ ਨਾਲ

ਆਮ ਲੋਕ ਦੇਖਦੇ ਹਨ,

ਸਮਾਜ ਦੀਆਂ ਉਹ ਗੱਲਾਂ

ਜੋ ਨੰਗੀ ਅੱਖੀਂ

ਦੇਖ ਨਹੀਂ ਸਕਦੇ

----

ਲੋਕ-ਚੇਤਨਾ ਪੈਦਾ ਕਰਨ ਦੇ ਉਦੇਸ਼ ਹਿਤ ਇਕਬਾਲ ਖ਼ਾਨ ਸਾਡੇ ਸਮਿਆਂ ਦੇ ਸਭ ਤੋਂ ਵੱਧ ਚਰਚਿਤ ਸ਼ਬਦ ਆਤੰਕਵਾਦਨਾਲ ਆਪਣੀ ਗੱਲ ਸ਼ੁਰੂ ਕਰਦਾ ਹੈਸਾਡੇ ਸਮਿਆਂ ਦੀ ਇਹ ਵੀ ਇੱਕ ਹਕੀਕਤ ਹੈ ਕਿ ਸੋਵੀਅਤ ਯੂਨੀਅਨ ਦੇ ਢਹਿ ਢੇਰੀ ਹੋ ਜਾਣ ਤੋਂ ਬਾਹਦ ਅਮਰੀਕਾ ਹੀ ਇੱਕੋ ਇੱਕ ਸੁਪਰਪਾਵਰ ਰਹਿ ਜਾਣ ਕਾਰਨ ਉਹ ਇੱਕ ਮਦਮਸਤ ਹਾਥੀ ਵਾਂਗ ਦਨਦਨਾਉਂਦਾ ਫਿਰਦਾ ਹੈਜਿਸ ਦਿਸ਼ਾ ਵੱਲ ਵੀ ਇਹ ਮਦਮਸਤ ਹਾਥੀ ਤੁਰਦਾ ਹੈ ਉਸ ਪਾਸੇ ਹੀ ਤਬਾਹੀ ਮਚਾਂਦਾ ਜਾਂਦਾ ਹੈ-ਕਿਉਂਕਿ ਕਮਿਊਨਿਸਟ ਬਲਾਕ ਦੇ ਟੁੱਟ ਜਾਣ ਤੋਂ ਬਾਹਦ ਕੋਈ ਵੀ ਅਜਿਹੀ ਤਾਕਤ ਬਾਕੀ ਨਹੀਂ ਰਹੀ ਜੋ ਕਿ ਇਸ ਮਦਮਸਤ ਹਾਥੀ-ਅਮਰੀਕਾ ਨੂੰ ਕਾਬੂ ਕਰ ਸਕੇਆਪਣੀ ਧੌਂਸ ਜਮਾਉਣ ਲਈ ਅਮਰੀਕਾ ਨੇ ਧਰਤੀ ਦਾ ਕੋਈ ਹਿੱਸਾ ਅਜਿਹਾ ਨਹੀਂ ਛੱਡਿਆ ਜਿੱਥੇ ਕਿ ਉਸ ਨੇ ਆਪਣੀਆਂ ਖੁਫੀਆ ਏਜੰਸੀਆਂ ਅਤੇ ਫੌਜਾਂ ਭੇਜਕੇ ਆਤੰਕਵਾਦ ਨਾ ਫੈਲਾਇਆ ਹੋਵੇਪਰ ਆਖੀਰ ਆਤੰਕਵਾਦ ਦਾ ਜਿੰਨ ਜੋ ਅਮਰੀਕਾ ਹੋਰਨਾਂ ਦੇਸ਼ਾਂ ਲਈ ਪਾਲਦਾ ਰਿਹਾ ਸਤੰਬਰ 11, 2001 ਵਾਲੇ ਦਿਨ ਵਰਲਡ ਟਰੇਡ ਸੈਂਟਰਉੱਤੇ ਕੀਤੇ ਗਏ ਆਤੰਕਵਾਦੀ ਹਮਲਿਆਂ ਦੇ ਰੂਪ ਵਿੱਚ ਅਮਰੀਕਾ ਦੇ ਬੂਹੇ ਉੱਤੇ ਵੀ ਦਸਤਕ ਦੇਣ ਲਈ ਆ ਪਹੁੰਚਿਆਅਮਰੀਕਾ ਦੀਆਂ ਅੱਖਾਂ ਵੀ ਉਦੋਂ ਹੀ ਖੁੱਲ੍ਹੀਆਂ ਜਦੋਂ ਦੂਜਿਆਂ ਦੇ ਘਰਾਂ ਨੂੰ ਸੜਦੇ ਦੇਖ ਤਮਾਸ਼ਾ ਦੇਖਣ ਵਾਲੇ ਅਮਰੀਕਾ ਦੇ ਆਪਣੇ ਵਰਲਡ ਟਰੇਡ ਸੈਂਟਰਾਂ ਚੋਂ ਉੱਠ ਰਹੀਆਂ ਅੱਗ ਦੀਆਂ ਲਾਟਾਂ ਦੁਨੀਆਂ ਭਰ ਦੇ ਟੈਲੀਵੀਜ਼ਨ ਚੈਨਲਾਂ ਲਈ ਵੱਡੀਆਂ ਸੁਰਖੀਆਂ ਵਾਲੀਆਂ ਖ਼ਬਰਾਂ ਬਣ ਗਈਆਂਇਸ ਹਕੀਕਤ ਨੂੰ ਇਕਬਾਲ ਖ਼ਾਨ ਨੇ ਆਪਣੀ ਕਵਿਤਾ ਓਏ ! ਮੌਤ ਦੇ ਵਪਾਰੀਆ!!ਦੀਆਂ ਇਨ੍ਹਾਂ ਕਾਵਿ-ਸਤਰਾਂ ਰਾਹੀਂ ਬਹੁਤ ਹੀ ਖੂਬਸੂਰਤੀ ਨਾਲ ਬਿਆਨ ਕੀਤਾ ਹੈ:

ਇਹ ਅੱਤਵਾਦ ਦਾ ਜਿੰਨ

ਮਾਇਆ ਚਾੜ੍ਹ

ਤੇ ਬਾਰੂਦ ਦਾ ਹਵਨ ਬਾਲ

ਤੂੰ ਹੀ ਬੋਤਲ ਚੋਂ

ਬਾਹਰ ਕੱਢਿਆ ਸੀ

ਖ਼ੂਬ ਕਰਾਈਆਂ ਤੂੰ

ਇਸ ਜਿੰਨ ਤੋਂ ਮਨਮਾਨੀਆਂ

ਇੰਡੋਨੇਸ਼ੀਆ, ਚਿੱਲੀ, ਫ਼ਲਸਤੀਨ

ਲਾਊਸ, ਕੰਬੋਡੀਆ, ਵੀਅਤਨਾਮ

ਆਇਰਲੈਂਡ, ਕੋਸਵੋ, ਇਰਾਕ

ਸੁਮਾਲੀਆ, ਯੋਗੋਸਲਾਵੀਆ, ਹਿੰਦੋਸਤਾਨ

ਅਫ਼ਰੀਕਾ ਤੋਂ ਏਸ਼ੀਆ ਤੱਕ

ਖੂਬ ਤਾਂਡਵ ਨਾਚ ਨਚਾਇਆ

ਤੂੰ ਇਸ ਜਿੰਨ ਤੋਂ

ਪਾਪੀਆ ਤੂੰ ਤਾਂ

ਯੂਰਪ ਵੀ ਨਾ ਬਖਸ਼ਿਆ

ਹੁਣ ਜਦ ਭੂਤਰੇ ਜਿੰਨ ਨੇ

ਤੈਨੂੰ ਹੀ ਟੱਕਰ ਆ ਮਾਰੀ

ਨੱਚਿਆ ਜਦ ਤਾਂਡਵ, ਜਿੰਨ ਨੇ

ਤੇਰੇ ਆਪਣੇ ਵਿਹੜੇ

ਹੁਣ ਕਿਉਂ ਘਬਰਾਉਨਾ?

ਕਿਉਂ ਰੋਨਾਂ ਏਂ?

ਅੱਖਾਂ ਚ ਘਸੁੰਨ ਦੇ ਦੇ

----

ਲੋਕਾਂ ਦੀ ਮਾਨਸਿਕਤਾ ਵਿੱਚ ਇਨਕਲਾਬੀ ਤਬਦੀਲੀਆਂ ਲਿਆਉਣ ਲਈ ਲੇਖਕਾਂ ਨੂੰ ਕਲਮ ਤੋਂ ਹਥਿਆਰ ਦਾ ਕੰਮ ਲੈਣਾ ਪੈਂਦਾ ਹੈ; ਪਰ ਬਾਹਰੀ ਰੂਪ ਵਿੱਚ ਇਨਕਲਾਬੀ ਤਬਦੀਲੀਆਂ ਲਿਆਉਣ ਲਈ ਤਾਂ ਸੱਚਮੁੱਚ ਦੇ ਹਥਿਆਰਾਂ ਦੀ ਹੀ ਲੋੜ ਪੈਂਦੀ ਹੈਇਹ ਗੱਲ ਸਮਝਾਉਣੀ ਕਈ ਵਾਰੀ ਨਾ ਸਿਰਫ ਆਮ ਲੋਕਾਂ ਨੂੰ ਹੀ ਮੁਸ਼ਕਿਲ ਹੋ ਜਾਂਦੀ ਹੈ; ਬਲਕਿ ਲੇਖਕਾਂ, ਕਲਾਕਾਰਾਂ ਅਤੇ ਬੁੱਧੀਜੀਵੀਆਂ ਨੂੰ ਵੀਖਾਸ ਕਰਕੇ ਅਜਿਹੇ ਲੇਖਕਾਂ/ਕਲਾਕਾਰਾਂ ਨੂੰ ਜਿਨ੍ਹਾਂ ਦਾ ਕੰਮ ਕੁਦਰਤ ਦੀ ਲੀਲ੍ਹਾਦੇਖ ਦੇਖ ਕੇ ਅਤੇ ਵਿਸਮਾਦ ਵਿੱਚ ਆ ਕੇ ਅੱਖਾਂ ਚੋਂ ਹੰਝੂ ਡੇਗੀ ਜਾਣਾ ਹੁੰਦਾ ਹੈ ਜਾਂ ਜਿਨ੍ਹਾਂ ਦੀਆਂ ਕਲਾ-ਕਿਰਤਾਂ ਦਾ ਉਦੇਸ਼, ਮਹਿਜ਼, ਤੜਾਗੀ ਨਾਲ ਬੰਨ੍ਹੇ ਘੁੰਗਰੂਆਂ ਦੀ ਛਨਛਨ ਵਰਗਾ ਸੰਗੀਤ ਪੈਦਾ ਕਰਕੇ ਲੋਕ ਮਨ ਨੂੰ ਪਰਚਾਉਣਾ ਹੁੰਦਾ ਹੈਹਥਿਆਰਾਂ ਦਾ ਨਾਮ ਸੁਣ ਕੇ ਹੀ ਡਰ ਜਾਣ ਵਾਲੇ ਲੋਕਾਂ ਨੂੰ ਇਕਬਾਲ ਖ਼ਾਨ ਸਪੱਸ਼ਟ ਕਰਦਾ ਹੈ ਕਿ ਹਥਿਆਰ ਆਪਣੇ ਆਪ ਵਿੱਚ ਕੁਝ ਚੀਜ਼ ਨਹੀਂਹਥਿਆਰ ਤਾਂ ਜਿਸ ਦੇ ਹੱਥ ਵਿੱਚ ਹੁੰਦਾ ਹੈ - ਉਸੇ ਲਈ ਹੀ ਕੰਮ ਕਰਦਾ ਹੈਜੇਕਰ ਲੋਕ-ਵਿਰੋਧੀ ਤਾਕਤਾਂ ਦੇ ਹੱਥਾਂ ਵਿੱਚ ਹਥਿਆਰ ਹੋਣ ਤਾਂ, ਮਹਿਜ਼, ਹੱਥਾਂ ਵਿੱਚ ਫੁੱਲਾਂ ਦੇ ਗੁਲਦਸਤੇ ਲੈ ਕੇ ਕਾਤਲਾਂ ਤੋਂ ਬਚਿਆ ਨਹੀਂ ਜਾ ਸਕਦਾਆਪਣੀ ਰਾਖੀ ਲਈ ਉਦੋਂ ਲੋਕਾਂ ਨੂੰ ਵੀ ਹਥਿਆਰ ਚੁੱਕਣੇ ਪੈਂਦੇ ਹਨਜੇਕਰ ਹਿਟਲਰ ਅਤੇ ਮੂਸੋਲੀਨੀ ਦੀਆਂ ਨਾਜ਼ੀ ਫੌਜਾਂ ਨੂੰ ਰੋਕਿਆ ਜਾ ਸਕਿਆ ਤਾਂ ਉਹ ਹਥਿਆਰਾਂ ਨਾਲ ਹੀ ਰੋਕਿਆ ਗਿਆ ਸੀ -ਫੁੱਲਾਂ ਦੇ ਗੁਲਦਸਤੇ ਭੇਟਾ ਕਰਕੇ ਨਹੀਂਅੱਜ ਦੁਨੀਆਂ ਦੇ ਕੋਨੇ ਕੋਨੇ ਵਿੱਚ ਧਾਰਮਿਕ ਕੱਟੜਵਾਦੀ ਦਹਿਸ਼ਤਗਰਦੀ ਦਾ ਬੋਲਬਾਲਾ ਵੱਧ ਰਿਹਾ ਹੈਜੋ ਕਿ ਪੂਰੀ ਤਰ੍ਹਾਂ ਆਧੁਨਿਕ ਹਥਿਆਰਾਂ ਨਾਲ ਲੈਸ ਹਨਅਜਿਹੇ ਕਾਤਲਾਂ ਨੂੰ ਰੋਕਣ ਲਈ ਗੈਸ ਨਾਲ ਭਰੇ ਰੰਗ-ਬਰੰਗੇ ਗੁਬਾਰਿਆਂ ਦੀ ਨਹੀਂ - ਆਧੁਨਿਕ ਹਥਿਆਰਾਂ ਦੀ ਲੋੜ ਹੋਵੇਗੀ - ਹਥਿਆਰ, ਜੋ ਧਾਰਮਿਕ ਕੱਟੜਵਾਦੀ ਦਹਿਸ਼ਤਗਰਦਾਂ ਦੇ ਹਥਿਆਰਾਂ ਤੋਂ ਵੀ ਬੇਹਤਰ ਹੋਣਇਹੀ ਗੱਲ ਇਕਬਾਲ ਖ਼ਾਨ ਆਪਣੀ ਕਵਿਤਾ ਬੰਦੂਕਾਂ ਦੀ ਪੁਕਾਰਵਿੱਚ ਕੁਝ ਇਸ ਤਰ੍ਹਾਂ ਸਮਝਾਂਦਾ ਹੈ:

ਠਾਅ...ਠਾਅ...ਠਾ...ਅ...ਅ...

ਤੇ ਹਾਅ...ਹਾਅ...ਹਾ...ਹ...ਹ...

ਦੀ ਸੁਮੇਲਤਾ ਨੂੰ ਸਮਝਣੋਂ

ਉਹ ਅਸਮਰੱਥ ਹੋ ਗਏ

ਤਾਂ ਬੰਦੂਕਾਂ ਪੁਕਾਰ ਉੱਠੀਆਂ,

ਕਵੀਓ, ਕਲਾਕਾਰੋ ਤੇ ਬੁੱਧੀਜੀਵੀਓ!

ਦਿਭ ਦ੍ਰਿਸ਼ਟੀ ਦੇ ਮਾਲਕੋ!!

ਸਾਨੂੰ ਇੰਜ ਨਾ ਦੁਰਕਾਰੋ

ਸਾਡਾ ਕਸੂਰ ਤਾਂ ਦੱਸੋ

ਬੰਦੂਕਾਂ ਨੇ ਰੋ ਰੋ ਕੇ ਕਿਹਾ

ਜੇ ਹਿਟਲਰ ਦੀਆਂ ਫੌਜਾਂ ਦੇ

ਹੱਥਾਂ ਵਿੱਚ ਅਸੀਂ ਸਾਂ,

ਤਾਂ ਉਸ ਦੇ ਵਿਰੋਧੀਆਂ ਦੇ

ਹੱਥਾਂ ਚ ਕੌਣ ਸਨ?

ਹਾਂ ਅਸੀਂ...

ਵਹਿਸ਼ੀ ਫੌਜੀਆਂ ਤੇ

ਅੱਤਵਾਦੀਆਂ ਦਾ

ਸ਼ਿਕਾਰ ਹਾਂ,

ਪਰ ਸਾਥੋਂ ਬਾਝ

ਅਮਨਾਂ ਦੇ ਰਾਖੇ ਵੀ

ਕੌਣ ਬਣ ਸਕਦੇ ਹਨ?”

----

ਇਨਕਲਾਬੀ ਤਬਦੀਲੀਆਂ ਲਿਆਉਣ ਲਈ ਜ਼ਰੂਰੀ ਹੁੰਦਾ ਹੈ ਲੋਕਾਂ ਨੂੰ ਇੱਕ ਸਾਂਝੇ ਮੰਚ ਉੱਤੇ ਲੈ ਕੇ ਆਉਣਾ - ਮੰਚ, ਜਿੱਥੋਂ ਸਮੁੱਚੀ ਮਾਨਵਤਾ ਦੇ ਕਲਿਆਣ ਦੀ ਗੱਲ ਹੁੰਦੀ ਹੋਵੇਪਰ ਇਹ ਕੰਮ ਏਨਾਂ ਆਸਾਨ ਨਹੀਂ ਹੁੰਦਾਭਾਰਤੀ ਮੂਲ ਦੇ ਲੋਕ ਜ਼ਾਤ-ਪਾਤ ਅਤੇ ਧਰਮਾਂ ਦੇ ਨਾਮ ਉੱਤੇ ਬੁਰੀ ਤਰ੍ਹਾਂ ਵੰਡੇ ਹੋਏ ਹਨਮੌਕਾਪ੍ਰਸਤ ਅਤੇ ਭਰਿਸ਼ਟ ਰਾਜਨੀਤੀਵਾਨ ਆਪਣੇ ਨਿੱਜੀ ਮੁਫ਼ਾਦਾਂ ਖਾਤਿਰ ਲੋਕਾਂ ਨੂੰ ਆਪਸ ਵਿੱਚ ਲੜਾ ਕੇ ਲੋਕ-ਏਕਤਾ ਲਈ ਹਰ ਤਰ੍ਹਾਂ ਦੀਆਂ ਔਕੜਾਂ ਪੈਦਾ ਕਰਦੇ ਹਨਪੱਛਮੀ ਮੁਲਕਾਂ ਵਿੱਚ ਅਜਿਹੇ ਹੀ ਭਰਿਸ਼ਟ ਰਾਜਨੀਤੀਵਾਨ ਕਾਲੇ-ਗੋਰੇ, ਕਰਿਸਚੀਅਨ-ਯਹੂਦੀ, ਹਿੰਦੂ-ਮੁਸਲਮਾਨ ਦੇ ਨਾਮ ਉੱਤੇ ਲੋਕਾਂ ਨੂੰ ਲੜਾਂਦੇ ਹਨਸਾਧਾਰਣ ਮਨੁੱਖ ਦੀ ਸੋਚ ਏਨੀ ਵਿਕਸਤ ਨਹੀਂ ਹੁੰਦੀ ਕਿ ਉਹ ਇਨ੍ਹਾਂ ਭਰਿਸ਼ਟ ਕਿਸਮ ਦੇ ਰਾਜਨੀਤੀਵਾਨਾਂ ਦੀਆਂ ਲੂੰਬੜ ਚਾਲਾਂ ਨੂੰ ਸਮਝ ਸਕੇਸਾਧਾਰਣ ਮਨੁੱਖ ਤਾਂ ਏਨ੍ਹਾਂ ਮਕਾਰ ਰਾਜਨੀਤੀਵਾਨਾਂ ਦੇ ਮੂੰਹਾਂ ਚੋਂ ਨਿਕਲ ਰਹੇ ਮਿੱਠ-ਬੋਲੜੇ ਸ਼ਬਦਾਂ ਨੂੰ ਹੀ ਸੱਚ ਸਮਝ ਲੈਂਦਾ ਹੈਇਨਕਲਾਬੀ ਤਬਦੀਲੀਆਂ ਲਿਆਉਣ ਲਈ ਲੋਕ-ਮਾਨਸਿਕਤਾ ਵਿੱਚੋਂ ਸਭ ਤੋਂ ਪਹਿਲਾਂ ਧਰਮ, ਜ਼ਾਤ-ਪਾਤ ਅਤੇ ਰੂੜੀਵਾਦੀ ਵਿਚਾਰਾਂ ਦੇ ਜਾਲੇ ਸਾਫ਼ ਕਰਨੇ ਪੈਂਦੇ ਹਨਉਸ ਤੋਂ ਬਾਹਦ ਲੋਕ-ਮਾਨਸਿਕਤਾ ਨੂੰ ਲੋਕ-ਏਕਤਾ ਲਈ ਤਿਆਰ ਕੀਤਾ ਜਾਂਦਾ ਹੈਲੋਕ-ਮਾਨਸਿਕਤਾ ਵਿੱਚੋਂ ਅਗਿਆਨਤਾ ਦੇ ਜਾਲੇ ਸਾਫ਼ ਕੀਤੇ ਜਾਣ ਬਿਨ੍ਹਾਂ ਸਾਧਾਰਣ ਲੋਕ ਭੇਡਾਂ, ਬੱਕਰੀਆਂ ਵਾਂਗ ਹੀ ਵਰਤਾਓ ਕਰਦੇ ਹਨਇਸ ਗੱਲ ਨੂੰ ਇਕਬਾਲ ਖ਼ਾਨ ਵੀ ਬੜੀ ਚੰਗੀ ਤਰ੍ਹਾਂ ਸਮਝਦਾ ਹੈਉਸਦੀ ਕਵਿਤਾ ਜਾਨਵਰ ਤੇ ਇਨਸਾਨਦੀਆਂ ਇਹ ਸਤਰਾਂ ਬਹੁਤ ਖੂਬਸੂਰਤੀ ਨਾਲ ਇਹ ਗੱਲ ਸਮਝਾਂਦੀਆਂ ਹਨ:

ਭੇਡਾਂ ਤਾਂ ਮੈਂ-ਮੈਂ ਕਰਦੀਆਂ

ਇਕ ਦੂਜੀ ਨੂੰ ਧੱਕੇ ਮਾਰਦੀਆਂ

ਤੁਰੀਆਂ ਫਿਰਨ

ਅਸਾਂ ਦੀ ਉਨ੍ਹਾਂ ਨੂੰ ਕੋਈ ਸਾਰ ਨਾ

ਮੈਂ ਤੇ ਅਸਾਂ ਵਿਚਲਾ ਫ਼ਰਕ ਹੀ ਗੁਰ ਹੈ

ਜੋ ਸਭ ਧਰਮਾਂ, ਜ਼ਾਤਾਂ ਤੇ ਕੌਮਾਂ ਦੇ

ਬੰਧਨ ਤੋਂ ਮੁਕਤ

ਇਨਸਾਨੀਅਤ ਵੱਲ ਸ਼ਫਰ ਹੈ

ਮੈਂ ਤੋਂ ਅਸਾਂ ਤੱਕ ਦਾ ਸਫ਼ਰ ਹੈ

ਏਕਤਾ ਚੇਤਨਾ ਚੋਂ ਪੈਦਾ ਹੁੰਦੀ ਹੈ

ਸੋ ਇਹ ਚੇਤਨਾ ਵੱਲ ਸਫ਼ਰ ਹੈ

ਚੇਤਨਾ ਹੀ ਜੀਵ ਨੂੰ

ਪਸ਼ੂ ਤੋਂ ਇਨਸਾਨ ਬਣਾਉਂਦੀ ਹੈ

ਜਦ ਇਨਸਾਨ ਦਾ

ਅਹਿਸਾਸ ਉਗਮਦਾ ਹੈ

ਤਾਂ ਹੇਠਲੀ ਉੱਤੇ ਆਉਂਦੀ ਹੈ

----

ਅਨੇਕਾਂ ਹੋਰਨਾਂ ਪੱਛਮੀ ਦੇਸ਼ਾਂ ਵਾਂਗ ਕੈਨੇਡਾ ਵਿੱਚ ਵੀ ਰੰਗ-ਨਸਲ ਦੇ ਆਧਾਰ ਉੱਤੇ ਵਿਤਕਰਾ ਹੁੰਦਾ ਹੈਸਰਕਾਰ ਭਾਵੇਂ ਜਿੰਨਾ ਮਰਜ਼ੀ ਕਹੀ ਜਾਵੇ ਕਿ ਸਰਕਾਰ ਨੇ ਅਜਿਹੇ ਕਾਨੂੰਨ ਬਣਾਏ ਹਨ - ਜਿਨ੍ਹਾਂ ਕਰਕੇ ਕੋਈ ਵਿਤਕਰਾ ਨਹੀਂ ਕਰ ਸਕਦਾ; ਪਰ ਇਹ ਇੱਕ ਹਕੀਕਤ ਹੈ ਕਿ ਕੈਨੇਡਾ ਵਿੱਚ ਅਨੇਕਾਂ ਪੱਧਰਾਂ ਉੱਤੇ ਰੰਗ-ਨਸਲ ਦੇ ਆਧਾਰ ਉੱਤੇ ਵਿਤਕਰਾ ਹੁੰਦਾ ਹੈਸਰਕਾਰੀ ਅਤੇ ਗ਼ੈਰ-ਸਰਕਾਰੀ - ਦੋਹਾਂ ਹੀ ਪੱਧਰਾਂ ਉੱਤੇ ਹੀਕਈ ਖੇਤਰਾਂ ਵਿੱਚ ਸਿੱਧਾ ਵਿਤਕਰਾ ਹੁੰਦਾ ਹੈ ਅਤੇ ਕਈ ਥਾਵਾਂ ਉੱਤੇ ਲੁਕਵਾਂਪੱਛਮੀ ਮੁਲਕਾਂ ਵਿੱਚ ਆ ਕੇ ਭਾਰਤੀ ਮੂਲ ਦੇ ਲੋਕਾਂ ਨੂੰ ਬਲਕਿ ਦੋਹਰਾ ਵਿਤਕਰਾ ਸਹਿਣਾ ਪੈਂਦਾ ਹੈਇੱਕ ਪਾਸੇ ਤਾਂ ਭਾਰਤੀ ਮੂਲ ਦੇ ਲੋਕ ਇੱਕ ਦੂਜੇ ਨਾਲ ਜ਼ਾਤ-ਪਾਤ ਦੇ ਆਧਾਰ ਉੱਤੇ ਵਿਤਕਰਾ ਕਰਦੇ ਹਨ - ਦੂਜਾ ਉਨ੍ਹਾਂ ਲੋਕਾਂ ਨੂੰ ਰੁਜ਼ਗਾਰ ਦੇ ਖੇਤਰ ਵਿੱਚ ਅਨੇਕਾਂ ਤਰ੍ਹਾਂ ਦਾ ਵਿਤਕਰਾ ਸਹਿਣਾ ਪੈਂਦਾ ਹੈਇਸ ਗੱਲ ਦਾ ਇਜ਼ਹਾਰ ਇਕਬਾਲ ਖ਼ਾਨ ਕੁਝ ਇੰਝ ਕਰਦਾ ਹੈ:

1.

ਭਾਵੇਂ ਇੱਥੇ ਅਸੀਂ

ਖ਼ੂਬਸੂਰਤ ਕਨੇਡੀਅਨ ਪਾਸਪੋਰਟ

ਜੇਬਾਂ ਵਿੱਚ ਪਾਈ ਫਿਰਦੇ ਹਾਂ

ਪਰ ਚਿੱਟੇ ਰੰਗ ਲਈ

ਹਿੰਦੂ ਜਾਂ ਪਾਕੀ ਹੀ ਹਾਂ

ਕਾਲੇ, ਪੀਲੇ ਜਾਂ ਭੂਰਿਆਂ ਦੇ ਕਾਹਦੇ ਹੱਕ

(ਡੰਡਾ: ਜ਼ਿੰਦਾਬਾਦ)

2.

ਉੱਥੇ ਸੀ ਮੈਨੂੰ ਝੜੰਮ ਆਖਦੇ

ਇੱਥੇ ਕਹਿੰਦੇ ਨੇ ਪਾਕੀ,

ਲਿਆ ਦੋ ਬੀਅਰਾਂ

ਲਾਗਰ ਦੀਆਂ ਸਾਕੀ

ਸਾਲਿਆਂ ਨੂੰ ਭੌਂਕੀ ਜਾਣ ਦੇ

ਕੋਈ ਨਹੀਂ ਕਰ ਸਕਦਾ

ਮੇਰੀ ਵਿੰਗੀ ਚੂਲ੍ਹ,

ਮੈਂ ਹਾਂ ਇਕ ਮਜ਼ਦੂਰ

(ਮਜ਼ਦੂਰ)

ਸੰਘਰਸ਼ ਲਈ ਚੇਤਨਾ ਪੈਦਾ ਕਰਨ ਦੇ ਆਪਣੇ ਮੁੱਖ ਉਦੇਸ਼ ਦੇ ਨਾਲ ਨਾਲ ਇਕਬਾਲ ਖ਼ਾਨ ਆਪਣੀਆਂ ਕਵਿਤਾਵਾਂ ਵਿੱਚ ਕੁਝ ਹੋਰ ਵਿਸ਼ਿਆਂ ਬਾਰੇ ਵੀ ਗੱਲ ਕਰਦਾ ਹੈ

----

ਇਕਬਾਲ ਖ਼ਾਨ ਇਹ ਗੱਲ ਵੀ ਚੰਗੀ ਤਰ੍ਹਾਂ ਸਮਝਦਾ ਹੈ ਕਿ ਮਨੁੱਖ ਜ਼ਿੰਦਗੀ ਦੇ ਹਰ ਖੇਤਰ ਵਿੱਚ ਜੱਦੋ-ਜਹਿਦ ਅਤੇ ਸੰਘਰਸ਼, ਮਹਿਜ਼, ਇਸੇ ਲਈ ਹੀ ਕਰਦਾ ਹੈ ਕਿ ਉਸਦਾ ਚੌਗਿਰਦਾ ਖ਼ੂਬਸੂਰਤ ਹੋ ਸਕੇ, ਉਸਦੀ ਜ਼ਿੰਦਗੀ ਵਿੱਚ ਸੁੱਖ-ਸ਼ਾਂਤੀ ਹੋ ਸਕੇਉਹ ਵੀ ਆਪਣੀ ਜ਼ਿੰਦਗੀ ਮਾਨ-ਸਨਮਾਨ ਨਾਲ ਜੀ ਸਕੇਇਸ ਹਕੀਕਤ ਦੀ ਪਹਿਚਾਣ ਮਨੁੱਖ ਦੀ ਰਿਹਾਇਸ਼ - ਉਸ ਦੇ ਘਰ ਤੋਂ ਹੁੰਦੀ ਹੈ; ਪਰ ਘਰ ਉਹ ਹੀ ਨਹੀਂ ਹੁੰਦਾ ਜੋ ਮਹਿਲ ਵਾਂਗ ਉਸਰਿਆ ਹੋਵੇ ਅਤੇ ਚਮਕ-ਦਮਕ ਵਾਲੀਆਂ ਚੀਜ਼ਾਂ ਨਾਲ ਭਰਿਆ ਹੋਵੇ - ਪਰ ਉਸ ਘਰ ਵਿੱਚ ਰਹਿਣ ਵਾਲੇ ਲੋਕਾਂ ਦੇ ਚਿਹਰੇ ਸਦਾ ਮੁਰਝਾਏ ਰਹਿਣਇਸ ਸੰਦਰਭ ਵਿੱਚ ਇਕਬਾਲ ਖ਼ਾਨ ਵੱਲੋਂ ਘਰ, ਮਕਾਨ ਤੇ ਕਬਰਨਾਮ ਦੀ ਕਵਿਤਾ ਵਿੱਚ ਘਰ ਦੀ ਪ੍ਰੀਭਾਸ਼ਾ ਕੁਝ ਇਸ ਤਰ੍ਹਾਂ ਦਿੱਤੀ ਗਈ ਹੈ:

ਇੱਟਾਂ, ਗਾਰਾ ਚਾਰ-ਚੁਫੇਰੇ

ਕੁਝ ਉੱਤੇ, ਕੁਝ ਥੱਲੇ

ਵਿਚ ਚਾਨਣ ਕਿਰਨਾਂ

ਰੁਮਕਦੀ ਹਵਾ

ਫਿਰ ਵੀ, ਘਰ ਨਹੀਂ

ਮਕਾਨ ਹੁੰਦਾ ਹੈ

ਇੱਟਾਂ, ਗਾਰਾ ਚਾਰ-ਚੁਫੇਰੇ

ਕੁਝ ਉੱਤੇ, ਕੁਝ ਥੱਲੇ

ਵਿਚ ਚਾਨਣ ਕਿਰਨਾਂ

ਰੁਮਕਦੀ ਹਵਾ

ਦੇ ਨਾਲ ਹੋਵਣ

ਚਹਿਕਦੀ ਜ਼ਿੰਦਗੀ

ਦਹਿਕਦਾ ਪਿਆਰ

ਫਰ-ਫਰਾਂਦੇ ਸੁਫ਼ਨੇ

ਇਹ

ਘਰ ਹੁੰਦਾ ਹੈ

----

ਪਰਵਾਸ ਵਿੱਚ ਦਹਾਕਿਆਂ ਤੱਕ ਰਹਿਣ ਦੇ ਬਾਵਜੂਦ ਅਨੇਕਾਂ ਲੋਕ ਦੁਚਿੱਤੀ ਵਿੱਚ ਰਹਿੰਦੇ ਹਨ ਕਿ ਕੈਨੇਡਾ ਵਿੱਚ ਹੀ ਰਹਿਣ ਜਾਂ ਕਿ ਆਪਣੇ ਮੂਲ ਦੇਸ਼ ਵਿੱਚ ਪਰਤ ਜਾਣਇਸ ਕਾਰਨ ਉਹ ਆਪਣੇ ਮੂਲ ਦੇਸ਼ ਦੀ ਹੀ ਰਾਜਨੀਤੀ, ਸਭਿਆਚਾਰ ਅਤੇ ਰਸਮੋਂ-ਰਿਵਾਜਾਂ ਨਾਲ ਜੁੜੇ ਰਹਿੰਦੇ ਹਨਉਹ ਨਵੇਂ ਦੇਸ਼ ਵਿੱਚ ਮਹਿਜ਼ ਸਰੀਰਕ ਤੌਰ ਉੱਤੇ ਹੀ ਰਹਿੰਦੇ ਹਨ - ਪਰ ਮਾਨਸਿਕ ਤੌਰ ਉੱਤੇ ਉਹ ਇੱਥੇ ਦੇ ਮਾਹੌਲ ਨਾਲ ਜੁੜ ਨਹੀਂ ਸਕਦੇਇਸ ਤਰ੍ਹਾਂ ਉਹ ਕਿਸੇ ਵੀ ਦੇਸ਼ ਦੀ ਜ਼ਿੰਦਗੀ ਦਾ ਹਿੱਸਾ ਨਹੀਂ ਬਣ ਸਕਦੇ; ਨਾ ਤਾਂ ਆਪਣੇ ਪਿੱਛੇ ਛੱਡ ਕੇ ਆਏ ਦੇਸ਼ ਦਾ ਅਤੇ ਨਾ ਹੀ ਨਵੇਂ ਅਪਣਾਏ ਦੇਸ਼ ਦਾ ਹੀਪਰ ਇਕਬਾਲ ਖ਼ਾਨ ਆਪਣੀ ਮਾਨਸਿਕਤਾ ਵਿੱਚ ਅਜਿਹਾ ਕਿਸੀ ਕਿਸਮ ਦਾ ਵੀ ਦੁਫਾੜ ਨਹੀਂ ਪੈਣ ਦੇਣਾ ਚਾਹੁੰਦਾਉਸਨੇ ਇਸ ਹਕੀਕਤ ਨੂੰ ਪੂਰੀ ਤਰ੍ਹਾਂ ਸਮਝ ਲਿਆ ਹੈਇਸੇ ਲਈ ਉਹ ਕਹਿੰਦਾ ਹੈ ਕਿ ਜਿੱਥੇ ਉਹ ਸਰੀਰਕ ਤੌਰ ਉੱਤੇ ਰਹਿੰਦਾ ਹੈ - ਉਹ ਦੇਸ਼ ਹੀ ਉਸਦਾ ਘਰ ਹੈਉਹ ਸਾਰੀ ਉਮਰ ਭੂ-ਹੇਰਵੇ ਵਾਲੀ ਸਥਿਤੀ ਵਿੱਚ ਰਹਿਕੇ ਆਪਣੇ ਅਪਣਾਏ ਨਵੇਂ ਦੇਸ਼ ਵਿਚਲੀ ਜ਼ਿੰਦਗੀ ਨੂੰ ਬੇਸੁਆਦੀ ਅਤੇ ਅਰਥਹੀਣ ਨਹੀਂ ਬਨਾਉਣੀ ਚਾਹੁੰਦਾਉਹ ਨਵੇਂ ਅਪਣਾਏ ਦੇਸ਼ ਕੈਨੇਡਾ ਵਿਚਲੀ ਜ਼ਿੰਦਗੀ ਨੂੰ ਗੁਣਾਂ-ਔਗੁਣਾਂ ਸਮੇਤ ਸਵੀਕਾਰ ਕਰਦਾ ਹੈਉਹ ਇਸ ਨਵੇਂ ਅਪਣਾਏ ਦੇਸ਼ ਵਿੱਚ ਰਹਿ ਰਹੇ ਆਪਣੀ ਸੋਚ ਵਾਲੇ ਲੋਕਾਂ ਨਾਲ ਮਿਲਕੇ ਆਪਣੀ ਜ਼ਿੰਦਗੀ ਦੇ ਉਦੇਸ਼ ਲੋਕ-ਸੰਘਰਸ਼ ਵਿੱਚ ਜੁੱਟ ਜਾਵੇਗਾਉਹ ਆਪਣਾ ਇਹ ਸੰਘਰਸ਼ ਉਦੋਂ ਤੱਕ ਜਾਰੀ ਰੱਖੇਗਾ - ਜਦੋਂ ਤੱਕ ਉਹ ਆਪਣੇ ਸਾਥੀਆਂ ਨਾਲ ਮਿਲਕੇ ਲੋਕ-ਦੋਖੀ ਤਾਕਤਾਂ ਉੱਤੇ ਜਿੱਤ ਪ੍ਰਾਪਤ ਨਹੀਂ ਕਰ ਲੈਂਦਾਉਸਦੀ ਕਵਿਤਾ ਨਾਗ ਦੀ ਮੌਤ ਤੱਕਇਹੀ ਸੁਨੇਹਾ ਦਿੰਦੀ ਲੱਗਦੀ ਹੈ:

1.

ਮਿੱਤਰ!

ਓ! ਸੁਣ ਮੇਰਿਆ ਮਿੱਤਰਾ!!

ਐਵੇਂ ਨਾ ਮੈਨੂੰ ਵਾਜਾਂ ਮਾਰ

ਇਥੇ ਨੇ ਮੈਨੂੰ ਕੰਮ ਹਜ਼ਾਰ

ਹੁਣ ਨਹੀਂ ਪਰਤ ਸਕਦਾ,

ਮੈਂ

ਮੇਰੀਆਂ ਜੜ੍ਹਾਂ

ਇਥੇ ਲਗ ਗਈਆਂ ਹਨ

ਪਿੱਪਲਾਂ, ਬੋਹੜਾਂ ਦੀਆਂ ਜੜ੍ਹਾਂ ਵਾਂਗ

2.

ਮਿੱਤਰਾ!

ਤੇਰੇ ਆਪਣੇ ਲੋਕਾਂ ਵਰਗੇ

ਮੇਰੇ ਆਪਣੇ ਲੋਕ ਵੀ

ਇਥੇ ਰਹਿੰਦੇ ਹਨ

ਸੋ ਮੈਂ ਨਹੀਂ ਪਰਤਾਂਗਾ

ਇਥੇ ਹੀ

ਸੰਘਰਸ਼ ਕਰਾਂਗਾ,

ਮੈਂ

ਆਪਣੇ ਲੋਕਾਂ ਨਾਲ ਰਲ

ਨਾਗ ਦੀ ਮੌਤ ਤੱਕ

----

ਲੋਕ-ਸੰਘਰਸ਼ ਵਿੱਚ ਇਕਬਾਲ ਖ਼ਾਨ ਨੂੰ ਇਸ ਕਰਕੇ ਦ੍ਰਿੜ-ਵਿਸ਼ਵਾਸ਼ ਹੈ ਕਿਉਂਕਿ ਉਹ ਜਾਣਦਾ ਹੈ ਕਿ ਜ਼ਿੰਦਗੀ ਵਿੱਚ ਸੰਘਰਸ਼ ਤੋਂ ਬਿਨ੍ਹਾਂ ਕੁਝ ਵੀ ਨਹੀਂ ਮਿਲਦਾਉਸਦੀ ਕਵਿਤਾ ਕਾਮਰੇਡ ਹੁਣ ਕੀ ਹੋਵੇਗਾ?’ ਦੀਆਂ ਇਨ੍ਹਾਂ ਸਤਰਾਂ ਨਾਲ ਹੀ ਇਕਬਾਲ ਖ਼ਾਨ ਦੇ ਕਾਵਿ-ਸੰਗ੍ਰਹਿ ਨਾਗ ਦੀ ਮੌਤ ਤੱਕਬਾਰੇ ਮੈਂ ਆਪਣਾ ਚਰਚਾ ਇੱਥੇ ਹੀ ਖ਼ਤਮ ਕਰਨਾ ਚਾਹਾਂਗਾ:

ਅਸੀਂ ਲੜਾਂਗੇ ਸਾਥੀ, ਅਸੀਂ ਲੜਾਂਗੇ

ਕਿ ਲੜਨ ਬਾਝੋਂ, ਕੁਝ ਵੀ ਨਹੀਂ ਮਿਲਦਾ!

ਕੁਝ ਵੀ ਨਹੀਂ ਮਿਲਦਾ!!

ਨਾਗ ਦੀ ਮੌਤ ਤੱਕਕਾਵਿ-ਸੰਗ੍ਰਹਿ ਦੀ ਪ੍ਰਕਾਸ਼ਨਾ ਨਾਲ ਇਕਬਾਲ ਖ਼ਾਨ ਨੇ ਕੈਨੇਡੀਅਨ ਪੰਜਾਬੀ ਸਾਹਿਤ ਵਿੱਚ ਜ਼ਿਕਰਯੋਗ ਵਾਧਾ ਕੀਤਾ ਹੈ ਕੈਨੇਡੀਅਨ ਪੰਜਾਬੀ ਸਾਹਿਤਕਾਰਾਂ ਵੱਲੋਂ ਅਜਿਹੀਆਂ ਘੱਟ ਹੀ ਪੁਸਤਕਾਂ ਪ੍ਰਕਾਸ਼ਿਤ ਕੀਤੀਆਂ ਗਈਆਂ ਹਨ ਜਿਨ੍ਹਾਂ ਵਿੱਚ ਬੜੇ ਸਪੱਸ਼ਟ ਸ਼ਬਦਾਂ ਵਿੱਚ ਕਵਿਤਾ ਦਾ ਉਦੇਸ਼ ਲੋਕ ਮਾਨਸਿਕਤਾ ਵਿੱਚ ਸੰਘਰਸ਼ ਲਈ ਚੇਤਨਾ ਪੈਦਾ ਕਰਨਾ ਹੋਵੇ ਅਜਿਹੀ ਚੇਤਨਾ ਭਰਪੂਰ ਪੁਸਤਕ ਦੀ ਪ੍ਰਕਾਸ਼ਨਾ ਕਰਨ ਲਈ ਇਕਬਾਲ ਖ਼ਾਨ ਨੂੰ ਮੇਰੀਆਂ ਸ਼ੁੱਭ ਇੱਛਾਵਾਂ


Monday, May 18, 2009

ਸੁਖਿੰਦਰ - ਲੇਖ

ਯਾਦਾਂ ਦੇ ਝਰੋਖੇ ਚੋਂ ਖਿੜੇ ਸਾਹਿਤਕ ਸੂਰਜਮੁਖੀ ਗੁਰਦੇਵ ਚੌਹਾਨ

ਲੇਖ

ਕੈਨੇਡੀਅਨ ਪੰਜਾਬੀ ਸਾਹਿਤ ਵਿੱਚ ਬਹੁਤ ਘੱਟ ਲੇਖਕਾਂ ਨੇ ਰੇਖਾ-ਚਿੱਤਰਾਂ ਦੀਆਂ ਪੁਸਤਕਾਂ ਪ੍ਰਕਾਸ਼ਿਤ ਕੀਤੀਆਂ ਹਨਬਹੁਤੇ ਲੇਖਕਾਂ ਨੇ ਨਿਰੋਲ ਰੇਖਾ-ਚਿੱਤਰਾਂ ਦੀਆਂ ਪੁਸਤਕਾਂ ਪ੍ਰਕਾਸ਼ਿਤ ਕਰਨ ਦੀ ਥਾਂ ਕੋਲਾਜ ਕਿਤਾਬਾਂ ਪ੍ਰਕਾਸ਼ਿਤ ਕੀਤੀਆਂ ਹਨਅਜਿਹੀਆਂ ਕੋਲਾਜ ਕਿਤਾਬਾਂ ਵਿੱਚ ਉਨ੍ਹਾਂ ਨੇ ਰੇਖਾ-ਚਿੱਤਰਾਂ ਦੇ ਨਾਲ ਨਾਲ ਸਾਹਿਤ ਦੇ ਹੋਰਨਾਂ ਰੂਪਾਂ ਦੀ ਵੀ ਸ਼ਮੂਲੀਅਤ ਕੀਤੀ ਹੈ

ਗੁਰਦੇਵ ਚੌਹਾਨ ਦੀ 2009 ਵਿੱਚ ਪ੍ਰਕਾਸ਼ਿਤ ਹੋਈ ਪੁਸਤਕ ਚਸ਼ਮਦੀਦਮੂਲ ਰੂਪ ਵਿੱਚ ਲੇਖਕਾਂ, ਆਲੋਚਕਾਂ ਅਤੇ ਕਲਾਕਾਰਾਂ ਦੇ ਰੇਖਾ-ਚਿੱਤਰਾਂ ਦੀ ਪੁਸਤਕ ਕਹੀ ਜਾ ਸਕਦੀ ਹੈਭਾਵੇਂ ਕਿ ਉਸਨੇ ਵੀ ਕਿਤਾਬ ਦੇ ਅਖੀਰਲੇ ਹਿੱਸੇ ਵਿੱਚ ਕੁਝ ਕਿਤਾਬਾਂ ਬਾਰੇ ਲਿਖੇ ਆਪਣੇ ਨਿਬੰਧ ਵੀ ਸ਼ਾਮਿਲ ਕੀਤੇ ਹਨਇਹ ਰੇਖਾ-ਚਿੱਤਰ ਕੈਨੇਡਾ, ਇੰਡੀਆ ਅਤੇ ਇੰਗਲੈਂਡ ਰਹਿ ਰਹੇ ਲੇਖਕਾਂ ਅਤੇ ਕਲਾਕਾਰਾਂ ਬਾਰੇ ਲਿਖੇ ਗਏ ਹਨਇਸ ਪੁਸਤਕ ਵਿੱਚ ਸ਼ਾਮਿਲ ਕੀਤੀਆਂ ਗਈਆਂ ਕੁਝ ਲਿਖਤਾਂ ਵਿੱਚ ਅਜਿਹੀ ਸ਼ਬਦਾਵਲੀ ਦੀ ਵਰਤੋਂ ਕੀਤੀ ਗਈ ਹੈ ਜਿਸਤੋਂ ਪ੍ਰਭਾਵ ਬਣਦਾ ਹੈ ਜਿਵੇਂ ਕਿ ਉਹ ਲਿਖਤਾਂ, ਮਹਿਜ਼, ਯੂਨੀਵਰਸਿਟੀਆਂ ਵਿੱਚ ਐਮ.ਏ. ਜਾਂ ਪੀ.ਐਚ.ਡੀ. ਦੀਆਂ ਡਿਗਰੀਆਂ ਲਈ ਖੋਜ ਕਰਨ ਵਾਲੇ ਲੋਕਾਂ ਲਈ ਹੀ ਲਿਖੀਆਂ ਗਈਆਂ ਹੋਣਕਿਉਂਕਿ ਉਨ੍ਹਾਂ ਲਿਖਤਾਂ ਦਾ ਸੁਭਾਅ ਅਤੇ ਸ਼ੈਲੀ ਇਸ ਪੁਸਤਕ ਵਿੱਚ ਸ਼ਾਮਿਲ ਕੀਤੇ ਗਏ ਵਧੇਰੇ ਰੇਖਾ-ਚਿੱਤਰਾਂ ਨਾਲ ਬਿਲਕੁਲ ਹੀ ਮੇਲ ਨਹੀਂ ਖਾਂਦੇ ਅਤੇ ਇੰਝ ਉਹ ਲਿਖਤਾਂ ਇਸ ਪੁਸਤਕ ਵਿੱਚ ਓਪਰੀਆਂ ਓਪਰੀਆਂ ਅਤੇ ਵਾਧੂ ਲੱਗਦੀਆਂ ਹਨ

----

ਗੁਰਦੇਵ ਚੌਹਾਨ ਦੀ ਇਸ ਪੁਸਤਕ ਦੀ ਖਾਸ ਗੱਲ ਇਹ ਹੈ ਕਿ ਜਿੱਥੇ ਉਸਨੇ ਇਸ ਪੁਸਤਕ ਵਿੱਚ ਲੇਖਕਾਂ ਅਤੇ ਕਲਾਕਾਰਾਂ ਦੀ ਜ਼ਿੰਦਗੀ ਨਾਲ ਸਬੰਧਤ ਘਟਨਾਵਾਂ ਨੂੰ ਰੌਚਿਕ ਸ਼ਬਦਾਵਲੀ ਵਰਤਕੇ ਬਿਆਨ ਕੀਤਾ ਹੈ ਉੱਥੇ ਹੀ ਉਸਨੇ ਅਨੇਕਾਂ ਸਾਹਿਤਕ ਸਭਿਆਚਾਰਕ ਅਤੇ ਸਮਾਜਿਕ ਪਹਿਲੂਆਂ ਬਾਰੇ ਵੀ ਚਰਚਾ ਛੇੜਿਆ ਹੈਪੁਸਤਕ ਦੇ ਆਰੰਭ ਵਿੱਚ ਹੀ ਗੁਰਦੇਵ ਚੌਹਾਨ ਇਹ ਕਹਿਕੇ ਚਰਚਾ ਛੇੜ ਦਿੰਦਾ ਹੈ ਕਿ ਪਿਛਲੇ ਕੁਝ ਸਾਲਾਂ ਤੋਂ ਪ੍ਰਭਾਵੀ ਕਵਿਤਾ ਨਾ ਮਿਲਣ ਕਰਕੇ ਮੈਂ ਅਧਿਕਤਰ ਵਾਰਤਕ ਦੀਆਂ ਕਿਤਾਬਾਂ ਹੀ ਪੜ੍ਹਦਾ ਰਿਹਾ ਹਾਂਇਸ ਪੁਸਤਕ ਵਿੱਚ ਸ਼ਾਮਿਲ ਕੀਤੀਆਂ ਗਈਆਂ ਲਿਖਤਾਂ ਗੁਰਦੇਵ ਚੌਹਾਨ ਨੇ ਪਿਛਲੇ ਤਿੰਨ ਦਹਾਕਿਆਂ ਵਿੱਚ ਲਿਖੀਆਂ ਸਨ ਅਤੇ ਇਨ੍ਹਾਂ ਵਿੱਚੋਂ ਵਧੇਰੇ ਲਿਖਤਾਂ ਪਹਿਲਾਂ ਹੀ ਇੰਡੀਆ ਅਤੇ ਕੈਨੇਡਾ ਦੀਆਂ ਪੰਜਾਬੀ ਅਖਬਾਰਾਂ ਅਤੇ ਮੈਗਜ਼ੀਨਾਂ ਵਿੱਚ ਪ੍ਰਕਾਸ਼ਿਤ ਹੋ ਚੁੱਕੀਆਂ ਹਨ

----

ਅੰਮ੍ਰਿਤਾ ਪ੍ਰੀਤਮ ਦਾ ਪੰਜਾਬੀ ਸਾਹਿਤ ਵਿੱਚ ਇੱਕ ਮਹੱਤਵ-ਪੂਰਨ ਸਥਾਨ ਹੈਇਹ ਮਹੱਤਵ ਉਸਨੂੰ ਉਸ ਦੀਆਂ ਲਿਖਤਾਂ ਕਰਕੇ ਵੀ ਮਿਲਦਾ ਹੈ ਅਤੇ ਇੱਕ ਔਰਤ ਲੇਖਿਕਾ ਹੋਣ ਕਰਕੇ ਵੀਪੰਜਾਹ ਕੁ ਵਰ੍ਹੇ ਪਹਿਲਾਂ ਜਦੋਂ ਅੰਮ੍ਰਿਤਾ ਪ੍ਰੀਤਮ ਨੇ ਪੰਜਾਬੀ ਸਾਹਿਤਕ ਖੇਤਰ ਵਿੱਚ ਪ੍ਰਵੇਸ਼ ਕੀਤਾ ਤਾਂ ਭਾਰਤੀ ਸਮਾਜ ਵਿੱਚ ਔਰਤ ਦੀ ਸਥਿਤੀ ਕੋਈ ਜ਼ਿਆਦਾ ਸਨਮਾਨਯੋਗ ਨਹੀਂ ਸੀਜ਼ਿੰਦਗੀ ਦੇ ਅਨੇਕਾਂ ਖੇਤਰਾਂ ਵਿੱਚ ਔਰਤ ਨੂੰ ਆਜ਼ਾਦ ਹੋ ਕੇ ਵਿਚਰਨ ਦੀ ਆਜ਼ਾਦੀ ਨਹੀਂ ਸੀਅਜਿਹੇ ਸਮਿਆਂ ਵਿੱਚ ਅੰਮ੍ਰਿਤਾ ਪ੍ਰੀਤਮ ਵੱਲੋਂ ਪੰਜਾਬੀ ਦੀ ਲੇਖਿਕਾ ਬਨਣ ਦਾ ਫੈਸਲਾ ਕਰਨਾ ਅਤੇ ਔਰਤ ਦੀ ਆਜ਼ਾਦੀ ਦੀ ਗੱਲ ਕਰਨਾ - ਆਪਣੇ ਆਪ ਵਿੱਚ ਹੀ ਇੱਕ ਮਹੱਤਵਪੂਰਨ ਗੱਲ ਸੀਅਜਿਹੇ ਕਾਰਨਾਂ ਕਰਕੇ ਹੀ ਅੰਮ੍ਰਿਤਾ ਪ੍ਰੀਤਮ ਇੱਕ ਰੋਲ ਮਾਡਲ ਵਜੋਂ ਉੱਭਰ ਕੇ ਸਾਹਮਣੇ ਆਈਆਪਣੀ ਅਜਿਹੀ ਜੁਰੱਤ ਸਦਕਾ ਉਸਨੇ ਨਾ ਸਿਰਫ ਨੌਜੁਆਨ ਪੰਜਾਬੀ ਔਰਤਾਂ ਨੂੰ ਹੀ ਆਪਣੇ ਵਿਚਾਰਾਂ ਨਾਲ ਪ੍ਰਭਾਵਤ ਕੀਤਾ; ਬਲਕਿ ਨਵੀਂ ਸੋਚ ਨਾਲ ਜੁੜੇ ਮਰਦ ਲੇਖਕਾਂ ਦਾ ਵੀ ਇੱਕ ਵੱਡਾ ਸਮੂਹ ਉਸ ਵੱਲ ਖਿੱਚਿਆ ਗਿਆ

----

ਅੰਮ੍ਰਿਤਾ ਪ੍ਰੀਤਮ ਨੂੰ ਯਾਦ ਕਰਦਿਆਂ ਗੁਰਦੇਵ ਚੌਹਾਨ ਲਿਖਦਾ ਹੈ:

ਅੰਮ੍ਰਿਤਾ ਦਾ ਘਰ ਸਾਹਿਤ ਅਤੇ ਨਵੀਂ ਜੀਵਨ ਸ਼ੈਲੀ ਦਾ ਅੱਡਾ ਬਣ ਗਿਆ ਸੀਅੰਮ੍ਰਿਤਾ ਨੂੰ ਸਿਰਜਣਾਤਮਿਕ ਸਰਗਰਮੀ ਪਸੰਦ ਸੀਉਹ ਲਿਖਣ ਅਤੇ ਹੋਰ ਲਿਖਣ ਲਈ ਉਕਸਾਉਂਦੀਵਧੀਆ ਸਾਹਿਤ ਪੜ੍ਹਣ ਲਈ ਕਹਿੰਦੀਨੀਕੋ ਕਜ਼ਾਨਜ਼ਾਕਿਸ ਦਾ ਜ਼ੋਰਬਾ ਦ ਗਰੀਕ’, ਆਇਨਰੈਂਡ ਦਾ ਫਾਊਂਟੇਨਰੈੱਡ’, ਹੈਨਰਿਕ ਬੋਅਲ ਦੀਆਂ ਕਹਾਣੀਆਂ, ਤਸਤਾਯੇਵਾ, ਬਲਾਗਾ, ਗਰੋਜ਼ਦਾਰਾ, ਨੈਲੀਸਾਚ, ਯਵਤੂਸ਼ੰਕੂ ਅਤੇ ਲੋਰਕਾ ਦੀਆਂ ਕਵਿਤਾਵਾਂ ਪੜਨ ਲਈ ਸਾਨੂੰ ਉਸਨੇ ਪ੍ਰੇਰਿਆ ਸੀਇਸੇ ਤਰ੍ਹਾਂ ਸਾਨੂੰ ਵੀ ਨਵੇਂ ਅਤੇ ਵਧੀਆ ਲੇਖਕਾਂ ਨੂੰ ਪਛਾਨਣ ਦੀ ਜਾਚ ਆਉਣੀ ਸ਼ੁਰੂ ਹੋ ਗਈ ਸੀ

----

ਅਮਿਤੋਜ ਨਵੀਂ ਪੰਜਾਬੀ ਕਵਿਤਾ ਦਾ ਇੱਕ ਰੌਸ਼ਨ ਚਿਰਾਗ਼ ਸੀ; ਪਰ ਉਸਦੀ ਨਿੱਜੀ ਜ਼ਿੰਦਗੀ ਵਿੱਚ ਕੁਝ ਇਸ ਤਰ੍ਹਾਂ ਦਾ ਤੂਫ਼ਾਨ ਆਇਆ, ਕੁਝ ਇਸ ਤਰ੍ਹਾਂ ਦੀ ਹਨ੍ਹੇਰੀ ਆਈ ਕਿ ਸਭ ਕੁਝ ਉਲਟ-ਪੁਲਟ ਹੋ ਗਿਆਦੇਖਦਿਆਂ ਦੇਖਦਿਆਂ ਇਹ ਚਿਰਾਗ਼ ਬੁਝ ਗਿਆਪਰ ਉਨ੍ਹਾਂ ਦਿਨਾਂ ਦੀਆਂ ਯਾਦਾਂ ਆਪਣੇ ਪਿਛੇ ਛੱਡ ਗਿਆ ਜਦੋਂ ਕਿ ਇਸ ਚਿਰਾਗ਼ ਦੀ ਰੌਸ਼ਨੀ ਦਾ ਚਰਚਾ ਨਵੀਂ ਪੰਜਾਬੀ ਕਵਿਤਾ ਨਾਲ ਜੁੜੀ ਹਰ ਮਹਿਫ਼ਿਲ ਵਿੱਚ ਹੁੰਦਾ ਸੀਆਪਣੀ ਚੜ੍ਹਤ ਦੇ ਦਿਨਾਂ ਵਿੱਚ ਅਮਿਤੋਜ ਕੁਝ ਇਸ ਤਰ੍ਹਾਂ ਦੀ ਖੂਬਸੂਰਤ ਕਵਿਤਾ ਲਿਖਦਾ ਹੁੰਦਾ ਸੀ:

ਲਫ਼ਜ਼ ਮੂੰਹ ਲਟਕਾਈ ਮੇਰੇ ਕੋਲ ਆਉਂਦੇ

ਤੇ ਮੈਂ ਉਹਨਾਂ ਨੂੰ ਕਬੂਤਰ ਬਣਾ ਦੇਂਦਾ

----

ਅਮਿਤੋਜ ਕੋਲ ਸ਼ਾਇਰੀ ਦਾ ਇੱਕ ਨਵਾਂ ਅੰਦਾਜ਼ ਸੀਉਸ ਕੋਲ ਸ਼ਬਦਾਂ ਨੂੰ ਵਰਤਣ ਦੀ ਜਾਚ ਸੀਉਹ ਜਾਣਦਾ ਸੀ ਕਿ ਭਾਵਨਾਵਾਂ ਅਤੇ ਅਹਿਸਾਸਾਂ ਦੀ ਤਰਲਤਾ ਵਿੱਚ ਡੋਬਕੇ ਸ਼ਬਦਾਂ ਦੇ ਚਿਰਾਗ਼ ਕਿਵੇਂ ਜਗਾਣੇ ਹਨਕੱਚ ਦੇ ਗਿਲਾਸਜਿਹੀ ਮਨੁੱਖੀ ਰਿਸ਼ਤਿਆਂ ਬਾਰੇ ਲਿਖੀ ਗਈ ਕਵਿਤਾ ਦੀਆਂ ਇਨ੍ਹਾਂ ਸਤਰਾਂ ਨੂੰ ਸਿਰਫ਼ ਅਮਿਤੋਜ ਹੀ ਲਿਖ ਸਕਦਾ ਸੀ:

ਅਸੀਂ ਕੋਈ ਕੱਚ ਦੇ ਗਿਲਾਸ ਤਾਂ ਨਹੀਂ

ਕਿ ਹਥੋਂ ਡਿਗੀਏ, ਤੇ ਕੜੱਚ ਦੇਣੀ ਟੁੱਟ ਜਾਈਏ

ਆਖ਼ਿਰ ਅਸੀਂ ਦੋਸਤ ਹਾਂ - ਮੇਰੇ ਯਾਰ

ਪਹਿਲਾਂ ਆਪਾਂ ਇਕ ਦੂਜੇ ਦੀਆਂ ਨਜ਼ਰਾਂ ਚੋਂ ਗਿਰਾਂਗੇ

ਤੇ ਫੇਰ

ਹੌਲੀ ਹੌਲੀ ਟੁੱਟ ਜਾਵਾਂਗੇ

----

ਇਸ ਤਰ੍ਹਾਂ ਹੀ ਕਰਜ਼ਿਆਂ ਦੇ ਭਾਰ ਥੱਲੇ ਡੁੱਬੇ ਹੋਏ ਪੰਜਾਬ ਦੇ ਕਿਰਸਾਨ ਦੀ ਦਿਨਬਦਿਨ ਬਦਤਰ ਹੁੰਦੀ ਜਾ ਰਹੀ ਜ਼ਿੰਦਗੀ ਬਾਰੇ ਲਿਖੀ ਗਈ ਬੁੱਢਾ ਬਲਦਵਰਗੀ ਸੰਵੇਦਨਾਸ਼ੀਲ ਕਵਿਤਾ ਦੀਆਂ ਹੇਠ ਲਿਖੀਆਂ ਸਤਰਾਂ ਅਮਿਤੋਜ ਤੋਂ ਬਿਨ੍ਹਾਂ ਹੋਰ ਕੌਣ ਲਿਖ ਸਕਦਾ ਸੀ:

ਅਜ ਤੂੰ ਮੇਰੇ ਵਲ ਕਿੰਜ ਖਾਲੀ ਅੱਖਾਂ ਨਾਲ

ਘੂਰ ਰਿਹਾ ਏਂ?

ਜਿਵੇਂ ਪੁੱਛ ਰਿਹਾ ਹੋਵੇਂ

ਕਿੱਥੇ ਰੋੜ ਆਇਆ ਹਾਂ

ਤੇਰੀ ਵਰ੍ਹਿਆਂ ਦੀ ਕਮਾਈ-

ਤੇਰੀ ਚੜ੍ਹਦੀ ਜਵਾਨੀ ਦੀ ਰਾਂਗਲੀ ਉਮਰ

ਤੇ ਤੇਰੀਆਂ ਨੀਲੀਆਂ ਬਲੌਰ ਵਰਗੀਆਂ ਅੱਖਾਂ ਦੀ ਲਿਸ਼ਕ

..................................

ਤੇ ਮੈਂ ਨਿਰ-ਉਤਰ ਸ਼ਰਮਸਾਰ ਜਿਹਾ

ਤੇਰੇ ਅੱਗੇ ਪੱਠਿਆਂ ਦੀ ਇਕ ਟੋਕਰੀ ਸੁੱਟ ਦਿੰਦਾ ਹਾਂ

ਜਿਵੇਂ ਕੋਈ ਆਪਣੇ ਮਰੇ ਹੋਏ ਬਾਪ ਦਾ ਸਰਾਧ ਕਰ ਰਿਹਾ ਹੋਵੇ

ਅਮਿਤੋਜ ਨੂੰ ਯਾਦ ਕਰਦਿਆਂ ਗੁਰਦੇਵ ਚੌਹਾਨ ਲਿਖਦਾ ਹੈ:

----

ਅਮਿਤੋਜ ਇਕ ਬੁਝਾਰਤ ਸੀਸ਼ਾਇਦ ਉਹ ਲਤੀਫੇ ਤੋਂ ਬਾਦ ਉੱਠੇ ਦਰਦ ਵਾਂਗ ਸੀਲਾਲਟੈਨਾਂ ਦੀ ਰੌਸ਼ਨੀ ਦੇ ਜਗਣ ਅਤੇ ਬੁੱਝ ਜਾਣ ਦੇ ਛਿਣਾਂ ਵਿਚਕਾਰ ਧੜਕ ਰਿਹਾ ਕੋਈ ਇੰਨਕਲਾਬੀ ਸੁਪਨਾ: ਉਹ ਹੰਗਾਮੇ ਵਾਂਗ ਫ਼ੈਲ ਜਾਣਾ ਚਾਹੁੰਦਾ ਸੀ’:

ਸੱਚ ਮੇਰਾ ਜੀ ਕਰਦਾ

ਨਵੇਂ ਸਾਲ ਵਿਚ ਤੁਹਾਡੀਆਂ ਸੋਚਾਂ ਦੀ ਸਾਰੀ ਕੁੜੱਤਣ

ਮੇਰੀਆਂ ਨਜ਼ਮਾਂ ਪੀ ਜਾਣ

ਮੇਰੀਆਂ ਕਵਿਤਾਵਾਂ

ਜਿੰਨਾਂ ਦੀ ਖੱਬੀ ਗੱਲ ਤੇ ਤਿਲ ਹੋਵੇ

ਤੇ ਪੈਰਾਂ ਵਿਚ ਕਦੀ ਵੀ ਨਾ ਮੁਕਣ ਵਾਲਾ ਸਫਰ

----

ਬਹੁਤ ਸਾਰਿਆਂ ਹੋਰਨਾਂ ਵਾਂਗ ਮੈਂ ਉਸਦਾ ਚੁੱਪ ਪਾਠਕ ਸਾਂਮੈਂ ਜਦ ਵੀ ਉਸਨੂੰ ਮਿਲਦਾ ਤਾਂ ਇਹੀ ਕਹਿਣ ਦੀ ਉਤਾਵਲ ਨਾਲ ਭਰਿਆ ਹੁੰਦਾ ਕਿ ਉਸਦੀਆਂ ਕਵਿਤਾਵਾਂ ਵਿਚ ਉਹ ਕੁਝ ਹੈ ਜਿਹੜਾ ਹੋਰ ਕਿਧਰੇ ਨਜ਼ਰ ਨਹੀਂ ਆਂਦਾ ਕਿ ਉਸਦੀ ਕਵਿਤਾ ਖੁਦ ਆਪਣੇ ਤੋਂ ਵੀ ਵੱਡੀ ਕਵਿਤਾ ਦੀ ਸੰਭਾਵਨਾ ਜਗਾਉਂਦੀ ਹੈਇਹ ਬਹੁਤ ਵੱਡੀ ਗੱਲ ਹੈ, ਜਿਹੜੀ ਕੋਈ ਕਵਿਤਾ ਕਰ ਸਕਦੀ ਹੈਕਿਧਰੇ ਹੀ ਕੋਈ ਕਵਿਤਾ ਅਜੇਹੀ ਹੁੰਦੀ ਹੈ ਜਿਹੜੀ ਆਪਣੇ ਭਵਿੱਖ ਨੂੰ ਲਿਖ ਸਕੇਅਮਿਤੋਜ ਵੱਡੀ ਕਵਿਤਾ ਲਿਖ ਸਕਣ ਵਾਲਾ ਸ਼ਾਇਰ ਸੀਅਜਿਹੀ ਪ੍ਰਤਿਭਾ ਦੇ ਸਿਰ ਤੇ ਬਹੁਤ ਭਾਰ ਹੁੰਦਾ ਹੈਇਹ ਭਾਰ ਹੀ ਉਸ ਨੂੰ ਲੈ ਬੈਠਾ

ਨਵੀਂ ਪੰਜਾਬੀ ਕਵਿਤਾ ਦੇ ਦੌਰ ਵਿੱਚ ਜਿਹੜੇ ਨਾਮ ਬਹੁ-ਚਰਚਿਤ ਹੋਏ, ਉਨ੍ਹਾਂ ਵਿੱਚ ਇੱਕ ਨਾਮ ਸ਼ਿਵ ਕੁਮਾਰ ਬਟਾਲਵੀ ਵੀ ਸੀਉਹ ਆਪਣੀ ਕਵਿਤਾ ਵਿੱਚ ਇੱਕ ਵੱਖਰੀ ਤਰ੍ਹਾਂ ਦੀ ਸੋਚ ਲੈ ਕੇ ਆ ਰਿਹਾ ਸੀਪੁਰਾਣੀਆਂ ਅਤੇ ਸਮਾਂ ਵਿਹਾ ਚੁੱਕੀਆਂ ਸਮਾਜਿਕ-ਸਭਿਆਚਾਰਕ ਕਦਰਾਂ-ਕੀਮਤਾਂ ਦੇ ਖ਼ਿਲਾਫ਼ ਵਿਦਰੋਹ ਦੀ ਭਾਵਨਾ ਪੈਦਾ ਕਰਨ ਵਾਲੀ ਕਵਿਤਾ - ਪਰ ਇਸ ਵਿਦਰੋਹ ਦਾ ਅੰਦਾਜ਼ ਵੀ ਇੱਕ ਵੱਖਰੀ ਤਰ੍ਹਾਂ ਦਾ ਹੀ ਸੀਸ਼ਿਵ ਕੁਮਾਰ ਬਟਾਲਵੀ ਦੀ ਕਵਿਤਾ ਦੀ ਵਿਦਰੋਹੀ ਸੁਰ ਦੇ ਅੰਦਾਜ਼ ਬਾਰੇ ਗੁਰਦੇਵ ਚੌਹਾਨ ਕੁਝ ਇਸ ਤਰ੍ਹਾਂ ਲਿਖਦਾ ਹੈ:

ਸ਼ਿਵ ਕੁਮਾਰ ਇੱਕ ਲਿਵਿੰਗ ਲੀਜੈਂਡ ਬਨਣ ਵਲ ਲਗਾਤਾਰ ਵੱਧ ਰਿਹਾ ਸੀਉਸਦੀ ਕਵਿਤਾ ਵਿੱਚ ਦਿਨੋ ਦਿਨ ਨਿਖਾਰ ਆ ਰਿਹਾ ਸੀਉਹ ਕਾਵਿ ਨਾਟਕ ਲੂਣਾਲਿਖ ਰਿਹਾ ਸੀਫਿਰ ਇਹ ਛਪ ਗਈ ਸੀਫਿਰ ਇਸ ਨੂੰ ਸਾਹਿਤ ਅਕੈਡਮੀ ਐਵਾਰਡ ਮਿਲ ਰਿਹਾ ਸੀਲੂਣਾ ਹੁਣ ਇਕ ਖਲਨਾਇਕਾ ਤੋਂ ਨਾਇਕਾ ਬਣ ਚੁੱਕੀ ਸੀਪੂਰਨ ਦੀ ਪੂਰਨਤਾ ਡੋਲਦੀ ਜਾਪ ਰਹੀ ਸੀਸਾਹਿਤ ਆਪਣੀ ਭੂਮਿਕਾ ਨਿਭਾ ਰਹਾ ਸੀ, ਸਮਾਜ ਨੂੰ ਬਦਲਣ ਦੀ ਭੂਮਿਕਾ, ਨਵੀਂ ਉੱਦਾਰ ਚੇਤਨਤਾ ਲਿਆਣ ਦੀ ਭੂਮਿਕਾਪੁਰਾਣੇ ਦਰਖਤਾਂ ਨੂੰ ਨਵੇਂ ਪੱਤੇ ਆ ਰਹੇ ਸਨਮਹਿਬੂਬਾ ਦੇ ਰੰਗ ਵਾਲਾ ਦਿਨ ਚੜ੍ਹਨ ਲਗ ਪਿਆ ਸੀਸ਼ਿਵ ਦੇ ਸ਼ਿਅਰ ਸਿਕਿਆਂ ਵਾਂਗ ਹੱਥ ਅਤੇ ਦਿਲ ਵਟਾਅ ਰਹੇ ਸਨਪਿਆਰ ਦੀ ਭਾਸ਼ਾ ਵਿਚ ਕੁਝ ਜਾਨ ਪੈ ਗਈ ਸੀਅੱਗ ਇਸ਼ਕ ਦਾ ਮੈਟਾਫ਼ਰ ਬਣ ਗਈ ਸੀਇਹ ਹੁਣ ਘਰਾਂ ਤੋਂ ਗਲੀਆਂ ਵਿੱਚ ਆ ਗਈ ਸੀ

----

ਸ਼ਿਵ ਕੁਮਾਰ ਦੀ ਸ਼ਾਇਰੀ ਭਾਵੇਂ ਰੁਦਣ ਦੀ ਸ਼ਾਇਰੀ ਸੀ, ਪਰ ਇਹ ਸ਼ਾਇਰੀ ਨੌਜੁਆਨ ਦਿਲਾਂ ਨੂੰ ਛੂਹ ਰਹੀ ਸੀਅੱਲ੍ਹੜ ਉਮਰ ਦੇ ਕਾਲਿਜਾਂ/ਯੂਨੀਵਰਸਿਟੀਆਂ ਵਿੱਚ ਪੜ੍ਹਦੇ ਮੁੰਡੇ ਕੁੜੀਆਂ ਸਿ਼ਵ ਕੁਮਾਰ ਦੀ ਕਵਿਤਾ ਵੱਲ ਖਿੱਚੇ ਜਾ ਰਹੇ ਸਨਇਸ ਖਿੱਚ ਦਾ ਕਾਰਨ ਸ਼ਿਵ ਕੁਮਾਰ ਦੀ ਦਿਲਾਂ ਨੂੰ ਧੂਹ ਪਾਣ ਵਾਲੀ ਖੂਬਸੂਰਤ ਆਵਾਜ਼ ਵੀ ਸੀਦਰਸ਼ਨੀ ਚੇਹਰੇ ਵਾਲਾ ਨੌਜਵਾਨ ਸ਼ਿਵ ਕੁਮਾਰ ਬਟਾਲਵੀ ਜਦੋਂ ਮੰਚ ਤੋਂ ਆਪਣੀ ਖੂਬਸੂਰਤ ਆਵਾਜ਼ ਵਿੱਚ ਇੱਕ ਲੰਬੀ ਹੇਕ ਲਗਾ ਕੇ ਸਿੱਧੀ-ਸਾਦੀ ਪੇਂਡੂ ਸ਼ਬਦਾਵਲੀ ਵਿੱਚ ਅਸਫਲ ਮੁਹੱਬਤਾਂ ਦੇ ਗੀਤ ਗਾਉਂਦਾ ਤਾਂ ਸਮਾਜ ਵੱਲੋਂ ਪਿਆਰ ਉੱਤੇ ਲਗਾਈਆਂ ਬੰਦਸ਼ਾਂ ਵਿਰੁੱਧ ਵਿਦਰੋਹ ਕਰਨ ਵਾਲੇ ਪੰਜਾਬੀ ਯੁਵਕ ਮਰਦ-ਔਰਤਾਂ ਨੂੰ ਮਹਿਸੂਸ ਹੁੰਦਾ ਕਿ ਕੋਈ ਉਨ੍ਹਾਂ ਦੀ ਹੀ ਗੱਲ ਕਰ ਰਿਹਾ ਹੈਉਨ੍ਹਾਂ ਦੇ ਦਰਦ ਨੂੰ ਸਮਝ ਰਿਹਾ ਹੈਉਨ੍ਹਾਂ ਦੀਆਂ ਭਾਵਨਾਵਾਂ, ਅਹਿਸਾਸਾਂ ਨੂੰ ਸ਼ਬਦਾਂ ਦਾ ਜਾਮਾ ਪੁਆ ਰਿਹਾ ਹੈਇਸ ਨੌਜੁਆਨ ਤਬਕੇ ਵੱਲੋਂ ਸ਼ਿਵ ਕੁਮਾਰ ਬਟਾਲਵੀ ਦੀਆਂ ਕਿਤਾਬਾਂ ਧੜਾ ਧੜ ਖਰੀਦੀਆਂ ਜਾਣ ਲੱਗੀਆਂਦੇਖਦਿਆਂ ਦੇਖਦਿਆਂ ਸਕੂਲਾਂ, ਕਾਲਿਜਾਂ, ਯੂਨੀਵਰਸਿਟੀਆਂ ਅਤੇ ਸਾਹਿਤ ਸਭਾਵਾਂ ਵੱਲੋਂ ਆਯੋਜਿਤ ਕੀਤੇ ਜਾਣ ਵਾਲੇ ਕਵੀ ਦਰਬਾਰਾਂ ਦਾ ਸ਼ਿਵ ਕੁਮਾਰ ਬਟਾਲਵੀ ਰਾਜ ਕੁਮਾਰ ਬਣ ਗਿਆਕਹਿੰਦੇ ਕਹਾਂਦੇ ਨਾਮਵਰ ਪੰਜਾਬੀ ਕਵੀਆਂ ਨੂੰ ਸਰੋਤੇ ਸੁਨਣ ਤੋਂ ਇਨਕਾਰ ਕਰਨ ਲੱਗੇਹਰ ਪਾਸੇ ਸ਼ਿਵ ਕੁਮਾਰ ਅਤੇ ਉਸਦੇ ਗੀਤਾਂ ਦੀ ਮੰਗ ਹੋਣ ਲੱਗੀ; ਪਰ ਸ਼ਿਵ ਕੁਮਾਰ ਬਟਾਲਵੀ ਦੀ ਚੜ੍ਹਤ ਦੇ ਇਹੀ ਕਾਰਨ ਹੌਲੀ ਹੌਲੀ ਉਸਦੀ ਤਬਾਹੀ ਦਾ ਵੀ ਕਾਰਨ ਬਨਣ ਲੱਗੇਸ਼ਿਵ ਕੁਮਾਰ ਦੇ ਰੁਦਣ ਵਾਲੇ ਗੀਤਾਂ ਨੂੰ ਸੁਣਕੇ ਮੰਤਰ-ਮੁਗਧ ਹੋਣ ਵਾਲੇ ਸਰੋਤੇ ਜਿੱਥੇ ਸ਼ਿਵ ਕੁਮਾਰ ਉੱਤੇ ਨੋਟਾਂ ਦੀ ਬਰਖਾ ਕਰਨ ਲੱਗੇ; ਉੱਥੇ ਹੀ ਉਹ ਸਿ਼ਵ ਕੁਮਾਰ ਨੂੰ ਸ਼ਰਾਬ ਵਿੱਚ ਵੀ ਡੋਬਣ ਲੱਗੇਸ਼ਿਵ ਕੁਮਾਰ ਆਪਣੀ ਆਵਾਜ਼ ਨੂੰ ਹੋਰ ਜ਼ਿਆਦਾ ਦਰਦ ਭਰੀ ਅਤੇ ਰੁਦਣ ਵਾਲੀ ਬਨਾਉਣ ਲਈ ਸ਼ਰਾਬ ਵਿੱਚ ਗੁੱਟ ਹੋ ਕੇ ਕਵੀ ਦਰਬਾਰਾਂ ਵਿੱਚ ਜਾਣ ਲੱਗਾਹੌਲੀ ਹੌਲੀ ਉਸਦੀ ਸ਼ਰਾਬ ਪੀਣ ਦੀ ਇਹ ਆਦਤ ਏਨੀ ਵਿਗਾੜ ਗਈ ਕਿ ਉਹ ਹਰ ਸਮੇਂ ਹੀ ਸ਼ਰਾਬ ਵਿੱਚ ਗੁੱਟ ਰਹਿਣ ਲੱਗਾਸ਼ਿਵ ਕੁਮਾਰ ਦੀ ਜ਼ਿੰਦਗੀ ਵਿੱਚ ਆਏ ਇਸ ਦੁਖਾਂਤ ਦੀ ਇੱਕ ਝਲਕ ਗੁਰਦੇਵ ਚੌਹਾਨ ਵੀ ਪੇਸ਼ ਕਰਦਾ ਹੈ:

ਅਸੀਂ ਅਜੇ 22 ਸੈਕਟਰ ਦੀ ਮਾਰਕਿਟ ਵਿਚ ਹੀ ਸਾਂ ਕਿ ਭੂਸ਼ਨ ਉੱਥੇ ਹੀ ਮਿਲ ਪਿਆਕੋਲ ਹੀ ਠੇਕੇ ਤੋਂ ਅਸਾਂ ਬੋਤਲ ਫੜ ਲਈਅਸੀਂ ਅਜੇ ਸੋਚ ਹੀ ਰਹੇ ਸਾਂ ਕਿ ਕਿੱਥੇ ਇਸਦਾ ਉਦਘਾਟਨ ਕਰੀਏ ਕਿ ਨੇੜਿਓਂ ਕਿੱਧਰਿਓਂ ਸ਼ਿਵ ਨਿਕਲ ਆਇਆਭੂਸ਼ਨ ਨੇ ਸੋਚਿਆ ਕਿ ਸ਼ਿਵ ਨੇ ਉਸਨੂੰ ਨਹੀਂ ਵੇਖਿਆ ਹੋਣਾ ਅਤੇ ਉਸਨੇ ਝਟ ਬੋਤਲ ਕੋਟ ਦੀ ਓਟ ਵਿੱਚ ਲੁਕਾਅ ਲਈਪਰ ਸ਼ਿਵ ਨੇ ਉਸਨੂੰ ਬੋਤਲ ਲਕੋਂਦਿਆਂ ਵੇਖ ਲਿਆ ਸੀਉਹ ਝੱਟ ਹੀ ਸਾਡੇ ਕੋਲ ਆ ਗਿਆ ਅਤੇ ਕਹਿਣ ਲੱਗਾ, “ਪੰਡਤਾ ਇਹ ਕੀ ਕੋਟ ਵਿਚ ਲਕੋਈ ਜਾਨਾਂ?” ਭੂਸ਼ਨ ਹੱਸ ਪਿਆ, “ਲਕੋਣ ਵਾਲੀ ਚੀਜ਼ ਲਕੋਣੀ ਹੀ ਪੈਂਦੀ ਆ” ਸ਼ਿਵ ਕਹਿਣ ਲੱਗਾ, “ਅੱਛਾ ਇੱਦਾਂ ਕਰਦੇ ਆਂ ਮੈਂ ਪ੍ਰੀਤਮ ਤੋਂ ਗਿਲਾਸ ਮੰਗ ਕੇ ਲਿਆਂਦਾ ਹਾਂਪਰ ਬੈਠਾਂਗੇ ਕਿੱਥੇ?” ਸ਼ਿਵ ਮੁੜ ਸੋਚ ਵਿਚ ਚਲੇ ਗਿਆ ਸੀਅਸੀਂ ਵੱਖਰੀ ਤਰ੍ਹਾਂ ਦੇ ਮਾਨਸਿਕ ਸੰਕਟ ਵਿੱਚ ਫਸ ਗਏ ਸਾਂਸਾਨੂੰ ਪਤਾ ਸੀ ਕਿ ਸ਼ਿਵ ਬੁਰੀ ਤਰ੍ਹਾਂ ਬੀਮਾਰੀ ਗ੍ਰਸਤ ਸੀਜਦ ਤੋਂ ਉਹ ਇੰਗਲੈਂਡ ਤੋਂ ਵਾਪਿਸ ਆਇਆ ਸੀਉਸਦੀ ਸਿਹਤ ਠੀਕ ਨਹੀਂ ਸੀ ਰਹਿੰਦੀਪਤਾ ਨਹੀਂ ਡਾਕਟਰਾਂ ਦੀ ਹਿਦਾਇਤ ਤੇ ਜਾਂ ਕਿਵੇਂ ਉਸ ਆਪਣਾ ਸਿਰ ਘੋਨਮੋਨ ਕਰਾ ਦਿੱਤਾ ਸੀਲੰਮ ਸਲੰਮੇ ਸੰਘਣੇ ਵਾਲਾਂ ਦੀ ਥਾਂ ਉਸਦਾ ਰੋਡ ਭੋਡ ਸਿਰ ਇਕ ਦੰਮ ਉਸਦੇ ਠੀਕ ਨਾ ਹੋਣ ਦੀ ਸ਼ਾਹਦੀ ਭਰਦਾ ਸੀਉਸਦੇ ਗਲੇ ਦੀ ਨਾੜ ਕੰਬ ਰਹੀ ਸੀਜਿਸਤੋਂ ਉਹ ਬਹੁਤ ਕਮਜ਼ੋਰ ਅਤੇ ਲਾਚਾਰ ਲਗਦਾ ਸੀ ਅਤੇ ਅਸੀਂ ਨਹੀਂ ਸੀ ਚਾਹੁੰਦੇ ਕਿ ਇਸ ਹਾਲਤ ਵਿਚ ਉਹ ਜ਼ਰਾ ਜਿੰਨੀ ਵੀ ਦਾਰੂ ਮੂੰਹ ਨੂੰ ਲਾਵੇਇਹ ਉਸ ਲਈ ਘਾਤਕ ਸਿੱਧ ਹੋ ਸਕਦੀ ਸੀਅਸੀਂ ਸ਼ਿਵ ਦੇ ਫੈਨ ਹੀ ਨਹੀਂ ਸਾਂ ਉਸਦੇ ਸ਼ੁੱਭਚਿੰਤਕ ਵੀ ਸਾਂ

----

ਸ਼ਿਵ ਕੁਮਾਰ ਜਦੋਂ ਪੰਜਾਬੀ ਸਾਹਿਤਕ ਕਾਵਿ ਮੰਚਾਂ ਉੱਤੇ ਛਾ ਰਿਹਾ ਸੀ ਤਾਂ ਉਸਦਾ ਇੱਕ ਕਾਰਨ ਇਹ ਵੀ ਸੀ ਕਿ ਪੰਜਾਬੀ ਕਵਿਤਾ ਵਿੱਚ ਇੱਕ ਤਰ੍ਹਾਂ ਦੀ ਖੜੋਤ ਆ ਚੁੱਕੀ ਸੀਸ਼ਿਵ ਕੁਮਾਰ ਨੇ ਇਸ ਸਥਿਤੀ ਦਾ ਪੂਰਾ ਲਾਹਾ ਲਿਆਪਰ 1970 ਦੇ ਆਸਪਾਸ ਜਦੋਂ ਸਿ਼ਵ ਕੁਮਾਰ ਪੰਜਾਬੀ ਕਵੀ ਦਰਬਾਰਾਂ ਦਾ ਰਾਜ ਕੁਮਾਰ ਬਣ ਰਿਹਾ ਸੀ ਤਾਂ ਪੰਜਾਬ ਵਿੱਚ ਲਾਲ ਹਨ੍ਹੇਰੀ ਦਾ ਗੁਬਾਰ ਵੀ ਆਸਮਾਨ ਨੂੰ ਚੜ੍ਹਨਾ ਸ਼ੁਰੂ ਹੋ ਰਿਹਾ ਸੀਪੰਜਾਬ ਵਿੱਚ ਨਕਸਲਬਾੜੀ ਕਮਿਊਨਿਸਟ ਕਰਾਂਤੀਕਾਰੀ ਲਹਿਰ ਦੀ ਵੀ ਚੜ੍ਹਤ ਹੋਣੀ ਸ਼ੁਰੂ ਹੋ ਚੁੱਕੀ ਸੀਇਸ ਲਹਿਰ ਦੇ ਪ੍ਰਭਾਵ ਅਧੀਨ ਕਰਾਂਤੀਕਾਰੀ ਪੰਜਾਬੀ ਕਵਿਤਾ ਨੇ ਵੀ ਪੰਜਾਬ ਦੇ ਲੋਕਾਂ ਦੀ ਮਾਨਸਿਕਤਾ ਦੇ ਦਰਵਾਜ਼ਿਆਂ ਉੱਤੇ ਭਰਵੀਂ ਦਸਤਕ ਦੇਣੀ ਸ਼ੁਰੂ ਕਰ ਦਿੱਤੀ ਸੀਇਸ ਲਹਿਰ ਨਾਲ ਜੁੜੇ ਕਵੀਆਂ ਪਾਸ਼, ਅਮਰਜੀਤ ਚੰਦਨ, ਲਾਲ ਸਿੰਘ ਦਿਲ, ਹਰਭਜਨ ਹਲਵਾਰਵੀ, ਦਰਸ਼ਨ ਖਟਕੜ ਅਤੇ ਸੰਤ ਰਾਮ ਉਦਾਸੀ ਨੇ ਸ਼ਿਵ ਕੁਮਾਰ ਬਟਾਲਵੀ ਦੇ ਰੁਦਣ ਵਾਲੀ ਕਵਿਤਾ ਦੇ ਮੁਕਾਬਲੇ ਵਿੱਚ ਲੋਕ-ਸਮੱਸਿਆਵਾਂ ਦੀ ਪੇਸ਼ਕਾਰੀ ਕਰਨ ਵਾਲੀ ਅਤੇ ਸਮਾਜ ਨੂੰ ਬਦਲ ਦੇਣ ਦਾ ਨਾਹਰਾ ਦੇਣ ਵਾਲੀ ਕਰਾਂਤੀਕਾਰੀ ਪੰਜਾਬੀ ਕਵਿਤਾ ਸਰੋਤਿਆਂ ਅਤੇ ਪਾਠਕਾਂ ਸਾਹਮਣੇ ਪੇਸ਼ ਕਰਨੀ ਸ਼ੁਰੂ ਕਰ ਦਿੱਤੀ ਸੀਪੰਜਾਬ ਦਾ ਸਾਹਿਤਕ ਮਾਹੌਲ ਕਰਾਂਤੀਕਾਰੀ ਤਪਸ਼ ਮਹਿਸੂਸ ਕਰਨ ਲੱਗ ਪਿਆ ਸੀਸਕੂਲਾਂ, ਕਾਲਿਜਾਂ, ਯੂਨੀਵਰਸਿਟੀਆਂ ਦੇ ਵਿਦਿਆਰਥੀਆਂ ਦੇ ਹੱਥਾਂ ਵਿੱਚ ਨਵੀਂ ਪੰਜਾਬੀ ਕਰਾਂਤੀਕਾਰੀ ਕਵਿਤਾ ਨਾਲ ਭਰੇ ਪੰਜਾਬੀ ਮੈਗਜ਼ੀਨ ਅਤੇ ਕਰਾਂਤੀਕਾਰੀ ਕਵਿਤਾਵਾਂ ਦੀਆਂ ਕਿਤਾਬਾਂ ਦਿਖਣ ਲੱਗੀਆਂ ਸਨਕਾਲਿਜਾਂ ਅਤੇ ਯੂਨੀਵਰਸਿਟੀਆਂ ਵਿੱਚ ਹੁੰਦੇ ਕਵਿਤਾ ਮੁਕਾਬਲਿਆਂ ਵਿੱਚ ਵਿਦਿਆਰਥੀ ਪਾਸ਼, ਸੰਤ ਰਾਮ ਉਦਾਸੀ, ਜਗਤਾਰ ਅਤੇ ਹੋਰਨਾਂ ਚਰਚਿਤ ਕਰਾਂਤੀਕਾਰੀ ਪੰਜਾਬੀ ਕਵੀਆਂ ਦੀਆਂ ਕਵਿਤਾਵਾਂ ਪੜ੍ਹਨ ਲੱਗੇ ਸਨ

----

ਪੰਜਾਬ ਵਿੱਚ ਇਸ ਕਰਾਂਤੀਕਾਰੀ ਲਹਿਰ ਦੇ ਠੰਢੇ ਹੋ ਜਾਣ ਤੋਂ ਬਾਹਦ ਇਸ ਲਹਿਰ ਨਾਲ ਜੁੜੇ ਕਵੀ ਹਰਭਜਨ ਹਲਵਾਰਵੀ ਨੇ ਭਾਵੇਂ ਸ਼ੌਰੀਲੀ ਕਰਾਂਤੀਕਾਰੀ ਕਵਿਤਾ ਲਿਖਣੀ ਬੰਦ ਕਰ ਦਿੱਤੀ ਸੀ - ਪਰ ਉਸਨੇ ਮਨੁੱਖਵਾਦੀ ਅਹਿਸਾਸਾਂ ਅਤੇ ਭਾਵਨਾਵਾਂ ਦਾ ਪ੍ਰਗਟਾਵਾ ਕਰਨ ਵਾਲੀਆਂ ਗ਼ਜ਼ਲਾਂ ਅਤੇ ਕਵਿਤਾਵਾਂ ਲਿਖਣ ਦਾ ਆਪਣਾ ਸਿਲਸਿਲਾ ਜਾਰੀ ਰੱਖਿਆਇਸਦੇ ਨਾਲ ਹੀ ਉਸਨੇ ਰਾਜਨੀਤਿਕ, ਸਮਾਜਿਕ, ਸਭਿਆਚਾਰਕ ਮਸਲਿਆਂ ਬਾਰੇ ਆਪਣੇ ਵਿਚਾਰ ਪ੍ਰਗਟ ਕਰਦੇ ਰਹਿਣ ਲਈ ਪੱਤਰਕਾਰੀ ਦਾ ਖੇਤਰ ਚੁਣ ਲਿਆਇਨ੍ਹਾਂ ਮਗਰਲੇ ਸਾਲਾਂ ਵਿੱਚ ਹਰਭਜਨ ਹਲਵਾਰਵੀ ਵੱਲੋਂ ਲਿਖੀ ਜਾ ਰਹੀ ਸਮੁੱਚੀ ਕਵਿਤਾ ਦੇ ਮੁਹਾਂਦਰੇ ਨੂੰ ਸਮਝਣ ਲਈ ਉਸਦੀ ਹੀ ਇੱਕ ਗ਼ਜ਼ਲ ਦਾ ਇਹ ਸ਼ਿਅਰ ਕਾਫੀ ਮੱਦਦਗਾਰ ਸਾਬਤ ਹੋ ਸਕਦਾ ਹੈ:

ਪੰਛੀ ਕਿਉਂ ਗੁੰਮ ਸੁੰਮ ਨੇ, ਪੱਤੇ ਕਿਉਂ ਚੀਕ ਰਹੇ

ਆ ਮਿਲ ਕੇ ਦਵਾ ਕਰੀਏ ਮੌਸਮ ਕੁਝ ਠੀਕ ਰਹੇ

----

ਹਰਭਜਨ ਹਲਵਾਰਵੀ ਦੀ ਸਮੁੱਚੀ ਕਵਿਤਾ ਬਾਰੇ ਗੁਰਦੇਵ ਚੌਹਾਨ ਕੁਝ ਸ਼ਬਦਾਂ ਵਿੱਚ ਹੀ ਕਾਫੀ ਗੱਲ ਕਹਿ ਜਾਂਦਾ ਹੈ:

ਉਸਦੇ ਪਹਿਲੇ ਵੇਲਿਆਂ ਦੀ ਕਵਿਤਾ ਦੇ ਸ਼ਬਦਾਂ ਵਿੱਚ ਚੰਗਾਰੀਆਂ ਸਨ, ਰੋਹ ਸੀ ਅਤੇ ਇਨਕਲਾਬ ਵਿਚ ਅਡੋਲ ਵਿਸ਼ਵਾਸ ਸੀਉਸਦੀਆਂ ਹੁਣ ਵਾਲੀਆਂ ਕਵਿਤਾਵਾਂ ਵਿਚ ਪਿਘਲਦੇ ਰਿਸ਼ਤਿਆਂ ਵਿਚੋਂ ਸੁਲਗਦੇ ਪਲਾਂ ਦੀ ਤਲਾਸ਼ ਹੈਇਹ ਦੋਵੇਂ ਨਾਂਅ ਉਸ ਦੀਆਂ ਦੋ ਕਾਵਿ ਪੁਸਤਕਾਂ ਦੇ ਵੀ ਹਨ

ਗੁਰਦੇਵ ਚੌਹਾਨ ਦੀ ਪੁਸਤਕ ਚਸ਼ਮਦੀਦਵਿੱਚ ਕਰਾਂਤੀਕਾਰੀ ਲਹਿਰ ਨਾਲ ਸਬੰਧਤ ਰਹੇ ਪੰਜਾਬੀ ਦੇ ਇੱਕ ਹੋਰ ਅਹਿਮ ਕਵੀ ਅਮਰਜੀਤ ਚੰਦਨ ਬਾਰੇ ਲਿਖਿਆ ਗਿਆ ਰੇਖਾ-ਚਿੱਤਰ ਵੀ ਸ਼ਾਮਿਲ ਹੈਅਮਰਜੀਤ ਚੰਦਨ ਅੱਜ ਕੱਲ ਇੰਗਲੈਂਡ ਰਹਿੰਦਾ ਹੈ ਅਤੇ ਉਹ ਆਪਣੇ ਕਰਾਂਤੀਕਾਰੀ ਪਿਛੋਕੜ ਨੂੰ ਅਲਵਿਦਾ ਕਹਿ ਚੁੱਕਾ ਹੈਅੱਜ ਕੱਲ੍ਹ ਉਹ ਕਰਾਂਤੀਕਾਰੀ ਕਵਿਤਾਵਾਂ ਲਿਖਣ ਦੀ ਥਾਂ ਦੇਹ ਦੇ ਜਸ਼ਨ ਦੀਆਂ ਕਵਿਤਾਵਾਂ ਲਿਖਦਾ ਹੈਉਸਨੂੰ ਵਿਸ਼ਵਾਸ਼ ਹੈ ਕਿ ਸਾਡੇ ਸਮਿਆਂ ਵਿੱਚ ਇਨਕਲਾਬ ਦੇਹ ਦੇ ਜਸ਼ਨ ਵਿੱਚੋਂ ਹੀ ਆਵੇਗਾਸਮਾਜਿਕ, ਸਭਿਆਚਾਰਕ ਜਾਂ ਰਾਜਨੀਤਿਕ ਕਰਾਂਤੀ ਰਾਹੀਂ ਨਹੀਂਅਮਰਜੀਤ ਚੰਦਨ ਦੀ ਮਾਨਸਿਕਤਾ ਵਿੱਚ ਆਈ ਇਹ ਵੱਡੀ ਤਬਦੀਲੀ ਸਾਡੇ ਸਮਿਆਂ ਵਿੱਚ ਪ੍ਰਮੁੱਖਤਾ ਗ੍ਰਹਿਣ ਕਰ ਰਹੇ ਕੰਨਜ਼ੀਊਮਰ ਕਲਚਰ ਦੇ ਪ੍ਰਭਾਵ ਕਾਰਨ ਵਾਪਰੀ ਹੈ - ਜਾਂ ਕਿ ਇਸਦੇ ਕੋਈ ਹੋਰ ਨਿੱਜੀ ਕਾਰਨ ਹਨ - ਇਸ ਬਾਰੇ ਕੋਈ ਵੀ ਗੱਲ ਯਕੀਨ ਨਾਲ ਨਹੀਂ ਕਹੀ ਜਾ ਸਕਦੀਕਿਉਂਕਿ ਮਾਨਸਿਕਤਾ ਵਿੱਚ ਆਈ ਏਨੀ ਵੱਡੀ ਤਬਦੀਲੀ ਦੀ ਘਟਨਾ ਇਕੱਲੇ ਅਮਰਜੀਤ ਚੰਦਨ ਨਾਲ ਹੀ ਨਹੀਂ ਵਾਪਰੀ; ਹੋਰ ਵੀ ਉਸ ਵਰਗੇ ਅਨੇਕਾਂ ਪੰਜਾਬੀ ਸਾਹਿਤਕਾਰਾਂ ਨਾਲ ਅਜਿਹਾ ਹੀ ਵਾਪਰਿਆ ਹੈ

----

ਭਾਵੇਂ ਅਮਰਜੀਤ ਚੰਦਨ ਅੱਜ ਕੱਲ ਦੇਹਵਾਦੀ ਕਵਿਤਾਵਾਂ ਲਿਖਣ ਵੱਲ ਵਧੇਰੇ ਰੁਚਿਤ ਹੈ; ਪਰ ਇਸ ਗੱਲ ਵਿੱਚ ਕੋਈ ਸੰਦੇਹ ਨਹੀਂ ਕਿ ਉਹ ਇੱਕ ਚੇਤੰਨ ਅਤੇ ਜਾਗਰੂਕ ਸਾਹਿਤਕਾਰ ਹੈ ਅਤੇ ਨਵੇਂ ਗਿਆਨ-ਵਿਗਿਆਨ ਵਿੱਚ ਪੂਰੀ ਦਿਲਚਸਪੀ ਰੱਖਦਾ ਹੈਗੁਰਦੇਵ ਚੌਹਾਨ ਵੱਲੋਂ ਅਮਰਜੀਤ ਚੰਦਨ ਨਾਲ ਕੀਤੀ ਗਈ ਇੱਕ ਮੁਲਾਕਾਤ ਦੌਰਾਨ ਚੰਦਨ ਵੱਲੋਂ ਕਮਿਊਨਿਸਟਾਂ ਬਾਰੇ ਦਿੱਤਾ ਗਿਆ ਇੱਕ ਬਿਆਨ ਕਾਫੀ ਦਿਲਚਸਪੀ ਭਰਪੂਰ ਹੈ:

ਮਾਰਕਸਵਾਦ ਕਮਿਊਨਿਸਟਾਂ ਨੇ - ਖਾਸ ਕਰਕੇ ਪੰਜਾਬੀ ਕਮਿਊਨਿਸਟਾਂ ਨੇ - ਨਵਾਂ ਧਰਮ ਬਣਾ ਲਿਆ ਹੋਇਆ ਹੈਇਹਦਾ ਸਦਾਚਾਰਕ ਤੱਤ ਤਾਂ ਕਿਸੇ ਵੀ ਮਾਨਵੀ ਫ਼ਲਸਫ਼ੇ ਵਾਲਾ ਹੈ - ਬਰਾਬਰੀ, ਸਾਂਝੀਵਾਲਤਾ, ਅਮਨ. ਮਾਰਕਸਵਾਦ ਦੀ ਚੂਲ ਆਰਥਿਕਤਾ ਹੈ; ਇਹਦੀ ਕੋਈ ਗੱਲ ਨਹੀਂ ਕਰਦਾ, ਕਿਉਂਕਿ ਸਮਝ ਹੀ ਨਹੀਂਮੈਂ ਮਾਰਕਸਵਾਦ ਦਾ ਅਫੀਮੀ ਨਹੀਂਮੈਨੂੰ ਤੁਰਨ ਲਈ ਡੰਗੋਰੀ ਨਹੀਂ ਚਾਹੀਦੀਸੰਨ 80ਚ ਬਰਲਿਨ ਦੀ ਕੰਧ ਵੇਖ ਕੇ ਮੈਂ ਪੂਰਬੀ ਜਰਮਨੀ ਨਹੀਂ ਸੀ ਗਿਆਇਹ ਮੇਰਾ ਆਪਣਾ ਨਿੱਜੀ ਰੋਸ ਸੀਸੰਨ 89ਚ ਰੂਸ ਦਾ ਨਿਘਾਰ ਮੈਂ ਅੱਖੀਂ ਦੇਖ ਲਿਆ ਸੀਓਥੇ ਕੋਈ ਸੋਸ਼ਲਿਜ਼ਮ ਦਾ ਨਾਂ ਤੱਕ ਨਹੀਂ ਸੀ ਸੁਣਨਾ ਚਾਹੁੰਦਾਇਹ ਨਜ਼ਾਮ ਢੱਠਣਾ ਈ ਸੀਵਿਚ ਹਿਟਲਰ ਨਾ ਆਉਂਦਾ, ਤਾਂ ਸਤਾਲਿਨਿਜ਼ਮ ਤਾਂ ਦਸ -ਪੰਦਰਾਂ ਸਾਲ ਚ ਹੀ ਪਾਸੇ ਲਗ ਜਾਣਾ ਸੀਬੁਨਿਆਦੀ ਗੱਲਾਂ ਹਨ: ਐਬਸੋਲੀਊਟ ਪੁਲਿਟੀਕਲ ਪਾਵਰ, ਵੰਨ ਪਾਰਟੀ ਸਟੇਟ, ਕਮਾਂਡ ਇਕੌਨੌਮੀ ਅਤੇ ਧਰਮ ਰੱਬ ਦੇ ਖਿਲਾਫ਼ ਖੋਲ੍ਹਿਆ ਬੇਲੋੜਾ ਫ਼ਰੰਟ ਬੰਦੇ ਕੋਲੋਂ ਜਾਇਦਾਦ ਖੋਹ ਲਈ; ਰੱਬ ਖੋਹ ਲਿਆ; ਕਲਮ ਖੋਹ ਲਈ; ਬਾਕੀ ਉਹਦੇ ਕੋਲ ਕੀ ਬਚਿਆ? ਛਣਕਣਾ?”

----

ਗੁਰਦੇਵ ਚੌਹਾਨ ਨੇ ਇਸ ਪੁਸਤਕ ਵਿੱਚ ਕੈਨੇਡਾ ਦੇ ਇੱਕ ਉੱਭਰ ਰਹੇ ਕਵੀ ਅਤੇ ਵਾਰਤਕ ਲੇਖਕ ਡਾ. ਸੁਖਪਾਲ ਬਾਰੇ ਵੀ ਰੇਖਾ-ਚਿੱਤਰ ਲਿਖਿਆ ਹੈਇਸ ਰੇਖਾ-ਚਿੱਤਰ ਵਿੱਚ ਚੌਹਾਨ ਕਹਿੰਦਾ ਹੈ:

ਨਿੱਕੀਆਂ ਨਿੱਕੀਆਂ ਕਵਿਤਾਵਾਂ ਲਿਖਦਾ ਹੈ ਜਿਹੜੀਆਂ ਵੱਡੇ ਵੱਡੇ ਮੁੱਦਿਆਂ ਨਾਲ ਬਹੁਤ ਸੁਹਜ ਅਤੇ ਸਹਿਜ ਨਾਲ ਸਿੱਝ ਲੈਂਦੀਆਂ ਹਨ

ਡਾ. ਸੁਖਪਾਲ ਦੀ ਰੱਬ ਬਾਰੇ ਲਿਖੀ ਇੱਕ ਨਜ਼ਮ ਦੀਆਂ ਇਹ ਸਤਰਾਂ ਗੁਰਦੇਵ ਚੌਹਾਨ ਵੱਲੋਂ ਕਹੀ ਗੱਲ ਦੀ, ਨਿਰਸੰਦੇਹ, ਪੁਸ਼ਟੀ ਕਰਦੀਆਂ ਹਨ:

ਮੈਂ ਇੱਕਲਾ ਸਾਂ

ਡਰਿਆ ਹੋਇਆ ਸਾਂ ਬਹੁਤ

ਉਹ ਕਹਿਣ ਲੱਗੇ

ਇੱਕ ਰੱਬ ਸਿਰਜ ਲੈ

ਜਿਹੜਾ ਸਦਾ ਤੇਰੇ ਅੰਗ ਸੰਗ ਰਹੇ!

ਮੈਂ ਉਵੇਂ ਹੀ ਕੀਤਾ

ਕੁਝ ਦਿਨਾਂ ਬਾਅਦ ਫੇਰ ਉਹ ਆਏ

ਡਰ ਮੇਰਾ ਹਾਲੇ ਵੀ ਨਹੀਂ ਸੀ ਗਿਆ

ਕਹਿਣ ਲੱਗੇ-

ਰੱਬ ਨੂੰ ਤਕੜਾ ਕਰ ਦੇਹ

ਸਭ ਤੋਂ ਤਾਕਤਵਰ

ਕੁਲ ਦੁਨੀਆਂ ਤੋਂ ਉਪਰ

ਆਪਣੇ ਤੋਂ ਵੀ ਉਪਰ

ਮੈਂ ਕੀਤਾ

ਤੇ ਡਰ ਜਾਂਦਾ ਰਿਹਾ

ਹੁਣ ਉਹ ਆਖਦੇ ਹਨ-

ਰਬ ਤੋਂ ਡਰ!

ਉਹ ਤੇਰੇ ਤੋਂ-

ਸਭ ਦੁਨੀਆਂ ਤੋਂ-

ਤਾਕਤਵਰ ਏ

ਅਸੀਂ ਨੇੜੇ ਹਾਂ ਉਸਦੇ

ਸਾਡੇ ਤੋਂ ਵੀ ਡਰ!

ਪਹਿਲਾਂ ਮੈਂ ਸਿਰਫ ਰੱਬ ਤੋਂ ਡਰਦਾ ਸਾਂ

ਹੁਣ ਰੱਬ ਤੋਂ ਵੀ ਡਰਦਾ ਹਾਂ

ਤੇ ਉਨ੍ਹਾਂ ਤੋਂ ਵੀ....

----

ਚਸ਼ਮਦੀਦਪੁਸਤਕ ਦੀ ਆਰੰਭਕੀ ਵਿੱਚ ਗੁਰਦੇਵ ਚੌਹਾਨ ਕਹਿੰਦਾ ਹੈ ਕਿ ਪਿਛਲੇ ਕੁਝ ਸਮੇਂ ਵਿੱਚ ਉਸਨੇ ਵਧੇਰੇ ਕਰਕੇ ਵਾਰਤਕ ਦੀਆਂ ਪੁਸਤਕਾਂ ਹੀ ਪੜ੍ਹੀਆਂ ਹਨ; ਕਿਉਂਕਿ ਪੜ੍ਹਣਯੋਗ ਕਵਿਤਾ ਦੀਆਂ ਪੁਸਤਕਾਂ ਪ੍ਰਕਾਸਿ਼ਤ ਨਹੀਂ ਹੋ ਰਹੀਆਂਪਰ ਇਸ ਪੁਸਤਕ ਚਸ਼ਮਦੀਦਵਿੱਚ ਗੁਰਦੇਵ ਚੌਹਾਨ ਕਿੰਨ੍ਹੇ ਹੀ ਪੰਜਾਬੀ ਕਵੀਆਂ ਦੀਆਂ ਪੜ੍ਹਣਯੋਗ ਪੁਸਤਕਾਂ ਵਿੱਚੋਂ ਉਨ੍ਹਾਂ ਦੀਆਂ ਖੂਬਸੂਰਤ ਕਵਿਤਾਵਾਂ ਦਾ ਜ਼ਿਕਰ ਕਰਦਾ ਹੈਇਨ੍ਹਾਂ ਖੂਬਸੂਰਤ ਕਵਿਤਾਵਾਂ ਲਿਖਣ ਵਾਲੇ ਕਵੀਆਂ ਵਿੱਚ ਗੁਰਦੇਵ ਚੌਹਾਨ ਵਿਸ਼ੇਸ਼ ਕਰਕੇ ਸ਼ਿਵ ਕੁਮਾਰ ਬਟਾਲਵੀ, ਹਰਭਜਨ ਹਲਵਾਰਵੀ, ਅਮਰਜੀਤ ਚੰਦਨ, ਡਾ. ਸੁਖਪਾਲ, ਜਸਵੰਤ ਦੀਦ, ਅਮਰਜੀਤ ਕੌਂਕੇ, ਸਵਰਾਜਬੀਰ ਅਤੇ ਕੁਝ ਹੋਰ ਕਵੀਆਂ ਨੂੰ ਵੀ ਸ਼ਾਮਲ ਕਰਦਾ ਹੈਇਸ ਤਰ੍ਹਾਂ ਕਰਕੇ ਗੁਰਦੇਵ ਚੌਹਾਨ ਆਪਣੀ ਹੀ ਕਹੀ ਗੱਲ ਨੂੰ ਰੱਦ ਕਰ ਜਾਂਦਾ ਹੈ

----

ਅਮਰਜੀਤ ਕੌਂਕੇ ਪੰਜਾਬੀ ਦਾ ਨ ਸਿਰਫ ਇੱਕ ਚਰਚਿਤ ਕਵੀ ਹੈ ਬਲਕਿ ਉਹ ਬਹੁਤ ਵਧੀਆ ਕਵਿਤਾ ਲਿਖਣ ਵਾਲਾ ਪੰਜਾਬੀ ਦਾ ਇੱਕ ਚੇਤੰਨ, ਜਾਗਰੂਕ ਅਤੇ ਸੰਵੇਦਨਸ਼ੀਲ ਕਵੀ ਹੈਕੌਂਕੇ ਸਮਾਜਿਕ, ਸਭਿਆਚਾਰਕ ਅਤੇ ਰਾਜਨੀਤਿਕ ਸਮੱਸਿਆਵਾਂ ਨੂੰ ਆਪਣੀਆਂ ਰਚਨਾਵਾਂ ਦਾ ਆਧਾਰ ਬਣਾਉਂਦਾ ਹੈ ਅਤੇ ਬੇਝਿਜਕ ਹੋ ਕੇ ਅਜਿਹੀਆਂ ਸਮੱਸਿਆਵਾਂ ਬਾਰੇ ਆਪਣੇ ਵਿਚਾਰ ਪੇਸ਼ ਕਰ ਜਾਂਦਾ ਹੈਇਸ ਤੋਂ ਵੀ ਵੱਧਕੇ ਉਹ ਇਨ੍ਹਾਂ ਸਮੱਸਿਆਵਾਂ ਬਾਰੇ ਆਪਣੀਆਂ ਭਾਵਨਾਵਾਂ ਪ੍ਰਗਟ ਕਰਨ ਤੋਂ ਨਹੀਂ ਝਿਜਕਦਾ ਕਿ ਯਾਰੋ! ਅਸੀਂ ਤਾਂ ਸਾਧਾਰਣ ਲੋਕ ਹਾਂਸਾਡੀ ਰੌਜ਼ਾਨਾ ਜ਼ਿੰਦਗੀ ਦੀਆਂ ਹੀ ਨਿੱਕੀਆਂ ਨਿੱਕੀਆਂ ਏਨੀਆਂ ਸਮੱਸਿਆਵਾਂ ਹੁੰਦੀਆਂ ਹਨ ਕਿ ਉਨ੍ਹਾਂ ਦੇ ਹੱਲ ਲੱਭਣ ਵਿੱਚ ਸਾਡੀ ਸਾਰੀ ਜ਼ਿੰਦਗੀ ਬੀਤ ਜਾਂਦੀ ਹੈ ਪਰ ਸਾਡੇ ਕੋਲ ਜੰਗਲਾਂ ਵਿੱਚ ਜਾ ਕੇ ਆਤਮਿਕ ਸ਼ੁੱਧੀ ਲਈ ਤਪ ਕਰਨ ਦੀ ਵਿਹਲ ਹੀ ਕਿੱਥੇ ਹੈ? ‘ਚਸ਼ਮਦੀਦਪੁਸਤਕ ਵਿੱਚ ਗੁਰਦੇਵ ਚੌਹਾਨ ਵੱਲੋਂ ਹੀ ਪੇਸ਼ ਕੀਤੀਆਂ ਗਈਆਂ ਅਮਰਜੀਤ ਕੌਂਕੇ ਦੀਆਂ ਕੁਝ ਖੂਬਸੂਰਤ ਕਵਿਤਾਵਾਂ ਦੀਆਂ ਕੁਝ ਉਦਾਹਰਣਾਂ ਹਾਜ਼ਰ ਹਨ:

1.

ਅਣਗਿਣਤ ਲੜਾਈਆਂ ਨੇ ਅਜੇ

ਲੜਣ ਵਾਲੀਆਂ

ਨਿਰਵਾਣ ਤੋਂ ਉਰ੍ਹੇ

ਪਰ ਅਸੀਂ ਮਾਧਿਅਮ ਘਰਾਂ ਚ ਜਨਮੇ

ਛੋਟੇ ਛੋਟੇ ਅਭਿਮੰਨਿਊ ਹਾਂ

ਜਿਹਨਾਂ ਨੂੰ ਰੋਟੀ ਦਾ ਚੱਕਰਵਿਊ

ਮੌਤ ਤੇ ਮੁਕਤੀ ਬਾਰੇ ਨਹੀਂ ਸੋਚਣ ਦਿੰਦਾ

2.

ਅਚਾਨਕ ਇੱਕ ਕੁੱਤੇ ਨੇ

ਮੈਨੂੰ ਸਹੀ ਸਲਾਮਤ ਵੇਖਿਆ

ਇਹ ਵੇਖ ਕੇ ਹੀ ਉਸ ਨੇ

ਮੈਨੂੰ ਵੱਢ ਖਾਧਾ

ਕਹਿਣ ਲੱਗਾ, ਤੂੰ ਕੁੱਤਿਆਂ ਦੀ ਬਸਤੀ ਚੋਂ

ਬਚ ਕੇ ਕਿਵੇਂ ਨਿਕਲ ਆਇਆ

3.

ਇਸ ਮੌਸਮ ਦੀ ਬਦਸੂਰਤੀ ਦੇ ਖ਼ਿਲਾਫ਼

ਮੈਂ ਆਪਣੇ ਬੱਚਿਆਂ ਦੇ ਹੋਠਾਂ ਤੇ ਬੰਸਰੀ

ਤੇ ਹੱਥਾਂ ਤੇ ਪੁਸਤਕਾਂ ਧਰਾਂਗਾ

ਮੈਂ ਬਸ ਇੰਨਾ ਕੁ ਕਰਾਂਗਾ

----

ਪਿਛਲੇ ਕੁਝ ਸਾਲਾਂ ਵਿੱਚ ਸਵਰਾਜਬੀਰ ਦੀ ਕਵਿਤਾ ਨਾਲੋਂ ਉਸਦੇ ਨਾਟਕਾਂ ਬਾਰੇ ਵਧੇਰੇ ਚਰਚਾ ਛਿੜਿਆ ਹੈਪਰ ਪਿਛਲੇ ਤਿੰਨ ਦਹਾਕਿਆਂ ਵਿੱਚ ਜਦੋਂ ਪੰਜਾਬ ਸਭਿਆਚਾਰਕ ਸੰਕਟ ਦਾ ਸਾਹਮਣਾ ਕਰ ਰਿਹਾ ਸੀ; ਜਦੋਂ ਪੰਜਾਬ ਵਿੱਚ ਕੈਂਸਰ ਦੀ ਬੀਮਾਰੀ ਵਾਂਗ ਫੈਲ ਰਿਹਾ ਧਾਰਮਿਕ ਕੱਟੜਵਾਦ ਪੰਜਾਬੀ ਸਭਿਆਚਾਰ ਅਤੇ ਪੰਜਾਬੀ ਵਿਰਸੇ ਨੂੰ ਲੀਰੋ ਲੀਰ ਕਰ ਰਿਹਾ ਸੀ ਤਾਂ ਸਵਰਾਜਬੀਰ ਨੇ ਪੰਜਾਬੀ ਮਾਨਸਿਕਤਾ ਵਿੱਚ ਸਦੀਆਂ ਤੋਂ ਚੱਲੀ ਆਉਂਦੀ ਸਾਂਝੀਵਾਲਤਾ ਨੂੰ ਆਪਣੀ ਕਵਿਤਾ ਦਾ ਆਧਾਰ ਬਣਾਇਆਉਸਨੇ ਇਸ ਗੱਲ ਉੱਤੇ ਜ਼ੋਰ ਦਿੱਤਾ ਕਿ ਸਾਡੇ ਪੂਰਵਜ਼ਾਂ ਨੇ ਪੰਜਾਬੀ ਸਭਿਆਚਾਰ ਅਤੇ ਵਿਰਸੇ ਦੀ ਉਸਾਰੀ ਸਾਂਝੀਵਾਲਤਾ ਦੇ ਥੰਮਾਂ ਉੱਤੇ ਕੀਤੀ; ਪਰ ਅਸੀਂ ਉਨ੍ਹਾਂ ਥੰਮਾਂ ਨੂੰ ਹੀ ਡੇਗ ਰਹੇ ਹਾਂਹਾਜ਼ਰ ਹਨ ਚਸ਼ਮਦੀਦਪੁਸਤਕ ਵਿੱਚ ਹੀ ਗੁਰਦੇਵ ਚੌਹਾਨ ਵੱਲੋਂ ਪੇਸ਼ ਕੀਤੀਆਂ ਗਈਆਂ ਸਵਰਾਜਬੀਰ ਦੀ ਅਜਿਹੀ ਖੂਬਸੂਰਤ ਸ਼ਾਇਰੀ ਦੀ ਪੁਸ਼ਟੀ ਕਰਨ ਵਾਲੀਆਂ ਕੁਝ ਕਾਵਿ ਸਤਰਾਂ:

1.

ਉਹ ਕੂਕ ਉੱਠਦਾ ਹੈ

ਅੰਮ੍ਰਿਤਸਰ ! ਤੈਨੂੰ ਕਿਸ ਨੇ ਵਸਾਇਆ ਸੀ?

ਤੈਨੂੰ ਕੌਣ ਉਜਾੜ ਰਿਹਾ ਹੈ?

ਅੰਮ੍ਰਿਤਸਰ ! ਮਨੁੱਖ ਨੂੰ ਆਪਣੇ ਨਾਂ ਤੋਂ ਸ਼ਰਮ ਆਉਣ ਲੱਗ ਪਈ ਹੈ

ਅੰਮ੍ਰਿਤਸਰ ! ਹੁਣ ਮੰਟੋ ਤੇਰੇ ਤੇ ਕਿਹੜੀ ਕਹਾਣੀ ਲਿਖੇਗਾ?

2.

ਅੰਮਿਤਸਰ ! ਪਿਆਰ ਮੇਰੀ ਆਖਰੀ ਜਿ਼ੱਦ ਹੈ

ਤੇ ਮੈਂ ਤੈਨੂੰ ਪਿਆਰ ਕਰਦਾ ਹਾਂ ਜਿਓਂ

ਕੋਈ ਮਲਾਹ ਆਪਣੀ ਡੁੱਬ ਰਹੀ ਕਿਸ਼ਤੀ ਨੂੰ ਚਾਹੁੰਦਾ ਹੈ

----

ਚਸ਼ਮਦੀਦਪੁਸਤਕ ਵਿੱਚ ਗੁਰਦੇਵ ਚੌਹਾਨ ਇੱਕ ਹੋਰ ਚਰਚਿਤ ਪੰਜਾਬੀ ਕਵੀ ਨੂੰ ਆਪਣੀ ਚਰਚਾ ਦਾ ਵਿਸ਼ਾ ਬਣਾਉਂਦਾ ਹੈਉਹ ਕਵੀ ਹੈ: ਜਸਵੰਤ ਦੀਦ

ਜਸਵੰਤ ਦੀਦ ਦੀ ਕਵਿਤਾ ਇਹ ਧਾਰਨਾ ਪੇਸ਼ ਕਰਦੀ ਹੈ ਕਿ ਅਜੋਕੇ ਸਮਿਆਂ ਵਿੱਚ ਮਨੁੱਖ ਜਿਸ ਕਿਸਮ ਦੇ ਸੰਕਟਾਂ ਦਾ ਸਾਹਮਣਾ ਕਰ ਰਿਹਾ ਹੈ ਉਸਦਾ ਮੂਲ ਕਾਰਨ ਇਹ ਹੈ ਕਿ ਮਨੁੱਖ ਨੇ ਆਪਣਾ ਉਹ ਭੋਲਾਪਨ ਗੰਵਾ ਲਿਆ ਹੈ ਜੋ ਇੱਕ ਨਿੱਕੇ ਬੱਚੇ ਵਿੱਚ ਹੁੰਦਾ ਹੈਨਿੱਕੇ ਬੱਚੇ ਦਾ ਮਨ ਹਰ ਤਰ੍ਹਾਂ ਦੀਆਂ ਚਤਰਾਈਆਂ ਤੋਂ ਨਿਰਲੇਪ ਹੁੰਦਾ ਹੈਮੁੱਢਲਾ ਮਨੁੱਖ ਜਦੋਂ ਧਰਤੀ ਉੱਤੇ ਆਇਆ ਤਾਂ ਉਸਦਾ ਮਨ ਵੀ ਇੱਕ ਨਿੱਕੇ ਬੱਚੇ ਦੇ ਮਨ ਵਾਂਗ ਹੀ ਹਰ ਤਰ੍ਹਾਂ ਦੀਆਂ ਚਤਰਾਈਆਂ ਤੋਂ ਨਿਰਲੇਪ ਸੀਅੱਜ ਦੇ ਮਨੁੱਖ ਨੇ ਆਪਣੇ ਚਿਹਰੇ ਉੱਤੇ ਜਿਸ ਤਰ੍ਹਾਂ ਦੇ ਅਨੇਕਾਂ ਮੁਖੌਟੇ ਚਾੜ੍ਹ ਲਏ ਹਨ ਮਨੁੱਖ ਨੇ ਇਸ ਤਰ੍ਹਾਂ ਦਾ ਤਾਂ ਕਦੀ ਵੀ ਬਨਣਾ ਨਹੀਂ ਚਾਹਿਆ ਸੀਭਵਿੱਖ ਦੇ ਮਨੁੱਖ ਦੀ ਸਿਰਜਣਾ ਦਾ ਮਾਡਲ ਇੱਕ ਨਿੱਕਾ ਬੱਚਾ ਹੀ ਹੋਣਾ ਚਾਹੀਦਾ ਹੈ - ਜਿਸਦੀ ਸੋਚ ਨਿਰਮਲ ਪਾਣੀ ਦੇ ਝਰਨੇ ਵਰਗੀ ਹੁੰਦੀ ਹੈਜਸਵੰਤ ਦੀਦ ਆਪਣੀ ਇੱਕ ਕਵਿਤਾ ਵਿੱਚ ਇਨ੍ਹਾਂ ਵਿਚਾਰਾਂ ਦੀ ਪੁਸ਼ਟੀ ਕਰਦਾ ਹੈ:

ਧਰਤੀ ਦੀ ਗਰੂਤਾ ਚ ਅਟਕਿਆ

ਪੁਰਖਿਆਂ ਦੀ ਪੋਟਲੀ ਚ ਲੁਕਿਆ ਕੋਈ ਹੋਰ ਹੈ

ਉਹ ਕੋਈ ਹੋਰ ਸੀ

ਹੋਰ ਹੈ ਇਹ ਕੋਈ

ਮੈਂ ਕੁਝ ਹੋਰ ਹੋਣਾ ਹੈ

----

ਗੁਰਦੇਵ ਚੌਹਾਨ ਨੇ ਪੰਜਾਬੀ ਆਲੋਚਨਾ ਅਤੇ ਸਮੀਖਿਆ ਦੇ ਖੇਤਰ ਵਿੱਚ ਬਹੁ-ਚਰਚਿਤ ਹਸਤਾਖ਼ਰ ਗੁਰਬਚਨ ਬਾਰੇ ਵੀ ਰੇਖਾ-ਚਿੱਤਰ ਲਿਖਿਆ ਹੈਗੁਰਬਚਨ ਨੂੰ ਮੈਂ ਇਕੱਤੀ ਫਰਵਰੀਦੇ ਦਿਨਾਂ ਤੋਂ ਜਾਣਦਾ ਹਾਂ1970 ਦੇ ਆਸ ਪਾਸ ਜਦੋਂ ਅਸੀਂ ਨਵੇਂ ਸਾਹਿਤ ਅਤੇ ਨਵੀਂ ਆਲੋਚਨਾ ਨਾਲ ਸਬੰਧਤ ਪੰਜਾਬੀ ਮੈਗਜ਼ੀਨ ਇਕੱਤੀ ਫਰਵਰੀਪ੍ਰਕਾਸਿ਼ਤ ਕਰਦੇ ਸਾਂ ਤਾਂ ਤਕਰੀਬਨ ਹਰ ਅੰਕ ਵਿੱਚ ਹੀ ਤੇਜ਼ਾਬੀ ਸ਼ਬਦਾਵਲੀ ਵਿੱਚ ਗੁਰਬਚਨ ਦੀਆਂ ਲਿਖਤਾਂ ਛਪਦੀਆਂਗੁਰਬਚਨ ਦਾ ਉਦੇਸ਼ ਬਹੁਤ ਸਪੱਸ਼ਟ ਹੁੰਦਾ ਸੀ: ਬਿਨ੍ਹਾਂ ਕਿਸੀ ਦਾ ਕੋਈ ਲਿਹਾਜ਼ ਕੀਤੇ ਲੇਖਕਾਂ ਅਤੇ ਲਿਖਤਾਂ ਬਾਰੇ ਸੰਵਾਦ ਛੇੜਨਾਅੰਮ੍ਰਿਤਾ ਦੇ ਗੁਲੂਬੰਦਵਰਗੀਆਂ ਗੁਰਬਚਨ ਦੀਆਂ ਲਿਖਤਾਂ ਜਦੋਂ ਇਕੱਤੀ ਫਰਵਰੀਵਿੱਚ ਛਪਦੀਆਂ ਤਾਂ ਸਾਹਿਤਕ ਹਲਕਿਆਂ ਵਿੱਚ ਹਲਚਲ ਮਚ ਜਾਂਦੀਭਾਵੇਂ ਕਿ ਅਜਿਹੀਆਂ ਲਿਖਤਾਂ ਉੱਤੇ ਗੁਰਬਚਨ ਦਾ ਨਾਮ ਨਹੀਂ ਲਿਖਿਆ ਹੁੰਦਾ ਸੀਪਰ ਹਰ ਕੋਈ ਅੰਦਾਜ਼ੇ ਲਗਾਉਣ ਲਗਦਾ ਕਿ ਅਜਿਹੀ ਆਰੇ ਦੇ ਦੰਦਿਆਂ ਵਰਗੀ ਮਨੁੱਖੀ ਚੇਤਨਾ ਨੂੰ ਵੱਢਦੀ ਤੁਰੀ ਜਾਂਦੀ ਸ਼ਬਦਾਵਲੀ ਵਿੱਚ ਗੁਰਬਚਨ ਤੋਂ ਬਿਨ੍ਹਾਂ ਹੋਰ ਕੌਣ ਲਿਖ ਸਕਦਾ ਹੈ? ਗੁਰਬਚਨ ਬਿਨ੍ਹਾਂ ਕਿਸੇ ਦਾ ਲਿਹਾਜ਼ ਕੀਤਿਆਂ ਅੰਮ੍ਰਿਤਾ ਪ੍ਰੀਤਮ ਦੁਆਲੇ ਜੁੜੇ ਉਸਦੇ ਝੋਲੀ ਚੁੱਕ ਲੇਖਕਾਂ ਦੇ ਮੁਖੌਟੇ ਉਤਾਰਦਾ ਜਾਂਦਾਇਹ ਉਹ ਦਿਨ ਸਨ ਜਦੋਂ ਇਕੱਤੀ ਫਰਵਰੀਮੈਗਜ਼ੀਨ ਨਾਲ ਜੁੜੇ ਦਿੱਲੀ ਸਕੂਲ ਆਫ ਕਰਿਟਿਸਿਜ਼ਮਦੇ ਨਾਮ ਨਾਲ ਜਾਣੇ ਜਾਂਦੇ ਲੇਖਕਾਂ ਅਤੇ ਆਲੋਚਕਾਂ ਦਾ ਹਰ ਪਾਸੇ ਬੋਲਬਾਲਾ ਸੀਜਿਨ੍ਹਾਂ ਵਿੱਚ ਮੁੱਖ ਤੌਰ ਤੇ ਡਾ. ਹਰਿਭਜਨ ਸਿੰਘ, ਡਾ. ਤਰਲੋਕ ਸਿੰਘ ਕੰਵਰ, ਸੁਤਿੰਦਰ ਸਿੰਘ ਨੂਰ, ਡਾ. ਗੁਰਭਗਤ ਸਿੰਘ, ਹਰਨਾਮ, ਗੁਰਬਚਨ, ਸਤੀ ਕੁਮਾਰ ਦਾ ਨਾਮ ਲਿਆ ਜਾ ਸਕਦਾ ਹੈਇਕੱਤੀ ਫਰਵਰੀਵਿੱਚ ਉਨ੍ਹਾਂ ਦਿਨਾਂ ਵਿੱਚ ਪਾਕਿਸਤਾਨ ਵਿੱਚ ਨਵੇਂ ਪੰਜਾਬੀ ਸਾਹਿਤ ਅਤੇ ਆਲੋਚਨਾ ਨਾਲ ਜੁੜੇ ਲੇਖਕਾਂ ਫ਼ਖਰ ਜ਼ਮਾਨ ਅਤੇ ਨਜ਼ਮ ਹੁਸੈਨ ਸੱਈਅਦ ਦੀਆਂ ਵੀ ਲਿਖਤਾਂ ਛਪਦੀਆਂ ਸਨ

----

ਪੰਜਾਬੀ ਸਾਹਿਤ ਦੀ ਆਲੋਚਨਾ ਅਤੇ ਸਮੀਖਿਆ ਦੇ ਖੇਤਰ ਵਿੱਚ ਵੱਡਮੁੱਲਾ ਯੋਗਦਾਨ ਪਾਉਣ ਵਾਲੇ ਹਸਤਾਖ਼ਰ ਗੁਰਬਚਨ ਬਾਰੇ ਲਿਖੇ ਆਪਣੇ ਰੇਖਾ ਚਿੱਤਰ ਪੰਜਾਬੀ ਸਾਹਿਤ ਦਾ ਸਕੰਦਰੀ ਪ੍ਰਸ਼ਨਵਿੱਚ ਗੁਰਦੇਵ ਚੌਹਾਨ ਕੁਝ ਇਸ ਤਰ੍ਹਾਂ ਲਿਖਦਾ ਹੈ:

“...ਇੱਕ ਵੱਡ ਅਕਾਰਾ ਮਨੁੱਖ ਫ਼ੌਜੀ ਅਨੁਸ਼ਾਸ਼ਨ ਵਿੱਚ ਡਟਿਆ ਆਪਣੇ ਹੀ ਸਿਰਜੇ ਅਧਿਕਾਰਾਂ ਤੇ ਪਹਿਰਾ ਦੇ ਰਿਹਾ ਹੈਇਸ ਆਲੋਚਨਾਤਮਿਕ ਲਾਮਬੰਦੀ ਦੇ ਹਸਤਾਖ਼ਰ ਦਾ ਅੱਧਾ ਜਾਪਦਾ ਪੂਰਾ ਨਾਮ ਹੈ ਗੁਰਬਚਨਪੰਜਾਬੀ ਆਲੋਚਨਾ ਦੇ ਖੇਤਰ ਵਿੱਚ ਉਹ ਇੱਕੋ ਇੱਕ ਖਾੜਕੂ ਹੈ, ਜਿਹੜਾ ਜੋ ਚਾਹੁੰਦਾ ਹੈ, ਜਿਸ ਬਾਰੇ ਚਾਹੁੰਦਾ ਹੈ ਲਿਖਦਾ ਹੈ ਅਤੇ ਜੋ ਲਿਖਦਾ ਹੈ, ਉਹ ਪੜ੍ਹਿਆ ਜਾਂਦਾ ਹੈਉਸਨੇ ਪੰਜਾਬੀ ਪਾਠਕ ਨੂੰ ਸ਼ੌਰ, ਸ਼ੰਕਾ, ਲੈ ਦੇ, ਸ਼ਰਧਾ, ਵਿਹਾਰੀ ਕਸਬ, ਰੱਖ ਰਖਾਵ, ਨੀਰਸਤਾ ਅਤੇ ਜਿਲ੍ਹਣ ਦੇ ਮਾਹੌਲ ਵਿੱਚੋਂ ਬਾਹਰ ਕੱਢ ਦਿੱਤਾ ਹੈ - ਜਾਂ ਇਸ ਬਾਰੇ ਸਾਨੂੰ ਚੇਤੰਨ ਕਰ ਦਿੱਤਾ ਹੈਕੁਝ ਵਰ੍ਹਿਆਂ ਵਿੱਚ ਹੀ ਉਸ ਆਪਣੀ ਵੱਖਰੀ ਸ਼ੈਲੀ ਸਥਾਪਤ ਕਰ ਲਈ ਹੈ, ਜਿਹੜੀ ਪੰਜਾਬੀ ਦੀ ਪ੍ਰਚੱਲਤ ਆਲੋਚਨਾ ਵਿੱਚ ਨਿਵੇਕਲਾ ਮੋੜ ਕੱਟਦੀ ਹੈਅਜ ਜਦ ਅਕਾਦਮਿਕ ਆਲੋਚਨਾ ਨੂੰ ਕੋਈ ਪਾਠਕ/ਪਾੜ੍ਹਾ ਚਿੱਮਟੀ ਨਾਲ ਚੁੱਕਣ ਨੂੰ ਵੀ ਤਿਆਰ ਨਹੀਂ ਅਤੇ ਜਿਸ ਨੂੰ ਕੋਈ ਪਬਲਿਸ਼ਰ ਪੈਸੇ ਲੇ ਕੇ ਵੀ ਛਾਪਣ ਨੂੰ ਤਿਆਰ ਨਹੀਂ ਜਾਂ ਇਹ ਕਰਨ ਤੋਂ ਨੱਕ ਵੱਟਦਾ ਹੈ ਜਾਂ ਕੰਨੀ ਕਤਰਾਉਂਦਾ ਹੈ ਤਾਂ ਇਸਦੇ ਉਲਟ ਗੁਰਬਚਨ ਦੇ ਸਾਹਿਤਕ ਲੇਖ ਦੈਨਿਕ ਪੱਤਰਾਂ ਦੀ ਜਾਨ ਹਨ ਅਤੇ ਪਾਠਕ ਪੱਤਰਾਂ ਦੇ ਪ੍ਰਾਣਇਹ ਇਵੇਂ ਪੜ੍ਹੇ ਜਾਂਦੇ ਹਨ ਜਿਵੇਂ ਚੋਣ ਨਤੀਜਿਆਂ ਦੇ ਬੋਰਡ

----

ਗੁਰਦੇਵ ਚੌਹਾਨ ਦੀ ਪੁਸਤਕ ਚਸ਼ਮਦੀਦਬਾਰੇ ਚਰਚਾ ਉਦੋਂ ਤੱਕ ਮੁਕੰਮਲ ਨਹੀਂ ਹੋ ਸਕਦਾ ਜਦੋਂ ਤੱਕ ਕਿ ਇਸ ਪੁਸਤਕ ਵਿੱਚ ਸ਼ਾਮਿਲ ਕੀਤੇ ਗਏ ਵਿਅੰਗ ਲੇਖਕ ਭੂਸ਼ਨ ਧਿਆਨਪੁਰੀ ਬਾਰੇ ਲਿਖੇ ਗਏ ਰੇਖਾ-ਚਿੱਤਰ ਦਾ ਜਿ਼ਕਰ ਨਹੀਂ ਕੀਤਾ ਜਾਂਦਾ

ਭੂਸ਼ਨ ਧਿਆਨਪੁਰੀ ਪੰਜਾਬੀ ਸਾਹਿਤ ਵਿੱਚ ਵਿਅੰਗ ਨੂੰ ਇੱਕ ਪੜ੍ਹਣਯੋਗ ਰੂਪ ਬਣਾਉਣ ਵਾਲਿਆਂ ਵਿੱਚ ਇੱਕ ਬਹੁ-ਚਰਚਿਤ ਹਸਤਾਖ਼ਰ ਹੈਭੂਸ਼ਨ ਧਿਆਨਪੁਰੀ ਦਾ ਜ਼ਿਕਰ ਗੁਰਦੇਵ ਚੌਹਾਨ ਕੁਝ ਇਸ ਤਰ੍ਹਾਂ ਕਰਦਾ ਹੈ:

ਦੇਹ ਧਾਰੀਆਂ ਨੂੰ ਭੰਡਣ ਲਈ ਉਸ ਕੋਲ ਦੋ-ਧਾਰੀ ਹਥਿਆਰ ਹੈਇਹ ਝੂਠ ਨਹੀਂ ਹੋਵੇਗਾ ਜੇ ਮੈਂ ਕਹਾਂ ਕਿ ਲੋਕ ਉਸਦੇ ਘਰ ਜਾ ਕੇ ਉਸਦੀ ਸੇਵਾ ਪੁੱਛਦੇ ਹਨਕਿਉਂਕਿ ਉਹ ਉਸਦੀ ਆਲੋਚਨਾ ਤੋਂ ਡਰਦੇ ਹਨਪਰ ਇਸਦਾ ਦੂਸਰਾ ਪਹਿਲੂ ਵੀ ਹੈਪਾਠਕਾਂ ਦੇ ਨਾਲ ਨਾਲ ਭੂਸ਼ਨ ਨੇ ਆਪਣੇ ਦੁਸ਼ਮਣ ਵੀ ਪਾਲ ਲਏ ਹਨਉਹ ਕਦੇ ਆਪਣੀ ਆਈ ਤੋਂ ਟਲਦਾ ਨਹੀਂ; ਅਤੇ ਇਹ ਆਈ ਹਮੇਸ਼ਾਂ ਆਈ ਰਹਿੰਦੀ ਹੈਉਹ ਕਦੇ ਨਕਲੀ ਸਿੱਕੇ ਨਹੀਂ ਮੰਨਦਾ ਅਤੇ ਨਾ ਕਦੇ ਆਪ ਚਲਾਂਦਾ ਹੈਉਹ ਵਿਅੰਗ ਨੂੰ ਗਲਤ ਕੀਮਤਾਂ ਅਤੇ ਪੁਰਾਣੇ ਮੁੱਢਾਂ ਨੂੰ ਕੱਟਣ ਲਈ ਪਰਸਰਾਮ ਦੇ ਕੁਹਾੜੇ ਵਾਂਗ ਚਲਾਂਦਾ ਹੈਭਾਵੇਂ ਇਹੀ ਕੁਹਾੜਾ ਉਹ ਕਈ ਵਾਰ ਆਪਣੇ ਪੈਰੀਂ ਵੀ ਮਾਰ ਲੈਂਦਾ ਹੈ

----

ਭੂਸ਼ਨ ਧਿਆਨਪੁਰੀ ਨੇ ਸਾਹਿਤਕਾਰਾਂ ਅਤੇ ਉਨ੍ਹਾਂ ਦੀਆਂ ਕਵਿਤਾਵਾਂ ਬਾਰੇ ਪੈਰੋਡੀਆਂ ਲਿਖੀਆਂ ਹਨਪੇਸ਼ ਹਨ, ਉਸਦੀਆਂ ਪੇਰੋਡੀਆਂ ਦੇ ਕੁਝ ਖੂਬਸੂਰਤ ਨਮੂਨੇ:

1.

ਸੰਤ ਸਿੰਘ ਸੇਖੋਂ ਆਖੇ ਤੇਜਵੰਤ ਨੂੰ

ਮੇਰੇ ਵਾਲਾ ਹਾਲ ਹੋਣਾ ਤੇਰਾ ਅੰਤ ਨੂੰ

2.

ਗਲੀਏਂ ਗਲੀਏਂ ਫਿਰਦੇ ਪੰਜ ਹਜ਼ਾਰੀਂ ਹੁਣ

ਲੱਭਿਆਂ ਵੀ ਨਹੀਂ ਲੱਭਦੇ, ਲੋਕ-ਲਿਖਾਰੀ ਹੁਣ

3.

ਇਕ ਮਸੀਹਾ ਹੋਰ ਚੜ੍ਹਾ ਕੇ ਸੂਲੀ ਤੇ

ਰੋਂਦੇ ਫਿਰਦੇ ਸਾਹਿਤ ਦੇ ਪਟਵਾਰੀ ਹੁਣ

4.

ਗਲੀ ਗਲੀ ਵਣਜਾਰੇ ਫਿਰਦੇ

ਫੜ ਪ੍ਰੀਤਾਂ ਦੇ ਜਾਲ ਓ ਯਾਰ

ਜੈ ਇੰਦਰਾ ਜੈ ਇੰਦਰਾ ਕੂਕਣ

ਹੱਥ ਵਿੱਚ ਝੰਡੇ ਲਾਲ ਓ ਯਾਰ

ਇੱਕ ਕੁੜੀ ਨੇ ਇੱਛਿਆਧਾਰੀ

ਸੱਪਣੀ ਵੱਸ ਵਿਚ ਕੀਤੀ ਹੈ

ਵਰਮੀ ਦੇ ਚੌਗਿਰਦੇ ਬੈਠੇ

ਜੋਗੀ ਪਾਲੋ ਪਾਲ ਓ ਯਾਰ

----

ਕੈਨੇਡੀਅਨ ਪੰਜਾਬੀ ਸਾਹਿਤਕਾਰ ਗੁਰਦੇਵ ਚੌਹਾਨ ਦੀ ਪੁਸਤਕ ਚਸ਼ਮਦੀਦਪਿਛਲੇ ਤਿੰਨ ਦਹਾਕਿਆਂ ਤੋਂ ਵੀ ਵੱਧ ਸਮੇਂ ਦੇ ਪੰਜਾਬੀ ਸਾਹਿਤਕ ਸਭਿਆਚਾਰ ਨੂੰ ਪੇਸ਼ ਕਰਦੀ ਹੈਇਸ ਪੁਸਤਕ ਵਿੱਚ ਚੌਹਾਨ ਕੁਝ ਉਨ੍ਹਾਂ ਨਾਮਵਰ ਪੰਜਾਬੀ ਸਾਹਿਤਕਾਰਾਂ, ਆਲੋਚਕਾਂ ਅਤੇ ਸਮੀਖਿਆਕਾਰਾਂ ਵੱਲੋਂ ਪੰਜਾਬੀ ਸਾਹਿਤਕ ਸਭਿਆਚਾਰ ਦੀ ਉਸਾਰੀ ਵਿੱਚ ਪਾਏ ਗਏ ਯੋਗਦਾਨ ਨੂੰ ਇੱਕ ਸੂਤਰਧਾਰ ਵਾਂਗੂੰ ਪੇਸ਼ ਕਰਦਾ ਹੈਗੁਰਦੇਵ ਚੌਹਾਨ ਦੀ ਇਹ ਪੁਸਤਕ ਪੰਜਾਬੀ ਪਾਠਕਾਂ ਲਈ ਇਸ ਕਰਕੇ ਦਿਲਚਸਪੀ ਦਾ ਕਾਰਨ ਬਣਦੀ ਹੈ ਕਿ ਇਸ ਸਾਰੇ ਸਮੇਂ ਦੌਰਾਨ ਉਹ ਇਨ੍ਹਾਂ ਸਾਰੇ ਸਾਹਿਤਕਾਰਾਂ ਅਤੇ ਸਮੀਖਿਆਕਾਰਾਂ ਦੇ ਅੰਗ-ਸੰਗ ਰਿਹਾ ਹੈਇਹ ਪੁਸਤਕ ਲਿਖਣ ਵੇਲੇ ਉਹ ਇਹ ਕਹਿਣ ਦਾ ਯਤਨ ਕਰ ਰਿਹਾ ਜਾਪਦਾ ਹੈ ਕਿ ਪਾਠਕਾਂ ਦੀ ਅਦਾਲਤ ਵਿੱਚ ਇੱਕ ਚਸ਼ਮਦੀਦ ਗਵਾਹ ਵਾਂਗ ਮੈਂ ਜੋ ਕੁਝ ਇਨ੍ਹਾਂ ਸਾਹਿਤਕ ਹਸਤਾਖ਼ਰਾਂ ਬਾਰੇ ਆਪਣੀਆਂ ਅੱਖਾਂ ਨਾਲ ਦੇਖਿਆ, ਕੰਨਾਂ ਨਾਲ ਸੁਣਿਆ ਅਤੇ ਦਿਲ ਦੇ ਅਹਿਸਾਸਾਂ ਰਾਹੀਂ ਮਹਿਸੂਸ ਕੀਤਾ ਹੈ ਉਸ ਬਾਰੇ ਜੋ ਕੁਝ ਵੀ ਮੈਂ ਲਿਖਾਂਗਾ - ਸੱਚੋ ਸੱਚ ਹੀ ਲਿਖਾਂਗਾ ਅਤੇ ਸੱਚ ਤੋਂ ਸਿਵਾ ਹੋਰ ਕੁਝ ਨਹੀਂ ਲਿਖਾਂਗਾਆਪਣੇ ਇਸ ਯਤਨ ਵਿੱਚ ਗੁਰਦੇਵ ਚੌਹਾਨ ਕਾਫੀ ਹੱਦ ਤੱਕ ਕਾਮਯਾਬ ਹੋਇਆ ਹੈਭਾਵੇਂ ਕਿ ਆਪਣੇ ਇਸ ਯਤਨ ਵਿੱਚ ਉਸਨੇ ਕੁਝ ਅਜਿਹੇ ਲੋਕਾਂ ਬਾਰੇ ਲਿਖੇ ਆਪਣੇ ਰੇਖਾ ਚਿੱਤਰ ਵੀ ਇਸ ਪੁਸਤਕ ਵਿੱਚ ਸ਼ਾਮਿਲ ਕੀਤੇ ਹਨ - ਜਿਨ੍ਹਾਂ ਦਾ ਪੰਜਾਬੀ ਸਾਹਿਤ ਜਾਂ ਸਾਹਿਤਕ ਸਭਿਆਚਾਰ ਵਿੱਚ ਕੋਈ ਵਿਸ਼ੇਸ਼ ਯੋਗਦਾਨ ਨਹੀਂਫਿਰ ਵੀ, ਪੰਜਾਬੀ ਪਾਠਕਾਂ ਵੱਲੋਂ ਇਸ ਪੁਸਤਕ ਦਾ ਸੁਆਗਤ ਕਰਨਾ ਬਣਦਾ ਹੈ